ਸੋਨੂੰ ਸੂਦ: ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਵੱਲੋਂ ਕਿਸਾਨ ਪਰਿਵਾਰ ਨੂੰ ਤੋਹਫ਼ਾ

Monday, Jul 27, 2020 - 12:06 PM (IST)

ਸੋਨੂੰ ਸੂਦ: ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਵੱਲੋਂ ਕਿਸਾਨ ਪਰਿਵਾਰ ਨੂੰ ਤੋਹਫ਼ਾ

"ਇੱਕ ਔਰਤ ਦੀਆਂ ਅੱਖਾਂ ''ਚ ਹੰਜੂ ਹਨ ਅਤੇ ਇਕ ਸ਼ਖ਼ਸ ਹੱਥ ਜੋੜ ਕੇ ਕਹਿ ਰਿਹਾ ਹੈ ਕਿ ''ਘਰ ਪੈਦਲ ਨਾ ਜਾਣਾ''"

ਇਹ ਸੋਨੂੰ ਸੂਦ ਦੇ ਟਵਿਟਰ ਹੈਂਡਲ ''ਤੇ ਲੱਗੀ ਕਵਰ ਫੋਟੋ ਹੈ ਅਤੇ ਸ਼ਾਇਦ ਇਹ ਸੋਨੂੰ ਸੂਦ ਦੀ ਇਸ ਕੋਰੋਨਾ ਮਹਾਮਾਰੀ ਦੌਰਾਨ ਬਣਿਆ ਅਕਸ ਵੀ।

ਕੋਈ ''ਸੂਪਰਮੈਨ'' ਕਹਿ ਰਿਹਾ ਹੈ, ਕੋਈ ''ਮਸੀਹਾ''...ਕਿਸੇ ਲਈ ਸੋਨੂੰ ''ਰੀਅਲ ਹੀਰੋ'' ਹਨ ਅਤੇ ਕਿਸੇ ਲਈ ''ਸੋਨੂੰ ਜੈਸਾ ਕੋਈ ਨਹੀਂ"।

ਸੋਨੂੰ ਸੂਦ ਨੇ ਇਸ ਮਹਾਮਾਰੀ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਾਂ ਪਹੁੰਚਾਇਆ ਹੀ ਹੈ, ਪਰ ਹੁਣ ਉਨ੍ਹਾਂ ਨੇ ਆਪਣੀ ਇਸ ਕੋਸ਼ਿਸ਼ ''ਚ ਇਕ ਕਦਮ ਹੋਰ ਵਧਾਉਂਦਿਆਂ ਹੋਰ ਮਿਸਾਲਾਂ ਵੀ ਕਾਇਮ ਕੀਤੀਆਂ ਹਨ।

ਕਿਸਾਨ ਪਰਿਵਾਰ ਨੂੰ ਦਿੱਤਾ ਟਰੈਕਟਰ

ਦਰਅਸਲ ਆਂਧਰਾ ਪ੍ਰਦੇਸ਼ ਦੇ ਚਿੱਤੂਰ ਦੀ ਇਕ ਵੀਡੀਓ ਸਾਹਮਣੇ ਆਈ, ਜਿਸ ਵਿਚ ਦੋ ਧੀਆਂ ਬਲਦਾਂ ਵਾਂਗ ਖੇਤ ''ਚ ਆਪਣੇ ਪਿਤਾ ਨਾਲ ਹਲ ਵਾਹੁਦਿਆਂ ਨਜ਼ਰ ਆਈਆਂ ਕਿਉਂਕਿ ਉਨ੍ਹਾਂ ਕੋਲ ਬਲਦ ਰੱਖਣ ਲਈ ਪੈਸੇ ਨਹੀਂ ਸਨ।

ਸੋਨੂੰ ਸੂਦ ਨੇ ਜਦੋਂ ਇਹ ਵੀਡੀਓ ਵੇਖੀ ਤਾਂ ਉਸ ਕਿਸਾਨ ਦੇ ਘਰ ਟਰੈਕਟਰ ਭੇਜ ਦਿੱਤਾ ਅਤੇ ਕਿਹਾ ਕਿ ਦੋਹੇਂ ਧੀਆਂ ਪੜ੍ਹਾਈ ਵੱਲ ਧਿਆਨ ਲਗਾਉਣ।

https://twitter.com/SonuSood/status/1287317896620802048?s=20

Click here to see the BBC interactive

ਸੂਦ ਨੇ ਇਸ ਵੀਡੀਓ ਦੇਖ ਕੇ ਪਹਿਲਾਂ ਟਵੀਟ ਕੀਤਾ ਸੀ ਕਿ ਇਨ੍ਹਾਂ ਕੋਲ ਬਲਦਾਂ ਦੀ ਜੋੜੀ ਹੋਵੇਗੀ ਪਰ ਬਾਅਦ ਵਿੱਚ ਟਵੀਟ ਕੀਤਾ ਕਿ ਬਲਦਾਂ ਦੀ ਜੋੜੀ ਨਹੀਂ ਇਨ੍ਹਾਂ ਨੂੰ ਟਰੈਕਟਰ ਮਿਲਣਾ ਚਾਹੀਦਾ ਹੈ।

ਸੋਨੂੰ ਸੂਦ ਦੇ ਇਸ ਕੰਮ ਦੀ ਖ਼ੂਬ ਵਾਹੋਵਾਹੀ ਹੋਈ। ਫਿਰ ਕੜੀ ਨਾਲ ਕੜੀ ਜੁੜਦੀ ਗਈ।

ਤੇਲੁਗੂ ਦੇਸਮ ਪਾਰਟੀ ਦੇ ਪ੍ਰਧਾਨ ਐੱਨ ਚੰਦਰਾਬਾਬੂ ਨਾਇਡੂ ਨੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਅਤੇ ਕਿਸਾਨ ਦੀਆਂ ਦੋਹਾਂ ਧੀਆਂ ਦੀ ਪੜਾਈ ਦਾ ਖ਼ਰਚ ਚੁੱਕਣ ਦਾ ਐਲਾਨ ਕੀਤਾ ਹੈ।

https://twitter.com/SonuSood/status/1287422775657807872?s=20

ਪਰਵਾਸੀਆਂ ਦੇ ਬਣੇ ਹਮਦਰਦ

ਸੋਨੂੰ ਸੂਦ ਉਸ ਵੇਲੇ ਚਰਚਾ ''ਚ ਆਏ ਜਦੋਂ ਉਨ੍ਹਾਂ ਕੋਰੋਨਾ ਸੰਕਟ ਦੌਰਾਨ ਪਰਵਾਸੀਆਂ ਨੂੰ ਸੜਕਾਂ ''ਤੇ ਸੈੰਕੜੇ ਮੀਲ ਪੈਦਲ ਜਾਂਦੇ ਵੇਖਿਆ ਤਾਂ ਉਨ੍ਹਾਂ ਨੂੰ ਭੇਜਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ।

ਵੇਖਦਿਆਂ ਹੀ ਵੇਖਦਿਆਂ ਸੋਨੂੰ ਸੂਦ ਦੇ ਚਰਚੇ ਹਰ ਪਾਸੇ ਹੋਣ ਲੱਗੇ ਅਤੇ ਜੋ ਵੀ ਘਰ ਜਾਣਾ ਚਾਹੁੰਦਾ, ਟਵਿਟਰ ਰਾਹੀਂ ਸੋਨੂੰ ਸੂਦ ਨੂੰ ਮਦਦ ਲਈ ਅਪੀਲ ਕਰਦਾ। ਫਿਰ ਕੀ ਸੀ...ਸੋਨੂੰ ਸੂਦ ਉਨ੍ਹਾਂ ਦੀ ਮਦਦ ਲਈ ਹਾਜ਼ਰ ਰਹਿੰਦੇ। ਉਹ ਪਰਵਾਸੀਆਂ ਲਈ "ਸੂਪਰ ਹੀਰੋ" ਬਣ ਗਏ।

ਰੀਅਲ ''ਹੀਰੋ'' ਦੇ ਰੀਅਲ ''ਫੈਨ''

ਕੋਰੋਨਾ ਮਹਾਮਾਰੀ ਦੇ ਦੌਰਾਨ ਸੋਨੂੰ ਸੂਦ ਦੇ ਚਾਹੁਣ ਵਾਲਿਆਂ ਦੀ ਗਿਣਤੀ ਹਰ ਦਿਨ ਵੱਧਦੀ ਗਈ। ਸੋਸ਼ਲ ਮੀਡੀਆ ''ਤੇ ਸੋਨੂੰ ਸੂਦ ਟ੍ਰੈਂਡ ''ਤੇ ਰਹੇ।

ਲੋਕ ਸੋਨੂੰ ਸੂਦ ਦੇ ਇਨ੍ਹੇਂ ਕਾਇਲ ਹੋ ਗਏ ਕਿ ਉਨ੍ਹਾਂ ਦੇ ਇਕ ਫੈਨ ਨੇ ਸੋਨੂੰ ਸੂਦ ਦੇ ਨਾਂਅ ''ਤੇ ਆਪਣੀ ਵੈਲਡਿੰਗ ਦੀ ਦੁਕਾਨ ਦਾ ਨਾਂਅ ਹੀ ਰੱਖ ਦਿੱਤਾ।

https://twitter.com/_SandeepGoyal_/status/1285851130988118017?s=20

ਓਡੀਸ਼ਾ ਦੇ ਭੁਵਨੇਸ਼ਵਰ ਦੇ ਰਹਿਣ ਵਾਲੇ ਪ੍ਰਸ਼ਾਂਤ ਕੁਮਾਰ ਨੂੰ ਕੋਚੀ ਤੋਂ ਘਰ ਪਹੁੰਚਾਉਣ ਵਿੱਚ ਸੋਨੂੰ ਸੂਦ ਨੇ ਮਦਦ ਕੀਤੀ ਸੀ।

ਇਨ੍ਹਾਂ ਹੀ ਨਹੀਂ ਇਕ ਪਰਵਾਸੀ ਔਰਤ ਦੇ ਘਰ ਬੱਚੇ ਦਾ ਜਨਮ ਹੋਇਆ ਤਾਂ ਉਸ ਨੇ ਉਸ ਦਾ ਨਾਂਅ ਹੀ ਸੋਨੂੰ ਸੂਦ ਰੱਖ ਦਿੱਤਾ। ਇਸ ਗੱਲ ਨੇ ਸੋਨੂੰ ਸੂਦ ਨੂੰ ਭਾਵੁਕ ਕਰ ਦਿੱਤਾ।

ਕੋਈ ਦਿਕੱਤ ਹੈ ਤਾਂ "ਮੈਂ ਹੂੰ ਨਾ..."

ਕਿਸੇ ਨੇ ਆਪਣੇ ਘਰ ਜਾਣਾ ਹੈ ਤਾਂ ਸੋਨੂੰ ਸੂਦ ਨੂੰ ਅਪੀਲ ਕੀਤੀ ਜਾਂਦੀ ਹੈ। ਵਿਦੇਸ਼ਾਂ ''ਚ ਫਸੇ ਵਿਦਿਆਰਥੀ ਵੀ ਸਰਕਾਰ ਤੋਂ ਪਹਿਲਾ ਸੋਨੂੰ ਸੂਦ ਤੋਂ ਮਦਦ ਮੰਗ ਰਹੇ ਹਨ।

ਕਿਸੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਤਾਂ ਸੋਨੂੰ ਸੂਦ ਤੋਂ ਮਦਦ ਦੀ ਊਮੀਦ ਕੀਤੀ ਜਾ ਰਹੀ ਹੈ। ਕਿਸੇ ਕੋਲ ਰੁਜ਼ਗਾਰ ਨਹੀਂ ਤਾਂ ਸੋਨੂੰ ਸੂਦ ਨੂੰ ਹੀ ਯਾਦ ਕੀਤਾ ਜਾ ਰਿਹਾ ਹੈ।

ਅਤੇ ਸੋਨੂੰ ਸੂਦ ਵੀ ਇਕ ਹੀਰੋ ਦੀ ਤਰ੍ਹਾਂ ਸਭ ਨੂੰ ਜਿਵੇਂ ਕਹਿ ਰਹੇ ਹੋਣ ਕਿ "ਮੈਂ ਹੂੰ ਨਾ..."

ਪਹਿਲਾਂ ਸੋਨੂੰ ਸੂਦ ਨਾਲ ਲੋਕ ਟਵਿੱਟਰ ''ਤੇ ਸੰਪਰਕ ਸਾਧ ਰਹੇ ਸੀ। ਫਿਰ ਵਾਟ੍ਸ ਐਪ ਨੰਬਰ ਜਾਰੀ ਕੀਤੇ ਗਏ ਅਤੇ ਫਿਰ ਹੈਲਪਲਾਈਨ ਨੰਬਰ।

https://twitter.com/SonuSood/status/1265494648857989121?s=20

ਫਿਰ ਸੋਨੂੰ ਸੂਦ ਨੇ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ''ਪਰਵਾਸੀ ਰੁਜ਼ਗਾਰ'' ਪੋਰਟਲ ਸ਼ੁਰੂ ਕੀਤਾ ਜਿਥੇ ਪਰਵਾਸੀਆਂ ਨੂੰ ਰੁਜ਼ਗਾਰ ਦੇਣ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ।

https://twitter.com/SonuSood/status/1285978999156436993?s=20

ਸੋਨੂੰ ਸੂਦ ਨੂੰ ਕਦੋਂ ਮਿਲਿਆ ਇਹ ''ਮਿਸ਼ਨ''

ਸੋਨੂੰ ਸੂਦ ਨੇ ਬੀਬੀਸੀ ਨੂੰ ਦੱਸਿਆ, ''''ਅਸੀਂ 9 ਮਈ ਨੂੰ ਭੋਜਨ ਵੰਡ ਰਹੇ ਸੀ। ਅਸੀਂ ਲੋਕਾਂ ਦੇ ਇਕ ਸਮੂਹ ਦੇ ਕੋਲ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਉਹ ਦੱਖਣੀ ਰਾਜ ਕਰਨਾਟਕ ਵਿਚ ਆਪਣੇ ਘਰਾਂ ਨੂੰ ਜਾ ਰਹੇ ਸਨ।"

ਉਨ੍ਹਾਂ ਅੱਗੇ ਦੱਸਿਆ, "ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਇੰਨ੍ਹਾਂ ਚੱਲੋਗੇ? ਉਨ੍ਹਾਂ ਨੇ ਕਿਹਾ ਕਿ ਹਰ ਹਾਲਤ ''ਚ ਘਰ ਜਾਣਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਦੋ ਦਿਨ ਦਾ ਸਮਾਂ ਦਿਓ। ਮੈਂ ਕਿਹਾ, ਮੈਂ ਤੁਹਾਡੇ ਲਈ ਘਰ ਜਾਣ ਦਾ ਸਾਰਾ ਪ੍ਰਬੰਧ ਕਰਾਂਗਾ। ਅਸੀਂ ਮਹਾਰਾਸ਼ਟਰ ਅਤੇ ਕਰਨਾਟਕ ਤੋਂ ਇਜਾਜ਼ਤ ਲੈਕੇ ਪਰਵਾਸੀਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ।"

https://www.youtube.com/watch?v=k098486Wzew

ਜਦੋਂ 11 ਮਈ ਨੂੰ 200 ਲੋਕਾਂ ਦੇ ਪਹਿਲੇ ਬੈਚ ਵਾਲੀਆਂ ਬੱਸਾਂ ਰਵਾਨਾ ਹੋਈਆਂ ਤਾਂ ਸੂਦ ਅਤੇ ਗੋਇਲ ਉਨ੍ਹਾਂ ਨੂੰ ਹਰੀ ਝੰਡੀ ਦਿਖਾਉਣ ਲਈ ਉਥੇ ਪਹੁੰਚੇ। ਉਨ੍ਹਾਂ ਦੀਆਂ ਅੱਖਾਂ ''ਚ ਵੱਸਦੀ ਖੁਸ਼ੀ ਨੇ ਜਿਵੇਂ ਸੋਨੂੰ ਸੂਦ ਨੂੰ ਜ਼ਿੰਦਗੀ ਦਾ ਨਵਾਂ ''ਮਿਸ਼ਨ'' ਦੇ ਦਿੱਤਾ।

ਤੇ ਸੋਨੂੰ ਸੂਦ ਦੀ ਜਿੰਦਗੀ ਦਾ ਨਵੀਂ ਪਾਰੀ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੋਈ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=fGZyqosEefs

https://www.youtube.com/watch?v=-w26yprYkZo

https://www.youtube.com/watch?v=w-3zlxxCvRE&t=6s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''67922f0c-c6c0-4466-b21d-4d84f4e8c3c0'',''assetType'': ''STY'',''pageCounter'': ''punjabi.india.story.53550469.page'',''title'': ''ਸੋਨੂੰ ਸੂਦ: ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਵੱਲੋਂ ਕਿਸਾਨ ਪਰਿਵਾਰ ਨੂੰ ਤੋਹਫ਼ਾ'',''published'': ''2020-07-27T06:22:17Z'',''updated'': ''2020-07-27T06:26:07Z''});s_bbcws(''track'',''pageView'');

Related News