ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਹੋਰ ਵੀ ਖਤਰਨਾਕ ਬਣ ਗਿਆ ਹੈ - 5 ਅਹਿਮ ਖ਼ਬਰਾਂ

Thursday, Jul 23, 2020 - 07:35 AM (IST)

ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਹੋਰ ਵੀ ਖਤਰਨਾਕ ਬਣ ਗਿਆ ਹੈ - 5 ਅਹਿਮ ਖ਼ਬਰਾਂ
ਰੂਸ
Getty Images

ਜਿਹੜਾ ਕੋਰੋਨਾਵਾਇਰਸ ਇਸ ਵੇਲੇ ਵਿਸ਼ਵ ਵਿੱਚ ਦਹਿਸ਼ਤ ਫੈਲਾ ਰਿਹਾ ਹੈ, ਉਹ ਚੀਨ ਵਿੱਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਨਾਲੋਂ ਬਿਲਕੁਲ ਵੱਖਰਾ ਹੈ।

ਸਾਰਸ-ਸੀਓਵੀ-2 ਇਸ ਵਾਇਰਸ ਦਾ ਅਧਿਕਾਰਤ ਨਾਮ ਹੈ, ਜੋ ਕੋਵਿਡ-19 ਬਿਮਾਰੀ ਦਾ ਕਾਰਨ ਬਣਦਾ ਹੈ। ਇਸਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੋਈ ਹੈ, ਇਹ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ।

ਵਿਗਿਆਨੀਆਂ ਨੇ ਇਸ ਵਿੱਚ ਹਜ਼ਾਰਾਂ ਪਰਿਵਰਤਨ ਦੇਖੇ ਜਾਂ ਵਾਇਰਸ ਵਿੱਚ ਵੰਸ਼ਿਕ ਤੌਰ ''ਤੇ ਤਬਦੀਲੀ ਦੇਖੀ ਹੈ, ਪਰ ਇੱਕ ਅਜਿਹੀ ਤਬਦੀਲੀ ਜੋ ਪ੍ਰਮੁੱਖ ਤੌਰ ''ਤੇ ਸਾਹਮਣੇ ਆਈ ਹੈ, ਉਹ ਹੈ ਇਸਦੇ ਵਿਵਹਾਰ ਵਿੱਚ ਤਬਦੀਲੀ ਆਉਣਾ।

ਅਜਿਹੇ ''ਚ ਇੱਥੇ ਕਲਿੱਕ ਕਰ ਕੇ ਜਾਣੋ ਕੀ ਇਹ ਪਹਿਲਾਂ ਨਾਲੋਂ ਵਧੇਰੇ ਜੋਖ਼ਮ ਭਰਿਆ ਹੋ ਗਿਆ ਹੈ।

ਕੋਰੋਨਾਵਾਇਰਸ
BBC

ਅਮਰੀਕਾ-ਚੀਨ ਵਿਵਾਦ: ਚੀਨੀ ਕੌਂਸਲੇਟ ਬੰਦ ਕਰਨ ਦੇ ਅਮਰੀਕੀ ਹੁਕਮਾਂ ਤੋਂ ਬਾਅਦ ਅੱਗੇ ਕੀ ਹੋਵੇਗਾ

ਅਮਰੀਕਾ ਨੇ ਚੀਨ ਨੂੰ ਸ਼ੁੱਕਰਵਾਰ ਤੱਕ ਟੈਕਸਸ ਦੇ ਹਿਊਸਟਨ ਵਿੱਚ ਆਪਣਾ ਕੌਂਸਲੇਟ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਕਦਮ ਨੂੰ ਬੀਜਿੰਗ ਨੇ ''ਰਾਜਨੀਤਿਕ ਭੜਕਾਉ'' ਕਾਰਵਾਈ ਕਰਾਰ ਦਿੱਤਾ ਹੈ।

ਅਮਰੀਕੀ ਸਟੇਟ ਵਿਭਾਗ ਨੇ ਕਿਹਾ ਕਿ ਇਹ ਫੈਸਲਾ "ਅਮਰੀਕੀ ਇੰਟਲੈਕਚੁਅਲ ਪ੍ਰਾਪਰਟੀ ਦੀ ਰੱਖਿਆ ਲਈ" ਲਿਆ ਗਿਆ ਹੈ।

ਕੁਝ ਸਮੇਂ ਤੋਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ।
Getty Images
ਕੁਝ ਸਮੇਂ ਤੋਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ।

ਪਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਕਿਹਾ ਕਿ ਇਹ "ਅਪਮਾਨਜਨਕ ਅਤੇ ਨਾਜਾਇਜ਼" ਹੈ।

ਇਹ ਬਿਆਨ ਉਸ ਸਮੇਂ ਸਾਹਮਣੇ ਆਏ ਹਨ ਜਦੋਂ ਅਣਪਛਾਤੇ ਵਿਅਕਤੀਆਂ ਨੂੰ ਬਿਲਡਿੰਗ ''ਚ ਕਾਗਜ਼ ਜਲਾਉਂਦੇ ਵੇਖਿਆ ਗਿਆ ਸੀ। ਤਫ਼ਸੀਲ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੀ ਵੈਕਸੀਨ ਬਣਨ ਮਗਰੋਂ ਭਾਰਤ ਤੱਕ ਕਦੋਂ ਪਹੁੰਚ ਸਕੇਗੀ

ਕੋਰੋਨਾਵਾਇਰਸ ਦੀ ਵੈਕਸੀਨ ਵਿਕਸਤ ਕਰਨ ਵਿੱਚ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਯੂਨੀਵਰਸਿਟੀ ਦੀ ਇਸ ਵੈਕਸੀਨ ਦੇ ਇਨਸਾਨਾਂ ਉੱਤੇ ਕੀਤੇ ਪ੍ਰੀਖਣਾਂ ਵਿੱਚ ਇਹ ਸੁਰੱਖਿਅਤ ਸਾਬਿਤ ਹੋਈ ਹੈ।

ਔਕਸਫੋਰਡ ਯੂਨੀਵਰਸਿਟੀ ਵਿੱਚ ਕੋਰੋਨਾ ਦੀ ਵੈਕਸੀਨ ਦੇ ਇਨਸਾਨਾਂ ਉੱਤੇ ਕੀਤੇ ਟ੍ਰਾਇਲ ਪਹਿਲੇ ਦੌਰ ਵਿੱਚ ਕਾਮਯਾਬ ਹੋਏ ਹਨ।
Reuters
ਔਕਸਫੋਰਡ ਯੂਨੀਵਰਸਿਟੀ ਵਿੱਚ ਕੋਰੋਨਾ ਦੀ ਵੈਕਸੀਨ ਦੇ ਇਨਸਾਨਾਂ ਉੱਤੇ ਕੀਤੇ ਟ੍ਰਾਇਲ ਪਹਿਲੇ ਦੌਰ ਵਿੱਚ ਕਾਮਯਾਬ ਹੋਏ ਹਨ।

ਅਜਿਹੇ ਵਿੱਚ ਇਹ ਕਿਵੇਂ ਯਕੀਨੀ ਕਰਨਾ ਹੋਵੇਗਾ ਕਿ ਸਾਰੇ ਦੇਸ਼ਾਂ ਨੂੰ ਖਾਸ ਕਰਕੇ ਗਰੀਬ ਦੇਸ਼ਾਂ ਨੂੰ ਵੀ ਵੈਕਸੀਨ ਦੀ ਜ਼ਰੂਰੀ ਮਾਤਰਾ ਵਿੱਚ ਖੁਰਾਕ ਮੁਹੱਈਆ ਹੋਵੇ?

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਸ਼ੇਖਰ ਸੀ. ਮਾਂਡੇ ਮੁਤਾਬਕ ਇਹ ਚਿੰਤਾ ਸਹੀ ਜ਼ਰੂਰ ਹੈ, ਪਰ ਭਾਰਤ ਦੇ ਸੰਦਰਭ ਵਿੱਚ ਨਹੀਂ। ਇਸ ਦਾ ਉਨ੍ਹਾਂ ਨੇ ਕੀ ਕਾਰਨ ਦਿੱਤਾ ਇਹ ਜਾਣਨ ਲਈ ਪੂਰੀ ਖ਼ਬਰ ਪੜ੍ਹੋ।

Click here to see the BBC interactive

ਅਫ਼ਗਾਨਿਸਤਾਨ: ਮਾਂ ਬਾਪ ਨੂੰ ਹਲਾਕ ਕਰਨ ਵਾਲੇ 2 ਤਾਲੀਬਾਨ ਨੂੰ ਇਸ ਕੁੜੀ ਨੇ ਮਾਰ ਦਿੱਤਾ

ਅਫ਼ਗਾਨਿਸਤਾਨ ਵਿੱਚ ਇੱਕ ਕੁੜੀ ਨੇ ਪਿਛਲੇ ਹਫ਼ਤੇ ਆਪਣੇ ਮਾਪਿਆਂ ਦੀ ਹੱਤਿਆ ਕਰਨ ਵਾਲੇ ਦੋ ਤਾਲਿਬਾਨ ਅੱਤਵਾਦੀਆਂ ਨੂੰ ਮਾਰ ਦਿੱਤਾ।

ਸੋਸ਼ਲ ਮੀਡੀਆ ''ਤੇ ਲੜਕੀ ਵਲੋਂ ਕੀਤੇ ਵਾਰਦਾਤ ਦੀ ਕੁਝ ਲੋਕ ''ਪ੍ਰਸ਼ੰਸਾ'' ਕਰ ਰਹੇ ਹਨ। ਇਹ ਘਟਨਾ ਅਫ਼ਗਾਨਿਸਤਾਨ ਦੇ ਗ਼ੋਰ ਪ੍ਰਾਂਤ ਦੇ ਗਰਿਵੇ ਪਿੰਡ ਵਿੱਚ 17 ਜੁਲਾਈ ਦੀ ਰਾਤ ਦੀ ਹੈ।

ਲੜਕੀ ਦੀ ਉਮਰ 14 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਉਸ ਦੇ ਹੱਥਾਂ ਵਿੱਚ ਏਕੇ-47 ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਜਾ ਰਹੀ ਹੈ। ਵਿਸਥਾਰ ''ਚ ਪੜ੍ਹਨ ਲਈ ਕਲਿੱਕ ਕਰੋ।

ਗਰਭਵਤੀ ਔਰਤਾਂ ਦਾ ਗੋਲਗੱਪੇ, ਚੌਕਲੇਟ ਜਾਂ ਚਟਪਟਾ ਖਾਉਣ ਨੂੰ ਮਨ ਕਿਉਂ ਕਰਦਾ ਰਹਿੰਦਾ ਹੈ

ਗਰਭ ਅਵਸਥਾ ''ਚ ਔਰਤਾਂ ਦਾ ਕਿਸੇ ਨਾ ਕਿਸੇ ਚੀਜ਼ ਨੂੰ ਖਾਣ ਦੀ ਇੱਛਾ ਪਿੱਛੇ ਸਹੀ ਕਾਰਨ ਕੀ ਹੈ?

ਸ਼ਾਇਦ ਜੋ ਤੁਸੀਂ ਸੋਚ ਰਹੇ ਹੋ, ਉਹ ਕਾਰਨ ਨਹੀਂ ਹੈ। ਇਸ ਵਿਸ਼ੇ ''ਤੇ ਹੋ ਰਹੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਸ ਪਿੱਛੇ ਕੋਈ ਜੀਵ ਵਿਗਿਆਨ ਨਹੀਂ ਸਗੋਂ ਮਨੋਵਿਗਿਆਨ ਦੀ ਸਥਿਤੀ ਕੰਮ ਕਰਦੀ ਹੈ।

ਅਸੀਂ ਤਕਰੀਬਨ ਸਾਰਿਆਂ ਨੇ ਹੀ ਸੁਣ ਰੱਖਿਆ ਹੈ ਕਿ ਗਰਭ ਧਾਰਨ ਕਰਨ ਤੋਂ ਬਾਅਧ ਇੱਕ ਔਰਤ ਨੂੰ ਅਚਾਰ, ਗੋਲ ਗੱਪੇ, ਆਈਸ ਕਰੀਮ, ਚੌਕਲੈਟ ਜਾਂ ਫਿਰ ਕੋਈ ਖਾਸ ਚੀਜ਼ ਖਾਣ ਦੀ ਤਲਬ ਲੱਗੀ ਰਹਿੰਦੀ ਹੈ।
Getty Images
ਅਸੀਂ ਤਕਰੀਬਨ ਸਾਰਿਆਂ ਨੇ ਹੀ ਸੁਣ ਰੱਖਿਆ ਹੈ ਕਿ ਗਰਭ ਧਾਰਨ ਕਰਨ ਤੋਂ ਬਾਅਧ ਇੱਕ ਔਰਤ ਨੂੰ ਅਚਾਰ, ਗੋਲ ਗੱਪੇ, ਆਈਸ ਕਰੀਮ, ਚੌਕਲੈਟ ਜਾਂ ਫਿਰ ਕੋਈ ਖਾਸ ਚੀਜ਼ ਖਾਣ ਦੀ ਤਲਬ ਲੱਗੀ ਰਹਿੰਦੀ ਹੈ।

ਅਸੀਂ ਤਕਰੀਬਨ ਸਾਰਿਆਂ ਨੇ ਹੀ ਸੁਣਿਆ ਹੈ ਕਿ ਗਰਭ ਧਾਰਨ ਕਰਨ ਤੋਂ ਬਾਅਦ ਇੱਕ ਔਰਤ ਨੂੰ ਅਚਾਰ, ਗੋਲ ਗੱਪੇ, ਆਈਸ ਕਰੀਮ, ਚੌਕਲੈਟ ਜਾਂ ਫਿਰ ਕੋਈ ਖਾਸ ਚੀਜ਼ ਖਾਣ ਦੀ ਤਲਬ ਲੱਗੀ ਰਹਿੰਦੀ ਹੈ।

ਇਹ ਤਲਬ ਤਾਂ ਸਮਾਂ ਵੀ ਨਹੀਂ ਵੇਖਦੀ। ਰਾਤ-ਬਰਾਤੇ ਗਰਭਵਤੀ ਔਰਤ ਵੱਲੋਂ ਆਪਣੇ ਪਤੀ ਤੋਂ ਇਸ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਅਸੀਂ ਆਪ ਵੀ ਇਸ ਤਰ੍ਹਾਂ ਦੀ ਸਥਿਤੀ ''ਚੋਂ ਗੁਜ਼ਰੇ ਹਾਂ ਪਰ ਇਸ ਦਾ ਕਾਰਨ ਜਾਣਨ ਲਈ ਇੱਥੇ ਕਲਿੱਕ ਕਰੋ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

https://www.youtube.com/watch?v=xWw19z7Edrs&t=1s

https://www.youtube.com/watch?v=FcIP4LjsG-w&t=106s

https://www.youtube.com/watch?v=U9hPYaPf91k&t=37s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cd9aca2b-68ef-4cfc-8466-a3b256506546'',''assetType'': ''STY'',''pageCounter'': ''punjabi.india.story.53509137.page'',''title'': ''ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਹੋਰ ਵੀ ਖਤਰਨਾਕ ਬਣ ਗਿਆ ਹੈ - 5 ਅਹਿਮ ਖ਼ਬਰਾਂ'',''published'': ''2020-07-23T01:53:18Z'',''updated'': ''2020-07-23T01:53:18Z''});s_bbcws(''track'',''pageView'');

Related News