ਕੋਰੋਨਾਵਾਇਰਸ ਦੇ ਟੀਕੇ ਦਾ ਟ੍ਰਾਇਲ ਜਿਸ ਸ਼ਖ਼ਸ ''''ਤੇ ਹੋਇਆ ਉਸ ਦਾ ਤਜਰਬਾ ਜਾਣੋ - 5 ਅਹਿਮ ਖ਼ਬਰਾਂ

Wednesday, Jul 29, 2020 - 07:36 AM (IST)

ਕੋਰੋਨਾਵਾਇਰਸ ਦੇ ਟੀਕੇ ਦਾ ਟ੍ਰਾਇਲ ਜਿਸ ਸ਼ਖ਼ਸ ''''ਤੇ ਹੋਇਆ ਉਸ ਦਾ ਤਜਰਬਾ ਜਾਣੋ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images

ਕੋਰੋਨਾਵਾਇਰਸ ਦੀ ਕੋਵੈਕਸਿਨ ਦਾ ਹਰਿਆਣਾ ਦੇ ਇੱਕ ਸ਼ਖ਼ਸ ਉੱਤੇ ਟ੍ਰਾਇਲ ਹੋਇਆ ਹੈ। ਇਸ ਨੌਜਵਾਨ ਨੇ ਬਤੌਰ ਵਲੰਟੀਅਰ ਹਿਊਮਨ ਟ੍ਰਾਇਲ ਦੀ ਪੇਸ਼ਕਸ਼ ਕੀਤੀ ਸੀ।

ਰੋਹਤਕ ਦੇ ਪੀਜੀਆਈ ਹਸਪਤਾਲ ਵਿੱਚ ਇਸ ਨੌਜਵਾਨ ਉੱਤੇ ਕੋਰੋਨਾ ਦੀ ਕੋਵੈਕਸਿਨ ਦਾ ਟ੍ਰਾਇਲ ਹੋ ਗਿਆ ਹੈ ਅਤੇ ਹੁਣ ਨੌਜਵਾਨ ਆਪਣਾ ਤਜਰਬਾ ਸਾਂਝਾ ਕਰ ਰਿਹਾ ਹੈ।

ਉਸ ਨੇ ਦੱਸਿਆ ਕਿ ਬਲੱਡ ਤੇ ਯੂਰਿਨ ਸੈਂਪਲ ਲਿਆ ਗਿਆ ਸੀ ਅਤੇ ਇਸ ਦੇ ਨਾਲ ਹੀ ਕੋਰੋਨਾ ਦਾ ਟੈਸਟ ਵੀ ਹੋਇਆ ਸੀ।

ਟ੍ਰਾਇਲ ਕਿਵੇਂ ਹੋਇਆ ਅਤੇ ਸਰੀਰ ਵਿੱਚ ਕੀ ਬਦਲਾਅ ਆਏ? ਇਹ ਸਭ ਜਾਣਨ ਲਈ ਇਸ ਲਿੰਕ ਨੂੰ ਕਲਿੱਕ ਕਰੋ ਅਤੇ ਨੌਜਵਾਨ ਦਾ ਇੰਟਰਵਿਊ ਦੇਖੇ।


ਲਾਹੌਰ ਗੁਰਦੁਆਰਾ ਮਸਜਿਦ ਵਿਵਾਦ ਕੀ ਹੈ?

ਪਾਕਿਸਤਾਨ ਦੇ ਲਾਹੌਰ ਦੇ ਨੌਲੱਖਾ ਬਾਜ਼ਾਰ ਦੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਜੀ ਨਾਲ ਸਬੰਧਿਤ ਸੋਸ਼ਲ ਮੀਡੀਆ ''ਤੇ ਇੱਕ ਵੀਡੀਓ ਭਾਰਤ ਵਿੱਚ ਕਾਫੀ ਚੱਲ ਰਿਹਾ ਹੈ।

ਲਾਹੌਰ
BBC

ਇਸ ਵੀਡੀਓ ਵਿੱਚ ਸਥਾਨਕ ਵਿਅਕਤੀ ਸੋਹੇਲ ਭੱਟ ਪਾਕਿਸਤਾਨ ਦੇ ਸਿੱਖ ਭਾਈਚਾਰੇ ਅਤੇ ਉਸ ਦੇ ਆਗੂਆਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ।

ਵੀਡੀਓ ਵਿੱਚ ਇੱਕ ਅਣਜਾਣ ਵਿਅਕਤੀ ਸਵਾਲ ਪੁੱਛ ਰਿਹਾ ਹੈ ਜਿਸ ਦੇ ਜਵਾਬ ਵਿੱਚ ਸੋਹੇਲ ਭੱਟ ਨਾਮ ਦਾ ਵਿਅਕਤੀ ਇਲਜ਼ਾਮ ਲਗਾ ਰਿਹਾ ਹੈ ਕਿ ਸਿੱਖ ਭਾਈਚਾਰਾ ਇੱਕ ਮਸਜਿਦ ਦੀ ਜ਼ਮੀਨ ''ਤੇ ਨਜ਼ਰ ਰੱਖੀ ਬੈਠਾ ਹੈ।

https://www.youtube.com/watch?v=AbCHvSBU0PI&t=5s

ਸੋਹੇਲ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲੋੜੀਂਦੇ ਸਬੂਤ ਨਹੀਂ, ਜਿਸ ਨਾਲ ਸਾਬਤ ਹੋ ਸਕੇ ਕਿ ਜ਼ਮੀਨ ਉਨ੍ਹਾਂ ਦੀ ਹੈ।

ਪੂਰਾ ਮਾਮਲਾ ਜਾਣਨ ਲਈ ਇੱਥੇ ਕਲਿੱਕ ਕਰੋ


ਰਾਮ ਮੰਦਰ ਲਈ ਭਾਰੀ ਉਤਸ਼ਾਹ, ਮਸਜਿਦ ਬਾਰੇ ਰਵੱਈਆ ਕੀ?

5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ।

ਇਹ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਤਕਰੀਬਨ 200 ਮਹਿਮਾਨ ਇੱਥੇ ਪਹੁੰਚਣਗੇ ਅਤੇ ਕੋਰੋਨਾ ਸੰਕਟ ਦੇ ਬਾਵਜੂਦ, ਇਸ ਮੌਕੇ ਨੂੰ ਸ਼ਾਨਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ।

ਇਸ ਦੇ ਨਾਲ ਹੀ ਅਯੁੱਧਿਆ ਕਸਬੇ ਤੋਂ 25 ਕਿਲੋਮੀਟਰ ਦੂਰ ਰੌਨਾਹੀ ਥਾਣੇ ਦੇ ਪਿੱਛੇ ਪਿੰਡ ਧੰਨੀਪੁਰ ਦੀ ਹਾਲਤ ਉਵੇਂ ਹੀ ਹੈ ਜਿਵੇਂ ਉੱਤਰ ਪ੍ਰਦੇਸ਼ ਦੇ ਹੋਰਨਾਂ ਪਿੰਡਾਂ ਦੀ ਹੈ, ਜੋ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਪੂਰੀ ਖ਼ਬਰ ਨੂੰ ਹੋਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ


ਭਾਰਤੀ ਮੀਡੀਆ ਮੋਦੀ ਸਰਕਾਰ ਸਾਹਮਣੇ ਝੁੱਕ ਰਿਹੈ ਤੇ ਲੋਕਤੰਤਰ ਕਮਜ਼ੋਰ ਹੋ ਰਿਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ''ਚ ਆਪਣਾ ਵਰਚੂਅਲ ਭਾਸ਼ਣ ਪੇਸ਼ ਕੀਤਾ।

ਉਨ੍ਹਾਂ ਨੇ ਆਪਣੇ ਸੰਬੋਧਨ ''ਚ ਕਿਹਾ ਕਿ ਭਾਰਤ ਨੇ ਕੋਵਿਡ-19 ਵਿਰੁੱਧ ਜੰਗ ਨੂੰ ਇੱਕ ਜਨ-ਅੰਦੋਲਨ ਬਣਾ ਦਿੱਤਾ ਹੈ।

ਨਰਿੰਦਰ ਮੋਦੀ
Getty Images

ਪੀਐਮ ਮੋਦੀ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਮੀਡੀਆ ਵੱਲੋਂ ਕਾਫ਼ੀ ਕਵਰੇਜ ਦਿੱਤੀ ਗਈ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਚੁਣੌਤੀ ਨਾ ਦਿੱਤੀ।

ਇਹ ਵੱਖਰੀ ਗੱਲ ਹੈ ਕਿ ਉਸੇ ਦਿਨ ਹੀ ਕੋਵਿਡ-19 ਦੇ ਲਾਗ ਦੇ ਮਾਮਲਿਆਂ ਦਾ ਅੰਕੜਾ 10 ਲੱਖ ਨੂੰ ਪਾਰ ਕਰ ਗਿਆ ਸੀ। ਰੋਜ਼ਾਨਾ ਲਾਗ ਦੇ ਮਾਮਲਿਆਂ ਦੇ ਨਵੇਂ ਰਿਕਾਰਡ ਦਰਜ ਹੋ ਰਹੇ ਹਨ।

ਭਾਰਤੀ ਮੀਡੀਆ ਨੇ ''ਕੋਰੋਨਾ ਵਿਰੁੱਧ ਜੰਗ ਦਾ ਇੱਕ ਲੋਕ ਲਹਿਰ ਬਣਨ'' ਦਾ ਸਬੂਤ ਕਿਸੇ ਨੇ ਨਾ ਮੰਗਿਆ।

ਪੂਰੀ ਖ਼ਬਰ ਇੱਥੇ ਪੜ੍ਹੋ


ਅਮਰੀਕਾ ਨੂੰ ਹਿਲਾ ਦੇਣ ਵਾਲਾ ਚੀਨੀ ਜਾਸੂਸ!

ਅਭਿਲਾਸ਼ੀ ਅਤੇ ਹਾਲ ਹੀ ਵਿੱਚ ਪੀਐੱਚਡੀ ਵਿੱਚ ਦਾਖ਼ਲਾ ਲੈਣ ਵਾਲੇ ਸਿੰਗਾਪੁਰ ਦੇ ਵਿਦਿਆਰਥੀ ਜੁਨ ਵੇਈ ਯੇਓ ਇਸ ਵੇਲੇ ਬੇਹੱਦ ਖੁਸ਼ ਹੋ ਗਏ ਜਦੋਂ ਉਨ੍ਹਾਂ ਨੂੰ 2015 ਵਿੱਚ ਬੀਜਿੰਗ ਵਿੱਚ ਚੀਨ ਵਿੱਚ ਪ੍ਰੇਜੈਂਨਟੇਸ਼ਨ ਦੇਣ ਲਈ ਬੁਲਾਇਆ ਗਿਆ।

ਡਾਕਟਰੇਟ ''ਚ ਉਨ੍ਹਾਂ ਦੀ ਰਿਸਰਚ ਚੀਨ ਦੀ ਵਿਦੇਸ਼ ਨੀਤੀ ਨਾਲ ਜੁੜੀ ਹੋਈ ਸੀ। ਉਨ੍ਹਾਂ ਨੂੰ ਉਭਰਦੇ ਹੋਏ ਸੁਪਰਵਾਪਰ ਮੁਲਕ ਬਾਰੇ ਸਿੱਧੇ ਤੌਰ ''ਤੇ ਜਾਣਨ ਦਾ ਮੌਕਾ ਮਿਲ ਰਿਹਾ ਸੀ।

ਆਪਣੀ ਪ੍ਰੇਜੈਂਟੇਸ਼ਨ ਤੋਂ ਬਾਅਦ ਜੁਨ ਵੇਈ, ਜਿਨ੍ਹਾਂ ਨੂੰ ਅਮਰੀਕੀ ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਡਿਕਸਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੇ ਕੋਲ ਕਈ ਲੋਕ ਆਏ ਜਿਨ੍ਹਾਂ ਨੇ ਦੱਸਿਆ ਕਿ ਉਹ ਚੀਨੀ ਥਿੰਕ ਟੈਂਕ ਲਈ ਕੰਮ ਕਰਦੇ ਹਨ।

ਕੀ ਕਹਿੰਦੇ ਨੇ ਇਸ ਦੇ ਪੁਰਾਣੇ ਸਾਥੀ, ਇੱਥੇ ਕਲਿੱਕ ਕਰੋ


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=5AM-P01wf6Q&t=10s

https://www.youtube.com/watch?v=5Ud4tiiUjJc&t=140s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3ece15df-6825-498f-8c68-8c8725d1eb55'',''assetType'': ''STY'',''pageCounter'': ''punjabi.india.story.53576351.page'',''title'': ''ਕੋਰੋਨਾਵਾਇਰਸ ਦੇ ਟੀਕੇ ਦਾ ਟ੍ਰਾਇਲ ਜਿਸ ਸ਼ਖ਼ਸ \''ਤੇ ਹੋਇਆ ਉਸ ਦਾ ਤਜਰਬਾ ਜਾਣੋ - 5 ਅਹਿਮ ਖ਼ਬਰਾਂ'',''published'': ''2020-07-29T02:00:54Z'',''updated'': ''2020-07-29T02:00:54Z''});s_bbcws(''track'',''pageView'');

Related News