ਪੰਜਾਬ ''''ਚ ''''ਨਕਲੀ ਸ਼ਰਾਬ'''' ਕਾਰਨ ਤਿੰਨ ਦਰਜਨ ਤੋਂ ਵੱਧ ਮੌਤਾਂ, ਜਾਣੋ ਹੁਣ ਤੱਕ ਕੀ ਕੀ ਹੋਇਆ 5 ਅਹਿਮ ਖ਼ਬਰਾਂ

Saturday, Aug 01, 2020 - 07:36 AM (IST)

ਪੰਜਾਬ ''''ਚ ''''ਨਕਲੀ ਸ਼ਰਾਬ'''' ਕਾਰਨ ਤਿੰਨ ਦਰਜਨ ਤੋਂ ਵੱਧ ਮੌਤਾਂ, ਜਾਣੋ ਹੁਣ ਤੱਕ ਕੀ ਕੀ ਹੋਇਆ 5 ਅਹਿਮ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਕਥਿਤ ਤੌਰ ''ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਤਿੰਨ ਦਰਜਨ ਤੋਂ ਵੱਧ ਸ਼ੱਕੀ ਮੌਤਾਂ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ।

ਹੁਣ ਤੱਕ 38 ਮੌਤਾਂ ਦੀ ਪੁਸ਼ਟੀ ਹੋਈ ਜਦਕਿ ਖ਼ਦਸ਼ਾ ਇਹ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਦੀ ਜਾਂਚ ਹਾਈ ਕੋਰਟ ਦੇ ਕਿਸੇ ਸਾਬਕਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਬੀਬੀਸੀ ਪੰਜਾਬੀ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ਵਿੱਚ ਪੀੜਤਾਂ ਨਾਲ ਗੱਲਬਾਤ ਕੀਤੀ ਹੈ।

ਇਸ ਮਾਮਲੇ ਤਫਸੀਲ ਵਿੱਚ ਜਾਣਨ ਅਤੇ ਪੀੜਤ ਪਰਿਵਾਰਾਂ ਦਾ ਦਰਦ ਜਾਣਨ ਲਈ ਤੁਸੀਂ ਇਸ ਲਿੰਕ ਉੱਤੇ ਕਲਿਕ ਕਰੋ।

ਪੰਜਾਬ ''ਚ ''ਨਕਲੀ ਸ਼ਰਾਬ'' ਨਾਲ 38 ਮੌਤਾਂ ਦਾ ਮਾਮਲਾ: ''ਸਾਡੇ ਪਿੰਡ ''ਚੋਂ 10 ਲਾਸ਼ਾਂ ਉੱਠੀਆਂ ਹਨ''

ਅਬੋਹਰ ਵਿੱਚ ਕੋਵਿਡ ਦੀ ਰਿਪੋਰਟ ਤੋਂ ਬਿਨਾਂ ਹੀ ਇਲਾਜ ਅਤੇ ਮੌਤ ਦਾ ਮਾਮਲਾ

ਸਮਾਂ ਦੁਪਹਿਰ ਪੌਣੇ 3 ਵਜੇ। ਰੋਗਨ ਕੀਤੀ ਕੰਧ ''ਤੇ ਇੱਕ ਫ਼ੋਟੋ ਲਮਕ ਰਹੀ ਹੈ। ਘਰ ਵਿੱਚ ਮੌਜੂਦ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀਆਂ ਬਦਰੰਗ ਹੋਈਆਂ ਅੱਖਾਂ ਇਸ ਰੰਗਦਾਰ ਫ਼ੋਟੋ ਵੱਲ ਹਨ।

ਲੰਮੇ ਹਉਂਕਿਆਂ ਦੀ ਆਵਾਜ਼ ਕਦੇ-ਕਦੇ ਕਮਰੇ ''ਚ ਫੈਲੇ ਸੰਨਾਟੇ ਨੂੰ ਤੋੜਦੀ ਹੈ। ਬੱਸ, ਇੱਥੇ ਬੇਬਸੀ ਦਾ ਆਲਮ ਹਰ ਪਾਸੇ ਨਜ਼ਰ ਆਉਂਦਾ ਹੈ।

ਇਹ ਮੰਜ਼ਰ ਅਬੋਹਰ ਵਿੱਚ ਉਸ ਪ੍ਰੋਫੈਸਰ ਦੇ ਘਰ ਦਾ ਹੈ, ਜਿਸ ਦੀ ਹਾਲੇ ਕੁੱਝ ਦਿਨ ਪਹਿਲਾਂ ਹੀ ਮੌਤ ਹੋਈ ਹੈ।

ਪਰਿਵਾਰ ਨੂੰ ਰੰਜ ਇਸ ਗੱਲ ਦਾ ਹੈ ਕਿ ਪ੍ਰੋਫੈਸਰ ਪਰਵਿੰਦਰ ਕੰਬੋਜ ਕੋਵਿਡ-19 ਤੋਂ ਪੀੜਤ ਤਾਂ ਨਹੀਂ ਸਨ ਪਰ ਉਨਾਂ ਨੇ ਆਖ਼ਰੀ ਸਾਹ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਰਾਖਵੇਂ ਬੈਡ ''ਤੇ ਲਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਬਕਰੀਦ ਅਤੇ ਈਦ-ਉਲ-ਫਿਤਰ ''ਚ ਫਰਕ ਕੀ ਹੈ?

ਨਮਾਜ਼ੀ
Getty Images

ਕਈ ਮੁਸਲਮਾਨ ਈਦ-ਅਲ-ਅਧਾ (ਬਕਰੀਦ) ਮਨਾ ਰਹੇ ਹਨ ਜੋ ਕਿ ਹੱਜ ਦੇ ਵੇਲੇ ਹੀ ਆਉਂਦੀ ਹੈ।

ਜਦੋਂ ਮੁਸਲਮਾਨ ਈਦ ਦੀ ਗੱਲ ਕਰਦੇ ਹਨ ਤਾਂ ਉਹ ਦੋਹਾਂ ਵਿੱਚੋਂ ਇੱਕ ਤਿਉਹਾਰ ਦਾ ਜ਼ਿਕਰ ਕਰਦੇ ਹਨ ਕਿਉਂਕਿ ਈਦ ਦਾ ਅਰਬੀ ਵਿੱਚ ਮਤਲਬ ਹੁੰਦਾ ਹੈ ਤਿਉਹਾਰ ਜਾਂ ਦਾਵਤ।

ਮੁਸਲਮਾਨਾਂ ਦੇ ਕਲੰਡਰ ਵਿੱਚ ਦੋ ਵੱਡੇ ਤਿਉਹਾਰ ਈਦ-ਅਲ-ਅਧਾ (ਬਕਰੀਦ) ਅਤੇ ਈਦ-ਉਲ-ਫਿਤਰ ਦਾ ਵੱਖਰਾ ਅਰਥ ਹੁੰਦਾ ਹੈ।

ਇਹ ਦੋਨੋਂ ਤਿਉਹਾਰ ਇਸਲਾਮ ਨਾਲ ਸਬੰਧਤ ਦੋ ਵੱਖਰੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਬੱਚਿਆਂ ਦੀ ਸਿਹਤ ਅਤੇ ਲੈੱਡ ਦਾ ਪੱਧਰ?

ਜ਼ਹਿਰੀਲੇ ਲੈੱਡ ''ਤੇ ਹੋਈ ਪਹਿਲੀ ਵਿਸ਼ਵਵਿਆਪੀ ਖੋਜ ਅਨੁਸਾਰ ਦੁਨੀਆ ਭਰ ''ਚ ਤਿੰਨ ਵਿੱਚੋਂ ਇੱਕ ਬੱਚਾ ਸੰਭਾਵਿਤ ਤੌਰ ''ਤੇ ਜ਼ਹਿਰੀਲੇ ਲੈੱਡ ਦਾ ਸ਼ਿਕਾਰ ਹੈ। ਦੁਨੀਆ ਭਰ ''ਚ ਇਸ ਭਾਰੀ ਧਾਤੂ ਦੇ ਸ਼ਿਕਾਰ ਕੁੱਲ ਬੱਚਿਆਂ ਦੇ ਅੰਕੜੇ ਦੀ ਅੱਧੀ ਗਿਣਤੀ ਦੱਖਣੀ ਏਸ਼ੀਆ ਅਤੇ ਇਸ ਤੋਂ ਬਾਅਦ ਅਫ਼ਰੀਕਾ ''ਚ ਮੌਜੂਦ ਹੈ।

ਇਹ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਮੁਸੀਬਤ ਦਾ ਪਤਾ ਵੀ ਨਹੀਂ ਹੈ, ਉਹ ਇਸ ਜ਼ੋਖਮ ਵਾਲੀ ਸਥਿਤੀ ਤੋਂ ਅਨਜਾਣ ਹਨ।

ਸਰਬਜੀਤ ਸਿੰਘ, ਜਿਸ ਦੀ ਉਮਰ ਚਾਰ ਸਾਲ ਹੈ, ਉਸ ਨੂੰ ਲਗਾਤਾਰ ਉਲਟੀਆਂ ਹੋ ਰਹੀਆਂ ਹਨ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਕਿ ਸਰਬਜੀਤ ਦੀ ਇਹ ਹਾਲਤ ਕਿਉਂ ਹੋ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਯੁੱਧਿਆ ਦਾ ਅਸਲ ਇਤਿਹਾਸ ਕੀ ਹੈ?

ਅਯੁੱਧਿਆ
EPA

ਅਯੁੱਧਿਆ ਅਤੇ ਪ੍ਰਤੀਸ਼ਠਾਨਪੁਰ (ਝੂੰਸੀ) ਦਾ ਇਤਿਹਾਸ ਬ੍ਰਹਮਾ ਜੀ ਦੇ ਮਾਨਸ ਪੁੱਤਰ ਮਨੂੰ ਤੋਂ ਸ਼ੁਰੂ ਹੁੰਦਾ ਹੈ।ਪ੍ਰਤੀਸ਼ਠਾਨਪੁਰ ਤੇ ਇੱਥੋਂ ਦੇ ਚੰਦਰਵੰਸ਼ੀ ਹਾਕਮਾਂ ਦੀ ਸਥਾਪਨਾ ਮਨੂੰ ਦੇ ਪੁੱਤਰ ਏਲ ਨਾਲ ਜੁੜੀ ਹੋਈ ਹੈ ਜਿਸ ਨੂੰ ਸ਼ਿਵ ਦੇ ਸ਼ਰਾਪ ਨੇ ਇਲਾ ਬਣਾ ਦਿੱਤਾ ਸੀ। ਉਸੇ ਤਰ੍ਹਾਂ ਅਯੁੱਧਿਆ ਅਤੇ ਉਸਦਾ ਸੂਰਜਵੰਸ਼ ਮਨੂੰ ਦੇ ਪੁੱਤਰ ਇਕਸ਼ਵਾਕੂ ਤੋਂ ਸ਼ੁਰੂ ਹੋਇਆ।

ਬੇਂਟਲੀ ਅਤੇ ਪਾਰਜਿਟਰ ਵਰਗੇ ਵਿਦਵਾਨਾਂ ਨੇ ''ਗ੍ਰਹਿ ਮੰਜਰੀ'' ਵਰਗੇ ਪ੍ਰਾਚੀਨ ਭਾਰਤੀ ਗ੍ਰੰਥਾਂ ਦੇ ਆਧਾਰ ''ਤੇ ਇਨ੍ਹਾਂ ਦੀ ਸਥਾਪਨਾ ਦਾ ਕਾਲ 2200 ਈ.ਪੂ. ਮੰਨਿਆ ਹੈ । ਧਾਰਣਾ ਹੈ ਕਿ ਰਾਮ ਚੰਦਰ ਜੀ ਦੇ ਪਿਤਾ ਦਸ਼ਰਥ ਇਸੇ ਵੰਸ਼ ਦੇ 63ਵੇਂ ਸ਼ਾਸ਼ਕ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=8pauHnwxLsQ

https://www.youtube.com/watch?v=AMMfJLvXBPM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6c4f19ca-ad71-4265-8ac1-4e04018a0d36'',''assetType'': ''STY'',''pageCounter'': ''punjabi.india.story.53618862.page'',''title'': ''ਪੰਜਾਬ \''ਚ \''ਨਕਲੀ ਸ਼ਰਾਬ\'' ਕਾਰਨ ਤਿੰਨ ਦਰਜਨ ਤੋਂ ਵੱਧ ਮੌਤਾਂ, ਜਾਣੋ ਹੁਣ ਤੱਕ ਕੀ ਕੀ ਹੋਇਆ 5 ਅਹਿਮ ਖ਼ਬਰਾਂ'',''published'': ''2020-08-01T02:03:16Z'',''updated'': ''2020-08-01T02:03:16Z''});s_bbcws(''track'',''pageView'');

Related News