ਕੋਰੋਨਾਵਾਇਰਸ : 22 ਲੱਖ ਤੋਂ ਵੱਧ ਕੇਸਾਂ ਵਾਲੇ ਭਾਰਤ ਦੀ ਹੁਣ ਕੀ ਹੋਵੇਗੀ ਅਗਲੀ ਰਣਨੀਤੀ

08/11/2020 3:21:53 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਸਣੇ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਕਰਨਾਟਕ, ਆਂਧਰਾ ਪ੍ਰਦੇਸ਼, ਤਮਿਲ ਨਾਡੂ, ਪੱਛਮ ਬੰਗਾਲ, ਮਹਾਰਾਸ਼ਟਰ, ਪੰਜਾਬ, ਬਿਹਾਰ, ਗੁਜਰਾਤ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰਸਿੰਗ ਰਾਹੀਂ ਗੱਲਬਾਤ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਮੌਤ ਦੀ ਦਰ ਲਗਾਤਾਰ ਘੱਟ ਰਹੀ ਹੈ। ਐਕਟਿਵ ਕੇਸਾਂ ਦੀ ਦਰ ਘਟੀ ਹੈ, ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ, ਸੁਧਾਰ ਹੋ ਰਿਹਾ ਹੈ। ਮਤਲਬ ਸਾਡੀਆਂ ਕੋਸ਼ਿਸ਼ਾਂ ਕਾਰਗਰ ਸਿੱਧ ਹੋ ਰਹੀਆਂ ਹਨ।"

ਪ੍ਰਧਾਨ ਮੰਤਰੀ ਮੋਦੀ ਨੇ ਕੀ-ਕੀ ਕਿਹਾ

  • ਜਿਵੇਂ-ਜਿਵੇਂ ਕੋਰੋਨਾ ਦਾ ਸਮਾਂ ਬੀਤ ਰਿਹਾ ਹੈ, ਨਵੇਂ ਹਾਲਾਤ ਵੀ ਪੈਦਾ ਹੋ ਰਹੇ ਹਨ। ਹਸਪਤਾਲਾਂ, ਸਿਹਤ ਮੁਲਾਜ਼ਮਾਂ ''ਤੇ ਦਬਾਅ ਵੱਧ ਰਿਹਾ ਹੈ। ਰੋਜ਼ਾਨਾ ਦੇ ਕੰਮ ਵਿੱਚ ਨਿਰੰਤਰਤਾ ਨਹੀਂ ਆ ਰਹੀ। ਇਹ ਹਰ ਦਿਨ ਨਵੀਂ ਚੁਣੌਤੀ ਲੈ ਕੇ ਆਉਂਦੇ ਹਨ।
  • ਮੈਨੂੰ ਤਸੱਲੀ ਹੈ ਕਿ ਹਰ ਸੂਬਾ ਆਪਣੇ-ਆਪਣੇ ਪੱਧਰ ''ਤੇ ਮਹਾਂਮਾਰੀ ਖਿਲਾਫ਼ ਲੜ ਰਿਹਾ ਹੈ ਤੇ ਇੱਕ ਟੀਮ ਬਣ ਕੇ ਕੰਮ ਕਰ ਰਹੇ ਹਾਂ। ਇਹੀ ਟੀਮ ਸਪਿਰਿਟ ਕਾਰਨ ਚੰਗਾ ਨਤੀਜਾ ਲਿਆਉਣ ਵਿੱਚ ਸਫ਼ਲ ਹੋਏ ਹਾਂ।
  • ਇੰਨੇ ਵੱਡੇ ਸੰਕਟ ਦਾ ਜਿਸ ਤਰ੍ਹਾਂ ਮੁਕਾਬਲਾ ਕੀਤਾ ਹੈ ਉਸ ਵਿੱਚ ਸਭ ਦੇ ਨਾਲ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ।
  • ਅੱਜ 80 ਫੀਸਦ ਐਕਟਿਵ ਕੇਸ ਇਨ੍ਹਾਂ 10 ਸੂਬਿਆਂ ਵਿੱਚ ਹੀ ਹਨ। ਇਸ ਲਈ ਕੋਰੋਨਾ ਖਿਲਾਫ਼ ਲੜਾਈ ਵਿੱਚ ਇਨ੍ਹਾਂ ਸਭ ਦੀ ਭੂਮਿਕਾ ਬਹੁਤ ਵੱਡੀ ਹੋ ਜਾਂਦੀ ਹੈ।
  • ਐਕਟਿਵ ਕੇਸ 6 ਲੱਖ ਤੋਂ ਵੱਧ ਹਨ, ਕੋਰੋਨਾ ਦੇ ਜ਼ਿਆਦਾਤਰ ਮਾਮਲੇ ਇਨ੍ਹਾਂ 10 ਸੂਬਿਆਂ ਵਿੱਚ ਹਨ। ਇੱਥੇ 80 ਫੀਸਦ ਕੇਸ ਹਨ।
  • ਬੈਠਕ ਦੌਰਾਨ ਅਸੀਂ ਇਨ੍ਹਾਂ ਸੂਬਿਆਂ ਦੀਆਂ ਬੈਸਟ ਪ੍ਰੈਕਟਿਸਿਸ ਜਾਣੀਆਂ। ਜੇ ਅਸੀਂ ਮਿਲ ਕੇ ਆਪਣੇ ਇਨ੍ਹਾਂ 10 ਸੂਬਿਆਂ ਵਿੱਚ ਕੋਰੋਨਾ ਨੂੰ ਹਰਾ ਦਿੰਦੇ ਹਾਂ ਤਾਂ ਦੇਸ ਜਿੱਤ ਜਾਵੇਗਾ।
  • ਟੈਸਟਿੰਗ ਦੀ ਗਿਣਤੀ ਰੋਜ਼ਾਨਾ 7 ਲੱਖ ਪਹੁੰਚ ਗਈ ਹੈ। ਇਸ ਨਾਲ ਕੋਰੋਨਾ ਪਛਾਣਨ ਵਿੱਚ ਜੋ ਮਦਦ ਮਿਲ ਰਹੀ ਹੈ, ਅੱਜ ਉਸ ਦੇ ਹੀ ਨਤੀਜੇ ਦੇਖ ਰਹੇ ਹਾਂ।
  • ਮੌਤ ਦਰ ਲਗਾਤਾਰ ਘੱਟ ਰਹੀ ਹੈ। ਐਕਟਿਵ ਕੇਸਾਂ ਦੀ ਦਰ ਘਟੀ ਹੈ, ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ, ਸੁਧਾਰ ਹੋ ਰਿਹਾ ਹੈ। ਮਤਲਬ ਸਾਡੀਆਂ ਕੋਸ਼ਿਸ਼ਾਂ ਕਾਰਗਰ ਸਿੱਧ ਹੋ ਰਹੀਆਂ ਹਨ। ਇਸ ਨਾਲ ਲੋਕਾਂ ਵਿੱਚ ਵੀ ਭਰੋਸਾ ਵਧਿਆ ਹੈ ਤੇ ਡਰ ਦਾ ਮਾਹੌਲ ਵੀ ਘਟਿਆ ਹੈ।
  • ਜਿਵੇਂ-ਜਿਵੇਂ ਟੈਸਟਿੰਗ ਵਧੇਗੀ, ਸਾਡੀ ਸਫ਼ਲਤਾ ਹੋਰ ਵੀ ਵੱਡੀ ਹੋਵੇਗੀ ਤੇ ਤਸੱਲੀ ਦਾ ਭਾਵ ਹੋਵੇਗਾ।
  • ਅਸੀਂ ਮੌਤ ਦਰ ਨੂੰ ਇੱਕ ਫੀਸਦ ਤੋਂ ਵੀ ਹੇਠਾਂ ਲਿਆਉਣ ਦਾ ਜੋ ਟੀਚਾ ਰੱਖਿਆ ਹੈ। ਜੇ ਫੋਕਸ ਹੋ ਕੇ ਕੰਮ ਕਰੀਏ ਤਾਂ ਨਤੀਜਾ ਹਾਸਿਲ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਅੱਗੇ ਕੀ ਕਰਨ ਦੀ ਲੋੜ

ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਦੱਸਿਆ ਕਿ ਅੱਗੇ ਹੁਣ ਕੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਹੁਣ ਅੱਗੇ ਕੀ ਕਰਨਾ ਚਾਹੀਦਾ ਹੈ ਇਸ ਦੀ ਕਾਫ਼ੀ ਸਪੱਸ਼ਟਤਾ ਹੈ।

  • ਜਿਸ ਸੂਬੇ ਵਿੱਚ ਟੈਸਟਿੰਗ ਰੇਟ ਘੱਟ ਹੈ ਤੇ ਪੌਜ਼ਿਟਿਵ ਰੇਟ ਵੱਧ ਹੈ ਉੱਥੇ ਟੈਸਟਿੰਗ ਵਧਾਉਣ ਦੀ ਲੋੜ ਸਾਹਮਣੇ ਆਈ ਹੈ। ਖਾਸ ਤੌਰ ''ਤੇ ਬਿਹਾਰ, ਗੁਜਰਾਤ, ਯੂਪੀ, ਪੱਛਮ ਬੰਗਾਲ, ਤੇਲੰਗਾਨਾ ਵਿੱਚ ਟੈਸਟਿੰਗ ''ਤੇ ਜ਼ੋਰ ਦੇਣ ਦੀ ਗੱਲ ਸਾਹਮਣੇ ਆਈ ਹੈ।
  • ਸਾਡਾ ਅਨੁਭਵ ਹੈ ਕਿ ਕੋਰੋਨਾ ਖਿਲਾਫ਼ ਕਨਟੇਨਮੈਂਟ ਜ਼ੋਨ, ਕਾਨਟੈਕਟ ਟਰੇਸਿੰਗ ਤੇ ਸਰਵੇਲੈਂਸ ਸਭ ਤੋਂ ਪ੍ਰਭਾਵੀ ਹਥਿਆਰ ਹਨ। ਜਨਤਾ ਵੀ ਇਸ ਨੂੰ ਸਮਝ ਰਹੀ ਤੈ ਤੇ ਲੋਕ ਪੂਰੀ ਤਰ੍ਹਾਂ ਸਹਿਯੋਗ ਵੀ ਕਰ ਰਹੇ ਹਨ। ਜਾਗਰੂਕਤਾ ਦੀ ਸਾਡੀ ਕੋਸ਼ਿਸ਼ਾਂ ਨਾਲ ਚੰਗੇ ਨਤੀਜੇ ਵੱਲ ਅੱਗੇ ਵਧੇ ਹਾਂ। ਇਸੇ ਕਾਰਨ ਕੁਆਰੰਟੀਨ ਦੇ ਪ੍ਰਬੰਧ ਵੀ ਇੰਨੇ ਚੰਗੇ ਤਰੀਕੇ ਨਾਲ ਲਾਗੂ ਕਰ ਪਾ ਰਹੇ ਹਾਂ।
  • ਮਾਹਿਰ ਕਹਿ ਰਹੇ ਹਨ ਕਿ ਜੇ ਸ਼ੁਰੂਆਤ ਦੇ 72 ਘੰਟੇ ਅਸੀਂ ਕੇਸ ਦੀ ਪਛਾਣ ਕਰ ਲਈਏ ਤਾਂ ਇਨਫੈਕਸ਼ਨ ਦਰ ਹੌਲੀ ਜਾਂਦੀ ਹੈ। ਹੱਥ ਧੋਣ, ਦੋ ਗਜ ਦੀ ਦੂਰੀ, ਮਾਸਕ, ਨਾ ਥੁੱਕਣ ਦੀ ਗੱਲ ਇੱਕ ਨਵਾਂ ਮੰਤਰ ਪਹੁੰਚਾਉਣਾ ਪਏਗਾ- 72 ਘੰਟਿਆਂ ਵਿੱਚ ਜਿਸ ਨੂੰ ਵੀ ਕੋਰੋਨਾ ਹੋਇਆ ਹੈ ਉਸ ਦੇ ਨੇੜੇ-ਤੇੜੇ ਦੇ ਲੋਕਾਂ ਦੀ ਟੈਸਟਿੰਗ, ਟਰੇਸਿੰਗ ਹੋ ਜਾਣੀ ਚਾਹੀਦੀ ਹੈ।
  • ਹਰਿਆਣਾ, ਯੂਪੀ ਤੇ ਦਿੱਲੀ ਦੇ ਕੁਝ ਜ਼ਲ੍ਹਿਆਂ ਵਿੱਚ ਕਾਲਖੰਡ ਆਇਆ ਕਿ ਚਿੰਤਾ ਦਾ ਵਿਸ਼ਾ ਬਣ ਗਿਆ।
  • ਫਿਰ ਅਸੀਂ ਰਿਵਿਊ ਬੈਠਕ ਕੀਤੀ। ਅਮਿਤ ਸ਼ਾਹ ਦੀ ਅਗਵਾਈ ਵਿੱਚ ਇੱਕ ਟੀਮ ਬਣੀ ਤੇ ਦਿੱਲੀ ਵਿੱਚ ਉਹ ਨਤੀਜੇ ਆਏ ਜੋ ਚਾਹੁੰਦੇ ਸੀ।
  • ਜਿੰਨਾ ਮਰਜ਼ੀ ਮੁਸ਼ਕਿਲ ਦਿਖਦਾ ਹੋਵੇ ਜੇ ਸਿਸਟੇਮੈਟਿਕ ਢੰਗ ਨਾਲ ਅੱਗੇ ਵਧੀਏ ਤਾਂ ਚੀਜ਼ਾਂ ਨੂੰ ਹਫ਼ਤੇ 10 ਦਿਨਾਂ ਵਿੱਚ ਆਪਣੇ ਵੱਲ ਮੋੜ ਸਕਦੇ ਹਾਂ।
  • ਇਸ ਮੁੱਖ ਬਿੰਦੂ ਸਨ- ਕਨਟੇਨਮੈਨਟ ਜ਼ੋਨ ਨੂੰ ਪੂਰੀ ਤਰ੍ਹਾਂ ਵੱਖ ਕਰਨਾ, ਲੋੜ ਪੈਣ ''ਤੇ ਮਾਈਕਰੋ ਕਨਟੇਨਮੈਂਟ ਜ਼ੋਨ ਬਣਾਉਣਾ, 100 ਫੀਸਦ ਸਕ੍ਰੀਨਿੰਗ ਕਰਨਾ। ਰਿਕਸ਼ਾ, ਆਟੋ ਚਾਲਕ ਤੇ ਘਰ ਕੰਮ ਕਰਨ ਵਾਲਿਆਂ ਦੀ ਸਕ੍ਰੀਨਿੰਗ ਦੀ ਯੋਜਨਾ ਬਣਾਈ ਤੇ ਨਤੀਜੇ ਸਾਹਮਣੇ ਹਨ।
  • ਹਸਪਤਾਲ ਵਿੱਚ ਬਿਹਤਰ ਮੈਨੇਜਮੈਂਟ, ਆਈਸੀਯੂ ਬੈੱਡ ਵਧਾਉਣ ਦੀ ਯੋਜਨਾ ਨੇ ਮਦਦ ਕੀਤੀ।
  • ਹੁਣ ਮੁੱਖ ਟੀਚੇ ਹਨ -ਇੱਕ ਫੀਸਦ ਤੋਂ ਹੇਠਾ ਮੌਤ ਦਰ ਲਿਆਉਣ, ਰਿਕਵਰੀ ਰੇਟ ਤੇਜ਼ੀ ਨਾਲ ਵਧਾਉਣ, 72 ਘੰਟਿਆਂ ਵਿੱਚ ਸਾਰੇ ਕਾਨਟੈਕਟ ਟਰੇਸਿੰਗ ਤੱਕ ਪਹੁੰਚਣਾ। ਇਸ ਲਈ ਫੋਕਸ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs

https://www.youtube.com/watch?v=cLZDepUaDF0

https://www.youtube.com/watch?v=dEvMRMaaJFQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ac32a811-1ff6-4471-9f1c-9df0b81c87fc'',''assetType'': ''STY'',''pageCounter'': ''punjabi.india.story.53733515.page'',''title'': ''ਕੋਰੋਨਾਵਾਇਰਸ : 22 ਲੱਖ ਤੋਂ ਵੱਧ ਕੇਸਾਂ ਵਾਲੇ ਭਾਰਤ ਦੀ ਹੁਣ ਕੀ ਹੋਵੇਗੀ ਅਗਲੀ ਰਣਨੀਤੀ'',''published'': ''2020-08-11T09:38:02Z'',''updated'': ''2020-08-11T09:38:02Z''});s_bbcws(''track'',''pageView'');

Related News