ਕੀ ਲਾਹੌਰ ''''ਚ ਗੁਰਦੁਆਰੇ ਨੂੰ ਮਸਜਿਦ ਬਣਾਇਆ ਜਾਏਗਾ, ਸੋਸ਼ਲ ਮੀਡੀਆ ''''ਤੇ ਭਖੀ ਬਹਿਸ

Tuesday, Jul 28, 2020 - 11:36 AM (IST)

ਕੀ ਲਾਹੌਰ ''''ਚ ਗੁਰਦੁਆਰੇ ਨੂੰ ਮਸਜਿਦ ਬਣਾਇਆ ਜਾਏਗਾ, ਸੋਸ਼ਲ ਮੀਡੀਆ ''''ਤੇ ਭਖੀ ਬਹਿਸ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਲਾਹੌਰ ਸਥਿਤ ਗੁਰਦੁਆਰ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਟਵੀਟ ਕਰਕੇ ਕਿਹਾ, “ਮੈਂ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਬਣਾਉਣ ਦੀ ਕੋਸ਼ਿਸ਼ ਦੀ ਜ਼ੋਰਦਾਰ ਨਿੰਦਾ ਕਰਦਾ ਹਾਂ। ਮੈਂ ਡਾ. ਐੱਸ ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਸਤਿਕਾਰਯੋਗ ਸਿੱਖ ਅਸਥਾਨਾਂ ਦੀ ਰਾਖੀ ਲਈ ਪਾਕਿਸਤਾਨ ਨੂੰ ਸਖਤ ਸ਼ਬਦਾਂ ਵਿੱਚ ਪੰਜਾਬ ਦੀਆਂ ਚਿੰਤਾਵਾਂ ਦੱਸਣ।”

https://twitter.com/capt_amarinder/status/1287945626982875136

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਇਸ ''ਤੇ ਇਤਰਾਜ਼ ਜਤਾਇਆ ਹੈ।

ਉਨ੍ਹਾਂ ਕਿਹਾ, “ਪਾਕਿਸਤਾਨ ਹਾਈ ਕਮਿਸ਼ਨ ਨਾਲ ਜੋਰਦਾਰ ਇਤਰਾਜ਼ ਜਾਹਿਰ ਕੀਤਾ ਗਿਆ ਹੈ। ਇਹ ਇਤਰਾਜ਼ ਲਾਹੌਰ ਦੇ ਨੌਲਖਾ ਬਜ਼ਾਰ ਵਿਖੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਸਥਾਨ ''ਤੇ ਬਣੇ ਗੁਰਦੁਆਰਾ ''ਸ਼ਹੀਦੀ ਅਸਥਾਨ'' ਨੂੰ ਮਸਜਿਦ ਸ਼ਹੀਦ ਗੰਜ ਹੋਣ ਦਾ ਦਾਅਵਾ ਕਰਨ ਦੀ ਕੋਸ਼ਿਸ਼ ਖਿਲਾਫ਼ ਕੀਤਾ ਗਿਆ ਹੈ ਅਤੇ ਇਸ ਨੂੰ ਮਸਜਿਦ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”

ਉਨ੍ਹਾਂ ਅੱਗੇ ਕਿਹਾ, “ਪਾਕਿਸਤਾਨ ਨੂੰ ਆਪਣੇ ਦੇਸ ਵਿੱਚ ਘੱਟ-ਗਿਣਤੀਆਂ ਦੀ ਸੁਰੱਖਿਆ, ਰੱਖਿਆ ਅਤੇ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਸਮੇਤ ਸਲਾਮਤੀ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ।”

ਲਾਹੌਰ ਦੇ ਗੁਰਦੁਆਰੇ ਦੀ ਸੋਸ਼ਲ ਮੀਡੀਆ ''ਤੇ ਚਰਚਾ

ਇਸ ਮੁੱਦੇ ਬਾਰੇ ਸੋਸ਼ਲ ਮੀਡੀਆ ''ਤੇ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।

ਸੁਖੀ ਨਾਮ ਦੇ ਵਿਅਕਤੀ ਨੇ ਟਵੀਟ ਕੀਤਾ, “ਨਵਜੋਤ ਸਿੰਘ ਸਿੱਧੂ ਕਿੱਥੇ ਹਨ? ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਸਬੰਧੀ ਵੱਡੇ-ਵੱਡੇ ਐਲਾਨ ਕੀਤੇ ਸਨ, ਹੁਣ ਉਹ ਲੁਕੇ ਹੋਏ ਹਨ। ਉਹ ਤੁਹਾਡਾ ਮੰਤਰੀ ਹੈ!”

https://twitter.com/Sukhi47696939/status/1287951045402873856

ਸੰਗੀਤ ਨਾਮ ਦੇ ਟਵਿੱਟਰ ਯੂਜ਼ਰ ਨੇ ਲਿਖਿਆ, “ਸਦੀਆਂ ਪਹਿਲਾਂ ਮੁਗਲਾਂ ਨੇ ਭਾਰਤ ਨਾਲ ਇਹੀ ਕੀਤਾ ਸੀ ਅਤੇ ਕਾਂਗਰਸ ਉਨ੍ਹਾਂ ਦਾ ਸਮਰਥਨ ਕਰਦੀ ਸੀ।“

https://twitter.com/sangeetthh/status/1287949201817702403

ਅਨੁਸ਼ਕਾ ਯਾਦਵ ਨੇ ਟਵੀਟ ਕੀਤਾ, “ਹੁਣ ਉਹ ਹਿੰਦੂ ਸਿੱਖ ਕਿੱਥੇ ਹਨ ਜੋ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਉਹ ਵਿਰੋਧੀ ਮੁਸਲਮਾਨਾਂ ਨੂੰ ਲੰਗਰ ਛਕਾ ਰਹੇ ਸਨ। ਪਾਕਿਸਤਾਨ ਦੇ ਪੀੜਤ ਸਿੱਖਾਂ ਨੂੰ ਭਾਰਤ ਵਿੱਚ ਨਾਗਰਿਕਤਾ ਦੇਣ ਵਾਲੇ ਕਾਨੂੰਨ ਦੇ ਵਿਰੁੱਧ ਖੜ੍ਹੇ ਸਨ। ਉਹ ਕਿੱਥੇ ਹਨ? ਹੁਣ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ''ਤੇ ਹਮਲਾ ਹੋ ਰਿਹਾ ਹੈ। ਉਹ ਹੁਣ ਕਿੱਥੇ ਹਨ?”

https://twitter.com/LogicalYadav/status/1287944939783954434

ਵਿਸ਼ਵਾਸ ਰਾਜਪੂਤ ਨਾਂ ਦੇ ਯੂਜ਼ਰ ਨੇ ਟਵੀਟ ਕੀਤਾ, “ਉਹ ਸਿੱਖ ਕਿੱਥੇ ਹਨ ਜਿਨ੍ਹਾਂ ਨੇ ਨਰਿੰਦਰ ਮੋਦੀ ''ਤੇ ਸੀਏਏ ਸਬੰਧੀ ਮੁਸਲਮਾਨਾਂ ਖਿਲਾਫ਼ ਸਖ਼ਤ ਹੋਣ ਦਾ ਇਲਜਾਮ ਲਗਾਇਆ ਸੀ? ਤੁਸੀਂ ਸ਼ਰਜੀਲ ਇਮਾਮ ਵਰਗੇ ਗੱਦਾਰਾਂ ਨੂੰ ਬਿਰਿਆਨੀ ਖੁਆ ਰਹੇ ਸੀ ਅਤੇ ਇਸੇ ਦੌਰਾਨ ਮੋਦੀ ਸਤਾਏ ਸਿੱਖਾਂ ਨੂੰ ਸ਼ਰਨ ਦੇਣ ਵਿੱਚ ਰੁੱਝੇ ਹੋਏ ਸਨ। ਪਾਕਿਸਤਾਨ ਇਨਸਾਨਾਂ ਦਾ ਦੇਸ ਨਹੀਂ ਹੈ, ਲਾਹੌਰ ਤਾਂ ਇੱਕ ਸ਼ੁਰੂਆਤ ਹੈ।“

https://twitter.com/FNationalistGuy/status/1287933393259225089

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਸਿੱਖ ਇਸ ਦੇ ਖਿਲਾਫ ਹਨ।

https://twitter.com/mssirsa/status/1287799795801710592


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=TVrUArQCdHk&t=7s

https://www.youtube.com/watch?v=GOFq8TFLM-k&t=116s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f1d6550a-e10d-4d35-b4b1-bd995aea13f5'',''assetType'': ''STY'',''pageCounter'': ''punjabi.india.story.53563752.page'',''title'': ''ਕੀ ਲਾਹੌਰ \''ਚ ਗੁਰਦੁਆਰੇ ਨੂੰ ਮਸਜਿਦ ਬਣਾਇਆ ਜਾਏਗਾ, ਸੋਸ਼ਲ ਮੀਡੀਆ \''ਤੇ ਭਖੀ ਬਹਿਸ'',''published'': ''2020-07-28T05:56:28Z'',''updated'': ''2020-07-28T05:56:28Z''});s_bbcws(''track'',''pageView'');

Related News