ਭਾਰਤ ਵਿੱਚ ਹਨ ਬੀਬੀਸੀ ਦੇ ਸਭ ਤੋਂ ਵੱਧ ਦਰਸ਼ਕ ਤੇ ਪਾਠਕ

Thursday, Jul 23, 2020 - 09:36 PM (IST)

ਭਾਰਤ ਵਿੱਚ ਹਨ ਬੀਬੀਸੀ ਦੇ ਸਭ ਤੋਂ ਵੱਧ ਦਰਸ਼ਕ ਤੇ ਪਾਠਕ
ਬੀਬੀਸੀ
BBC

ਭਾਰਤ ਵਿੱਚ ਬੀਬੀਸੀ ਨਿਊਜ਼ ਦਾ ਕੰਟੈਂਟ ਹਰ ਹਫਤੇ 6 ਕਰੋੜ ਲੋਕਾਂ ਤੱਕ ਪਹੁੰਚ ਰਿਹਾ ਹੈ। ਇਸ ਵਿੱਚ ਦਰਸ਼ਕ, ਪਾਠਕ ਤੇ ਸ਼ਰੋਤਾਂ ਸ਼ਾਮਲ ਹਨ।

ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ, ਜੋ ਘੱਟੋ-ਘੱਟ ਇੱਕ ਵਾਰ ਬੀਬੀਸੀ ਦਾ ਕੰਟੈਂਟ ਵੱਖ-ਵੱਖ ਪਲੈਟਫਾਰਮ ਉੱਤੇ ਵੇਖਦੇ-ਪੜ੍ਹਦੇ ਹਨ।

ਨਵੇਂ ਅੰਕੜਿਆਂ ਅਨੁਸਾਰ ਭਾਰਤ ਬੀਬੀਸੀ ਨਿਊਜ਼ ਲਈ ਪਿਛਲੇ ਸਾਲ ਵਾਂਗ ਹੀ ਇਸ ਵਾਰ ਵੀ ਸਭ ਤੋਂ ਵੱਧ ਦਰਸ਼ਕਾਂ ਵਾਲਾ ਦੇਸ ਬਣਿਆ ਹੋਇਆ ਹੈ।

ਬੀਬੀਸੀ ਦਾ ਕੰਟੈਂਟ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ, ਤਮਿਲ, ਗੁਜਰਾਤੀ, ਪੰਜਾਬੀ, ਮਰਾਠੀ, ਤੇਲਗੂ, ਉਰਦੂ ਅਤੇ ਬੰਗਲਾ ਵਰਗੀਆਂ ਭਾਸ਼ਾਵਾਂ ਵਿੱਚ ਉਪਲੱਬਧ ਹੈ।

ਜ਼ਿਆਦਾ ਲੋਕਾਂ ਤੱਕ ਪਹੁੰਚ ਦਾ ਮੁੱਖ ਕਾਰਨ ਬਿਹਤਰੀਨ ਡਿਜੀਟਲ ਗ੍ਰੋਥ ਹੈ, ਜਿਸ ਵਿੱਚ 186 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

https://twitter.com/BBCNewsPR/status/1286225853207248897

ਪੂਰੀ ਦੁਨੀਆਂ ਵਿੱਚ ਬੀਬੀਸੀ ਦੇ ਪਾਠਕਾਂ-ਦਰਸ਼ਕਾਂ ਦੇ ਤਾਜ਼ਾ ਅੰਕੜਿਆਂ ਦੇ ਬਾਰੇ ਬੀਬੀਸੀ ਦੇ ਡਾਇਰੈਕਟਰ ਟੌਨੀ ਹੌਲ ਨੇ ਕਿਹਾ, "ਬ੍ਰਿਟੇਨ ਨੂੰ ਬੀਬੀਸੀ ਦੀ ਸਾਰੀਆਂ ਗਲੋਬਲ ਸੰਭਾਵਨਾਵਾਂ ਉੱਤੇ ਕੰਮ ਕਰਨਾ ਹੋਵੇਗਾ।"

ਨਵੇਂ ਅੰਕੜੇ ਇਹ ਵੀ ਦੱਸਦੇ ਹਨ ਕਿ ਬੀਬੀਸੀ ਦੀ ਹਫ਼ਤਾਵਾਰੀ ਗਲੋਬਲ ਪਹੁੰਚ ਵੱਧ ਕੇ 46.82 ਕਰੋੜ ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ 11 ਫੀਸਦੀ ਵੱਧ ਹੈ ਅਤੇ ਭਾਰਤੀ ਦਰਸ਼ਕਾਂ ਨੇ ਇੱਕ ਵਾਰ ਫੇਰ ਬੀਬੀਸੀ ਵਰਲਡ ਸਰਵਿਸ ਲਈ ਸਭ ਤੋਂ ਵੱਡਾ ਅੰਕੜਾ ਜੋੜਿਆ ਹੈ।

ਬੀਬੀਸੀ ਨਿਊਜ਼ ਗਲੋਬਲ ਭਾਸ਼ਾਵਾਂ ਦੀਆਂ ਸੇਵਾਵਾਂ ਵਿਚਾਲੇ ਬੀਬੀਸੀ ਹਿੰਦੀ ਸੇਵਾ ਦੇ ਡਿਜੀਟਲ ਪਾਠਕਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ 175 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਹੁਣ ਬੀਬੀਸੀ ਹਿੰਦੀ ਡਿਜੀਟਲ ਮੀਡੀਅਮਾਂ ਜ਼ਰੀਏ ਹਰ ਹਫ਼ਤੇ 1.3 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਦਾ ਹੈ।

ਅੰਗਰੇਜ਼ੀ ਦੇ ਦਰਸ਼ਕਾਂ ਵਿੱਚ ਵੀ ਹੋਇਆ ਵਾਧਾ

ਟੀਵੀ ਤੇ ਸੋਸ਼ਲ ਮੀਡੀਆ ਦੇ ਪਲੈਟਫਾਰਮਜ਼ ਸਹਿਤ ਹੋਰ ਪ੍ਰਸਾਰਣ ਮੀਡੀਅਮਾਂ ਜ਼ਰੀਏ ਬੀਬੀਸੀ ਹਿੰਦੀ ਹੁਣ ਹਰ ਹਫ਼ਤੇ ਕੁੱਲ ਮਿਲਾ ਕੇ 2.49 ਕਰੋੜ ਲੋਕਾਂ ਤੱਕ ਪਹੁੰਚ ਰਿਹਾ ਹੈ।

ਬੀਬੀਸੀ ਦੀ ਕੌਮਾਂਤਰੀ ਭਾਸ਼ਾ ਸੇਵਾਵਾਂ ਵਿੱਚ ਡਿਜੀਟਲ ਮੀਡੀਅਮਜ਼ ਜ਼ਰੀਏ ਲੋਕਾਂ ਤੱਕ ਪਹੁੰਚਣ ਦੇ ਮਾਮਲੇ ਵਿੱਚ ਬੀਬੀਸੀ ਹਿੰਦੀ ਸਭ ਤੋਂ ਮਸ਼ਹੂਰ ਸਰਵਿਸ ਬਣ ਗਈ ਹੈ।

ਬੀਬੀਸੀ ਦੀ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਨੇ ਕਿਹਾ, "ਭਾਰਤੀ ਭਾਸ਼ਾਵਾਂ ਵਿੱਚ ਬੀਬੀਸੀ ਨਿਊਜ਼ ਦੇ ਅਸਰ ਅਤੇ ਜ਼ਬਰਦਸਤ ਡਿਜੀਟਲ ਗ੍ਰੋਥ ਨੂੰ ਵੇਖਣਾ ਬੇਹਦ ਉਤਸ਼ਾਹਿਤ ਕਰਨ ਵਾਲਾ ਹੈ। ਉਹ ਵੀ ਅਜਿਹੇ ਇੱਕ ਬਜ਼ਾਰ ਵਿੱਚ ਜੋ ਨਾ ਕੇਵਲ ਖ਼ਬਰਾਂ ਨਾਲ ਭਰਿਆ ਹੋਇਆ ਹੈ ਬਲਕਿ ਸਪਸ਼ਟ, ਨਿਰਪੱਖ ਤੇ ਰਚਨਾਤਮਕ ਖ਼ਬਰਾਂ ਦੀ ਜ਼ਰੂਰਤ ਸਾਫ਼ ਨਜ਼ਰ ਆਉਂਦੀ ਹੈ।"

ਉਨ੍ਹਾਂ ਨੇ ਕਿਹਾ, "ਭਾਰਤੀ ਦਰਸ਼ਕਾਂ ਵਿਚਾਲੇ ਅਸੀਂ ਜਿਸ ਭਰੋਸੇ ਅਤੇ ਵਿਸ਼ਵਾਸ ਨੂੰ ਬਣਾਇਆ ਹੈ। ਸਾਨੂੰ ਉਸ ''ਤੇ ਮਾਣ ਹੈ। ਇਸ ਭਰੋਸੇ ਤੇ ਵਿਸ਼ਵਾਸ ਕਾਰਨ ਖ਼ਬਰਾਂ ਦੇ ਬਜ਼ਾਰ ਵਿੱਚ ਲਗਾਤਾਰ ਦੋ ਸਾਲਾਂ ਤੋਂ ਬੀਬੀਸੀ ਮਜ਼ਬੂਤੀ ਨਾਲ ਆਪਣੀ ਗ੍ਰੋਥ ਦਰਜ ਕਰਵਾ ਰਿਹਾ ਹੈ।"

"ਇਹ ਵੇਖਣਾ ਸੁਖਦ ਹੈ ਕਿ ਗਲਤ ਸੂਚਨਾਵਾਂ ਅਤੇ ਫਰਜ਼ੀ ਖ਼ਬਰਾਂ ਦੇ ਦੌਰ ਵਿੱਚ ਦਰਸ਼ਕਾਂ ਨੇ ਬੀਬੀਸੀ ਦੀ ਭਰੋਸੇਯੋਗਤਾ ਤੇ ਨਿਰਪੱਖ ਪੱਤਰਕਾਰਿਤਾ ''ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ।"

ਪਿਛਲੇ ਸਾਲ ਬੀਬੀਸੀ ਗਲੋਬਲ ਨਿਊਜ਼ (ਅੰਗਰੇਜ਼ੀ) ਨੇ ਵੀ ਭਾਰਤੀ ਦਰਸ਼ਕਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਹੈ ਜੋ ਹੁਣ ਹਰ ਹਫ਼ਤੇ 1.11 ਕਰੋੜ ਤੱਕ ਪਹੁੰਚ ਗਿਆ ਹੈ। ਬੀਬੀਸੀ ਗਲੋਬਲ ਨਿਊਜ਼ ਵਿੱਚ ਅੰਗਰੇਜ਼ੀ ਟੀਵੀ ਚੈਨਲ ''ਬੀਬੀਸੀ ਵਰਲਡ ਨਿਊਜ਼'' ਅਤੇ BBC.com'' ਸ਼ਾਮਲ ਹਨ।

ਗਲੋਬਲ ਅੰਕੜਿਆਂ ਦੇ ਬਾਰੇ ਵਿੱਚ ਬੀਬੀਸੀ ਦੇ ਡਾਇਰੈਕਟਰ ਟੌਨੀ ਹਾਲ ਨੇ ਕਿਹਾ, "ਕਾਮਯਾਬੀ ਲਈ ਸਾਨੂੰ ਆਪਣੇ ਸਾਰੇ ਕੌਮਾਂਤਾਰੀ ਸਰੋਤਾਂ ਦਾ ਇਸਤੇਮਾਲ ਕਰਨਾ ਹੋਵੇਗਾ ਅਤੇ ਸਾਨੂੰ ਬੀਬੀਸੀ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਪੂਰਾ ਇਸਤੇਮਾਲ ਕਰਨਾ ਹੋਵੇਗਾ।"

"ਅੱਜ ਬੀਬੀਸੀ, ਬ੍ਰਿਟੇਨ ਦੇ ਸਭ ਤੋਂ ਮਜ਼ਬੂਤ ਤੇ ਮੰਨੇ-ਪ੍ਰਮੰਨੇ ਬ੍ਰਾਂਡਸ ਵਿੱਚੋਂ ਇੱਕ ਹੈ। ਇਹ ਪੂਰੀ ਦੁਨੀਆਂ ਵਿੱਚ ਗੁਣਵੱਤਾ ਤੇ ਨਿਰਪੱਖਤਾ ਦਾ ਨਾਂ ਬਣ ਚੁੱਕਿਆ ਹੈ।"

ਮਾਰਚ 2020 ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਪ੍ਰਸਾਰ ਦੇ ਨਾਲ ਦੁਨੀਆਂ ਭਰ ਵਿੱਚ ਸਹੀ ਤੇ ਤੱਥਪੂਰਨ ਖ਼ਬਰਾਂ ਦੀ ਮੰਗ ਵਧ ਗਈ ਹੈ ਅਤੇ ਇਸੇ ਦੇ ਨਾਲ ਹੀ ਬੀਬੀਸੀ ਨੇ ਕਿਸੇ ਵੀ ਹੋਰ ਕੌਮਾਂਤਰੀ ਮੀਡੀਆ ਸੰਸਥਾਨ ਦੇ ਮੁਕਾਬਲੇ ਆਪਣੀ ਪਹੁੰਚ ਵਿੱਚ ਸਭ ਤੋਂ ਵੱਧ ਵਾਧਾ ਦਰ ਕੀਤਾ ਹੈ।

ਪੂਰੀ ਦੁਨੀਆਂ ਵਿੱਚ 42 ਵੱਖ-ਵੱਖ ਭਾਸ਼ਾਵਾਂ ਵਿੱਚ ਬੀਬੀਸੀ ਦੀ ਕਵਰੇਜ ਤੋਂ ਤਕਰੀਬਨ 46 ਕਰੋੜ ਲੋਕ ਰੂਬਰੂ ਹੁੰਦੇ ਹਨ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=mo0zxVbdFwc&t=14s

https://www.youtube.com/watch?v=U9hPYaPf91k&t=34s

https://www.youtube.com/watch?v=7yUaowjHrCs&t=27s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a332621e-1475-4b6c-ab38-03de07d79ab1'',''assetType'': ''STY'',''pageCounter'': ''punjabi.india.story.53517830.page'',''title'': ''ਭਾਰਤ ਵਿੱਚ ਹਨ ਬੀਬੀਸੀ ਦੇ ਸਭ ਤੋਂ ਵੱਧ ਦਰਸ਼ਕ ਤੇ ਪਾਠਕ'',''published'': ''2020-07-23T15:51:30Z'',''updated'': ''2020-07-23T15:51:30Z''});s_bbcws(''track'',''pageView'');

Related News