ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ ''''ਚੋਂ ਲਿਖੀ ਚਿੱਠੀ ''''ਚ ਕੀ-ਕੀ ਲਿਖਿਆ?

Wednesday, Jul 29, 2020 - 03:51 PM (IST)

ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ ''''ਚੋਂ ਲਿਖੀ ਚਿੱਠੀ ''''ਚ ਕੀ-ਕੀ ਲਿਖਿਆ?
ਗੁਰਮੀਤ ਰਾਮ ਰਹੀਮ ਸਿੰਘ
Getty Images

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਜੇਲ੍ਹ ਵਿੱਚੋਂ ਇੱਕ ਚਿੱਠੀ ਲਿਖੀ ਹੈ।

ਆਪਣੀ ਮਾਂ ਨੂੰ ਮੁਖ਼ਾਤਿਬ ਹੁੰਦਿਆਂ ਲਿਖੀ ਇਹ ਚਿੱਠੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਚਿੱਠੀ ਬਕਾਇਦਾ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਫੇਸਬੁੱਕ ਅਕਾਉਂਟ ਉੱਤੇ ਵੀ ਸਾਂਝੀ ਕੀਤੀ ਗਈ ਹੈ।

https://www.facebook.com/DeraSachaSauda.Org/photos/a.294366770577662/3721477534533218/

ਗੁਰਮੀਤ ਰਾਮ ਰਹੀਮ ਸਿੰਘ ਰੋਹਤਕ ਦੀ ਸੁਨਾਰੀਆ ਜੇਲ੍ਹ ''ਚ ਬਲਾਤਕਾਰ ਤੇ ਕਤਲ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਹਨ।

ਜੇਲ੍ਹ ਤੋਂ ਮਾਂ ਲਈ ਲਿਖੀ ਚਿੱਠੀ ਵਿੱਚ ਉਨ੍ਹਾਂ ਕੀ-ਕੀ ਗੱਲਾਂ ਲਿਖਿਆਂ ਹਨ, ਅਸੀਂ ਉਸ ਦਾ ਕੁਝ ਹਿੱਸਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਡੇਰਾ ਸੱਚਾ ਸੌਦਾ
Getty Images

ਇਸ ਚਿੱਠੀ ਵਿੱਚ ਸੌਦਾ ਸਾਧ ਨੇ ਡੇਰੇ ਦੇ ਸੇਵਾਦਾਰਾਂ ਅਤੇ ਆਪਣੇ ਪ੍ਰੇਮੀਆਂ ਲਈ ਵੀ ਕਈ ਗੱਲਾਂ ਲਿਖਿਆਂ ਹਨ।

ਮੂਲ ਰੂਪ ਵਿੱਚ ਚਿੱਠੀ ਹਿੰਦੀ ਭਾਸ਼ਾ ਵਿੱਚ ਲਿਖੀ ਗਈ ਹੈ

ਚਿੱਠੀ ਵਿੱਚ ਲਿੱਖੀਆਂ ਗੱਲਾਂ...

  • ਮਾਤਾ ਜੀ ਅਸੀਂ ਸਤਿਗੁਰੂ ਸ਼ਾਹ ਸਤਨਾਮ ਅਤੇ ਸ਼ਾਹ ਮਸਤਾਨਾ ਜੀ ਦੀ ਕਿਰਪਾ ਨਾਲ ਠੀਕ ਹਾਂ ਤੇ ਤੁਹਾਡੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਪ੍ਰਾਰਥਨਾ ਕਰਦੇ ਰਹਿੰਦੇ ਹਾਂ।
  • ਸਤਿਗੁਰੂ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਤੁਹਾਡਾ ਇਲਾਜ ਕਰਵਾਵਾਂਗੇ, ਉਦੋਂ ਤੱਕ ਤੁਸੀਂ ਦਵਾਈਆਂ ਸਮੇਂ ਸਿਰ ਲੈਂਦੇ ਰਹੋ
  • ਸਰਕਾਰ ਕੋਰੋਨਾ ਮਹਾਂਮਾਰੀ ਬਾਰੇ ਜੋ ਵੀ ਦਿਸ਼ਾ-ਨਿਰਦੇਸ਼ ਦੇਵੇ ਉਸ ਦਾ ਸਾਰੇ ਪਾਲਣ ਕਰੋ
  • ਭਾਵੇਂ ਅਨਲੌਕ ਹੈ ਪਰ ਘਰੋਂ ਬਾਹਰ ਨਾ ਨਿਕਲੋ
  • ਮਾਸਕ ਪਾਓ ਤੇ ਸੋਸ਼ਲ ਡਿਸਟੈਂਸਿੰਗ ਕਾਇਮ ਰੱਖੋ
ਡੇਰਾ ਸੱਚਾ ਸੌਦਾ
Getty Images
  • ਸਰਕਾਰ ਖ਼ੂਨਦਾਨ ਕਰਨ ਨੂੰ ਕਹੇ ਤਾਂ ਕਰੋ
  • ਪਰਮ ਪਿਤਾ ਜੀ ਨੇ ਜਦੋਂ ਦਾ ਇਸ ''ਖ਼ਾਕ'' ਨੂੰ ''ਗੁਰੂ'' ਬਣਾਇਆ ਹੈ, ਉਦੋਂ ਤੋਂ ਹੀ ਅਸੀਂ ਤੁਹਾਡੀ ਤੇ ਸੰਸਾਰ ਦੀ ਭਲਾਈ ਲਈ ਪ੍ਰਾਰਥਨਾ ਕਰਦੇ ਸੀ, ਕਰ ਰਹੇ ਹਾਂ ਅਤੇ ਸਾਰੀ ਉਮਰ ''ਗੁਰੂ'' ਰੂਪ ਵਿੱਚ ਇਹ ਡਿਊਟੀ ਨਿਭਾਉਂਦੇ ਰਹਾਂਗੇ।
  • ਸਾਨੂੰ ਖ਼ੁਸ਼ੀ ਹੈ ਕਿ ਸਾਡੇ ਬੱਚੇ ਜਸਮੀਤ ਇੰਸਾ, ਚਰਣਪ੍ਰੀਤ ਇੰਸਾ, ਹਨੀਪ੍ਰੀਤ ਇੰਸਾ, ਅਮਰਪ੍ਰੀਤ ਇੰਸਾ, ਸਾਰੇ ਡੇਰੇ ਵਿੱਚ ਰਹਿਣ ਵਾਲੇ ਸੇਵਾਦਾਰ, ਐਡਮ ਬਲਾਕ ਸੇਵਾਦਾਰ ਅਤੇ ਕਰੋੜਾਂ ਬੱਚੇ ਸੇਵਾਦਾਰ ਅੱਜ ਵੀ ਇੱਕ ਹਨ, ਕਿਸੇ ਤਰ੍ਹਾਂ ਦੀ ਕੋਈ ਗੁੱਟਬਾਜ਼ੀ ਨਹੀਂ ਹੈ ਅਤੇ ਅੱਗੇ ਵੀ ਸਾਰੇ ਇੱਕ ਰਹੋ।
  • ਨਿੰਦਿਆ-ਬੁਰਾਈ ਕਰਨ ਵਾਲੇ ਲੋਕਾਂ ਤੋਂ ਦੂਰ ਰਹੋ।
  • ਟਰੱਸਟ ਸੇਵਾਦਾਰ, ਐਡਮ ਬਲਾਕ ਸੇਵਾਦਾਰ ਅਤੇ ਆਸ਼ਰਮ ਚ ਰਹਿਣ ਵਾਲੇ ਸਾਰੇ ਸੇਵਾਦਾਰ ਖ਼ਿਆਲ ਰੱਖਣ ਕਿ ਸਾਧ-ਸੰਗਤ ਵਿੱਚ ਕੋਈ ਗੁੱਟਬਾਜ਼ੀ ਨਾ ਹੋਵੇ ਅਤੇ ਏਕਤਾ ਰਹੇ।
  • ਅਸੀਂ ਵਚਨ ਦਿੰਦੇ ਹਾਂ ਕਿ ਸਾਰੀ ਉਮਰ ''ਗੁਰੂ'' ਰੂਪ ਵਿੱਚ ਤੁਹਾਡੀ ਸੰਭਾਲ ਵਧ-ਚੜ੍ਹਕੇ ਕਰਦੇ ਰਹਾਂਗੇ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=5AM-P01wf6Q&t=10s

https://www.youtube.com/watch?v=5Ud4tiiUjJc&t=140s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f82f8142-3821-4fcc-97ec-62f9260eedcc'',''assetType'': ''STY'',''pageCounter'': ''punjabi.india.story.53578252.page'',''title'': ''ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ \''ਚੋਂ ਲਿਖੀ ਚਿੱਠੀ \''ਚ ਕੀ-ਕੀ ਲਿਖਿਆ?'',''author'': ''ਪ੍ਰਭੂ ਦਿਆਲ'',''published'': ''2020-07-29T10:11:07Z'',''updated'': ''2020-07-29T10:11:07Z''});s_bbcws(''track'',''pageView'');

Related News