ਪਾਕਿਸਤਾਨ ’ਚ ਸਿੱਖ ਕੁੜੀ ਦੇ ਮੁਸਲਮਾਨ ਮੁੰਡੇ ਨਾਲ ਵਿਆਹ ਨੂੰ ਅਦਾਲਤ ਨੇ ਜਾਇਜ਼ ਠਹਿਰਾਇਆ

08/12/2020 3:51:54 PM

ਪਾਕਿਸਤਾਨ
AFP

ਪਾਕਿਸਤਾਨ ਵਿੱਚ ਰਹਿਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਉਰਫ਼ ਆਇਸ਼ਾ ਨੂੰ ਲਾਹੌਰ ਹਾਈ ਕੋਰਟ ਨੇ ਮੁਸਲਮਾਨ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।

ਦਰਅਸਲ 19 ਸਾਲਾ ਜਗਜੀਤ ਕੌਰ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਸੀ ਕਿ ਮੁਹੰਮਦ ਹਸਨ ਨੇ ਜ਼ਬਰੀ ਉਨ੍ਹਾਂ ਦੀ ਧੀ ਦਾ ਧਰਮ ਬਦਲਵਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ ਸੀ।

ਹਾਲਾਂਕਿ ਜਗਜੀਤ ਕੌਰ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਖੁਦ ਇਸਲਾਮ ਕਬੂਲ ਕੀਤਾ ਹੈ ਅਤੇ ਮਰਜ਼ੀ ਨਾਲ ਹਸਨ ਨਾਲ ਵਿਆਹ ਕਰਵਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ।

ਇਹ ਫੈਸਲਾ ਜਗਜੀਤ ਕੌਰ ਉਰਫ਼ ਆਇਸ਼ਾ ਦੀ ਪਟੀਸ਼ਨ ''ਤੇ ਦਿੱਤਾ ਗਿਆ ਹੈ ਜਿਸ ਵਿੱਚ ਉਸ ਨੇ ਸ਼ੈਲਟਰ ਹੋਮ ਵਿੱਚ ਰਹਿਣ ਨੂੰ "ਗੈਰਕਾਨੂੰਨੀ ਕੈਦ" ਦੱਸਦੇ ਹੋਏ, ਉਸ ਦੇ ਵਿਰੁੱਧ ਅਦਾਲਤ ਦਾ ਬੂਹਾ ਖੜਕਾਇਆ ਸੀ।

ਇਸ ਸ਼ੈਲਟਰ ਹੋਮ ਵਿੱਚ ਉਸ ਨੂੰ ਅਧਿਕਾਰੀਆਂ ਨੇ ਪਰਿਵਾਰ ਦੁਆਰਾ ਜਬਰੀ ਧਰਮ ਬਦਲੀ ਦੇ ਦਾਅਵਿਆਂ ਤੋਂ ਬਾਅਦ ਰੱਖਿਆ ਗਿਆ ਸੀ।

ਅੱਜ ਦੇ ਫੈਸਲੇ ਤੋਂ ਬਾਅਦ ਜਗਜੀਤ ਉਰਫ਼ ਆਇਸ਼ਾ ਨੂੰ ਵਾਪਸ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ, ਜਿੱਥੇ ਉਹ ਲਿਖਤੀ ਹੁਕਮ ਮਿਲਣ ਤੱਕ ਰੁਕੇਗੀ।

ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇਹ ਪਰਿਵਾਰ ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਸ਼ਹਿਰ ਨਾਲ ਸਬੰਧਤ ਹੈ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=dDsEHr-Vhf0

https://www.youtube.com/watch?v=u-kjDGOHO9o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a164c524-9856-408f-a16b-2a5400f4817e'',''assetType'': ''STY'',''pageCounter'': ''punjabi.international.story.53750730.page'',''title'': ''ਪਾਕਿਸਤਾਨ ’ਚ ਸਿੱਖ ਕੁੜੀ ਦੇ ਮੁਸਲਮਾਨ ਮੁੰਡੇ ਨਾਲ ਵਿਆਹ ਨੂੰ ਅਦਾਲਤ ਨੇ ਜਾਇਜ਼ ਠਹਿਰਾਇਆ'',''author'': '' ਸ਼ੁਮਾਇਲਾ ਜਾਫ਼ਰੀ'',''published'': ''2020-08-12T10:13:26Z'',''updated'': ''2020-08-12T10:13:26Z''});s_bbcws(''track'',''pageView'');

Related News