ਕੋਰੋਨਾਵਾਇਰਸ: ਪੰਜਾਬ ''''ਚ ਸਰਕਾਰੀ ਸਕੂਲ ਦੀ ਫੀਸ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਅਹਿਮ ਐਲਾਨ- 5 ਅਹਿਮ ਖ਼ਬਰਾਂ

07/26/2020 7:36:07 AM

ਸਕੂਲ ਦੇ ਬੱਚੇ
Getty Images
(ਸੰਕੇਤਕ ਤਸਵੀਰ)

ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਲ 2020-21 ਸੈਸ਼ਨ ਲਈ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਕੋਲੋਂ ਨਾਲ ਤਾਂ ਦਾਖ਼ਲਾ, ਨਾ ਰੀ-ਐਡਮਿਸ਼ਨ ਅਤੇ ਨਾ ਹੀ ਟਿਊਸ਼ਨ ਫੀਸ ਲਈ ਜਾਵੇਗੀ।

ਪਿਛਥਲੇ ਦਿਨਾਂ ਵਿੱਚ ਦੇਖਿਆ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਹਾਲਾਂਕਿ ਇਸ ਦੇ ਅਸਲ ਕੀ ਕਾਰਨ ਹਨ ਉਸ ਉੱਤੇ ਕਈ ਤਰ੍ਹਾਂ ਦੇ ਤਰਕ ਹੈ। ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰਕੇ ਇਹ ਰਿਪੋਰਟ ਦੇਖ ਸਕਦੇ ਹੋ।

https://twitter.com/ANI/status/1287047391862898688

Click here to see the BBC interactive

ਕੋਰੋਨਾਵਾਇਰਸ ਦੀ ਦਵਾਈ ਜਿੱਥੇ ਵੀ ਬਣੇ, ਭਾਰਤ ਪਹੁੰਚਣ ''ਚ ਇਹ ਮੁਸ਼ਕਿਲਾਂ ਆ ਸਕਦੀਆਂ

ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਮੌਤਾਂ ਦੀ ਵੀ। ਭਾਰਤ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਲਾਗ ਦੇ ਮਾਮਲਿਆਂ ਵਿੱਚ ਤੀਜੇ ਨੰਬਰ ''ਤੇ ਹੈ।

ਜ਼ਾਹਿਰ ਹੈ ਸਾਰਿਆਂ ਦੀਆਂ ਨਜ਼ਰਾਂ ਕੋਰੋਨਾ ਵਾਇਰਸ ਦੀ ਵੈਕਸੀਨ ''ਤੇ ਹਨ ਜਿਸ ਨੂੰ ਭਾਰਤ ਸਣੇ ਦੁਨੀਆਂ ਦੇ ਕਈ ਦੇਸ ਬਣਾਉਣ ਵਿੱਚ ਲੱਗੇ ਹਨ।

ਵੈਕਸੀਨ
Getty Images
ਵਿਸ਼ਵ ਸਿਹਤ ਸੰਗਠਨ ਤੇ ਯੂਰਪੀ ਯੂਨੀਅਨ ਅਜਿਹੇ ਬਦਲ ਲੱਭ ਰਹੀ ਹੈ ਜਿਸ ਨਾਲ ਪੇਟੈਂਟ ਲਾਈਸੈਸਿੰਗ ਦਾ ਇੱਕ ਬੈਂਕ ਬਣਾ ਕੇ ਵੈਕਸੀਨ ਸਾਰੇ ਦੇਸਾਂ ਨੂੰ ਦਿੱਤੀ ਜਾ ਸਕੇ

ਦਰਜਨਾਂ ਕਲੀਨੀਕਲ ਟ੍ਰਾਇਲ ਹੋ ਰਹੇ ਹਨ ਅਤੇ ਕੁਝ ਦੇਸਾਂ ਵਿੱਚ ਇਹ ਟ੍ਰਾਇਲ ਦੂਜੇ ਫੇਸ ਵਿੱਚ ਵੀ ਪਹੁੰਚ ਚੁੱਕੇ ਹਨ।

ਕਈਆਂ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਇੱਕ ਵੈਕਸੀਨ ਤਿਆਰ ਹੋ ਸਕਦੀ ਹੈ ਪਰ ਜੇ ਇਹ ਵੈਕਸੀਨ ਬਣ ਵੀ ਗਈ ਤਾਂ ਦੁਨੀਆਂ ਦੇ ਹਰ ਕੋਨੇ ਤੱਕ ਇਹ ਕਿਵੇਂ ਪਹੁੰਚੇਗੀ? ਵਿਸਥਾਰ ਵਿੱਚ ਪੜ੍ਹੋ

ਰੈਫਰੈਂਡਮ 2020: ਕੈਪਟਨ ਅਮਰਿੰਦਰ ਨੇ ਕੈਨੇਡਾ ਸਰਕਾਰ ਦੇ ਇਸ ਨਵੇਂ ਫੈਸਲਾ ਦਾ ਕੀਤਾ ਸਵਾਗਤ

ਟਰੂਡੋ
Getty Images

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਾਲਿਸਤਾਨ ਪੱਖੀ ਸਮੂਹ ਸਿਖ਼ਸ ਫਾਰ ਜਸਟਿਸ (ਐਸ.ਐਫ.ਜੇ) ਵੱਲੋਂ ਕਰਵਾਏ ਜਾ ਰਹੇ ''ਰੈਫਰੈਂਡਮ 2020'' ਦੇ ਨਤੀਜਿਆਂ ਨੂੰ ਮਾਨਤਾ ਨਾ ਦੇਣ ਦੇ ਕੈਨੇਡਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਦੂਸਰੇ ਦੇਸ਼ ਵੀ ਕੈਨੇਡਾ ਵਾਂਗ ਹੀ ਅਜਿਹਾ ਕਦਮ ਚੁੱਕਣਗੇ ਅਤੇ ''ਰੈਫਰੈਂਡਮ 2020'' ਨੂੰ ਰੱਦ ਕਰਨਗੇ ਜਿਸਨੂੰ ਐਸਐਫਜੇ ਭਾਰਤ ਨੂੰ ਫਿਰਕੂ ਲੀਹਾਂ ''ਤੇ ਵੰਡਣ ਲਈ ਇਸਤੇਮਾਲ ਕਰ ਰਿਹਾ ਹੈ। ਇਸ ਸਬੰਧੀ ਕੈਪਟਨ ਨੇ ਹੋਰ ਕੀ ਕਿਹਾ ਇੱਥੇ ਕਲਿੱਕ ਕਰਕੇ ਪੜ੍ਹੋ।

ਇਹ ਵੀ ਪੜ੍ਹੋ- ਰੈਫਰੈਂਡਮ 2020: ਸਿੱਖਸ ਫਾਰ ਜਸਟਿਸ ਵੱਲੋਂ ਵੋਟਿੰਗ ਲਈ ਜਾਰੀ ਨਵਾਂ ਲਿੰਕ ਵੀ ਭਾਰਤ ''ਚ ਬਲਾਕ

ਦਿਲ ਬੇਚਾਰਾ: "ਫਿਲਮ ਨੂੰ ਦੇਖਦਿਆਂ ਰਾਜਪੂਤ ਦੀ ਮੌਤ ਤੋਂ ਪੈਦਾ ਹੋਇਆ ਖਲਾਅ ਗੂੰਜਣ ਲਗਦਾ ਹੈ।"

ਮੁਕੇਸ਼ ਛਾਬੜਾ ਨਿਰਦੇਸ਼ਿਤ ''ਦਿਲ ਬੇਚਾਰਾ'' ਝਾਰਖੰਡ ਦੇ ਜਮਸ਼ੇਦਪੁਰ ਦੀ ਕਿਜੀ ਬਾਸੂ ਅਤੇ ਇਮੈਨੁਇਲ ਰਾਜਕੁਮਾਰ ਜੂਨੀਅਰ ਉਰਫ ਮੈਨੀ ਦੀ ਪ੍ਰੇਮ ਕਹਾਣੀ ਹੈ। ਜਮਸ਼ੇਦਪੁਰ ਦੇ ਕਿਜੀ (ਬੰਗਾਲੀ), ਮੈਨੀ (ਈਸਾਈ), ਜੇਪੀ (ਬਿਹਾਰੀ), ਡਾ. ਝਾਅ ਅਤੇ ਸਥਾਨਕ ਲਹਿਜੇ ਵਿੱਚ ਬੋਲਦੇ ਹੋਰ ਸਹਿਯੋਗੀ ਕਿਰਦਾਰ ਅਸਲ ਲਗਦੇ ਹਨ।

ਜਾਂਬੀਆਂ ਵਿੱਚ ਪੈਦਾ ਹੋਈ ਬੰਗਾਲੀ ਮਾਂ-ਬਾਪ ਦੀ ਬੇਟੀ ਕਿਜੀ ਥਾਇਰਾਇਡ ਕੈਂਸਰ ਤੋਂ ਪੀੜਤ ਹੈ।

ਆਕਸੀਜਨ ਦਾ ਛੋਟਾ ਸਿਲੰਡਰ (ਪੁਸ਼ਪੇਂਦਰ) ਨਾਲ ਲੈ ਕੇ ਚਲਦੀ ਹੈ। ਆਪਣੀ ਨਿਸ਼ਚਿਤ ਮੌਤ ਤੋਂ ਜਾਣੂ ਕਿਜੀ ਦੀ ਕਿਸੇ ਆਮ ਕੁੜੀ ਦੀ ਤਰ੍ਹਾਂ ਸੋਚਣ, ਜਿਉਣ ਅਤੇ ਪਿਆਰ ਕਰਨ ਦੀ ਇੱਛਾ ਖਤਮ ਹੋ ਚੁੱਕੀ ਹੈ। ਪੂਰਾ ਰਿਵਿਊ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

ਉਹ ਮੁਲਕ ਜਿੱਥੇ ਵਿਆਹ ਲਈ ਕੁੜੀਆਂ ਨੂੰ ਅਗਵਾਹ ਕੀਤਾ ਜਾਂਦਾ ਹੈ

ਇੰਡੋਨੇਸ਼ੀਆ ਦੇ ਅਧਿਕਾਰੀ ਟਾਪੂ ਸੁੰਬਾ ਵਿੱਚ ਚੱਲਦੀ ਆ ਰਹੀ ਇੱਕ ਵਿਵਾਦਤ ਪ੍ਰਥਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਹਨ। ਇਹ ਪ੍ਰਥਾ ਵਿਆਹ ਲਈ ਕੁੜੀਆਂ ਨੂੰ ਅਗਵਾ ਕਰਨ ਦੀ ਹੈ।

ਇੰਡੋਨੇਸ਼ੀਆ
Getty Images
ਸੁੰਬਾ ਦੀਆਂ ਔਰਤਾਂ ਆਪਣੇ ਪੁਰਖਾਂ ਦੀਆਂ ਕਬਰਾਂ ''ਤੇ ਰਸਮਾਂ ਕਰਦੀਆਂ ਹਨ

ਕੁੜੀਆਂ ਨੂੰ ਅਗਵਾ ਕਰਨ ਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਗਤਿਵਿਧੀ ਨੂੰ ਰੋਕਣ ਲਈ ਕੌਮੀ ਪੱਧਰ ''ਤੇ ਇੱਕ ਬਹਿਸ ਸ਼ੁਰੂ ਹੋ ਗਈ ਹੈ।

ਇਸ ਪ੍ਰਥਾ ਵਿੱਚ ਔਰਤਾਂ ਨਾਲ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਪਰਿਵਾਰ ਵਾਲੇ ਜਾਂ ਦੋਸਤ ਜ਼ਬਰਦਸਤੀ ਚੱਕ ਲੈਂਦੇ ਹਨ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=tYO8BZ6ZEPg&t=4s

https://www.youtube.com/watch?v=pxURhYRBdY0&t=21s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce66f044-b268-4d13-b8b9-58f10e967145'',''assetType'': ''STY'',''pageCounter'': ''punjabi.india.story.53541716.page'',''title'': ''ਕੋਰੋਨਾਵਾਇਰਸ: ਪੰਜਾਬ \''ਚ ਸਰਕਾਰੀ ਸਕੂਲ ਦੀ ਫੀਸ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਅਹਿਮ ਐਲਾਨ- 5 ਅਹਿਮ ਖ਼ਬਰਾਂ'',''published'': ''2020-07-26T02:02:38Z'',''updated'': ''2020-07-26T02:02:38Z''});s_bbcws(''track'',''pageView'');

Related News