ਰਾਮ ਮੰਦਿਰ ਮਾਮਲਾ: ਅਯੁੱਧਿਆ ਦਾ ਅਸਲ ਇਤਿਹਾਸ ਕੀ ਹੈ ਜਿੱਥੇ ਰਾਮ ਜਨਮਭੂਮੀ-ਬਾਬਰੀ ਮਸਜਿਦ ਦਾ ਵਿਵਾਦ ਹੈ

Wednesday, Jul 29, 2020 - 09:21 AM (IST)

ਰਾਮ ਮੰਦਿਰ ਮਾਮਲਾ: ਅਯੁੱਧਿਆ ਦਾ ਅਸਲ ਇਤਿਹਾਸ ਕੀ ਹੈ ਜਿੱਥੇ ਰਾਮ ਜਨਮਭੂਮੀ-ਬਾਬਰੀ ਮਸਜਿਦ ਦਾ ਵਿਵਾਦ ਹੈ
ਰਾਮਲੀਲਾ
EPA
ਰਾਮਲੀਲਾ ਦਾ ਇੱਕ ਦ੍ਰਿਸ਼

ਅਯੁੱਧਿਆ ਅਤੇ ਪ੍ਰਤੀਸ਼ਠਾਨਪੁਰ (ਝੂੰਸੀ) ਦਾ ਇਤਿਹਾਸ ਬ੍ਰਹਮਾ ਜੀ ਦੇ ਮਾਨਸ ਪੁੱਤਰ ਮਨੂੰ ਤੋਂ ਸ਼ੁਰੂ ਹੁੰਦਾ ਹੈ।ਪ੍ਰਤੀਸ਼ਠਾਨਪੁਰ ਤੇ ਇੱਥੋਂ ਦੇ ਚੰਦਰਵੰਸ਼ੀ ਹਾਕਮਾਂ ਦੀ ਸਥਾਪਨਾ ਮਨੂੰ ਦੇ ਪੁੱਤਰ ਏਲ ਨਾਲ ਜੁੜੀ ਹੋਈ ਹੈ ਜਿਸ ਨੂੰ ਸ਼ਿਵ ਦੇ ਸ਼ਰਾਪ ਨੇ ਇਲਾ ਬਣਾ ਦਿੱਤਾ ਸੀ। ਉਸੇ ਤਰ੍ਹਾਂ ਅਯੁੱਧਿਆ ਅਤੇ ਉਸਦਾ ਸੂਰਜਵੰਸ਼ ਮਨੂੰ ਦੇ ਪੁੱਤਰ ਇਕਸ਼ਵਾਕੂ ਤੋਂ ਸ਼ੁਰੂ ਹੋਇਆ।

ਬੇਂਟਲੀ ਅਤੇ ਪਾਰਜਿਟਰ ਵਰਗੇ ਵਿਦਵਾਨਾਂ ਨੇ ''ਗ੍ਰਹਿ ਮੰਜਰੀ'' ਵਰਗੇ ਪ੍ਰਾਚੀਨ ਭਾਰਤੀ ਗ੍ਰੰਥਾਂ ਦੇ ਆਧਾਰ ''ਤੇ ਇਨ੍ਹਾਂ ਦੀ ਸਥਾਪਨਾ ਦਾ ਕਾਲ 2200 ਈ.ਪੂ. ਮੰਨਿਆ ਹੈ । ਧਾਰਣਾ ਹੈ ਕਿ ਰਾਮ ਚੰਦਰ ਜੀ ਦੇ ਪਿਤਾ ਦਸ਼ਰਥ ਇਸੇ ਵੰਸ਼ ਦੇ 63ਵੇਂ ਸ਼ਾਸ਼ਕ ਸਨ।

ਅਯੁੱਧਿਆ ਦਾ ਮਹੱਤਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਵੀ ਭਾਰਤੀ ਗ੍ਰੰਥਾਂ ਵਿੱਚ ਤੀਰਥ ਦਾ ਨਾਮ ਆਉਂਦਾ ਹੈ ਸਭ ਤੋਂ ਪਹਿਲਾਂ ਅਯੁੱਧਿਆ ਦਾ ਜ਼ਿਕਰ ਆਉਂਦਾ ਹੈ।

ਇੱਥੇ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਪ੍ਰਾਚੀਨ ਗ੍ਰੰਥਾਂ ਵਿੱਚ ''ਪ੍ਰਯਾਗ'' ਦਾ ਜ਼ਿਕਰ ਨਹੀਂ ਹੈ। ਜੈਨ ਪ੍ਰੰਪਰਾ ਮੁਤਾਬਕ ਵੀ ਉਨ੍ਹਾਂ ਦੇ 24 ਵੱਚੋਂ 22 ਤੀਰਥਾਂਕਰਾਂ ਵਿੱਚੋਂ ਇਕਸ਼ਵਾਕੂ ਵੰਸ਼ ਦੇ ਸਨ।

ਇਨ੍ਹਾਂ 24 ਤੀਰਥਾਂਕਰਾਂ ਵਿੱਚੋਂ ਸਭ ਤੋਂ ਪਹਿਲੇ ਤੀਰਥੰਕਰ ਆਦਿਨਾਥ (ਰਿਸ਼ਭਦੇਵ ਜੀ) ਦੇ ਨਾਲ-ਨਾਲ ਚਾਰ ਹੋਰ ਤੀਰਥਾਂਕਰਾਂ ਦਾ ਜਨਮ ਅਸਤਾਨ ਵੀ ਅਯੁੱਧਿਆ ਹੀ ਹੈ। ਬੋਧੀ ਰਵਾਇਤਾਂ ਮੁਤਾਬਕ ਬੁੱਧ ਦੇਵ ਨੇ ਇੱਥੇ 16 ਸਾਲ ਬਿਤਾਏ ਹਨ।

ਇਸ ਪ੍ਰਕਾਰ ਇਹ ਹਿੰਦੂ ਧਰਮ ਅਤੇ ਉਸਦੇ ਵਿਰੋਧੀ ਜੈਨ ਅਤੇ ਬੋਧੀ ਸੰਪ੍ਰਦਾਅ ਦਾ ਸਾਂਝਾ ਤੀਰਥ ਰਿਹਾ ਹੈ। ਮੱਧ ਕਾਲ ਭਾਰਤ ਦੇ ਪ੍ਰਸਿੱਧ ਸੰਤ ਰਾਮਾਨੰਦ ਦਾ ਜਨਮ ਭਾਵੇਂ ਪ੍ਰਯਾਗ ਵਿੱਚ ਹੋਇਆ ਪਰ ਰਾਮਾਨੰਦੀ ਸੰਪ੍ਰਦਾਅ ਦਾ ਮੁੱਖ ਕੇਂਦਰ ਅਯੁੱਧਿਆ ਹੀ ਰਿਹਾ ਹੈ।

ਉੱਤਰ ਭਾਰਤ ਦੇ ਤਮਾਮ ਹਿੱਸਿਆਂ ਵਿੱਚ ਜਿਵੇਂ ਕੌਸ਼ਲ, ਕਪਿਲਵਸਤੂ, ਵੈਸ਼ਾਲੀ ਅਤੇ ਮਿਥਿਲਾ ਆਦੀ ਵਿੱਚ ਅਯੁੱਧਿਆ ਦੇ ਇਕਸ਼ਵਾਕੂ ਵੰਸ਼ਜਾਂ ਨੇ ਹੀ ਰਾਜ ਕਾਇਮ ਕੀਤੇ ਸਨ।

ਜਿੱਥੇ ਤੱਕ ਮਨੂੰ ਦੇ ਕਾਇਮ ਕੀਤੇ ਅਯੁੱਧਿਆ ਦਾ ਸਵਾਲ ਹੈ, ਸਾਨੂੰ ਵਾਲਮੀਕੀ ਦੀ ਰਾਮਾਇਣ ਦੇ ਬਾਲਕਾਂਡ ਵਿੱਚ ਜ਼ਿਕਰ ਮਿਲਦਾ ਹੈ ਕਿ ਇਹ 12 ਯੋਜਨ-ਲੰਬੀ ਅਤੇ 3 ਯੋਜਨ ਚੌੜੀ ਸੀ।

ਡੂੰਘਾ ਇਤਿਹਾਸ

7ਵੀਂ ਸਦੀ ਦੇ ਚੀਨੀ ਯਾਤਰੀ ਹਿਊਨ ਸਾਂਗ ਨੇ ਇਸ ਨੂੰ ''ਪਿਕੋਸੀਆ'' ਲਿਖਿਆ ਹੈ। ਉਸ ਮੁਤਾਬਕ ਇਹ 16 ਲੀ (ਇੱਕ ਚੀਨੀ ਲੀ 1/6 ਮੀਲ ਦੇ ਬਰਾਬਰ ) ਸੀ।ਆਇਨੇ-ਅਕਬਰੀ ਵਿੱਚ ਇਸ ਦੀ ਲੰਬਾਈ 148 ਕੋਹ ਅਤੇ ਚੌੜਾਈ 32 ਕੋਹ ਲਿਖੀ ਮਿਲਦੀ ਹੈ।

ਸ੍ਰਿਸ਼ਟੀ ਦੇ ਮੁੱਢ ਤੋਂ ਲੈ ਕੇ ਤਰੇਤਾ ਯੁੱਗ ਦੇ ਰਾਮ ਚੰਦਰ ਤੋਂ ਲੈ ਕੇ ਦੁਆਪਰ ਕਾਲ ਦੀ ਮਹਾਂਭਾਰਤ ਤੱਕ ਅਤੇ ਉਸ ਤੋਂ ਬਾਅਦ ਵੀ ਸਾਨੂੰ ਅਯੁੱਧਿਆ ਦੇ ਸੂਰਜਵੰਸ਼ੀ ਇਕਸ਼ਵਾਕੂਆਂ ਦਾ ਜ਼ਿਕਰ ਮਿਲਦਾ ਹੈ। ਇਕਸ਼ਵਾਕੂ ਵੰਸ਼ ਦਾ ਬ੍ਰਹਦਰੱਥ ''ਮਹਾਂਭਾਰਤ'' ਵਿੱਚ ਅਭਿਮਨਿਊ ਦੇ ਹੱਥੋਂ ਮਾਰਿਆ ਗਿਆ ਸੀ।

ਫਿਰ ਲਵ ਨੇ ਸ਼੍ਰਾਵਸਤੀ ਵਸਾਈ ਜਿਸਦਾ ਸੁਤੰਤਰ ਜ਼ਿਕਰ ਸਾਨੂੰ 800 ਸਾਲਾਂ ਤੱਕ ਮਿਲਦਾ ਹੈ। ਫਿਰ ਇਹ ਨਗਰ ਮਗਧ ਦੇ ਮੌਰੀਆ ਹੁਕਮਰਾਨਾਂ ਤੋਂ ਬਾਅਦ ਗੁਪਤ ਅਤੇ ਕਨੌਜ ਦੇ ਹਾਕਮਾਂ ਦੇ ਅਧੀਨ ਰਿਹਾ। ਅੰਤ ਵਿੱਚ ਇੱਥੇ ਮੁਹੰਮਦ ਗਜ਼ਨੀ ਦੇ ਭਾਣਜੇ ਸਈਅਦ ਸਲਾਰ ਨੇ ਤੁਰਕ ਹਕੂਮਤ ਕਾਇਮ ਕੀਤੀ ਜੋ 1033 ਈਸਵੀ ਵਿੱਚ ਬਹਿਰਾਈਚ ਵਿੱਚ ਮਾਰਿਆ ਗਿਆ।

ਇਹ ਵੀ ਪੜ੍ਹੋ:

ਤੈਮੂਰ
Getty Images
ਜਦੋਂ 1580 ਵਿੱਚ ਅਕਬਰ ਨੇ ਆਪਣੀ ਸਲਤਨਤ ਨੂੰ 12 ਸੂਬਿਆਂ ਵਿੱਚ ਵੰਡਿਆ ਤਾਂ ਅਯੁੱਧਿਆ ਅਵਧ ਦੀ ਰਾਜਧਾਨੀ ਬਣਿਆ

ਤੈਮੂਰ ਤੋਂ ਬਾਅਦ ਜਦੋਂ ਜੌਨਪੁਰ ਵਿੱਚ ਸ਼ਕਾਂ ਦਾ ਰਾਜ ਕਾਇਮ ਹੋ ਗਿਆ ਤਾਂ ਅਯੁੱਧਿਆ ਸ਼ਰਕੀ ਸ਼ਾਸ਼ਕਾਂ ਦੇ ਅਧੀਨ ਹੋ ਗਿਆ ਖਾਸਕਰ 1440 ਈਸਵੀ ਵਿੱਚ ਮਹਿਮੂਦ ਸ਼ਾਹ ਦੇ ਰਾਜ ਵਿੱਚ।

1526 ਵਿੱਚ ਬਾਬਰ ਨੇ ਮੁਗਲ ਰਾਜ ਦੀ ਨੀਂਹ ਰੱਖੀ ਅਤੇ ਉਸਦੇ ਸੈਨਾਪਤੀ ਨੇ 1528 ਵਿੱਚ ਇੱਥੇ ਹਮਲਾ ਕਰਕੇ ਮਸਜਿਦ ਦੀ ਉਸਾਰੀ ਕਰਵਾਈ ਜਿਸ ਨੂੰ 1992 ਵਿੱਚ ਮੰਦਿਰ-ਮਸਜਿਦ ਵਿਵਾਦ ਕਾਰਨ ਰਾਮਜਨਮ ਭੂਮੀ ਲਹਿਰ ਹੇਠ ਢਾਹ ਦਿੱਤਾ ਗਿਆ।

ਅਕਬਰ ਦੇ ਰਾਜ ਦੌਰਾਨ ਪ੍ਰਸ਼ਾਸਨਿਕ ਫੇਰਬਦਲ ਮਗਰੋਂ ਆਏ ਸਿਆਸੀ ਖੜੋਤ ਕਾਰਨ ਅਵਦ ਕੇਤਰ ਦਾ ਮਹੱਤਵ ਬਹੁਤ ਵਧ ਗਿਆ ਸੀ। ਇਸਦੇ ਸਿਆਸੀ ਅਤੇ ਵਪਾਰਕ ਕਾਰਨ ਵੀ ਸੀ।

ਅਯੁੱਧਿਆ
Getty Images
ਅਯੁੱਧਿਆ, ਫੈਜ਼ਾਬਾਦ ਅਤੇ ਲਖਨਊ ਅਵਧ ਦੇ ਨਵਾਬਾਂ ਦੀ ਗਾਹੇ ਬਗਾਹੇ ਰਾਜਧਾਨੀ ਰਹੇ

ਅਕਬਰ ਦਾ ਅਵਧ ਸੂਬਾ

ਗੰਗਾ ਦੇ ਉੱਤਰੀ ਹਿੱਸੇ ਨੂੰ ਪੂਰਬੀ ਹਿੱਸਿਆਂ ਅਤੇ ਦਿੱਲੀ-ਆਗਰਾ ਨੂੰ ਬੰਗਾਲ ਤੱਕ ਜੋੜਨ ਵਾਲਾ ਰਾਹ ਇੱਥੋਂ ਹੀ ਲੰਘਦਾ ਸੀ।

1580 ਵਿੱਚ ਅਕਬਰ ਨੇ ਆਪਣੀ ਸਲਤਨਤ ਨੂੰ 12 ਸੂਬਿਆਂ ਵਿੱਚ ਵੰਡਿਆ ਤਾਂ ਅਯੁੱਧਿਆ ਅਵਧ ਦੀ ਰਾਜਧਾਨੀ ਬਣਿਆ।

ਇੱਥੇ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਆਧੁਨਿਕ ਭਾਰਤ ਵਿੱਚ ਅਯੁੱਧਿਆ ਦੇ ਪ੍ਰਮਾਣਿਤ ਇਤਿਹਾਸਕਾਰ ਲਾਲਾ ਸੀਤਾਰਾਮ ''ਭੂਪ'' (ਜਿਨ੍ਹਾਂ ਦੀ ਕਿਤਾਬ- ''ਅਯੁੱਧਿਆ ਦਾ ਇਤਿਹਾਸ'' ਰਾਮਜਨਮ ਭੂਮੀ ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ਵਿੱਚ ਜ਼ਿਕਰ ਕੀਤਾ ਗਿਆ ਹੈ। ) ਅਯੁੱਧਿਆ ਦੇ ਮੂਲ ਵਾਸੀ ਹੋਣ ਕਾਰਨ ਮਾਣ ਨਾਲ ਆਪਣੇ ਨਾਂ ਤੋ ਪਹਿਲਾਂ ''ਅਵਧ ਵਾਸੀ'' ਲਿਖਦੇ ਸਨ।

1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਮਰਾਜ ਟੁੱਟਣਾ ਸ਼ੁਰੂ ਹੋਇਆ ਤਾਂ ਕਈ ਸੁਤੰਤਰ ਰਾਜ ਉਭਰਨ ਲੱਗੇ। ਇਸੇ ਦੌਰ ਵਿੱਚ ਅਵਧ ਵੀ ਸੁਤੰਤਰ ਰਾਜ ਬਣਿਆ।

1731 ਵਿੱਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਇਸ ਖੇਤਰ ''ਤੇ ਕਬਜ਼ਾ ਕਰਨ ਲਈ ਆਪਣੇ ਜਰਨੈਲ ਸਆਦਤ ਖਾਨ ਨੂੰ ਭੇਜਿਆ, ਉਸਨੇ ਆਪਣੇ ਸੂਬੇ ਦੇ ਦੀਵਾਨ ਦਯਾਸ਼ੰਕਰ ਰਾਹੀਂ ਇੱਥੋਂ ਦਾ ਪ੍ਰਬੰਧ ਸੰਭਾਲਿਆ।

ਉਸ ਤੋਂ ਬਾਅਦ ਉਸ ਦਾ ਜਵਾਈ ਮਨਸੂਰ ਅਲੀ ''ਸਫ਼ਦਰਜੰਗ'' ਦੀ ਉਪਾਧੀ ਨਾਲ ਇਸ ਦਾ ਹੁਕਮਰਾਨ ਬਣਿਆ।

ਉਸ ਦਾ ਪ੍ਰਧਾਨ ਮੰਤਰੀ ਇਟਾਵਾ ਦਾ ਕਾਇਸਥ ਨਵਲ ਰਾਏ ਸੀ। ਇਸੇ ਸਫ਼ਦਰਜੰਗ ਦੇ ਸਮੇਂ ਅਯੁੱਧਿਆ ਵਾਲਿਆਂ ਨੂੰ ਧਾਰਮਿਕ ਆਜ਼ਾਦੀ ਹਾਸਲ ਹੋਈ। ਉਸ ਮਗਰੋਂ ਉਸ ਦਾ ਬੇਟਾ ਸ਼ੁਜਾ-ਉਦ ਦੌਲਾ (1754-1775 ਈ.) ਅਵਧ ਦਾ ਨਵਾਬ ਬਣਿਆ। ਉਸੇ ਨੇ ਅਯੁਧਿਆ ਦੇ ਪੂਰਬ ਵਿੱਚ ਫੈਜ਼ਾਬਾਦ ਵਸਾਇਆ।

ਇਹੀ ਨਗਰ ਅਯੁੱਧਿਆ ਤੋਂ ਵੱਖਰਾ ਅਤੇ ਲਖਨਊ ਦਾ ਅਕਸ ਬਣਿਆ। ਸ਼ੁਜਾ-ਉਦ ਦੌਲਾ ਦੀ ਮੌਤ (1775 ਈ.) ਤੋਂ ਬਾਅਦ ਉਸ ਦੀ ਵਿਧਵਾ ਬਹੂ ਬੇਗਮ ਦੀ ਜਾਗੀਰ ਦੇ ਰੂਪ ਵਿੱਚ ਰੀਹ ਅਤੇ ਉਨ੍ਹਾਂ ਦੇ ਪੁੱਤਰ ਆਸਫ਼-ਉਦ ਦੌਲਾ ਨੇ ਲਖਨਊ ਵਸਾਇਆ ਅਤੇ ਉਸੇ ਨੂੰ ਆਪਣੀ ਰਾਜਧਾਨੀ ਬਣਾਇਆ। ਇਹ 1775 ਦੀ ਗੱਲ ਹੈ।

ਅਯੁੱਧਿਆ
Getty Images
ਮੁਗਲ ਸ਼ਾਸ਼ਕ ਬਾਬਰ

ਅਯੁੱਧਿਆ, ਫੈਜ਼ਾਬਾਦ ਅਤੇ ਲਖਨਊ ਅਵਧ ਦੇ ਨਵਾਬਾਂ ਦੀ ਰਾਜਧਾਨੀ ਰਹੇ। ਇਸ ਸੂਬੇ ਦਾ ਸੰਸਥਾਪਕ ਕਿਉਂਕਿ ਮੁਗਲਾਂ ਦਾ ਦੀਵਾਨ-ਵਜ਼ੀਰ ਸੀ, ਇਸ ਲਈ ਉਹ ਆਪਣੇ ਆਪ ਨੂੰ ''''ਨਵਾਬ-ਵਜ਼ੀਰ'''' ਕਹਾਉਂਦੇ ਸਨ।

ਵਾਜਿਦ ਅਲੀ ਸ਼ਾਹ ਅਵਧ ਦਾ ਆਖਰੀ ਨਵਾਬ-ਵਜ਼ੀਰ ਸੀ। ਉਸ ਦੀ ਬੇਗਮ ਅਤੇ ਪੁੱਤਰ 1857-58 ਤੱਕ ਅੰਗਰੇਜ਼ਾਂ ਨਾਲ ਲੜਦੇ ਰਹੇ ਪਰ ਉਸ ਤੋਂ ਬਾਅਦ ਉਨ੍ਹਾਂ ਹਾਰ ਮੰਨ ਲਈ।

ਇਸੇ ਵਾਜਿਦ ਅਲੀ ਸ਼ਾਹ ਦੇ ਸਮੇਂ ਖਿੱਤੇ ਦਾ ਪਹਿਲਾ ''ਫਿਰਕੂ ਵਿਵਾਦ'' ਹਨੂੰਮਾਨਗੜ੍ਹੀ ਵਿੱਚ ਉੱਠਿਆ ਅਤੇ ਵਾਜਿਦ ਅਲੀ ਸ਼ਾਹ ਨੇ ਹਿੰਦੂਆਂ ਦੇ ਪੱਖ ਵਿੱਚ ਫੈਸਲਾ ਦਿੰਦਿਆਂ ਲਿਖਿਆ-

“ਹਮ ਇਸ਼ਕ ਕੇ ਬੰਦੇ ਹੈਂ ਮਜ਼ਹਬ ਸੇ ਨਹੀਂ ਵਾਕਿਫ਼,

ਗ਼ਰ ਕਾਬਾ ਹੁਆ ਤੋ ਕਿਆ, ਬੁਤਖ਼ਾਨਾ ਹੂਆ ਤੋ ਕਿਆ?”

ਇਸ ਫੈਸਲੇ ਲਈ ਨਵਾਬ ਨੂੰ ਤਤਕਾਲੀ ਐਂਗਲੋ ਗਵਨਰ-ਜਨਰਲ ਲਾਰਡ ਡਲਹੌਜ਼ੀ ਨੇ ਵੀ ਵਧਾਈ ਭੇਜੀ।

ਹੁਣ ਅਯੁੱਧਿਆ ਦਾ ਇਤਿਹਾਸ ਖੋਜਣ ਵਾਲਿਆਂ ਨੂੰ ਇਹੀ ਦਿੱਕਤ ਆਵੇਗੀ ਕਿ ਅਸਲ ਵਿੱਚ ਇਸ ਦਾ ਇਤਿਹਾਸ ਹੈ ਕੀ? ਫੈਜ਼ਾਬਾਦ ਦੇ ਇਤਿਹਾਸ ਦਾ ਕਾਲ ਕ੍ਰਮ ਕੀ ਹੈ? ਕੀ ਇਸੇ ਫੈਜ਼ਾਬਾਦ ਦੇ ਨਕਸ਼ੇ ਉੱਪਰ ਪੁਰਾਣਾ ਲਖਨਊ ਵਸਿਆ ਸੀ ਅਤੇ ਕਿਵੇਂ?

ਇਹ ਵੀ ਪੜ੍ਹੋ:

ਬਾਬਰੀ ਮਸਜਿਦ ਦਾ ਢਾਹਿਆ ਜਾਣਾ
Getty Images
ਵਾਜਿਦ ਅਲੀ ਸ਼ਾਹ ਅਵਧ ਦਾ ਆਖਰੀ ਨਵਾਬ-ਵਜ਼ੀਰ ਸੀ। ਉਸ ਦੀ ਬੇਗਮ ਅਤੇ ਪੁੱਤਰ 1857-58 ਤੱਕ ਅੰਗਰੇਜ਼ਾਂ ਨਾਲ ਲੜਦੇ ਰਹੇ ਪਰ ਉਸ ਤੋਂ ਬਾਅਦ ਉਨ੍ਹਾਂ ਹਾਰ ਮੰਨ ਲਈ

ਇਤਿਹਾਸ ਦੇ ਵਿਦਿਆਰਥੀਆਂ ਦੀ ਸਮੱਸਿਆ

ਨਾਮਕਰਣ ਮੂਲ ਤੌਰ ਉੱਤੇ ਉਸੇ ਦਾ ਹੱਕ ਹੁੰਦਾ ਹੈ ਜਿਸ ਨੇ ਨਵੇਂ ਨਗਰ ਜਾਂ ਇਮਾਰਤ ਦੀ ਉਸਾਰੀ ਕਰਵਾਈ ਹੋਵੇ। ਪਰ ਜੇ ਕਿਸੇ ਥਾਂ ਦਾ ਨਾਮ ਬਦਲਣਾ ਵੀ ਪਵੇ ਤਾਂ ਲੋਕਤੰਤਰ ਵਿੱਚ ਲੋਕਾਂ ਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ ਜਿਸ ਦਾ ਸਿੱਧਾ ਜਿਹਾ ਢੰਗ ਰਾਇਸ਼ੁਮਾਰੀ ਹੈ।

ਭਾਰਤੀ ਸੰਵਿਧਾਨ ਦੀ ਭੂਮਿਕਾ ਦੀ ਵੀ ਇਹੀ ਭਾਵਨਾ ਹੈ- "ਅਸੀਂ ਭਾਰਤ ਦੇ ਲੋਕ", ਇੱਥੇ ਲੋਕਾਂ ਤੋਂ ਭਾਵ ਹੁਕਮਰਾਨ ਜਮਾਤ ਨਹੀਂ ਹੈ। ਇਹ ਸਵਾਲ ਲਾਜ਼ਮੀ ਹੈ, ਕੀ ਕਿਸੇ ‘ਰਾਇਸ਼ੁਮਾਰੀ’ ਨਾਲ ਇਹ ਨਾਮ ਬਦਲੇ ਜਾ ਰਹੇ ਹਨ ਜਾਂ ਹੁਕਮਰਾਨ ਦੇ ਮਨ ਦੀ ਮੌਜ ਨਾਲ।

ਕਿਹਾ ਜਾਂਦਾ ਹੈ ਕਿ ਇਨਸਾਫ ਨਾ ਸਿਰਫ ਨਿਰਪੱਖ ਢੰਗ ਨਾਲ ਕੀਤਾ ਜਾਵੇ ਸਗੋਂ ਉਹ ਨਿਰਪੱਖ ਲੱਗਣਾ ਵੀ ਚਾਹੀਦਾ ਹੈ। ਕੀ ਪ੍ਰਯਾਗਰਾਜ ਅਤੇ ਅਯੁੱਧਿਆ ਦੇ ਕੇਸਾਂ ਵਿੱਚ ਇਨਸਾਫ਼ ਪਸੰਦ ਅਤੇ ਲੋਕਤੰਤਰੀ ਸਿਧਾਂਤ ਦੀ ਪਾਲਣਾ ਕੀਤੀ ਗਈ?

ਜੇ ਅਸੀਂ ਮੰਨ ਵੀ ਲਈਏ ਕਿ ਮੁਸਲਿਮ ਹੁਕਮਰਾਨਾਂ ਨੇ ਜੋ ਕੀਤਾ ਉਹ ਸਿਰਫ ਮਾੜਾ ਹੀ ਕੀਤਾ ਤਾਂ ਜੋ ਕੁਝ ਉਹ 12ਵੀਂ ਤੋਂ 17ਵੀਂ ਸਦੀ ਵਿੱਚ ਕਰ ਰਹੇ ਸਨ ਉਹੀ ਅਸੀਂ 21ਵੀਂ ਸਦੀ ਵਿੱਚ ਕਰ ਰਹੇ ਹਾਂ। ਕੀ ਉਹੀ ਕੁਝ ਕਰਕੇ ਅਸੀਂ ਵਧੇਰੇ ਸਭਿਅਕ ਲੱਗ ਰਹੇ ਹਾਂ?

ਭਾਰਤ ਦਾ ਕੌਮਾਂਤਰੀ ਅਕਸ ਕਿਹੋ-ਜਿਹਾ ਬਣ ਰਿਹਾ? ਕੀ ਇਹ ਸਭ ਸਾਡੀ ਕੌਮੀ ਏਕਤਾ ਅਕੇ ਅਖੰਡਤਾ ਲਈ ਠੀਕ ਹੈ? ਕੀ ਜਿਸ ''ਹਿੰਦੂ ਸੰਸਕ੍ਰਿਤੀ'' ਦੇ ਅਸੀਂ ਸੋਹਲੇ ਗਾਉਂਦੇ ਨਹੀਂ ਥੱਕਦੇ ਉਹ ਵੀ "ਵਸੁਦੇਵ ਕੁਟੁੰਬਕਮ" ਦੇ ਸਿਧਾਂਤ ਦੀ ਹਮਾਇਤੀ ਨਹੀਂ ਹੈ ਜਾਂ ਨਹੀਂ ਸੀ?

ਕੀ ਇਸੇ ਕਾਰਨ ਇਕਬਾਲ ਨੇ ਨਹੀਂ ਸੀ ਲਿਖਿਆ ਕਿ-

"ਕੁਛ ਤੋ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,

ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜਹਾਂ ਹਮਾਰਾ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

https://www.youtube.com/watch?v=xMyhBm9QZoo

https://www.youtube.com/watch?v=Q_UsX3uMDqI&t=11s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''eeda4e05-907e-7a4e-80ab-d396355e15ca'',''assetType'': ''STY'',''pageCounter'': ''punjabi.india.story.46329138.page'',''title'': ''ਰਾਮ ਮੰਦਿਰ ਮਾਮਲਾ: ਅਯੁੱਧਿਆ ਦਾ ਅਸਲ ਇਤਿਹਾਸ ਕੀ ਹੈ ਜਿੱਥੇ ਰਾਮ ਜਨਮਭੂਮੀ-ਬਾਬਰੀ ਮਸਜਿਦ ਦਾ ਵਿਵਾਦ ਹੈ'',''author'': ''ਪ੍ਰੋਫੈਸਰ ਹੇਰੰਬ ਚਤੁਰਵੇਦੀ'',''published'': ''2018-11-25T02:02:50Z'',''updated'': ''2020-07-29T03:38:52Z''});s_bbcws(''track'',''pageView'');

Related News