ਸਮੁੰਦਰੀ ਜੀਵਨ : ਇੰਡੋਨੇਸ਼ੀਆਂ ਦੇ ਵਿਗਿਆਨੀਆਂ ਨੇ ਖੋਜਿਆ ਇਹ ''''ਨਵਾਂ ਜੀਵ''''
Sunday, Jul 26, 2020 - 03:06 PM (IST)

ਇੰਡੋਨੇਸ਼ੀਆ ਦੇ ਵਿਗਿਆਨੀਆਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਡੂੰਘੇ ਸਮੁੰਦਰ ਵਿੱਚ ਰਹਿਣ ਵਾਲੇ ਸਭ ਤੋਂ ਵੱਡੇ ਕ੍ਰਸਟੇਸ਼ੀਅੰਸ ਵਿੱਚੋਂ ਇੱਕ ਮਿਲਿਆ ਹੈ- ਇਹ ਇੱਕ ਬਹੁਤ ਵੱਡੇ ਕੋਕਰੇਚ ਵਰਗਾ ਹੈ।
ਨਵਾਂ ਜੀਵ ਜੀਨਸ ਬੈਥੀਨੋਮਸ ਪ੍ਰਜਾਤੀ ਦਾ ਹੈ, ਜੋ ਡੂੰਘੇ ਸਮੁੰਦਰ ਵਿੱਚ ਰਹਿੰਦੇ ਹਨ। ਇਹ ਕਿਸੇ ਕੁੜੀ ਦੀ ਚੁੰਨੀ ਦੀ ਤਰ੍ਹਾਂ ਮਜ਼ਬੂਤ ਅਤੇ ਸਪਾਟ ਹੁੰਦੇ ਹਨ।
ਬੈਥੀਨੋਮਸ ਰਾਕਸਾ (ਇੰਡੋਨੇਸ਼ੀਆ ਭਾਸ਼ਾ ਵਿੱਚ "ਵਿਸ਼ਾਲ") ਸੁੰਡਾਂ ਦੀ ਖਾੜੀ ਵਿੱਚ ਪਾਏ ਗਏ ਹਨ। ਜੋ ਇੰਡੋਨੇਸ਼ੀਆ ਆਈਲੈਂਡ ਜਾਵਾ ਅਤੇ ਸੁਮਾਤਰਾ ਵਿਚਾਲੇ ਹੈ। ਇਹ ਹਿੰਦ ਮਹਾਂਸਾਗਰ ਵਿੱਚ ਸੁਮੰਦਰੀ ਤਟ ਤੋਂ 957 ਮੀਟਰ ਤੋਂ 1259 ਮੀਟਰ ਵਿਚਾਲੇ ਵੀ ਪਾਏ ਗਏ।
ਇਹ ਵੀ ਪੜ੍ਹੋ:
- ਖੂੰਖਾਰ ਜਾਨਵਰਾਂ ਨਾਲ ਖੇਡਦਾ ਇਹ ਬੱਚਾ
- ਜਾਨਵਰਾਂ ਦੀ ਜ਼ਿੰਦਗੀ ''ਚ ਦਖਲ ਦੇ ਕੇ ਮਨੁੱਖ ਨੇ ਇੰਝ ਸਹੇੜੀਆਂ ਜਾਨਲੇਵਾ ਬਿਮਾਰੀਆਂ
- ਆਖ਼ਰ ਕੋਈ ਇਨਸਾਨ ਪਸ਼ੂਆਂ ਨਾਲ ਸੈਕਸ ਕਿਉਂ ਕਰਦਾ ਹੈ
ਆਮ ਤੌਰ ''ਤੇ 33 ਸੈਂਟੀਮੀਟਰ ਤੱਕ ਦੇ ਇਨ੍ਹਾਂ ਜੀਵਾਂ ਨੂੰ ਸੁਪਰਜੁਆਇੰਟ ਕਿਹਾ ਜਾਂਦਾ ਹੈ। ਕੁਝ ਜੀਵ 50 ਸੈਂਟੀਮੀਟਰ ਤੱਕ ਦੇ ਵੀ ਹੁੰਦੇ ਹਨ।

ਇੰਡੋਨੇਸ਼ੀਅਨ ਇੰਸਟੀਚਿਊਟ ਆਫ ਸਾਇੰਸਜ਼ (LIPI) ਦੇ ਮੁਖ ਖੋਜਕਾਰ ਕੋਨੀ ਮਾਰਗ੍ਰੇਟਾ ਸਿਦਬਾਲੋਕ ਮੁਤਾਬਕ, "ਇਸਦਾ ਆਕਾਰ ਅਸਲ ਵਿੱਚ ਬਹੁਤ ਵੱਡਾ ਹੈ ਅਤੇ ਜੀਨਸ ਬਾਥੀਨੋਮਸ ਪ੍ਰਜਾਤੀ ਦਾ ਇਹ ਦੂਜਾ ਸਭ ਤੋਂ ਵੱਡਾ ਜੀਵ ਹੈ।
ਦੁਨੀਆਂ ਭਰ ਵਿੱਚ ਸੁਪਰਜੁਆਇੰਟ ਆਈਸੋਪੋਡਸ ਦੀਆਂ ਸਿਰਫ਼ ਸੱਤ ਪ੍ਰਜਾਤੀਆਂ ਹਨ, ਜਿਨ੍ਹਾਂ ਬਾਰੇ ਪਤਾ ਹੈ। ਇਹ ਪਹਿਲੀ ਵਾਰ ਹੈ ਕਿ ਇਸ ਪ੍ਰਜਾਤੀ ਦਾ ਕੋਈ ਜੀਵ ਇੰਡੋਨੇਸ਼ੀਆ ਦੇ ਡੂੰਘੇ ਸੁਮੰਦਰ ਵਿੱਚ ਮਿਲਿਆ ਹੈ।
ਜਾਨਵਰਾਂ ਦੇ ਜਾਣਕਾਰ ਕਾਹੀਓ ਰਹਿਮਾਦੀ ਮੁਤਾਬਕ ਇਹ ਖੋਜ ਸੰਕੇਤ ਦਿੰਦਾ ਹੈ ਕਿ "ਇੰਡੋਨੇਸ਼ੀਆ ਦੀ ਜੈਵ ਵਿਭਿੰਨਤਾ ਬਾਰੇ ਕਈ ਗੱਲ ਅਜੇ ਤੱਕ ਸਾਨੂੰ ਨਹੀਂ ਪਤਾ ਹਨ।"
ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਮੁਤਾਬਕ ਆਈਸੋਪੌਡ ਦੇ ਵੱਡੇ ਹੋਣ ਪਿੱਛੇ ਕਈ ਸਿਧਾਂਤ ਹਨ।
ਇੱਕ ਸਿਧਾਂਤ ਇਹ ਹੈ ਕਿ ਅਜਿਹੇ ਜੀਵ ਆਪਣੇ ਅੰਦਰ ਬਹੁਤ ਆਕਸੀਜਨ ਭਰ ਲੈਂਦੇ ਹਨ। ਜਿਸ ਨਾਲ ਇਨ੍ਹਾਂ ਦਾ ਸਰੀਰ ਅਤੇ ਪੈਰ ਵੱਡੇ ਹੋ ਜਾਂਦੇ ਹਨ।
ਦੂਜਾ ਸਿਧਾਂਤ ਇਹ ਹੈ ਕਿ ਸਮੁੰਦਰ ਦੇ ਬਹੁਤ ਹੇਠਾਂ ਰਹਿੰਦੇ ਹਨ ਇਸ ਲਈ ਬਿਨਾਂ ਖਤਰੇ ਦੇ ਵੱਡੇ ਹੋ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇ ਸਰੀਰ ਵਿੱਚ ਮਾਸ ਘੱਟ ਹੁੰਦਾ ਹੈ, ਇਸ ਲਈ ਇਨ੍ਹਾਂ ਦੇ ਸ਼ਿਕਾਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਬੈਥੀਨੋਮਸ ਦੇ ਕੋਲ ਲੰਬੇ ਐਂਟੀਨੇ ਅਤੇ ਵੱਡੀਆਂ ਅੱਖਾਂ ਵੀ ਹੁੰਦੀਆਂ ਹਨ ਤਾਂ ਜੋ ਉਹ ਰਾਤ ਨੂੰ ਚੰਗੀ ਤਰ੍ਹਾਂ ਦੇਖ ਸਕਣ। ਪਰ ਇਹ ਦੇਖਣ ਵਿੱਚ ਜਿੰਨੇ ਖਤਰਨਾਕ ਹੁੰਦੇ ਹਨ, ਅਸਲ ਵਿੱਚ ਓਨੇ ਖ਼ਤਰਨਾਕ ਨਹੀਂ ਹਨ।
ਆਪਣੇ ਖਾਣੇ ਲਈ ਇਹ ਸਮੁੰਦਰ ਹੇਠਾਂ ਪਾਏ ਜਾਣ ਵਾਲੇ ਮਰੇ ਹੋਏ ਜਾਨਵਰਾਂ ਤੇ ਨਿਰਭਰ ਰਹਿੰਦੇ ਹਨ।

ਇੰਡੋਨੇਸ਼ੀਆ ਦੀ ਸਰਕਾਰੀ ਸੰਸਥਾ ਲਿਪੀ, ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਅਤੇ ਲੀ ਕੋਂਗ ਚਿਆਨ ਕੁਦਰਤੀ ਇਤਿਹਾਸ ਮਿਊਜ਼ੀਅਮ ਨਾਲ ਮਿਲ ਕੇ ਇਹ ਖੋਜ ਕੀਤੀ ਹੈ।
2018 ਵਿੱਚ ਦੋ ਹਫ਼ਤੇ ਤੱਕ ਚੱਲੀ ਮੁਹਿੰਮ ਦੌਰਾਨ ਇਸ ਟੀਮ ਨੇ 63 ਵੱਖ-ਵੱਖ ਥਾਵਾਂ ਤੇ ਰਿਸਰਚ ਕੀਤੀ ਸੀ ਅਤੇ ਇੱਕ ਦਰਜਨ ਨਵੀਆਂ ਪ੍ਰਜਾਤੀਆਂ ਦੀ ਪਛਾਣ ਕੀਤੀ ਸੀ।
ਟੀਮ ਦੇੁ ਮਤਾਬਕ ਉਨ੍ਹਾਂ ਨੂੰ ਇੱਕ ਨਰ ਅਤੇ ਇੱਕ ਮਾਦਾ ਬੈਥੀਨੋਮਸ ਮਿਲੇ ਹਨ, ਜਿਨ੍ਹਾਂ ਦੀ ਲੰਬਾਈ 36.3 ਸੈਂਟੀਮੀਟਰ ਅਤੇ 29.8 ਸੈਂਟੀਮੀਟਰ ਹੈ।
ਇਸ ਤੋਂ ਇਲਾਵਾ ਸੁੰਡਾ ਦੀ ਖਾੜੀ ਅਤੇ ਦੱਖਣੀ ਜਾਵਾ ਦੇ ਪਾਣੀ ਨਾਲ ਬਾਥੀਨੋਮਸ ਦੇ ਚਾਰ ਬੱਚੇ ਵੀ ਮਿਲੇ ਹਨ। ਹਾਲਾਂਕਿ ਉਨ੍ਹਾਂ ਦੀਆਂ ਪ੍ਰਜਾਤੀਆਂ ਦੀ ਪਛਾਣ ਅਜੇ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਨੂੰ ਪ੍ਰਭਾਸ਼ਿਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਅਜੇ ਵਿਕਸਿਤ ਨਹੀਂ ਹੋਈਆਂ।
ਇਹ ਵੀਡੀਓ ਵੀ ਦੇਖੋ:
https://www.youtube.com/watch?v=BIq7tPz3E_I
https://www.youtube.com/watch?v=zho4nfEvR1Y
https://www.youtube.com/watch?v=O50aVLEd40g
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3860a84b-005b-4efc-8d81-0a14e7768115'',''assetType'': ''STY'',''pageCounter'': ''punjabi.international.story.53533042.page'',''title'': ''ਸਮੁੰਦਰੀ ਜੀਵਨ : ਇੰਡੋਨੇਸ਼ੀਆਂ ਦੇ ਵਿਗਿਆਨੀਆਂ ਨੇ ਖੋਜਿਆ ਇਹ \''ਨਵਾਂ ਜੀਵ\'''',''published'': ''2020-07-26T09:32:33Z'',''updated'': ''2020-07-26T09:32:33Z''});s_bbcws(''track'',''pageView'');