ਕੋਰੋਨਾਵਾਇਰਸ : ਇਹ ਸਲਾਇਵਾ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ
Tuesday, Jul 21, 2020 - 04:05 PM (IST)
ਕੀ ਹੋਵੇ ਜੇਕਰ ਸਾਨੂੰ ਆਪਣੀ ਪਹਿਲੀ ਵਰਗੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਜਾਵੇ। ਜਿਸ ''ਚ ਕੋਰੋਨਾਵਾਇਰਸ ਦਾ ਨਾਮੋ ਨਿਸ਼ਾਨ ਵੀ ਮੌਜੂਦ ਨਾ ਹੋਵੇ? ਕੋਈ ਸੋਸ਼ਲ ਦੂਰੀ ਨਹੀਂ ਅਤੇ ਨਾ ਹੀ ਮੂੰਹ ਨੂੰ ਢੱਕਣ ਦਾ ਫਿਕਰ ਅਤੇ ਸਭ ਤੋਂ ਵੱਡੀ ਗੱਲ ਮਨਾਂ ''ਚ ਕੋਵਿਡ-19 ਦਾ ਡਰ ਨਹੀਂ।
ਬੇਸ਼ੱਕ ਇੰਨ੍ਹਾਂ ਸਾਰੀਆਂ ਪਾਬੰਦੀਆਂ ਦਾ ਮਕਸਦ ਇਸ ਵਿਸ਼ਵਵਿਆਪੀ ਮਹਾਮਾਰੀ ਦਾ ਡੱਟ ਕੇ ਸਾਹਮਣਾ ਕਰਨਾ ਅਤੇ ਇਸ ਦੇ ਸੰਕ੍ਰਮਣ ਤੋਂ ਬਚਣਾ ਹੀ ਹੈ।ਅਜਿਹੇ ਉਹ ਕਿਹੜਾ ਢੰਗ ਹੈ ਜਿਸ ਨਾਲ ਕਿ ਅਸੀਂ ਆਪਣੇ ਆਸ ਪਾਸ ਸੰਕ੍ਰਮਿਤ ਲੋਕਾਂ ਬਾਰੇ ਅਸਾਨੀ ਨਾਲ ਜਾਣ ਸਕੀਏ ਅਤੇ ਖੁਦ ਨੂੰ ਸੁਰੱਖਿਅਤ ਰੱਖ ਸਕੀਏ।
ਸਭ ਤੋਂ ਪਹਿਲੀ ਸਮੱਸਿਆ ਇਹ ਹੈ ਕਿ ਕੋਰੋਨਾਵਾਇਰਸ ਦਾ ਟੈਸਟ ਕਰਵਾਉਣ ਵਾਲੇ ਹਰ ਚਾਰਾਂ ''ਚ ਘੱਟੋ-ਘੱਟ ਇਕ ''ਚ ਕੋਵਿਡ-19 ਦੇ ਲੱਛਣ ਟੈਸਟ ਕਰਵਾਉਣ ਵਾਲੇ ਦਿਨ ਹੀ ਵਿਖਾਈ ਪੈਂਦੇ ਹਨ।
Click here to see the BBC interactiveਇਸ ਲਈ ਇਸ ਮਹਾਮਾਰੀ ਦੇ ਫੈਲਾਅ ਦਾ ਜ਼ੋਖਮ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਸੰਕ੍ਰਮਿਤ ਵਿਅਕਤੀ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਇਸ ਮਹਾਮਾਰੀ ਦੀ ਲਪੇਟ ''ਚ ਆ ਚੁੱਕਿਆ ਹੈ।
ਦੂਜਾ ਅਹਿਮ ਮੁੱਦਾ ਟੈਸਟ ਖੁਦ ਹੀ ਹੈ।ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਹੁਣ ਤੱਕ ਜਿੰਨ੍ਹਾਂ ਅਹਿਮ ਪ੍ਰੀਖਣਾਂ ਨੂੰ ਧਿਆਨ ''ਚ ਰੱਖਿਆ ਜਾ ਰਿਹਾ ਹੈ , ਉਸ ''ਚ ਗਲੇ ਦੇ ਪਿਛਲੇ ਪਾਸੇ ਅਤੇ ਨੱਕ ਦੇ ਉਪਰ ਦੇ ਹਿੱਸੇ ''ਚ ਟੈਸਟ ਲਈ ਸਵੈਬ (ਤਰਲ ਪਦਾਰਥ) ਪਾਇਆ ਜਾਂਦਾ ਹੈ।
ਇਹ ਪ੍ਰਕਿਆ ''ਚ ਕੁੱਝ ਲੋਕਾਂ ਲਈ ਸੁਖਾਵੀਂ ਨਹੀਂ ਹੁੰਦੀ ਹੈ ਕਿਉਂਕਿ ਗਲੇ ਦੇ ਅੰਦਰ ਤੱਕ ਰੂਈਂ ਪਾਈ ਜਾਂਦੀ ਹੈ, ਜਿਸ ਨਾਲ ਕਿ ਕਿਸੇ ਸਮੇਂ ਅਲਕਤ ਵੀ ਆਉਂਦੀ ਹੈ।ਭਾਵੇਂ ਕਿ ਇਹ ਪ੍ਰਕ੍ਰਿਆ ਕੁੱਝ ਸਕਿੰਟਾਂ ਦੀ ਹੀ ਖੇਡ ਹੈ ਪਰ ਫਿਰ ਮੈਂ ਹਰ ਹਫ਼ਤੇ ਇਸ ਟੈਸਟ ਦੀ ਪ੍ਰਕ੍ਰਿਆ ''ਚੋਂ ਨਹੀਂ ਲੰਘਣਾ ਚਾਹਾਂਗਾ।ਐਨਐਚਐਸ ਦੇ ਮੋਹਰੀ ਅਮਲੇ ਲਈ ਇਹ ਹਿਦਾਇਤ ਹੈ ਕਿ ਉਹ ਹਰ ਹਫ਼ਤੇ ਇਸ ਪ੍ਰਕ੍ਰਿਆ ''ਚੋਂ ਲੰਘਣਗੇ।
ਤੀਜੀ ਮੁਸ਼ਕਲ ਸਮਾਂ ਹੈ।ਸਵੈਬ ਜਾਂ ਪੀਸੀਆਰ ਟੈਸਟ ਪਹਿਲਾਂ ਲੈਬ ''ਚ ਭੇਜਿਆ ਜਾਂਦਾ ਹੈ ਅਤੇ ਇਸ ਪ੍ਰਕ੍ਰਿਆ ''ਚ ਕੁੱਝ ਘੰਟਿਆਂ ਦਾ ਸਮਾਂ ਲੱਗਦਾ ਹੈ।ਇਸ ਪ੍ਰਕ੍ਰਿਆ ''ਚੋਂ ਲੰਘਣ ਵਾਲੇ 10 ਲੋਕਾਂ ''ਚੋਂ 9 ਨੂੰ ਤਾਂ 24 ਘੰਟਿਆਂ ''ਚ ਹੀ ਆਪਣੀ ਰਿਪੋਰਟ ਮਿਲ ਜਾਂਦੀ ਹੈ, ਪਰ ਅਜਿਹੇ ਮੌਕੇ ਇੰਨ੍ਹਾਂ ਵੀ ਸਮਾਂ ਪਹਾੜ ਲੱਗਦਾ ਹੈ।
- ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
- ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
- ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ ''ਪੰਜਾਬ ਮਾਡਲ'' ਦੀ ਚਰਚਾ ਕਿਉਂ
ਇਹ ਟੈਸਟ ਪੂਰੀ ਖੇਡ ਨੂੰ ਬਦਲ ਸਕਦਾ ਹੈ
ਇਸ ਮੌਕੇ ਸਮੇਂ ਦੀ ਅਸਲ ਮੰਗ ਕੋਰੋਨਾਵਾਇਰਸ ਦਾ ਤੇਜ਼, ਅਸਾਨ ਅਤੇ ਭਰੋਸੇਮੰਦ ਟੈਸਟ ਹੈ।
ਕਈ ਤੇਜ਼ੀ ਨਾਲ ਹੋਣ ਵਾਲੇ ਸਵੈਬ ਟੈਸਟਾਂ ਦੀ ਟਰਾਇਲ ਚੱਲ ਰਹੀ ਹੈ ਅਤੇ ਇਹ ਇੱਕ ਵੱਡੀ ਸਫਲਤਾ ਸਾਬਤ ਹੋ ਸਕਦੀ ਹੈ।
ਪਰ ਸਲਾਇਵਾ (ਥੁੱਕ) ਟੈਸਟ ਅਸਲ ''ਚ ਪੂਰੀ ਖੇਡ ਨੂੰ ਬਦਲ ਸਕਦਾ ਹੈ।
ਸੋਚੋ ਜੇਕਰ ਇਹ ਪਤਾ ਲਗਾਉਣਾ ਹੋਵੇ ਕਿ ਤੁਸੀਂ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋ ਜਾਂ ਨਹੀਂ ਅਤੇ ਇਸ ਲਈ ਤੁਹਾਨੂੰ ਇਕ ਟਿਊਬ ''ਚ ਥੁੱਕਣ ਲਈ ਕਿਹਾ ਜਾਵੇ, ਕਿਵੇਂ ਦਾ ਲੱਗੇਗਾ।
ਜਿੰਨ੍ਹਾਂ ਇਹ ਸੁਣਨ ''ਚ ਅਸਾਨ ਲੱਗ ਰਿਹਾ ਹੈ ਉਨ੍ਹਾਂ ਹੈ ਨਹੀਂ।ਸਲਾਇਵਾ ਦੇ ਨਮੂਨੇ ਵੀ ਲੈਬ ''ਚ ਪ੍ਰੀਖਣ ਲਈ ਭੇਜੇ ਜਾਂਦੇ ਹਨ ਪਰ ਇਸ ਦੇ ਨਤੀਜੇ ਸਵੈਬ ਟੈਸਟ ਨਾਲੋਂ ਜਲਦੀ ਆਉਂਦੇ ਹਨ।
ਜੈਨੀ ਦਾ ਪਰਿਵਾਰ ਸਲਾਇਵਾ ਟੈਸਟ ਟਰਾਇਲ ਦਾ ਹਿੱਸਾ ਹੈ
ਜੈਨੀ ਲੀਜ਼ ਅਤੇ ਉਸ ਦਾ ਪਰਿਵਾਰ ਸਾਊਥੈਂਪਟਨ ''ਚ ਚਾਰ ਹਫ਼ਤਿਆਂ ਤੱਕ ਚੱਲਣ ਵਾਲੇ ਸਲਾਇਵਾ ਟੈਸਟ ਟਰਾਇਲ ਦਾ ਹਿੱਸਾ ਹੈ।
ਮੈਂ ਵੇਖਿਆ ਕਿ ਜੈਨੀ ਉਸ ਦੇ ਤਿੰਨ ਜਵਾਨ ਬੱਚੇ ਸੈਮ, ਮੇਗ ਅਤੇ ਬਿਲੀ ਰੋਸਈ ਘਰ ਦੀ ਮੇਜ਼ ''ਤੇ ਬੈਠੇ ਸਨ।ਉਨ੍ਹਾਂ ਨੇ ਪਹਿਲਾਂ ਇੱਕ ਚਮਚ ''ਚ ਥੁੱਕਿਆ ਅਤੇ ਫਿਰ ਉਸ ਸਲਾਇਵਾ ਨੂੰ ਇੱਕ ਟਿਊਬ ''ਚ ਪਾ ਦਿੱਤਾ।
ਜੈਨੀ ਕਹਿੰਦੀ ਹੈ, "ਸਵੈਬ ਟੈਸਟ ਦੌਰਾਨ ਕੁੱਝ ਅਲਕਤ ਮਹਿਸੂਸ ਹੁੰਦੀ ਹੈ, ਖਾਸ ਕਰਕੇ ਜਦੋਂ ਤੁਹਾਡੀ ਤਬੀਅਤ ਪਹਿਲਾਂ ਹੀ ਠੀਕ ਨਾ ਹੋਵੇ।ਸਲਾਇਵਾ ਟੈਸਟ ਵਧੇਰੇ ਅਸਾਨ ਹੈ।"
ਸ਼ਹਿਰ ਦੇ 10 ਹਜ਼ਾਰ ਤੋਂ ਵੀ ਵੱਧ ਜੀਪੀ, ਹੋਰ ਮਹੱਤਵਪੂਰਣ ਕਾਮੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਪ੍ਰਾਜੈਕਟ ''ਚ ਸ਼ਾਮਲ ਹਨ।
ਸਾਊਥੈਂਪਟਨ ਯੂਨੀਵਰਸਿਟੀ ਦੇ ਕੀਥ ਗੌਡਫਰੇ, ਜੋ ਕਿ ਇਸ ਟਰਾਇਲ ''ਚ ਤਾਲਮੇਲ ਸਥਾਪਤ ਕਰਨ ''ਚ ਮਦਦ ਕਰ ਰਹੇ ਹਨ ਦਾ ਕਹਿਣਾ ਹੈ, " ਸਾਨੂੰ ਲੱਗਦਾ ਹੈ ਕਿ ਟੈਸਟ ਲਈ ਸਲਾਇਵਾ ਇੱਕ ਮਹੱਤਵਪੂਰਣ ਤਰਲ ਹੈ।"
" ਸਲਾਇਵਰੀ ਗਲੈਂਡ ਹੀ ਸਰੀਰ ਦਾ ਉਹ ਪਹਿਲਾ ਹਿੱਸਾ ਹੈ ਜਿੱਥੇ ਵਾਇਰਸ ਸਭ ਤੋਂ ਪਹਿਲਾਂ ਹਮਲਾ ਕਰਦਾ ਹੈ।ਵੇਖਿਆ ਗਿਆ ਹੈ ਕਿ ਸੰਕ੍ਰਮਿਤ ਵਿਅਕਤੀ ਦਾ ਸਭ ਤੋਂ ਪਹਿਲਾਂ ਸਲਾਇਵਾ ਹੀ ਪ੍ਰਭਾਵਿਤ ਹੁੰਦਾ ਹੈ, ਬਾਅਧ ''ਚ ਸਾਹ ਨਲੀਆਂ ''ਚ ਵਿਸ਼ਾਣੂ ਫੈਲਦਾ ਹੈ।"
" ਜੇਕਰ ਸੰਕ੍ਰਮਿਤ ਹੋਣ ਤੋਂ ਤੁਰੰਤ ਬਾਅਦ ਜਾਂ ਸ਼ੁਰੂਆਤੀ ਸਮੇਂ ''ਚ ਹੀ ਇਸ ਪ੍ਰਕ੍ਰਿਆ ਰਾਹੀਂ ਇਲਾਜ ਕੀਤਾ ਜਾਵੇ ਤਾਂ ਇਸ ਦੇ ਨਤੀਜੇ ਸਕਾਰਾਤਮਕ ਹੋ ਸਕਦੇ ਹਨ।"
ਇਸ ਪ੍ਰੀਖਣ ਦੀ ਸਫਲਤਾ ਇਸ ਗੱਲ ''ਤੇ ਨਿਰਭਰ ਕਰਦੀ ਹੈ ਕਿ ਸਲਾਇਵਾ ਟੈਸਟ ਕਿੰਨ੍ਹਾ ਕਾਮਯਾਬ ਸਿੱਧ ਹੁੰਦਾ ਹੈ।ਕੀ ਇਸ ਦੇ ਨਤੀਜੇ ਕੋਰੋਨਾਵਾਇਰਸ ਦੀ ਸਹੀ ਪੁਸ਼ਟੀ ਕਰਨ ਦੇ ਯੋਗ ਹੋਣਗੇ।ਇਹ ਸਭ ਇਸ ਟਰਾਇਲ ਦੀ ਨਤੀਜਿਆਂ ''ਤੇ ਹੀ ਨਿਰਭਰ ਕਰਦਾ ਹੈ।
ਕੀ ਕਹਿੰਦੇ ਹਨ ਨਤੀਜੇ
ਸਾਊਥੈਂਪਟਨ ਦੇ ਅਧਿਐਨ ਦੇ ਨਮੂਨਿਆਂ ਦਾ ਸਰੀ ਵਿਖੇ ਪਸ਼ੂ ਅਤੇ ਪੌਦਾ ਸਿਹਤ ਏਜੰਸੀ ਦੀ ਸਰਕਾਰੀ ਪ੍ਰਯੋਗਸ਼ਾਲਾ ''ਚ ਪ੍ਰੀਖਣ ਕੀਤਾ ਜਾ ਰਿਹਾ ਹੈ।ਇੰਨ੍ਹਾਂ ਨਮੂਨਿਆਂ ਨੂੰ ਪਹਿਲਾਂ ਇੱਕ ਤਰਲ ''ਚ ਮਿਲਾਇਆ ਜਾਂਦਾ ਹੈ ਅਤੇ ਬਾਅਧ ''ਚ ਉਸ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਜੋ ਵਾਇਰਸ ਆਪਣੀ ਜੈਨੇਟਿਕ ਸਮੱਗਰੀ ਛੱਡ ਸਕੇ।ਇਸ ਪ੍ਰਕਿਆ ਨੂੰ ਆਰਟੀ-ਲੈਂਪ (RT-Lamp) ਦਾ ਨਾਂਅ ਦਿੱਤਾ ਗਿਆ ਹੈ।ਇਸ ਦੀ ਪ੍ਰਕ੍ਰਿਆ ''ਚ ਸਿਰਫ 20 ਮਿੰਟ ਦਾ ਸਮਾਂ ਲੱਗਦਾ ਹੈ ਜਦਕਿ ਪੀਸੀਆਰ ਟੈਸਟ ''ਚ ਘੰਟਿਆਂਬੱਧੀ ਨਤੀਜੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਵੀਰੋਲੋਜੀ ਦੇ ਮੁੱਖੀ ਪ੍ਰੋਫੈਸਰ ਇਯਾਨ ਬਰਾਊਨ ਨੇ ਕਿਹਾ, " ਅਸੀਂ ਬਹੁਤ ਉਤਸੁਕ ਹਾਂ।ਇਸ ਟੈਸਟ ਦੀ ਵਰਤੋਂ ਕਰਨ ਦੇ ਯੋਗ ਹੋਣ ''ਚ ਕਈ ਤਕਨੀਕੀ ਚੁਣੌਤੀਆਂ ਨੂੰ ਪਾਰ ਕਰਦਿਆਂ ਅਸੀਂ ਪਿਛਲੇ ਕੁਝ ਹਫ਼ਤਿਆਂ ''ਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ।"
ਇਹ ਉਹ ਮੌਕਾ ਹੈ ਜਦੋਂ ਕੁੱਝ ਦਿਲਚਸਪ ਹੁੰਦਾ ਵਿਖਾਈ ਪੈ ਰਿਹਾ ਹੈ।ਜੇਕਰ ਪ੍ਰਮੁੱਖ ਟਰਾਇਲ ਕਾਮਯਾਬ ਸਾਬਤ ਹੁੰਦਾ ਹੈ ਤਾਂ ਸਾਊਥੈਂਪਟਨ ਦੇ ਪੂਰੇ ਸ਼ਹਿਰ ''ਚ 250,000 ਤੋਂ ਵੀ ਲੋਕਾਂ ਨੂੰ ਹਰ ਹਫ਼ਤੇ ਸਲਾਇਵਾ ਟੈਸਟ ਲਈ ਕਿਹਾ ਜਾਵੇਗਾ।
ਪ੍ਰੋ.ਗੌਡਫਰੇ ਦਾ ਕਹਿਣਾ ਹੈ, " ਜੇਕਰ ਅਸੀਂ ਸਮਾਜ ਅਤੇ ਆਰਥਿਕਤਾ ਨੂੰ ਮੁੜ ਪਹਿਲਾਂ ਵਾਂਗਰ ਖੋਲ੍ਹਣਾ ਚਾਹੁੰਦੇ ਹਾਂ ਤਾਂ ਇਹ ਟੈਸਟ ਮਹਾਮਾਰੀ ਦੇ ਫੈਲਾਅ ਨੂੰ ਰੋਕਣ, ਉਸ ਦੀ ਮੌਜੂਦਗੀ ਅਤੇ ਲੌਕਡਾਊਨ ਦੀ ਸਥਿਤੀ ਨਾ ਬਣੇ ਇਸ ''ਚ ਮਦਦਗਾਰ ਹੋ ਸਕਦਾ ਹੈ।
ਲੰਡਨ ਸਕੂਲ ਆਫ਼ ਹਾਈਜੀਨ ਅਤੇ ਟਰੋਪੀਕਲ ਮੈਡੀਸਨ ਦੀ ਪ੍ਰੋ.ਜੁਲੀਅਨ ਪੇਟੋ ਦੀ ਅਗਵਾਈ ਵਾਲੇ ਇੱਕ ਵਿਿਗਆਨੀਆਂ ਦੇ ਸਮੂਹ ਨੇ ਸੁਝਾਅ ਦਿੱਤਾ ਹੈ ਕਿ ਬ੍ਰਿਟੇਨ ਦੀ ਪੂਰੀ ਵਸੋਂ ਨੂੰ ਹਰ ਹਫ਼ਤੇ ਸਲਾਇਵਾ ਟੈਸਟ ''ਚੋਂ ਗੁਜਰਨਾ ਚਾਹੀਦਾ ਹੈ ਤਾਂ ਜੋ ਕੋਰੋਨਾਵਾਇਰਸ ਦੀ ਅਸਲ ਮੌਜੂਦਗੀ ਬਾਰੇ ਪਤਾ ਲਗਾਇਆ ਜਾ ਸਕੇ।
ਇਸ ਸਮੂਹ ਨੇ ਦਲੀਲ ਪੇਸ਼ ਕੀਤੀ ਹੈ ਕਿ ਕੋਵਿਡ-19 ਮਹਾਮਾਰੀ " ਖ਼ਤਮ ਹੋ ਸਕਦੀ ਹੈ ਅਤੇ ਜ਼ਿੰਦਗੀ ਮੁੜ ਪਹਿਲਾਂ ਦੀ ਤਰਾਂ ਬਹਾਲ ਵੀ ਹੋ ਸਕਦੀ ਹੈ" ਪਰ ਇਸ ਲਈ ਜਨਤਕ ਨਿਗਰਾਨੀ ਦੀ ਜ਼ਰੂਰਤ ਹੈ।ਇਸ ਦਾ ਮਤਲਬ ਹੈ ਕਿ ਲੈਬ ਟੈਸਟਾਂ ਦੀ ਗਿਣਤੀ ''ਚ ਵਾਧਾ।ਮੌਜੂਦਾ ਸਮੇਂ ਸਰਕਾਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 300,000 ਟੈਸਟ ਕਰ ਸਕਦੀ ਹੈ, ਪਰ ਇਸ ਅੰਕੜੇ ਨੂੰ ਇੱਕ ਦਿਨ ''ਚ 10 ਮਿਲੀਅਨ ਤੱਕ ਵਧਾਉਣ ਦੀ ਲੋੜ ਹੈ।
ਇਸ ਟੈਸਟ ਲਈ ਤੁਹਾਨੂੰ ਆਪਣਾ ਸਲਾਇਵਾ ਟੈਸਟ ਲਈ ਭੇਜਣਾ ਹੋਵੇਗਾ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਤੁਹਾਨੂੰ ਇਸ ਦਾ ਨਤੀਜਾ ਹਾਸਲ ਹੋ ਜਾਵੇਗਾ।ਟੈਸਟ ਰਿਪੋਰਟ ਸਬੰਧੀ ਤੁਹਾਨੂੰ ਮੈਸੇਜ ਆ ਜਾਵੇਗਾ ਅਤੇ ਜੇਕਰ ਤੁਹਾਡੀ ਰਿਪੋਰਟ ''ਚ ਸੰਕ੍ਰਮਣ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਸਵੈ-ਏਕਾਂਤਵਾਸ ਲਈ ਕਿਹਾ ਜਾਵੇਗਾ।
ਇਹ ਟੈਸਟ ਮਹਿੰਗਾ ਹੋ ਸਕਦਾ ਹੈ
ਰੈਸਟੋਰੈਂਟ ਅਤੇ ਹੋਰ ਜਨਤਕ ਥਾਵਾਂ ''ਤੇ ਦਾਖਲੇ ਤੋਂ ਪਹਿਲਾਂ ਤੁਹਾਡੇ ਤੋਂ ਤਾਜ਼ਾ ਨੈਗਟਿਵ ਰਿਪੋਰਟ ਦੀ ਮੰਗ ਕੀਤੀ ਜਾ ਸਕਦੀ ਹੈ।ਇਸ ਪਿੱਛੇ ਪ੍ਰਮੁੱਖ ਕਾਰਨ ਇਹ ਹੈ ਕਿ ਜਿੰਨ੍ਹੀ ਜਲਦੀ ਸੰਕ੍ਰਮਿਤ ਮਰੀਜ਼ ਦੀ ਪਛਾਣ ਹੋ ਸਕੇ ਅਤੇ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਉਮੀਦ ਹੈ ਕਿ ਸੰਕ੍ਰਮਿਤ ਲੋਕਾਂ ਦੀ ਸ਼ੁਰੂਆਤੀ ਪੜਾਅ ''ਚ ਹੀ ਪਛਾਣ ਮਹਾਮਾਰੀ ਦੇ ਫੈਲਾਅ ਨੂੰ ਠੱਲ ਪਾਵੇਗੀ।
ਬੇਸ਼ਕ ਇਹ ਟੈਸਟ ਮਹਿੰਗਾ ਹੋ ਸਕਦਾ ਹੈ।ਸ਼ਾਇਦ ਪ੍ਰਤੀ ਮਹੀਨਾ 1 ਬਿਲੀਅਨ ਪੌਂਡ, ਪਰ ਇਹ ਖਰਚਾ ਕੋਵਿਡ-19 ਕਾਰਨ ਆਰਥਿਕਤਾ ''ਤੇ ਪੈ ਰਹੇ ਪ੍ਰਭਾਵ ਤੋਂ ਬਹੁਤ ਘੱਟ ਹੈ।
ਓਬੀਆਰ (Office for Budget Responsibility) ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ''ਚ ਇਸ ਸੰਕਟ ਦਾ ਖਮਿਆਜ਼ਾ 300 ਬਿਲੀਅਨ ਪੌਂਡ ਜਾਂ ਫਿਰ ਇਸ ਤੋਂ ਵੀ ਵੱਧ ਹੋਣ ਦੀ ਸੰਭਾਵਣਾ ਹੈ।
ਸਲਾਇਵਾ ਟੈਸਟ ਦੇ ਨੇਮਾਂ ਦੀ ਪਾਲਣਾ ਵੀ ਇੱਕ ਮਸਲਾ ਹੈ।
ਸਾਡੇ ''ਚੋਂ ਕਿੰਨੇ ਲੋਕ ਹਨ ਜੋ ਹਰ ਹਫ਼ਤੇ ਇੱਕ ਟਿਊਬ ''ਚ ਥੁੱਕਣ ਲਈ ਤਿਆਰ ਹੋਣਗੇ? ਇਹ ਇੱਕ ਮੁਸ਼ਕਲ ਭਰਿਆ ਕਾਰਜ ਹੋ ਸਕਦਾ ਹੈ। ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਅਜਿਹਾ ਕਰਨ ਨਾਲ ਹਰ ਤਰ੍ਹਾਂ ਦੀਆਂ ਪਾਬੰਦੀਆਂ, ਜਿਵੇਂ ਸੋਸ਼ਲ ਦੂਰੀ ਆਦਿ ਹੱਟ ਸਕਦੇ ਹਨ ਤਾਂ ਤੁਸੀਂ ਇਸ ਮੌਕੇ ਨੂੰ ਆਪਣੇ ਹੱਥ ''ਚੋਂ ਨਹੀਂ ਜਾਣ ਦੇਵੋਗੇ।
ਜੇਕਰ ਇਹ ਟ੍ਰਾਇਲ ਸਫ਼ਲ ਹੋ ਜਾਵੇ...
ਜੇਕਰ ਇਹ ਕੰਮ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਮਾਸਕ ਲਗਾਉਣ ਦੀ ਪਾਬੰਦੀ , ਬਜ਼ੁਰਗ ਅਤੇ ਕਮਜ਼ੋਰ ਲੋਕਾਂ ਲਈ ਏਕਾਂਤਵਾਸ ਅਤੇ ਦੁਕਾਨਾਂ ''ਤੇ ਵੀ ਇਕ ਤਰਫਾ ਪ੍ਰਣਾਲੀ ਖ਼ਤਮ ਹੋ ਜਾਵੇਗੀ।ਤੁਸੀਂ ਇਕ ਵਾਰ ਫਿਰ ਆਪਣੇ ਚਹੇਤਿਆਂ ਨੂੰ ਗਲੇ ਲਗਾ ਸਕੋਗੇ।
ਕਿਸੇ ਵੀ ਕੰਮ ਨੂੰ ਵੱਡੇ-ਛੋਟੇ ਪੱਧਰ ''ਤੇ ਸ਼ੁਰੂ ਕਰਨ ਬਾਰੇ ਸੋਚਣ ਦੀ ਥਾਂ ਉਸ ਨੂੰ ਸਹੀ ਤਰੀਕੇ ਨਾਲ ਸ਼ੁਰੂ ਕਰਨ ਬਾਰੇ ਸੋਚਣ ''ਤੇ ਜ਼ੋਰ ਦੇਣ ਦੀ ਲੋੜ ਹੁੰਦੀ ਹੈ।
ਸਕੂਲਾਂ ''ਚ ਬੱਚਿਆਂ ਅਤੇ ਸਟਾਫ ਦੀ ਹਫ਼ਤਾਵਾਰੀ ਜਾਂਚ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਦੇਖਭਾਲ ਕੇਂਦਰਾਂ ਅਤੇ ਮਹਾਮਾਰੀ ਨਾਲ ਵਧੇਰੇ ਪ੍ਰਭਾਵਿਤ ਇਲਾਕਿਆਂ ''ਚ ਵੀ ਇਸ ਟੈਸਟ ਨੂੰ ਅਮਲ ''ਚ ਲਿਆਂਦਾ ਜਾ ਸਕਦਾ ਹੈ।ਹਵਾਈ ਅੱਡਿਆਂ ''ਤੇ ਵੀ ਲੈਬ ਸਥਾਪਤ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਆਉਣ-ਜਾਣ ਵਾਲੇ ਯਾਤਰੂਆਂ ਦੀ ਜਾਂਚ ਕੀਤੀ ਜਾ ਸਕੇ।
ਸਾਊਥੈਂਪਟਨ ਟਰਾਇਲ ''ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ।ਇੱਕ ਮੁੱਦਾ ਜੋ ਪ੍ਰਕ੍ਰਿਆ ਨੂੰ ਗੁੰਝਲਦਾਰ ਬਣਾ ਸਕਦਾ ਹੈ, ਉਹ ਇਹ ਹੈ ਕਿ ਸ਼ਹਿਰ ''ਚ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਮਾਮਲਿਆਂ ਦੀ ਗਿਣਤੀ ''ਚ ਕਮੀ ਦਰਜ ਕੀਤੀ ਗਈ ਹੈ।
ਜੈਨੀ ਲੀਜ਼ ਅਤੇ ਉਸ ਦੇ ਪਰਿਵਾਰ ਦੀ ਰਿਪੋਰਟ ਹੁਣ ਤੱਕ ਦੋ ਵਾਰ ਨੈਗਟਿਵ ਆਈ ਹੈ।ਮੈਨੂੰ ਸੰਸਾ ਹੈ ਕਿ ਇਹ ਨਤੀਜਾ ਸਭ ''ਤੇ ਲਾਗੂ ਹੁੰਦਾ ਹੈ ਜਾਂ ਫਿਰ ਇਸ ਟਰਾਇਲ ''ਚ ਹਿੱਸਾ ਲੈਣ ਵਾਲੇ ਵਧੇਰੇਤਰ ਲੋਕਾਂ ''ਤੇ।
ਇਸ ਅਧਿਐਨ ਨੂੰ ਵਧੇਰੇ ਇਤਬਾਰੀ ਬਣਾਉਣ ਲਈ ਇਸ ਨੂੰ ਸੰਕ੍ਰਮਿਤ ਨਮੂਨਿਆਂ ਅਤੇ ਨੈਗਟਿਵ ਨਮੂਨਿਆਂ ਦੀ ਪਛਾਣ ਕਰਨ ਦੇ ਯੋਗ ਬਣਾਉਣ ਦੀ ਜ਼ਰੂਰਤ ਹੈ।
ਪਰ ਜੈਨੀ ਦੇ ਬੱਚੇ ਵੀ ਦੂਜਿਆਂ ਦੀ ਤਰ੍ਹਾਂ ਅਜਿਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਉਮੀਦ ਰੱਖਦੇ ਹਨ ਤਾਂ ਜੋ ਸਲਾਇਵਾ ਟੈਸਟ ਇੱਕ ਭਰੋਸੇਯੋਗ ਹੱਲ ਬਣ ਕੇ ਉਭਰੇ।
ਸੈਮ ਦਾ ਕਹਿਣਾ ਹੈ, " ਇਹ ਬਹੁਤ ਵਧੀਆ ਹੋਵੇਗਾ, ਅਸੀਂ ਮਹਾਮਾਰੀ ਨੂੰ ਖ਼ਤਮ ਕਰ ਸਕਦੇ ਹਾਂ।ਇਹ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ।"
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਇਹ ਵੀਡੀਓ ਵੀ ਦੇਖੋ
https://www.youtube.com/watch?v=7yUaowjHrCs&t=15s
https://www.youtube.com/watch?v=n2GbNNLP7xg&t=6s
https://www.youtube.com/watch?v=w-3zlxxCvRE&t=6s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''db8a7e9e-94dc-4870-b22a-9316535391ad'',''assetType'': ''STY'',''pageCounter'': ''punjabi.international.story.53473208.page'',''title'': ''ਕੋਰੋਨਾਵਾਇਰਸ : ਇਹ ਸਲਾਇਵਾ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ'',''published'': ''2020-07-21T10:35:02Z'',''updated'': ''2020-07-21T10:35:02Z''});s_bbcws(''track'',''pageView'');