ਦਿਲ ਬੇਚਾਰਾ: "ਫਿਲਮ ਨੂੰ ਦੇਖਦਿਆਂ ਰਾਜਪੂਤ ਦੀ ਮੌਤ ਤੋਂ ਪੈਦਾ ਹੋਇਆ ਖਲਾਅ ਗੂੰਜਣ ਲਗਦਾ ਹੈ।"

07/25/2020 4:06:06 PM

ਮੁਮਕਿਨ ਹੈ ਸ਼ਹਿਰੀ ਦਰਸ਼ਕਾਂ ਵਿੱਚੋਂ ਕੁਝ ਨੇ ਜੌਨ ਗ੍ਰੀਨ ਦਾ ਲੇਖ ''ਦ ਫਾਲਟ ਇਨ ਅਵਰ ਸਟਾਰਜ਼'' ਪੜ੍ਹਿਆ ਹੋਵੇ ਅਤੇ ਉਸ ''ਤੇ ਬਣੀ ਹਾਲੀਵੁੱਡ ਫਿਲਮ ਵੀ ਦੇਖ ਲਈ ਹੋਵੇ।

ਫਿਰ ਵੀ ਉਹਨਾਂ ਨੂੰ ਇਸ ਫਿਲਮ ਵਿੱਚ ਨਵੀਨਤਾ ਮਿਲੇਗੀ। ਸ਼ਸ਼ਾਂਕ ਖੇਤਾਨ ਅਤੇ ਸੁਪ੍ਰਤਿਮ ਸੇਨਗੁਪਤਾ ਨੇ ਉਹਨਾਂ ਨੂੰ ਇੱਕ ਨਵੇਂ ਪਰਿਵੇਸ਼ ਵਿੱਚ ਨਵੇਂ ਕਿਰਦਾਰਾਂ ਵਿੱਚ ਪੇਸ਼ ਕੀਤਾ ਹੈ।

ਮੂਲ ਲੇਖ ਅਤੇ ਅੰਗਰੇਜੀ ਫਿਲਮ ਦਾ ਹਿੰਦੀ ਵਿੱਚ ਭਾਰਤੀ ਅਡਾਪਟੇਸ਼ਨ, ਹਿੰਦੀ ਫਿਲਮਾਂ ਦੀਆਂ ਉਹਨਾਂ ਕਹਾਣੀਆਂ, ਪ੍ਰੇਮ ਕਹਾਣੀਆਂ ਦੇ ਜਾਣੂ ਦਾਇਰੇ ਵਿੱਚ ਆ ਗਿਆ ਹੈ। ਜਿੱਥੇ ਮੌਤ ਦੇ ਵਿਚਕਾਰ ਪ੍ਰਮੁੱਖ ਕਿਰਦਾਰਾਂ ਦਾ ਸੁੱਖ-ਦੁੱਖ, ਪਿਆਰ-ਤਣਾਅ, ਚਿੰਤਾ-ਖਦਸ਼ਾ ਅਤੇ ਜ਼ਿੰਦਗੀ ਜਿਓਂ ਲੈਣ ਦੀ ਚਾਹ ਰਹਿੰਦੀ ਹੈ। ਵਰਤਮਾਨ ਨੂੰ ਖੁੱਲ੍ਹ ਕੇ ਜੀਉਣ ਦਾ ਸੰਦੇਸ਼ ਰਹਿੰਦਾ ਹੈ।

ਇਹ ਵੀ ਪੜ੍ਹੋ:-

ਮੁਕੇਸ਼ ਛਾਬੜਾ ਨਿਰਦੇਸ਼ਿਤ ''ਦਿਲ ਬੇਚਾਰਾ'' ਝਾਰਖੰਡ ਦੇ ਜਮਸ਼ੇਦਪੁਰ ਦੀ ਕਿਜੀ ਬਾਸੂ ਅਤੇ ਇਮੈਨੁਇਲ ਰਾਜਕੁਮਾਰ ਜੂਨੀਅਰ ਉਰਫ ਮੈਨੀ ਦੀ ਪ੍ਰੇਮ ਕਹਾਣੀ ਹੈ।

ਛੋਟੇ ਸ਼ਹਿਰ ਦੀ ਵੱਡੀ ਕਹਾਣੀ

ਜਮਸ਼ੇਦਪੁਰ ਦੇਸ਼ ਦਾ ਅਨੋਖਾ ਸ਼ਹਿਰ ਹੈ, ਜਿੱਥੇ ਮੁੱਖ ਰੂਪ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਅਲੱਗ ਧਰਮ, ਜਾਤ ਅਤੇ ਭਾਈਚਾਰੇ ਦੇ ਲੋਕ ਵਸੇ ਹਨ।

ਇਹ ਉਦਯੋਗਪਤੀ ਟਾਟਾ ਦਾ ਵਸਾਇਆ ਸ਼ਹਿਰ ਹੈ, ਜਿੱਥੇ ਝਾਰਖੰਡ ਸੂਬੇ ਦੀ ਸਥਾਨਕਤਾ ਹੁਣ ਦੇਖਣ ਲੱਗੀ ਹੈ। ਮਿਜਾਜ ਤੋਂ ਇਹ ਅੱਜ ਵੀ ਕਾਸਮੋਪਾਲੀਟਨ ਛੋਟਾ ਸ਼ਹਿਰ ਹੈ।

ਜਮਸ਼ੇਦਪੁਰ ਦੇ ਕਿਜੀ (ਬੰਗਾਲੀ), ਮੈਨੀ (ਈਸਾਈ), ਜੇਪੀ (ਬਿਹਾਰੀ), ਡਾ. ਝਾਅ ਅਤੇ ਸਥਾਨਕ ਲਹਿਜੇ ਵਿੱਚ ਬੋਲਦੇ ਹੋਰ ਸਹਿਯੋਗੀ ਕਿਰਦਾਰ ਅਸਲ ਲਗਦੇ ਹਨ।

ਜਾਂਬੀਆਂ ਵਿੱਚ ਪੈਦਾ ਹੋਈ ਬੰਗਾਲੀ ਮਾਂ-ਬਾਪ ਦੀ ਬੇਟੀ ਕਿਜੀ ਥਾਇਰਾਇਡ ਕੈਂਸਰ ਤੋਂ ਪੀੜਤ ਹੈ।

ਆਕਸੀਜਨ ਦਾ ਛੋਟਾ ਸਿਲੰਡਰ (ਪੁਸ਼ਪੇਂਦਰ) ਨਾਲ ਲੈ ਕੇ ਚਲਦੀ ਹੈ। ਆਪਣੀ ਨਿਸ਼ਚਿਤ ਮੌਤ ਤੋਂ ਜਾਣੂ ਕਿਜੀ ਦੀ ਕਿਸੇ ਆਮ ਕੁੜੀ ਦੀ ਤਰ੍ਹਾਂ ਸੋਚਣ, ਜਿਉਣ ਅਤੇ ਪਿਆਰ ਕਰਨ ਦੀ ਇੱਛਾ ਖਤਮ ਹੋ ਚੁੱਕੀ ਹੈ।

ਰੋਜ਼-ਰੋਜ਼ ਦੀ ਮੈਡੀਕਲ ਜਾਂਚ ਅਤੇ ਨਸੀਹਤਾਂ ਕਰਕੇ ਮਾਂ-ਬਾਪ ਦੇ ਖਾਸ ਖਿਆਲ ਦੇ ਬਾਵਜੂਦ ਉਹ ਬੰਨ੍ਹੀ ਹੋਈ, ਉਦਾਸ ਅਤੇ ਬੁਝੀ-ਬੁਝੀ ਜਿਹੀ ਲਗਦੀ ਹੈ।

ਦੂਜੇ ਪਾਸੇ ਮੈਨੀ ਹੈ। ਪਤਾ ਚਲਦਾ ਹੈ ਕਿ ਉਹ ਵੀ ਬੋਨ ਕੈਂਸਰ ਤੋਂ ਪੀੜਤ ਹੈ। ਪਰ ਉਹ ਬੇਫਿਕਰ ਨਿਰਾਲੇ ਅੰਦਾਜ਼ ਵਿੱਚ ਜਿਉਂਦਾ ਹੈ। ਉਹ ਰਜਨੀਕਾਂਤ ਦਾ ਸੁਪਰ ਫੈਨ ਹੈ।

ਇੱਕ ਸੀ ਰਾਜਾ-ਇੱਕ ਸੀ ਰਾਣੀ

ਦੋਹਾਂ ਦੀ ਫਿਲਮੀ ਮੁਲਾਕਾਤ ਤੋਂ ਬਾਅਦ ਕਹਾਣੀ ਅੱਗੇ ਵਧਦੀ ਹੈ। ''ਦਿਲ ਬੇਚਾਰਾ'' ਨਾਨੀ ਦੀ ਸੁਣਾਈ ਪੁਰਾਤਨ ਕਹਾਣੀ ''ਇੱਕ ਸੀ ਰਾਜਾ, ਇੱਕ ਸੀ ਰਾਣੀ ਦੋਹੇਂ ਮਰ ਗਏ ਖਤਮ ਕਹਾਣੀ'' ਤੋਂ ਵੱਖ ਹੋ ਜਾਂਦੀ ਹੈ।

ਫਿਲਮ ਵਿੱਚ ਮੈਨੀ ਦਾ ਇੱਕ ਸੰਵਾਦ ਹੈ, "ਜਨਮ ਕਦੋਂ ਲੈਣਾ ਹੈ, ਮਰਨਾ ਕਦੋਂ ਹੈ। ਅਸੀਂ ਡਿਸਾਇਡ ਨਹੀਂ ਕਰ ਸਕਦੇ, ਪਰ ਜਿਉਣਾ ਕਿਵੇਂ ਹੈ, ਉਹ ਡਿਸਾਇਡ ਕਰ ਸਕਦੇ ਹਾਂ।"

ਮੈਨੀ ਦਾ ਇਹ ਜੀਵਨ ਦਰਸ਼ਨ ਅਤੇ ਜੀਵਨ ਸ਼ੈਲੀ ''ਆਨੰਦ'' ਜਿਹੀਆਂ ਕਈ ਫਿਲਮਾਂ ਦੀ ਯਾਦ ਦਵਾ ਜਾਂਦਾ ਹੈ, ਜਿੱਥੇ ਮੌਤ ਨਾਲ ਜੂਝਦੇ ਕਿਰਦਾਰ ਆਪਣੀ ਜ਼ਿੰਦਾਦਿਲੀ ਨਾਲ ਜ਼ਿੰਦਗੀ ਦਾ ਸੰਦੇਸ਼ ਦੇ ਜਾਂਦੇ ਹਨ।

''ਦਿਲ ਬੇਚਾਰਾ'' ਦੇਖਦੇ ਵੇਲੇ ਸੁਸ਼ਾਂਤ ਸਿੰਘ ਰਾਜਪੂਤ ਦਾ ਆਫ਼ ਸਕਰੀਨ ਅਕਸ ਉੱਭਰਦਾ ਹੈ। ਉਹਨਾਂ ਨਾਲ ਹੋਈਆਂ ਮੁਲਾਕਾਤਾਂ ਯਾਦ ਆ ਜਾਂਦੀਆਂ ਹਨ। ਹਾਲ ਹੀ ਵਿੱਚ ਉਹਨਾਂ ਦੀ ਮੌਤ ਦਾ ਸੱਚ ਸਾਹਮਣੇ ਆਉਣ ਲਗਦਾ ਹੈ।

ਮੈਨੀ ਅਤੇ ਸੁਸ਼ਾਂਤ ਸਿੰਘ ਰਾਜਪੂਤ, ਕਿਰਦਾਰ ਅਤੇ ਕਲਾਕਾਰ ਦੀ ਸੋਚ, ਜ਼ਿੰਦਗੀ ਅਤੇ ਮੌਤ ਗਡਮਡ ਹੋਣ ਲਗਦੀ ਹੈ।

ਫਿਲਮ ਨੂੰ ਦੇਖਦਿਆਂ ਰਾਜਪੂਤ ਦੀ ਮੌਤ ਤੋਂ ਪੈਦਾ ਹੋਇਆ ਖਲਾਅ ਗੂੰਜਣ ਲਗਦਾ ਹੈ। ਇੱਕ ਸੰਭਾਵਨਾਸ਼ੀਲ ਅਭਿਨੇਤਾ ਦੇ ਨਾ ਹੋਣ ਦਾ ਅਹਿਸਾਸ ਵਿਚਲਤ ਕਰਦਾ ਹੈ। ਬੜੀ ਮੁਸ਼ਕਲ ਨਾਲ ਹਾਲੇ ਇੱਕ ਮਹੀਨਾ ਗੁਜ਼ਰਿਆ ਹੈ।

ਤਾਜ਼ਗੀ ਨਾਲ ਭਰੀ ਫਿਲਮ

''ਦਿਲ ਬੇਚਾਰਾ'' ਵਿੱਚ ਇੱਕ ਤਾਜ਼ਗੀ ਹੈ। ਨਿਰਦੇਸ਼ਕ ਮੁਕੇਸ਼ ਛਾਬੜਾ ਅਤੇ ਉਹਨਾਂ ਦੇ ਲੇਖਕਾਂ ਨੇ ਕਿਰਦਾਰਾਂ ਨੂੰ ਬਹੁਤ ਜ਼ਿਆਦਾ ਭਾਵੁਕਤਾ ਨਹੀਂ ਦਿੱਤੀ ਹੈ। ਕਲਾਕਾਰ ਵੀ ਜ਼ਿਆਦਾ ਨਾਟਕੀਪਣ ਅਤੇ ਮੈਲੋਡ੍ਰਾਮਾ ਤੋਂ ਦੂਰ ਹਨ।

ਕਿਜੀ, ਮੈਨੀ, ਜੇਪੀ ਅਤੇ ਕਿਜੀ ਦੇ ਮਾਂ-ਪਿਤਾ ਸਹਿਜ ਅਤੇ ਗੁਆਂਢੀ ਆਤਮੀ ਕਿਰਦਾਰ ਹਨ। ਫਿਲਮ ਦਾ ਵਧੇਰੇਤਰ ਹਿੱਸਾ ਕਿਜੀ ਦੇ ਪਰਿਵਾਰ ਦੇ ਆਲੇ-ਦੁਆਲੇ ਹੀ ਹੈ। ਮੈਨੀ ਦੇ ਪਰਿਵਾਰ ਦੀ ਝਲਕ ਹੀ ਮਿਲਦੀ ਹੈ। ਲੇਖਕਾਂ ਨੇ ਉਹਨਾਂ ਨੂੰ ਕਿਉਂ ਦਰਕਿਨਾਰ ਕੀਤਾ ਹੈ?

ਬਤੌਰ ਦਰਸ਼ਕ ਅਸੀਂ ਫਿਰ ਕਿਜੀ ਦੀ ਫਿਕਰ ਕਰਨ ਲਗਦਾ ਹਾਂ। ਉਸ ਦੀਆਂ ਇੱਛਾਵਾਂ ਨੂੰ ਪੂਰੀਆਂ ਹੁੰਦੀਆਂ ਦੇਖਣਾ ਚਾਹੁੰਦੇ ਹਾਂ।

ਮੈਨੀ ਦੇ ਨਾਲ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਪੈਰਿਸ ਜਾਵੇ ਅਤੇ ਆਪਣੇ ਪਿਆਰੇ ਸੰਗੀਤਕਾਰ ਅਭਿਮੰਨਿਊ ਵੀਰ (ਸੈਫ ਅਲੀ ਖਾਨ) ਨੂੰ ਮਿਲ ਸਕੇ।

ਉਹਨਾਂ ਤੋਂ ਪੁੱਛ ਸਕੇ ਕਿ ਉਹਨਾਂ ਨੇ ਉਸ ਦਾ ਪਸੰਦੀਦਾ ਗੀਤ ਅਧੂਰਾ ਕਿਉਂ ਛੱਡ ਦਿੱਤਾ? ਰੋਮਾਂਟਿਕ ਸ਼ਹਿਰ ਪੈਰਿਸ ਦੇ ਸੀਨ ਕਿਜੀ ਅਤੇ ਮੈਨੀ ਦੇ ਰੋਮਾਂਸ ਨੂੰ ਪੂਰੇ ਕਰਦੇ ਹਨ। ਅਸੀਂ ਸੁਖਦ ਅੰਤ ਵੱਲ ਵੱਧ ਰਹੇ ਹੁੰਦੇ ਹਾਂ ਕਿ ਕਹਾਣੀ ਦੁਖਦ ਮੋੜ ਲੈ ਲੈਂਦੀ ਹੈ।

https://twitter.com/arrahman/status/1285829999648321537?s=20

ਸੰਜਨਾ ਗਾਂਧੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਕਿਰਦਾਰਾਂ, ਕਿਜੀ ਅਤੇ ਮੈਨੀ ਨੂੰ ਪੂਰੀ ਸੰਜੀਦਗੀ ਅਤੇ ਸਹਿਜਤਾ ਨਾਲ ਪਰਦੇ ''ਤੇ ਉਤਾਰਿਆ ਹੈ।

ਸੰਜਨਾ ਗਾਂਧੀ ਵਿੱਚ ਕਿਜੀ ਦੀ ਝਿਜਕ, ਉਮਰ ਅਤੇ ਮਾਸੂਮੀਅਤ ਹੈ। ਸੁਸ਼ਾਂਤ ਆਪਣੀ ਅਦਾਕਾਰੀ ਨਾਲ ਮੈਨੀ ਨੂੰ ਜਿਉਂਦਾ ਕਰਦੇ ਹਨ।

ਸੁਸ਼ਾਂਤ ਦੇ ਅਭਿਨੈ ਦਾ ਦਾਇਰਾ

ਸਾਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਦਾਇਰਾ ਦਿਸਦਾ ਹੈ। ''ਕਾਇ ਪੋ ਛੇ'', ''ਸ਼ੁੱਧ ਦੇਸੀ ਰੋਮਾਂਸ'', ''ਬਿਓਮਕੇਸ਼ ਬਖਸ਼ੀ'', ''ਕੇਦਾਰਨਾਥ'', ''ਸੋਨਚਿੜੀਆ'' ਅਤੇ ''ਛਿਛੋਰੇ'' ਤੋਂ ਬਾਅਦ ਦਿਲ ਬੇਚਾਰਾ ਵਿੱਚ ਉਹ ਅਦਾਕਾਰੀ ਦੇ ਨਵੇਂ ਨਵੇਂ ਆਯਾਮ ਅਤੇ ਗਹਿਰਾਈ ਨੂੰ ਜ਼ਾਹਿਰ ਕਰਦਾ ਹੈ।

ਕਿਜੀ ਦੇ ਮਾਂ-ਬਾਪ ਦੇ ਰੂਪ ਵਿੱਚ ਸ਼ਾਸਵਤ ਚੈਟਰਜੀ ਅਤੇ ਸਵਸਿਤਕਾ ਬੈਨਰਜੀ ਦੀ ਚੋਣ ਜ਼ਬਰਦਸਤ ਹੈ। ਦੋਹੇਂ ਨੈਚੁਰਲ ਅਤੇ ਆਪਣੇ ਕਿਰਦਾਰਾਂ ਲਈ ਬਿਲਕੁਲ ਸਹੀ ਹਨ।

ਜੇਪੀ (ਸਾਹਿਲ ਵੈਦ) ਨੇ ਕੈਂਸਰ ਤੋਂ ਪੀੜਤ ਜਿਗਰੀ ਦੋਸਤ ਦੇ ਰੂਪ ਵਿੱਚ ਮੈਨੀ ਦਾ ਪੂਰਾ ਸਾਥ ਦਿੱਤਾ ਹੈ। ਡਾ. ਝਾਅ (ਸੁਨੀਤਾ ਟੰਡਨ) ਕੈਂਸਰ ਡਾਕਟਰ ਦੇ ਰੂਪ ਵਿੱਚ ਜਚੇ ਹਨ।

ਫਿਲਮ ਦੇ ਇੱਕ ਸੀਨ ਵਿੱਚ ਕੈਂਸਰ ਦੇ ਦਰਦ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਬਿਨ੍ਹਾਂ ਡਾਇਲਾਗ, ਚਿਹਰੇ ਦੇ ਹਾਵ-ਭਾਵ ਨਾਲ ਪ੍ਰਭਾਵੀ ਅਤੇ ਅਸਲ ਬਣਾ ਦਿੱਤਾ ਹੈ। ਕੈਂਸਰ ਦੇ ਨਾ-ਸਹਿਣਯੋਗ ਦਰਦ ਤੋਂ ਗੁਜ਼ਰ ਚੁੱਕੇ ਅਤੇ ਜਾਣੂ ਵਿਅਕਤੀ ਇਸ ਨੂੰ ਸਮਝ ਸਕਦੇ ਹਨ।

''ਦਿਲ ਬੇਚਾਰਾ'' ਵਿੱਚ ਕੈਂਸਰ ਦੀ ਬਿਮਾਰੀ ਅਤੇ ਕੈਂਸਰ ਨੂੰ ਲੇਖਕ ਅਤੇ ਨਿਰਦੇਸ਼ਕ ਨੇ ਮਰੀਜ਼ ਦੇ ਦਰਦ ਅਤੇ ਪਰਿਵਾਰ ਦੀ ਹਮਦਰਦੀ ਤੇ ਫਿਕਰ ਨਾਲ ਪੇਸ਼ ਕੀਤਾ ਹੈ।

''ਦਿਲ ਬੇਚਾਰਾ'' ਵਿੱਚ ਗੀਤ-ਸੰਗੀਤ ਅਤੇ ਡਾਂਸ ਵੀ ਦੱਸਣਯੋਗ ਹੈ। ਫਿਲਮ ਦੇ ਟਾਈਟਲ ਗੀਤ ਵਿੱਚ ਕੁਸ਼ਲ ਡਾਂਸਰ ਸੁਸ਼ਾਂਤ ਸਿੰਘ ਰਾਜਪੂਤ ਦਾ ਲਚਕੀਲਾਪਣ, ਸੰਤੁਲਨ ਅਤੇ ਹਾਵ-ਭਾਵ ਨੂੰ ਫਾਰਾਹ ਖਾਨ ਨੇ ਬਹੁਤ ਖੂਬਸੂਰਤੀ ਨਾਲ ਕੈਮਰਾਮੈਨ ਸੇਤੂ ਦੀ ਮਦਦ ਨਾਲ ਇੱਕੋ ਟੇਕ ਵਿੱਚ ਕੀਤਾ ਹੈ।

ਸੇਤੂ ਨੇ ਪੈਰਿਸ ਦੀ ਸੋਹਣੀ ਝਲਕ ਦਿਖਾਈ ਹੈ। ਇਹ ਫਿਲਮ ਦੀ ਖਾਸੀਅਤ ਹੈ। ਏ.ਆਰ ਰਹਿਮਾਨ ਦੇ ਸੰਗੀਤ ਵਿੱਚ ਫਿਲਮ ਦੇ ਅਨੂਕੂਲ ਧੁਨਾਂ ਅਤੇ ਸੁਰ ਹਨ। ਉਹ ਇੱਕ ਵਕਫੇ ਬਾਅਦ ਹਿੰਦੀ ਫਿਲਮਾਂ ਵਿੱਚ ਪਰਤੇ ਹਨ।

ਪਹਿਲੀ ਫਿਲਮ ਦੇ ਲਿਹਾਜ਼ ਨਾਲ ਕੁਝ ਕਮੀਆਂ ਦੇ ਬਾਵਜੂਦ ਮੁਕੇਸ਼ ਛਾਬੜਾ ਭਰੋਸਾ ਦਵਾਉਂਦੇ ਹਨ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=beTEbbK2NWQ&t=1s

https://www.youtube.com/watch?v=iTHvpPBS9Q8&t=27s

https://www.youtube.com/watch?v=dcXCB4YPFJ8&t=7s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0f7bd0ae-f913-4bdc-872a-49bbd95d7f5c'',''assetType'': ''STY'',''pageCounter'': ''punjabi.india.story.53537251.page'',''title'': ''ਦਿਲ ਬੇਚਾਰਾ: \"ਫਿਲਮ ਨੂੰ ਦੇਖਦਿਆਂ ਰਾਜਪੂਤ ਦੀ ਮੌਤ ਤੋਂ ਪੈਦਾ ਹੋਇਆ ਖਲਾਅ ਗੂੰਜਣ ਲਗਦਾ ਹੈ।\"'',''author'': ''ਅਜੇ ਬ੍ਰਾਹਮਤਮਜ '',''published'': ''2020-07-25T10:27:51Z'',''updated'': ''2020-07-25T10:27:51Z''});s_bbcws(''track'',''pageView'');

Related News