ਕੋਰੋਨਾਵਾਇਰਸ: ਪੰਜਾਬ ਵਿੱਚ ਪਲਾਜ਼ਮਾ ਥੈਰੇਪੀ ਮੁਫ਼ਤ ਹੋਣ ਬਾਰੇ ਕੀ ਬੋਲੇ ਕੈਪਟਨ- ਪ੍ਰੈੱਸ ਰਿਵੀਊ

07/31/2020 8:51:20 AM

ਪਲਾਜ਼ਮਾ ਥੈਰੇਪੀ
Getty Images

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਲੋੜਵੰਦ ਕੋਵਿਡ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਸਿਹਤ ਮੰਤਰਾਲੇ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਸੂਬੇ ਵਿੱਚ ਕੋਈ ਵੀ ਪਲਾਜ਼ਮਾ ਦੀ ਵੇਚ ਜਾਂ ਖ਼ਰੀਦ ਨਾ ਕਰ ਸਕੇ।

ਮੁੱਖ ਮੰਤਰੀ ਨੇ ਕੋਵਿਡ ਮੈਨੇਜਮੈਂਟ ਰਿਵੀਊ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਠੀਕ ਹੋ ਚੁੱਕੇ ਕੋਵਿਡ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਿਤ ਕਰਨ ਨੂੰ ਵੀ ਕਿਹਾ।

ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਦੋ ਹੋਰ ਪਲਾਜ਼ਮਾ ਬੈਂਕ ਸਥਾਪਿਤ ਕਰਨ ਦਾ ਕੰਮ ਵੀ ਤੇਜ਼ੀ ਨਾਲ ਕਰਨ ਲਈ ਕਿਹਾ।

ਇਹ ਵੀ ਪੜ੍ਹੋ:

ਭਾਰਤ ਵਿੱਚ ਹਰਡ ਇਮਿਊਨਿਟੀ ਹਾਲੇ ਦੂਰ ਦੀ ਗੱਲ

ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਰਡ ਇਮਿਊਨਿਟੀ ਹਾਲੇ ਦੂਰ ਦੀ ਗੱਲ ਹੈ ਅਤੇ ਕੋਰੋਨਾਵਾਇਰਸ ਖ਼ਿਲਾਫ਼ ਵੈਕਸੀਨ ਹੀ ਇੱਕ ਹੱਲ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਉੱਥੇ ਤੱਕ ਪਹੁੰਚਣਾ ਮਹਾਮਾਰੀ ਦੇ ਖ਼ਾਤਮੇ ਵਿੱਚ ਇੱਕ ਵੱਡਾ ਕਦਮ ਹੈ ਪਰ ਇਸ ਦੀ ਇੱਕ ਕੀਮਤ ਹੋਵੇਗੀ।

ਸਿਹਤ ਮੰਤਰਾਲਾ ਦੇ ਅਧਿਕਾਰੀ ਨੇ ਕਿਹਾ ਕਿ ਵੈਕਸੀਨ ਲਈ ਭਾਰਤ ਦੀ ਉਮੀਦ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਕੌਮਾਂਤਰੀ ਬੰਦੋਬਸਤਾਂ ਉੱਪਰ ਹੈ। ਦੇਸ਼ ਨੇ ਵੈਕਸੀਨ ਦੇ ਵਿਕਾਸ ਵਿੱਚ ਅੱਗੇ ਚੱਲ ਰਹੀਆਂ ਧਿਰਾਂ ਵਿੱਚੋਂ ਹਾਲੇ ਕਿਸੇ ਨਾਲ ਵੀ ਰਾਬਤਾ ਕਰਨਾ ਹੈ।

ਅਧਿਕਾਰੀ ਨੇ ਕਿਹਾ ਕਿ ਭਾਰਤ ਵਰਗੇ ਵੱਡੇ ਦੇਸ਼ ਵਿੱਚ ਹਰਡ ਇਮਿਊਨਿਟੀ ਕੋਈ ਰਣਨੀਤਿਕ ਵਿਕਲਪ ਨਹੀਂ ਹੋ ਸਕਦੀ... ਇਹ ਇੱਕ ਵੱਡੀ ਕੀਮਤ ਉੱਪਰ ਹੀ ਆਵੇਗੀ ਉਹ ਵੀ ਸਿਰਫ਼ ਟੀਕਾਕਰਣ ਰਾਹੀਂ।

ਅਯੁੱਧਿਆ: ਭੂਮੀ ਪੂਜਨ ਤੋਂ ਪਹਿਲਾਂ ਪੁਜਾਰੀ ਸਮੇਤ ਕਈ ਕੋਰੋਨਾ ਪੌਜ਼ਿਟੀਵ

ਅਯੁੱਧਿਆ ਵਿੱਚ ਪੰਜ ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਸਮਾਗਮ ਤੋਂ ਛੇ ਦਿਨ ਪਹਿਲਾਂ ਉੱਥੋਂ ਦੇ ਇੱਕ ਸਹਾਇਕ ਪੁਜਾਰੀ ਅਤੇ ਚਾਰ ਪੁਲਿਸ ਵਾਲਿਆਂ ਦਾ ਕੋਰੋਨਾ ਰਿਪੋਰਟ ਪੌਜ਼ਿਟੀਵ ਆਈ ਹੈ।

ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੀ ਸਹਾਇਕ ਪੁਜਾਰੀ ਦੇ ਸੰਪਰਕ ਵਿੱਚ ਆਏ ਸਨ ਜਦੋਂ ਉਹ ਬੁੱਧਵਾਰ ਨੂੰ ਸਮਾਗਮ ਲਈ ਕੀਤੀਆਂ ਜਾਰੇ ਬੰਦੋਬਸਤਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ।

ਜ਼ਿਲ੍ਹੇ ਵਿੱਚ 10 ਹੋਰ ਹਵਾਲਦਾਰਾਂ ਦੀ ਰਿਪੋਰਟ ਵੀ ਪੌਜ਼ਿਟੀਵ ਆਈ ਹੈ। ਇਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਮਾਗਮ ਉੱਪਰ ਕੋਈ ਅਸਰ ਨਹੀਂ ਪਵੇਗਾ ਜਿਸ ਵਿੱਚ ਕਿ ਲਗਭਘ 250 ਜਣਿਆਂ ਨੇ ਸ਼ਿਰਕਤ ਕਰਨੀ ਹੈ।

ਸੁਸ਼ਾਂਤ ਸਿੰਘ ਕੇਸ ਦੀ ਜਾਂਚ ਵਿੱਚ ਈਡੀ ਵੀ ਸ਼ਾਮਲ ਹੋ ਸਕਦੀ ਹੈ

ਇਨਫੋਰਸਮੈਂਟ ਡਾਇਰੈਕਟੋਰੇਟ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਮਨੀ ਲਾਂਡਰਿੰਗ ਦੇ ਪਹਿਲੂ ਦੀ ਜਾਂਚ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ।

ਇੰਡੀਅਨ ਐੱਕਸਪ੍ਰੈੱਸ ਨੇ ਲਿਖਿਆ ਕਿ ਇਸ ਮੰਤਵ ਲਈ ਏਜੰਸੀ ਨੇ ਬਿਹਾਰ ਪੁਲਿਸ ਤੋਂ ਮਰਹੂਮ ਦੇ ਪਿਤਾ ਵੱਲੋਂ ਦਰਜ ਇੱਕ ਐੱਫ਼ਆਈਆਰ ਦੀ ਕਾਪੀ ਮੰਗੀ ਹੈ।

ਜਿਸ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਸੁਸ਼ਾਂਤ ਨੂੰ ਉਨ੍ਹਾਂ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰਕ ਮੈਂਬਰ ਪੈਸੇ ਹੜਪਣ ਲਈ ਪ੍ਰੇਸ਼ਾਨ ਕਰਦੇ ਸਨ।

ਐਫ਼ਆਈਆਰ ਵਿੱਚ ਪਿਤਾ ਕੇਕੇ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਾਲ ਦੌਰਾਨ ਸੁਸ਼ਾਂਤ ਸਿੰਘ ਦੇ ਬੈਂਕ ਖਾਤੇ ਵਿੱਚ 15 ਕਰੋੜ ਰੁਪਏ ਉਨ੍ਹਾਂ ਅਨਜਾਣ ਲੋਕਾਂ ਦੇ ਖਾਤੇ ਵਿੱਚ ਭੇਜੇ ਗਏ ਹਨ ਜਿਨ੍ਹਾਂ ਦਾ ਮਰਹੂਮ ਅਦਾਕਾਰ ਨਾਲ ਕੋਈ ਸੰਬੰਧ ਨਹੀਂ ਸੀ।

ਹੁਣ ਈਡੀ ਜਾਂਚ ਕਰੇਗੀ ਕਿ ਵਾਕਈ ਸੁਸ਼ਾਂਤ ਦੇ ਖਾਤੇ ਵਿੱਚੋਂ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਟਰਾਂਸਫਰ ਕੀਤੇ ਗਏ ਸਨ।

ਗੁਆਚੀਆਂ ਗੋਲੀਆਂ ਦੀ ਪੜਤਾਲ ਤੇਜ਼ੀ ਨਾਲ ਹੋਵੇ- ਕੈਪਟਨ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਮੈਡੀਕਲ ਦਵਾਈਆਂ ਦੀ ਨਸ਼ੇ ਵਜੋਂ ਵਰਤੋਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਉਣ ਲਈ ਵਰਤੀ ਜਾਂਦੀ ਦਵਾਈ ਬੁਪਰੀਨੋਫੀਨ ਨਲੋਕਸੋਨ (buprenorphine naloxone) ਦੀਆਂ ਗਾਇਬ ਹੋਈਆਂ ਪੰਜ ਕਰੋੜ ਗੋਲੀਆਂ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਕਮੇਟੀ ਨੂੰ ਤੇਜ਼ੀ ਨਾਲ਼ ਕੰਮ ਕਰਨ ਦੀ ਹਦਾਇਤ ਕੀਤੀ ਹੈ।

ਜਾਂਚ ਪੈਨਲ ਵਿੱਚ ਨਿਰਦੇਸ਼ਕ ਸਿਹਤ ਸੇਵਾਵਾਂ- ਡਾ਼ ਅਵਨੀਤ ਕੌਰ, ਫੂਡ ਐਂਡ ਡਰੱਗ ਕਮਿਸ਼ਨਰ- ਕਾਹਨ ਸਿੰਘ ਪੰਨੂ ਅਤੇ ਐੱਸਟੀਐੱਫ ਚੀਫ਼ ਹਰਪ੍ਰੀਤ ਸਿੰਘ ਸਿੱਧੂ ਸ਼ਾਮਲ ਹਨ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=5AM-P01wf6Q&t=10s

https://www.youtube.com/watch?v=5Ud4tiiUjJc&t=140s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c24a6e43-ada0-4ece-b964-926924e6cf40'',''assetType'': ''STY'',''pageCounter'': ''punjabi.india.story.53604761.page'',''title'': ''ਕੋਰੋਨਾਵਾਇਰਸ: ਪੰਜਾਬ ਵਿੱਚ ਪਲਾਜ਼ਮਾ ਥੈਰੇਪੀ ਮੁਫ਼ਤ ਹੋਣ ਬਾਰੇ ਕੀ ਬੋਲੇ ਕੈਪਟਨ- ਪ੍ਰੈੱਸ ਰਿਵੀਊ'',''published'': ''2020-07-31T03:16:10Z'',''updated'': ''2020-07-31T03:16:10Z''});s_bbcws(''track'',''pageView'');

Related News