ਕੋਰੋਨਾਵਾਇਰਸ ਵੈਕਸੀਨ ਨਾਲ ਸਬੰਧਤ ਇਨ੍ਹਾਂ 4 ਸਵਾਲਾਂ ਦੇ ਜਾਣੋ ਜਵਾਬ
Sunday, Jul 26, 2020 - 07:06 AM (IST)


ਹੁਣ ਤੱਕ ਦੁਨੀਆ ਭਰ ''ਚ ਤਕਰੀਬਨ 20 ਦੇ ਕਰੀਬ ਸੰਭਾਵੀ ਕੋਰੋਨਾ ਟੀਕੇ ਵਿਕਸਤ ਕੀਤੇ ਜਾ ਚੁੱਕੇ ਹਨ। ਜਿੰਨ੍ਹਾਂ ਨੇ ਆਪਣੇ ਸ਼ੁਰੂਆਤੀ ਪ੍ਰੀਖਣਾਂ ''ਚ ਵਧੀਆ ਨਤੀਜੇ ਦਿੱਤੇ ਹਨ ਅਤੇ ਹੁਣ ਵਿਗਿਆਨੀ ਇਨ੍ਹਾਂ ਦੇ ਅਗਲੇ ਪੜਾਅ ਲਈ ''ਕਲੀਨਿਕਲ ਟਰਾਇਲ ਕਰ ਰਹੇ ਹਨ।
ਵੱਖ-ਵੱਖ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਅਤੇ ਖੋਜ ਸੰਸਥਾਵਾਂ ਵੱਲੋਂ ਲਗਭਗ 140 ਹੋਰ ਟੀਕਿਆਂ ''ਤੇ ਵੀ ਖੋਜ ਕਾਰਜ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਇੰਨ੍ਹਾਂ ''ਚੋਂ ਹੀ ਕੋਈ ਇੱਕ ਟੀਕਾ ਕੋਰੋਨਾ ਦੀ ਰੋਕਥਾਮ ਲਈ ਸਮਰੱਥ ਹੋਵੇਗਾ।
ਇਸ ਸਬੰਧੀ ਪਿਛਲੇ ਦੋ ਹਫ਼ਤੇ ਬਹੁਤ ਵਧੀਆ ਲੰਘੇ, ਪਹਿਲਾਂ ਅਮਰੀਕਾ ਫਿਰ ਬ੍ਰਿਟੇਨ, ਚੀਨ, ਰੂਸ ਅਤੇ ਭਾਰਤ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਕੋਰੋਨਾ ਲਈ ਤਿਆਰ ਕੀਤਾ ਜਾ ਰਿਹਾ ਸੰਭਾਵੀ ਟੀਕਾ ਆਪਣੇ ਸ਼ੁਰੂਆਤੀ ਗੇੜ੍ਹ ਦੇ ਪ੍ਰੀਖਣਾਂ ''ਚ ਸਫ਼ਲ ਰਿਹਾ ਹੈ।
Click here to see the BBC interactiveਬਹੁਤ ਸਾਰੇ ਪਾਠਕਾਂ ਨੇ ਇਸ ਕੋਰੋਨਾ ਦੇ ਸੰਭਾਵੀ ਟੀਕਿਆਂ ਸਬੰਧੀ ਕੁੱਝ ਸਵਾਲ ਸਾਡੇ ਅੱਗੇ ਰੱਖੇ ਹਨ। ਬੀਬੀਸੀ ਦੀ ਹੈਲਥ ਐਡੀਟਰ ਮਿਸ਼ੇਲ ਰਾਬਰਟਸ ਨੇ ਇੰਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ:
ਪਹਿਲਾ ਸਵਾਲ: ਕੀ ਕੋਰੋਨਾ ਵੈਕਸੀਨ 100 ਫੀਸਦ ਸੁਰੱਖਿਅਤ ਹੋਵੇਗਾ? ਕੀ ਇਸ ਟੀਕੇ ਦੇ ਕੁੱਝ ਅਣਚਾਹੇ ਪ੍ਰਭਾਵ ਤਾਂ ਸਾਹਮਣੇ ਨਹੀਂ ਆਉਣਗੇ?
ਜਵਾਬ: ਸਖ਼ਤ ਸੁਰੱਖਿਆ ਜਾਂਚ ਤੋਂ ਬਾਅਦ ਹੀ ਕਿਸੇ ਵੀ ਟੀਕੇ ਦੀ ਵਿਆਪਕ ਵਰਤੋਂ ਦੀ ਮਨਜ਼ੂਰੀ ਮਿਲਦੀ ਹੈ। ਇਸ ਲਈ ਕਈ ਗੇੜਾਂ ਵਿੱਚੋਂ ਲੰਘਣਾ ਪੈਂਦਾ ਹੈ।
ਪਰ ਕੋਵਿਡ-19 ਦਾ ਟੀਕਾ ਲੱਭਣ ਲਈ ਖੋਜ ਕਾਰਜ ਤੇਜ਼ੀ ਨਾਲ ਕੀਤਾ ਗਿਆ ਹੈ।
ਖੋਜ ਸਬੰਧੀ ਕਾਰਜ ਵੀ ਆਮ ਗਤੀ ਨਾਲੋਂ ਵਧੇਰੇ ਤੇਜ਼ ਹੈ। ਫਿਰ ਵੀ ਕਲੀਨਿਕਲ ਟਰਾਇਲ ''ਚ ਉਨ੍ਹਾਂ ਸਾਰੇ ਹੀ ਮਾਪਦੰਡਾਂ ਨੂੰ ਧਿਆਨ ''ਚ ਰੱਖ ਕੇ ਪ੍ਰੀਖਣ ਕੀਤੇ ਜਾ ਰਹੇ ਹਨ ਜੋ ਕਿ ਇੱਕ ਟੀਕੇ ਦੀ ਵਰਤੋਂ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਜ਼ਰੂਰੀ ਹੁੰਦੇ ਹਨ।

ਮੈਡੀਕਲ ਸਾਇੰਸ ਦਾ ਮੰਨਣਾ ਹੈ ਕਿ ਕਿਸੇ ਵੀ ਇਲਾਜ ਦੇ ਕੁੱਝ ਮਾੜੇ ਪ੍ਰਭਾਵ ਹੋ ਸਕਦੇ ਹਨ ਅਤੇ ਟੀਕੇ ਦੇ ਸਬੰਧ ''ਚ ਵੀ ਇਹੀ ਧਾਰਨਾ ਹੈ।
ਪਰ ਟੀਕੇ ਦਾ ਸਭ ਤੋਂ ਆਮ ਮਾੜਾ ਪ੍ਰਭਾਵ ਵੀ ਮਾਮੂਲੀ ਜਿਹਾ ਹੁੰਦਾ ਹੈ, ਜਿਵੇਂ ਸਰੀਰ ਦੇ ਕਿਸੇ ਹਿੱਸੇ ''ਚ ਸੋਜ ਜਾਂ ਚਮੜੀ ''ਤੇ ਲਾਲ ਧੱਬੇ, ਉਹ ਵੀ ਉਸ ਥਾਂ ''ਤੇ ਜਿੱਥੇ ਟੀਕਾ ਲੱਗਾ ਹੋਵੇ ਆਦਿ।
ਦੂਜਾ ਸਵਾਲ: ਕੀ ਕੋਵਿਡ-19 ਲਈ ਪੁਰਾਣੇ ਹੀ ਫਲੂ ਦੇ ਟੀਕੇ ਨੂੰ ਹੋਰ ਵਿਕਸਤ ਕੀਤਾ ਗਿਆ ਹੈ?
ਜਵਾਬ: ਮੌਸਮੀ ਫਲੂ ਤੋਂ ਬਚਾਅ ਲਈ ਲੱਗਣ ਵਾਲਾ ਟੀਕਾ ਕੋਵਿਡ-19 ਤੋਂ ਬਚਾਅ ਨਹੀਂ ਕਰ ਸਕੇਗਾ। ਫਲੂ (ਇਨਫਲੂਐਂਜਾ) ਅਤੇ ਕੋਰੋਨਾ ਲਾਗ ਦੋਵੇਂ ਹੀ ਵੱਖ-ਵੱਖ ਬਿਮਾਰੀਆਂ ਹਨ, ਜੋ ਕਿ ਵੱਖੋ-ਵੱਖ ਵਾਇਰਸ ਕਰਕੇ ਹੁੰਦੀਆਂ ਹਨ।
ਪਰ ਫਲੂ ਦਾ ਟੀਕਾ ਲਗਵਾਉਣਾ ਇੱਕ ਚੰਗਾ ਵਿਚਾਰ ਹੈ, ਕਿਉਂਕਿ ਇਹ ਵੀ ਤੁਹਾਡੀ ਸਿਹਤ ਦੀ ਰੱਖਿਆ ਤਾਂ ਕਰਦਾ ਹੀ ਹੈ।
ਫਲੂ ਕਾਰਨ ਕਈ ਲੋਕ ਗੰਭੀਰ ਤੌਰ ''ਤੇ ਬਿਮਾਰ ਹੋ ਜਾਂਦੇ ਹਨ। ਇਸ ਲਈ ਜਿੰਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਵਧੇਰੇ ਖ਼ਤਰਾ ਹੈ, ਭਾਵ ਕਿ 65 ਸਾਲ ਤੋਂ ਉਪਰ ਦੀ ਉਮਰ ਦੇ ਲੋਕ ਜਾਂ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਲੋਕ ਅਹਿਤਿਆਤ ਵੱਜੋਂ ਫਲੂ ਦਾ ਟੀਕਾ ਲਗਵਾ ਸਕਦੇ ਹਨ।
https://www.youtube.com/watch?v=U9hPYaPf91k&t=41s
ਤੀਜਾ ਸਵਾਲ: ਕੀ ਟਰਾਂਸਪਲਾਂਟ ਦੀ ਪ੍ਰਕ੍ਰਿਆ ''ਚੋਂ ਨਿਕਲ ਚੁੱਕੇ ਲੋਕ ਵੀ ਟੀਕੇ ਦਾ ਲਾਭ ਲੈ ਸਕਣਗੇ?
ਜਵਾਬ: ਵਿਗਿਆਨੀ ਕਈ ਤਰ੍ਹਾਂ ਦੇ ਸੰਭਾਵੀ ਟੀਕਿਆਂ ''ਤੇ ਕੰਮ ਕਰ ਰਹੇ ਹਨ। ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਪਰ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਟੀਕਾ ਵਧੇਰੇ ਕਾਰਗਰ ਸਿੱਧ ਹੋਵੇਗਾ।
ਟੀਕੇ ਦੇ ਵੱਖ-ਵੱਖ ਸੰਸਕਰਣ ਕੁੱਝ ਲੋਕਾਂ ਲਈ ਦੂਜੇ ਲੋਕਾਂ ਦੇ ਮੁਕਾਬਲੇ ਵਧੇਰੇ ਉਚਿਤ ਹੋ ਸਕਦੇ ਹਨ।
ਅਜਿਹੇ ਹੀ ਕਈ ਸਵਾਲਾਂ ਦੇ ਜਵਾਬਾਂ ਦੀ ਭਾਲ ''ਚ ਟੈਸਟ ਕੀਤੇ ਜਾ ਰਹੇ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਟੀਕਾਕਰਣ ਤੋਂ ਕਿਸ ਨੂੰ ਕਿੰਨਾ ਲਾਭ ਹੋ ਸਕਦਾ ਹੈ।
ਜੇਕਰ ਹੁਣ ਗੱਲ ਖਾਸ ਤੌਰ ''ਤੇ ਟਰਾਂਸਪਲਾਂਟ ਦੀ ਕਰੀਏ ਤਾਂ ਜੇਕਰ ਤੁਸੀਂ ਟਰਾਂਸਪਲਾਂਟ ਕਰਵਾਇਆ ਹੈ ਅਤੇ ਇਸ ਕਾਰਨ ਤੁਸੀਂ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਦਬਾਉਣ ਵਾਲੀਆਂ ਦਵਾਈਆਂ ਲੈ ਰਹੇ ਹੋ ਤਾਂ ਜੋ ਤੁਹਾਡਾ ਸਰੀਰ ਟਰਾਂਸਪਲਾਂਟ ਸਵੀਕਾਰ ਕਰ ਲਏ , ਤਾਂ ਕੁੱਝ ਟੀਕੇ ਜਿਵੇਂ ਕਿ ''ਜੈਵ'' ਟੀਕੇ, ਜਿਨ੍ਹਾਂ ਵਿੱਚ ਕਮਜ਼ੋਰ ਬੈਕਟੀਰੀਆ ਜਾਂ ਵਾਇਰਸ ਹੈ, ਤੁਹਾਨੂੰ ਨਹੀਂ ਲੈਣਾ ਚਾਹੀਦਾ।
https://www.youtube.com/watch?v=qbUxSs-CtM4&t=2s
ਚੌਥਾ ਸਵਾਲ: ਜੇਕਰ ਵਾਇਰਸ ਆਪਣਾ ਰੂਪ ਬਦਲ ਲੈਂਦਾ ਹੈ ਤਾਂ ਕੀ ਇਹ ਸੰਭਾਵੀ ਟੀਕੇ ਫਿਰ ਵੀ ਕਾਰਗਰ ਹੋਣਗੇ?
ਜਵਾਬ: ਮੌਜੂਦਾ ਸਮੇਂ ''ਚ ਜਿੰਨ੍ਹਾਂ ਟੀਕਿਆਂ ''ਤੇ ਕੰਮ ਕੀਤਾ ਜਾ ਰਿਹਾ ਹੈ ਉਹ ਹਾਲ ਦੀ ਸਥਿਤੀ ''ਚ ਫੈਲੇ ਲਾਗ ਦੇ ਨਮੂਨਿਆਂ ''ਤੇ ਹੀ ਅਧਾਰਤ ਹੈ।
ਇਹ ਵੀ ਸੱਚ ਹੈ ਕਿ ਵਾਇਰਸ ਆਪਣਾ ਰੂਪ ਬਦਲ ਲੈਂਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੇ ਟੀਕਾ ਦਾ ਪ੍ਰਭਾਵ ਘੱਟ ਹੋ ਜਾਵੇਗਾ।
ਅਜਿਹੀ ਸਥਿਤੀ ''ਚ ਇਹ ਖਾਸ ਰਹੇਗਾ ਕਿ ਵਾਇਰਸ ''ਚ ਬਦਲਾਵ ਕਿੰਨਾ ਵੱਡਾ ਅਤੇ ਮਹੱਤਵਪੂਰਨ ਹੈ।
ਉਸ ਸਮੇਂ ਵਿਗਿਆਨੀਆਂ ਨੂੰ ਇਹ ਵੇਖਣਾ ਪਵੇਗਾ ਕਿ ਕੀ ਵਾਇਰਸ ਨੇ ਉਨ੍ਹਾਂ ਹਿੱਸਿਆਂ ਨੂੰ ਹੀ ਬਦਲ ਦਿੱਤਾ ਹੈ ਜਿਸ ''ਤੇ ਟੀਕੇ ਨੇ ਸਭ ਤੋਂ ਵੱਧ ਪ੍ਰਭਾਵ ਪਾਉਣਾ ਸੀ।

ਇਸ ਸਮੇਂ ਪ੍ਰੀਖਣ ਕੀਤੇ ਜਾ ਰਹੇ ਬਹੁਤ ਸਾਰੇ ਕੋਰੋਨਾਵਾਇਰਸ ਟੀਕਿਆਂ ''ਚ ਵਾਇਰਸ ਦੇ ਜੈਨੇਟਿਕ ਨਿਰਦੇਸ਼ ਸ਼ਾਮਲ ਹਨ।
ਮਿਸਾਲ ਦੇ ਤੌਰ ''ਤੇ ਵਿਗਿਆਨੀਆਂ ਨੇ ਵਾਇਰਸ ਦੇ ਤਿੱਖੇ ਕੰਢੇਦਾਰ ''ਪ੍ਰੋਟੀਨ ਸਪਾਈਕ'', ਜਿਸ ਦੀ ਮਦਦ ਨਾਲ ਉਹ ਮਨੁੱਖੀ ਸਰੀਰ ''ਚ ਮੌਜੂਦ ਸੈੱਲਾਂ ''ਤੇ ਹਮਲਾ ਕਰਦਾ ਹੈ, ਉਸ ਦੇ ਜੈਨੇਟਿਕ ਨਿਰਦੇਸ਼ ਸੰਭਾਵੀ ਟੀਕੇ ''ਚ ਸ਼ਾਮਲ ਕੀਤੇ ਹਨ।
ਵਿਗਿਆਨੀਆਂ ਨੇ ਆਪਣੀ ਹੁਣ ਤੱਕ ਦੀ ਖੋਜ ''ਚ ਕੋਰੋਨਾ ਵਾਇਰਸ ਦੇ ਇਸ ਹਿੱਸੇ ''ਚ ਕੋਈ ਬਦਲਾਵ ਨਹੀਂ ਵੇਖਿਆ ਹੈ, ਜੋ ਕਿ ਸੰਭਾਵੀ ਟੀਕੇ ਦੇ ਪ੍ਰਭਾਵ ਨੂੰ ਬੇਕਾਰ ਸਿੱਧ ਕਰ ਸਕੇ।

- ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
- ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
- ਕੋਰੋਨਾਵਾਇਰਸ: ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ


ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=uzACQwuaQ9Y
https://www.youtube.com/watch?v=33p-LvhPsys&t=65s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a9acfe20-1a9d-4715-815c-a006e92497da'',''assetType'': ''STY'',''pageCounter'': ''punjabi.international.story.53535671.page'',''title'': ''ਕੋਰੋਨਾਵਾਇਰਸ ਵੈਕਸੀਨ ਨਾਲ ਸਬੰਧਤ ਇਨ੍ਹਾਂ 4 ਸਵਾਲਾਂ ਦੇ ਜਾਣੋ ਜਵਾਬ'',''published'': ''2020-07-26T01:34:20Z'',''updated'': ''2020-07-26T01:34:20Z''});s_bbcws(''track'',''pageView'');