ਲਾਹੌਰ ਗੁਰਦੁਆਰਾ ਮਸਜਿਦ ਵਿਵਾਦ: ਵਾਇਰਲ ਵੀਡੀਓ ਤੋਂ ਭਖੇ ਮਾਮਲੇ ਬਾਰੇ ਕੀ ਕਹਿ ਰਹੀ ਹੈ ਪਾਕ ਗੁਰਦੁਆਰਾ ਕਮੇਟੀ
Tuesday, Jul 28, 2020 - 06:21 PM (IST)

ਪਾਕਿਸਤਾਨ ਦੇ ਲਾਹੌਰ ਦੇ ਨੌਲੱਖਾ ਬਾਜ਼ਾਰ ਦੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਜੀ ਨਾਲ ਸਬੰਧਿਤ ਸੋਸ਼ਲ ਮੀਡੀਆ ''ਤੇ ਇੱਕ ਵੀਡੀਓ ਭਾਰਤ ਵਿੱਚ ਕਾਫੀ ਚੱਲ ਰਿਹਾ ਹੈ।
ਇਸ ਵੀਡੀਓ ਵਿੱਚ ਸਥਾਨਕ ਵਿਅਕਤੀ ਸੋਹੇਲ ਭੱਟ ਪਾਕਿਸਤਾਨ ਦੇ ਸਿੱਖ ਭਾਈਚਾਰੇ ਅਤੇ ਉਸ ਦੇ ਆਗੂਆਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ।
ਵੀਡੀਓ ਵਿੱਚ ਇੱਕ ਅਣਜਾਣ ਵਿਅਕਤੀ ਸਵਾਲ ਪੁੱਛ ਰਿਹਾ ਹੈ ਅਤੇ ਜਿਸ ਦੇ ਜਵਾਬ ਵਿੱਚ ਸੋਹੇਲ ਭੱਟ ਨਾਮ ਦਾ ਵਿਅਕਤੀ ਇਲਜ਼ਾਮ ਲਗਾ ਰਿਹਾ ਹੈ ਕਿ ਸਿੱਖ ਭਾਈਚਾਰਾ ਇੱਕ ਮਸਜਿਦ ਦੀ ਜ਼ਮੀਨ ''ਤੇ ਨਜ਼ਰ ਰੱਖੀ ਬੈਠਾ ਹੈ।
ਸੋਹੇਲ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲੋੜੀਂਦੇ ਸਬੂਤ ਨਹੀਂ, ਜਿਸ ਨਾਲ ਸਾਬਤ ਹੋ ਸਕੇ ਕਿ ਜ਼ਮੀਨ ਉਨ੍ਹਾਂ ਦੀ ਹੈ।
ਇਹ ਵੀ ਪੜ੍ਹੋ-
- ਲਾਹੌਰ ਗੁਰਦੁਆਰਾ -ਮਸਜਿਦ ਵਿਵਾਦ: ਕੀ ਹੈ ਮਸਲੇ ਦਾ ਇਤਿਹਾਸ, ਜਾਣੋ 10 ਨੁਕਤਿਆਂ ''ਚ
- ਕਰਤਾਰਪੁਰ ਦਾ ਲਾਂਘਾ ਜਿਹਲਮ ਤੱਕ ਕਿਵੇਂ ਲਿਜਾਣਾ ਚਾਹੁੰਦੇ ਹਨ ਕੁਝ ਪਾਕਿਸਤਾਨੀ
- ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੀਆਂ ਲਾਹੌਰ ਦੀਆਂ ਯਾਦਾਂ
- ਪਾਕਿਸਤਾਨ ''ਚ ਤੋੜਿਆ ਗਿਆ ''ਨਾਨਕ ਮਹਿਲ''
ਇਸ ਦੌਰਾਨ ਸੋਹੇਲ ਭੱਟ ਨੌਲੱਖਾ ਬਾਜ਼ਾਰ ਵਿੱਚ ਸ਼ਹੀਦੀ ਅਸਥਾਨ ਭਾਈ ਤਾਰੂ ਜੀ ਦੇ ਨੇੜੇ ਪੈਂਦੇ ਗੁਰਦੁਆਰਾ ਸ਼ਹੀਦ ਗੰਜ ਦੇ ਨਾਲ ਵਾਲੀ ਜ਼ਮੀਨ ਦਾ ਜ਼ਿਕਰ ਕਰ ਰਹੇ ਹਨ। ਇਹ ਅਸਥਾਨ ਸਿੱਖ ਭਾਈਚਾਰੇ ਲਈ ਆਸਥਾ ਵਾਲਾ ਹੈ, ਇੱਥੇ ਭਾਈ ਤਾਰੂ ਜੀ ਨੂੰ 1745 ਵਿੱਚ ''''ਸ਼ਹੀਦ'''' ਕੀਤਾ ਗਿਆ ਸੀ।
ਸੋਹੇਲ ਭੱਟ ਇਸ ਵੀਡੀਓ ਵਿੱਚ ਦਾਅਵਾ ਕਰਦੇ ਹਨ ਕਿ ਇਹ ਜਗ੍ਹਾ ਨਾਲ ਲੱਗਦੀ ਜ਼ਮੀਨ ਮਸਜਿਦ ਦੀ ਹੈ ਅਤੇ ਇਹ ਮਦਰੱਸੇ ਵਾਸਤੇ ਸੀ।
ਲਾਹੌਰ ''ਚ ਗੁਰਦੁਆਰੇ- ਮਸਜਿਦ ਦਾ ਕੀ ਹੈ ਪੂਰਾ ਮਾਮਲਾ
- ਜਿਸ ਥਾਂ ''ਤੇ ਭਾਈ ਤਾਰੂ ਸਿੰਘ ਦੀ ਯਾਦਗਾਰੀ ਸਮਾਧ ਅਤੇ ਗੁਰਦੁਆਰਾ ਹੈ, ਉਹ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਪੰਜ ਮਿੰਟ ਦੀ ਦੂਰ ''ਤੇ ਨੌਲੱਖਾ ਨਾਮ ਦੇ ਇਲਾਕੇ ਵਿੱਚ ਹੈI
- ਮਸਲਾ ਕਰੀਬ ਤਿੰਨ ਸੌ ਸਾਲ ਪੁਰਾਣਾ ਹੈI ਇਤਿਹਾਸਕਾਰਾਂ ਅਤੇ ਅਦਾਲਤੀ ਕਾਰਵਾਈ ਅਤੇ ਕਾਗਜ਼ਾਤਾਂ ਮੁਤਾਬਕ ਸਾਲ 1722 ਵਿੱਚ ਮੁਗਲ ਰਾਜ ਦੌਰਾਨ ਇੱਥੇ ਮਸਜਿਦ ਬਣੀ ਸੀI
- ਜਦੋਂ ਚਾਰ ਦਹਾਕਿਆਂ ਬਾਅਦ ਇੱਥੇ ਸਿੱਖ ਰਾਜ ਸਥਾਪਤ ਹੋਇਆ ਤਾਂ ਉਸੇ ਇਮਾਰਤ ਨੇੜੇ ਖਾਲੀ ਥਾਂ ''ਤੇ ਇੱਕ ਸਮਾਧ ਉਸਾਰੀ ਗਈI
- ਸਮਾਧ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਸੀ, ਜਿਨ੍ਹਾਂ ਨੂੰ ਮੁਗਲ ਰਾਜ ਨਾਲ ਸੰਘਰਸ਼ ਦੌਰਾਨ ਮਾਸਜਿਦ ਦੇ ਨਾਲ ਲਗਦੇ ਇੱਕ ਖਾਲੀ ਸਥਾਨ ''ਤੇ "ਸ਼ਹੀਦ'''' ਦਿੱਤਾ ਗਿਆ ਸੀI
- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਹ ਗੁਰਦੁਆਰਾ ਰਿਹਾ ਅਤੇ ਮਸਜਿਦ ਵਿੱਚ ਇਬਾਦਤ ਨਹੀਂ ਹੋਈI
- ਜਦੋਂ ਪੰਜਾਬ ਉੱਤੇ ਵੀ ਬ੍ਰਿਟਿਸ਼ ਰਾਜ ਕਾਇਮ ਹੋਇਆ ਤਾਂ ਕੁਝ ਮੁਸਲਿਮ ਲੋਕਾਂ ਅਤੇ ਅਦਾਰਿਆਂ ਨੇ ਮਸਜਿਦ ਦਾ ਕਬਜ਼ਾ ਲੈਣ ਲਈ ਅਦਾਲਤੀ ਕਾਰਵਾਈ ਕੀਤੀ ਪਰ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਨਹੀਂ ਆਇਆI ਮਸਜਿਦ ਵਾਲੀ ਇਮਾਰਤ ਵਿੱਚ ਇਬਾਦਤ ਨਹੀਂ ਹੋਈI
- ਵੱਡਾ ਮੋੜ ਉਦੋਂ ਆਇਆ ਜਦੋਂ ਮਸਜਿਦ ਰਹੀ ਇਮਾਰਤ ਨੂੰ ਜੁਲਾਈ 1935 ਵਿੱਚ ਢਾਹ ਦਿੱਤਾ ਗਿਆI
- ਇਤਿਹਾਸਕਾਰਾਂ ਅਤੇ ਅਦਾਲਤੀ ਕਾਗਜ਼ਾਤ ਮੁਤਾਬਕ ਢਾਹੁਣ ਦਾ ਕੰਮ ਸਿੱਖਾਂ ਦੇ ਇੱਕ ਧਿਰ ਨੇ ਕੀਤਾI ਉਸ ਦਹਾਕੇ ਵਿੱਚ ਇਹ ਮਾਮਲਾ ਭਖਦਾ ਰਿਹਾ ਅਤੇ ਮਸਜਿਦ ਦੀ ਇਮਾਰਤ ਢਾਹੇ ਜਾਣ ਦੌਰਾਨ ਅਤੇ ਉਸ ਤੋਂ ਬਾਅਦ ਲਾਹੌਰ ਵਿੱਚ ਮਾਹੌਲ ਖਰਾਬ ਰਿਹਾ, ਕਰਫਿਊ ਵੀ ਲਗਾਇਆ ਗਿਆI
- ਅਦਾਲਤੀ ਕਾਰਵਾਈ ਸਾਲ 1940 ਵਿੱਚ ਬ੍ਰਿਟਿਸ਼ ਰਾਜ ਸਰਬ ਉੱਚ ਅਦਾਲਤ, ਪ੍ਰਿਵੀ ਕੌਂਸਲ, ਵਿੱਚ ਪਹੁੰਚੀ, ਜਿਸ ਨੇ ਮਸਜਿਦ ਵਾਲਾ ਦਾਅਵਾ ਨਹੀਂ ਮੰਨਿਆI ਕੌਂਸਲ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਗੁਰਦੁਆਰਾ ਹੀ ਸੀ ਅਤੇ ਮੁਸਲਿਮ ਧਿਰ ਨੇ ਸਮਾਂ ਰਹਿੰਦਿਆਂ ਦਾਅਵਾ ਪੇਸ਼ ਨਹੀਂ ਕੀਤਾI
- ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਬਣਿਆ ਤਾਂ ਮਾਮਲਾ ਕਦੇ-ਕਦੇ ਉੱਠਦਾ ਰਿਹਾI ਸਾਲ 1988 ਵਿੱਚ ਲਾਹੌਰ ਹਾਈ ਕੋਰਟ ਨੇ ਮੁੜ ਗੁਰਦੁਆਰੇ ਦੇ ਹੱਕ ਵਿੱਚ ਫੈਸਲਾ ਦਿੱਤਾ, ਕਿਹਾ ਕਿ ਮਸਜਿਦ ਦੇ ਦਾਅਵੇ ਲਈ ਲੋੜੀਂਦੇ ਸਬੂਤ ਨਹੀਂ ਪੇਸ਼ ਹੋਏI
- ਨਵੀਂ ਸਦੀ ਵਿੱਚ ਇੱਥੇ ਕੁਝ ਰੁਕਾਵਟਾਂ ਤੋਂ ਬਾਅਦ ਗੁਰਦੁਆਰੇ ਦੀ ਵੱਡੀ ਇਮਾਰਤ ਵੀ ਉਸਾਰੀ ਗਈI ਹੁਣ ਕੁਝ ਦਹਾਕਿਆਂ ਬਾਅਦ ਸੋਸ਼ਲ ਮੀਡੀਆ ਰਾਹੀਂ ਮੁੜ ਮਸਲਾ ਉੱਠਿਆ ਹੈI
ਇਤਿਹਾਸਕ ਸੰਦਰਭ
18ਵੀ ਸਦੀ ਦੀ ਸ਼ੁਰੂਆਤ ਵਿੱਚ ਇੱਥੇ ਮੁਗ਼ਲ ਕਾਲ ਵਿੱਚ ਬਣੀ ਇੱਕ ਮਸਜਿਦ ਸੀ ਪਰ ਸਿੱਖਾਂ ਦੇ ਲਾਹੌਰ ਉੱਤੇ ਰਾਜ ਤੋਂ ਬਾਅਦ ਸਿੱਖ ਯੋਧੇ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਬਣਾ ਦਿੱਤਾ ਗਿਆ ਸੀ ਭਾਈ ਤਾਰੂ ਸਿੰਘ ਨੂੰ ਮੁਗ਼ਲ ਸ਼ਾਸਕਾਂ ਵੱਲੋਂ ਮਾਰ ਦਿੱਤਾ ਗਿਆ ਸੀ।
ਬਾਅਦ ਵਿਚ ਜਦੋਂ ਬਰਤਾਨਵੀਂ ਸ਼ਾਸਕਾਂ ਨੇ ਪੰਜਾਬ ''ਤੇ ਕਬਜ਼ਾ ਕੀਤਾ ਤਾਂ ਇਹ ਮਸਲਾ ਕਈ ਪੜਾਵਾਂ ''ਤੇ ਅਦਾਲਤ ਵਿੱਚ ਗਿਆ ਪਰ ਗੁਰਦੁਆਰਾ ਹੀ ਰਿਹਾ।
1935 ਵਿੱਚ ਜਦੋਂ ਮਸਜਿਦ ਦੀ ਇਮਾਰਤ ਨੂੰ ਢਾਹਿਆ ਗਿਆ ਸੀ ਤਾਂ ਜਿਸ ਕਾਰਨ ਲਾਹੌਰ ਵਿੱਚ ਕੁਝ ਮਹੀਨਿਆਂ ਤੱਕ ਅਸ਼ਾਂਤੀ ਰਹੀ।
ਹਾਲਾਂਕਿ, 1940 ਵਿੱਚ ਪ੍ਰਿਵੀ ਕਾਊਂਸਿਲ, ਬਰਤਾਨਵੀ ਭਾਰਤ ਦੀ ਸਰਬਉੱਚ ਅਦਾਲਤ ਨੇ ਸਿੱਖ ਭਾਊਚਾਰੇ ਦੇ ਪੱਖ ਵਿੱਚ ਫ਼ੈਸਲਾ ਸੁਣਾ ਦਿੱਤਾ ਅਤੇ ਉਨ੍ਹਾਂ ਦਾ ਜ਼ਮੀਨ ''ਤੇ ਕਬਜ਼ਾ ਕਾਇਮ ਰਿਹਾ।
ਪ੍ਰਿਵੀ ਕਾਊਂਸਿਲ ਨੇ ਕਿਹਾ ਕਿ ਇਹ ਸਾਲਾਂ ਤੱਕ ਗੁਰਦੁਆਰਾ ਬਣਿਆ ਰਿਹਾ ਹੈ ਅਤੇ ਕਿਸੇ ਨਿਸ਼ਚਿਤ ਸਮੇਂ ਵਿੱਚ ਦਾਅਵਾ ਨਹੀਂ ਕੀਤਾ ਜਾ ਸਕਦਾ ਸੀ।
ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਮਸਲਾ 1988 ਤੱਕ ਲਾਹੌਰ ਕੋਰਟ ਵਿੱਚ ਕਾਇਮ ਰਿਹਾ, ਸਬੂਤ ਨਾਲ ਹੋਣ ''ਤੇ ਅਦਾਲਤ ਨੇ ਗੁਰਦੁਆਰੇ ਦੇ ਹੱਕ ''ਚ ਫ਼ੈਸਲਾ ਸੁਣਾਇਆ।
ਮੌਜੂਦਾ ਦੌਰ ''ਚ ਜਗ੍ਹਾਂ ਦੀ ਦੇਖ-ਰੇਖ ਅਤੇ ਸਾਂਭ-ਸੰਭਾਲ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜੋ ਵੀਡੀਓ ਵਿੱਚ ਆਦਮੀ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਰੱਦ ਕਰਦਾ ਹੈ।
ਸਿੱਖ ਭਾਈਚਾਰੇ ਦਾ ਪ੍ਰਤੀਕਰਮ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਨੇ ਇੱਕ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਇਸ ਘਟਨਾ ਨਾਲ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਦੇ ਹਿਰਦਿਆਂ ਨੂੰ ਦੁੱਖ ਪਹੁੰਚਿਆ ਹੈ।
ਸਤਵੰਤ ਸਿੰਘ ਨੇ ਕਿਹਾ ਕਿ ਇਹ ਕੰਮ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਮਨ ਤੇ ਭਾਈਚਾਰੇ ਦੇ ਵਿਜ਼ਨ ਅਤੇ ਪਾਕਿਸਤਾਨ ਸਰਕਾਰ ਦੀ ਨੀਤੀ ਦੇ ਉਲਟ ਹੈ। ਮਸਜਿਦ ਵਾਲਾ ਇਹ ਕੰਮ ਇੱਕ ਨਿੱਜੀ ਘਟਨਾ ਹੈ। ਇੱਕ ਵਿਅਕਤੀ ਗੁਰਦੁਆਰੇ ਦੇ ਨਾਲ ਲੱਗਦੀ ਸਾਡੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸਤਵੰਤ ਸਿੰਘ ਨੇ ਦੱਸਿਆ, "ਉੱਥੇ ਗੁਰਦੁਆਰਾ ਸਾਹਿਬ ਨਾਲ ਇੱਕ ਪਲਾਟ ਲੱਗਦਾ ਹੈ, ਜੋ ਕਿ "ਸ਼ਹੀਦੀ ਅਸਥਾਨ" ਸਿੱਖ ਭਾਈਚਾਰੇ ਦਾ ਹੈ। ਪਰ ਕੁਝ ਲੋਕ ਇਸ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਰ ਮੈਂ ਸਮਝਦਾ ਹਾਂ ਕਿ ਜੇਕਰ ਅਸੀਂ ਓਵਰ ਰਿਐਕਸ਼ਨ ਕਰਾਂਗੇ, ਇਸ ਨਾਲ ਸਿੱਖ-ਮੁਸਲਿਮ ਭਾਈਚਾਰੇ ਨੂੰ ਨੁਕਸਾਨ ਹੋਵੇਗਾ।"
ਸਤਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਵੈਕਿਊ ਟਰੱਸਟ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਦੂਜੇ ਅਦਾਰਿਆਂ ਨਾਲ ਵੀ ਸੰਪਰਕ ਵਿਚ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਜ਼ਨ ਅਤੇ ਸਿੱਖ-ਮੁਸਲਿਮ ਭਾਈਚਾਰੇ ਖ਼ਿਲਾਫ਼ ਕੰਮ ਕਰ ਰਹੇ ਹਨ, ਸਿੱਖ ਭਾਈਚਾਰਾ ਉਨ੍ਹਾਂ ਦਾ ਸਖ਼ਤ ਵਿਰੋਧ ਕਰੇਗਾ।
ਕੌਮ ਨੂੰ ਪਾਕਿਸਤਾਨ ਦੀ ਸਟੇਟ ਅਤੇ ਇਸ ਦੇ ਅਦਾਰਿਆਂ ਦੇ ਯਤਨਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਵਾਇਰਲ ਵੀਡੀਓ ਵਿਚ ਜੋ ਕਾਰਾ ਦਿਖਾਇਆ ਗਿਆ ਹੈ, ਉਹ ਨਿੱਜੀ ਵਿਅਕਤੀ ਦਾ ਹੈ, ਅਸੀਂ ਉਸ ਨਿੱਜੀ ਵਿਅਕਤੀ ਨਾਲ ਨਜਿੱਠਣਾ ਜਾਣਦੇ ਹਾਂ, ਪਰ ਉਹ ਸਾਡੀਆਂ ਕਦਰਾਂ ਕੀਮਤਾਂ ਤੋਂ ਉਲਟ ਹੈ।
ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਇਹ ਇਸ ਮਾਮਲੇ ਨੂੰ ਸਿੱਖ ਕੌਮ ਆਪਣੇ ਹੱਥਾਂ ਵਿਚ ਲੈਣ ਦੀ ਬਜਾਇ ਸਰਕਾਰ ਇਸ ਨਾਲ ਨਜਿੱਠੇ।"
ਸ਼੍ਰੋਮਣੀ ਕਮੇਟੀ ਦੀ ਪ੍ਰਤੀਕਿਰਿਆ
ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖ ਸ਼ਹੀਦਾਂ ਨਾਲ ਸਬੰਧਤ ਅਸਥਾਨਾਂ ''ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਕੰਮ ਕਰ ਰਹੇ ਲੋਕਾਂ ਨੂੰ ਨੱਥ ਪਾਵੇ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਸਿੱਖਾਂ ਦੇ ਇਸ ਇਤਿਹਾਸਕ ਅਸਥਾਨ ''ਤੇ ਸਿੱਖਾਂ ਦਾ ਹੱਕ ਨਾ ਹੋਣ ਦੀ ਗੱਲ ਕਰਨ ਵਾਲੇ ਕਬਜ਼ਾਧਾਰਕ ਸੋਹੇਲ ਭੱਟ ਵੱਲੋਂ ਸਿੱਖਾਂ ਨੂੰ ਉਲਟਾ ਧਮਕੀਆਂ ਦੇਣ ਦੀ ਵੀ ਅਲੋਚਨਾ ਕੀਤੀ।
ਲੌਂਗੋਵਾਲ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ ਮੰਤਰਾਲੇ ਰਾਹੀਂ ਪਾਕਿਸਤਾਨ ਸਰਕਾਰ ਨਾਲ ਤੁਰੰਤ ਗੱਲਬਾਤ ਕਰੇ। ਉਨ੍ਹਾਂ ਕਿਹਾ ਕਿ ਇਹ ਬੇਹੱਦ ਜ਼ਰੂਰੀ ਮਾਮਲਾ ਹੈ, ਜਿਸ ਨੂੰ ਭਾਰਤ ਸਰਕਾਰ ਸੰਜੀਦਗੀ ਨਾਲ ਲਵੇ।
ਗ੍ਰਿਫ਼ਤਾਰੀ ਦੀ ਮੰਗ
ਬੀਬੀਸੀ ਨਾਲ ਗੱਲ ਕਰਦਿਆਂ ਇਵੈਕਿਊ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਪੁਸ਼ਟੀ ਕੀਤੀ ਹੈ ਕਿ ਜ਼ਮੀਨ ਗੁਰਦੁਆਰੇ ਦੀ ਹੈ ਅਤੇ ਬੋਰਡ ਦੇ ਅਧੀਨ ਹੈ।
ਉਨ੍ਹਾਂ ਨੇ ਕਿਹਾ, "ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਪੁਲਿਸ ਅਧਿਕਾਰੀਆਂ ਅਤੇ ਸੰਘੀ ਜਾਂਚ ਏਜੰਸੀ ਐੱਫਆਈਏ (ਜੋ ਸਾਈਬਰ ਕ੍ਰਈਮ ਨਾਲ ਨਜਿੱਠਦੀ ਹੈ) ਨੂੰ ਚਿੱਠੀ ਲਿਖੀ ਹੈ ਕਿ ਲਾਹੌਰ ਦੇ ਸਥਾਨਕ ਵਾਸੀ ਸੋਹੇਲ ਬੱਟ ਅਟਾਰੀ ਵਿਵਾਦਤ ਵੀਡੀਓ ਬਣਾ ਕੇ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।"
ਬੋਰਡ ਦੇ ਸਕੱਤਕ ਸਨਾਉੱਲ੍ਹਾ ਖ਼ਾਨ ਨੇ ਆਪਣੀ ਚਿੱਠੀ ਵਿੱਚ ਇਸ ਨੂੰ ਸਿੱਖ ਭਾਈਚਾਰੇ ਖ਼ਿਲਾਫ ਅਤੇ ਪਾਕਿਸਤਾਨ ਸਰਕਾਰ ਖ਼ਿਲਾਫ਼ "ਆਧਾਰਹੀਣ ਪ੍ਰਾਪੇਗੰਡਾ" ਦੱਸਿਆ।
ਚਿੱਠੀ ਵਿੱਚ ਲਿਖਿਆ ਹੈ, "ਕਰਤਾਰਪੁਰ ਲਾਂਘੇ ਦੀ ਸਫ਼ਲਤਾ ਅਤੇ ਕੌਮਾਂਤਰੀ ਪੱਧਰ ''ਤੇ ਪਾਕਿਸਤਾਨ ਸ਼ਲਾਘਾ ਤੋਂ ਬਾਅਦ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਦੇਸ਼ ਵਿਰੋਧੀ ਤੱਤ ਕਈ ਸਾਜ਼ੀਸ਼ਾਂ ਰਚ ਰਹੇ ਹਨ।"
ਸਨਾਉੱਲ੍ਹਾ ਖ਼ਾਨ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਸੋਹੇਲ ਬੱਟ ਅਤੇ ਉਸ ਦੇ ਸਹਿਯੋਗੀ ਇਤਿਹਾਸਕ ਗੁਰਦੁਆਰਾ ਭਾਈ ਤਾਰੂ ਸਿੰਘ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਥੇ ਹੀ ਭਾਰਤੀ ਮੀਡੀਆ ਪਾਕਿਸਤਾਨ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀ ਆਧਾਰਹੀਣ ਪ੍ਰਚਾਰ ਕਲਿੱਪ ਦੀ ਵਰਤੋਂ ਕਰ ਰਿਹਾ ਹੈ।
ਬੋਰਡ ਦੇ ਸਕੱਤਰ ਨੇ ਕਿਹਾ ਹੈ ਕਿ ਸੋਹੇਲ ਬੱਟ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸਖ਼ਤ ਆਨੁਸ਼ਾਸਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਹਾਲਾਂਕਿ, ਸੋਹੇਲ ਬੱਟ ਖ਼ਿਲਾਫ਼ ਅਜੇ ਤੱਕ ਕੇਸ ਦਰਜ ਨਹੀਂ ਹੋਇਆ ਹੈ।
ਭਾਰਤੀ ਦੀ "ਚਿੰਤਾ"
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਗੁਰਦੁਆਰਾ ਸ਼ਹੀਦੀ ਅਸਥਾਨ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ "ਰਿਪੋਰਟ ਕੀਤੀ ਘਟਨਾ ਦੇ ਖ਼ਿਲਾਫ਼ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਸਖ਼ਤ ਵਿਰੋਧ ਪੇਸ਼ ਕੀਤਾ ਗਿਆ ਹੈ।"
"ਗੁਰਦੁਆਰਾ ਸਿੱਖ ਭਾਈਚਾਰੇ ਲਈ ਸ਼ਰਧਾ ਅਤੇ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ। ਇਸ ਘਟਨਾ ਨੂੰ ਭਾਰਤ ਵਿੱਚ ਡੂੰਘੀ ਚਿੰਤਾ ਵਜੋਂ ਲਿਆ ਗਿਆ ਹੈ ਅਤੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਨਿਆਂ ਦੀ ਮੰਗ ਕੀਤੀ ਗਈ ਹੈ।"
ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਭਾਰਤ ਨੇ ਆਪਣੀ ਚਿੰਤਾ ਸਖ਼ਤ ਲਹਿਜ਼ੇ ''ਚ ਜ਼ਾਹਿਰ ਕੀਤੀ ਅਤੇ ਪਾਕਿਸਤਾਨ ਕੋਲੋਂ ਤੁਰੰਤ ਜਾਂਚ ਦੀ ਮੰਗੀ ਕੀਤੀ।
ਉਨ੍ਹਾਂ ਨੇ ਕਿਹਾ, "ਪਾਕਿਸਤਾਨ ਨੂੰ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ, ਉਨ੍ਹਾਂ ਧਾਰਮਿਕ ਅਸਥਾਨਾਂ ਅਤੇ ਸੱਭਿਆਚਰ ਦੀ ਸੁਰੱਖਿਆ ਦੇ ਦੇਖ-ਰੇਖ ਲਈ ਵੀ ਆਖਿਆ ਗਿਆ ਹੈ।"
ਇਹ ਵੀ ਦੇਖੋ:
https://www.youtube.com/watch?v=QW_1EpfBI80
https://www.youtube.com/watch?v=5AM-P01wf6Q&t=4s
https://www.youtube.com/watch?v=5Ud4tiiUjJc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6e990c1e-eeb6-45df-a2c3-cdb86c01a765'',''assetType'': ''STY'',''pageCounter'': ''punjabi.international.story.53569570.page'',''title'': ''ਲਾਹੌਰ ਗੁਰਦੁਆਰਾ ਮਸਜਿਦ ਵਿਵਾਦ: ਵਾਇਰਲ ਵੀਡੀਓ ਤੋਂ ਭਖੇ ਮਾਮਲੇ ਬਾਰੇ ਕੀ ਕਹਿ ਰਹੀ ਹੈ ਪਾਕ ਗੁਰਦੁਆਰਾ ਕਮੇਟੀ'',''author'': ''ਸ਼ੁਮਾਇਲਾ ਜਾਫਰੀ '',''published'': ''2020-07-28T12:38:26Z'',''updated'': ''2020-07-28T12:38:26Z''});s_bbcws(''track'',''pageView'');