ਸੋਨੂੰ ਪੰਜਾਬਣ: ਦੇਹ ਵਪਾਰ ਕਰਾਉਣ ਦੀ ਮੁਲਜ਼ਮ ਨੂੰ ਸਖ਼ਤ ਸਜ਼ਾ ਸੁਣਾਉਂਦਿਆਂ ਜੱਜ ਨੇ ਕੀ ਕਿਹਾ- 5 ਖ਼ਬਰਾਂ

07/31/2020 7:21:20 AM

ਔਰਤ, ਸੋਨੂ ਪੰਜਾਬਣ
BBC
ਸੰਕੇਤਿਕ ਤਸਵੀਰ

ਪੂਰਬੀ ਅਤੇ ਦੱਖਣੀ ਦਿੱਲੀ ਵਿੱਚ ਕਰੋੜਾਂ ਰੁਪਏ ਦਾ ਸੈਕਸ ਰੈਕੇਟ ਚਲਾਉਣ ਵਾਲੀ ਸੋਨੂੰ ਪੰਜਾਬਣ 2011 ਵਿੱਚ ਮਕੋਕਾ ਤਹਿਤ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਖ਼ਬਰਾਂ ਵਿੱਚ ਰਹੀ ਹੈ।

ਸੋਨੂ ਪੰਜਾਬਣ 1981 ਵਿੱਚ ਗੀਤਾ ਕਾਲੋਨੀ ਵਿੱਚ ਪੈਦਾ ਹੋਈ ਸੀ। ਉਸਦਾ ਨਾਂ ਸੀ ਗੀਤਾ ਮੱਗੂ। ਉਸਦੇ ਦਾਦਾ ਪਾਕਿਸਤਾਨ ਤੋਂ ਇੱਕ ਸ਼ਰਨਾਰਥੀ ਦੇ ਤੌਰ ''ਤੇ ਆਏ ਸਨ ਅਤੇ ਰੋਹਤਕ ਵਿੱਚ ਵੱਸ ਗਏ ਸਨ।

ਉਸਦੇ ਪਿਤਾ ਓਮ ਪ੍ਰਕਾਸ਼ ਦਿੱਲੀ ਚਲੇ ਗਏ ਸਨ ਅਤੇ ਆਟੋ ਰਿਕਸ਼ਾ ਚਲਾਉਂਦੇ ਸਨ।

ਉਨ੍ਹਾਂ ਦਾ ਪਰਿਵਾਰ ਪੂਰਬੀ ਦਿੱਲੀ ਦੀ ਗੀਤਾ ਕਾਲੋਨੀ ਵਿੱਚ ਰਹਿਣ ਲੱਗਿਆ ਸੀ। ਸੋਨੂ ਦੇ ਤਿੰਨ ਭਰਾ-ਭੈਣ ਸਨ-ਇੱਕ ਵੱਡੀ ਭੈਣ ਅਤੇ ਦੋ ਭਰਾ।

ਕੁਝ ਦਿਨ ਪਹਿਲਾਂ ਇੱਕ ਨਾਬਾਲਗ ਲੜਕੀ ਨੂੰ ਅਗਵਾ ਅਤੇ ਦੇਹ ਵਪਾਰ ਵਿੱਚ ਧੱਕਣ ਦੇ ਇੱਕ ਮਾਮਲੇ ਵਿੱਚ ਸੋਨੂੰ ਪੰਜਾਬਣ ਨੂੰ 24 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸੋਨੂੰ ਪੰਜਾਬਣ ਦੀ ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਚੀਨ ਨੇ ਕਿਉਂ ਕਿਹਾ ਕਿ ਉਹ ਭਾਰਤ ਲਈ ਖ਼ਤਰਾ ਨਹੀਂ

ਨਵੀਂ ਦਿੱਲੀ ਵਿਚ ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਤੋਂ ਕੋਈ ਖ਼ਤਰਾ ਨਹੀਂ ਹੈ।

ਆਪਣੇ ਟਵਿੱਟ ਹੈਂਡਲ ਉੱਤੋਂ ਟਵੀਟ ਵਿਚ ਸੂਨ ਵੀਡੋਂਗ ਨੇ ਕਿਹਾ ਕਿ ਇਸਟੀਚਿਊਟ ਆਫ਼ ਚਾਈਨੀ ਸਟੱਡੀਜ਼ ਦੇ ਸੱਦੇ ਉੱਤੇ ਵੈੱਬਨਾਰ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ।

ਚੀਨੀ ਰਾਜਦੂਤ ਨੇ ਕੀਤੇ ਲਾਗਾਤਾਰ ਕਈ ਟਵੀਟ ਰਾਹੀ ਆਪਣੇ ਭਾਸ਼ਣ ਵਿੱਚ ਉਠਾਏ ਨੁਕਤਿਆਂ ਨੂੰ ਸਾਂਝਾ ਕੀਤਾ। ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵੱਲੋਂ ਵੱਡੇ ਪੱਧਰ ਤੇ ਆਪੋ-ਆਪਣੇ ਸਰਹੱਦੀ ਖੇਤਰਾਂ ਦੇ ਮੁਢਲੇ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ। ਚੀਨ ਤਾਂ ਇਸ ਕੰਮ ਵਿੱਚ 1950 ਤੋਂ ਹੀ ਲੱਗਿਆ ਹੋਇਆ ਜਦਕਿ ਭਾਰਤ ਪਿਛਲੇ ਦੋ ਦਹਾਕਿਆਂ ਤੋਂ ਹੀ ਸਰਗਰਮ ਹੋਇਆ ਹੈ।

ਭਾਰਤ ਵੱਲੋਂ ਆਪਣੇ ਇੱਕ ਹਵਾਈ ਟਿਕਾਣੇ ਵੱਲ ਨੂੰ ਬਣਾਈ ਜਾ ਰਹੀ ਇੱਕ ਸੜਕ ਕਾਰਨ ਹੀ ਪਿਛਲੇ ਮਹੀਨੇ ਭਾਰਤੀ ਅਤੇ ਚੀਨੀ ਫ਼ੌਜੀਆਂ ਦੀ ਹਿੰਸਕ ਝੜਪ ਵੀ ਹੋਈ ਅਤੇ ਘੱਟੋ-ਘੱਟ ਵੀਹ ਭਾਰਤੀ ਫੌਜੀਆਂ ਦੀ ਮੌਤ ਹੋ ਗਈ ਸੀ। ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:-

ਊਧਮ ਸਿੰਘ ਸਿੰਘ ਜਲਿਆਂਵਾਲ ਬਾਗ ਦੇ ਸਾਕੇ ਮੌਕੇ ਕਿਵੇਂ ਪਹੁੰਚਿਆ ਸੀ

ਊਧਮ ਸਿੰਘ ਨੇ ਜੱਲ੍ਹਿਆਂਵਾਲਾ ਬਾਗ ਦਾ ਸਾਰਾ ਸਾਕਾ ਆਪਣੇ ਅੱਖੀਂ ਵੇਖਿਆ ਸੀ। ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਮੈਂਬਰ, ਕੁਲਜੀਤ ਸਿੰਘ ਮੁਤਾਬਕ ਊਧਮ ਸਿੰਘ ਨੇ ਉਸੇ ਵੇਲੇ ਬਦਲਾ ਲੈਣ ਦਾ ਫ਼ੈਸਲਾ ਕੀਤਾ ਸੀ।

ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਊਧਮ ਸਿੰਘ ਨੇ 13 ਮਾਰਚ 1940 ਵਿੱਚ ਮਾਈਕਲ ਫਰਾਂਸਿਸ ਓ'' ਡਵਾਇਰ ਨੂੰ ਗੋਲੀ ਮਾਰ ਕੇ ਲਿਆ ਸੀ।

1974 ਵਿੱਚ ਉਨ੍ਹਾਂ ਦੀਆਂ ਅਸਥੀਆਂ ਉਨ੍ਹਾਂ ਦੇ ਜੱਦੀ ਪਿੰਡ ਸੁਨਾਮ ਵਿੱਚ ਲਿਆਂਦੀਆਂ ਗਈਆਂ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ।

ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਗੁਰਦਾਸਪੁਰ ਦੇ ਪ੍ਰਿੰਸਪਾਲ ਸਿੰਘ ਨੇ NBA ਦੀ ਵੱਟੀ ਤਿਆਰੀ

ਗੁਰਦਾਸਪੁਰ ਦੇ ਕਾਦੀਆਂ ਗੁੱਜਰਾਂ ਪਿੰਡ ਦੇ ਇਸ ਖਿਡਾਰੀ ਨੇ ਅਮਰੀਕਾ ਵਿੱਚ ਬਾਸਕਟਬਾਲ ਦੀ ਪ੍ਰਮੁੱਖ ਲੀਗ NBA ''ਚ ਪਹੁੰਚਣ ਦੀ ਅਖੀਰਲੀ ਪੌੜੀ ''ਤੇ ਪੈਰ ਧਰ ਲਿਆ ਹੈI

ਅਜਿਹਾ ਕਰਨ ਵਾਲਾ ਉਹ ਚੌਥਾ ਭਾਰਤੀ ਖਿਡਾਰੀ ਹੈ।

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=8pauHnwxLsQ

https://www.youtube.com/watch?v=AMMfJLvXBPM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b38f9d0f-2697-41eb-bb68-69ceb5669051'',''assetType'': ''STY'',''pageCounter'': ''punjabi.india.story.53604447.page'',''title'': ''ਸੋਨੂੰ ਪੰਜਾਬਣ: ਦੇਹ ਵਪਾਰ ਕਰਾਉਣ ਦੀ ਮੁਲਜ਼ਮ ਨੂੰ ਸਖ਼ਤ ਸਜ਼ਾ ਸੁਣਾਉਂਦਿਆਂ ਜੱਜ ਨੇ ਕੀ ਕਿਹਾ- 5 ਖ਼ਬਰਾਂ'',''published'': ''2020-07-31T01:45:14Z'',''updated'': ''2020-07-31T01:45:14Z''});s_bbcws(''track'',''pageView'');

Related News