ਕੋਰੋਨਾਵਾਇਰਸ: ਦਿੱਲੀ ''''ਚ 46 ਲੱਖ ਤੋਂ ਵੱਧ ਕੋਰੋਨਾ ਪੌਜ਼ਿਟਿਵ ਕੇਸ ਹੋਣ ਦਾ ਖ਼ਦਸ਼ਾ ਕਿਵੇਂ — 5 ਅਹਿਮ ਖ਼ਬਰਾਂ

Wednesday, Jul 22, 2020 - 07:20 AM (IST)

ਕੋਰੋਨਾਵਾਇਰਸ: ਦਿੱਲੀ ''''ਚ 46 ਲੱਖ ਤੋਂ ਵੱਧ ਕੋਰੋਨਾ ਪੌਜ਼ਿਟਿਵ ਕੇਸ ਹੋਣ ਦਾ ਖ਼ਦਸ਼ਾ ਕਿਵੇਂ — 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images

ਸਰਕਾਰੀ ਸਰਵੇਅ ਮੁਤਾਬਕ ਦਿੱਲੀ ''ਚ 46 ਲੱਖ ਤੋਂ ਵੱਧ ਕੋਰੋਨਾ ਪੌਜ਼ਿਟਿਵ ਕੇਸ ਹੋਣ ਦਾ ਖ਼ਦਸ਼ਾ ਹੈ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹਰ ਚਾਰ ਲੋਕਾਂ ਵਿੱਚੋਂ ਇੱਕ ਵਿਅਕਤੀ ਨੂੰ ਕੋਵਿਡ -19 ਦੀ ਲਾਗ ਹੋ ਸਕਦੀ ਹੈ।

ਇਹ ਮੁਲਾਂਕਣ ਨੈਸ਼ਨਲ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਵੱਲੋਂ ਦਿੱਲੀ ਵਿਖੇ ਐਂਟੀਬਾਡੀਜ਼ ਨੂੰ ਲੈ ਕੇ ਕਰਵਾਏ ਗਏ ਇੱਕ ਸਰਵੇਖਣ ਤੋਂ ਸਾਹਮਣੇ ਆਇਆ ਹੈ।

Click here to see the BBC interactive

ਇਸ ਸਰਕਾਰੀ ਸਰਵੇਖਣ ਲਈ ਦਿੱਲੀ ਵਿੱਚ 21,387 ਲੋਕਾਂ ਦੇ ਬਲੱਡ ਸੈਂਪਲ ਲਏ ਗਏ। ਉਨ੍ਹਾਂ ਵਿੱਚੋਂ 23.48 ਪ੍ਰਤੀਸ਼ਤ ਲੋਕਾਂ ਦੇ ਖੂਨ ਵਿੱਚ ਕੋਵਿਡ -19 ਐਂਟੀਬਾਡੀਜ਼ ਪਾਏ ਗਏ।

ਸਰਵੇਖਣ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਕੋਰੋਨਾ ਦੀ ਸਥਿਤੀ, ਜੋ ਦਿੱਲੀ ਵਿੱਚ ਦੱਸੀ ਜਾ ਰਹੀ ਹੈ, ਉਸ ਤੋਂ ਵੀ ਮਾੜੀ ਹੈ।

ਮਾਹਰ ਤੇ ਸਰਕਾਰ ਇਸ ਬਾਰੇ ਕੀ ਕਹਿੰਦੇ ਹਨ? — ਜਾਣੋ ਇਸ ਬਾਰੇ ਤਫ਼ਸੀਲ ਵਿੱਚ ਇੱਥੇ ਕਲਿੱਕ ਕਰਕੇ


ਥੁੱਕ ਦਾ ਟੈਸਟ ਕੋਰੋਨਾ ਬਾਰੇ ਪੂਰੀ ਖੇਡ ਕਿਵੇਂ ਬਦਲ ਸਕਦਾ ਹੈ?

ਜੇ ਸਾਨੂੰ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਜਾਵੇ ਅਤੇ ਇਸ ''ਚ ਕੋਰੋਨਾਵਾਇਰਸ ਦਾ ਨਾਮੋ ਨਿਸ਼ਾਨ ਵੀ ਮੌਜੂਦ ਨਾ ਹੋਵੇ?

ਨਾ ਤਾਂ ਕੋਈ ਸੋਸ਼ਲ ਦੂਰੀ ਨਹੀਂ ਅਤੇ ਨਾ ਹੀ ਮੂੰਹ ਨੂੰ ਢੱਕਣ ਦਾ ਫਿਕਰ ਅਤੇ ਸਭ ਤੋਂ ਵੱਡੀ ਗੱਲ ਮਨਾਂ ''ਚ ਕੋਵਿਡ-19 ਦਾ ਡਰ ਨਹੀਂ।

ਅਜਿਹੇ ਉਹ ਕਿਹੜੇ ਢੰਗ ਹਨ ਜਿਸ ਨਾਲ ਅਸੀਂ ਆਪਣੇ ਆਲੇ-ਦੁਆਲੇ ਲਾਗ ਲੱਗੇ ਲੋਕਾਂ ਬਾਰੇ ਆਸਾਨੀ ਨਾਲ ਜਾਣ ਸਕੀਏ ਅਤੇ ਖ਼ੁਦ ਨੂੰ ਸੁਰੱਖਿਅਤ ਰੱਖ ਸਕੀਏ।

ਸਭ ਤੋਂ ਪਹਿਲੀ ਸਮੱਸਿਆ ਇਹ ਹੈ ਕਿ ਕੋਰੋਨਾਵਾਇਰਸ ਦਾ ਟੈਸਟ ਕਰਵਾਉਣ ਵਾਲੇ ਹਰ ਚਾਰਾਂ ''ਚ ਘੱਟੋ-ਘੱਟ ਇੱਕ ''ਚ ਕੋਵਿਡ-19 ਦੇ ਲੱਛਣ ਟੈਸਟ ਕਰਵਾਉਣ ਵਾਲੇ ਦਿਨ ਹੀ ਵਿਖਾਈ ਪੈਂਦੇ ਹਨ।

ਥੁੱਕ ਦੇ ਟੈਸਟ ਨਾਲ ਕਿਵੇਂ ਬਦਲ ਸਕਦੀ ਹੈ ਪੂਰੀ ਖੇਡ...ਇੱਥੇ ਕਲਿੱਕ ਕਰਕੇ ਜਾਣੋ


ਹਰਡ ਇਮਿਊਨਟੀ ਤੇ ਕਮਿਊਨਿਟੀ ਸਪਰੈੱਡ ਕੀ ਤੇ ਕੋਰੋਨਾ ਮਹਾਂਮਾਰੀ ਅੱਗੇ ਕੀ ਰੁਖ ਲਵੇਗੀ?

ਕੋਰੋਨਾਵਾਇਰਸ ਗਲੋਬਲ ਪੱਧਰ ਉੱਤੇ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ।

ਭਾਰਤ ਵਿੱਚ ਹੁਣ ਬਿਮਾਰੀ ਦੇ ਕਈ ਸੂਬਿਆਂ ਵਿੱਚ ਕਮਿਊਨਿਟੀ ਸਪਰੈੱਡ ਸ਼ੁਰੂ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ, ਜਿਸ ਤੋਂ ਭਾਰਤ ਪਹਿਲਾਂ ਇਨਕਾਰੀ ਸੀ।

ਕੋਰੋਨਾਵਾਇਰਸ
Getty Images

ਇੰਨੀ ਵੱਡੀ ਗਿਣਤੀ ਵਿੱਚ ਬਿਮਾਰੀ ਦੇ ਫੈਲਣ ਤੋਂ ਬਾਅਦ, ਹੁਣ ਸਮਾਜਿਕ ਫੈਲਾਅ (ਕਮਿਊਨਿਟੀ ਸਪਰੈਡ) ਦੇ ਨਾਲ-ਨਾਲ ਹਰਡ ਇਮਿਊਨਟੀ ਦੇ ਸਵਾਲ ਸਾਹਮਣੇ ਆਉਣ ਲੱਗੇ ਹਨ।

ਹਾਲਾਂਕਿ, ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ ਵਿੱਚ ਅਜੇ ਸਮਾਜਿਕ ਫੈਲਾਅ ਦੇ ਹਾਲਤ ਨਹੀਂ ਆਏ ਹਨ।

ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ


ਵਾਇਰਸ ਦੇ ਬਦਲਦੇ ਰੂਪ ਨਾਲ ਕੋਵਿਡ-19 ਹੋਰ ਖ਼ਤਰਨਾਕ ਕਿਵੇਂ?

ਜਿਹੜਾ ਕੋਰੋਨਾਵਾਇਰਸ ਇਸ ਵੇਲੇ ਵਿਸ਼ਵ ਵਿੱਚ ਦਹਿਸ਼ਤ ਫੈਲਾ ਰਿਹਾ ਹੈ, ਉਹ ਚੀਨ ਵਿੱਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਨਾਲੋਂ ਬਿਲਕੁਲ ਵੱਖਰਾ ਹੈ।

ਸਾਰਸ-ਸੀਓਵੀ-2 ਇਸ ਵਾਇਰਸ ਦਾ ਅਧਿਕਾਰਤ ਨਾਮ ਹੈ, ਜੋ ਕੋਵਿਡ-19 ਬਿਮਾਰੀ ਦਾ ਕਾਰਨ ਬਣਦਾ ਹੈ। ਇਸਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੋਈ ਹੈ, ਇਹ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ।

ਕੋਰੋਨਾਵਾਇਰਸ
Getty Images

ਵਿਗਿਆਨੀਆਂ ਨੇ ਇਸ ਵਿੱਚ ਹਜ਼ਾਰਾਂ ਬਦਲਾਅ ਦੇਖੇ ਜਾਂ ਵਾਇਰਸ ਵਿੱਚ ਵੰਸ਼ਿਕ ਤੌਰ ''ਤੇ ਨਾਲ ਤਬਦੀਲੀ ਦੇਖੀ ਹੈ, ਪਰ ਇੱਕ ਅਜਿਹੀ ਤਬਦੀਲੀ ਜੋ ਪ੍ਰਮੁੱਖ ਤੌਰ ''ਤੇ ਸਾਹਮਣੇ ਆਈ ਹੈ, ਉਹ ਹੈ ਇਸਦੇ ਵਿਵਹਾਰ ਵਿੱਚ ਬਦਲਾਅ ਆਉਣਾ।

ਇਸ ਤਬਦੀਲੀ ਬਾਰੇ ਅਹਿਮ ਸਵਾਲ ਹਨ: ਕੀ ਇਹ ਇਨਸਾਨ ਵਿੱਚ ਵਾਇਰਸ ਨੂੰ ਜ਼ਿਆਦਾ ਸੰਕਰਮਣਸ਼ੀਲ ਜਾਂ ਘਾਤਕ ਬਣਾਉਂਦਾ ਹੈ? ਅਤੇ ਕੀ ਇਹ ਭਵਿੱਖ ਦੇ ਟੀਕੇ ਦੀ ਸਫ਼ਲਤਾ ਲਈ ਖ਼ਤਰਾ ਪੈਦਾ ਕਰ ਸਕਦਾ ਹੈ?

ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ


ਹੁਸ਼ਿਆਰਪੁਰ ਦੀ ਕੁੜੀ ਦੀਆਂ ਇੰਗਲੈਂਡ ਤੱਕ ਮੱਲਾਂ

ਪੰਜਾਬ ਦੇ ਹੁਸ਼ਿਆਰਪੁਰ ਦੀ ਕੁੜੀ ਪ੍ਰਤਿਸ਼ਠਾ ਨੇ ਹੁਣ ਔਕਸਫੋਰਡ ਯੂਨੀਵਰਸਿਟੀ ਵਿੱਚ ਆਪਣੀ ਥਾਂ ਬਣਾ ਲਈ ਹੈ।

ਇਸ ਨਵੇਂ ਮਾਅਰਕੇ ਲਈ ਪ੍ਰਤਿਸ਼ਠਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਕਰਕੇ ਵਧਾਈ ਵੀ ਦਿੱਤੀ ਹੈ।

ਪ੍ਰਤਿਸ਼ਠਾ ਦਾ ਨਿੱਕੀ ਉਮਰੇ ਚੰਡੀਗੜ੍ਹ ਜਾਂਦਿਆਂ ਐਕਸੀਡੈਂਟ ਹੋ ਗਿਆ ਅਤੇ ਸਰੀਰ ਦਾ ਹੇਠਲਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ ਸੀ।

ਇਸ ਤੋਂ ਬਾਅਦ ਹੀ ਉਹ ਵ੍ਹੀਲਚੇਅਰ ਉੱਤੇ ਆ ਗਏ ਪਰ ਹੌਸਲਾ ਬਰਕਰਾਰ ਰਿਹਾ।

ਪ੍ਰਤਿਸ਼ਠਾ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=FcIP4LjsG-w&t=64s

https://www.youtube.com/watch?v=PlB5SXqP9Kc&t=29s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3a844728-441e-4033-b014-c4ba4ed8848f'',''assetType'': ''STY'',''pageCounter'': ''punjabi.india.story.53495462.page'',''title'': ''ਕੋਰੋਨਾਵਾਇਰਸ: ਦਿੱਲੀ \''ਚ 46 ਲੱਖ ਤੋਂ ਵੱਧ ਕੋਰੋਨਾ ਪੌਜ਼ਿਟਿਵ ਕੇਸ ਹੋਣ ਦਾ ਖ਼ਦਸ਼ਾ ਕਿਵੇਂ — 5 ਅਹਿਮ ਖ਼ਬਰਾਂ'',''published'': ''2020-07-22T01:47:52Z'',''updated'': ''2020-07-22T01:47:52Z''});s_bbcws(''track'',''pageView'');

Related News