ਕਸ਼ਮੀਰ: ਧਾਰਾ 370 ਮੁੱਕਣ ਤੋਂ ਬਾਅਦ 12 ਮਹੀਨੇ ਦੀਆਂ 12 ਕਹਾਣੀਆਂ, ''''ਡਾਕਟਰਾਂ ਨੇ ਕਿਹਾ ਸੀ 15 ਦਿਨ ਬਾਅਦ ਸਕੂਲ ਜਾ ਪਾਵਾਂਗੀ, ਪਰ ਇੱਕ ਸਾਲ ਲੰਘ ਗਿਆ ਹੈ''''

08/11/2020 11:06:51 AM

ਕਸ਼ਮੀਰ
Reuters

5 ਅਗਸਤ 2019 ਨੂੰ ਭਾਰਤ ਸਰਕਾਰ ਨੇ ਭਾਰਤ-ਸ਼ਾਸਿਤ ਕਸ਼ਮੀਰ ਨੂੰ ਸੰਵਿਧਾਨਿਕ ਰੂਪ ਤੋਂ ਦਿੱਤੇ ਗਏ ਖ਼ਾਸ ਦਰਜੇ ਨੂੰ ਖ਼ਤਮ ਕਰ ਦਿੱਤਾ ਅਤੇ ਇਸ ਪੂਰੇ ਇਲਾਕੇ ਨੂੰ ਦੋ ਕੇਂਦਰ ਸ਼ਾਸਿਤ ਹਿੱਸਿਆਂ ਵਿੱਚ ਵੰਢ ਦਿੱਤਾ ਸੀ।

ਇੱਕ ਸਖ਼ਤ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੰਚਾਰ ਦੇ ਮਾਧਿਅਮਾਂ ਉੱਤੇ ਰੋਕ ਵੀ ਲਗਾ ਦਿੱਤੀ ਗਈ।

ਮਾਰਚ 2020 ਤੋਂ ਕਰਫ਼ਿਊ ਵਿੱਚ ਢਿੱਲ ਦੇਣੀ ਸ਼ੁਰੂ ਕੀਤੀ ਗਈ, ਪਰ ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਲੌਕਡਾਊਨ ਲਾਗੂ ਹੋ ਗਿਆ।

ਇਹ ਵੀ ਪੜ੍ਹੋ:

ਇਹ ਪੂਰਾ ਸਾਲ ਸ਼ੱਟ-ਡਾਊਨ, ਗੁੱਸੇ ਅਤੇ ਡਰ ਦਾ ਰਿਹਾ ਹੈ। ਬੀਬੀਸੀ ਨੇ 12 ਵੱਖ-ਵੱਖ ਕਸ਼ਮੀਰੀਆਂ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਇਸ ਇੱਕ ਸਾਲ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਕਿਹੋ ਜਿਹੀ ਰਹੀ ਹੈ।


ਸਨਾ ਇਰਸ਼ਦ ਮੱਟੂ, ਉਮਰ 26 ਸਾਲ

ਪਿਛਲੇ ਚਾਰ ਸਾਲ ਤੋਂ ਬਤੌਰ ਪੱਤਰਕਾਰ ਕੰਮ ਰਹੀ ਸਨਾ ਦੱਸਦੇ ਹਨ, ''''ਸਾਡੇ ਕੰਮ ਵਿੱਚ ਤੁਸੀਂ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਵੱਖ-ਵੱਖ ਨਹੀਂ ਕਰ ਸਕਦੇ।''''

ਉਹ ਕਹਿੰਦੇ ਹਨ, ''''ਅਸੀਂ ਲੰਘੇ ਸਾਲਾਂ ਵਿੱਚ ਲੌਕਡਾਊਨ ਵਿੱਚ ਹੀ ਰਹੇ ਹਾਂ। ਪਰ, ਪਿਛਲੇ ਸਾਲ ਇੱਕ ਡਰ ਦਾ ਮਾਹੌਲ ਰਿਹਾ ਸੀ। ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਸਾਡੇ ਸੰਚਾਰ ਦੇ ਜ਼ਰੀਏ ਬਦਲ ਗਏ ਸਨ। ਅਸੀਂ ਆਪਣੀ ਆਵਾਜ਼ ਸੁਣਾਉਣ ਲਈ ਨਵੇਂ ਤਰੀਕੇ ਇਜਾਦ ਕੀਤੇ।''''

ਮੱਟੂ ਆਖਦੇ ਹਨ ਕਿ ਪਿਛਲੇ ਸਾਲ ਅਗਸਤ ਤੋਂ ਬਾਅਦ ਹੀ ਸੁਰੱਖਿਆ ਬਲਾਂ ਦਾ ਪੱਤਰਕਾਰਾਂ ਨੂੰ ਲੈ ਕੇ ਰਵੱਈਆ ਸਖ਼ਤ ਹੋ ਗਿਆ ਸੀ।

https://www.youtube.com/watch?v=7772EBfe39Q

ਉਹ ਦੱਸਦੇ ਹਨ, ''''ਹੁਣ ਪੱਤਰਕਾਰਾਂ ਤੋਂ ਪੁੱਛ-ਗਿੱਛ ਹੁੰਦੀ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਸੂਤਰ ਦੱਸਣ ਲਈ ਮਜਬੂਰ ਕੀਤਾ ਜਾਂਦਾ ਹੈ।"

"ਜੇ ਮੈਂ ਸੋਸ਼ਲ ਮੀਡੀਆ ਉੱਤੇ ਕੁਝ ਪਾਉਣਾ ਹੁੰਦਾ ਹੈ ਤਾਂ ਮੈਂ ਦੋ-ਤਿੰਨ ਵਾਰ ਸੋਚਦੀ ਹਾਂ ਕਿਉਂਕਿ ਮੈਂ ਕੰਮ ਵੀ ਕਰਨਾ ਹੈ। ਇੱਥੇ ਹਰ ਸਮੇਂ ਡਰ ਹੈ। ਮੈਂ ਆਪਣੇ ਪੇਸ਼ੇਵਰ ਕੰਮ ਦੇ ਬਾਰੇ ਘਰ ਵਿੱਚ ਚਰਚਾ ਨਹੀਂ ਕਰਦੀ। ਕਈ ਵਾਰ ਝੂਠ ਵੀ ਬੋਲਣਾ ਪੈਂਦਾ ਹੈ।


ਅਲਤਾਫ਼ ਹੁਸੈਨ, ਉਮਰ 55 ਸਾਲ

ਸਰਕਾਰ ਦੇ 5 ਅਗਸਤ 2019 ਦੇ ਹੁਕਮ ਤੋਂ ਬਾਅਦ ਕਸ਼ਮੀਰ ਵਿੱਚ ਹੋਈਆਂ ਪਹਿਲੀਆਂ ਮੌਤਾਂ ਵਿੱਚੋਂ ਇੱਕ ਅਲਤਾਫ਼ ਹੁਸੈਨ ਦੇ ਪੁੱਤਰ ਦੀ ਮੌਤ ਸੀ।

17 ਸਾਲ ਦੇ ਉਸੈਬ ਅਲਤਾਫ਼ ਦੇ ਪਿੱਛੇ ਸੁਰੱਖਿਆ ਦਸਤਾ ਪਿਆ ਸੀ ਅਤੇ ਅਜਿਹੇ ਵਿੱਚ ਉਨ੍ਹਾਂ ਨੇ ਇੱਕ ਨਦੀ ਵਿੱਚ ਛਾਲ੍ਹ ਮਾਰ ਦਿੱਤੀ ਅਤੇ ਡੁੱਬ ਕੇ ਮਰ ਗਏ। ਸੁਰੱਖਿਆ ਬਲ ਇਸ ਇਲਜ਼ਾਮ ਨੂੰ ਇਨਕਾਰ ਕਰਦਾ ਹੈ।

ਇੱਕ ਸਾਲ ਬਾਅਦ ਵੀ ਉਸੈਬ ਦੀ ਮੌਤ ਅਜੇ ਤੱਕ ਅਧਿਕਾਰਤ ਤੌਰ ਉੱਤੇ ਮੰਨੀ ਨਹੀਂ ਗਈ ਹੈ। ਇੱਥੋਂ ਤੱਕ ਕਿ ਜਿਸ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋਈ, ਉਸ ਨੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਦਾ ਸਰਟੀਫ਼ਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ।

ਉਸੈਬ ਦੇ ਪਿਤਾ ਅਲਤਾਫ਼ ਹੁਸੈਨ ਆਖਦੇ ਹਨ, ''''ਉਹ ਫੁੱਟਬਾਲ ਖੇਡਣ ਗਿਆ ਸੀ, ਪਰ ਕਫ਼ਨ ਵਿੱਚ ਵਾਪਸ ਆਇਆ। ਪੁਲਿਸ ਜ਼ੋਰ ਦਿੰਦੀ ਹੈ ਕਿ ਉਸ ਦਿਨ ਕਿਸੇ ਦੀ ਮੌਤ ਨਹੀਂ ਹੋਈ। ਉਹ ਇਹ ਨਹੀਂ ਮੰਨ ਰਹੇ ਕਿ ਉਸਦਾ ਕਤਲ ਹੋਇਆ ਹੈ।"

"ਮੇਰੇ ਕੋਲ ਗਵਾਹ ਹਨ, ਪਰ ਉਹ ਅਜੇ ਵੀ ਕੇਸ ਫ਼ਾਈਲ ਨਹੀਂ ਕਰ ਰਹੇ ਹਨ। ਅਸੀਂ ਪੁਲਿਸ ਸਟੇਸ਼ਨ ਅਤੇ ਅਦਾਲਤ ਗਏ, ਪਰ ਕਿਤੇ ਕੋਈ ਸੁਣਵਾਈ ਨਹੀਂ ਹੈ।"


ਮੁਨੀਫ਼ਾ ਨਾਜ਼ਿਰ, ਉਮਰ 6 ਸਾਲ

ਮੁਜ਼ਾਹਰਾਕਾਰੀਆਂ ਅਤੇ ਸੁਰੱਖਿਆ ਬਲਾਂ ਦੀ ਝੜਪ ਵਿਚਾਲੇ 6 ਸਾਲ ਦੀ ਮੁਨੀਫ਼ਾ ਫੱਸ ਗਏ ਸੀ। ਉਨ੍ਹਾਂ ਦੀ ਸੱਜੀ ਅੱਖ ਵਿੱਚ ਗੋਲੀ ਦਾ ਛੱਲਾ ਲੱਗਿਆ ਸੀ।

ਮੁਨੀਫ਼ਾ ਆਖ਼ਦੇ ਹਨ, ''''ਮੈਂ ਕਈ ਦਿਨਾਂ ਤੱਕ ਹਸਪਤਾਲ ਰਹੀ। ਹੁਣ ਮੈਨੂੰ ਜ਼ਿਆਦਾ ਚੇਤੇ ਨਹੀਂ ਹੈ। ਮੈਂ ਸਕੂਲ ਦੇ ਪਾਠ ਭੁੱਲ ਚੁੱਕੀ ਹਾਂ। ਮੈਨੂੰ 100 ਵਿੱਚੋਂ 100 ਨੰਬਰ ਮਿਲਦੇ ਸਨ। ਮੇਰੀ ਅੱਖ ਠੀਕ ਹੋਣ ਤੋਂ ਬਾਅਦ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ। ਮੈਨੂੰ ਡਾਕਟਰ ਪਸੰਦ ਹਨ ਕਿਉਂਕਿ ਉਹ ਦੂਜਿਆਂ ਦੀ ਮਦਦ ਕਰਦੇ ਹਨ।''''

ਮੁਨੀਫ਼ਾ ਦੇ ਪਿਤਾ ਇੱਕ ਸਥਾਨਕ ਖ਼ਬਰ ਏਜੰਸੀ ਦੇ ਕੈਮਰਾਮੈਨ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਧੀ ਦੀ ਅੱਖ ਪੂਰੀ ਤਰ੍ਹਾਂ ਜਾ ਚੁੱਕੀ ਹੈ ਅਤੇ ਫ਼ੀਸ ਨਾ ਭਰਨ ਕਰਕੇ ਉਨ੍ਹਾਂ ਨੂੰ ਧੀ ਨੂੰ ਸਕੂਲ ਤੋਂ ਹਟਾਉਣ ਪਿਆ।

ਮਾਸੂਮ ਮੁਨੀਫ਼ਾ ਕਹਿੰਦੇ ਹਨ, ''''ਮੈਨੂੰ ਸਿਰਫ਼ ਸਾਇਆ ਦਿਖਦਾ ਹੈ। ਮੈਂ ਕਿਤਾਬ ਨਹੀਂ ਪੜ੍ਹ ਸਕਦੀ, ਕਿਤੇ ਜਾ ਨਹੀਂ ਸਕਦੀ। ਡਾਕਟਰਾਂ ਨੇ ਕਿਹਾ ਸੀ ਕਿ ਮੈਂ 15 ਦਿਨ ਬਾਅਦ ਸਕੂਲ ਜਾ ਪਾਵਾਂਗੀ, ਪਰ ਇੱਕ ਸਾਲ ਲੰਘ ਗਿਆ ਹੈ।''''


ਫ਼ਾਰੁਖ਼ ਅਹਿਮਦ, ਉਮਰ 34 ਸਾਲ

ਅਹਿਮਦ ਦੀ ਕਹਾਣੀ ਇੱਕ ਫਰਸ਼ ਤੋਂ ਅਰਸ਼ ਤੱਕ ਪਹੁੰਚੇ ਸ਼ਖ਼ਸ ਦੀ ਦਾਸਤਾਨ ਹੈ।

ਉਨ੍ਹਾਂ ਨੇ ਘੱਟ ਉਮਰ ਵਿੱਚ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਉਹ ਸ੍ਰੀਨਗਰ ਦੇ ਬੱਸ ਅੱਡੇ ਉੱਤੇ ਡਰਾਈਵਰਾਂ ਦੀ ਮਦਦ ਕਰਦੇ ਸਨ।

2003 ਵਿੱਚ ਆਪਣੀ ਪਤਨੀ ਦੇ ਗਹਿਣਿਆਂ ਅਤੇ ਆਪਣੀ ਬੱਚਤ ਦੇ ਨਾਲ ਉਨ੍ਹਾਂ ਨੇ ਇੱਕ ਬੱਸ ਖ਼ਰੀਦੀ।

ਇੱਕ ਪਾਰਟਨਰ ਅਤੇ ਬੈਂਕ ਲੋਨ ਦੀ ਮਦਦ ਨਾਲ ਅੱਜ ਉਨ੍ਹਾਂ ਦੇ ਕੋਲ ਸੱਤ ਬੱਸਾਂ ਹਨ। ਪਰ, ਇਹ ਸਾਰੀਆਂ ਬੱਸਾਂ ਦਾ ਚੱਕਾ ਹੁਣ ਜਾਮ ਹੈ। ਇਸ ਸਾਲ ਇਸ ਪੂਰੇ ਇਲਾਕੇ ਵਿੱਚ ਟਰਾਂਸਪੋਰਟ ਸਭ ਤੋਂ ਵੱਧ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਸੇਵਾਵਾਂ ਵਿੱਚ ਰਿਹਾ ਹੈ।

https://www.youtube.com/watch?v=wQriSxlvDjI

ਉਹ ਕਹਿੰਦੇ ਹਨ, ''''ਹਾਲ ਹੀ ਵਿੱਚ ਅਸੀਂ ਇਨ੍ਹਾਂ ਬੱਸਾਂ ਦਾ ਬੀਮਾ ਰਿਨੀਊ ਕਰਵਾਇਆ ਹੈ। ਇਸ ਉੱਤੇ ਕਰੀਬ 4 ਲੱਖ ਰੁਪਏ ਖ਼ਰਚ ਕਰਨੇ ਪਏ ਹਨ। ਜਦਕਿ ਕਮਾਈ ਇੱਕ ਪੈਸੇ ਦੀ ਨਹੀਂ ਹੋ ਰਹੀ ਹੈ।"

"ਮੇਰੇ ਸੱਤ ਕਰਮਚਾਰੀ ਭੁੱਖੇ ਮਰਨ ਦੀ ਨੌਬਤ ਉੱਤੇ ਹਨ। ਪਰ ਮੈਂ ਉਨ੍ਹਾਂ ਦੀ ਮਦਦ ਕਿਵੇਂ ਕਰਾਂ ਜਦਕਿ ਮੈਂ ਖ਼ੁਦ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹਾਂ। ਮੇਰੇ ਵਰਗੇ ਲੋਕ ਜਿਨ੍ਹਾਂ ਨੇ ਆਪਣਾ ਇੱਕ-ਇੱਕ ਪੈਸਾ ਜੋੜ ਕੇ ਕਾਰੋਬਾਰ ਸ਼ੁਰੂ ਕੀਤਾ ਸੀ, ਉਨ੍ਹਾਂ ਦੇ ਲਈ ਇਹ ਬੇਹੱਦ ਮੁਸ਼ਕਲ ਦੌਰ ਹੈ।''''

ਅਹਿਮਦ ਹੁਣ ਇੱਕ ਮਜ਼ਦੂਰ ਦੇ ਤੌਰ ''ਤੇ ਕੰਮ ਕਰਦੇ ਹਨ ਅਤੇ ਆਪਣਾ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।


ਇਕਰਾ ਅਹਿਮਦ, ਉਮਰ 28 ਸਾਲ

ਇਕਰਾ ਫ਼ੈਸ਼ਨ ਡਿਜ਼ਾਈਨਿੰਗ ਦਾ ਕੰਮ ਕਰਦੇ ਹਨ। ਉਹ ਕਿਸੇ ਦੀ ਨੌਕਰੀ ਨਹੀਂ ਕਰਨਾ ਚਾਹੁੰਦੇ ਸੀ, ਇਸ ਲਈ ਆਪਣਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ।

ਉਹ ਕਹਿੰਦੇ ਹਨ ਕਿ ਉਹ ਆਪਣੇ ਕੰਮ ਜ਼ਰੀਏ ਕਸ਼ਮੀਰ ਦੀ ਸੱਭਿਅਤਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਤੇ ਆਪਣੇ ਸਾਮਾਨ ਨੂੰ ਆਨਲਾਈਨ ਵੇਚਦੇ ਹਨ।

ਇਕਰਾ ਦੱਸਦੇ ਹਨ, ''''ਇੰਟਰਨੈੱਟ ਦੇ ਬੰਦ ਹੋਣ ਨਾਲ ਮੇਰੇ ਕਾਰੋਬਾਰ ਉੱਤੇ ਬੁਰਾ ਅਸਰ ਪਿਆ ਅਤੇ 2 ਜੀ ਕਿਸੇ ਕੰਮ ਦਾ ਨਹੀਂ ਹੈ। ਅਮਰੀਕਾ, ਦੁਬਈ ਅਤੇ ਆਸਟਰੇਲੀਆ ਸਣੇ ਪੂਰੀ ਦੁਨੀਆਂ ਵਿੱਚ ਮੇਰੇ ਗਾਹਕ ਹਨ।''''

''''ਪਰ, ਮੇਰੇ ਜ਼ਿਆਦਾਤਰ ਗਾਹਕ ਕਸ਼ਮੀਰ ਤੋਂ ਹਨ ਅਤੇ ਮੇਰੇ ਸਾਮਾਨ ਦੀਆਂ ਤਸਵੀਰਾਂ ਨਹੀਂ ਦੇਖ ਪਾਉਂਦੇ ਕਿਉਂਕਿ 2 ਜੀ ਸਪੀਡ ਉੱਤੇ ਤਸਵੀਰਾਂ ਨਹੀਂ ਖੁੱਲ੍ਹਦੀਆਂ। ਮੈਨੂੰ ਹਰ ਹਫ਼ਤੇ 100 ਤੋਂ 110 ਆਰਡਰ ਮਿਲਦੇ ਸਨ। ਹੁਣ ਇਹ ਗਿਣਤੀ 5-6 ਰਹਿ ਗਈ ਹੈ।''''

ਉਨ੍ਹਾਂ ਮੁਤਾਬਕ ਇੰਟਰਨੈਸ਼ਲ ਗਾਹਕਾਂ ਨੂੰ ਆਰਡਰਜ਼ ਵਿੱਚ ਦੇਰੀ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਇੱਕ ਗਾਹਕ ਨੇ ਉਨ੍ਹਾਂ ਨੂੰ ਛੇਹ ਮਹੀਨੇ ਬਾਅਦ ਆਰਡਰ ਪਹੁੰਚਣ ਲਈ ਵਧਾਈ ਦਿੱਤੀ। ਇੱਕ ਕਸਟਮਰ ਨੇ ਗੈੱਟ ਲੌਸਟ ਕਿਹਾ ਕਿਉਂਕਿ ਇੰਟਰਨੈੱਟ ਬੰਦ ਹੋਣ ਦੇ ਕਾਰਨ ਉਹ ਉਨ੍ਹਾਂ ਦੇ ਟੈਕਸਟ ਮੈਸੇਜ ਦਾ ਜਵਾਬ ਨਹੀਂ ਦੇ ਸਕੇ ਸੀ।


ਬਦਰੂਦ ਦੁਜਾ, ਉਮਰ 24 ਸਾਲ

ਬਦਰੂਦ ਵਕਾਲਤ ਦੇ ਵਿਦਿਆਰਥੀ ਹਨ।

ਉਹ ਕਹਿੰਦੇ ਹਨ, ''''ਲਾਅ ਦਾ ਵਿਦਿਆਰਥੀ ਹੋਣ ਕਰਕੇ ਮੈਂ ਸੰਵਿਧਾਨ, ਲੋਕਤੰਤਰ ਦੀ ਭਾਵਨਾ, ਮੂਲ ਅਧਿਕਾਰ ਅਤੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੜ੍ਹਦਾ ਹਾਂ। ਪਰ, ਇਹ ਮਹਿਜ਼ ਸ਼ਬਦ ਹਨ।"

"ਅਸੀਂ ਵਿਅਕਤੀਗਤ ਆਜ਼ਾਦੀ ਨੂੰ ਖੋਹ ਰਹੇ ਹਾਂ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਾਨੂੰਨ ਦੀ ਪੜ੍ਹਾਈ ਇੱਕ ਮਖੌਲ ਬਣ ਗਈ ਹੈ।''''

ਦੁਜਾ ਦਾ ਆਪਣੇ ਚੁਣੇ ਗਏ ਪੇਸ਼ੇ ਤੋਂ ਬੜੀ ਜਲਦੀ ਮੋਹ ਭੰਗ ਹੋ ਰਿਹਾ ਹੈ।

ਉਹ ਕਹਿੰਦੇ ਹਨ, ''''ਪ੍ਰਗਟਾਵੇ ਦੀ ਆਜ਼ਾਦੀ ਇੱਕ ਰਾਹਤ ਹੁੰਦੀ ਸੀ, ਪਰ ਹੁਣ ਕੁਝ ਵੀ ਬੋਲਣ ''ਤੇ ਤੁਹਾਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ।"

"ਕਸ਼ਮੀਰ ਵਿੱਚ ਮਨੁੱਖੀ ਅਧਿਕਾਰ ਦੀ ਵਕਾਲਤ ਕਰਨ ਵਾਲੇ ਇੱਕ ਗਰੁੱਪ ਦੇ ਇੱਕ ਇੰਟਰਨ ਦੇ ਤੌਰ ''ਤੇ ਮੈਂ ਇੱਕ ਸ਼ਖ਼ਸ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੇ ਲਈ ਪੁਲਿਸ ਵੈਨ ਵਿੱਚ ਘਸੀਟ ਕੇ ਡੱਕਿਆ ਜਾਂਦਾ ਦੇਖਿਆ ਹੈ। ਅਸੀਂ ਪੂਰੀ ਤਰ੍ਹਾਂ ਨਿਰਾਸ਼ ਹਾਂ।''''


ਮੰਜੂਰ ਬਟ, ਉਮਰ 29 ਸਾਲ

ਬਟ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੀਡੀਆ ਵਿੰਗ ਦੀ ਅਗਵਾਈ ਕਰਦੇ ਹਨ।

ਬਟ ਆਖਦੇ ਨੇ ਕਿ ਭਾਜਪਾ ਨਾਲ ਜੁੜਨ ਕਰਕੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਦਾ ਬਾਇਕਾਟ ਕਰ ਦਿੱਤਾ ਹੈ।

ਪਰ ਉਹ ਕਹਿੰਦੇ ਹਨ ਕਿ ਉਹ ਅਜਿਹਾ ਕਰਨ ਕਰਕੇ ਜਹਾਨੁਮ ''ਚ ਨਹੀਂ ਜਾਣਗੇ। ਇਸ ਦੇ ਉਲਟ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਇਸ ਇਲਾਕੇ ਦੇ ਲੋਕਾਂ ਦੀ ਮਦਦ ਕਰ ਰਹੇ ਹਨ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, ''''ਮੇਰਾ ਮਕਸਦ ਸੱਤਾ ਵਿੱਚ ਆਉਣਾ ਜਾਂ ਪੈਸਾ ਕਮਾਉਣਾ ਨਹੀਂ ਹੈ, ਸਗੋਂ ਮੈਂ ਦੂਜਿਆਂ ਦੀ ਮਦਦ ਕਰਨਾ ਚਾਹੁੰਦਾ ਹਾਂ। ਸਾਡੇ ਨੌਜਵਾਨ ਹਥਿਆਰ ਚੁੱਕ ਰਹੇ ਹਨ, ਪਰ ਇਹ ਹੱਲ ਨਹੀਂ ਹੈ। ਕਸ਼ਮੀਰ ਵਿੱਚ ਮਰਨ ਵਾਲੇ ਮੇਰੇ ਵੀ ਭਰਾ ਹਨ, ਪਰ ਹਿੰਸਾ ਇਸ ਦਾ ਜਵਾਬ ਨਹੀਂ ਹੈ।''''


ਜਾਵੇਦ ਅਹਿਮਦ, ਉਮਰ 35 ਸਾਲ

ਜਾਵੇਦ ਲੰਘੇ 25 ਸਾਲਾਂ ਤੋਂ ਸ੍ਰੀਨਗਰ ਦੀ ਡਲ ਝੀਲ ਵਿੱਚ ਬੋਟ ਆਪਰੇਟਰ ਦੇ ਤੌਰ ''ਤੇ ਕੰਮ ਕਰ ਰਹੇ ਸਨ।

ਉਨ੍ਹਾਂ ਦੀ ਜ਼ਿੰਦਗੀ ਇਸ ਕਮਾਈ ਨਾਲ ਚੰਗੀ ਚੱਲ ਰਹੀ ਸੀ। ਉਹ ਰੋਜ਼ਾਨਾ ਲਗਭਗ 500 ਰੁਪਏ ਕਮਾ ਲੈਂਦੇ ਸਨ।

ਉਹ ਕਹਿੰਦੇ ਹਨ, ''''ਹੁਣ ਮੈਂ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰ ਰਿਹਾ ਹਾਂ। ਪਰ, ਲੌਕਡਾਊਨ ਵਿੱਚ ਗਾਹਕ ਵੀ ਗਾਇਬ ਹਨ।''''

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਕੱਢਣਾ ਵੀ ਮੁਸ਼ਕਲ ਹੋ ਰਿਹਾ ਹੈ।

ਉਹ ਕਹਿੰਦੇ ਹਨ, ''''ਸਾਡਾ ਭਵਿੱਖ ਖ਼ਤਮ ਹੋ ਗਿਆ ਹੈ। ਡਰ ਦੇ ਕਰਕੇ ਸੈਲਾਨੀ ਨਹੀਂ ਆ ਰਹੇ। ਇਹ ਕਸ਼ਮੀਰ ਵਿੱਚ ਹਰ ਇੱਕ ਲਈ ਇੱਕ ਔਖਾ ਵੇਲਾ ਹੈ। ਪਰ ਸੈਰ-ਸਪਾਟੇ ਉੱਤੇ ਸਭ ਤੋਂ ਬੁਰਾ ਅਸਰ ਪਿਆ ਹੈ।''''

ਅਹਿਮਦ ਆਖਦੇ ਹਨ ਕਿ ਸਰਕਾਰ ਨੇ ਹਰ ਬੋਟਮੈਨ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਕਹਿੰਦੇ ਹਨ ਕਿ ਇਸ ਨਾਲ ਤਾਂ ਉਹ ਆਪਣੀ ਬਿਜਲੀ ਦਾ ਬਿੱਲ ਵੀ ਨਹੀਂ ਭਰ ਪਾਉਣਗੇ।


ਫ਼ਲਾਹ ਸ਼ਾਹ, ਉਮਰ 12 ਸਾਲ

ਫ਼ਲਾਹ ਸ਼ਾਹ ਇੱਕ ਵਿਦਿਆਰਥਣ ਹਨ।

ਫ਼ਲਾਹ ਪੁੱਛਦੇ ਹਨ, ''''ਬਾਕੀ ਦੇ ਭਾਰਤ ਵਿੱਚ ਵਿਦਿਆਰਥੀਆਂ ਦੇ ਕੋਲ ਪੜ੍ਹਾਈ ਦੇ ਬਿਹਤਰੀਨ ਮੌਕੇ ਹਨ। ਮੇਰੇ ਲਈ ਮੁੱਢਲੀ ਸਿੱਖਿਆ ਵੀ ਮੁਸ਼ਕਲ ਹੈ। ਜੇ ਅਸੀਂ ਇਸ ਵੇਲੇ ਅਹਿਮ ਕਾਂਸੈਪਟ ਹਾਸਲ ਨਹੀਂ ਕਰ ਪਾਵਾਂਗੇ, ਤਾਂ ਅਸੀਂ ਭਵਿੱਖ ਵਿੱਚ ਕਿਵੇਂ ਕੰਪੀਟਿਸ਼ਨ ਵਾਲੀਆਂ ਪ੍ਰੀਖਿਆਂ ਪਾਸ ਕਰ ਸਕਾਂਗੇ।''''

ਉਹ ਕਹਿੰਦੇ ਹਨ, ''''ਮੈਂ ਵਿਗਿਆਨ ਅਤੇ ਗਣਿਤ ਵਿੱਚ ਬੇਸਿਕ ਕਾਂਸੈਪਟ ਨਹੀਂ ਸਮਝ ਪਾ ਰਹੀਂ ਹਾਂ। ਇੰਟਰਨੈੱਟ ਨਾ ਹੋਣ ਕਾਰਨ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਹੁਣ ਇੰਟਰਨੈੱਟ ਤਾਂ ਹੈ, ਪਰ ਇਸ ਦੀ ਸਪੀਡ ਬੇਹੱਦ ਘੱਟ ਹੈ।

ਉਹ ਕਹਿੰਦੇ ਹਨ ਕਿ ਉਹ ਸਕੂਲ, ਆਪਣੇ ਅਧਿਆਪਕ ਅਤੇ ਦੋਸਤਾਂ ਨੂੰ ਮਿਸ ਕਰ ਰਹੀ ਹੈ।

ਫ਼ਲਾਹ ਸ਼ਾਹ ਕਹਿੰਦੀ ਹੈ, ''''ਮੈਂ ਘਰ ਤੋਂ ਬਾਹਰ ਨਹੀਂ ਜਾ ਸਕਦੀ। ਪਿਛਲੇ ਇੱਕ ਸਾਲ ਤੋਂ ਮੈਂ ਇਸ ਥਾਂ ਉੱਤੇ ਕੈਦ ਹਾਂ। ਜੇ ਕਿਸੇ ਹੋਰ ਥਾਂ ਉੱਤੇ ਇੱਕ ਸਾਲ ਤੱਕ ਲੌਕਡਾਊਨ ਹੁੰਦਾ ਤਾਂ ਵਿਦਿਆਰਥੀਆਂ ਨੇ ਵਿਰੋਧ-ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹੁੰਦੇ। ਪਰ, ਅਸੀਂ ਅਜਿਹਾ ਨਹੀਂ ਕਰ ਸਕਦੇ।''''


ਸਾਜਿਦ ਫ਼ਾਰੂਕ, ਉਮਰ 43 ਸਾਲ

ਸਾਜਿਦ ਇੱਕ ਹੋਟਲ ਕਾਰੋਬਾਰੀ ਹਨ।

ਪਿਛਲੀ ਤਿੰਨ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਹੋਟਲ ਚਲਾ ਰਿਹਾ ਹੈ, ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਸ਼ਮੀਰ ਵਿੱਚ ਇਸ ਦਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ।

ਉਹ 1990 ਦੇ ਦਹਾਕੇ ਤੋਂ ਸ਼ੁਰੂ ਹੋਏ ਕਤਲ ਅਤੇ ਹਿੰਸਾ ਦੇ ਦੌਰ ਦੀ ਗੱਲ਼ ਕਰਦੇ ਹਨ ਤੇ ਕਹਿੰਦੇ ਹਨ, ''''ਸਾਨੂੰ ਇਸ ਹੋਟਲ ਨੂੰ ਬਣਾਉਣ ਵਿੱਚ ਤਿੰਨ ਪੀੜ੍ਹੀਆਂ ਦੀ ਮਿਹਨਤ ਲੱਗੀ ਹੈ। ਪਰ 90 ਦੇ ਦਹਾਕੇ ਤੋਂ ਹੀ ਅਸੀਂ ਬਸ ਕਿਸੇ ਤਰੀਕੇ ਰੋਜ਼ੀ-ਰੋਟੀ ਚਲਾ ਰਹੇ ਹਾਂ।''''

ਉਹ ਕਹਿੰਦੇ ਹਨ ਕਿ ਕਾਰੋਬਾਰ ਟਿਕਣ ਲਾਇਕ ਨਹੀਂ ਰਹਿ ਗਿਆ।

ਫ਼ਾਰੂਕ ਆਖਦੇ ਹਨ, ''''ਬਿਜਲੀ ਦੇ ਲਈ ਮੈਨੂੰ 2 ਲੱਖ ਰੁਪਏ ਦੇਣੇ ਪੈਂਦੇ ਹਨ, ਭਾਵੇਂ ਹੋਟਲ ਚੱਲੇ ਜਾਂ ਨਾ ਚੱਲੇ। ਦੂਜੇ ਸਰਵਿਸ ਚਾਰਜ ਵੀ ਹਨ। ਮੈਨੂੰ ਹਾਲਾਤ ਬਿਹਤਰ ਹੁੰਦੇ ਨਜ਼ਰ ਨਹੀਂ ਆ ਰਹੇ।''''


ਬਿਲਾਲ ਅਹਿਮਦ, ਉਮਰ 35 ਸਾਲ

ਬਿਲਾਲ ਕਸ਼ਮੀਰ ਵਿੱਚ ਫਲ ਵੇਚਦੇ ਹਨ।

ਬਿਲਾਲ ਅਹਿਮਦ ਕਹਿੰਦੇ ਹਨ ਕਿ ਖ਼ਰਾਬ ਮੌਸਮ ਅਤੇ ਲੌਕਡਾਊਨ ਨੇ ਉਸ ਨੂੰ ਅਜਿਹੇ ਹਾਲ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਜਿੱਥੇ ਉਸ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪੈ ਸਕਦੀ ਹੈ।

ਵਕਤ ਤੋਂ ਪਹਿਲਾਂ ਬਰਫ਼ਬਾਰੀ ਨੇ ਸੇਬ ਅਤੇ ਆੜੂ ਦੇ ਬਾਗ਼ ਨੂੰ ਨੁਕਸਾਨ ਪਹੁੰਚਾਇਆ ਹੈ। ਮਜ਼ਦੂਰਾਂ ਦੀ ਕਮੀ ਨਾਲ ਫਸਲਾਂ ਉੱਤੇ ਛਿੜਕਾਅ ਨਹੀਂ ਹੋ ਸਕਿਆ ਅਤੇ ਫ਼ਸਲ ਘੱਟ ਹੋਈ।

ਬਿਲਾਲ ਕਹਿੰਦੇ ਹਨ, ''''ਅਸੀਂ ਪਿਛਲੇ ਇੱਕ ਸਾਲ ਤੋਂ ਬੇਕਾਰ ਬੈਠੇ ਹਾਂ। ਸੇਬ ਨਾਲ ਹਰ ਸਾਲ ਇੱਕ ਤੋਂ ਡੇਢ ਲੱਖ ਰੁਪਏ ਦੀ ਕਮਾਈ ਹੋ ਜਾਂਦੀ ਸੀ, ਪਰ ਇਸ ਸਾਲ ਸਿਰਫ਼ 30 ਹਜ਼ਾਰ ਦੀ ਕਮਾਈ ਹੋਈ ਹੈ। ਜੇ ਅਜਿਹੇ ਹਾਲਾਤ ਬਣੇ ਰਹੇ, ਤਾਂ ਮੈਨੂੰ ਆਪਣੀ ਜ਼ਮੀਨ ਵੇਚਣੀ ਪੈ ਸਕਦੀ ਹੈ। ਮੈਂ ਘੱਟ ਪੜ੍ਹਿਆ ਹਾਂ ਅਤੇ ਮੈਨੂੰ ਕੋਈ ਹੋਰ ਦੂਜਾ ਕੰਮ ਨਹੀਂ ਆਉਂਦਾ।''''


ਮੁਹੰਮਦ ਸਿਦੀਕ, ਉਮਰ 49 ਸਾਲ

ਸਿਦੀਕ ਮਿੱਟੀ ਦੇ ਭਾਂਡੇ ਬਣਾਉਂਦੇ ਹਨ।

ਸਿਦੀਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣਾ ਕੰਮ ਬੰਦ ਕਰਨਾ ਪਿਆ ਹੈ ਕਿਉਂਕਿ ਉਨ੍ਹਾਂ ਨੂੰ ਕੱਚਾ ਮਾਲ ਹੀ ਨਹੀਂ ਮਿਲ ਰਿਹਾ।

ਸੂਬਾ ਸਰਕਾਰ ਨੇ ਹਾਲ ਹੀ ਵਿੱਚ ਰੇਤ ਅਤੇ ਪੱਥਰ ਦੀ ਖੁਦਾਈ ਦੇ ਪਰਮਿਟ ਬਾਹਰ ਦੇ ਠੇਕੇਦਾਰਾਂ ਨੂੰ ਦਿੱਤੇ ਹਨ, ਇਸ ਤਰ੍ਹਾਂ ਸਿਦੀਕ ਵਰਗੇ ਹਜ਼ਾਰਾਂ ਸਥਾਨਕ ਕਾਰੋਬਾਰੀ ਕੰਮ ਤੋਂ ਵਾਂਝੇ ਹੋ ਗਏ ਹਨ।

ਉਹ ਕਹਿੰਦੇ ਹਨ, ''''ਸਰਕਾਰ ਨੇ ਮਿੱਟੀ ਦੀ ਖੁਦਾਈ ਉੱਤੇ ਰੋਕ ਲਗਾ ਦਿੱਤੀ ਹੈ, ਅਦਾਲਤ ਦਾ ਅਜਿਹਾ ਹੁਕਮ ਹੈ। ਪਰ, ਹੁਣ ਤੱਕ ਇਹ ਕੰਮ ਕਿਵੇਂ ਹੋ ਰਿਹਾ ਸੀ? ਕੀ ਜੱਜਾਂ ਨੇ ਮੇਰੇ ਵਰਗੇ ਗ਼ਰੀਬ ਪਰਿਵਾਰਾਂ ਦੇ ਬਾਰੇ ਨਹੀਂ ਸੋਚਿਆ? ਕੀ ਉਹ ਚਾਹੁੰਦੇ ਹਨ ਕਿ ਅਸੀਂ ਭੁੱਖ ਨਾਲ ਮਰ ਜਾਈਏ? ਮੈਂ ਕੰਮ ਬੰਦ ਕਰ ਦਿੱਤਾ ਹੈ ਅਤੇ ਇਕ ਮਜ਼ਦੂਰ ਦੇ ਤੌਰ ''ਤੇ ਕੰਮ ਕਰਨ ਲੱਗਿਆ ਹਾਂ।"

(ਰਿਪੋਰਟ: ਜਹਾਂਗੀਰ ਅਲੀ, ਤਸਵੀਰਾਂ: ਆਬਿਦ ਭੱਟ)

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=uhsBuj9MdhY

https://www.youtube.com/watch?v=hKFGHpcdWUk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d55a8785-5040-4f05-a918-e5f870d4bf0f'',''assetType'': ''STY'',''pageCounter'': ''punjabi.india.story.53725221.page'',''title'': ''ਕਸ਼ਮੀਰ: ਧਾਰਾ 370 ਮੁੱਕਣ ਤੋਂ ਬਾਅਦ 12 ਮਹੀਨੇ ਦੀਆਂ 12 ਕਹਾਣੀਆਂ, \''ਡਾਕਟਰਾਂ ਨੇ ਕਿਹਾ ਸੀ 15 ਦਿਨ ਬਾਅਦ ਸਕੂਲ ਜਾ ਪਾਵਾਂਗੀ, ਪਰ ਇੱਕ ਸਾਲ ਲੰਘ ਗਿਆ ਹੈ\'''',''published'': ''2020-08-11T05:32:16Z'',''updated'': ''2020-08-11T05:32:16Z''});s_bbcws(''track'',''pageView'');

Related News