ਕੋਰੋਨਾਵਾਇਰਸ: ਦਿੱਲੀ ਵਿੱਚ ਹਰ ਚਾਰ ਵਿੱਚੋਂ ਇੱਕ ਵਿਅਕਤੀ ਨੂੰ ਕੋਵਿਡ -19 ਦੀ ਲਾਗ - ਸਰਵੇਖਣ
Tuesday, Jul 21, 2020 - 07:50 PM (IST)
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹਰ ਚਾਰ ਲੋਕਾਂ ਵਿੱਚੋਂ ਇੱਕ ਵਿਅਕਤੀ ਨੂੰ ਕੋਵਿਡ -19 ਦੀ ਲਾਗ ਹੋ ਸਕਦੀ ਹੈ। ਇਹ ਮੁਲਾਂਕਣ ਨੈਸ਼ਨਲ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਵਲੋਂ ਦਿੱਲੀ ਵਿਖੇ ਐਂਟੀਬਾਡੀ ਨੂੰ ਲੈ ਕੇ ਕਰਵਾਏ ਗਏ ਇਕ ਸਰਵੇਖਣ ਤੋਂ ਸਾਹਮਣੇ ਆਇਆ ਹੈ।
ਇਸ ਸਰਕਾਰੀ ਸਰਵੇਖਣ ਲਈ ਦਿੱਲੀ ਵਿਚ 21,387 ਲੋਕਾਂ ਦੇ ਬਲੱਡ ਸੈਂਪਲ ਲਏ ਗਏ। ਉਨ੍ਹਾਂ ਵਿਚੋਂ 23.48 ਪ੍ਰਤੀਸ਼ਤ ਲੋਕਾਂ ਦੇ ਖੂਨ ਵਿਚ ਕੋਵਿਡ -19 ਐਂਟੀਬਾਡੀਜ਼ ਪਾਈ ਗਈ।
ਇਸ ਸਰਵੇਖਣ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਕੋਰੋਨਾ ਦੀ ਸਥਿਤੀ, ਜੋ ਦਿੱਲੀ ਵਿਚ ਦੱਸੀ ਜਾ ਰਹੀ ਹੈ, ਉਸ ਤੋਂ ਵੀ ਮਾੜੀ ਹੈ।
Click here to see the BBC interactiveਦਿੱਲੀ ਵਿੱਚ ਹੁਣ ਤੱਕ 1,23,747 ਲੋਕਾਂ ਦੇ ਕੋਰੋਨਾ ਨੂੰ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ। ਯਾਨੀ 1.98 ਕਰੋੜ ਦੀ ਆਬਾਦੀ ਵਾਲੇ ਦਿੱਲੀ ਵਿਚ ਇਕ ਪ੍ਰਤੀਸ਼ਤ ਤੋਂ ਵੀ ਘੱਟ ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਦਿੱਲੀ ਦੇ ਤਾਜ਼ਾ ਸਰਵੇਖਣ ਅਨੁਸਾਰ, 23.44 ਪ੍ਰਤੀਸ਼ਤ ਦੇ ਹਿਸਾਬ ਨਾਲ ਦਿੱਲੀ ਵਿੱਚ 46.5 ਲੱਖ ਲੋਕਾਂ ਨੂੰ ਕੋਰੋਨਾ ਦੀ ਲਾਗ ਹੋਣ ਦਾ ਖਦਸ਼ਾ ਜਤਾਇਆ ਜਾ ਸਕਦਾ ਹੈ।
- ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
- ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
- ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ
ਕੀ ਕਹਿੰਦੇ ਹਨ ਮਾਹਰ ਅਤੇ ਸਰਕਾਰ?
ਪਰ ਸਰਕਾਰ ਦਾ ਕਹਿਣਾ ਹੈ ਕਿ ਅਜੇ ਤੱਕ ਦਿੱਲੀ ਵਿੱਚ ਜ਼ਿਆਦਾ ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਨਹੀਂ ਹੋਣ ਦਾ ਕਾਰਨ ਇਹ ਹੀ ਹੈ ਕਿ ਵੱਡੀ ਗਿਣਤੀ ''ਚ ਲਾਗ ਵਾਲੇ ਲੋਕਾਂ ਵਿੱਚ ਕੋਰੋਨਾ ਦੇ ਕੋਈ ਸੰਕੇਤ ਨਹੀਂ ਵੇਖੇ ਗਏ ਹਨ।
ਹਾਲਾਂਕਿ, ਇਹ ਵੀ ਖਦਸ਼ਾ ਹੈ ਕਿ ਜਿਸ ਤਰ੍ਹਾਂ ਨਾਲ ਦਿੱਲੀ ਦੀ ਆਬਾਦੀ ਘਣਤਾ ਹੈ, ਇਹ ਅੰਕੜਾ 23.44 ਪ੍ਰਤੀਸ਼ਤ ਤੋਂ ਵੱਧ ਹੋ ਸਕਦਾ ਹੈ। ਅਜੇ ਆਬਾਦੀ ਦਾ ਵੱਡਾ ਹਿੱਸਾ ਇਸ ਲਾਗ ਨੂੰ ਲੈ ਕੇ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਸਾਰੇ ਉਪਾਅ ਸਖ਼ਤੀ ਨਾਲ ਅਪਣਾਏ ਜਾਣੇ ਚਾਹੀਦੇ ਹਨ।
ਮਾਹਰਾਂ ਅਨੁਸਾਰ ਇਹ ਭਾਰਤ ਵਿਚ ਆਪਣੀ ਕਿਸਮ ਦਾ ਪਹਿਲਾ ਸਰਵੇਖਣ ਹੈ, ਪਰ ਇਸ ਨਾਲ ਅਧਿਕਾਰੀਆਂ ਨੂੰ ਕੋਰੋਨਾ ਦੀ ਲਾਗ ਦੇ ਫੈਲਾਅ ਦੇ ਪੱਧਰ ਦਾ ਪਤਾ ਲੱਗ ਸਕਦਾ ਹੈ।
ਇਹ ਉਨ੍ਹਾਂ ਨੂੰ ਟੈਸਟਿੰਗ ਸਹੂਲਤਾਂ ਦੀ ਬਿਹਤਰ ਵੰਡ ਵੱਲ ਸੇਧ ਦੇਵੇਗਾ ਅਤੇ ਖੇਤਰ-ਸੰਬੰਧੀ ਕੰਟੇਨਮੈਂਟ ਨੀਤੀਆਂ ਬਨਾਉਣ ਵਿਚ ਵੀ ਸਹਾਇਤਾ ਕਰੇਗਾ।
ਕੀ ਹਨ ਦਿੱਲੀ ਦੇ ਮੌਜੂਦਾ ਹਾਲਾਤ?
ਦਿੱਲੀ ਭਾਰਤ ਦੇ ਸਭ ਤੋਂ ਪ੍ਰਭਾਵਤ ਸ਼ਹਿਰਾਂ ਵਿੱਚੋਂ ਇੱਕ ਰਿਹਾ ਹੈ ਅਤੇ ਇਥੇ ਤਾਂ ਜੂਨ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਹਸਪਤਾਲ ਦੇ ਬੈੱਡਾਂ ਦੀ ਕਾਫ਼ੀ ਘਾਟ ਸੀ।
ਪਰ ਉਸ ਸਮੇਂ ਤੋਂ ਹਸਪਤਾਲਾਂ ਦੇ ਢਾਂਚੇ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਰੋਜ਼ਾਨਾ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ ਵੀ ਘਟ ਗਈ ਹੈ।
ਰਾਜਧਾਨੀ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਇੱਕ ਦਿਨ ''ਚ 1,200 ਤੋਂ 1,600 ਨਵੇਂ ਕੇਸ ਦਰਜ ਹੋਏ ਹਨ - ਜੋ ਕਿ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਇਸਦੀ ਰੋਜ਼ਾਨਾ ਗਿਣਤੀ ਦਾ ਅੱਧਾ ਹਿੱਸਾ ਹੈ।
ਅਤੇ ਸੋਮਵਾਰ ਨੂੰ, ਸ਼ਹਿਰ ਵਿੱਚ ਸਿਰਫ 954 ਕੇਸ ਦਰਜ ਕੀਤੇ ਗਏ।
ਮਾਮਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਗਿਰਾਵਟ ਦਾ ਕਾਰਨ ਟੈਸਟਿੰਗ, ਟਰੇਸਿੰਗ, ਕੰਟੇਨਮੈਂਟ ਅਤੇ ਆਈਸੋਲੇਸ਼ਨ ਕਰਨ ਨੂੰ ਮੰਨਿਆ ਜਾ ਸਕਦਾ ਹੈ।
ਦਿੱਲੀ ਵਿੱਚ ਮੌਤਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਇਹ ਵੀਡੀਓ ਵੀ ਦੇਖੋ
https://www.youtube.com/watch?v=FcIP4LjsG-w&t=60s
https://www.youtube.com/watch?v=U9hPYaPf91k&t=34s
https://www.youtube.com/watch?v=7yUaowjHrCs&t=27s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0b1b9dbc-5e43-4a71-9d2e-cd5219e21b7b'',''assetType'': ''STY'',''pageCounter'': ''punjabi.india.story.53490589.page'',''title'': ''ਕੋਰੋਨਾਵਾਇਰਸ: ਦਿੱਲੀ ਵਿੱਚ ਹਰ ਚਾਰ ਵਿੱਚੋਂ ਇੱਕ ਵਿਅਕਤੀ ਨੂੰ ਕੋਵਿਡ -19 ਦੀ ਲਾਗ - ਸਰਵੇਖਣ'',''published'': ''2020-07-21T14:09:16Z'',''updated'': ''2020-07-21T14:09:16Z''});s_bbcws(''track'',''pageView'');