ਬਾਦਸ਼ਾਹ ਫੇਕ ਲਾਈਕਸ ਤੇ ਫੌਲੋਅਰਜ਼ ਮਾਮਲੇ ''''ਚ ਪੁੱਛਗਿੱਛ ਮਗਰੋਂ ਕੀ ਬੋਲੇ- ਪ੍ਰੈੱਸ ਰਿਵੀਊ

08/09/2020 9:21:46 AM

ਬਾਦਸ਼ਾਹ
BBC

ਮੁੰਬਈ ਪੁਲਿਸ ਨੇ ਸੋਸ਼ਲ ਮੀਡੀਆ ਉੱਪਰ ਜਾਅਲੀ ਲਾਈਕਸ ਅਤੇ ਫੌਲੋਅਰਾਂ ਦੀ ਵੇਚ ਖ਼ਰੀਦ ਦੇ ਇੱਕ ਰੈਕਿਟ ਦੀ ਜਾਂਚ ਦੇਂ ਸੰਬੰਧ ਵਿੱਚ ਰੈਪਰ ਬਾਦਸ਼ਾਹ ਤੋਂ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਪੁੱਛਗਿੱਛ ਕੀਤੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਬਾਰੇ ਬਾਦਸ਼ਾਹ ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਜਾਂਚ ਵਿੱਚ ਸਹਾਇਕ ਹੋ ਕੇ ਆਪਣੀ ਭੂਮਿਕਾ ਨਿਭਾ ਦਿੱਤੀ ਹੈ ਅਤੇ ਉਹ ਕਦੇ ਵੀ ਅਜਿਹੇ ਘਪਲੇ ਦਾ ਹਿੱਸਾ ਨਹੀਂ ਰਹੇ।

ਉਨ੍ਹਾਂ ਬਿਆਨ ਵਿੱਚ ਕਿਹਾ ਕਿ ਸੰਮਨ ਤੋਂ ਬਾਅਦ ਮੈਂ ਮੁੰਬਈ ਪੁਲਿਸ ਨਾਲ ਗੱਲ ਕੀਤੀ ਹੈ। ਆਪਣੇ ਪੱਖ ਤੋਂ ਪੂਰੀ ਸਾਵਧਾਨੀ ਵਰਤ ਕੇ ਅਤੇ ਜਾਂਚ ਵਿੱਚ ਸਹਿਯੋਗ ਕਰ ਕੇ ਮੈਂ ਅਧਿਕਾਰੀਆਂ ਦੀ ਜਾਂਚ ਵਿੱਚ ਮਦਦ ਕੀਤੀ ਹੈ।

"ਆਪਣੇ ਉੱਪਰ ਲਾਏ ਇਲਜ਼ਾਮਾਂ ਨੂੰ ਮੈਂ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ ਅਤੇ ਸਪਸ਼ਟ ਕਰ ਦਿੱਤਾ ਹੈ ਕਿ ਨਾ ਤਾਂ ਮੈਂ ਕਦੇ ਅਜਿਹੇ ਕੰਮਾਂ ਵਿੱਚ ਸ਼ਾਮਲ ਹੋਇਆ ਹਾਂ ਅਤੇ ਨਾ ਹੀ ਇਨ੍ਹਾਂ ਨੂੰ ਮਾਫ਼ ਕਰਦਾ ਹਾਂ।"

CUI ਨੇ ਆਪਣੀ ਜਾਂਚ ਉਦੋਂ ਸ਼ੁਰੂ ਕੀਤੀ ਜਦੋਂ ਬੌਲੀਵੁੱਡ ਸਿੰਗਰ ਭੂਮੀ ਤ੍ਰਿਵੇਦੀ ਨੂੰ ਸੋਸ਼ਲ ਮੀਡੀਆ ਉੱਪਰ ਆਪਣੀ ਜਾਅਲੀ ਪ੍ਰੋਫਾਈਲ ਬਾਰੇ ਪਤਾ ਲੱਗਿਆ ਅਤੇ ਪੁਲਿਸ ਕੰਪਲੇਂਟ ਕੀਤੀ।

ਜਾਂਚ ਦੌਰਾਨ ਪੁਲਿਸ ਨੇ ਇੱਕ ਗੋਰਖ ਧੰਦੇ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਸੈਲੀਬ੍ਰਿਟੀਜ਼ ਅਤੇ ਸੋਸ਼ਲ-ਮੀਡੀਆ ਉੱਪਰ ਪ੍ਰਭਾਵ ਰੱਖਣ ਵਾਲਿਆਂ ਨੂੰ (ਇਨਫਲੂਐਂਸਰਜ਼) ਨੂੰ ਜਾਅਲੀ ਲਾਈਕ ਅਤੇ ਫੌਲੋਅਰ ਵੇਚੇ ਜਾਂਦੇ ਸਨ।

ਪੁਲਿਸ ਇਸ ਸੰਬੰਧ ਵਿੱਚ 20 ਜਣਿਆਂ ਦੇ ਬਿਆਨ ਲੈ ਚੁੱਕੀ ਹੈ। ਪੁਲਿਸ ਦੇ ਸੀਨੀਅਰ ਅਫ਼ਸਰਾਂ ਮੁਤਾਬਕ ਇਹ ਇੱਕ ਗੰਭੀਰ ਮਸਲਾ ਹੈ ਕਿਉਂਕਿ ਜਾਅਲੀ ਪ੍ਰੋਫਾਈਲਜ਼ ਦੀ ਵਰਤੋਂ ਫੇਕ ਨਿਊਜ਼ ਜਾਂ ਗਲਤ ਜਾਣਕਾਰੀ ਫੈਲਾਉਣ ਲਈ ਵੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਹੋਇਆ ਕੋਰੋਨਾ

ਕੋਰੋਨਾ ਖ਼ਿਲਾਫ਼ ਸਰੀਰ ਦੀ ਸਮਰੱਥਾ ਵਧਾਉਣ ਲਈ ਪਾਪੜ ਖਾਣ ਦੀ ਸਲਾਹ ਦੇਣ ਵਾਲੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਕੋਰੋਨਾ ਨੇ ਆ ਘੇਰਿਆ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਸ਼ਨਿੱਚਰਵਾਰ ਨੂੰ ਉਨ੍ਹਾਂ ਦੇ ਕੋਰੋਨਾ ਰਿਪੋਰਟ ਪੌਜ਼ਿਟੀਵ ਆਈ ਅਤੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਲਾਜ ਲਈ ਭਰਤੀਕ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਕੀਤਾ, "ਮੁੱਢਲੇ ਲੱਛਣਾਂ ਤੋਂ ਬਾਅਦ ਪਹਿਲੀ ਜਾਂਚ ਪੌਜ਼ਿਟੀਵ ਆਉਣ ਤੋਂ ਬਾਅਦ ਦੂਜੀ ਰਿਪੋਰਟ ਪੌਜ਼ਿਟਿਵ ਆਈ ਹੈ। ਮੇਰੀ ਤਬੀਅਤ ਠੀਕ ਹੈ ਪਰ ਡਾਕਟਰੀ ਮਸ਼ਵਰੇ ਉੱਪਰ ਏਮਜ਼ ਵਿੱਚ ਭਰਤੀ ਹਾਂ। ਮੇਰੀ ਬੇਨਤੀ ਹੈ ਕਿ ਜੋ ਲੋਕ ਕੁਝ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ। ਉਹ ਕਿਰਪਾ ਕਰ ਕੇ ਆਪਣੀ ਸਿਹਤ ਦਾ ਧਿਆਨ ਰੱਖਣ।"

https://twitter.com/arjunrammeghwal/status/1292138777670905857?s=20

ਕੇਂਦਰ ਨੇ ਬੀਜਾਂ ਦੇ ਸ਼ੱਕੀ ਪਾਰਸਲਾਂ ਬਾਰੇ ਕੀਤਾ ਸਾਵਧਾਨ

ਪਾਰਸਲ
Getty Images
ਸੰਕੇਤਕ ਤਸਵੀਰ

ਕੇਂਦਰ ਸਰਕਾਰ ਨੇ ਸੂਬਿਆਂ, ਬੀਜ ਸਨਅਤ ਅਤੇ ਖੋਜ ਸੰਸਥਾਨਾਂ ਨੂੰ ਬੀਜਾਂ ਦੇ ਸ਼ੱਕੀ ਅਤੇ ਬਿਨਾਂ ਮੰਗਾਏ ਪਾਰਸਲਾਂ ਬਾਰੇ ਸਾਵਧਾਨ ਰਹਿਣ ਨੂੰ ਕਿਹਾ ਹੈ। ਸਰਕਾਰ ਮੁਤਾਬਕ ਇਹ ਕਿਸੇ ਅਗਿਆਤ ਸਰੋਤ ਤੋਂ ਭਾਰਤ ਵਿੱਚ ਦਾਖ਼ਲ ਹੋ ਰਹੇ ਹਨ ਅਤੇ ਦੇਸ਼ ਦੀ ਜੈਵ-ਵਿਭਿੰਨਤਾ ਲਈ ਖ਼ਤਰਾ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਖੇਤੀਬਾੜੀ ਮੰਤਰਾਲਾ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਹਜ਼ਾਰਾਂ ਪਾਰਸਲ ਅਮਰੀਕਾ, ਕੈਨੇਡਾ, ਬ੍ਰਿਟੇਨ, ਨਿਊਜ਼ੀਲੈਂਡ, ਜਪਾਨ ਅਤੇ ਯੂਰਪੀ ਦੇਸ਼ਾਂ ਸਮੇਤ ਦੁਨੀਆਂ ਭਰ ਵਿੱਚ ਰਿਪੋਰਟ ਹੋਏ ਹਨ।

ਇਨ੍ਹਾਂ ਉੱਪਰ ਲਿਖਿਆ ਭੇਜਣ ਵਾਲੇ ਦਾ ਪਤਾ ਵੀ ਜਾਅਲੀ ਹੁੰਦਾ ਹੈ। ਮੰਤਰਾਲਾ ਨੇ ਕਿਹਾ ਹੈ ਕਿ ਅਮਰੀਕਾ ਦੇ ਖੇਤੀਬਾਰੀ ਵਿਭਾਗ ਦੇ ਇਸ ਨੂੰ "ਬਰਸ਼ਿੰਗ ਸਕੈਮ ਅਤੇ ਖੇਤੀਬਾੜੀ ਤਸਕਰੀ" ਕਿਹਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਕੇਸ ਦਾ ਤਾਜ਼ਾ ਘਟਨਾਕ੍ਰਮ

ਦਿ ਹਿੰਦੂ ਦੀ ਖ਼ਬਰ ਮੁਤਾਬਕ ਮੁੰਬਈ ਪੁਲਿਸ ਨੇ ਸ਼ਨਿੱਚਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੀਬੀਆ ਨੇ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਦੇ ਸੰਬੰਧ ਵਿੱਚ ਕੇਸ ਦਰਜ ਕਰਨ ਲੱਗਿਆਂ"ਅਨਉਚਿਤ ਕਾਹਲੀ" ਤੋਂ ਕੰਮ ਲਿਆ ਹੈ।

ਏਜੰਸੀ ਨੂੰ ਅਦਾਕਾਰ ਰਿਆ ਚੱਕਰਵਰਤੀ ਦੀ ਕੇਸ ਨੂੰ ਪਟਨਾ ਤੋਂ ਮੁੰਬਈ ਤਬਦੀਲ ਕਰਨ ਦੀ ਅਰਜੀ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਸੀ।

ਇੱਕ ਹੋਰ ਖ਼ਬਰ ਮੁਤਾਬਕ ਅਦਾਕਾਰਾ ਰਿਆ ਚੱਕਰਵਰਤੀ ਦਾ ਭਰਾਂ ਸ਼ੌਵਿਕ ਜੋ ਕਿ ਸੁਸ਼ਾਂਤ ਕੇਸ ਵਿੱਚ ਇੱਕ ਹੋਰ ਮੁਲਜ਼ਮ ਹੈ ਸ਼ਨਿੱਚਰਵਾਰ ਨੂੰ ਸੁਸ਼ਾਂਤ ਕੇਸ ਵਿੱਚ ਮਨੀ ਲੌਂਡਰਿੰਗ ਦੇ ਪਹਿਲੂ ਦੀ ਜਾਂਚ ਕਰ ਰਹੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਇਆ।

ਪੰਜਾਬ ਸਰਕਾਰ ਦਾ ਬਾਜਵਾ ਤੋਂ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ

ਕਾਂਗਰਸ MP ਪ੍ਰਤਾਪ ਸਿੰਘ ਬਾਜਵਾ
BBC

ਪੰਜਾਬ ਸਰਕਾਰ ਨੇ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ।

ਇਹ ਫ਼ੈਸਲਾ ਇਸ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਹੈ ਕਿ ਉਨ੍ਹਾਂ ਨੂੰ ਫ਼ਿਲਹਾਲ ਕੋਈ ਖ਼ਤਰਾ ਨਹੀਂ ਹੈ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਵੱਲੋਂ ਵੀ ਸੁਰੱਖਿਆ ਮੁਹਈਆ ਕਰਵਾਈ ਗਈ ਹੈ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਕਿਹਾ ਕਿ ਬਾਜਵਾ ਨੂੰ ਦਿੱਤੀ ਗਈ ਸੁਰੱਖਿਆ ਉਨ੍ਹਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਿੱਧੀ ਸੁਰੱਖਿਆ ਹਾਸਲ ਕਰਨ ਤੋਂ ਬਾਅਜ ਫਾਲਤੂ ਹੋ ਗਈ ਸੀ।

ਮਿਲੀਜੁਲੀ ਸੁਰੱਖਿਆ ਕਿਸੇ ਵੀ ਤਰੀਕੇ ਨਾਲ ਚੰਗੀ ਨਹੀਂ ਸਮਝੀ ਜਾਂਦੀ। ਖ਼ਾਸ ਕਰ ਕੇ ਉਦੋਂ ਜਦੋਂ ਰਾਜ ਸਭਾ ਮੈਂਬਰ ਨੇ ਕੇਂਦਰੀ ਸੁਰੱਖਿਆ ਦੀ ਚੋਣ ਕਰ ਕੇ ਦਰਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਸੂਬੇ ਦੀ ਪੁਲਿਸ ਉੱਪਰ ਕੋਈ ਇਤਬਾਰ ਨਹੀਂ ਹੈ।

ਇਹ ਵੀ ਪੜ੍ਹੋ:

https://www.youtube.com/watch?v=LgsbVpOtO5w

https://www.youtube.com/watch?v=IyHgpnZ_JSE

https://www.youtube.com/watch?v=-eUt-Kn5pZg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a97fad61-98f9-4807-9068-125fc1dc9972'',''assetType'': ''STY'',''pageCounter'': ''punjabi.india.story.53711355.page'',''title'': ''ਬਾਦਸ਼ਾਹ ਫੇਕ ਲਾਈਕਸ ਤੇ ਫੌਲੋਅਰਜ਼ ਮਾਮਲੇ \''ਚ ਪੁੱਛਗਿੱਛ ਮਗਰੋਂ ਕੀ ਬੋਲੇ- ਪ੍ਰੈੱਸ ਰਿਵੀਊ'',''published'': ''2020-08-09T03:51:37Z'',''updated'': ''2020-08-09T03:51:37Z''});s_bbcws(''track'',''pageView'');

Related News