ਕੋਰੋਨਾਵਾਇਰਸ: ਰੂਸ ਨੇ ਆਪਣੇ ਕੋਰੋਨਾ ਵੈਕਸੀਨ ''''ਤੇ ਸ਼ੱਕ ਕਰਨ ਵਾਲਿਆਂ ਨੂੰ ਇਹ ਜਵਾਬ ਦਿੱਤਾ - 5 ਅਹਿਮ ਖ਼ਬਰਾਂ

08/13/2020 7:21:56 AM

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ
Reuters
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਸੀ ਕਿ ਵੈਕਸੀਨ ਉਨ੍ਹਾਂ ਦੀ ਧੀ ਨੂੰ ਵੀ ਦਿੱਤੀ ਗਈ ਹੈ

ਰੂਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਕੋਰੋਨਾਵਾਇਰਸ ਦੀ ਵੈਕਸੀਨ ਬਣਾ ਲਈ ਹੈ। ਜਿਸ ਦਾ ਲਗਭਗ ਦੋ ਮਹੀਨੇ ਮਨੁੱਖੀ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ।

ਜਦਕਿ ਜਰਮਨੀ, ਫਰਾਂਸ, ਸਪੇਨ ਅਤੇ ਅਮਰੀਕਾ ਸਮੇਤ ਕੁਝ ਦੇਸ਼ਾਂ ਦੇ ਸਾਇੰਸਦਾਨਾਂ ਨੇ ਇਸ ਬਾਰੇ ਸਾਵਧਾਨ ਰਹਿਣ ਲਈ ਕਿਹਾ ਸੀ।

ਇਸ ਤੋਂ ਬਾਅਦ ਰੂਸ ਦੇ ਸਿਹਤ ਮੰਤਰੀ ਮਿਖ਼ਾਇਲ ਮੁਰਾਸ਼ਕੋ ਨੇ ਬੁੱਧਵਾਰ ਨੂੰ ਰੂਸੀ ਖ਼ਬਰ ਏਜੰਸੀ ਇੰਟਰਫੈਕਟ ਨੂੰ ਕਿਹਾ, "ਅਜਿਹਾ ਲਗਦਾ ਹੈ ਕਿ ਜਿਵੇਂ ਸਾਡੇ ਵਿਦੇਸ਼ੀ ਸਾਥੀਆਂ ਨੂੰ ਰੂਸੀ ਦਵਾਈ ਦੇ ਮੁਕਾਬਲੇ ਵਿੱਚ ਅੱਗੇ ਰਹਿਣ ਦੇ ਫ਼ਾਇਦੇ ਦਾ ਅੰਦਾਜ਼ਾ ਹੋ ਗਿਆ ਹੈ ਅਤੇ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ ਜੋ ਬਿਲਕੁਲ ਹੀ ਬੇਬੁਨਿਆਦ ਹਨ।"

ਰੂਸੀ ਮੰਤਰੀ ਨੇ ਕਿਹਾ ਕਿ ਇਸ ਟੀਕੇ ਦੀ ਪਹਿਲੀ ਖੇਪ ਅਗਲੇ ਦੋ ਹਫ਼ਤਿਆਂ ਵਿੱਚ ਆ ਜਾਵੇਗੀ ਅਤੇ ਪਹਿਲਾਂ ਮੁੱਖ ਤੌਰ ''ਤੇ ਇਹ ਡਾਕਟਰਾਂ ਨੂੰ ਦਿੱਤੀ ਜਾਵੇਗੀ।

ਰੂਸ ਦੇ ਟੀਕੇ ਬਾਰੇ ਇੱਥੇ ਪੜ੍ਹੋ

ਇਹ ਵੀ ਪੜ੍ਹੋ:

ਪਾਕਿਸਤਾਨ ''ਚ ਸਿੱਖ ਕੁੜੀ ਨੂੰ ਮੁਸਲਮਾਨ ਪਤੀ ਨਾਲ ਰਹਿਣ ਦੀ ਇਜਾਜ਼ਤ ਕਿਸ ਆਧਾਰ ''ਤੇ ਮਿਲੀ, ਕੁੜੀ ਦੇ ਪਰਿਵਾਰ ਨੇ ਕੀ ਕਿਹਾ

https://youtu.be/WVlEIAFKk_g

ਪਾਕਿਸਤਾਨ ਵਿੱਚ ਰਹਿਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਉਰਫ਼ ਆਇਸ਼ਾ ਨੂੰ ਲਾਹੌਰ ਹਾਈ ਕੋਰਟ ਨੇ ਮੁਸਲਮਾਨ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।

ਦਰਅਸਲ 19 ਸਾਲਾ ਜਗਜੀਤ ਕੌਰ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਸੀ ਕਿ ਮੁਹੰਮਦ ਹਸਨ ਨੇ ਜ਼ਬਰੀ ਉਨ੍ਹਾਂ ਦੀ ਧੀ ਦਾ ਧਰਮ ਬਦਲਵਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ ਸੀ।

ਹਾਲਾਂਕਿ ਜਗਜੀਤ ਕੌਰ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਖੁਦ ਇਸਲਾਮ ਕਬੂਲ ਕੀਤਾ ਹੈ ਅਤੇ ਮਰਜ਼ੀ ਨਾਲ ਹਸਨ ਨਾਲ ਵਿਆਹ ਕਰਵਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਕਿਵੇਂ ਆਪਣੀਆਂ ਭਾਰਤੀ ਜੜ੍ਹਾਂ ਨਾਲ ਜੁੜੀ ਰਹੀ

ਕਮਲਾ ਹੈਰਿਸ ਕੈਲੀਫੋਰਨੀਆ ਤੋਂ ਸਾਂਸਦ ਹਨ, ਜਿਨ੍ਹਾਂ ਦੀ ਮਾਂ ਭਾਰਤ ਵਿੱਚ ਜੰਮੀ ਅਤੇ ਪਿਤਾ ਜਮਾਇਕਾ ਵਿੱਚ ਪੈਦਾ ਹੋਏ, ਆਪਣੇ ਭਾਰਤੀ ਨਾਮ ਦੇ ਅਰਥਾਂ ਬਾਰੇ ਦੱਸਦੇ ਹਨ।

"ਮੇਰੇ ਨਾਮ ਦਾ ਉਚਾਰਣ "ਕੌਮਾ-ਲਾ" ਕੀਤਾ ਜਾਂਦਾ ਹੈ, ਜਿਵੇਂ ਕਿ ਵਿਰਾਮ ਚਿੰਨ੍ਹ ਹੋਵੇ, "ਕਮਲਾ ਹੈਰਿਸ ਨੇ 2018 ਵਿੱਚ ਆਪਣੀ ਸਵੈ-ਜੀਵਨੀ, ''ਦਾ ਟਰੁਥ ਵੀ ਹੋਲਡ'' ਵਿੱਚ ਲਿਖਿਆ ਸੀ।

"ਇਸਦਾ ਅਰਥ ਹੈ ''ਕਮਲ ਦਾ ਫੁੱਲ'', ਜੋ ਕਿ ਭਾਰਤੀ ਸੱਭਿਆਚਾਰ ਵਿੱਚ ਮਹੱਤਤਾ ਦਾ ਪ੍ਰਤੀਕ ਹੈ। ਇੱਕ ਕਮਲ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਇਸਦੇ ਫੁੱਲ ਸਤਹ ਤੋਂ ਉੱਪਰ ਆਉਂਦੇ ਹਨ ਜਦਕਿ ਇਸ ਦੀਆਂ ਜੜ੍ਹਾਂ ਬਹੁਤ ਹੀ ਚੰਗੀ ਤਰ੍ਹਾਂ ਨਦੀ ਦੇ ਤਲ ਨੂੰ ਫੜੀਆਂ ਰੱਖਦੀਆਂ ਹਨ।

ਕਮਲਾ ਹੈਰਿਸ ਨੂੰ ਜੋ ਬਾਇਡਨ ਨੇ ਡੈਮੋਕਰੇਟਿਕ ਪਾਰਟੀ ਵਲੋਂ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਹੈ। ਉਹ ਰਾਜਨੀਤੀ ਵਿੱਚ ਕਾਲੀ ਮਹਿਲਾ ਦੇ ਤੌਰ ''ਤੇ ਮਸ਼ਹੂਰ ਹਨ, ਜਿਨ੍ਹਾਂ ਨੇ ਆਪਣੀਆਂ ਭਾਰਤੀ ਜੜ੍ਹਾਂ ਨੂੰ ਵੀ ਬਾਖੂਬੀ ਸਾਂਭਿਆ ਹੋਇਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਬੰਗਲੁਰੂ ਹਿੰਸਾ: ਇੱਕ ਸੋਸ਼ਲ ਮੀਡੀਆ ਪੋਸਟ ਤੋਂ ਭੜਕੀ ਭੀੜ ਨੇ ਫੂਕੇ ਵਾਹਨ, ਜਾਣੋ ਮਾਮਲਾ ਹੈ ਕੀ

ਬੰਗਲੁਰੂ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਦੇ ਕਾਰਨ ਹੋਏ ਵਿਵਾਦ ਅਤੇ ਇਸ ਤੋਂ ਪੈਦਾ ਹੋਈ ਹਿੰਸਾ ਕਾਰਨ ਤਿੰਨ ਲੋਕਾਂ ਦੀ ਪੁਲਿਸ ਫਾਇਰਿੰਗ ''ਚ ਮੌਤ ਹੋ ਗਈ ਹੈ।

ਪੁਲਿਸ ਕਮਿਸ਼ਨਰ ਕਮਲ ਪੰਤ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਫਾਇਰਿੰਗ ਵਿੱਚ ਜ਼ਖਮੀ ਹੋਏ ਤੀਜੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਰਾਤ ਸਾਢੇ 12 ਵਜੇ ਤੋਂ ਬਾਅਦ ਇੱਥੇ ਸਥਿਤੀ ਲਗਭਗ ਕੰਟਰੋਲ ਵਿੱਚ ਹੈ।"

ਭੜਕੀ ਭੀੜ ਨੇ ਦੋ ਥਾਣਿਆਂ ਅਤੇ ਇੱਕ ਕਾਂਗਰਸੀ ਵਿਧਾਇਕ ਦੇ ਘਰ ''ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਫਾਇਰਿੰਗ ਕਰਨੀ ਪਈ। ਭੀੜ ਸੋਸ਼ਲ ਮੀਡੀਆ ''ਤੇ ਇਤਰਾਜ਼ਯੋਗ ਪੋਸਟ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਥਾਣੇ ਪਹੁੰਚੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਵਿੱਚ ਭੀੜ ਵੱਲੋਂ ''ਕੁੱਟਮਾਰ''

ਦਿੱਲੀ ਪੁਲਿਸ
Getty Images

ਮੰਗਲਵਾਰ ਨੂੰ ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਦੇ ਸੁਭਾਸ਼ ਨਗਰ ਵਿੱਚ ਭੀੜ ਵੱਲੋਂ ਕਥਿਤ ਕੁੱਟਮਾਰ ਕੀਤੀ ਗਈ।

ਇਹ ਪੱਤਰਕਾਰ ਇਲਾਕੇ ਵਿੱਚ ਰਿਪੋਰਟਿੰਗ ਦੇ ਮੰਤਵ ਨਾਲ ਗਏ ਸਨ, ਜਦੋਂ ਉਨ੍ਹਾਂ ''ਤੇ ਭੀੜ ਨੇ ਹਮਲਾ ਕਰ ਦਿੱਤਾ।

ਸੁਤੰਤਰ ਪੱਤਰਕਾਰ ਪ੍ਰਭਜੀਤ ਸਿੰਘ, ਮੈਗਜ਼ੀਨ ਦੇ ਸਹਾਇਕ ਫ਼ੋਟੋ ਐਡੀਟਰ ਸ਼ਾਹਿਦ ਤਾਂਤਰੇ ਅਤੇ ਇੱਕ ਮਹਿਲਾ ਪੱਤਰਕਾਰ ਨੂੰ ਪੁਲਿਸ ਭੀੜ ਵਿੱਚੋਂ ਕੱਢ ਕੇ ਭਜਨਪੁਰਾ ਥਾਣੇ ਲੈ ਗਈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=LgsbVpOtO5w

https://www.youtube.com/watch?v=IyHgpnZ_JSE

https://www.youtube.com/watch?v=-eUt-Kn5pZg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9c877736-6821-4793-a093-75ffb77bde6e'',''assetType'': ''STY'',''pageCounter'': ''punjabi.india.story.53760868.page'',''title'': ''ਕੋਰੋਨਾਵਾਇਰਸ: ਰੂਸ ਨੇ ਆਪਣੇ ਕੋਰੋਨਾ ਵੈਕਸੀਨ \''ਤੇ ਸ਼ੱਕ ਕਰਨ ਵਾਲਿਆਂ ਨੂੰ ਇਹ ਜਵਾਬ ਦਿੱਤਾ - 5 ਅਹਿਮ ਖ਼ਬਰਾਂ'',''published'': ''2020-08-13T01:41:15Z'',''updated'': ''2020-08-13T01:41:15Z''});s_bbcws(''track'',''pageView'');

Related News