ਨਿਦਾਨ ਸਿੰਘ ਸਚਦੇਵਾ: ਅਫ਼ਗਾਨਿਸਤਾਨ ''''ਚ ਅਗਵਾਹ ਸਿੱਖ ਆਗੂ ਨੇ ਵਾਪਸ ਆ ਕੇ ਸੁਣਾਈ ਹੱਡਬੀਤੀ
Monday, Jul 27, 2020 - 07:51 AM (IST)

ਇੱਕ ਮਹੀਨਾ ਪਹਿਲਾਂ ਅਫ਼ਗਾਨਿਸਤਾਨ ਵਿੱਚ ਅਗਵਾ ਕੀਤੇ ਗਏ ਅਤੇ ਪਿਛਲੇ ਦਿਨੀਂ ਰਿਹਾਅ ਹੋਏ ਅਫ਼ਗਾਨੀ ਸਿੱਖ ਨਿਦਾਨ ਸਿੰਘ ਸਚਦੇਵਾ ਕੁਝ ਹੋਰ ਸਿੱਖਾਂ ਸਣੇ ਭਾਰਤ ਪਹੁੰਚ ਗਏ ਹਨ।
ਬੀਬੀਸੀ ਪੱਤਰਕਾਰ ਜਸਪਾਲ ਸਿੰਘ ਮੁਤਾਬਕ ਨਿਦਾਨ ਸਿੰਘ ਸਚਦੇਵਾ ਨਾਲ 10 ਦੇ ਕਰੀਬ ਹੋਰ ਸਿੱਖ ਵੀ ਦਿੱਲੀ ਪਹੁੰਚੇ।
ਅਫ਼ਗਾਨਿਸਤਾਨ ਵਿੱਚ ਹਾਲ ਹੀ ''ਚ ਸਿੱਖ ਆਗੂ ਨਿਦਾਨ ਸਿੰਘ ਸਚਦੇਵਾ ਨੂੰ ਲਗਭਗ ਇੱਕ ਮਹੀਨਾ ਨਜ਼ਰਬੰਦ ਰੱਖ ਕੇ 18 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
26 ਜੁਲਾਈ ਨੂੰ ਉਨ੍ਹਾਂ ਦੇ ਨਾਲ 10 ਹੋਰ ਲੋਕਾਂ ਦੀ ਭਾਰਤ ਵਾਪਸੀ ਹੋਈ ਹੈ।
ਸਚਦੇਵਾ ਨੂੰ ਅਗਵਾ ਕਰਨ ਦਾ ਇਲਜ਼ਾਮ ਤਾਲਿਬਾਨ ''ਤੇ ਲੱਗਿਆ ਸੀ ਪਰ ਦੂਜੇ ਪਾਸੇ ਤਾਲਿਬਾਨ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰਿਆ ਸੀ ।
ਕੌਣ ਹਨ ਨਿਦਾਨ ਸਿੰਘ, ਉਨ੍ਹਾਂ ਨੂੰ ਅਫ਼ਗਾਨਿਸਤਾਨ ਵਿੱਚ ਕਿਵੇਂ ਅਗਵਾ ਕੀਤਾ ਗਿਆ। ਇਹ ਜਾਣਨ ਲਈ ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ ਵੈਕਸੀਨ ਬਾਰੇ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ
ਹੁਣ ਤੱਕ ਦੁਨੀਆ ਭਰ ''ਚ ਤਕਰੀਬਨ 20 ਦੇ ਕਰੀਬ ਸੰਭਾਵੀ ਕੋਰੋਨਾ ਟੀਕੇ ਵਿਕਸਤ ਕੀਤੇ ਜਾ ਚੁੱਕੇ ਹਨ। ਜਿੰਨ੍ਹਾਂ ਨੇ ਆਪਣੇ ਸ਼ੁਰੂਆਤੀ ਪ੍ਰੀਖਣਾਂ ''ਚ ਵਧੀਆ ਨਤੀਜੇ ਦਿੱਤੇ ਹਨ ਅਤੇ ਹੁਣ ਵਿਗਿਆਨੀ ਇਨ੍ਹਾਂ ਦੇ ਅਗਲੇ ਪੜਾਅ ਲਈ ਕਲੀਨਿਕਲ ਟਰਾਇਲ ਕਰ ਰਹੇ ਹਨ।

ਵੱਖ-ਵੱਖ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਅਤੇ ਖੋਜ ਸੰਸਥਾਵਾਂ ਵੱਲੋਂ ਲਗਭਗ 140 ਹੋਰ ਟੀਕਿਆਂ ''ਤੇ ਵੀ ਖੋਜ ਕਾਰਜ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਇੰਨ੍ਹਾਂ ''ਚੋਂ ਹੀ ਕੋਈ ਇੱਕ ਟੀਕਾ ਕੋਰੋਨਾ ਦੀ ਰੋਕਥਾਮ ਲਈ ਸਮਰੱਥ ਹੋਵੇਗਾ।
Click here to see the BBC interactiveਇਸ ਸਬੰਧੀ ਪਿਛਲੇ ਦੋ ਹਫ਼ਤੇ ਬਹੁਤ ਵਧੀਆ ਲੰਘੇ, ਪਹਿਲਾਂ ਅਮਰੀਕਾ ਫਿਰ ਬ੍ਰਿਟੇਨ, ਚੀਨ, ਰੂਸ ਅਤੇ ਭਾਰਤ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਕੋਰੋਨਾ ਲਈ ਤਿਆਰ ਕੀਤਾ ਜਾ ਰਿਹਾ ਸੰਭਾਵੀ ਟੀਕਾ ਆਪਣੇ ਸ਼ੁਰੂਆਤੀ ਗੇੜ੍ਹ ਦੇ ਪ੍ਰੀਖਣਾਂ ''ਚ ਸਫ਼ਲ ਰਿਹਾ ਹੈ।
ਕੋਰੋਨਾ ਦੇ ਟੀਕੇ ਨਾਲ ਜੁੜੇ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਲਈ ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ ਬਾਰੇ WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।

ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਹ ਨਹੀਂ ਹੈ ਕਿ ਇਹ ਚੀਜ਼ਾਂ ਪਹਿਲਾਂ ਲੋਕਾਂ ਲਈ ਜ਼ਰੂਰੀ ਨਹੀਂ ਸਨ। ਹਾਂ, ਇਹ ਜ਼ਰੂਰ ਸੀ ਕਿ ਖਾਣ-ਪੀਣ ਅਤੇ ਸਫਾਈ ਸਾਡੀ ਜੀਵਨ-ਸ਼ੈਲੀ ਦੀ ਉਹ ਗੱਲ ਸੀ, ਜਿਸ ਵਿੱਚ ਪਸੰਦ-ਨਾਪਸੰਦ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ।
ਵਿਸ਼ਵ ਸਿਹਤ ਸੰਗਠਨ ਵੱਲੋਂ ਖਾਣ-ਪੀਣ ਸਬੰਧੀ ਦਿੱਤੇ ਟਿਪਸ ਇੱਥੇ ਕਲਿੱਕ ਕਰਕੇ ਜਾਣੋ
ਵਿਗਿਆਨੀਆਂ ਨੇ ਲੱਭਿਆ ''ਵੱਡਾ ਕਾਕਰੋਚ''
ਇੰਡੋਨੇਸ਼ੀਆ ਦੇ ਵਿਗਿਆਨੀਆਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਡੂੰਘੇ ਸਮੁੰਦਰ ਵਿੱਚ ਰਹਿਣ ਵਾਲੇ ਸਭ ਤੋਂ ਵੱਡੇ ਕ੍ਰਸਟੇਸ਼ੀਅੰਸ ਵਿੱਚੋਂ ਇੱਕ ਮਿਲਿਆ ਹੈ- ਇਹ ਇੱਕ ਬਹੁਤ ਵੱਡੇ ਕਾਕਰੋਚ ਵਰਗਾ ਹੈ।
ਨਵਾਂ ਜੀਵ ਜੀਨਸ ਬੈਥੀਨੋਮਸ ਪ੍ਰਜਾਤੀ ਦਾ ਹੈ, ਜੋ ਡੂੰਘੇ ਸਮੁੰਦਰ ਵਿੱਚ ਰਹਿੰਦੇ ਹਨ। ਇਹ ਕਿਸੇ ਕੁੜੀ ਦੀ ਚੁੰਨੀ ਦੀ ਤਰ੍ਹਾਂ ਮਜ਼ਬੂਤ ਅਤੇ ਸਪਾਟ ਹੁੰਦੇ ਹਨ।
ਬੈਥੀਨੋਮਸ ਰਾਕਸਾ (ਇੰਡੋਨੇਸ਼ੀਆ ਭਾਸ਼ਾ ਵਿੱਚ "ਵਿਸ਼ਾਲ") ਸੁੰਡਾਂ ਦੀ ਖਾੜੀ ਵਿੱਚ ਪਾਏ ਗਏ ਹਨ। ਜੋ ਇੰਡੋਨੇਸ਼ੀਆ ਆਈਲੈਂਡ ਜਾਵਾ ਅਤੇ ਸੁਮਾਤਰਾ ਵਿਚਾਲੇ ਹੈ। ਇਹ ਹਿੰਦ ਮਹਾਂਸਾਗਰ ਵਿੱਚ ਸੁਮੰਦਰੀ ਤਟ ਤੋਂ 957 ਮੀਟਰ ਤੋਂ 1259 ਮੀਟਰ ਵਿਚਾਲੇ ਵੀ ਪਾਏ ਗਏ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਕਾਰਗਿਲ ਜੰਗ ਦੀ ਕਹਾਣੀ, ਪਾਕਿਸਤਾਨੀ ਫ਼ੌਜ ਨੂੰ ਰੋਟੀ ਖਵਾਉਣ ਵਾਲੇ ਇੱਕ ਬੰਦੇ ਦੀ ਜ਼ੁਬਾਨੀ
"ਮਈ 1999 ਵਿੱਚ ਇੱਕ ਦਿਨ ਮੈਂ ਗਿਲਗਿਟ ਦੇ ਪਿੰਡ ਜਗਲੋਟ ਨੇੜਿਓਂ ਲੰਘ ਰਿਹਾ ਸੀ। ਮੈਂ ਦੇਖਿਆ ਕਿ ਕੁਝ ਲੋਕ ਕਾਰਾਕੋਰਮ ਹਾਈਵੇਅ ਕਿਨਾਰੇ ਖੜ੍ਹੇ ਹੋ ਕੇ ਪਾਕਿਸਤਾਨੀ ਫ਼ੌਜ ਦੇ ਹੱਕ ''ਚ ਨਾਅਰੇ ਲਗਾ ਰਹੇ ਸਨ। ਇੱਕ ਹਸਪਤਾਲ ਵਿੱਚ ਅਜਿਹੇ ਲੋਕਾਂ ਨੂੰ ਵੀ ਦੇਖਿਆ ਜੋ ਜ਼ਖਮੀ ਸੈਨਿਕਾਂ ਨੂੰ ਖ਼ੂਨ ਦੇਣ ਆਏ ਸਨ।"

ਇਹ ਨਜ਼ਾਰਾ ਪਾਕਿਸਤਾਨੀ ਇਲਾਕੇ ਦੇ ਗੁਲ ਸ਼ੇਰ (ਬਦਲਿਆ ਹੋਇਆ ਨਾਂ) ਨੇ ਬੀਬੀਸੀ ਨਾਲ ਸਾਂਝਾ ਕੀਤਾ, ਹਾਲਾਂਕਿ ਇਸ ਦੀ ਪੁਸ਼ਟੀ ਬੀਬੀਸੀ ਖੁਦ ਨਹੀਂ ਕਰ ਸਕਦਾ।
ਗੁਲ ਸ਼ੇਰ ਦੀ ਉਮਰ 50 ਦੇ ਨੇੜੇ ਹੈ ਪਰ ਅੱਜ ਵੀ, 20 ਸਾਲ ਪਹਿਲਾਂ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਈ ਕਾਰਗਿਲ ਜੰਗ ਦੇ ਉਹ ਦਿਨ ਉਸ ਨੂੰ ਸਾਫ਼ ਯਾਦ ਹਨ।
ਗੁਲ ਸ਼ੇਰ ਨੇ ਕੀ-ਕੀ ਦੱਸਿਆ, ਜਾਣਨ ਲਈ ਇੱਥੇ ਕਲਿੱਕ ਕਰੋ

- ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
- ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ


ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=fGZyqosEefs&t=7s
https://www.youtube.com/watch?v=-4kIDyyQ_9k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1824c78a-063c-4abd-a417-4c62ad6a41c4'',''assetType'': ''STY'',''pageCounter'': ''punjabi.india.story.53549579.page'',''title'': ''ਨਿਦਾਨ ਸਿੰਘ ਸਚਦੇਵਾ: ਅਫ਼ਗਾਨਿਸਤਾਨ \''ਚ ਅਗਵਾਹ ਸਿੱਖ ਆਗੂ ਨੇ ਵਾਪਸ ਆ ਕੇ ਸੁਣਾਈ ਹੱਡਬੀਤੀ'',''published'': ''2020-07-27T02:13:51Z'',''updated'': ''2020-07-27T02:13:51Z''});s_bbcws(''track'',''pageView'');