ਕੋਰੋਨਾਵਾਇਰਸ: ਠੀਕ ਹੋਣ ਤੋਂ ਬਾਅਦ ਕੋਵਿਡ-19 ਤੋਂ ਮੁੜ ਪੀੜਤ ਹੋਣ ਦੀ ਕਿੰਨੀ ਸੰਭਾਵਨਾ ਹੈ - 5 ਅਹਿਮ ਖ਼ਬਰਾਂ

Saturday, Jul 25, 2020 - 07:51 AM (IST)

ਕੋਰੋਨਾਵਾਇਰਸ: ਠੀਕ ਹੋਣ ਤੋਂ ਬਾਅਦ ਕੋਵਿਡ-19 ਤੋਂ ਮੁੜ ਪੀੜਤ ਹੋਣ ਦੀ ਕਿੰਨੀ ਸੰਭਾਵਨਾ ਹੈ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images

ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ ਕੀ ਇਸ ਦੀ ਦਵਾਈ ਕੰਮ ਕਰੇਗੀ। ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ? ਇਹ ਸਭ ਜਾਣਨ ਲਈ ਇੱਥੇ ਕਲਿੱਕ ਕਰੋ।

Click here to see the BBC interactive

ਸੋਨੂੰ ਸੂਦ ਦਾ ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਉਣ ਵਾਲਾ ਪੋਰਟਲ ਕਿਸ ਤਰ੍ਹਾਂ ਦਾ ਹੈ

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਨੇ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਦਿਵਾਉਣ ਦਾ ਜਿੰਮਾ ਚੁੱਕਿਆ ਹੈ।

ਸੋਨੂੰ ਸੂਦ ਨੇ ਇੱਕ ਵੈਬਸਾਈਟ ਲਾਂਚ ਕੀਤੀ ਹੈ ਅਤੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।

ਅਦਾਕਾਰ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਇੱਕ ਨਵੀਂ ਪਹਿਲ ਬਾਰੇ ਜਾਣਕਾਰੀ ਦਿੱਤੀ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੀ ਦਵਾਈ ਜਿੱਥੇ ਵੀ ਬਣੇ, ਭਾਰਤ ਪਹੁੰਚਣ ''ਚ ਇਹ ਮੁਸ਼ਕਿਲਾਂ ਆ ਸਕਦੀਆਂ

ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਮੌਤਾਂ ਦੀ ਵੀ। ਭਾਰਤ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਲਾਗ ਦੇ ਮਾਮਲਿਆਂ ਵਿੱਚ ਤੀਜੇ ਨੰਬਰ ''ਤੇ ਹੈ।

ਵੈਕਸੀਨ ਰਾਸ਼ਟਰਵਾਦ ਦੁਨੀਆਂ ਦੇ ਹਰ ਲੋੜਵੰਦ ਤੱਕ ਵੈਕਸੀਨ ਪਹੁੰਚਾਉਣ ਵਿੱਚ ਮੁਸ਼ਕਿਲਾਂ ਖੜ੍ਹੀ ਕਰ ਸਕਦਾ ਹੈ
Getty Images
ਵੈਕਸੀਨ ਰਾਸ਼ਟਰਵਾਦ ਦੁਨੀਆਂ ਦੇ ਹਰ ਲੋੜਵੰਦ ਤੱਕ ਵੈਕਸੀਨ ਪਹੁੰਚਾਉਣ ਵਿੱਚ ਮੁਸ਼ਕਿਲਾਂ ਖੜ੍ਹੀ ਕਰ ਸਕਦਾ ਹੈ

ਜ਼ਾਹਿਰ ਹੈ ਸਾਰਿਆਂ ਦੀਆਂ ਨਜ਼ਰਾਂ ਕੋਰੋਨਾ ਵਾਇਰਸ ਦੀ ਵੈਕਸੀਨ ''ਤੇ ਹਨ ਜਿਸ ਨੂੰ ਭਾਰਤ ਸਣੇ ਦੁਨੀਆਂ ਦੇ ਕਈ ਦੇਸ ਬਣਾਉਣ ਵਿੱਚ ਲੱਗੇ ਹਨ।

ਦਰਜਨਾਂ ਕਲੀਨੀਕਲ ਟ੍ਰਾਇਲ ਹੋ ਰਹੇ ਹਨ ਅਤੇ ਕੁਝ ਦੇਸਾਂ ਵਿੱਚ ਇਹ ਟ੍ਰਾਇਲ ਦੂਜੇ ਫੇਸ ਵਿੱਚ ਵੀ ਪਹੁੰਚ ਚੁੱਕੇ ਹਨ।

ਕਈਆਂ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਇੱਕ ਵੈਕਸੀਨ ਤਿਆਰ ਹੋ ਸਕਦੀ ਹੈ ਪਰ ਜੇ ਇਹ ਵੈਕਸੀਨ ਬਣ ਵੀ ਗਈ ਤਾਂ ਦੁਨੀਆਂ ਦੇ ਹਰ ਕੋਨੇ ਤੱਕ ਇਹ ਕਿਵੇਂ ਪਹੁੰਚੇਗੀ? ਵਿਸਥਾਰ ਵਿੱਚ ਪੜ੍ਹੋ

ਕੋਰੋਨਾਵਾਇਰਸ
BBC

ਮਹਾਰਾਜਾ ਰਣਜੀਤ ਸਿੰਘ ''ਤੇ ਜਿਨ੍ਹਾਂ ਔਰਤਾਂ ਦਾ ਅਸਰ ਰਿਹਾ

ਰਣਜੀਤ ਸਿੰਘ 12 ਸਾਲ ਦੇ ਸਨ ਕਿ ਪਿਤਾ ਦੀ ਮੌਤ ਹੋ ਗਈ। ਉਦੋਂ ਤੋਂ ਹੀ ਉਨ੍ਹਾਂ ਦੇ ਜੀਵਨ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਦੀ ਸ਼ੁਰੂਆਤ ਹੁੰਦੀ ਹੈ।

ਰਣਜੀਤ ਸਿੰਘ
Getty Images

15 ਜਾਂ 16 ਸਾਲ ਦੇ ਹੋਣਗੇ ਜਦੋਂ ਕਨ੍ਹੱਈਆ ਮਿਸਲ ਦੇ ਸੰਸਥਾਪਕ ਜੈ ਸਿੰਘ ਕਨ੍ਹਈਆ ਦੀ ਪੋਤੀ ਅਤੇ ਗੁਰਬ਼ਖ਼ਸ਼ ਸਿੰਘ ਅਤੇ ਸਦਾ ਕੌਰ ਦੀ ਇਕਲੌਤੀ ਬੇਟੀ ਮਹਿਤਾਬ ਕੌਰ ਨਾਲ ਵਿਆਹ ਹੋਇਆ।

ਇਤਿਹਾਸਕਾਰਾਂ ਅਨੁਸਾਰ ਮਹਾਰਾਣੀ ਦੀ ਉਪਾਧੀ ਸਿਰਫ਼ ਉਨ੍ਹਾਂ ਨੂੰ ਹੀ ਮਿਲੀ, ਬਾਕੀ ਸਭ ਰਾਣੀਆਂ ਸਨ। ਉਨ੍ਹਾਂ ਦੀ ਮੌਤ ਦੇ ਬਾਅਦ ਆਖ਼ਰੀ ਰਾਣੀ ਜਿੰਦ ਕੌਰ ਨੂੰ ਇਹ ਉਪਾਧੀ ਮਿਲੀ।

ਸਿਆਸੀ ਵਿਆਹਾਂ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਪ੍ਰੇਮ ਵਿਆਹ ਵੀ ਕਰਵਾਏ। ਪੂਰੀ ਕਹਾਣੀ ਪੜ੍ਹੋ।

''ਮੇਰੇ ਨਾਲ ਗੈਂਗਰੇਪ ਹੋਇਆ ਤੇ ਮੈਨੂੰ ਹੀ 10 ਦਿਨ ਜੇਲ੍ਹ ''ਚ ਰੱਖਿਆ - ਇਨਸਾਫ਼ ਮੰਗਣ ਗਈ ਤਾਂ ਜੱਜ ਬੋਲੇ, ''ਬਦਤਮੀਜ਼ ਲੜਕੀ''

ਇੱਕ ਰੇਪ ਪੀੜਤ ਨੂੰ ਕਾਨੂੰਨ ਵਿਵਸਥਾ, ਸਮਾਜ ਅਤੇ ਪ੍ਰਸ਼ਾਸਨ ਕਿੰਨਾ ਭਰੋਸਾ ਦਿਵਾ ਪਾਉਂਦੇ ਹਨ, ਕਿ ਇਨਸਾਫ਼ ਦੀ ਲੜਾਈ ਉਸ ਦੀ ਇਕੱਲੀ ਦੀ ਨਹੀਂ ਹੈ। ਥਾਣਾ, ਕਚਹਿਰੀ ਅਤੇ ਸਮਾਜ ਵਿੱਚ ਉਸ ਦਾ ਕਿੰਨਾ ਭਰੋਸਾ ਹੈ।

ਅਰਈਆ ਦੀ ਰੇਪ ਪੀੜਤਾ ਨੂੰ 10 ਦਿਨਾਂ ਲਈ ਜੇਲ੍ਹ ਵਿੱਚ ਰਹਿਣਾ ਪਿਆ
BBC
ਅਰਈਆ ਦੀ ਰੇਪ ਪੀੜਤਾ ਨੂੰ 10 ਦਿਨਾਂ ਲਈ ਜੇਲ੍ਹ ਵਿੱਚ ਰਹਿਣਾ ਪਿਆ

ਬਿਹਾਰ ਦੇ ਅਰਈਆ ਵਿੱਚ ਇੱਕ ਰੇਪ ਪੀੜਤਾ ਅਤੇ ਉਸ ਦੀਆਂ ਦੋ ਦੋਸਤਾਂ ਨੂੰ ਸਰਕਾਰੀ ਕੰਮਕਾਜ ਵਿੱਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

ਇਹ ਉਸ ਵੇਲੇ ਹੋਇਆ ਜਦੋਂ ਕੋਰਟ ਵਿੱਚ ਉਹ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾ ਰਹੀ ਸੀ। ਬੀਬੀਸੀ ਨਾਲ ਗੱਲਬਾਤ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਹਿਲੀ ਵਾਲ ਰੇਪ ਪੀੜਤਾ ਨੇ ਇਨਸਾਫ਼ ਹਾਸਲ ਕਰਨ ਦੀ ਆਪਣੀ ਇਸ ਲੜਾਈ ਦੀ ਕਹਾਣੀ ਸਾਂਝਾ ਕੀਤੀ।

ਇਹ ਕਹਾਣੀ ਦੱਸਦੀ ਹੈ ਕਿ ਆਖਿਰ ਕਿਉਂ ਬਲਾਤਕਾਰ ਦੀ ਹਿੰਸਾ ਝੱਲਣ ਦੇ ਬਾਵਜੂਦ ਔਰਤਾਂ ਇਨਸਾਫ਼ ਲਈ ਗੁਹਾਰ ਲਗਾਉਣ ਤੋਂ ਡਰਦੀਆਂ ਹਨ। ਵਿਸਥਾਰ ''ਚ ਖ਼ਬਰ ਪੜ੍ਹੋ

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=uzACQwuaQ9Y

https://www.youtube.com/watch?v=33p-LvhPsys&t=65s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''59fdb590-fb46-4e55-b9e6-592302ca63f9'',''assetType'': ''STY'',''pageCounter'': ''punjabi.india.story.53535274.page'',''title'': ''ਕੋਰੋਨਾਵਾਇਰਸ: ਠੀਕ ਹੋਣ ਤੋਂ ਬਾਅਦ ਕੋਵਿਡ-19 ਤੋਂ ਮੁੜ ਪੀੜਤ ਹੋਣ ਦੀ ਕਿੰਨੀ ਸੰਭਾਵਨਾ ਹੈ - 5 ਅਹਿਮ ਖ਼ਬਰਾਂ'',''published'': ''2020-07-25T02:11:02Z'',''updated'': ''2020-07-25T02:11:02Z''});s_bbcws(''track'',''pageView'');

Related News