ਕੋਰੋਨਾਵਾਇਰਸ: ਕੀ ਵੱਧਦੇ ਮਾਮਲਿਆਂ ਅੱਗੇ ਭਾਰਤ ਬੇਵੱਸ ਹੋ ਗਿਆ ਹੈ? ਹੁਣ ਠੱਲ੍ਹ ਪਾਉਣ ਲਈ ਕੀ ਹਨ ਬਦਲ

08/13/2020 7:51:56 AM

ਕੋਰੋਨਾਵਾਇਰਸ
EPA
ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੀ ਲਾਗ ਦੇ 23 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।

ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤ ਵਿੱਚ ਹਰ ਦਿਨ ਕੋਰੋਨਾਵਾਇਰਸ ਦੇ 50 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ। ਭਾਰਤ ਵਿੱਚ ਹੁਣ ਤੱਕ ਲਾਗ ਦੇ 23 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।

ਕੋਰੋਨਾਵਾਇਰਸ ਦੇ ਇਸੇ ਹਾਲਾਤ ''ਤੇ ਚਰਚਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੰਗਲਵਾਰ ਨੂੰ ਮੀਟਿੰਗ ਕੀਤੀ।

ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ 80 ਫੀਸਦੀ ਤੋਂ ਜ਼ਿਆਦਾ ਐਕਟਿਵ ਕੇਸ ਦਸ ਸੂਬਿਆਂ ਵਿੱਚ ਹਨ। ਇਸ ਲਈ ਕੋਰੋਨਾ ਖਿਲਾਫ਼ ਲੜਾਈ ਵਿੱਚ ਇਨ੍ਹਾਂ ਸਾਰੇ ਸੂਬਿਆਂ ਦੀ ਭੂਮਿਕਾ ਬਹੁਤ ਵੱਡੀ ਹੈ।"

"ਇਹ ਜ਼ਰੂਰਤ ਸੀ, ਇਹ 10 ਸੂਬੇ ਇਕੱਠੇ ਬੈਠ ਕੇ ਸਮੀਖਿਆ ਕਰਨ, ਚਰਚਾ ਕਰਨ ਅਤੇ ਅੱਜ ਦੀ ਇਸ ਚਰਚਾ ਤੋਂ ਸਾਨੂੰ ਇੱਕ ਦੂਜੇ ਦੇ ਅਨੁਭਵਾਂ ਤੋਂ ਕਾਫ਼ੀ ਕੁਝ ਸਿੱਖਣ ਸਮਝਣ ਨੂੰ ਮਿਲਿਆ ਵੀ ਹੈ।"

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਬਿਹਾਰ, ਗੁਜਰਾਤ, ਯੂਪੀ, ਪੱਛਮੀ ਬੰਗਾਲ ਅਤੇ ਤੇਲੰਗਾਨਾ ਨੂੰ ਟੈਸਟ ਵਧਾਉਣ ਦਾ ਸੁਝਾਅ ਦਿੱਤਾ। ਨਾਲ ਹੀ ਰੋਜ਼ਾਨਾ 7 ਲੱਖ ਲੋਕਾਂ ਦਾ ਟੈਸਟ ਕਰਨ ''ਤੇ ਆਪਣੀ ਪਿੱਠ ਵੀ ਖੁਦ ਹੀ ਥਾਪੜ ਲਈ।

ਇਸ ਸਭ ਵਿਚਕਾਰ ਇੱਕ ਹੋਰ ਅਹਿਮ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹੀ, ''''ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਹਰ ਦਿਨ ਇੱਕ ਨਵੀਂ ਚੁਣੌਤੀ ਹੈ।''''

ਚੁਣੌਤੀਆਂ ਤੋਂ ਸ਼ਾਇਦ ਉਨ੍ਹਾਂ ਦਾ ਮਤਲਬ ਭਾਰਤ ਦੇ ਵਧਦੇ ਕੋਰੋਨਾ ਮਾਮਲਿਆਂ ਤੋਂ ਹੋਵੇਗਾ।

ਇਹ ਵੀ ਪੜ੍ਹੋ:

ਪਰ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਭਾਰਤ ਕੋਰੋਨਾ ਦੇ ਮਾਮਲਿਆਂ ਵਿੱਚ ਸਹੀ ਦਿਸ਼ਾ ਵਿੱਚ ਵੱਧ ਰਿਹਾ ਹੈ, ਇਹ ਗੱਲ ਦੇਸ ਦੇ ਕੁਝ ਜਾਣਕਾਰਾਂ ਨੂੰ ਜ਼ਰੂਰ ਅਟਪਟੀ ਲੱਗੀ।

ਜੇਕਰ ਸਹੀ ਦਿਸ਼ਾ ਵਿੱਚ ਵੱਧ ਰਹੇ ਹਾਂ ਤਾਂ ਬਾਕੀ ਦੇਸਾਂ ਦੀ ਤਰ੍ਹਾਂ ਸਾਡਾ ਕੋਰੋਨਾ ਗ੍ਰਾਫ਼ ਫਲੈਟ ਕਿਉਂ ਨਹੀਂ ਹੋ ਰਿਹਾ?

ਵਿਸ਼ਵ ਕੋਰੋਨਾ ਗ੍ਰਾਫ਼ ਵਿੱਚ ਭਾਰਤ ਦੀ ਹਾਲਤ

ਸਾਡੇ ਸਾਹਮਣੇ ਨਿਊਜ਼ੀਲੈਂਡ ਵਰਗੇ ਛੋਟੇ ਦੇਸ ਦਾ ਉਦਾਹਰਨ ਹੈ, ਜਿੱਥੇ ਕੋਰੋਨਾ ਦੀ ਲਾਗ ਨੂੰ ਘੱਟ ਕਰਨ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਹਰ ਜਗ੍ਹਾ ਸ਼ਲਾਘਾ ਹੋਈ ਹੈ, ਉੱਥੇ 102 ਦਿਨਾਂ ਬਾਅਦ ਕੋਰੋਨਾ ਦੀ ਲਾਗ ਦਾ ਕੋਈ ਮਾਮਲਾ ਸਾਹਮਣੇ ਆਇਆ।

ਗੁਆਂਢੀ ਦੇਸ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਰੋਜ਼ਾਨਾ ਲਾਗ ਦਾ ਅੰਕੜਾ ਘੱਟ ਹੋ ਰਿਹਾ ਹੈ। ਪਾਕਿਸਤਾਨ ਵਿੱਚ ਬੀਤੇ ਪੰਜ ਮਹੀਨਿਆਂ ਵਿੱਚ ਪਹਿਲੀ ਵਾਰ ਲੋਕ ਜਿਮ, ਸੈਲੂਨ ਅਤੇ ਰੈਸਟੋਰੈਂਟ ਵਿੱਚ ਨਜ਼ਰ ਆਏ।

ਕੋਰੋਨਾਵਾਇਰਸ
Reuters
ਭਾਰਤ ਵਿੱਚ ਇਸ ਵੇਲੇ ਰਿਕਵਰੀ ਰੇਟ 68 ਫੀਸਦੀ ਦੇ ਆਸਪਾਸ ਹੈ, ਜਦੋਂਕਿ ਮੌਤ ਦਾ ਅੰਕੜਾ 46 ਹਜ਼ਾਰ ਤੋਂ ਥੋੜ੍ਹਾ ਜ਼ਿਆਦਾ ਹੈ

ਲਾਗ ਨੂੰ ਰੋਕਣ ਲਈ ਇਹਤਿਆਤ ਵਜੋਂ ਬੰਦ ਕੀਤੀਆਂ ਗਈਆਂ ਇਨ੍ਹਾਂ ਥਾਂਵਾਂ ਨੂੰ ਸੋਮਵਾਰ ਨੂੰ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਵਿੱਚ ਹੁਣ ਤੱਕ ਕੋਰੋਨਾ ਦੀ ਲਾਗ ਦੇ ਕੁੱਲ ਮਾਮਲੇ ਦੋ ਲੱਖ 80 ਹਜ਼ਾਰ ਦੇ ਪਾਰ ਹਨ। ਲਗਭਗ 6100 ਲੋਕਾਂ ਦੀ ਮੌਤ ਹੋਈ ਹੈ ਪਰ ਉੱਥੇ ਜੂਨ ਮਹੀਨੇ ਦੇ ਬਾਅਦ ਤੋਂ ਲਾਗ ਦੇ ਮਾਮਲਿਆਂ ਵਿੱਚ ਕਮੀ ਆਉਂਦੀ ਨਜ਼ਰ ਆ ਰਹੀ ਹੈ।

ਇਹੀ ਹਾਲ ਦੱਖਣੀ ਏਸ਼ੀਆ ਦੇ ਦੂਜੇ ਦੇਸਾਂ ਦਾ ਹੈ।

ਵਿਸ਼ਵ ਸਿਹਤ ਸੰਗਠਨ ਵੀ ਕੋਰੋਨਾ ਖਿਲਾਫ਼ ਜੰਗ ਵਿੱਚ ਜਰਮਨੀ ਅਤੇ ਦੱਖਣੀ ਕੋਰੀਆ ਦੀ ਤਾਰੀਫ਼ ਕਰ ਚੁੱਕਿਆ ਹੈ ਪਰ ਭਾਰਤ ਆਪਣੇ ਰਿਕਵਰੀ ਰੇਟ ਅਤੇ ਤੁਲਨਾਤਮਕ ਰੂਪ ਨਾਲ ਘੱਟ ਮੌਤਾਂ ਦੇ ਅੰਕੜਿਆਂ ਤੋਂ ਅੱਗੇ ਹੀ ਨਹੀਂ ਵੱਧ ਰਿਹਾ।

ਕੋਰੋਨਾਵਾਇਰਸ ਕਾਰਨ ਮੌਤਾਂ

ਭਾਰਤ ਵਿੱਚ ਇਸ ਵੇਲੇ ਰਿਕਵਰੀ ਰੇਟ 68 ਫੀਸਦੀ ਦੇ ਆਸਪਾਸ ਹੈ, ਜਦੋਂਕਿ ਮੌਤ ਦਾ ਅੰਕੜਾ 46 ਹਜ਼ਾਰ ਤੋਂ ਥੋੜ੍ਹਾ ਜ਼ਿਆਦਾ ਹੈ।

ਭਾਰਤ ਜਿਨ੍ਹਾਂ ਪੈਮਾਨਿਆਂ ''ਤੇ ਖੁਦ ਦੇ ਕੋਰੋਨਾ ਗ੍ਰਾਫ਼ ਨੂੰ ਵਿਸ਼ਵ ਦੇ ਬਾਕੀ ਦੇਸਾਂ ਤੋਂ ਬਿਹਤਰ ਦੱਸਦਾ ਆਇਆ ਹੈ, ਦਰਅਸਲ ਉਹ ਅਸਲ ਤਸਵੀਰ ਪੇਸ਼ ਹੀ ਨਹੀਂ ਕਰਦੇ।

ਪ੍ਰਤੀ ਇੱਕ ਲੱਖ ਮੌਤ ਦਾ ਅੰਕੜਾ ਭਾਰਤ ਵਿੱਚ 3.8 ਹੈ, ਜਦੋਂਕਿ ਪਾਕਿਸਤਾਨ, ਸਿੰਗਾਪੁਰ, ਬੰਗਲਾਦੇਸ਼, ਜਾਪਾਨ ਵਿੱਚ ਇਹ ਤਿੰਨ ਤੋਂ ਘੱਟ ਹੈ। ਵਿਅਤਨਾਮ ਅਤੇ ਸ਼੍ਰੀ ਲੰਕਾ ਵਿੱਚ ਇਹ ਅੰਕੜਾ ਇੱਕ ਤੋਂ ਵੀ ਘੱਟ ਹੈ।

ਜਿੱਥੋਂ ਤੱਕ ਕੋਰੋਨਾ ਗ੍ਰਾਫ਼ ਨੂੰ ਫਲੈਟ ਕਰਨ ਦੀ ਗੱਲ ਹੈ, ਤਾਂ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਬੁਰੀ ਤਰ੍ਹਾਂ ਪ੍ਰਭਾਵਿਤ ਦੇਸਾਂ ਵਿੱਚ ਵੀ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ।

ਕੋਰੋਨਾਵਾਇਰਸ
Getty Images
ਜੌਹਨਜ਼ ਹਾਪਕਿੰਜ਼ ਯੂਨੀਵਰਸਿਟੀ ਦੀ ਵੈੱਬਸਾਈਟ ''ਤੇ 10 ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸਾਂ ਦੀ ਸੂਚੀ ਵਿੱਚ ਸਿਰਫ਼ 4 ਦੇਸ ਅਜਿਹੇ ਹਨ ਜਿਨ੍ਹਾਂ ਦਾ ਕੋਰੋਨਾ ਕਰਵ ਫਲੈਟ ਨਹੀਂ ਹੋ ਰਿਹਾ

ਜੌਹਨਜ਼ ਹਾਪਕਿੰਜ਼ ਯੂਨੀਵਰਸਿਟੀ ਦੀ ਵੈੱਬਸਾਈਟ ''ਤੇ 10 ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸਾਂ ਦੀ ਸੂਚੀ ਵਿੱਚ ਸਿਰਫ਼ 4 ਦੇਸ ਅਜਿਹੇ ਹਨ ਜਿਨ੍ਹਾਂ ਦਾ ਕੋਰੋਨਾ ਕਰਵ ਫਲੈਟ ਨਹੀਂ ਹੋ ਰਿਹਾ।

ਭਾਰਤ ਉਸ ਵਿੱਚ ਸਭ ਤੋਂ ਉੱਪਰ ਹੈ। ਉਸਦੇ ਬਾਅਦ ਨੰਬਰ ਹੈ ਕੋਲੰਬੀਆ, ਪੇਰੂ ਅਤੇ ਅਰਜਨਟੀਨਾ ਦਾ।

ਅਜਿਹੇ ਵਿੱਚ ਹਰ ਜਗ੍ਹਾ ਇੱਕ ਹੀ ਸਵਾਲ ਹੈ-ਭਾਰਤ ਕੋਰੋਨਾ ਦੇ ਸਾਹਮਣੇ ਖ਼ੁਦ ਨੂੰ ਬੇਵੱਸ ਕਿਉਂ ਮਹਿਸੂਸ ਕਰ ਰਿਹਾ ਹੈ? ਦੁਨੀਆ ਦੀ ਛੇਵੀਂ ਵਧਦੀ ਵੱਡੀ ਅਰਥਵਿਵਸਥਾ ਇਸ ਦੌਰ ਵਿੱਚ ਲਾਚਾਰ ਕਿਉਂ ਹੈ?

ਏਮਜ਼ ਵਿੱਚ ਕਮਿਊਨਿਟੀ ਮੈਡੀਸਨ ਦੇ ਹੈੱਡ ਡਾਕਟਰ ਸੰਜੇ ਰਾਏ ਇਸ ਦਲੀਲ ਨੂੰ ਮੰਨਣ ਲਈ ਪਹਿਲਾਂ ਤਾਂ ਤਿਆਰ ਹੀ ਨਹੀਂ ਹਨ ਕਿ ਭਾਰਤ ਲਾਚਾਰ ਅਤੇ ਬੇਵੱਸ ਹੈ।

ਉਹ ਕਹਿੰਦੇ ਹਨ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਤੁਲਨਾ ਵਿੱਚ ਅਸੀਂ ਚੰਗਾ ਨਹੀਂ ਕਰ ਰਹੇ, ਇਹ ਗੱਲ ਬਿਲਕੁਲ ਗਲਤ ਹੈ, ਉੱਥੇ ਵੀ ਪ੍ਰਤੀ ਮਿਲੀਅਨ ਕੇਸ ਭਾਰਤ ਦੇ ਲਗਭਗ ਬਰਾਬਰ ਹੀ ਹਨ।

''ਲੌਕਡਾਊਨ ਉਦੋਂ ਨਹੀਂ ਹੁਣ ਹੋਣਾ ਚਾਹੀਦਾ ਹੈ''

ਉਨ੍ਹਾਂ ਮੁਤਾਬਕ ਭਾਰਤ ਕੋਰੋਨਾ ਦੀ ਜੰਗ ਵਿੱਚ ਲਾਚਾਰ ਹੈ, ਇਹ ਕਹਿਣ ਤੋਂ ਪਹਿਲਾਂ ਵਾਇਰਸ ਬਾਰੇ ਜਾਣਨ ਦੀ ਜ਼ਰੂਰਤ ਹੈ ਅਤੇ ਦੂਜਾ ਭਾਰਤ ਦੀ ਆਬਾਦੀ ਨੂੰ ਵੀ ਸਮਝਣਾ ਹੋਵੇਗਾ।

ਡਾਕਟਰ ਸੰਜੇ ਦੀ ਮੰਨੀਏ ਤਾਂ ਵਾਇਰਸ ਦੇ ਪਸਾਰ ਨੂੰ ਰੋਕਿਆ ਨਹੀਂ ਜਾ ਸਕਦਾ। ਉਸ ਵਿੱਚ ਦੇਰੀ ਕੀਤੀ ਜਾ ਸਕਦੀ ਹੈ। ਭਾਰਤ ਨੇ ਲੌਕਡਾਊਨ ਲਾ ਕੇ ਉਹੀ ਕੀਤਾ ਵੀ।

ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤ ਵਿੱਚ ਹੁਣ ਤੱਕ ਤਿੰਨ ਵਾਰ ਰਾਸ਼ਟਰੀ ਪੱਧਰ ''ਤੇ ਲੌਕਡਾਊਨ ਲੱਗਿਆ, ਜਿਸ ਵਿੱਚ ਦੂਜੇ ਅਤੇ ਤੀਜੇ ਦੌਰ ਵਿੱਚ ਕੁਝ ਥਾਵਾਂ ''ਤੇ ਰਿਆਇਤਾਂ ਦਿੱਤੀਆਂ ਗਈਆਂ। ਕਈ ਸੂਬਿਆਂ ਵਿੱਚ ਵੀਕਐਂਡ ਲੌਕਡਾਊਨ ਅੱਜ ਵੀ ਚੱਲ ਰਹੇ ਹਨ।

ਇੱਕ ਜੁਲਾਈ ਤੋਂ ਹੀ ਭਾਰਤ ਵਿੱਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਕੋਰੋਨਾਵਾਇਰਸ
Getty Images

ਪਰ ਕ੍ਰਿਸਚੀਅਨ ਮੈਡੀਕਲ ਕਾਲਜ ਵੈਲੌਰ ਤੋਂ ਵਾਇਰਲੌਜੀ ਦੇ ਰਿਟਾਇਰ ਪ੍ਰੋਫੈਸਰ ਟੀ. ਜੈਕਬ ਜੌਹਨ ਡਾਕਟਰ ਸੰਜੇ ਦੀਆਂ ਗੱਲਾਂ ਦੀਆਂ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਲੌਕਡਾਊਨ ਲਗਾਉਣ ਦਾ ਫੈਸਲਾ ਬਿਨਾਂ ਸੋਚੇ ਸਮਝੇ ਲਿਆ ਗਿਆ ਸੀ।

ਮਾਰਚ ਵਿੱਚ ਜਦੋਂ ਸੰਪੂਰਨ ਲੌਕਡਾਊਨ ਲਗਾਇਆ ਗਿਆ ਉਦੋਂ ਦੇਸ ਵਿੱਚ ਸਿਰਫ਼ 500 ਕੇਸ ਸਨ। ਜਦੋਂ ਕੋਰੋਨਾ ਦੇ ਮਾਮਲੇ ਹੀ ਨਹੀਂ ਸਨ, ਤਾਂ ਸਰਕਾਰ ਕਿਹੜਾ ਮਾਮਲੇ ਰੋਕ ਰਹੀ ਸੀ।

ਉਨ੍ਹਾਂ ਦੀ ਰਾਇ ਹੈ ਕਿ ਅੱਜ ਜਦੋਂ ਅੰਕੜੇ ਵੱਧ ਰਹੇ ਹਨ, ਉਦੋਂ ਭਾਰਤ ਨੂੰ ਕੋਰੋਨਾ ਦੀ ਲਾਗ ਰੋਕਣ ਲਈ ਲੌਕਡਾਊਨ ਲਗਾਉਣਾ ਚਾਹੀਦਾ ਸੀ।

ਕੋਰੋਨਾ ਨਾਲ ਜੰਗ ਵਿੱਚ ਨਵੀਂ ਰਣਨੀਤੀ ਦੀ ਜ਼ਰੂਰਤ

24 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਹਫ਼ਤੇ ਦਾ ਸੰਪੂਰਨ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮਹਾਭਾਰਤ ਦਾ ਯੁੱਧ 18 ਦਿਨ ਵਿੱਚ ਜਿੱਤਿਆ ਗਿਆ ਸੀ। ਕੋਰੋਨਾ ਨਾਲ ਜੰਗ ਅਸੀਂ 21 ਦਿਨ ਵਿੱਚ ਜਿੱਤਾਂਗੇ।

ਪ੍ਰੋਫੈਸਰ ਟੀ. ਜੈਕਬ ਜੌਹਨ ਕਹਿੰਦੇ ਹਨ ਕਿ ਭਾਰਤ ਵਿੱਚ ਪਹਿਲੀ ਗਲਤੀ ਉੱਥੇ ਹੀ ਕੀਤੀ। ਸਰਕਾਰ ਨੇ ਕੋਰੋਨਾ ਨੂੰ ਜੰਗ ਤਾਂ ਮੰਨਿਆ ਪਰ ਜੰਗ ਦੀ ਤਰ੍ਹਾਂ ਉਸ ਨਾਲ ਲੜਨ ਲਈ ਨਾ ਤਾਂ ਰਣਨੀਤੀ ਬਣਾਈ ਅਤੇ ਨਾ ਹੀ ਸਾਮਾਨ ਅਤੇ ਹਥਿਆਰ ਹੀ ਤਿਆਰ ਕੀਤੇ।

ਪ੍ਰੋਫੈੱਸਰ ਜੈਕਬ ਮੁਤਾਬਕ ਸਰਕਾਰ ਨੇ ਆਪਣੀ ਰਣਨੀਤੀ ਕਦੇ ਬਣਾਈ ਹੀ ਨਹੀਂ ਅਤੇ ਜੋ ਕੁਝ ਫਰਮਾਨ ਜਾਰੀ ਕੀਤੇ ਉਸ ਪਿੱਛੇ ਕੋਈ ਤਰਕ ਨਹੀਂ ਦਿੱਤਾ।

ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ:


ਮਿਸਾਲ ਦੇ ਤੌਰ ''ਤੇ ਪ੍ਰੋਫੈੱਸਰ ਜੈਕਬ ਕਹਿੰਦੇ ਹਨ-ਸਰਕਾਰ ਨੇ ਪਹਿਲਾਂ ਕੋਰੋਨਾ ਨਾਲ ਲੜਨ ਲਈ ਡਿਜ਼ਾਸਟਰ ਐਕਟ ਦਾ ਸਹਾਰਾ ਲਿਆ ਅਤੇ ਫਿਰ ਬਾਅਦ ਵਿੱਚ ਐਪੀਡੈਮਿਕ ਐਕਟ ਲਗਾਇਆ, ਜੋ ਬਹੁਤ ਹੀ ਪੁਰਾਣਾ ਸੀ। ਉਹ ਐਕਟ ਨਵੇਂ ਦੌਰ ਲਈ ਬਣਿਆ ਹੀ ਨਹੀਂ ਹੈ।

ਲੌਕਡਾਊਨ ਦੇ ਫੈਸਲੇ ''ਤੇ ਪ੍ਰੋਫੈੱਸਰ ਜੈਕਬ ਕਹਿੰਦੇ ਹਨ ਸੰਪੂਰਨ ਲੌਕਡਾਊਨ ਲਗਾਉਣ ਦਾ ਸਹੀ ਵਕਤ ਹੁਣ ਹੈ, ਜਦੋਂ ਦੇਸ ਵਿੱਚ ਰੋਜ਼ਾਨਾ 69 ਹਜ਼ਾਰ ਤੋਂ ਜ਼ਿਆਦਾ ਮਾਮਲੇ ਆ ਰਹੇ ਹਨ।

ਪਰ ਡਾਕਟਰ ਸੰਜੇ ਅਤੇ ਕੇਂਦਰ ਸਰਕਾਰ ਦੋਵਾਂ ਦਾ ਮੰਨਣਾ ਹੈ ਕਿ ਲੌਕਡਾਊਨ ਨਾਲ ਸਰਕਾਰ ਨੂੰ ਕੋਰੋਨਾ ਨਾਲ ਲੜਨ ਵਿੱਚ ਤਿਆਰੀ ਕਰਨ ਦਾ ਮੌਕਾ ਮਿਲਿਆ।

ਦੇਸ ਵਿੱਚ ਹਰ ਸੂਬੇ ਵਿੱਚ ਨਵੇਂ ਕੋਰੋਨਾ ਹਸਪਤਾਲ ਬਣਾਏ ਗਏ, ਲੈਬਜ਼ ਦੀ ਗਿਣਤੀ ਵਧਾਈ ਗਈ, ਡਾਕਟਰਾਂ ਨੂੰ ਤਿਆਰ ਕੀਤਾ ਗਿਆ, ਮਾਸਕ, ਪੀਪੀਈ ਕਿੱਟ ਬਣਾਉਣ ਵਿੱਚ ਭਾਰਤ ਆਤਮ ਨਿਰਭਰਤਾ ਵੱਲ ਵਧਿਆ।

ਦੇਸ ਵਿੱਚ ਟੈਸਟਿੰਗ ਲੈਬਜ਼ ਅੱਜ ਦੀ ਤਾਰੀਕ ਵਿੱਚ 1,415 ਹਨ ਜਿਨ੍ਹਾਂ ਵਿੱਚੋਂ 944 ਸਰਕਾਰੀ ਲੈਬਜ਼ ਹਨ ਅਤੇ 471 ਨਿੱਜੀ ਲੈਬਜ਼ ਹਨ।

ਤਾਂ ਫਿਰ ਰੋਜ਼ਾਨਾ 50 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਪੌਜ਼ਿਟਿਵ ਕਿਉਂ ਹੋ ਰਹੇ ਹਨ?

ਇਸ ''ਤੇ ਡਾਕਟਰ ਸੰਜੇ ਕਹਿੰਦੇ ਹਨ ਕਿ ਭਾਰਤ ਦੀ ਆਬਾਦੀ ਅਤੇ ਇਸਦੀ ਘਣਤਾ ਦੁਨੀਆਂ ਵਿੱਚ ਦੂਜੇ ਦੇਸਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਅਮਰੀਕਾ ਦੀ ਆਬਾਦੀ ਭਾਰਤ ਦੀ ਇੱਕ ਚੌਥਾਈ ਹੈ। ਅਜਿਹੇ ਵਿੱਚ ਅਮਰੀਕਾ ਜਾਂ ਕਿਸੇ ਦੂਜੇ ਛੋਟੇ ਦੇਸ ਨਾਲ ਭਾਰਤ ਦੀ ਤੁਲਨਾ ਸਹੀ ਨਹੀਂ ਹੈ।

ਇਹੀ ਗੱਲ ਉਹ ਨਿਊਜ਼ੀਲੈਂਡ ਲਈ ਵੀ ਕਹਿੰਦੇ ਹਨ। ਭਾਰਤ ਦੇ ਸਾਇਜ਼ ਦੇ ਸਾਹਮਣੇ ਨਿਊਜ਼ੀਲੈਂਡ ਕਿਤੇ ਵੀ ਨਹੀਂ ਹੈ। ਉਹ ਕੇਰਲ ਅਤੇ ਗੋਆ ਦਾ ਉਦਾਹਰਨ ਦਿੰਦੇ ਹਨ, ਜਿੱਥੇ ਮਾਮਲੇ ਘੱਟ ਹੋਏ ਅਤੇ ਫਿਰ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਗਏ।

ਸੰਜੇ ਕਹਿੰਦੇ ਹਨ ਕਿ ਇਸ ਵਾਇਰਸ ਦਾ ਨੇਚਰ ਹੈ ਕਿ ਇੱਕ ਤੈਅ ਆਬਾਦੀ ਨੂੰ ਲਾਗ ਲਾਉਣ ਤੋਂ ਬਾਅਦ ਖੁਦ ਹੀ ਲਾਗ ਦਾ ਖਤਰਾ ਘੱਟ ਹੋਣ ਲੱਗਦਾ ਹੈ।

ਦਿੱਲੀ ਅਤੇ ਮੁੰਬਈ ਵਿੱਚ ਅਸੀਂ ਇਹ ਦੇਖਿਆ ਅਤੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਵੀ ਅਸੀਂ ਦੇਖਿਆ। ਉਮੀਦ ਕੀਤੀ ਜਾ ਸਕਦੀ ਹੈ ਕਿ ਸਾਲ ਦੇ ਅੰਤ ਤੱਕ ਭਾਰਤ ਥੋੜ੍ਹੀ ਬਿਹਤਰ ਸਥਿਤੀ ਵਿੱਚ ਆ ਜਾਵੇ।

ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਕੁਝ ਸੂਬਿਆਂ ਵਿੱਚ ਅਜੇ ਕੋਰੋਨਾ ਦਾ ਪੀਕ ਨਹੀਂ ਆਇਆ ਹੈ, ਇਸ ਲਈ ਭਾਰਤ ਵਿੱਚ ਰੋਜ਼ ਆਉਣ ਵਾਲੇ ਲਾਗ ਦੇ ਮਾਮਲਿਆਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੱਧ ਹੋ ਸਕਦੀ ਹੈ।

ਹਰ ਸੂਬੇ ਨੇ ਆਪਣੇ ਆਪਣੇ ਪੱਧਰ ''ਤੇ ਨਜਿੱਠਣ ਲਈ ਅਲੱਗ ਅਲੱਗ ਉਪਾਅ ਕੀਤੇ ਹਨ। ਇਸ ਲਈ ਵੀ ਹਰ ਸੂਬੇ ਵਿੱਚ ਇਕੱਠੇ ਹੀ ਕੋਰੋਨਾ ਦੀ ਪੀਕ ਨਹੀਂ ਆਏਗੀ।

ਮਾਸਕ ਅਤੇ ਸਮਾਜਿਕ ਦੂਰੀ ਦਾ ਕਾਰਗਰ ਅਮਲ ਜ਼ਰੂਰੀ

ਤਾਂ ਕੀ ਸਮਾਜਿਕ ਦੂਰੀ, ਮਾਸਕ ਪਹਿਨਣਾ, ਵਾਰ-ਵਾਰ ਸਾਬਣ ਨਾਲ ਹੱਥ ਧੋਣ ਦੀ ਰਣਨੀਤੀ ਕੰਮ ਨਹੀਂ ਆਈ?

ਇਸ ''ਤੇ ਪ੍ਰੋਫੈਸਰ ਜੈਕਬ ਕਹਿੰਦੇ ਹਨ, ''''ਇਹ ਸਭ ਰਣਨੀਤੀ ਨਹੀਂ ਹੈ, ਇਹ ਐਹਤਿਆਤੀ ਕਦਮ ਸਨ, ਜਿਸ ਨੂੰ ਸਰਕਾਰ ਨੇ ਰਣਨੀਤੀ ਬਣਾ ਕੇ ਪੇਸ਼ ਕੀਤਾ। ਰਣਨੀਤੀ ਵਿੱਚ ਟੈਸਟਿੰਗ, ਟਰੇਸਿੰਗ ਅਤੇ ਆਈਸੋਲੇਸ਼ਨ ਦੀ ਗੱਲ ਹੁੰਦੀ ਹੈ।"

"ਇੱਕ ਰਣਨੀਤੀ ਫੇਲ੍ਹ ਹੋਣ ''ਤੇ ਪਲਾਨ ਬੀ ਤਿਆਰ ਹੋਣਾ ਚਾਹੀਦਾ ਸੀ, ਪਰ ਇਹ ਸਭ ਤਾਂ ਦੂਰ ਅਸੀਂ ਤਾਂ ਕਦੇ ਆਪਣੇ ਡਾਕਟਰਾਂ ਨੂੰ ਇਸ ਗੱਲ ਦੀ ਟਰੇਨਿੰਗ ਤੱਕ ਨਹੀਂ ਦਿੱਤੀ ਕਿ ਆਖਿਰ ਇਸ ਬਿਮਾਰੀ ਦਾ ਇਲਾਜ ਕਿਵੇਂ ਕਰਨਾ ਹੈ।''''

ਉਨ੍ਹਾਂ ਦਾ ਦਾਅਵਾ ਹੈ ਕਿ ਕਈ ਨੌਜਵਾਨ ਡਾਕਟਰਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ। ਹੱਡੀਆਂ ਦੇ ਡਾਕਟਰ ਨੂੰ ਕੋਰੋਨਾ ਦੇ ਆਈਸੀਯੂ ਵਿੱਚ ਬਿਨਾਂ ਕੁਝ ਦੱਸੇ ਇਲਾਜ ਕਰਨ ਲਈ ਭੇਜ ਦਿੱਤਾ ਗਿਆ।

ਭਾਰਤ ਦੇ ਸਿਹਤ ਮੰਤਰੀ ਨੇ ਮਾਰਚ ਵਿੱਚ ਸੰਸਦ ਵਿੱਚ ਕਿਹਾ ਸੀ ਕਿ ਭਾਰਤ ਨੇ ਜਨਵਰੀ ਵਿੱਚ ਹੀ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।

ਵਿਦੇਸ਼ ਤੋਂ ਆਉਣ ਵਾਲਿਆਂ ਦੀ ਕੋਰੋਨਾ ਲਈ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਸੀ। ਜਨਵਰੀ ਵਿੱਚ ਹੀ ਕੇਂਦਰ ਨੇ ਕੋਰੋਨਾ ਨਾਲ ਨਜਿੱਠਣ ਲਈ ਗਰੁੱਪ ਆਫ ਮਿਨਿਸਟਰਜ਼ ਦਾ ਗਠਨ ਕਰ ਦਿੱਤਾ ਸੀ।

ਕੋਰੋਨਾਵਾਇਰਸ
Getty Images
ਕੋਰੋਨਾ ਨੂੰ ਠੱਲ੍ਹ ਪਾਉਣ ਲਈ ਵਿਸ਼ਵ ਸਿਹਤ ਸੰਗਠਨ ਨੇ ਟੈਸਟ, ਟਰੇਸ ਅਤੇ ਆਈਸੋਲੇਟ ਦਾ ਮੰਤਰ ਦਿੱਤਾ ਹੈ।

ਪਰ ਪ੍ਰੋਫੈੱਸਰ ਜੈਕਬ ਕਹਿੰਦੇ ਹਨ ਕਿ ਮਾਸਕ ਨੂੰ ਲਾਜ਼ਮੀ ਕਰਨ ਦਾ ਫੈਸਲਾ ਲੈਣ ਵਿੱਚ ਭਾਰਤ ਸਰਕਾਰ ਨੇ ਦੇਰ ਕੀਤੀ। ਉਹ ਮੰਨਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਤੋਂ ਭਾਰਤ ਇਸ ਮਾਮਲੇ ਵਿੱਚ ਇੱਕ ਕਦਮ ਅੱਗੇ ਜ਼ਰੂਰ ਰਿਹਾ ਪਰ ਉਦੋਂ ਤੱਕ ਗਲਤੀ ਹੋ ਚੁੱਕੀ ਸੀ।

ਇਸਦੇ ਇਲਾਵਾ ਭਾਰਤ ਸਰਕਾਰ ਨੇ ਲੋਕਾਂ ਦੇ ਅੰਦਰ ਵਿਵਹਾਰਕ ਬਦਲਾਅ ਲਿਆਉਣ ਲਈ ਸਿਰਫ਼ ਵਿਗਿਆਪਨ ਬਣਾਇਆ ਪਰ ਲੋਕ ਇਸ ''ਤੇ ਅਮਲ ਕਰਨ ਇਹ ਯਕੀਨੀ ਨਹੀਂ ਕੀਤਾ। ਇਹੀ ਵਜ੍ਹਾ ਹੈ ਕਿ ਵਾਇਰਸ ਤੇਜ਼ੀ ਨਾਲ ਫੈਲਿਆ।

ਅੱਗੇ ਕੀ ਬਦਲ ਹੈ

ਟੈਸਟ, ਟਰੇਸ ਅਤੇ ਆਈਸੋਲੇਟ, ਇਹ ਵਿਸ਼ਵ ਸਿਹਤ ਸੰਗਠਨ ਦਾ ਦਿੱਤਾ ਮੰਤਰ ਹੈ। ਸਾਰੇ ਦੇਸਾਂ ਨੇ ਇਸ ਮੰਤਰ ਨੂੰ ਅਪਣਾਉਣ ਦੇ ਨਾਲ-ਨਾਲ ਆਪਣੇ-ਆਪਣੇ ਪੱਧਰ ''ਤੇ ਰਿਸਰਚ ਅਤੇ ਬਿਹਤਰ ਸਿਹਤ ਸਹੂਲਤਾਂ ਦਾ ਸਹਾਰਾ ਲਿਆ। ਕੁਝ ਨੂੰ ਕਾਮਯਾਬੀ ਮਿਲੀ ਤਾਂ ਕੁਝ ਪਿੱਛੇ ਰਹਿ ਗਏ। ਭਾਰਤ ਨੂੰ ਵੀ ਇਸ ਮੂਲ ਮੰਤਰ ਨਾਲ ਕੁਝ ਨਵੇਂ ਕਦਮ ਚੁੱਕਣੇ ਪੈਣਗੇ।

ਅੱਗੇ ਦੀ ਸਥਿਤੀ ਨੂੰ ਸੰਭਾਲਣ ਲਈ ਪ੍ਰੋਫੈੱਸਰ ਜੈਕਬ ''ਸੋਸ਼ਲ ਵੈਕਸੀਨ'' ਦਾ ਸਹਾਰਾ ਲੈਣ ਦੀ ਸਲਾਹ ਦਿੰਦੇ ਹਨ। ਸੋਸ਼ਲ ਵੈਕਸੀਨ ਨੂੰ ਸਮਝਾਉਂਦੇ ਹੋਏ ਉਹ ਕਹਿੰਦੇ ਹਨ ਕਿ ਕੇਂਦਰ ਨੂੰ ਜਨਤਾ ਨੂੰ ਸਹੀ ਜਾਣਕਾਰੀ, ਸਮੇਂ ''ਤੇ ਦੇਣੀ ਹੋਵੇਗੀ ਅਤੇ ਇਹ ਵੀ ਦੱਸਣਾ ਹੋਵੇਗਾ ਕਿ ਅਜਿਹਾ ਕਰਨਾ ਕਿਉਂ ਜ਼ਰੂਰੀ ਹੈ। ਇਸਨੂੰ ਵਿਗਿਆਨ ਵਿੱਚ ਇਨਫਾਰਮ, ਐਜੂਕੇਟ ਅਤੇ ਕਮਿਊਨੀਕੇਟ ਕਰਨਾ ਕਹਿੰਦੇ ਹਨ ਅਤੇ ਨਾਲ ਹੀ ਲੋਕਾਂ ਨੂੰ ਵਿਵਹਾਰਕ ਬਦਲਾਅ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ, ਜਿਵੇਂ ਏਡਜ਼ ਮਹਾਂਮਾਰੀ ਦੇ ਸਮੇਂ ''ਤੇ ਕੀਤਾ ਸੀ।

ਭਾਰਤ ਵਿੱਚ ਸਿਹਤ ਮੰਤਰਾਲੇ ਤਹਿਤ ਕਈ ਵਿਭਾਗ ਆਉਂਦੇ ਹਨ। ਉਨ੍ਹਾਂ ਵਿੱਚ ਆਪਸ ਵਿੱਚ ਤਾਲਮੇਲ ਦੀ ਘਾਟ ਹੈ।

ਇਹ ਵੀ ਪੜ੍ਹੋ:

ਆਈਸੀਐੱਮਆਰ ਨੂੰ ਵਾਇਰਸ ''ਤੇ ਹੋਰ ਰਿਸਰਚ ਕਰਨ ਦੀ ਲੋੜ ਹੈ ਤਾਂ ਕਿ ਭਾਰਤ ਦੀ ਆਬਾਦੀ ''ਤੇ ਇਸਦੇ ਅਸਰ ਨੂੰ ਹੋਰ ਬਿਹਤਰ ਸਮਝਿਆ ਜਾ ਸਕੇ।

ਡਾਕਟਰ ਸੰਜੇ ਕਹਿੰਦੇ ਹਨ ਕਿ ਸੀਰੋ ਸਰਵੇ ਦੇ ਨਤੀਜਿਆਂ ਨਾਲ ਬਹੁਤ ਕੁਝ ਪਤਾ ਲੱਗਿਆ ਅਤੇ ਅਜਿਹੇ ਸਰਵੇ ਹੋਣੇ ਚਾਹੀਦੇ ਹਨ- ਹਰ ਰਾਜ ਵਿੱਚ ਅਤੇ ਰਾਸ਼ਟਰ ਪੱਧਰ ''ਤੇ ਵੀ।

ਜਾਣਕਾਰਾਂ ਦੀ ਇਹ ਵੀ ਰਾਇ ਹੈ ਕਿ ਹਸਪਤਾਲ ਅਤੇ ਡਾਕਟਰਾਂ ''ਤੇ ਦਬਾਅ ਘੱਟ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਣੇ ਜ਼ਰੂਰੀ ਹਨ।

ਇਸਦੇ ਇਲਾਵਾ ਐਂਟੀਜੀਨ ਟੈਸਟ ਦੇ ਨਾਲ ਨਾਲ RT-PCR ਟੈਸਟ ਦੀ ਵੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ। ਜਿਵੇਂ ਦੁਨੀਆਂ ਦੇ ਦੂਜੇ ਦੇਸਾਂ ਨੇ ਕੀਤਾ। ਜਾਣਕਾਰਾਂ ਦਾ ਦਾਅਵਾ ਹੈ ਕਿ ਭਾਰਤ ਵਿੱਚ ਅੱਜ ਇੱਕ ਚੌਥਾਈ ਟੈਸਟ ਐਂਟੀਜੀਨ ਟੈਸਟ ਹੋਏ ਹਨ।

ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਆ ਜਾਂਦੀ, ਸਾਰੇ ਮੰਤਰਾਲੇ ਅਤੇ ਸੂਬਿਆਂ ਨੂੰ ਮਿਲ ਕੇ ਕੋਰੋਨਾ ਨਾਲ ਜੰਗ ਲਈ ਨਵੀਂ ਰਣਨੀਤੀ ਨਾਲ ਕੰਮ ਕਰਨਾ ਹੋਵੇਗਾ ਜਿਸ ਵਿੱਚ ਦੁਨੀਆਂ ਵਿੱਚ ਚੰਗਾ ਕਰ ਰਹੇ ਦੇਸਾਂ ਤੋਂ ਸਬਕ ਨੂੰ ਵੀ ਅਸੀਂ ਸ਼ਾਮਲ ਕਰੀਏ। ਫਿਲਹਾਲ ਭਾਰਤ ਵਿੱਚ ਇਸੇ ਸਹਿਯੋਗ ਦੀ ਘਾਟ ਹੈ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=dDsEHr-Vhf0

https://www.youtube.com/watch?v=u-kjDGOHO9o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1e22116c-5819-4e74-b448-4d73b84fe660'',''assetType'': ''STY'',''pageCounter'': ''punjabi.india.story.53756858.page'',''title'': ''ਕੋਰੋਨਾਵਾਇਰਸ: ਕੀ ਵੱਧਦੇ ਮਾਮਲਿਆਂ ਅੱਗੇ ਭਾਰਤ ਬੇਵੱਸ ਹੋ ਗਿਆ ਹੈ? ਹੁਣ ਠੱਲ੍ਹ ਪਾਉਣ ਲਈ ਕੀ ਹਨ ਬਦਲ'',''author'': ''ਸਰੋਜ ਸਿੰਘ'',''published'': ''2020-08-13T02:14:10Z'',''updated'': ''2020-08-13T02:14:10Z''});s_bbcws(''track'',''pageView'');

Related News