ਬੈਰੂਤ ਧਮਾਕਾ: ਲਿਬਨਾਨ ਦੀ ਸਮੁੱਚੀ ਸਰਕਾਰ ਨੂੰ ਦੇਣਾ ਪਿਆ ਅਸਤੀਫ਼ਾ, ਜਾਣੋ ਕੀ ਸੀ ਕਾਰਨ - 5 ਅਹਿਮ ਖ਼ਬਰਾਂ

08/11/2020 7:36:56 AM

ਬੈਰੂਤ
Reuters

ਲਿਬਨਾਨ ਦੀ ਰਾਜਧਾਨੀ ਵਿੱਚ ਹੋਏ ਧਮਾਕੇ ਤੋਂ ਬਾਅਦ ਲੋਕਾਂ ਦੇ ਵੱਧਦੇ ਗੁੱਸੇ ਦੇ ਮੱਦੇਨਜ਼ਰ ਮੁਲਕ ਦੀ ਸਮੁੱਚੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਬੀਤੇ ਮੰਗਲਵਾਰ ਨੂੰ ਹੋਏ ਧਮਾਕੇ ਵਿੱਚ 200 ਲੋਕਾਂ ਦੀ ਜਾਨ ਗਈ ਸੀ।

ਸੋਮਵਾਰ ਸ਼ਾਮ ਨੂੰ ਲਿਬਨਾਨ ਦੇ ਨੈਸ਼ਨਲ ਟੀਵੀ ਚੈਨਲ ਉੱਤੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਅਸਤੀਫ਼ੇ ਦਾ ਐਲਾਨ ਕੀਤਾ।

ਦੇਸ ਵਿੱਚ ਬਹੁਤ ਸਾਰੇ ਲੋਕ ਮੁਲਕ ਦੇ ਆਗੂਆਂ ਉੱਤੇ ਅਣਗਹਿਲੀ ''ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਰਹੇ ਹਨ। ਧਮਾਕਿਆਂ ਖ਼ਿਲਾਫ਼ ਗੁੱਸੇ ਵਿੱਚ ਆਏ ਲੋਕ ਸੜਕਾਂ ਉੱਤੇ ਮੁਜ਼ਾਹਰੇ ਕਰ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਸੀ ਕਿ ਇਹ ਧਮਾਕਾ ਬੰਦਰਗਾਹ ਉੱਤੇ ਕਈ ਸਾਲਾਂ ਤੋਂ ਅਣਸੁਰੱਖਿਅਤ ਪਏ 2750 ਟਨ ਅਮੋਨੀਅਮ ਨਾਈਟ੍ਰੇਟ ਕਾਰਨ ਹੋਇਆ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ

ਇਗ ਵੀ ਪੜ੍ਹੋ:-

ਖਾਲਿਸਤਾਨ ਬਾਰੇ ਯੂਕੇ ਦੇ ਸੰਸਦ ਮੈਂਬਰਾਂ ਵਿਚਾਲੇ ਛਿੜੀ ਸੋਸ਼ਲ ਮੀਡੀਆ ''ਤੇ ਤਿੱਖੀ ਬਹਿਸ

ਬ੍ਰਿਟੇਨ ਦੀਆਂ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਸੋਸ਼ਲ ਮੀਡੀਆ ਉੱਤੇ ਖਾਲਿਸਤਾਨ ਦੇ ਮੁੱਦੇ ਉੱਤੇ ਇੱਕ ਦੂਜੇ ਨਾਲ ਉਲਝੇ ਹੋਏ ਹਨ।

ਖਾਲਿਸਤਾਨ ਬਾਰੇ ਬਹਿਸ
BBC
ਰਾਮੀ ਰੇਂਜਰ ਨੂੰ ਪੁੱਛਦਿਆਂ ਪ੍ਰੀਤ ਕੌਰ ਗਿੱਲ ਨੇ ਟਵੀਟ ਕੀਤਾ ਕਿ ਕੀ ਤੁਸੀਂ ਜਗਤਾਰ ਸਿੰਘ ਜੌਹਲ ਨੂੰ ਭਾਰਤ ਵਿੱਚ ਬੰਦੀ ਬਣਾਏ ਜਾਣ ਬਾਬਤ ਕੇਸ ਬਾਰੇ ਗੱਲ ਰੱਖੀ?

ਅਸਲ ਵਿੱਚ ਖਾਲਿਸਤਾਨ ਦੇ ਮੁੱਦੇ ਉੱਤੇ ਬਹਿਸ ਰਾਮੀ ਰੇਂਜਰ ਦੇ ਇੱਕ ਬਿਆਨ ਨਾਲ ਹੋਈ, ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਯੂਕੇ ਦੀ ਮੌਜੂਦਾ ਸਰਕਾਰ ਖਾਲਿਸਤਾਨ ਪੱਖੀ ਮੁਹਿੰਮ ਦਾ ਸਮਰਥਨ ਨਹੀਂ ਕਰਦੀ।

ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਸੀ ਕਿ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਖ਼ਾਲਿਸਤਾਨ ਦਾ ਸਮਰਥਨ ਨਹੀਂ ਕੀਤਾ।

ਰਾਮੀ ਦੇ ਦਾਅਵੇ ਉੱਤੇ ਪ੍ਰਤੀਕਰਮ ਦਿੰਦਿਆਂ ਪ੍ਰੀਤ ਕੌਰ ਗਿੱਲ ਨੇ ਸਿੱਖਾਂ ਦੀ ਵੱਖਰੀ ਹੋਮ ਸਟੇਟ ਖਾਲਿਸਤਾਨ ਦੀ ਮੰਗ ਦੇ ਸੰਦਰਭ ਵਿਚ ਲਿਖਿਆ ਕਿ ''''ਸਵੈ ਪ੍ਰਗਟਾਵੇ ਦੇ ਸਿਧਾਂਤ ਨੂੰ ਯੂਐਨਓ ਦੇ ਚਾਰਟਰ-1 ਵਿੱਚ ਪ੍ਰਮੁਖਤਾ ਦਿੱਤੀ ਗਈ ਹੈ।''''

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ

ਡਾ. ਮਨਮੋਹਨ ਸਿੰਘ ਦੇ ਦੱਸੇ ਉਹ ਤਿੰਨ ਤਰੀਕੇ ਜਿਸ ਨਾਲ ਅਰਥਚਾਰਾ ਮੁੜ੍ਹ ਲੀਹ ''ਤੇ ਆਏਗਾ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕੋਰੋਨਾਵਾਇਰਸ ਨਾਲ ਤਬਾਹ ਹੋ ਰਹੇ ਦੇਸ ਦੇ ਅਰਥਚਾਰੇ ਨੂੰ ਮੁੜ੍ਹ ਲੀਹ ''ਤੇ ਲਿਆਉਣ ਲਈ ਤਿੰਨ ਕਦਮ ''ਤੁਰੰਤ'' ਚੁੱਕਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਨੇ ਇਸ ਹਫ਼ਤੇ ਇੱਕ ਈਮੇਲ ਐਕਸਚੇਂਜ ਵਿੱਚ ਬੀਬੀਸੀ ਨਾਲ ਆਰਥਿਕ ਮਸਲਿਆਂ ਉੱਤੇ ਗੱਲਬਾਤ ਕੀਤੀ।

ਡਾ. ਮਨਮੋਹਨ ਸਿੰਘ ਨੇ ਕੋਰੋਨਾ ਸੰਕਟ ਦੌਰਾਨ ਅਰਥਚਾਰੇ ਨੂੰ ਮੁੜ੍ਹ ਲੀਹ ''ਤੇ ਲਿਆਉਣ ਦੇ ਤਿੰਨ ਨੁਕਤੇ ਦੱਸੇ ਹਨ
Getty Images
ਡਾ. ਮਨਮੋਹਨ ਸਿੰਘ ਨੇ ਕੋਰੋਨਾ ਸੰਕਟ ਦੌਰਾਨ ਅਰਥਚਾਰੇ ਨੂੰ ਮੁੜ੍ਹ ਲੀਹ ''ਤੇ ਲਿਆਉਣ ਦੇ ਤਿੰਨ ਨੁਕਤੇ ਦੱਸੇ ਹਨ

ਕੀ ਹਨ ਡਾ. ਸਿੰਘ ਵਲੋਂ ਸੁਝਾਏ ਤਿੰਨ ਅਹਿਮ ਨੁਕਤੇ?

1. ਸਰਕਾਰ ਇਹ ਯਕੀਨੀ ਬਣਾਏ ਕਿ "ਲੋਕਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਹੈ" ਅਤੇ ਉਨ੍ਹਾਂ ਕੋਲ "ਜ਼ਰੂਰਤ ਪੈਣ ਉੱਤੇ ਖਰਚਣ ਲਈ ਸਿੱਧੀ ਨਕਦੀ" ਮੌਜੂਦ ਹੈ।

2. ਸਰਕਾਰ ਨੂੰ ਕਾਰੋਬਾਰ ਕਰਨ ਲਈ "ਸਰਕਾਰ ਦੁਆਰਾ ਸਮਰਥਿਤ ਕ੍ਰੈਡਿਟ ਗਰੰਟੀ ਪ੍ਰੋਗਰਾਮਾਂ" ਰਾਹੀਂ ਲੋੜੀਂਦੀ ਪੂੰਜੀ ਉਪਲੱਬਧ ਕਰਾਉਣੀ ਚਾਹੀਦੀ ਹੈ।

3. ਸਰਕਾਰ ਨੂੰ "ਸੰਸਥਾਗਤ ਖੁਦਮੁਖ਼ਤਿਆਰੀ ਅਤੇ ਪ੍ਰਕਿਰਿਆਵਾਂ" ਰਾਹੀਂ ਵਿੱਤੀ ਖੇਤਰ ਨੂੰ ਠੀਕ ਕਰਨਾ ਚਾਹੀਦਾ ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ

ਦਿੱਲੀ ਦੰਗੇ 2020: ਕੀ ਸੀ ਦੰਗਿਆਂ ਦੀ ਸਾਜ਼ਿਸ ਤੇ ਪੁਲਿਸ ਦਾ ਕੀ ਰਿਹਾ ਰੋਲ, ਦੋ ਜਾਂਚ ਰਿਪੋਰਟਾਂ ਦੇ ਖੁਲਾਸੇ

ਰਾਜਧਾਨੀ ਦਿੱਲੀ ਵਿੱਚ ਫਰਵਰੀ ''ਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਹੋਏ ਦੰਗਿਆਂ ਨਾਲ ਜੁੜੇ ਕਈ ਸਵਾਲਾਂ ਦੀ ਪੜਤਾਲ ਲਈ ਗ਼ੈਰ-ਸਰਕਾਰੀ ਫੈਕਟ ਫਾਈਡਿੰਗ ਕਮੇਟੀਆਂ ਬਣੀਆਂ।

ਪਰ ਇੱਕ ਹੀ ਦੰਗੇ ਦੀ ਜਾਂਚ ਕਰ ਰਹੀਆਂ ਇਨ੍ਹਾਂ ਕਮੇਟੀਆਂ ਨੇ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਦਾਅਵੇ ਪੇਸ਼ ਕੀਤੇ ਹਨ।

ਸੈਂਟਰ ਫਾਰ ਜਸਟਿਸ'' (ਸੀਐੱਫਜੇ) ਨਾਮ ਦੇ ਇੱਕ ਟਰੱਸਟ ਨੇ ਮਈ ਵਿੱਚ ਆਪਣੀ ਰਿਪੋਰਟ ''ਡੈਲੀ ਰਾਈਟਸ: ਕੌਂਸਪਰੇਸੀ ਅਨਰੈਵਲਡ'' ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੀ ਅਤੇ ਜੁਲਾਈ ਵਿੱਚ ਦਿੱਲੀ ਦੇ ਘੱਟਗਿਣਤੀ ਕਮਿਸ਼ਨ (ਡੀ.ਐੱਮ.ਸੀ.) ਦੀ ਰਿਪੋਰਟ ਛਾਪੀ ਗਈ।

ਸਰਕਾਰ ਨੂੰ ਸੌਂਪੀ ਗਈ ਇੱਕ ਰਿਪੋਰਟ ਵਿੱਚ ਦੰਗਿਆਂ ਨੂੰ ''ਹਿੰਦੂ-ਵਿਰੋਧੀ'' ਅਤੇ ਦੂਸਰੀ ਰਿਪੋਰਟ ਨੇ ਇਸ ਨੂੰ ''ਮੁਸਲਿਮ ਵਿਰੋਧੀ'' ਦੱਸਿਆ ਹੈ।

ਇੱਕ ਨੇ ਪੁਲਿਸ ''ਤੇ ਸਵਾਲ ਨਹੀਂ ਚੁੱਕੇ, ਦੂਜੇ ਨੇ ਦੰਗਿਆਂ ਵਿੱਚ ਪੁਲਿਸ ਨੂੰ ਸ਼ਾਮਲ ਦੱਸਿਆ ਹੈ।

ਦੰਗਿਆਂ ਪਿੱਛੇ ਹੋਈ ''ਸਾਜਿਸ਼'' ਅਤੇ ਉਨ੍ਹਾਂ ਵਿੱਚ ਸਿਆਸੀ ਆਗੂਆਂ ਦੀ ਭੂਮਿਕਾ ''ਤੇ ਨਤੀਜੇ ਵੀ ਦੋਹਾਂ ਰਿਪੋਰਟਾਂ ਵਿੱਚ ਇੱਕ ਦੂਜੇ ਤੋਂ ਉਲਟ ਹਨ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ

ਮੈਰੀ ਟਰੰਪ ਦੇ ਖੁਲਾਸਿਆਂ ਤੋਂ ਬਾਅਦ ਕਈ ਹੋਰਾਂ ਬਾਰੇ ਚਰਚਾ ਛਿੜੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਤੀਜੀ ਮੈਰੀ ਟਰੰਪ ਵੱਲੋਂ ਲਿਖਿਆ ਗਿਆ ਖੁਲਾਸਾ, ਤਲਖ਼ ਅਤੇ ਦਿਲਚਸਪ ਪਰਿਵਾਰਕ ਕਲੇਸ਼ਾਂ ਵਾਲੀਆਂ ਲਿਖਤਾਂ ਦੀ ਲੰਬੀ ਲੜੀ ਦੀ ਸਭ ਤੋਂ ਨਵੀਂ ਕੜੀ ਹੈ।

ਐਲਨ ਬੇਨੇਟ ਨੇ ''ਆਲ ਫੈਮਲੀਜ਼'' ਅਧੀਨ ਲਿਖਿਆ, ''''ਇਹ ਇੱਕ ਰਹੱਸ ਹੈ : ਉਹ ਹੋਰ ਪਰਿਵਾਰਾਂ ਦੀ ਤਰ੍ਹਾਂ ਨਹੀਂ ਹੈ।''''
Getty Images
ਐਲਨ ਬੇਨੇਟ ਨੇ ''ਆਲ ਫੈਮਲੀਜ਼'' ਅਧੀਨ ਲਿਖਿਆ, ''''ਇਹ ਇੱਕ ਰਹੱਸ ਹੈ: ਉਹ ਹੋਰ ਪਰਿਵਾਰਾਂ ਦੀ ਤਰ੍ਹਾਂ ਨਹੀਂ ਹੈ।''''

ਐਲਨ ਬੈਨਟ ਨੇ ''ਆਲ ਫੈਮਲੀਜ਼'' ਅਧੀਨ ਲਿਖਿਆ, "ਇਹ ਇੱਕ ਰਹੱਸ ਹੈ: ਉਹ ਹੋਰ ਪਰਿਵਾਰਾਂ ਦੀ ਤਰ੍ਹਾਂ ਨਹੀਂ ਹੈ। ਜਦੋਂ ਕੋਈ ਇਨ੍ਹਾਂ ਭੇਤਾਂ ਨੂੰ ਸਾਂਝਾ ਕਰਦਾ ਹੈ, ਉਹ ਪੱਕਾ ਇਸ ਨੂੰ ਪਸੰਦ ਨਹੀਂ ਕਰਦੇ।"

ਮੈਰੀ ਟਰੰਪ ਹਾਲ ਹੀ ਵਿੱਚ ਹੁਣ ਤੱਕ ਦੀ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੀ ਲੇਖਿਕਾ ਬਣ ਗਈ।

ਉਸ ਦੀ ''ਟੂ ਮੱਚ ਐਂਡ ਨੈਵਰ ਇਨੱਫ'' ਨਾਂ ਦੀ ਆਪਣੇ ਪਰਿਵਾਰ ਬਾਰੇ ਲਿਖੀ ਇਹ ਕਿਤਾਬ ਸਭ ਨਾਲੋਂ ਅਲੱਗ ਹੈ, ਟਰੰਪ ਦੀ ਇਸ ਕਿਤਾਬ ਦੀਆਂ ਪਹਿਲੇ ਦਿਨ ਹੀ ਲਗਭਗ ਇੱਕ ਮਿਲੀਅਨ ਕਾਪੀਆਂ ਵਿਕ ਗਈਆਂ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ

https://www.youtube.com/watch?v=6hxNPZGFzR4

https://www.youtube.com/watch?v=v51WNkvuNxM

https://www.youtube.com/watch?v=dDsEHr-Vhf0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c5e3bbd6-8340-4c62-8f56-44223bc57f8e'',''assetType'': ''STY'',''pageCounter'': ''punjabi.india.story.53732154.page'',''title'': ''ਬੈਰੂਤ ਧਮਾਕਾ: ਲਿਬਨਾਨ ਦੀ ਸਮੁੱਚੀ ਸਰਕਾਰ ਨੂੰ ਦੇਣਾ ਪਿਆ ਅਸਤੀਫ਼ਾ, ਜਾਣੋ ਕੀ ਸੀ ਕਾਰਨ - 5 ਅਹਿਮ ਖ਼ਬਰਾਂ'',''published'': ''2020-08-11T01:59:58Z'',''updated'': ''2020-08-11T01:59:58Z''});s_bbcws(''track'',''pageView'');

Related News