ਡੌਨਲਡ ਟਰੰਪ: ''''ਮੇਕ ਅਮੈਰੀਕਾ ਗਰੇਟ ਅਗੇਨ'''' ਦਾ ਨਾਅਰਾ ਦੇਣ ਵਾਲੇ ''''ਜ਼ਿੱਦੀ'''' ਟਰੰਪ ਦੇ ਝੁਕਣ ਦਾ ਲੇਖਾ-ਜੋਖਾ
Monday, Jul 27, 2020 - 08:36 AM (IST)


ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਜਨਵਰੀ 2017 ਵਿੱਚ ਡੌਨਲਡ ਟਰੰਪ ਨੂੰ ਇੱਕ ਚਮਕਦਾਰ ਬਹੁਤ ਖ਼ੂਬਸੂਰਤ ਕਾਰ ਦਿੱਤੀ ਗਈ ਹੋਵੇ ਜਿਹੜੀ ਉਸਤੋਂ ਪਹਿਲਾਂ ਦੁਨੀਆ ਨੇ ਦੇਖੀ ਨਹੀਂ ਸੀ ਅਤੇ ਜੁਲਾਈ 2020 ਵਿੱਚ ਰਾਸ਼ਟਰਪਤੀ ਨੇ ਇਸ ਬਾਰੇ ਇੱਕ ਮਹੱਤਵਪੂਰਨ ਖੋਜ ਕੀਤੀ।
ਇਹ ਇੱਕ ਰਿਵਰਸ ਗਿਅਰ ਹੈ।
ਉਨ੍ਹਾਂ ਲਈ ਇਹ ਕਾਰ ਇੱਕ ਵਾਧੂ ਚੀਜ਼ ਸੀ, ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਨੂੰ ਇਸਦੀ ਜ਼ਰੂਰਤ ਹੋਵੇਗੀ ਅਤੇ ਯਕੀਨਨ ਉਨ੍ਹਾਂ ਦਾ ਇਸਨੂੰ ਵਰਤਣ ਦਾ ਕਦੇ ਇਰਾਦਾ ਨਹੀਂ ਸੀ, ਪਰ ਸੋਮਵਾਰ ਨੂੰ ਉਨ੍ਹਾਂ ਨੇ ਇਸ ਕਾਰ ਦੇ ਰਿਵਰਸ ਗਿਅਰ ਪਾ ਦਿੱਤੇ। ਹੁਣ ਉਹ ਇਸਨੂੰ ਪਿੱਛੇ ਜਾਣ ਤੋਂ ਰੋਕ ਨਹੀਂ ਸਕਦੇ।
ਕਾਰ ਵਾਲੀ ਮਿਸਾਲ ਨੂੰ ਇੰਜ ਸਮਝੋ ਕਿਉਂਕਿ ਜਨਵਰੀ 2017 ਵਿੱਚ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ ਅਤੇ ਚਾਰ ਸਾਲ ਦੇ ਵਕਫੇ ਤੋਂ ਬਾਅਦ ਮੁੜ ਚੋਣਾਂ ਆ ਰਹੀਆਂ ਹਨ।
Click here to see the BBC interactiveਜਾਂ ਇਸ ਰੂਪਕ (metaphor) ਨੂੰ ਬਦਲ ਦਈਏ ਅਤੇ ਇਸ ਹਫ਼ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਆਪਣੇ ਲੇਬਰ ਪਾਰਟੀ ਦੇ ਵਿਰੋਧੀ ਲਈ ਵਰਤੀ ਗਈ ਭਾਸ਼ਾ ਨੂੰ ਹੀ ਲੈ ਲਈਏ-ਪਰ ਇਸ ਹਫ਼ਤੇ ਅਮਰੀਕੀ ਰਾਸ਼ਟਰਪਤੀ ਨੇ ਬੋਰਨਮਾਊਥ ਬੀਚ ਦੀ ਤੁਲਨਾ ਵਿੱਚ ਕਈ ਵਾਰ ਅਣਕਿਆਸੇ ਢੰਗ ਨਾਲ ਆਪਣੇ ਵਿਚਾਰਾਂ ਨੂੰ ਬਦਲਿਆ ਹੈ।
ਮਾਸਕ ਨੂੰ ਹੀ ਲੈ ਲਓ ਜਿਸ ਨੂੰ ਰਾਸ਼ਟਰਪਤੀ ''ਸਿਆਸੀ ਤੌਰ ''ਤੇ ਸਹੀ'' ਦਰਸਾਉਂਦੇ ਸਨ, ਪਰ ਹੁਣ ਉਹ ਇਸ ਨੂੰ ਦੇਸ਼ ਭਗਤੀ ਦਾ ਕਾਰਜ ਕਹਿੰਦੇ ਹਨ ਅਤੇ ਕਹਿੰਦੇ ਹਨ ਕਿ ਜਿੱਥੇ ਸਮਾਜਿਕ ਦੂਰੀ ਅਸੰਭਵ ਹੋਵੇ, ਉੱਥੇ ਇਸਨੂੰ ਹਮੇਸ਼ਾ ਪਹਿਨਣਾ ਚਾਹੀਦਾ ਹੈ।
ਕੋਰੋਨਾਵਾਇਰਸ ਜਿਸਦਾ ਹਾਲ ਹੀ ਵਿੱਚ ਸਭ ਤੋਂ ਜ਼ਿਆਦਾ ਬੁਰੇ ਮਾਮਲੇ ਦੇ ਰੂਪ ਵਿੱਚ ਵਰਣਨ ਕੀਤਾ ਜਾ ਰਿਹਾ ਸੀ, ਹੁਣ ਇਹ ਪੂਰੀ ਤਰ੍ਹਾਂ ਨਾਲ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਅਤੇ ਇਹ ਬਿਹਤਰ ਹੋਣ ਤੋਂ ਪਹਿਲਾਂ ਹੀ ਮੁੜ ਖਰਾਬ ਹੋਣ ਵਾਲਾ ਹੈ।
ਦੋ ਹਫ਼ਤੇ ਪਹਿਲਾਂ ਰਾਸ਼ਟਰਪਤੀ ਜ਼ੋਰ ਦੇ ਰਹੇ ਸਨ ਕਿ ਸਾਰੇ ਸਕੂਲਾਂ ਨੂੰ ਮੁੜ ਤੋਂ ਖੋਲ੍ਹਣਾ ਹੋਵੇਗਾ ਨਹੀਂ ਤਾਂ ਉਹ ਉਨ੍ਹਾਂ ਤੋਂ ਫੰਡ ਵਾਪਸ ਲੈ ਲੈਣਗੇ।
ਹੁਣ ਉਹ ਕਹਿ ਰਹੇ ਹਨ ਕਿ ਜ਼ਿਆਦਾ ਪ੍ਰਭਾਵਿਤ ਸ਼ਹਿਰਾਂ ਲਈ ਅਜਿਹਾ ਕਰਨਾ ਸਹੀ ਨਹੀਂ ਹੋਵੇਗਾ। ਉਹ ਇਸ ਨਾਲ ਜੂਝ ਰਹੇ ਮਾਪਿਆਂ ਪ੍ਰਤੀ ਜ਼ਿਆਦਾ ਹਮਦਰਦੀ ਪ੍ਰਗਟਾਉਂਦੇ ਹੋਏ ਕਹਿੰਦੇ ਹਨ ਕਿ ਕੀ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਸਿੱਖਿਆ ਫਿਰ ਤੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ?

- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਮਨ ''ਚ ਉੱਠਦੇ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
- ਕੋਰੋਨਾਵਾਇਰਸ ਦੀ ਦਵਾਈ ਜਿੱਥੇ ਵੀ ਬਣੇ, ਭਾਰਤ ਪਹੁੰਚਣ ’ਚ ਇਹ ਮੁਸ਼ਕਿਲਾਂ ਆ ਸਕਦੀਆਂ
- ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ
ਦਰਅਸਲ, ਇਹ ਸਭ ਤੋਂ ਵੱਡਾ ਯੂ-ਟਰਨ ਫਲੋਰਿਡਾ ਦੇ ਜੈਕਸਨਵਿਲੇ ਵਿੱਚ ਰਿਪਬਲੀਕਨ ਕਨਵੈਨਸ਼ਨ ਵਿੱਚ ਆਇਆ।
ਰਾਸ਼ਟਰਪਤੀ ਨੂੰ ਭੀੜ ਪਸੰਦ ਹੈ, ਬਹੁਤ ਸ਼ੋਰ ਪਾਉਣ ਵਾਲੀ ਭੀੜ। ਉਨ੍ਹਾਂ ਦੀ ਅਸਲ ਯੋਜਨਾ ਉੱਤਰੀ ਕੈਰੋਲਿਨਾ ਦੇ ਸ਼ਾਰਲੋਟ ਵਿੱਚ ਪ੍ਰੋਗਰਾਮ ਕਰਨ ਦੀ ਸੀ।
ਪਰ ਜਦੋਂ ਉਸ ਰਾਜ ਦੇ ਗਵਰਨਰ ਨੇ ਕਿਹਾ ਕਿ ਸਮਾਜਿਕ ਦੂਰੀ ਕਾਇਮ ਰੱਖਣੀ ਹੋਵੇਗੀ ਤਾਂ ਰਾਸ਼ਟਰਪਤੀ ਭੜਕ ਗਏ।
ਉਨ੍ਹਾਂ ਨੇ ਤੈਸ਼ ਵਿੱਚ ਆ ਕੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਰਿਪਬਲੀਕਨ ਕਿਧਰੇ ਹੋਣ ਨਹੀਂ ਜਾਣਗੇ। ਹੁਣ ਜੈਕਸਨਵਿਲੇ ਬੇਲੋੜੀ ਹਫੜਾ ਦਫੜੀ ਅਤੇ ਹਜ਼ਾਰਾਂ ਸ਼ੋਰਗੁੱਲ ਕਰਦੇ ਰਿਪਬਲੀਕਨਾਂ ਦਾ ਸਥਾਨ ਹੋਵੇਗਾ।
ਇਹ ਹੁਣ ਨਹੀਂ ਹੋਵੇਗਾ
ਇਹ ਇੱਕ ਹੈਰਾਨੀਜਨਕ ਅਤੇ ਦੁਖਦਾਈ ਪਲਟੀ ਸੀ ਅਤੇ ਇੱਕ ਰਾਸ਼ਟਰਪਤੀ ਨੇ ਦਿਲ ''ਤੇ ਪੱਥਰ ਰੱਖ ਕੇ ਇਹ ਸਭ ਕੀਤਾ ਸੀ।
ਇਹ ਬਿਆਨ ਲਗਾਤਾਰ ਤਿੰਨ ਰਾਤਾਂ ਤੋਂ ਵ੍ਹਾਈਟ ਹਾਊਸ ਦੀ ਕੋਰੋਨਾਵਾਇਰਸ ਬਾਰੇ ਬ੍ਰੀਫਿੰਗ ਵਿੱਚ ਜਾਰੀ ਕੀਤਾ ਗਿਆ ਹੈ।
ਰਾਸ਼ਟਰਪਤੀ ਨਾਲ ਹਵਾਈ ਯਾਤਰਾ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਆਪਣੇ ਮੈਡੀਕਲ ਸਲਾਹਕਾਰਾਂ ਵੱਲੋਂ ਇਹ ਨਹੀਂ ਦਰਸਾਇਆ ਗਿਆ, ਪਰ ਉਹ ਇਸਤੋਂ ਵੀ ਜ਼ਿਆਦਾ ਅਨੁਸ਼ਾਸਿਤ ਰਹੇ ਹਨ ਜਦੋਂ ਰਾਸ਼ਟਰਪਤੀ ਕਿਸੇ ਵੀ ਚੀਜ਼ ਜਾਂ ਸਭ ਕੁਝ ਬਾਰੇ ਭਾਸ਼ਣਾਂ ''ਤੇ ਕਈ ਘੰਟੇ ਬਿਤਾਉਂਦੇ ਹਨ।

ਸਭ ਤੋਂ ਯਾਦਗਾਰੀ ਤੌਰ ''ਤੇ ਇਸ ''ਤੇ ਕਿ ਕੋਰੋਨਾਵਾਇਰਸ ਦਾ ਇਲਾਜ ਕਰਨ ਲਈ ਕੀਟਾਣੂਨਾਸ਼ਕ ਅਤੇ ਧੁੱਪ ਨੂੰ ਸਰੀਰ ਵਿੱਚ ਇੰਜੈਕਟ ਕਰ ਲੈਣਾ ਚਾਹੀਦਾ ਹੈ।
ਇਸ ਰਾਸ਼ਟਰਪਤੀ ਨਾਲ ਮੈਂ ਉਸ ਯਾਦਗਾਰੀ ਬ੍ਰੀਫਿੰਗ ਵਿੱਚ ਮੌਜੂਦ ਸੀ ਅਤੇ ਮੈਂ ਇਸ ਬੁੱਧਵਾਰ ਨੂੰ ਉਨ੍ਹਾਂ ਦੀ ਬ੍ਰੀਫਿੰਗ ਲਈ ਮੁੜ ਤੋਂ ਵਾਪਸ ਆ ਗਿਆ ਸੀ।
ਇਸ ਵਾਰ ਉਹ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਅੰਦਰ ਅਤੇ ਬਾਹਰ ਹੋ ਚੁੱਕੇ ਸਨ, ਉਹ ਉਨ੍ਹਾਂ ਸੰਦੇਸ਼ਾਂ ''ਤੇ ਅਟਕੇ ਜੋ ਉਹ ਦੇਣਾ ਚਾਹੁੰਦੇ ਸਨ ਅਤੇ ਕਈ ਸਵਾਲਾਂ ''ਤੇ ਜਵਾਬ ਵੀ ਦਿੱਤੇ।
ਉਹ ਭੜਕੇ ਨਹੀਂ, ਨਾ ਹੀ ਝਗੜੇ ਵਿੱਚ ਪਏ। ਉਨ੍ਹਾਂ ਨੇ ਉਹੀ ਕੀਤਾ ਜੋ ਉਹ ਕਰਨ ਆਏ ਸਨ ਅਤੇ ਕਰਕੇ ਚਲੇ ਗਏ।
ਬਸ! ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਸੀਜ਼ਨ 2, ਸੀਜ਼ਨ 1 ਜਿੰਨਾ ਮਜ਼ੇਦਾਰ ਨਹੀਂ ਰਿਹਾ-ਹਾਲਾਂਕਿ ਐਪੀਸੋਡ ਬਹੁਤ ਘੱਟ ਹਨ।

ਇਸ ਹਫ਼ਤੇ ਮੈਂ ਇੱਕ ਸ਼ਾਮ ਨੂੰ ਕਿਸੇ ਬਗੀਚੇ ਵਿੱਚ ਉਨ੍ਹਾਂ ਨਾਲ ਬੈਠ ਕੇ ਚਰਚਾ ਕੀਤੀ ਜੋ ਪ੍ਰਸ਼ਾਸਕੀ ਕਾਰਜਾਂ ਵਿੱਚ ਨਜ਼ਦੀਕ ਤੋਂ ਸ਼ਾਮਲ ਸਨ। ਇਹ ਇੱਕ ਹੁਮਸ ਭਰੀ ਸ਼ਾਮ ਸੀ ਅਤੇ ਸ਼ਹਿਰ ਵਿੱਚ ਬੱਦਲ ਗਰਜਣੇ ਸ਼ੁਰੂ ਹੋ ਚੁੱਕੇ ਸਨ।
ਅਸੀਂ ਇੱਕ ਆਮ ਜਿਹੇ ਵਿਸ਼ੇ ਰਾਸ਼ਟਰਤੀ ਦੇ ਮਨੋਵਿਗਿਆਨ ''ਤੇ ਚਰਚਾ ਕਰਦੇ ਹੋਏ ਸਮਾਂ ਬਿਤਾਇਆ ਅਤੇ ਉਹ ਵਿਅਕਤੀ ਕਹਿ ਰਿਹਾ ਸੀ ਕਿ ਉਹ ਪੁਰਾਣੇ ਜ਼ਮਾਨੇ ਦੇ ''ਮਾਚੋਮੈਨ'' ਹਨ ਜਿਹੜੇ ਕਦੇ ਕਮਜ਼ੋਰ ਦਿਖਾਈ ਨਹੀਂ ਦੇਣਾ ਚਾਹੁੰਦੇ।
ਪਰ ਜੇਕਰ ਅਸੀਂ ਹੁਣ ਵੀ ਰਾਸ਼ਟਰਪਤੀ ਦੇ ਦਿਮਾਗ਼ ਦੀ ਮਨੋਵਿਗਿਆਨਕ ਸਥਿਤੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤਾਂ ਉਨ੍ਹਾਂ ਦੀ ਤਾਕਤ ਨੂੰ ਅਸੀਂ ਸਾਰੇ ਜਾਣਦੇ ਹਾਂ: ਵਿਅਕਤੀ, ਔਰਤ, ਪੁਰਸ਼, ਕੈਮਰਾ, ਟੀਵੀ-ਇੱਕ ਚੀਜ਼ ਅਜਿਹੀ ਜਿਹੜੀ ਕਮਜ਼ੋਰ ਹੋਣ ਨਾਲੋਂ ਵੀ ਬਦਤਰ ਹੈ, ਉਹ ਹੈ ਹਾਰਨਾ।
ਹਾਲਾਂਕਿ ਜਨਤਕ ਤੌਰ ''ਤੇ ਕਮਜ਼ੋਰ ਦਿਖਣ ਦੇ ਡਰ ਤੋਂ ਰਾਸ਼ਟਰਪਤੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦੀ ਚੋਣ ਮੁਹਿੰਮ ਜਿੱਤ ਰਹੀ ਹੈ ਅਤੇ ਅਮਰੀਕੀ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ, ਅਤੇ ਐਗਜ਼ਿਟ ਪੋਲ ਜਿਹੜੇ ਉਨ੍ਹਾਂ ਨੂੰ ਡੁੱਬਦੇ ਹੋਏ ਦਿਖਾਉਂਦੇ ਹਨ, ਉਹ ਜਾਅਲੀ ਖ਼ਬਰਾਂ ਹਨ, ਜਦੋਂਕਿ ਅਸਲੀਅਤ ਬਹੁਤ ਜ਼ਿਆਦਾ ਅਸਹਿਜ ਹੈ।
ਫਲੋਰਿਡਾ ਨੂੰ ਹੀ ਲੈ ਲਓ ਜਿੱਥੇ ਟਰੰਪ ਨੇ ਆਪਣਾ ਕਨਵੈਨਸ਼ਨ ਭਾਸ਼ਣ ਦੇਣਾ ਸੀ। ਇਸ ਸਮੇਂ ਇਹ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਭਿਆਨਕ ਵਾਧੇ ਦਾ ਕੇਂਦਰ ਹੈ।
21 ਮਿਲੀਅਨ ਦੀ ਆਬਾਦੀ ਨਾਲ ਪਿਛਲੇ ਹਫ਼ਤੇ ਇਹ ਪੂਰੇ ਯੂਰਪੀ ਸੰਘ ਦੀ ਤੁਲਨਾ ਵਿੱਚ ਇਸ ਵਿੱਚ ਪ੍ਰਤੀ ਦਿਨ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ।
ਫਲੋਰਿਡਾ ਵੀ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜ਼ੀਰੋ ਹੈ। ਜ਼ਰਾ ਸਾਲ 2000 ਦੇ ਬੁਸ਼ ਬਨਾਮ ਗੋਰ ਬਾਰੇ ਸੋਚੋ।

ਇਹ ਇੱਕ ਅਜਿਹਾ ਰਾਜ ਹੈ ਜਿੱਥੋਂ ਟਰੰਪ 2016 ਵਿੱਚ ਆਰਾਮ ਨਾਲ ਜਿੱਤੇ ਸੀ। ਇਹ ਇੱਕ ਅਜਿਹਾ ਰਾਜ ਹੈ ਜਿਸ ਬਾਰੇ ਉਨ੍ਹਾਂ ਨੇ ਸੋਚਿਆ ਸੀ ਕਿ ਇਹ ਨਵੰਬਰ ਵਿੱਚ ਉਨ੍ਹਾਂ ਨੂੰ ਹੁਲਾਰਾ ਦੇਵੇਗਾ।
ਪਰ ਕੁਇਨਿਪਿਐਕ ਯੂਨੀਵਰਸਿਟੀ ਦੇ ਤਾਜ਼ਾ ਪੋਲ ਵਿੱਚ ਡੈਮੋਕਰੇਟਿਕ ਉਮੀਦਵਾਰ ਜੋ ਬਾਈਡਨ 13 ਅੰਕ ਅੱਗੇ ਹਨ। ਤੇਰਾਂ...। ਇਹ ਇੱਕ ਵੱਡਾ ਫਰਕ ਹੈ।
ਇੱਥੇ ਬਹੁਤ ਸਾਰੇ ਹੋਰ ਰਾਜ ਹਨ ਜੋ ਰਾਸ਼ਟਰਪਤੀ ਟਰੰਪ ਨੂੰ ਪੱਛੜਦੇ ਹੋਏ ਦਿਖਾਉਂਦੇ ਹਨ।
ਪਿਛਲੇ ਹਫ਼ਤਿਆਂ ਵਿੱਚ ਜੋ ਨਹੀਂ ਬਦਲਿਆ ਉਹ ਵਿਗਿਆਨ ਹੈ। ਤੁਸੀਂ ਨਿਸ਼ਚਿੰਤ ਹੋ ਸਕਦੇ ਹੋ ਕਿ ਉਨ੍ਹਾਂ ਦੇ ਲੰਬੇ ਸਮੇਂ ਤੋਂ ਪੀੜਤ ਜਨਤਕ ਸਿਹਤ ਸਲਾਹਕਾਰ ਟੁੱਟੀ ਹੋਈ ਗ੍ਰਾਮੋਫੋਨ ਵਰਗੀਆਂ ਚੀਜ਼ਾਂ ਬਾਰੇ ਸੋਚ ਰਹੇ ਹਨ।
ਮਾਸਕ, ਸਮਾਜਿਕ ਦੂਰੀ, ਭੀੜ ਤੋਂ ਬਚਣਾ- ਹੋ ਸਕਦਾ ਹੈ ਕਿ ਇਹ ਰਾਸ਼ਟਰਪਤੀ ਨੇ ਅਜਿਹੀ ਤਬਦੀਲੀ ਆਪਣੇ ਡਾਕਟਰਾਂ ਦੀ ਸੁਣਨ ਕਰਕੇ ਕੀਤੀ ਹੋਵੇ। ਇਹ ਸੰਭਵ ਹੋ ਸਕਦਾ ਹੈ, ਪਰ ਮੈਨੂੰ ਅਜਿਹਾ ਨਹੀਂ ਲੱਗਦਾ।
ਜੇਕਰ ਅਸੀਂ ਕਿਸੇ ਮਹੱਤਵਪੂਰਨ ''ਚੀਜ਼'' ਦੀ ਤਲਾਸ਼ ਵਿੱਚ ਹਾਂ ਤਾਂ ਉਹ ਹੈ ਕਿ ਪਿਛਲੇ ਹਫ਼ਤੇ ਟਰੰਪ ਨੇ ਆਪਣੇ 2020 ਮੁਹਿੰਮ ਪ੍ਰਬੰਧਕ ਬ੍ਰੈਡ ਪਾਰਸਕਲੇ ਨੂੰ ਕੱਢ ਦਿੱਤਾ ਅਤੇ ਉਨ੍ਹਾਂ ਦੀ ਥਾਂ ਨਵਾਂ ਰੱਖ ਲਿਆ ਹੈ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਿਲ ਸਟੀਯਨ ਨੇ ਰਾਸ਼ਟਰਪਤੀ ਨੂੰ ਹੇਠਾਂ ਬੈਠਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਬਰਫ਼ ਦੀ ਠੰਢੀ ਬਾਲਟੀ ਦਿੱਤੀ ਹੈ। ਚੋਣਾਂ ਭਿਆਨਕ ਹਨ ਅਤੇ ਇਹ ਗਲਤ ਦਿਸ਼ਾ ਵਿੱਚ ਜਾ ਰਹੀਆਂ ਹਨ ਅਤੇ ਅਜੇ ਸਭ ਕੁਝ ਗੁਆਚਿਆ ਨਹੀਂ ਹੈ, ਪਰ ਇਹ ਜਲਦੀ ਬੇਕਾਬੂ ਹੋ ਸਕਦਾ ਹੈ।

ਦਿਸ਼ਾ ਅਤੇ ਸੁਰ ਵਿੱਚ ਤਬਦੀਲੀ ਕਰਨ ਦੀ ਤੁਰੰਤ ਜ਼ਰੂਰਤ ਹੈ। ਵਿਸ਼ੇਸ਼ ਰੂਪ ਨਾਲ ਜਦੋਂ ਕੋਵਿਡ-19 ਨਾਲ ਕੁਝ ਕਰਨ ਅਤੇ ਸਭ ਕੁਝ ਕਰਨ ਦੀ ਗੱਲ ਆਉਂਦੀ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੈਂ ਬਿਲ ਸਟੀਯਨ ਨੂੰ ਨਹੀਂ ਜਾਣਦਾ, ਭਾਵੇਂ ਕਿ ਉਨ੍ਹਾਂ ਬਾਰੇ ਬਹੁਤ ਚੰਗੀ ਸਮੀਖਿਆ ਪ੍ਰਾਪਤ ਹੋਈ ਹੈ।
ਉਹ ਜਿੰਨੇ ਮਰਜ਼ੀ ਹੁਸ਼ਿਆਰ ਹੋਣ, ਪਰ ਰਾਸ਼ਟਰਪਤੀ ਦੀ ਨਵੀਂ ਨਿਯੁਕਤੀ ਕਰਨ ਦੀ ਇੱਕ ਖ਼ਾਸ ਸ਼ੈਲੀ ਹੈ, ਫਿਰ ਉਹ ਅਗਲੇ ਦੋ ਜਾਂ ਤਿੰਨ ਹਫ਼ਤਿਆਂ ਤੱਕ ਉਹ ਹੀ ਕਰਦੇ ਹਨ ਜੋ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ, ਪਰ ਉਸਤੋਂ ਬਾਅਦ ਉਹ ਮੁੜ ਆਪਣੀ ਪੁਰਾਣੀ ਆਦਤ ਵੱਲ ਪਰਤ ਜਾਂਦੇ ਹਨ।
ਉਹ ਜੋ ਚੀਜ਼ਾਂ ਤੁਹਾਨੂੰ ਦੱਸਣਗੇ, ਉਨ੍ਹਾਂ ਦੀ ਉਨ੍ਹਾਂ ਨੇ ਆਪਣੇ ਲੰਬੇ ਅਤੇ ਰੰਗੀਨ ਕਰੀਅਰ ਦੌਰਾਨ ਬਹੁਤ ਚੰਗੀ ਤਰ੍ਹਾਂ ਪਾਲਣਾ ਕੀਤੀ ਹੈ, ਪਰ ਅਸੀਂ ਨਵੇਂ ਖੇਤਰ ਵਿੱਚ ਹਾਂ।
ਸਾਢੇ ਤਿੰਨ ਸਾਲ ਤੱਕ ਰਾਸ਼ਟਰਪਤੀ ਆਪਣੀਆਂ ਵਾਸਤਵਿਕਤਾਵਾਂ ਨੂੰ ਪਰਿਭਾਸ਼ਿਤ ਕਰਨ ਵਿੱਚ ਸਮਰੱਥ ਰਹੇ ਹਨ- ਆਪਣੇ ਖੁਦ ਦੇ ਵਿਚਾਰਾਂ ਦੇ ਅਨੁਰੂਪ ਬਿਆਨਾਂ ਤੋਂ ਪਲਟਣਾ, ਫੈਸ਼ਨ ਤੱਥ।
ਕੋਰੋਨਾਵਾਇਰਸ ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਨਹੀਂ ਹੋਇਆ ਹੈ। ਇਹ ਉਸ ਦੁਸ਼ਮਣ ਵਾਂਗ ਨਹੀਂ ਹੈ ਜਿਸਦਾ ਡੋਨਲਡ ਟਰੰਪ ਨੇ ਸਾਹਮਣਾ ਨਹੀਂ ਕੀਤਾ ਹੈ ਅਤੇ ਉਸਨੂੰ ਆਪਣੀ ਮਰਜ਼ੀ ਨਾਲ ਝੁਕਣਾ ਪਿਆ ਹੈ।

ਐਗਜ਼ਿਟ ਪੋਲ ਕੀ ਦਿਖਾ ਰਹੇ ਹਨ?
ਇਸ ਹਫ਼ਤੇ ਜੋ ਹੋਇਆ, ਉਹ ਇਹ ਹੈ ਕਿ ਐਗਜ਼ਿਟ ਪੋਲ ਕੀ ਦਿਖਾ ਰਹੇ ਹਨ ਅਤੇ ਉਨ੍ਹਾਂ ਦੇ ਵਿਗਿਆਨੀ ਵਾਰ-ਵਾਰ ਕੀ ਕਹਿੰਦੇ ਹਨ, ਇਹ ਪੂਰੀ ਤਰ੍ਹਾਂ ਇੱਕ ਸਮਾਨ ਹੈ। ਦਰਅਸਲ, ਉਹ ਨਵੰਬਰ ਵਿੱਚ ਹਾਰਨਾ ਨਹੀਂ ਚਾਹੁੰਦੇ।
ਇਸ 180 ਡਿਗਰੀ ਦੀ ਤਬਦੀਲੀ ਨਾਲ ਲਿਬਰਲ ਟਿੱਪਣੀਕਾਰ ਖੁੱਲ੍ਹ ਕੇ ਹੱਸ ਰਹੇ ਹਨ। ਪਰ ਉਨ੍ਹਾਂ ਨੂੰ ਵਧੇਰੇ ਸੁਚੇਤ ਰਹਿਣਾ ਚਾਹੀਦਾ ਹੈ।
ਇਹ ਤਬਦੀਲੀ ਬੇਕਾਰ ਹੋ ਸਕਦੀ ਹੈ, ਮਤਦਾਨ ਦੀ ਲੋੜ ਨੂੰ ਚੰਗੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ- ਬਹੁਤ ਸਾਰੇ ਅਮਰੀਕਨ ਦੇਖਣਗੇ ਕਿ ਅਮਰੀਕੀ ਲੋਕ ਜਿਸ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ, ਉਸ ਪੱਧਰ ਦੇ ਫੈਸਲੇ ਲੈਣੇ ਜ਼ਰੂਰੀ ਹਨ, ਕੀ ਅਜਿਹੇ ਵਿੱਚ ਉਨ੍ਹਾਂ ਦੇ ਰਾਸ਼ਟਰਪਤੀ ਤਰਕਸੰਗਤ ਅਤੇ ਆਮ ਵਿਵਹਾਰ ਕਰ ਰਹੇ ਹਨ, ਪਰ ਇਸ ਪੱਖੋਂ ਅਮਰੀਕੀ ਡਰੇ ਹੋਏ ਹਨ।
ਪਰ ਮੈਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਯਕੀਨਨ ਉਹ ਉਨ੍ਹਾਂ ਸਾਰੀਆਂ ਗੱਲਾਂ ਨੂੰ ਨਹੀਂ ਭੁੱਲਣਗੇ ਜੋ ਰਾਸ਼ਟਰਪਤੀ ਨੇ ਮਾਰਚ ਅਤੇ ਅਪ੍ਰੈਲ ਵਿੱਚ ਕਹੀਆਂ ਸਨ ਜਦੋਂ ਮਹਾਂਮਾਰੀ ਆਪਣੇ ਪੈਰ ਪਸਾਰ ਰਹੀ ਸੀ ਅਤੇ ਉਨ੍ਹਾਂ ਨੇ ਅਮਰੀਕੀ ਅਰਥਵਿਵਸਥਾ ਨੂੰ ਅਜਿਹੇ ਸਮੇਂ ਦੌਰਾਨ ਹੀ ਮੁੜ ਖੋਲ੍ਹਣ ਦੀ ਤਾਕੀਦ ਕੀਤੀ ਸੀ?
ਖੈਰ! ਮੈਂ ਇੰਨਾ ਹੀ ਕਹਾਂਗਾ ਕਿ ਸਰਕਸ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਲੋਕਾਂ ਦੀਆਂ ਯਾਦਾ ਛੋਟੀਆਂ ਹੁੰਦੀਆਂ ਹਨ। ਮੂਲਰ ਬਾਰੇ ਕੌਣ ਜ਼ਿਆਦਾ ਗੱਲ ਕਰਦਾ ਹੈ? ਜਾਂ ਰੂਸ? ਜਾਂ ਮਹਾਂਦੋਸ਼? ਰੌਸ਼ਨੀ ਦੀ ਇੱਕ ਕਿਰਨ ਕਿਸੇ ਇੱਕ ਸਥਾਨ ''ਤੇ ਲੰਬੇ ਸਮੇਂ ਤੱਕ ਨਹੀਂ ਰਹਿੰਦੀ।
ਨਵੇਂ ਵਿਕਾਸ, ਨਵੀਆਂ ਖ਼ਬਰੀ ਸੁਰਖੀਆਂ, ਕਥਾਨਕ ਟਵਿਸਟ ਲਈ ਸਾਡੀ ਬੇਚੈਨੀ ਕਾਰਨ ਅਸੀਂ ਸਮੂਹਿਕ ਤੌਰ ''ਤੇ ''ਧਿਆਨ ਨਾ ਲਗਾਉਣ ਦੇ ਵਿਕਾਰ'' ਤੋਂ ਪੀੜਤ ਜਾਪਦੇ ਹਾਂ ਅਤੇ ਇਹ ਰਾਸ਼ਟਰਪਤੀ ਉਸ ਨੂੰ ਹਰ ਕਿਸੇ ਨਾਲੋਂ ਬਿਹਤਰ ਸਮਝਦਾ ਹੈ।
ਕਈਆਂ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੋਵੇਗਾ ਕਿ ਇਹ ਰਾਸ਼ਟਰਪਤੀ ਦਾ ਹੁਣ ਤੱਕ ਦਾ ਸਭ ਤੋਂ ਖਰਾਬ ਹਫ਼ਤਾ ਹੈ। ਜੇਕਰ ਉਹ ਨਵੰਬਰ ਵਿੱਚ ਜਿੱਤ ਜਾਂਦੇ ਹਨ ਤਾਂ ਗੱਲ ਹੋਰ ਹੈ....।


ਇਹ ਵੀਡੀਓ ਵੀ ਦੇਖੋ
https://www.youtube.com/watch?v=fGZyqosEefs
https://www.youtube.com/watch?v=-w26yprYkZo
https://www.youtube.com/watch?v=w-3zlxxCvRE&t=6s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce4814ca-0e48-4647-aae3-af2af0aa09ee'',''assetType'': ''STY'',''pageCounter'': ''punjabi.international.story.53546036.page'',''title'': ''ਡੌਨਲਡ ਟਰੰਪ: \''ਮੇਕ ਅਮੈਰੀਕਾ ਗਰੇਟ ਅਗੇਨ\'' ਦਾ ਨਾਅਰਾ ਦੇਣ ਵਾਲੇ \''ਜ਼ਿੱਦੀ\'' ਟਰੰਪ ਦੇ ਝੁਕਣ ਦਾ ਲੇਖਾ-ਜੋਖਾ'',''author'': ''ਜੌਨ ਸੋਪੇਲ'',''published'': ''2020-07-27T02:58:36Z'',''updated'': ''2020-07-27T03:01:57Z''});s_bbcws(''track'',''pageView'');