ਸੁਪਰੀਮ ਕੋਰਟ : ਪਿਤਾ ਦੀ ਪੁਸ਼ਤੈਨੀ ਜਾਇਦਾਦ ਉੱਤੇ ਧੀਆਂ ਦਾ ਬਰਾਬਰ ਹੱਕ

08/11/2020 4:51:52 PM

ਧੀਆਂ
Getty Images
ਸੰਕੇਤਕ ਤਸਵੀਰ

ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਇੱਕ ਧੀ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦਾ ਹੱਕ ਜਨਮ ਤੋਂ ਹੀ ਹੈ।

ਭਾਰਤ ਦੀ ਸਰਬ ਉੱਚ ਅਦਾਲਤ ਨੇ ਕਿਹਾ ਕਿ ਸੋਧੇ ਹੋਏ ਹਿੰਦੂ ਉਤਰਾਧਿਕਾਰ ਐਕਟ 2005 ਦੇ ਤਹਿਤ ਧੀਆਂ ਦਾ ਪੁਸ਼ਤੈਨੀ ਜਾਇਦਾਦ ਉੱਤੇ ਮੁੰਡਿਆਂ ਦੇ ਬਰਾਬਰ ਅਧਿਕਾਰ ਹੈ ਅਤੇ ਧੀ ਹਮੇਸ਼ਾ ਧੀ ਹੀ ਰਹਿੰਦੀ ਹੈ।

ਇਹ ਵੀ ਪੜ੍ਹੋ:

ਕੋਰਟ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਮਹਿਲਾਵਾਂ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚ ਭਰਾ ਦੇ ਬਰਾਬਰ ਹੀ ਹਿੱਸਾ ਮਿਲੇਗਾ।

ਅਦਾਲਤ ਨੇ ਸਾਫ਼ ਕੀਤਾ ਕਿ ਇਹ ਕਾਨੂੰਨ 9 ਸਤੰਬਰ 2005 ਤੋਂ ਪਹਿਲਾਂ ਜਿੰਨ੍ਹਾਂ ਦੇ ਪਿਓ ਦੀ ਮੌਤ ਹੋ ਗਈ ਹੈ, ਉਨ੍ਹਾਂ ਧੀਆਂ ਨੂੰ ਵੀ ਜਾਇਦਾਦ ਵਿੱਚ ਹਿੱਸਾ ਮਿਲੇਗਾ। ਦੱਸ ਦਈਏ ਕਿ ਸਾਲ 2005 ਵਿੱਚ ਕਾਨੂੰਨ ਬਣਿਆ ਸੀ ਕਿ ਪੁੱਤਰ ਅਤੇ ਧੀ ਦੋਵਾਂ ਦਾ ਪਿਤਾ ਦੀ ਜਾਇਦਾਦ ਉੱਤੇ ਬਰਾਬਰ ਅਧਿਕਾਰ ਹੋਵੇਗਾ।

ਪਰ ਇਸ ਵਿੱਚ ਇਹ ਗੱਲ਼ ਸਾਫ਼ ਨਹੀਂ ਸੀ ਕਿ ਜੇ ਪਿਤਾ ਦੀ ਮੌਤ 2005 ਤੋਂ ਪਹਿਲਾਂ ਹੋਈ ਹੋਵੇ ਤਾਂ ਕੀ ਇਹ ਕਾਨੂੰਨ ਅਜਿਹੇ ਪਰਿਵਾਰ ਉੱਤੇ ਲਾਗੂ ਹੋਵੇਗਾ ਜਾਂ ਨਹੀਂ।

https://twitter.com/ANI/status/1293083298890158080

ਇਸ ਮਾਮਲੇ ਵਿੱਚ ਹੁਣ ਜੱਜ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਫ਼ੈਸਲਾ ਸੁਣਾਇਆ ਹੈ ਕਿ ਇਹ ਕਾਨੂੰਨ ਹਰ ਹਾਲਤ ਵਿੱਚ ਲਾਗੂ ਹੋਵੇਗਾ। ਬੈਂਚ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਕਿ ਇਹ ਕਾਨੂੰਨ ਬਣਨ ਤੋਂ ਪਹਿਲਾਂ ਭਾਵ ਸਾਲ 2005 ਤੋਂ ਪਹਿਲਾਂ ਵੀ ਜੇ ਪਿਤਾ ਦੀ ਮੌਤ ਹੋਈ ਹੈ ਤਾਂ ਵੀ ਪਿਤਾ ਦੀ ਜ਼ਮੀਨ-ਜਾਇਦਾਦ ਉੱਤੇ ਧੀ ਨੂੰ ਪੁੱਤਰ ਦੇ ਬਰਾਬਰ ਹੀ ਹੱਕ ਮਿਲੇਗਾ।

ਸੁਪਰੀਮ ਕੋਰਟ
Getty Images

ਇੱਥੇ ਇਹ ਵੀ ਦੱਸ ਦਈਏ ਕਿ ਹਿੰਦੂ ਉਤਰਾਧਿਕਾਰ ਐਕਟ 1965 ਵਿੱਤ ਸੋਧ ਸਾਲ 2005 ਵਿੱਚ ਕੀਤੀ ਗਈ ਸੀ। ਇਸ ਤਹਿਤ ਪਿਤਾ ਦੀ ਜਾਇਦਾਦ ਵਿੱਚ ਧੀਆਂ ਨੂੰ ਬਰਾਬਰੀ ਦਾ ਹਿੱਸਾ ਦੇਣ ਦੀ ਤਜਵੀਜ਼ ਹੈ। ਇਸ ਮੁਤਾਬਕ ਕਾਨੂੰਨੀ ਵਾਰਿਸ ਹੋਣ ਦੇ ਚਲਦਿਆਂ ਪਿਤਾ ਦੀ ਜਾਇਦਾਦ ਉੱਤੇ ਧੀ ਦਾ ਵੀ ਉਨਾਂ ਹੀ ਹੱਕ ਹੈ ਜਿੰਨਾਂ ਕਿ ਪੁੱਤਰ ਦਾ।

ਟਵਿੱਟਰ ''ਤੇ ਲੋਕਾਂ ਦੀ ਪ੍ਰਤਿਕਿਰਿਆ

ਅਭਿਸ਼ੇਕ ਲਿਖਦੇ ਹਨ ਕਿ ਉਹ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ। ਪਰ ਧਰਮ ਨਿਰਪੱਖ ਭਾਰਤ ਅਜੇ ਵੀ ਮੁਸਲਿਮ ਔਰਤਾਂ ਲਈ ਇਨਸਾਫ਼ ਤੋਂ ਇਨਕਾਰੀ ਹੈ। ਮੁਸਲਿਮ ਬੱਚੀਆਂ ਦਾ ਬਾਲ ਵਿਆਹ ਅਜੇ ਵੀ ਕਾਨੂੰਨਨ ਹੈ।

https://twitter.com/AbhishBanerj/status/1293119642001477633

ਚਿਨਮਿਆ ਲਿਖਦੇ ਹਨ ਕਿ ਮੈਨੂੰ ਧੀਆਂ ਲਈ ਬਰਾਬਰੀ ਦੇ ਹੱਕ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਇਹ ਸਿਰਫ਼ ਹਿੰਦੂਆਂ ਲਈ ਹੈ।

https://twitter.com/ChinmayaR_/status/1293120906517073921

ਉਦੇ ਪਾਸਵਾਨ ਪੁੱਛਦੇ ਹਨ ਕਿ ਕੀ ਝਾਰਖੰਡ ਦੀਆਂ ਅਨੁਸੁਚਿਤ ਜਨ ਜਾਤੀਆਂ ਵਿੱਚ ਧੀਆਂ ਨੂੰ ਪਿਤਾ ਦੀ ਜਾਇਦਾਦ ਉੱਤੇ ਵੀ ਅਧਿਕਾਰ ਹੈ

https://twitter.com/imudkr/status/1293111526786600962

ਸਮਿਤਾ ਝਾਅ ਲਿਖਦੇ ਹਨ, ''''ਧੀਆਂ ਸਦਾ ਦੇ ਲਈ। ਸ਼ੁਕਰੀਆ ਸੁਪਰੀਮ ਕੋਰਟ ਭਾਰਤੀ ਸਮਾਜ ਵਿੱਚ ਇਸ ਕ੍ਰਾਂਤੀਕਾਰੀ ਬਦਲਾਅ ਲਈ।''''

https://twitter.com/starsmita1/status/1293109865993211909

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=8EKIhtluVdU

https://www.youtube.com/watch?v=cLZDepUaDF0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e86007ad-7f3f-4b37-bd49-069851171de5'',''assetType'': ''STY'',''pageCounter'': ''punjabi.india.story.53736507.page'',''title'': ''ਸੁਪਰੀਮ ਕੋਰਟ : ਪਿਤਾ ਦੀ ਪੁਸ਼ਤੈਨੀ ਜਾਇਦਾਦ ਉੱਤੇ ਧੀਆਂ ਦਾ ਬਰਾਬਰ ਹੱਕ'',''published'': ''2020-08-11T11:15:33Z'',''updated'': ''2020-08-11T11:15:33Z''});s_bbcws(''track'',''pageView'');

Related News