1947 ਦੀ ਵੰਡ: ਅੰਮ੍ਰਿਤਸਰ ਦੇ ਜੀਤੂ ਤੇ ਰਾਵਲਪਿੰਡੀ ਦੀ ਇਸਮਤ ਦੀ ਅਧੂਰੀ ਪ੍ਰੇਮ ਕਹਾਣੀ
Wednesday, Aug 12, 2020 - 12:36 PM (IST)


ਇਹ ਵੰਡ ਵਿਚਾਲੇ ਮੁਹੱਬਤ ਦੀ ਸੱਚੀ ਕਹਾਣੀ ਹੈ। ਆਪਣਾ ਪਿਆਰ ਹਾਸਲ ਕਰਨ ਲਈ ਧਰਮ ਬਦਲਣ ਅਤੇ ਦੇਸ ਬਦਲਣ ਦੀ ਜੱਦੋਜਹਿਦ ਤੋਂ ਬਾਅਦ ਵੀ ਸਰਕਾਰਾਂ ਨਾਲ ਲੜਦੇ ਪ੍ਰੇਮੀਆਂ ਦੀ ਕਹਾਣੀ ਹੈ।
ਸਾਲ 1947, ਰਾਵਲਪਿੰਡੀ ਦੇ ਪਠਾਨ ਖ਼ਾਨਦਾਨ ਦੀ ਇਸਮਤ ਉਸ ਵੇਲੇ ਸਿਰਫ 15 ਸਾਲ ਦੀ ਸੀ ਅਤੇ ਅੰਮ੍ਰਿਤਸਰ ਦੇ ਲਾਲਾਜੀ ਦੇ ਪਰਿਵਾਰ ਦਾ ਜੀਤੂ 17 ਸਾਲ ਦਾ ਸੀ।
ਦੋਵੇਂ ਪਰਿਵਾਰ ਪਿਛਲੇ ਸਾਲਾਂ ਵਿੱਚ ਸ਼੍ਰੀਨਗਰ ਵਿੱਚ ਛੁੱਟੀਆਂ ਮਨਾਉਂਦੇ ਹੋਏ ਕਈ ਵਾਰ ਮਿਲ ਚੁੱਕੇ ਸਨ। ਇਸਮਤ ਅਤੇ ਜੀਤੂ ਦੀ ਦੋਸਤੀ ਮੁਹੱਬਤ ਵਿੱਚ ਬਦਲ ਚੁੱਕੀ ਸੀ।
ਇਹ ਵੀ ਪੜ੍ਹੋ:-
- 1947 ਦੀ ਵੰਡ: ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆ
- ''ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਸਿੱਖਦਾ ਸੀ, ਦੇਸ ਵੰਡਿਆ ਗਿਆ''
- ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆ
ਪਰ ਵੰਡ ਦੇ ਤੂਫ਼ਾਨ ਨੇ ਉਨ੍ਹਾਂ ਨੂੰ ਸਰਹੱਦਾਂ ਦੇ ਪਾਰ ਕਰ ਦਿੱਤਾ ਸੀ। ਇਸਮਤ ਸਮਝ ਗਈ ਸੀ ਕਿ ਜੀਤੂ ਨੂੰ ਹਾਸਲ ਕਰਨਾ ਮੁਸ਼ਕਲ ਹੋਵੇਗਾ।
ਪਿਆਰ ਵਿੱਚ ਡੁੱਬੀ ਇਸਮਤ ਘਰ ਤੋਂ ਭੱਜ ਕੇ ਹਿੰਦੂਆਂ ਦੇ ਰਿਫਿਊਜੀ ਕੈਂਪ ਪਹੁੰਚ ਗਈ।
ਅਗਵਾ ਔਰਤਾਂ ਬਾਰੇ ਦੋਹਾਂ ਦੇਸਾਂ ਵਿੱਚ ਕਰਾਰ
ਉਹ ਬੋਲੀ, "ਮੈਂ ਇੱਕ ਹਿੰਦੂ ਕੁੜੀ ਹਾਂ। ਆਪਣੇ ਮਾਪਿਆਂ ਤੋਂ ਵਿਛੜ ਗਈ ਹਾਂ। ਕੀ ਤੁਸੀਂ ਮੇਹਰਬਾਨੀ ਕਰਕੇ ਮੈਨੂੰ ਭਾਰਤ ਭੇਜ ਦਿਓਗੇ?''''
ਵੰਡ ਤੋਂ ਬਾਅਦ ਵਾਲੇ ਮਹੀਨਿਆਂ ਵਿੱਚ ਦੋਵਾਂ ਦੇਸਾਂ ਦੀਆਂ ਹਜ਼ਾਰਾਂ ਔਰਤਾਂ ਨੂੰ ਅਗਵਾ ਕੀਤਾ ਗਿਆ ਸੀ ਅਤੇ ਕਈ ਔਰਤਾਂ ਦੀ ਮਰਜ਼ੀ ਦੇ ਖਿਲਾਫ਼ ਉਨ੍ਹਾਂ ਦਾ ਮਜ਼ਹਬ ਬਦਲਿਆ ਗਿਆ ਸੀ ਅਤੇ ਜ਼ਬਰਨ ਵਿਆਹ ਵੀ ਹੋਏ ਸਨ।
ਇਸ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅਗਵਾ ਹੋਈਆਂ ਔਰਤਾਂ ਨੂੰ ਲੱਭ ਕੇ ਵਾਪਸ ਉਨ੍ਹਾਂ ਦੇ ਪਰਿਵਾਰ ਲਈ ਆਪ੍ਰੇਸ਼ਨ ਰਿਕਵਰੀ ਸ਼ੁਰੂ ਕੀਤਾ ਗਿਆ।
ਸਮਾਜ ਸੇਵੀ ਕਮਲਾ ਪਟੇਲ ਭਾਰਤ ਅਤੇ ਪਾਕਿਸਤਾਨ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੀਆਂ ਅਜਿਹੀਆਂ ਔਰਤਾਂ ਦੀ ਅਦਲਾ-ਬਦਲੀ ਕਰਨ ਦੀ ਇੰਚਾਰਜ ਬਣਾਏ ਗਏ ਸਨ।

ਇਸਮਤ ਉਨ੍ਹਾਂ ਕੋਲ ਆਈ। ਵੰਡ ਤੋਂ ਬਾਅਦ ਦਾ ਉਹ ਵਕਤ ਅਜਿਹਾ ਸੀ ਜਦੋਂ ਪੰਜਾਬ ਦੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਪਹਿਰਾਵਾ ਅਤੇ ਬੋਲੀ ਇੱਕੋ ਜਿਹੀ ਸੀ।
ਉਨ੍ਹਾਂ ਦੀ ਗੱਲ ''ਤੇ ਯਕੀਨ ਕਰਦੇ ਹੋਏ ਉਸ ਨੂੰ ਹਿੰਦੂ ਮੰਨਿਆ ਅਤੇ ਬਾਕੀ ਸ਼ਰਨਾਰਥੀਆਂ ਨਾਲ ਰਾਵਲਪਿੰਡੀ ਤੋਂ ਅੰਮ੍ਰਿਤਸਰ ਪਹੁੰਚਾ ਦਿੱਤਾ।
ਅੰਮ੍ਰਿਤਸਰ ਵਿੱਚ ਇਸਮਤ ਨੇ ਜੀਤੂ ਦੇ ਘਰ ਦਾ ਪਤਾ ਲਗਾ ਕੇ ਸੁਨੇਹਾ ਭਿਜਵਾਇਆ। ਜੀਤੂ ਫੌਰਨ ਕੈਂਪ ਪਹੁੰਚ ਗਿਆ।
ਜੀਤੂ ਦੇ ਮਾਪਿਆਂ ਦੀ ਰਜ਼ਾਮੰਦੀ ਨਾਲ ਨਾਬਾਲਿਗ ਹੋਣ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ।
ਪਰ ਸਰਹੱਦਾਂ ਨੂੰ ਪਾਰ ਕਰਦੀ ਇਸ ਪ੍ਰੇਮ ਕਹਾਣੀ ਵਿੱਚ ਜਲਦ ਹੀ ਇੱਕ ਮੁਸ਼ਕਿਲ ਮੋੜ ਆ ਗਿਆ।
ਇਸਮਤ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਕੀਤਾ ਗਿਆ ਹੈ ਅਤੇ ਪਾਕਿਸਤਾਨ ਸਰਕਾਰ ਉਸ ਨੂੰ ਲੱਭੇ।
ਹੁਣ ਇਸਮਤ ਨੂੰ ਪਾਕਿਸਤਾਨ ਜਾਣਾ ਸੀ
ਅਗਵਾ ਹੋਈਆਂ ਔਰਤਾਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰ ਤੱਕ ਲਿਜਾਣ ਦਾ ਦੋਹਾਂ ਦੇਸਾਂ ਵਿਚਾਲੇ ਇਕਰਾਰ, ਇਸਮਤ ਅਤੇ ਜੀਤੂ ਦੇ ਪਿਆਰ ਦੇ ਰਾਹ ਵਿੱਚ ਆ ਗਿਆ।
ਇਸਮਤ ਦਾ ਝੂਠ ਫੜਿਆ ਗਿਆ ਅਤੇ ਹੁਣ ਉਸ ਨੂੰ ਪਾਕਿਸਤਾਨ ਵਾਪਸ ਜਾਣਾ ਹੀ ਪੈਣਾ ਸੀ।
ਘਬਰਾਇਆ ਹੋਇਆ ਜੀਤੂ ਕਮਲਾ ਪਟੇਲ ਕੋਲ ਗਿਆ ਅਤੇ ਬੋਲਿਆ, "ਇਹ ਅਗਵਾ ਕਰਨ ਦਾ ਮਾਮਲਾ ਨਹੀਂ ਹੈ, ਇਸਮਤ ਮੈਨੂੰ ਪਿਆਰ ਕਰਦੀ ਹੈ ਅਤੇ ਆਪਣੀ ਮਰਜ਼ੀ ਨਾਲ ਮੇਰੇ ਕੋਲ ਆਈ ਹੈ, ਤੁਹਾਨੂੰ ਮੇਰੀ ਮਦਦ ਕਰਨੀ ਹੋਵੇਗੀ।''''

ਇੱਕ ਨਾਬਾਲਿਗ ਕੁੜੀ ਦੇ ਮਾਪੇ ਕਿਵੇਂ ਮੰਨ ਲੈਣ ਕਿ ਉਨ੍ਹਾਂ ਦੀ ਧੀ ਨੂੰ ਅਗਵਾ ਨਹੀਂ ਕੀਤਾ ਗਿਆ?
ਇਸ ਇੱਕ ਮਾਮਲੇ ਰਿਆਇਤ ਪੂਰਾ ਆਪ੍ਰੇਸ਼ਨ ਵਿਗਾੜ ਸਕਦੀ ਸੀ।
ਕਮਲਾ ਪਟੇਲ ਇਸਮਤ ਵਰਗੀਆਂ ਹੋਰ ਔਰਤਾਂ ਨੂੰ ਜ਼ਬਰਦਸਤੀ ਵਾਪਸ ਭੇਜਣ ਦੇ ਖਿਲਾਫ਼ ਸਨ।
ਇਸ ਮੁੱਦੇ ''ਤੇ ਬਹਿਸ ਕੌਂਸਟੀਟਿਊਸ਼ਨਲ ਅਸੈਂਬਲੀ ਤੱਕ ਪਹੁੰਚੀ। ਕਈ ਔਰਤਾਂ ਨੇ ਇਸ ਦਾ ਵਿਰੋਧ ਕੀਤਾ ਪਰ ਕਰਾਰ ਜਾਰੀ ਰਿਹਾ।

ਪੁਲਿਸ ਤੋਂ ਬਚਣ ਲਈ ਇਸਮਤ ਅਤੇ ਜੀਤੂ ਅੰਮ੍ਰਿਤਸਰ ਤੋਂ ਭੱਜ ਕੇ ਕੋਲਕਾਤਾ ਚਲੇ ਗਏ। ਕਮਲਾ ਪਟੇਲ ਦੀ ਟੀਮ ''ਤੇ ਦਬਾਅ ਵਧਦਾ ਰਿਹਾ।
ਕਮਲਾ ਪਟੇਲ ਨੇ ਕਈ ਜੋੜਿਆਂ ਦੀ ਮਦਦ ਕੀਤੀ
ਆਪਣੀ ਕਿਤਾਬ ''ਟੌਰਨ ਫਰੋਮ ਦਿ ਰੂਟਸ: ਏ ਪਾਰਟੀਸ਼ਨ'' ਮੈਮੌਇਰ ਵਿੱਚ ਕਮਲਾ ਪਟੇਲ ਨੇ ਇਸ ਆਪ੍ਰੇਸ਼ਨ ਨੂੰ ਸੇਬ ਅਤੇ ਸੰਤਰਿਆਂ ਵਾਂਗ ਔਰਤਾਂ ਦੀ ਵੱਟ-ਸੱਟ ਦੱਸਿਆ ਹੈ।
ਇਹ ਵੀ ਪੜ੍ਹੋ:-
- ਬੁਆਏਫਰੈਂਡ ਜਾਂ ਪਤੀ ਹੋ ਤਾਂ ਸਮਝੋ ਕੀ ਹੁੰਦਾ ਹੈ ਪੀਐੱਮਐੱਸ
- ਕੁੜੀਆਂ ਦੇ ਚਿਹਰੇ ''ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ
- ਬੱਚਿਆਂ ਦੀਆਂ ਚਿੱਠੀਆਂ ''ਚ ਕੁਝ ਇਸ ਤਰ੍ਹਾਂ ਦਿਖੇ ਭਾਰਤ-ਪਾਕਿਸਤਾਨ
ਕਿਤਾਬ ਛਾਪਣ ਵਾਲੀ ਰਿਤੂ ਮੈਨਨ ਨੇ ਮੈਨੂੰ ਦੱਸਿਆ, "ਕਈ ਵਾਰ ਕਮਲਾ ਪਟੇਲ ਨੇ ਅਗਵਾ ਕੀਤੀਆਂ ਗਈਆਂ ਔਰਤਾਂ ਨੂੰ ਸ਼ਰਨਾਰਥੀ ਕੈਂਪਾਂ ਵੱਲ ਲਿਆਉਣ ਤੋਂ ਬਾਅਦ ਭੱਜਣ ਵਿੱਚ ਮਦਦ ਕੀਤੀ ਤਾਂ ਜੋ ਉਹ ਮੁੜ ਤੋਂ ਅਗਵਾ ਕਰਨ ਵਾਲੇ ਪਰਿਵਾਰ ਕੋਲ ਵਾਪਸ ਚਲੀਆਂ ਜਾਣ।''''

ਉਹ ਵਕਤ ਅਜਿਹਾ ਹੀ ਸੀ ਜਿਸ ਵਿੱਚ ਔਰਤਾਂ ਦੀ ਮਰਜ਼ੀ ਸਮਝਣਾ ਜ਼ਰੂਰੀ ਸੀ। ਰਿਸ਼ਤੇ ਅਜੀਬ ਹਾਲਾਤ ਵਿੱਚ ਬਣ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਵਿੱਚ ਬਣੇ ਰਹਿਣਾ ਉਨ੍ਹਾਂ ਨੂੰ ਤੋੜਨ ਨਾਲੋਂ ਬਿਹਤਰ ਸਨ।
ਇਸਮਤ ਅਤੇ ਜੀਤੂ ਦਾ ਮਾਮਲਾ ਵੀ ਕੁਝ ਅਜਿਹਾ ਹੀ ਸੀ ਪਰ ਸਰਕਾਰੀ ਕਾਇਦਾ ਇਹ ਬਾਰੀਕੀਆਂ ਨਹੀਂ ਸਮਝਣਾ ਚਾਹੁੰਦਾ।
ਆਖਿਰਕਾਰ ਇਸਮਤ ਅਤੇ ਜੀਤੂ ਨੂੰ ਵਾਪਸ ਲਾਉਣ ਲਈ ਅਫ਼ਵਾਹ ਉਡਾਈ ਗਈ ਕਿ ਪਾਕਿਸਤਾਨ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਹੈ।
ਅਫਵਾਹ ਨੂੰ ਸੱਚ ਮੰਨ ਕੇ ਇਸਮਤ ਅਤੇ ਜੀਤੂ ਵਾਪਸ ਅੰਮ੍ਰਿਤਸਰ ਵੀ ਆ ਗਏ। ਫਿਰ ਕਮਲਾ ਪਟੇਲ ਨੇ ਇਸਮਤ ਨੂੰ ਮਨਾਇਆ ਕਿ ਉਹ ਇੱਕ ਹਫ਼ਤੇ ਲਈ ਲਾਹੌਰ ਜਾਵੇ।

ਉੱਥੇ ਦੇ ਪੁਲਿਸ ਕਮਿਸ਼ਨਰ ਕੋਲ ਰਹਿ ਕੇ ਆਪਣੇ ਮਾਪਿਆਂ ਨਾਲ ਮਿਲ ਲਏ ਅਤੇ ਫਿਰ ਆਪਣਾ ਆਖ਼ਰੀ ਫੈਸਲਾ ਸੁਣਾਵੇ।
ਕਮਲਾ ਪਟੇਲ ਲਈ ਆਪਣੇ ਮਨ ਖਿਲਾਫ਼ ਇਹ ਸਭ ਕਰਨਾ ਆਸਾਨ ਨਹੀਂ ਸੀ।
ਉਨ੍ਹਾਂ ਦੀ ਭੈਣ ਨਇਨਾ ਪਟੇਲ ਨੇ ਮੈਨੂੰ ਦੱਸਿਆ, "ਉਨ੍ਹਾਂ ''ਤੇ ਬਹੁਤ ਦਬਾਅ ਸੀ, ਲੋਕਾਂ ਦੀ ਜ਼ਿੰਦਗੀ ਦੇ ਫੈਸਲੇ ਕਰਨ ਦਾ ਦਬਾਅ, ਪੰਜ ਸਾਲ ਤੱਕ ਇਸ ਆਪ੍ਰੇਸ਼ਨ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੇ-ਰਹਿੰਦੇ ਉਨ੍ਹਾਂ ਦਾ ਖਾਣਾ ਪੀਣਾ ਤੱਕ ਛੁੱਟ ਗਿਆ।''''
ਇਸਮਤ ਮਾਪਿਆਂ ਨਾਲ ਘਰ ਚਲੀ ਗਈ
ਆਪ੍ਰੇਸ਼ਨ ਰਿਕਵਰੀ ਤਹਿਤ 30,000 ਔਰਤਾਂ ਨੂੰ ਲੱਭ ਕੇ ਵਾਪਸ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ।
ਇਨ੍ਹਾਂ ਵਿੱਚ ਇਸਮਤ ਅਤੇ ਜੀਤੂ ਵਰਗੇ ਸੈਂਕੜੇ ਮਾਮਲੇ ਸਨ ਜਿਨ੍ਹਾਂ ਦਾ ਕੋਈ ਪੁਖ਼ਤਾ ਰਿਕਾਰਡ ਨਹੀਂ ਹੈ।
ਕਮਲਾ ਪਟੇਲ ਵਰਗੀਆਂ ਸਮਾਜ ਸੇਵਕਾਂ ਦੀਆਂ ਕਿਤਾਬਾਂ ਇਨ੍ਹਾਂ ਦਾ ਇਕਲੌਤਾ ਲੇਖਾ-ਜੋਖਾ ਹੈ।
ਉਨ੍ਹਾਂ ਦੀ ਕਿਤਾਬ ਅਨੁਸਾਰ ਜੀਤੂ ਇਸਮਤ ਨੂੰ ਲਾਹੌਰ ਛੱਡ ਕੇ ਵਾਪਸ ਅੰਮ੍ਰਿਤਸਰ ਆ ਗਿਆ ਅਤੇ ਦਿਨ ਗਿਣਨ ਲੱਗਾ।

ਪਰ ਚੌਥੇ ਹੀ ਦਿਨ ਕਮਲਾ ਪਟੇਲ ਹੈਰਾਨ ਰਹਿ ਗਈ ਜਦੋਂ ਪਤਾ ਲੱਗਿਆ ਕਿ ਇਸਮਤ ਦੇ ਮਾਪੇ ਉਸ ਨੂੰ ਆਪਣੇ ਘਰ ਲੈ ਗਏ ਹਨ।
ਉਹ ਫੌਰਨ ਉਸ ਨੂੰ ਮਿਲਣ ਉੱਥੇ ਪਹੁੰਚੀ ਪਰ ਉੱਥੇ ਕਹਾਣੀ ਬਿਲਕੁਲ ਬਦਲ ਗਈ ਸੀ। ਇਸਮਤ ਦਾ ਪਹਿਰਾਵਾ ਅਤੇ ਹਾਵ-ਭਾਵ ਵੀ ਬਦਲਿਆ ਹੋਇਆ ਸੀ।
ਉੰਗਲ ਚੁੱਕ ਕੇ ਇਸਮਤ ਬੋਲੀ, "ਇਨ੍ਹਾਂ ਔਰਤਾਂ ਨੇ ਮੈਨੂੰ ਪਾਕਿਸਤਾਨ ਨਹੀਂ ਆਉਣ ਦਿੱਤਾ, ਮੇਰੇ ਵਾਰ-ਵਾਰ ਕਹਿਣ ''ਤੇ ਵੀ।''''
ਜੀਤੂ ਦਾ ਨਾਂ ਸੁਣਦੇ ਹੀ ਉਹ ਗੁੱਸੇ ਵਿੱਚ ਗਈ ਅਤੇ ਕਿਹਾ, "ਮੈਂ ਉਸ ਕਾਫਿਰ ਦਾ ਮੂੰਹ ਨਹੀਂ ਦੇਖਣਾ ਚਾਹੁੰਦੀ ਮੇਰਾ ਵੱਸ ਚੱਲੇ ਤਾਂ ਮੈਂ ਉਸ ਦੇ ਟੁੱਕੜੇ-ਟੁੱਕੜੇ ਕਰ ਕੇ ਕੁੱਤਿਆਂ ਨੂੰ ਖਿਲਾ ਦੇਵਾਂ।''''

ਜੀਤੂ ਤੱਕ ਖ਼ਬਰ ਪਹੁੰਚੀ ਤਾਂ ਉਹ ਭੱਜਿਆ-ਭੱਜਿਆ ਲਾਹੌਰ ਗਿਆ, "ਇਸਮਤ ਤੇ ਮਾਪਿਆਂ ਦਾ ਭਾਵੇਂ ਜਿੰਨਾ ਵੀ ਦਬਾਅ ਹੋਵੇ ਮੈਂ ਹੁੰਦਾ ਤਾਂ ਉਹ ਅਜਿਹਾ ਬਿਲਕੁਲ ਨਹੀਂ ਕਹਿੰਦੀ।''''
ਪਰ ਇਸਮਤ ਦਾ ਪਰਿਵਾਰ ਲਾਪਤਾ ਹੋ ਚੁੱਕਾ ਸੀ।
ਲਾਹੌਰ ਜਾਣ ਦੇ ਖ਼ਤਰੇ ਦੇ ਬਾਵਜੂਦ ਜੀਤੂ ਇਸਮਤ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਕਮਲਾ ਪਟੇਲ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਵੰਡ ਦੀ ਹਿੰਸਾ ਅਜੇ ਰੁਕੀ ਨਹੀਂ ਸੀ।

ਜੀਤੂ ਨੇ ਕਿਹਾ, "ਮੈਂ ਬਰਬਾਦ ਤਾਂ ਹੋ ਹੀ ਗਿਆ ਹਾਂ ਹੁਣ ਮਰ ਵੀ ਜਾਵਾਂ ਤਾਂ ਕੀ ਹੋਇਆ?''''
ਬਹੁਤ ਪੈਸੇ ਖਰਚ ਹੋਏ ਅਤੇ ਜੀਤੂ ਨੂੰ ਟੀਬੀ ਹੋ ਗਈ।
ਪੰਜ ਸਾਲ ਬਾਅਦ ਜਦੋਂ ਕਮਲਾ ਪਟੇਲ ਨੂੰ ਉਸ ਨੂੰ ਆਖਰੀ ਵਾਰ ਦੇਖਿਆ ਤਾਂ ਉਹ ਬਹੁਤ ਕਮਜ਼ੋਰ ਹੋ ਗਿਆ ਸੀ। ਚਿਹਰਾ ਪੀਲਾ ਪੈ ਗਿਆ ਸੀ ਅਤੇ ਉਹ ਇਕੱਲਾ ਹੀ ਸੀ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=dnBxRrmkvKc
https://www.youtube.com/watch?v=HAU-471yA90
https://www.youtube.com/watch?v=8EKIhtluVdU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''01fa50fc-c6af-2248-8acb-9794517fa13c'',''assetType'': ''STY'',''pageCounter'': ''punjabi.india.story.45171082.page'',''title'': ''1947 ਦੀ ਵੰਡ: ਅੰਮ੍ਰਿਤਸਰ ਦੇ ਜੀਤੂ ਤੇ ਰਾਵਲਪਿੰਡੀ ਦੀ ਇਸਮਤ ਦੀ ਅਧੂਰੀ ਪ੍ਰੇਮ ਕਹਾਣੀ'',''author'': ''ਦਿਵਿਆ ਆਰਿਆ'',''published'': ''2018-08-15T07:18:58Z'',''updated'': ''2020-08-12T06:57:37Z''});s_bbcws(''track'',''pageView'');