''''ਮੇਰੇ ਨਾਲ ਗੈਂਗਰੇਪ ਹੋਇਆ ਤੇ ਮੈਨੂੰ ਹੀ 10 ਦਿਨ ਜੇਲ੍ਹ ''''''''ਚ ਰੱਖਿਆ - ਇਨਸਾਫ਼ ਮੰਗਣ ਗਈ ਤਾਂ ਜੱਜ ਬੋਲੇ, ‘ਬਦਤਮੀਜ਼ ਲੜਕੀ''''

07/23/2020 5:51:01 PM

ਬਿਹਾਰ ਦੇ ਅਰਈਆ ਵਿੱਚ ਹੋਏ ਰੇਪ ਕੇਸ ਵਿੱਚ ਜੱਜ ਨੇ ਰੇਪ ਪੀੜਤਾ ’ਤੇ ਹੀ ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਇਲਜ਼ਾਮ ਲਗਾ ਕੇ ਜੇਲ੍ਹ ਭੇਜਿਆ।
Getty Images
ਬਿਹਾਰ ਦੇ ਅਰਈਆ ਵਿੱਚ ਹੋਏ ਰੇਪ ਕੇਸ ਵਿੱਚ ਜੱਜ ਨੇ ਰੇਪ ਪੀੜਤਾ ’ਤੇ ਹੀ ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਇਲਜ਼ਾਮ ਲਗਾ ਕੇ ਜੇਲ੍ਹ ਭੇਜਿਆ।

ਭਾਰਤ ਵਿੱਚ ਜਿਨਸੀ ਹਿੰਸਾ ਨੂੰ ਲੈ ਕੇ ਮਜ਼ਬੂਤ ਕਾਨੂੰਨ ਹਨ ਪਰ ਕੀ ਕਾਨੂੰਨ ਦੀ ਕਿਤਾਬ ਵਿੱਚ ਜੋ ਲਿਖਿਆ ਹੈ, ਉਹ ਜ਼ਮੀਨੀ ਹਕੀਕਤ ਹੈ?

ਇੱਕ ਰੇਪ ਪੀੜਤ ਨੂੰ ਕਾਨੂੰਨ ਵਿਵਸਥਾ, ਸਮਾਜ ਅਤੇ ਪ੍ਰਸ਼ਾਸਨ ਕਿੰਨਾ ਭਰੋਸਾ ਦਿਵਾ ਪਾਉਂਦੇ ਹਨ, ਕਿ ਇਨਸਾਫ਼ ਦੀ ਲੜਾਈ ਉਸ ਦੀ ਇਕੱਲੀ ਦੀ ਨਹੀਂ ਹੈ। ਥਾਣਾ, ਕਚਹਿਰੀ ਅਤੇ ਸਮਾਜ ਵਿੱਚ ਉਸ ਦਾ ਕਿੰਨਾ ਭਰੋਸਾ ਹੈ।

ਬਿਹਾਰ ਦੇ ਅਰਈਆ ਵਿੱਚ ਇੱਕ ਰੇਪ ਪੀੜਤਾ ਅਤੇ ਉਸ ਦੀਆਂ ਦੋ ਦੋਸਤਾਂ ਨੂੰ ਸਰਕਾਰੀ ਕੰਮਕਾਜ ਵਿੱਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

ਇਹ ਉਸ ਵੇਲੇ ਹੋਇਆ ਜਦੋਂ ਕੋਰਟ ਵਿੱਚ ਉਹ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾ ਰਹੀ ਸੀ।

ਇਸ ਸਨਸਨਖੇਜ਼ ਮਾਮਲੇ ਵਿੱਚ ਰੇਪ ਪੀੜਤਾ ਨੂੰ ਤਾਂ 10 ਦਿਨਾਂ ਵਿੱਚ ਜ਼ਮਾਨਤ ਮਿਲ ਗਈ ਪਰ ਦੋ ਲੋਕ ਜੋ ਉਸ ਕੁੜੀ ਦੀ ਮਦਦ ਕਰ ਰਹੇ ਸਨ, ਜਿਨ੍ਹਾਂ ਦੇ ਘਰ ਰੇਪ ਪੀੜਤਾ ਕੰਮ ਕਰਦੀ ਹੈ, ਤਨਮਯ ਤੇ ਕਲਿਆਣੀ - ਉਹ ਅਜੇ ਵੀ ਜੇਲ੍ਹ ਵਿੱਚ ਹਨ।

Click here to see the BBC interactive

ਬੀਬੀਸੀ ਨਾਲ ਗੱਲਬਾਤ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਹਿਲੀ ਵਾਲ ਰੇਪ ਪੀੜਤਾ ਨੇ ਇਨਸਾਫ਼ ਹਾਸਲ ਕਰਨ ਦੀ ਆਪਣੀ ਇਸ ਲੜਾਈ ਦੀ ਕਹਾਣੀ ਸਾਂਝਾ ਕੀਤੀ।

ਇਹ ਕਹਾਣੀ ਦੱਸਦੀ ਹੈ ਕਿ ਆਖਿਰ ਕਿਉਂ ਬਲਾਤਕਾਰ ਦੀ ਹਿੰਸਾ ਝੱਲਣ ਦੇ ਬਾਵਜੂਦ ਔਰਤਾਂ ਇਨਸਾਫ਼ ਲਈ ਗੁਹਾਰ ਲਗਾਉਣ ਤੋਂ ਡਰਦੀਆਂ ਹਨ।

ਗੈਂਗਰੇਪ ਮਗਰੋਂ...

ਮੇਰਾ ਨਾਂ ਖੁਸ਼ੀ (ਬਦਲਿਆ ਹੋਇਆ ਨਾਂ) ਹੈ। 6 ਜੁਲਾਈ ਦੀ ਰਾਤ ਗੈਂਗ ਰੇਪ ਤੋਂ ਬਾਅਦ ਬਾਹਰ ਦੀ ਦੁਨੀਆਂ ਲਈ ਇਹੀ ਮੇਰਾ ਨਾਂ ਹੈ। ਹੁਣੇ 10 ਦਿਨਾਂ ਦੀ ਜੇਲ੍ਹ ਕੱਟ ਕੇ ਪਰਤੀ ਹਾਂ।

ਹਾਂ, ਤੁਸੀਂ ਠੀਕ ਸੁਣਿਆ ਹੈ। ਬਲਾਤਕਾਰ ਮੇਰਾ ਹੋਇਆ ਹੈ ਅਤੇ ਜੇਲ੍ਹ ਵੀ ਮੈਨੂੰ ਹੀ ਜਾਣਾ ਪਿਆ। ਮੇਰੇ ਨਾਲ ਮੇਰੇ ਦੋ ਦੋਸਤਾਂ ਨੂੰ ਵੀ ਜੇਲ੍ਹ ਜਾਣਾ ਪਿਆ। ਕਲਿਆਣੀ ਦੀਦੀ ਅਤੇ ਤਨਮਯ ਭਈਆ। ਜੋ ਮੇਰੇ ਨਾਲ ਹਮੇਸ਼ਾ ਖੜ੍ਹੇ ਸਨ।

ਕੋਰੋਨਾਵਾਇਰਸ
BBC

ਮੈਨੂੰ ਪਤਾ ਹੈ ਕਿ ਅੱਗੇ ਦੀ ਲੜਾਈ ਵਿੱਚ ਵੀ ਉਹ ਮੇਰੇ ਨਾਲ ਹਨ। ਉਨ੍ਹਾਂ ਦੋਵਾਂ ਨੂੰ ਵੀ ਜੇਲ੍ਹ ਵਿੱਚ ਭੇਜਿਆ ਗਿਆ ਹੈ।

10 ਜੁਲਾਈ ਦੀ ਦੁਪਹਿਰ ਦਾ ਵਕਤ ਸੀ। ਸਾਨੂੰ ਅਰਈਆ ਦੇ ਮਹਿਲਾ ਥਾਣਾ ਜਾਣਾ ਸੀ।

ਫਿਰ ਉਸ ਤੋਂ ਬਾਅਦ ਜੱਜ ਸਾਹਬ ਕੋਲ ਆਪਣਾ 164 ਤਹਿਤ ਬਿਆਨ ਲਿਖਵਾਉਣਾ ਸੀ। ਪੁਲਿਸ ਵਾਲੇ ਨੇ ਦੱਸਿਆ ਸੀ ਕਿ 164 ਤਹਿਤ ਸਾਰਿਆਂ ਨੂੰ ਬਿਆਨ ਲਿਖਵਾਉਣਾ ਪੈਂਦਾ ਹੈ।

ਅਰਈਆ ਦੀ ਰੇਪ ਪੀੜਤਾ ਨੂੰ 10 ਦਿਨਾਂ ਲਈ ਜੇਲ੍ਹ ਵਿੱਚ ਰਹਿਣਾ ਪਿਆ
BBC
ਅਰਈਆ ਦੀ ਰੇਪ ਪੀੜਤਾ ਨੂੰ 10 ਦਿਨਾਂ ਲਈ ਜੇਲ੍ਹ ਵਿੱਚ ਰਹਿਣਾ ਪਿਆ

ਮੈਂ ਪੈਦਲ ਹੀ ਕਲਿਆਣੀ ਦੀਦੀ, ਤਨਮਯ ਭਈਆ ਤੇ ਕੁਝ ਹੋਰ ਲੋਕਾਂ ਨਾਲ ਅਰਈਆ ਜ਼ਿਲ੍ਹਾ ਕੋਰਟ ਪਹੁੰਚੀ। ਮੈਂ ਸਕੂਲ ਨਹੀਂ ਪੜ੍ਹੀ ਹਾਂ ਪਰ 22 ਸਾਲ ਦੀ ਉਮਰ ਵਿੱਚ ਮੈਂ ਬਹੁਤ ਕੁਝ ਵੇਖਿਆ ਤੇ ਸਿੱਖਿਆ ਹੈ।

ਮੈਂ ਤਨਮਯ ਭਈਆ ਤੇ ਕਲਿਆਣੀ ਦੀਦੀ ਦੇ ਘਰ ਕੰਮ ਕਰਦੀ ਹਾਂ। ਉਨ੍ਹਾਂ ਦੇ ਨਾਲ ਇੱਕ ਸੰਗਠਨ ਨਾਲ ਵੀ ਜੁੜੀ ਹੋਈ ਹਾਂ।

ਇਨ੍ਹਾਂ ਲੋਕਾਂ ਦੇ ਨਾਲ ਕੰਮ ਕਰਕੇ ਇਹ ਗੱਲ ਸਮਝ ਆ ਗਈ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਇਨਸਾਫ਼ ਮਿਲਦਾ ਹੈ।

ਉਸ ਦਿਨ ਅਸੀਂ ਬਹੁਤ ਡਰੇ ਹੋਏ ਸੀ। ਜੱਜ ਦੇ ਸਾਹਮਣੇ ਬਿਆਨ ਦੇਣਾ ਸੀ।

ਜਦੋਂ ਮੈਂ ਕੋਰਟ ਵਿੱਚ ਖੜ੍ਹੀ ਸੀ...

ਜਦੋਂ ਅਸੀਂ ਕੋਰਟ ਪਹੁੰਚੇ ਤਾਂ ਸਾਨੂੰ ਨਹੀਂ ਪਤਾ ਸੀ ਕਿ ਉਹ ਮੁੰਡਾ ਵੀ ਹੋਵੇਗਾ ਜੋ ਮੈਨੂੰ ਉਸ ਰਾਤ ਮੋਟਰ ਸਾਈਕਲ ਸਿਖਾਉਣ ਦੇ ਨਾਂ ''ਤੇ ਦੂਜੇ ਮੁੰਡਿਆਂ ਕੋਲ ਛੱਡ ਕੇ ਭੱਜ ਗਿਆ ਸੀ।

ਮੈਂ ਮਦਦ ਲਈ ਬੁਲਾਉਂਦੀ ਰਹੀ ਪਰ ਉਹ ਨਹੀਂ ਰੁਕਿਆ ਸੀ। ਮੇਰਾ ਦੋਸਤ ਹੈ, ਪ੍ਰੇਮੀ ਨਹੀਂ, ਕੇਵਲ ਦੋਸਤ, ਮੈਨੂੰ ਸਾਈਕਲ ਚਲਾਉਣਾ ਆਉਂਦਾ ਹੈ - ਬਹੁਤ ਚੰਗਾ ਲਗਦਾ ਹੈ ਸਾਈਕਲ ਚਲਾਉਣਾ।

ਉਸ ਲੜਕੇ ਨੇ ਮੈਨੂੰ ਮੋਟਰ ਸਾਈਕਲ ਸਿਖਾਉਣ ਦਾ ਵਾਅਦਾ ਕੀਤਾ ਸੀ। ਮੈਂ ਮੋਟਰਸਾਈਕਲ ਸਿੱਖਣਾ ਚਾਹੁੰਦੀ ਹਾਂ। ਕਿੰਨਾ ਚੰਗਾ ਲਗਦਾ ਹੈ, ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਹਾਂ।

ਰੇਪ ਪੀੜਤਾ ਦਾ ਸਾਈਕਲ ਚਲਾਉਣਾ, ਅਜ਼ਾਦ ਘੁੰਮਣਾ ਹੀ ਲੋਕਾਂ ਨੂੰ ਹੁਣ ਦੋਸ਼ ਲਗ ਰਿਹਾ ਸੀ
BBC
ਰੇਪ ਪੀੜਤਾ ਦਾ ਸਾਈਕਲ ਚਲਾਉਣਾ, ਅਜ਼ਾਦ ਘੁੰਮਣਾ ਹੀ ਲੋਕਾਂ ਨੂੰ ਹੁਣ ਦੋਸ਼ ਲਗ ਰਿਹਾ ਸੀ

ਕੁਝ ਦਿਨ ਤਾਂ ਉਸ ਦੇ ਨਾਲ ਚੰਗੇ ਤਰੀਕੇ ਨਾਲ ਸਿੱਖਿਆ, ਫਿਰ 6 ਜੁਲਾਈ ਦੀ ਰਾਤ, ਉਸੀ ਬਹਾਨੇ ਮੈਨੂੰ ਕਿਤੇ ਹੋਰ ਲੈ ਕੇ ਉਹ ਚਲਾ ਗਿਆ। ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ, ਉਸੀ ਕਾਰਨ ਮੈਂ ਕੋਰਟ ਵਿੱਚ ਖੜ੍ਹੇ ਸੀ।

ਕੋਰਟ ਵਿੱਚ ਜਦੋਂ ਉਸ ਨੂੰ ਖੜ੍ਹੇ ਹੋਏ ਦੇਖਿਆ, ਉਸ ਦੀ ਮਾਂ ਵੀ ਉੱਥੇ ਸੀ, ਤਾਂ ਮੈਂ ਘਬਰਾ ਗਈ। ਮੇਰੇ ਸਾਹਮਣੇ ਉਸੇ ਰਾਤ ਦੀਆਂ ਸਾਰੀਆਂ ਗੱਲਾਂ ਆਉਣ ਲੱਗੀਆਂ।

ਕੀ ਕੁਝ ਅਜਿਹਾ ਨਹੀਂ ਹੋ ਸਕਦਾ ਸੀ ਕਿ ਮੈਨੂੰ ਅਦਾਲਤ ਵਿੱਚ ਉਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ?

ਕੀ ਮੇਰਾ ਬਿਆਨ ਕਿਸੇ ਵੱਖ ਥਾਂ ਉੱਤੇ ਨਹੀਂ ਲਿਆ ਜਾ ਸਕਦਾ ਸੀ? ਮੇਰਾ ਮਨ ਬੇਚੈਨ ਹੋ ਗਿਆ ਸੀ।

ਉਸ ਵੇਲੇ ਮੇਰਾ ਮਨ ਕਰ ਰਿਹਾ ਸੀ ਕਿ ਛੇਤੀ ਬਿਆਨ ਹੋਣ ਤੇ ਮੈਂ ਉੱਥੋਂ ਚਲੀ ਜਾਵਾਂ।

ਕੀ ਮੇਰਾ ਬਿਆਨ ਛੇਤੀ ਹੋ ਸਕਦਾ ਸੀ?

ਮੇਰਾ ਸਿਰ ਚਕਰਾ ਰਿਹਾ ਸੀ, ਪਰ ਮੈਨੂੰ ਉੱਥੇ ਤਿੰਨ-ਚਾਰ ਘੰਟੇ ਗਰਮੀ ਵਿੱਚ ਖੜ੍ਹੇ ਰਹਿ ਕੇ ਇੰਤਜ਼ਾਰ ਕਰਨਾ ਪਿਆ।

ਮੈਨੂੰ ਯਾਦ ਆ ਰਿਹਾ ਸੀ ਕਿ ਮੈਂ ਉਸ ਰਾਤ ਤੋਂ ਬਾਅਦ ਕਿੰਨਾ ਪ੍ਰੇਸ਼ਾਨ ਹੋ ਗਈ ਸੀ। ਮੈਂ ਤਾਂ ਕਿਸੇ ਨੂੰ ਇਹ ਦੱਸਣਾ ਵੀ ਨਹੀਂ ਚਾਹੁੰਦੀ ਸੀ ਕਿ ਮੇਰੇ ਨਾਲ ਕੀ ਹੋਇਆ ਹੈ।

ਮੈਨੂੰ ਪਤਾ ਸੀ ਕਿ ਰੇਪ ਨਾਲ ਕਿੰਨੀ ਬਦਨਾਮੀ ਜੁੜੀ ਹੈ।

ਪੂਰਾ ਪਰਿਵਾਰ, ਸਾਰਾ ਸਮਾਜ ਕੀ ਕਹੇਗਾ। ਕੀ ਮੈਨੂੰ ਦੋਸ਼ ਦੇਵੇਗਾ? ਕੀ ਮੇਰਾ ਸਾਈਕਲ ਚਲਾਉਣਾ, ਉਸ ਸ਼ਾਮ ਉਸ ਲੜਕੇ ਨਾਲ ਮੋਟਰ ਸਾਈਕਲ ਸਿੱਖਣਾ, ਅਜ਼ਾਦੀ ਨਾਲ ਘੁੰਮਣਾ-ਫਿਰਨਾ, ਸੰਗਠਨ ਦੇ ਲੋਕਾਂ ਦਾ ਸਾਥ ਦੇਣਾ, ਪ੍ਰਦਰਸ਼ਨ ਵਿੱਚ ਜਾਣਾ - ਕੀ ਇਨ੍ਹਾਂ ਸਾਰਿਆਂ ਵਿੱਚ ਮੇਰੇ ਰੇਪ ਦਾ ਕਾਰਨ ਲੱਭਿਆ ਜਾਵੇਗਾ।

ਪੀੜਤਾ ਦਾ ਨਾਂ ਤੇ ਪਤਾ ਵੀ ਅਖ਼ਬਾਰਾਂ ਵਿੱਚ ਛਾਪ ਦਿੱਤਾ ਗਿਆ ਸੀ ਜੋ ਕਾਨੂੰਨੀ ਤੌਰ ’ਤੇ ਗਲਤ ਹੈ
Getty Images
ਪੀੜਤਾ ਦਾ ਨਾਂ ਤੇ ਪਤਾ ਵੀ ਅਖ਼ਬਾਰਾਂ ਵਿੱਚ ਛਾਪ ਦਿੱਤਾ ਗਿਆ ਸੀ ਜੋ ਕਾਨੂੰਨੀ ਤੌਰ ’ਤੇ ਗਲਤ ਹੈ

ਇਸ ਸਭ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਤੇ ਬਹੁਤ ਕੁਝ ਅਜਿਹਾ ਹੋਇਆ ਵੀ।

ਮੁਹੱਲੇ ਵਿੱਚ ਲੋਕ ਕਹਿਣ ਲੱਗੇ ਕਿ ਇਹ ਕੁੜੀ ਪੜ੍ਹੀ-ਲਿਖੀ ਨਹੀਂ ਹੈ ਪਰ ਫਿਰ ਵੀ ਸਾਈਕਲ ਚਲਾਉਂਦੀ ਹੈ, ,ਸਮਾਰਟ ਫੋਨ ਚਲਾਉਂਦੀ ਹੈ। ਉਹ ਮੇਰੇ ਵਿੱਚ ਹੀ ਕਮੀਆਂ ਕੱਢਣ ਲੱਗੇ ਸਨ।

ਪਰ ਮੇਰੀ ਭੂਆ ਬੋਲੀ ਕਿ ਜੇ ਤੂੰ ਹੁਣ ਨਹੀਂ ਬੋਲੀ ਤਾਂ ਮੁੰਡੇ ਫਿਰ ਤੈਨੂੰ ਪ੍ਰੇਸ਼ਾਨ ਕਰਨਗੇ।

ਮੈਂ ਹਿੰਮਤ ਕੀਤੀ...

ਮੈਨੂੰ ਵੀ ਲਗਿਆ ਕਿ ਮੇਰੇ ਨਾਲ ਜੋ ਹੋਇਆ ਉਹ ਕਿਸੇ ਹੋਰ ਨਾਲ ਨਹੀਂ ਹੋਣਾ ਚਾਹੀਦਾ ਹੈ। ਕਲਿਆਣੀ ਦੀਦੀ ਅਤੇ ਤਨਮਯ ਭਈਆ, ਜਿਨ੍ਹਾਂ ਦੇ ਘਰ ਵਿੱਚ ਮੈਂ ਕੰਮ ਕਰਦੇ ਹਾਂ ਉਹ ਵੀ ਬੋਲੇ ਕਿ ਮੈਨੂੰ ਪੁਲਿਸ ਕੇਸ ਕਰਨਾ ਚਾਹੀਦਾ ਹੈ।

ਮੈਂ ਹਿੰਮਤ ਕੀਤੀ। ਇੰਨਾ ਸਹਿਣ ਕੀਤਾ ਹੈ ਤਾਂ ਕੁਝ ਹੋਰ ਸਹਿਣ ਕਰ ਲਵਾਂਗੀ। ਪਰ ਕੋਰਟ ਵਿੱਚ ਉਸ ਦਿਨ ਘੰਟਿਆਂ ਤੱਕ ਇੰਤਜ਼ਾਰ ਕਰਦੇ ਹੋਏ ਅਤੇ ਉਸ ਲੜਕੇ ਨੂੰ ਸਾਹਮਣੇ ਵੇਖ ਕੇ ਮੈਂ ਬਹੁਤ ਘਬਰਾ ਗਈ ਸੀ।

ਇਨ੍ਹਾਂ ਚਾਰ ਦਿਨਾਂ ਵਿੱਚ ਕਈ ਵਾਰ ਪੁਲਿਸ ਨੂੰ ਰੇਪ ਦੀ ਉਸ ਰਾਤ ਦੀ ਕਹਾਣੀ ਸੁਣਾਈ ਸੀ। ਕਈ ਵਾਰ ਤਾਂ ਸਾਨੂੰ ਹੀ ਘਟਨਾ ਦਾ ਜ਼ਿੰਮੇਵਾਰ ਦੱਸ ਦਿੱਤਾ ਜਾਂਦਾ ਸੀ।

ਇੱਕ ਪੁਲਿਸ ਵਾਲੇ ਨੇ ਮੇਰਾ ਪੂਰਾ ਮਾਮਲਾ ਸਾਰਿਆਂ ਦੇ ਸਾਹਮਣੇ ਪੜ੍ਹ ਦਿੱਤਾ ਅਤੇ ਇਸ ਮਗਰੋਂ ਜਿਸ ਦੇ ਖਿਲਾਫ਼ ਮੈਂ ਸ਼ਿਕਾਇਤ ਲਿਖਵਾਈ ਸੀ ਉਸ ਦੇ ਪਰਿਵਾਰ ਵਾਲੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗੇ।

ਇਹ ਬੋਲੇ ਕੀ ਵਿਆਹ ਕਰ ਲਓ। ਮੇਰੇ ਉੱਤੇ ਇਨ੍ਹਾ ਦਬਾਅ ਪਾਇਆ ਗਿਆ ਕਿ ਮੈਨੂੰ ਲਗਿਆ ਕਿ ਮੈਂ ਬਿਮਾਰ ਪੈ ਜਾਵਾਂਗੀ। ਅਖ਼ਬਾਰਾਂ ਵਿੱਚ ਮੇਰਾ ਨਾਂ ਤੇ ਪਤਾ ਸਭ ਕੁਝ ਛਾਪ ਦਿੱਤਾ ਗਿਆ।

ਕੀ ਕੋਈ ਨਿਯਮ ਹੈ ਜੋ ਮੈਨੂੰ ਇਸ ਸਭ ਤੋਂ ਬਚਾ ਸਕਦਾ ਸੀ? ਕਿਉਂ ਵਾਰ-ਵਾਰ ਰੇਪ ਦੀ ਗੱਲ ਦੱਸਣੀ ਪਈ ਸੀ? ਕਿਉਂ ਸਭ ਕੁਝ ਮੇਰੇ ਬਾਰੇ ਵਿੱਚ ਹੀ ਸਾਰਿਆਂ ਦੇ ਸਾਹਮਣੇ ਦੱਸਿਆ ਜਾ ਰਿਹਾ ਸੀ?

ਅਜਿਹਾ ਲਗ ਰਿਹਾ ਸੀ ਕਿ ਪੂਰਾ ਮੁਹੱਲਾ, ਸਮਾਜ, ਸਭ ਜੋ ਸਾਨੂੰ ਜਾਣਦੇ ਹਨ ਅਤੇ ਨਹੀਂ ਵੀ ਜਾਣਦੇ ਹਨ, ਉਨ੍ਹਾਂ ਸਾਰਿਆਂ ਨੂੰ ਮੇਰੇ ਬਾਰੇ ਵਿੱਚ ਸਭ ਕੁਝ ਪਤਾ ਲਗ ਗਿਆ ਸੀ ਜਿਸ ਬਦਨਾਮੀ ਦਾ ਡਰ ਸੀ, ਉਹੀ ਹੋ ਰਹੀ ਸੀ।

ਜੱਜ ਸਾਹਬ ਭੜਕ ਗਏ...

ਅਦਾਲਤ ਵਿੱਚ ਉਸ ਦਿਨ ਵੀ ਮੈਨੂੰ ਪੇਸ਼ਕਾਰ ਬੋਲਿਆ ਕਿ ਚਿਹਰੇ ਤੋਂ ਕੱਪੜਾ ਹਟਾਓ।

ਮੇਰਾ ਚਿਹਰਾ ਵੇਖਦੇ ਹੀ ਬੋਲੇ, "ਤੈਨੂੰ ਤਾਂ ਪਛਾਣ ਲਿਆ। ਤੂੰ ਸਾਈਕਲ ਚਲਾਉਂਦੀ ਸੀ ਨਾ। ਮੈਂ ਤੈਨੂੰ ਕਈ ਵਾਰ ਟੋਕਣ ਬਾਰੇ ਸੋਚਿਆ ਪਰ ਵੀ ਫਿਰ ਨਹੀਂ ਬੋਲਿਆ।"

ਮੈਨੂੰ ਪਤਾ ਸੀ ਕਿ ਪੇਸ਼ਕਾਰ ਮੈਨੂੰ ਕੀ ਬੋਲਣਾ ਚਾਹੁੰਦਾ ਸੀ। ਕੋਰਟ ਵਿੱਚ ਲੰਬੇ ਇੰਤਜ਼ਾਰ ਮਗਰੋਂ ਮੈਨੂੰ ਜੱਜ ਸਾਹਬ ਨੇ ਅੰਦਰ ਬੁਲਾਇਆ। ਹੁਣ ਕਮਰੇ ਵਿੱਚ ਕੇਵਲ ਮੈਂ ਤੇ ਉਹ ਸੀ। ਮੈਂ ਕਦੇ ਵੀ ਅਜਿਹਾ ਮਾਹੌਲ ਨਹੀਂ ਵੇਖਿਆ ਸੀ।

ਕੀ ਹੋਵੇਗਾ? ਕੀ ਕਰਨਾ ਹੋਵੇਗਾ? ਕਿਉਂ ਇੱਥੇ ਕਲਿਆਣੀ ਦੀਦੀ ਅਤੇ ਤਨਮਯ ਭਈਆ ਨਹੀਂ ਹਨ? ਮੇਰੇ ਦਿਮਾਗ ਵਿੱਚ ਇਹ ਸਭ ਚਲ ਰਿਹਾ ਸੀ। ਜੱਜ ਸਾਹਬ ਨੇ ਪੂਰੀ ਗੱਲ ਸੁਣੀ ਅਤੇ ਲਿਖੀ ਵੀ।

ਰੇਪ ਪੀੜਤਾ
Getty Images

ਫਿਰ ਉਨ੍ਹਾਂ ਨੇ ਜੋ ਲਿਖਿਆ ਸੀ। ਮੈਨੂੰ ਪੜ੍ਹ ਕੇ ਸੁਣਾਉਣ ਲੱਗੇ। ਉਨ੍ਹਾਂ ਦੇ ਮੂੰਹ ਉੱਤੇ ਰੁਮਾਲ ਸੀ। ਜੋ ਮੇਰਾ ਬਿਆਨ ਉਹ ਪੜ੍ਹ ਕੇ ਸੁਣਾ ਰਹੇ ਸੀ, ਉਹ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਜੋ ਮੈਂ ਬੋਲਿਆ ਹੈ, ਉਹ ਉਨ੍ਹਾਂ ਨੇ ਲਿਖਾ ਹੈ ਨਾ?

ਮੈਂ ਬੋਲਿਆ, "ਸਰ ਮੈਨੂੰ ਸਮਝ ਨਹੀਂ ਆ ਰਿਹਾ ਹੈ, ਤੁਸੀਂ ਆਪਣਾ ਰੁਮਾਲ ਹਟਾ ਕੇ ਦੱਸੋ।" ਜੱਜ ਸਾਹਬ ਨੇ ਰੁਮਾਲ ਨਹੀਂ ਹਟਾਇਆ ਪਰ ਫਿਰ ਮੇਰਾ ਬਿਆਨ ਸੁਣਾਇਆ, ਮੇਰਾ ਦਿਮਾਗ ਕੰਮ ਕਰਨਾ ਬੰਦ ਕਰ ਗਿਆ।

ਫਿਰ ਜੱਜ ਸਾਹਬ ਨੇ ਮੈਨੂੰ ਉਸ ਬਿਆਨ ਉੱਤੇ ਸਾਈਨ ਕਰਨ ਵਾਸਤੇ ਬੋਲਿਆ।

ਮੈਂ ਭਾਵੇਂ ਸਕੂਲ ਨਹੀਂ ਗਈ ਸੀ ਪਰ ਇੰਨਾ ਜ਼ਰੂਰ ਜਾਣਦੀ ਹਾਂ ਕਿ ਜਦੋਂ ਤੱਕ ਗੱਲ ਸਮਝ ਨਹੀਂ ਆਏ, ਕਿਸੇ ਕਾਗਜ਼ ਉੱਤੇ ਦਸਤਾਖ਼ਤ ਨਹੀਂ ਕਰਨੇ ਚਾਹੀਦੇ ਹਨ। ਫਿਰ ਮੈਂ ਕਿਹਾ ਕਿ ਮੈਨੂੰ ਸਮਝ ਨਹੀਂ ਆਇਆ।

ਕਲਿਆਣੀ ਦੀਦੀ ਨੂੰ ਬੁਲਾ ਦਿਓ। ਉਹ ਪੜ੍ਹ ਕੇ ਸੁਣਾ ਦੇਣਗੇ ਤਾਂ ਮੈਨੂੰ ਸਮਝ ਆ ਜਾਵੇਗਾ ਅਤੇ ਸਾਈਨ ਕਰ ਦੇਵਾਂਗੀ।

ਜੱਜ ਸਾਹਬ ਗੁੱਸੇ ਵਿੱਚ ਆ ਗਏ, ਕਿਹਾ - "ਕਿਉਂ ਤੈਨੂੰ ਮੇਰੇ ਉੱਤੇ ਭਰੋਸਾ ਨਹੀਂ ਹੈ, ਬਦਤਮੀਜ਼ ਲੜਕੀ, ਤੈਨੂੰ ਕਿਸੇ ਨੇ ਤਮੀਜ਼ ਨਹੀਂ ਸਿਖਾਈ ਹੈ।"

ਮੇਰੀ ਗੱਲ ਕੋਈ ਨਹੀਂ ਸੁਣ ਰਿਹਾ ਸੀ।

ਸਟੋਪ ਦਾ ਨਿਸ਼ਾਨ
Getty Images

ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕੀ ਮੈਂ ਕੁਝ ਗਲਤ ਬੋਲ ਦਿੱਤਾ? ਮੈਂ ਬੋਲਿਆ, "ਤੁਹਾਡੇ ''ਤੇ ਭਰੋਸਾ ਹੈ ਪਰ ਜੋ ਤੁਸੀਂ ਬੋਲਿਆ, ਉਹ ਮੈਨੂੰ ਸਮਝ ਨਹੀਂ ਆ ਰਿਹਾ ਹੈ।"

ਕੀ ਕੋਈ ਨਿਯਮ ਹੈ ਜਿਸ ਦੀ ਮਦਦ ਨਾਲ ਮੈਨੂੰ ਜਿੰਨੀ ਦੇਰ ਤੱਕ ਬਿਆਨ ਸਮਝ ਨਹੀਂ ਆ ਰਿਹਾ ਹੈ, ਉਹ ਮੈਨੂੰ ਸਮਝਾਇਆ ਜਾਵੇ?

ਮੈਂ ਬਹੁਤ ਡਰ ਗਈ ਸੀ। ਮੈਂ ਸਾਈਨ ਕਰ ਦਿੱਤੇ ਤੇ ਬਾਹਰ ਕਲਿਆਣੀ ਦੀਦੀ ਕੋਲ ਭੱਜ ਗਈ। ਜੱਜ ਸਾਹਬ ਨੇ ਹੁਣ ਤੱਕ ਆਪਣੇ ਹੋਰ ਮੁਲਾਜ਼ਮ ਤੇ ਪੁਲਿਸ ਨੂੰ ਕਮਰੇ ਵਿੱਚ ਬੁਲਾ ਲਿਆ ਸੀ।

ਫਿਰ ਉਨ੍ਹਾਂ ਨੇ ਕਲਿਆਣੀ ਦੀਦੀ ਨੂੰ ਬੁਲਾਇਆ। ਕਲਿਆਣੀ ਦੀਦੀ ਤੇ ਮੈਂ ਅੰਦਰ ਗਏ। ਜੱਜ ਸਾਹਬ ਅਜੇ ਵੀ ਗੁੱਸੇ ਵਿੱਚ ਸਨ। ਮੈਂ ਤੇ ਕਲਿਆਣੀ ਦੀਦੀ ਨੇ ਉਨ੍ਹਾਂ ਤੋਂ ਬਹੁਤ ਮਾਫ਼ੀ ਮੰਗੀ। ਫਿਰ ਵੀ ਉਨ੍ਹਾਂ ਨੇ ਇੱਕ ਵੀ ਨਹੀਂ ਸੁਣੀ।

ਮੈਨੂੰ ਵਾਰ-ਵਾਰ ਬਦਤਮੀਜ਼ ਕੁੜੀ ਕਿਹਾ ਜਾ ਰਿਹਾ ਸੀ ਅਤੇ ਜੱਜ ਸਾਹਬ ਨੇ ਕਲਿਆਣੀ ਦੀਦੀ ਨੂੰ ਕਹਿ ਰਹੇ ਸੀ ਕਿ ਤੁਸੀਂ ਇਸ ਨੂੰ ਤਮੀਜ਼ ਨਹੀਂ ਸਿਖਾਈ ਹੈ।

ਮੈਨੂੰ ਲਗਿਆ ਕਿ ਕਾਸ਼ ਜੱਜ ਸਾਹਬ ਮੇਰੀ ਗੱਲ ਸੁਣਦੇ। ਕਲਿਆਣੀ ਦੀਦੀ ਅਤੇ ਤਨਮਯ ਭਈਆ ਨੇ ਵੀ ਜੱਜ ਸਾਹਬ ਨੂੰ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੋਵਾਂ ਨੇ ਬੋਲਿਆ ਕਿ ਜੇ ਖੁਸ਼ੀ ਨੂੰ ਬਿਆਨ ਸਮਝ ਨਹੀਂ ਆ ਰਿਹਾ ਹੈ ਤਾਂ ਇਸ ਨੂੰ ਮੁੜ ਤੋਂ ਪੜ੍ਹ ਕੇ ਸੁਣਾਇਆ ਜਾਣਾ ਚਾਹੀਦਾ ਹੈ।

ਜੱਜ ਸਾਹਬ ਨੇ ਕਿਹਾ, "ਇੰਨਾ ਕੰਮ ਹੈ, ਇਹ ਦਿਖਦਾ ਨਹੀਂ ਹੈ।"

ਮੈਂ ਇਹ ਲੜਾਈ ਨਹੀਂ ਛੱਡਾਗੀਂ...

ਜੇ ਮੈਂ ਗਰੀਬ ਨਹੀਂ ਹੁੰਦੀ ਤਾਂ ਮੇਰੀ ਗੱਲ ਸੁਣੀ ਜਾਂਦੀ ਨਾ? ਸਾਡੀ ਅਵਾਜ਼ ਤੇਜ਼ ਹੈ, ਸ਼ਾਇਦ ਅਸੀਂ ਉੱਚਾ ਬੋਲਦੇ ਹਾਂ। ਕੀ ਮੇਰਾ ਉੱਚਾ ਬੋਲਣਾ ਗਲਤ ਸੀ?

ਮੈਂ ਜੱਜ ਸਾਹਬ ਨੂੰ ਬੋਲਿਆ ਕਿ ਜਦੋਂ ਤੱਕ ਬਿਆਨ ਸਮਝ ਵਿੱਚ ਨਹੀਂ ਆਉਂਦਾ ਹੈ, ਮੈਂ ਸਾਈਨ ਨਹੀਂ ਕਰਾਂਗੀ। ਕੀ ਕਾਨੂੰਨ ਵਿੱਚ ਮੇਰਾ ਇਹ ਬੋਲਣਾ ਗਲਤ ਹੈ?

ਉਸ ਕਮਰੇ ਵਿੱਚ ਇੰਨਾ ਸ਼ੋਰ ਸੀ ਕਿ ਪਤਾ ਲਗ ਗਿਆ ਕਿ ਸਾਡੀ ਗੱਲ ਨਹੀਂ ਸੁਣੀ ਜਾਵੇਗੀ। ਤਨਮਯ ਦੀਦੀ ਤੇ ਕਲਿਆਣੀ ਦੀਦੀ ਉੱਥੇ ਹੀ ਖੜ੍ਹੇ ਸਨ।

ਸੰਕੇਤਾਮਕ ਤਸਵੀਰ
Getty Images

ਸਾਡਾ ਵੀਡੀਓ ਬਣਾਇਆ ਜਾਣ ਲਗਿਆ ਤੇ ਦੱਸਿਆ ਗਿਆ ਕਿ ਅਸੀਂ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰ ਰਹੇ ਹਾਂ ਇਸ ਲਈ ਸਾਨੂੰ ਜੇਲ੍ਹ ਜਾਣਾ ਪਵੇਗਾ।

ਮੈਂ ਸੋਚਿਆ ਕਿ ਜਦੋਂ ਇੰਨਾ ਕੁਝ ਸਹਿਣ ਕੀਤਾ ਹੈ ਤਾਂ ਜੇਲ੍ਹ ਵੀ ਚਲੇ ਜਾਵਾਂਗੀ। ਸਾਨੂੰ 10 ਦਿਨਾਂ ਬਾਅਦ ਜ਼ਮਾਨਤ ਮਿਲ ਗਈ ਪਰ ਜੋ ਮੇਰੇ ਨਾਲ ਖੜ੍ਹੇ ਸਨ ਉਨ੍ਹਾਂ ਨੂੰ ਹੁਣ ਤੱਕ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਮੇਰੇ ਖਿਲਾਫ਼ ਜੋ ਕੇਸ ਦਰਜ ਹੋਇਆ ਹੈ ਉਸ ਵਿੱਚ ਲਿਖਿਆ ਹੈ ਮੈਂ ਗਾਲੀ ਦਿੱਤੀ ਅਤੇ ਕਾਗਜ਼ ਫਾੜ੍ਹਨ ਦੀ ਕੋਸ਼ਿਸ਼ ਕੀਤੀ, ਕੀ ਜੱਜ ਸਾਹਬ ਮੇਰੀ ਗੱਲ ਨਹੀਂ ਸੁਣ ਸਕਦੇ ਸੀ?

ਮੈਂ ਕੇਵਲ ਇਨਸਾਫ਼ ਚਾਹੁੰਦੀ ਹਾਂ, ਮੈਂ ਇਹ ਲੜਾਈ ਨਹੀਂ ਛੱਡਾਂਗੀ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=mo0zxVbdFwc&t=14s

https://www.youtube.com/watch?v=U9hPYaPf91k&t=34s

https://www.youtube.com/watch?v=7yUaowjHrCs&t=27s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a604dffb-e224-4426-a5d7-bd7f2b35ccfe'',''assetType'': ''STY'',''pageCounter'': ''punjabi.india.story.53512315.page'',''title'': ''\''ਮੇਰੇ ਨਾਲ ਗੈਂਗਰੇਪ ਹੋਇਆ ਤੇ ਮੈਨੂੰ ਹੀ 10 ਦਿਨ ਜੇਲ੍ਹ \''\''\''ਚ ਰੱਖਿਆ - ਇਨਸਾਫ਼ ਮੰਗਣ ਗਈ ਤਾਂ ਜੱਜ ਬੋਲੇ, ‘ਬਦਤਮੀਜ਼ ਲੜਕੀ\'''',''published'': ''2020-07-23T12:13:27Z'',''updated'': ''2020-07-23T12:13:27Z''});s_bbcws(''track'',''pageView'');

Related News