ਬੰਗਲੁਰੂ ਹਿੰਸਾ: ਇਕ ਸੋਸ਼ਲ ਮੀਡੀਆ ਪੋਸਟ ਤੋਂ ਭੜਕੀ ਭੀੜ ਨੇ ਲਾਈ ਵਾਹਨਾਂ ਨੂੰ ਅੱਗ, ਜਾਣੋ ਮਾਮਲਾ ਹੈ ਕੀ
Wednesday, Aug 12, 2020 - 12:51 PM (IST)

ਬੰਗਲੁਰੂ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਦੇ ਕਾਰਨ ਹੋਏ ਵਿਵਾਦ ਅਤੇ ਇਸ ਤੋਂ ਪੈਦਾ ਹੋਈ ਹਿੰਸਾ ਕਾਰਨ ਤਿੰਨ ਲੋਕਾਂ ਦੀ ਪੁਲਿਸ ਫਾਇਰਿੰਗ ''ਚ ਮੌਤ ਹੋ ਗਈ ਹੈ।
ਪੁਲਿਸ ਕਮਿਸ਼ਨਰ ਕਮਲ ਪੰਤ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਫਾਇਰਿੰਗ ਵਿੱਚ ਜ਼ਖਮੀ ਹੋਏ ਤੀਜੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਰਾਤ ਸਾਢੇ 12 ਵਜੇ ਤੋਂ ਬਾਅਦ ਇੱਥੇ ਸਥਿਤੀ ਲਗਭਗ ਕੰਟਰੋਲ ਵਿੱਚ ਹੈ।"
ਭੜਕੀ ਭੀੜ ਨੇ ਦੋ ਥਾਣਿਆਂ ਅਤੇ ਇੱਕ ਕਾਂਗਰਸੀ ਵਿਧਾਇਕ ਦੇ ਘਰ ''ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਫਾਇਰਿੰਗ ਕਰਨੀ ਪਈ। ਭੀੜ ਸੋਸ਼ਲ ਮੀਡੀਆ ''ਤੇ ਇਤਰਾਜ਼ਯੋਗ ਪੋਸਟ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਥਾਣੇ ਪਹੁੰਚੀ।
ਇਹ ਵੀ ਪੜ੍ਹੋ
- ਹੜ੍ਹਾਂ ਦੇ ਸਾਏ ਹੇਠ ਲੋਕ: ''ਇਸ ਵਾਰ ਵੀ ਕਾਲੇ ਬੱਦਲ ਕੁਦਰਤ ਦਾ ਕਹਿਰ ਬਣ ਕੇ ਸਾਨੂੰ ਮੁੜ ਮਾਰ ਨਾ ਜਾਣ''
- ਭਾਰਤੀ ਮੂਲ ਦੀ ਕਮਲਾ ਹੈਰਿਸ ਹੋਵੇਗੀ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ
- ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਵਿੱਚ ਭੀੜ ਵੱਲੋਂ ''ਕੁੱਟਮਾਰ''
ਬੰਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਦੇ ਅਨੁਸਾਰ ਡੀਗੇ ਹੱਲੀ ਅਤੇ ਕੇਜੀ ਹੱਲੀ ਖੇਤਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।
ਨਿਊਜ਼ ਏਜੰਸੀ ਏਐਨਆਈ ਨੇ ਬੰਗਲੁਰੂ ਦੇ ਸੰਯੁਕਤ ਪੁਲਿਸ ਕਮਿਸ਼ਨਰ (ਕ੍ਰਾਈਮ) ਸੰਦੀਪ ਪਾਟਿਲ ਦੇ ਹਵਾਲੇ ਨਾਲ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਆਖ਼ਰ ਪੂਰਾ ਮਾਮਲਾ ਹੈ ਕੀ?
ਪੁਲਿਕੇਸ਼ੀਨਗਰ ਦੇ ਕਾਂਗਰਸ ਵਿਧਾਇਕ ਅਖੰਡ ਸ੍ਰੀਨਿਵਾਸ ਮੂਰਤੀ ਦੇ ਇਕ ਰਿਸ਼ਤੇਦਾਰ ਨੇ ਕਥਿਤ ਤੌਰ ''ਤੇ ਸੋਸ਼ਲ ਮੀਡੀਆ ''ਤੇ ਇਤਰਾਜ਼ਯੋਗ ਪੋਸਟ ਪਾਈ ਸੀ ਜਿਸ ਵਿਰੁੱਧ ਵੱਡੀ ਗਿਣਤੀ ''ਚ ਲੋਕ ਮੰਗਲਵਾਰ ਸ਼ਾਮ ਨੂੰ ਥਾਣੇ ਪਹੁੰਚੇ ਅਤੇ ਪੋਸਟ ਪਾਉਣ ਵਾਲੇ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇੱਕ ਹੋਰ ਭੀੜ ਕਾਂਗਰਸ ਦੇ ਵਿਧਾਇਕ ਦੇ ਘਰ ਪਹੁੰਚੀ।
ਪੁਲਿਸ ਅਨੁਸਾਰ ਭੀੜ ਦੀ ਮੰਗ ਸੀ ਕਿ ਐਫ਼ਆਈਆਰ ਦਰਜ ਕੀਤੀ ਜਾਵੇ ਅਤੇ ਵਿਧਾਇਕ ਦੇ ਰਿਸ਼ਤੇਦਾਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਅਨੁਸਾਰ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਵੇਖਦਿਆਂ ਹੀ ਵੇਖਦਿਆਂ ਭੀੜ ਕਾਬੂ ਤੋਂ ਬਾਹਰ ਹੋ ਗਈ ਅਤੇ ਥਾਣੇ ਦੇ ਬਾਹਰ ਖੜ੍ਹੀਆਂ ਕੁਝ ਗੱਡੀਆਂ ਨੂੰ ਅੱਗ ਲਗਾ ਦਿੱਤੀ, ਤੇ ਦੂਜੇ ਪਾਸੇ ਵਿਧਾਇਕ ਦੇ ਘਰ ਜਾ ਰਹੀ ਭੀੜ ਨੇ ਉਥੇ ਖੜ੍ਹੇ ਕੁਝ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ।
ਪੁਲਿਸ ਨੇ ਕੀ ਕੀਤੀ ਕਾਰਵਾਈ?
ਪੁਲਿਸ ਕਮਿਸ਼ਨਰ ਅਨੁਸਾਰ ਸੋਸ਼ਲ ਮੀਡੀਆ ''ਤੇ ਪੋਸਟ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਮੁਲਜ਼ਮ ਦਾ ਨਾਮ ਨਵੀਨ ਹੈ ਜੋ ਵਿਧਾਇਕ ਦਾ ਭਤੀਜਾ ਦੱਸਿਆ ਜਾ ਰਿਹਾ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ, "ਪੁਲਿਸ ਵਾਲਿਆਂ ''ਤੇ ਵੱਡੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਅਚਾਨਕ ਬਿਜਲੀ ਚਲੀ ਗਈ ਅਤੇ ਭੀੜ ਨਾਲ ਨਜਿੱਠਣ ਲਈ ਸਾਨੂੰ ਥੋੜਾ ਸਮਾਂ ਲੱਗਿਆ। ਜਿਵੇਂ ਕਿ ਪੁਲਿਸ ਸਟੇਸ਼ਨ ''ਤੇ ਚਾਰੇ ਪਾਸਿਓਂ ਹਮਲਾ ਹੋ ਰਿਹਾ ਸੀ, ਪੁਲਿਸ ਕੋਲ ਫਾਇਰਿੰਗ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ।"
''ਅਸੀਂ ਸਾਰੇ ਭਰਾ ਹਾਂ, ਸ਼ਾਂਤੀ ਬਣਾਏ ਰੱਖੋ''
ਕਰਨਾਟਕ ਦੇ ਗ੍ਰਹਿ ਮੰਤਰੀ ਬਸਵਰਾਜ ਬੋਮੱਈ ਨੇ ਵੀ ਪੁਲਿਸ ਫਾਇਰਿੰਗ ਵਿੱਚ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ, ਕਾਂਗਰਸ ਦੇ ਵਿਧਾਇਕ ਸ੍ਰੀਨਿਵਾਸ ਮੂਰਤੀ ਨੇ ਮੁਸਲਮਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਇੱਕ ਵੀਡੀਓ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਨਾਲ ਹਨ ਅਤੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।
ਵਿਧਾਇਕ ਮੂਰਤੀ ਨੇ ਵੀਡਿਓ ਵਿਚ ਕਿਹਾ ਹੈ, "ਜੋ ਮਰਜ਼ੀ ਹੋਵੇ, ਅਸੀਂ ਸਾਰੇ ਭਰਾ ਹਾਂ। ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਨੂੰ ਸਹੀ ਸਜ਼ਾ ਮਿਲੇ। ਮੈਂ ਤੁਹਾਡੇ ਨਾਲ ਹਾਂ। ਮੇਰੀ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ।"
ਕਰਨਾਟਕ ਦੇ ਗ੍ਰਹਿ ਮੰਤਰੀ ਨੇ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ, "ਅੱਗ ਲਾਉਣੀ ਅਤੇ ਹਿੰਸਾ ਕਾਨੂੰਨ ਦੇ ਵਿਰੁੱਧ ਹਨ। ਜੋ ਵੀ ਮਾਮਲਾ ਹੈ, ਇਸ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਜਾਣਾ ਚਾਹੀਦਾ ਹੈ।"
"ਮੈਂ ਪੁਲਿਸ ਨੂੰ ਸ਼ਾਂਤੀ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ। ਭਾਵੇਂ ਕੋਈ ਵੱਡਾ ਵਿਅਕਤੀ ਵੀ ਕਿਉਂ ਨਾ ਹੋਵੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਖ਼ਤ ਕਾਰਵਾਈ ਕੀਤੀ ਜਾਵੇ। ਜਿਹੜਾ ਵੀ ਇਸ ਲਈ ਜ਼ਿੰਮੇਵਾਰ ਹੈ, ਉਸ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।"
ਕਰਨਾਟਕ ਦੇ ਅਮੀਰ-ਏ-ਸ਼ਰੀਅਤ ਹਜ਼ਰਤ ਮੌਲਾਨਾ ਸਗ਼ੀਰ ਅਹਿਮਦ ਨੇ ਵੀ ਮੁਸਲਮਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ, ਕਿਉਂਕਿ ਪੁਲਿਸ ਨੇ ਵਾਅਦਾ ਕੀਤਾ ਹੈ ਕਿ ਜਿਸਨੇ ਵੀ ਇਹ ਇਤਰਾਜ਼ਯੋਗ ਕੰਮ ਕੀਤਾ ਹੈ, ਉਸਨੂੰ ਸਜ਼ਾ ਦਿੱਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ, ਸਰਕਾਰ ਕਾਰਵਾਈ ਕਰੇਗੀ।

- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ


ਇਹ ਵੀਡੀਓਜ਼ ਵੀ ਦੇਖੋ:
https://www.youtube.com/watch?time_continue=9&v=xWw19z7Edrs&feature=emb_logo
https://www.youtube.com/watch?v=HAU-471yA90
https://www.youtube.com/watch?v=wgKvCEH5kgk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8b31c27b-f794-41bf-8f40-afc684a0b095'',''assetType'': ''STY'',''pageCounter'': ''punjabi.india.story.53747571.page'',''title'': ''ਬੰਗਲੁਰੂ ਹਿੰਸਾ: ਇਕ ਸੋਸ਼ਲ ਮੀਡੀਆ ਪੋਸਟ ਤੋਂ ਭੜਕੀ ਭੀੜ ਨੇ ਲਾਈ ਵਾਹਨਾਂ ਨੂੰ ਅੱਗ, ਜਾਣੋ ਮਾਮਲਾ ਹੈ ਕੀ'',''author'': ''ਇਮਰਾਨ ਕੁਰੈਸ਼ੀ'',''published'': ''2020-08-12T07:10:24Z'',''updated'': ''2020-08-12T07:10:24Z''});s_bbcws(''track'',''pageView'');