ਹੁਸ਼ਿਆਰਪੁਰ ਦੀ ਕੁੜੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਦਿੱਤੀ ਵਧਾਈ

Tuesday, Jul 21, 2020 - 10:35 AM (IST)

ਹੁਸ਼ਿਆਰਪੁਰ ਦੀ ਕੁੜੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਦਿੱਤੀ ਵਧਾਈ

ਪੰਜਾਬ ਦੇ ਹੁਸ਼ਿਆਰਪੁਰ ਦੀ ਕੁੜੀ ਪ੍ਰਤਿਸ਼ਠਾ ਨੇ ਹੁਣ ਔਕਸਫੋਰਡ ਯੂਨੀਵਰਸਿਟੀ ਵਿੱਚ ਆਪਣੀ ਥਾਂ ਬਣਾ ਲਈ ਹੈ।

ਇਸ ਨਵੇਂ ਮਾਅਰਕੇ ਲਈ ਪ੍ਰਤਿਸ਼ਠਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਕਰਕੇ ਵਧਾਈ ਵੀ ਦਿੱਤੀ ਹੈ।

ਪ੍ਰਤਿਸ਼ਠਾ ਦਾ ਨਿੱਕੀ ਉਮਰੇ ਚੰਡੀਗੜ੍ਹ ਜਾਂਦਿਆਂ ਐਕਸੀਡੈਂਟ ਹੋ ਗਿਆ ਅਤੇ ਸਰੀਰ ਦਾ ਹੇਠਲਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ ਸੀ।

ਇਸ ਤੋਂ ਬਾਅਦ ਹੀ ਉਹ ਵ੍ਹੀਲਚੇਅਰ ਉੱਤੇ ਆ ਗਏ ਪਰ ਹੌਸਲਾ ਬਰਕਰਾਰ ਰਿਹਾ।

ਔਕਸਫੋਰਡ ਯੂਨੀਵਰਸਿਟੀ ਵਿੱਚ ਹੁਸ਼ਿਆਰਪੁਰ ਦੀ ਪ੍ਰਤਿਸ਼ਠਾ ਨੂੰ ਪਬਲਿਕ ਪੌਲਿਸੀ ਵਿੱਚ ਮਾਸਟਰ ਡਿਗਰੀ ਵਿੱਚ ਦਾਖਲਾ ਮਿਲਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤੀਸ਼ਠਾ ਨਾਲ ਗੱਲਬਾਤ ਦੌਰਾਨ ਕੀ ਕਿਹਾ?

ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਿਸ਼ਠਾ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦਿਆਂ ਵਧਾਈ ਦਿੱਤੀ।

ਕੈਪਟਨ ਨੇ ਇਸ ਦੌਰਾਨ ਆਪਣੇ ਟਵੀਟ ਵਿੱਚ ਲਿਖਿਆ, ''''ਪੰਜਾਬ ਦੀ ਪ੍ਰਤਿਸ਼ਠਾ ਦੇਵੇਸ਼ਵਰ ਦਾ ਜਜ਼ਬਾ ਸੱਚਮੁੱਚ ਪ੍ਰੇਰਣਾ ਭਰਪੂਰ ਹੈ। ਉਹ ਭਾਰਤ ਦੀ ਪਹਿਲੀ ਵ੍ਹੀਲਚੇਅਰ ਯੂਜ਼ਰ ਕੁੜੀ ਹੈ ਜੋ ਔਕਸਫੋਰਡ ਵਿੱਚ ਮਾਸਟਰ ਡਿਗਰੀ ਲਈ ਜਾਵੇਗੀ। ਮੈਂ ਉਸ ਨੂੰ ਸ਼ੁਭ ਇੱਛਾਵਾਂ ਦਿੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਉਹ ਦੇਸ਼ ਦੀ ਸੇਵਾ ਲਈ ਵਾਪਸ ਪਰਤੇਗੀ।''''

https://twitter.com/capt_amarinder/status/1283638031543492608

ਵੀਡੀਓ ਕਾਲ ਦੌਰਾਨ ਪ੍ਰਤਿਸ਼ਠਾ ਨੇ ਕੈਪਟਨ ਦੇ ਸਵਾਲ ਉੱਤੇ ਦੱਸਿਆ ਕਿ ਉਨ੍ਹਾਂ ਦੀਆਂ ਕਲਾਸਾਂ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਉਹ ਸਮਰ ਵਿਲ ਕਾਲਜ ਜੁਆਇਨ ਕਰਨਗੇ।

ਪ੍ਰਤੀਸ਼ਠਾ ਨੇ ਇਹ ਵੀ ਦੱਸਿਆ ਕਿ 13 ਸਾਲ ਦੀ ਉਮਰ ''ਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ। 12ਵੀਂ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਅੱਗੇ ਦੀ ਪੜ੍ਹਾਈ ਲਈ ਦਿੱਲੀ ਦਾ ਰੁਖ ਕੀਤਾ ਅਤੇ ਲੇਡੀ ਸ਼੍ਰੀਰਾਮ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ।

ਪ੍ਰਤਿਸ਼ਠਾ ਮੁਤਾਬਕ ਉਹ ਔਕਸਫੋਰਡ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਆ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ।


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=qKodFuTt8aA&t=98s

https://www.youtube.com/watch?v=HJkjyFkifi8&t=50s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9baa9110-4340-4316-9791-af5b1d023350'',''assetType'': ''STY'',''pageCounter'': ''punjabi.india.story.53482107.page'',''title'': ''ਹੁਸ਼ਿਆਰਪੁਰ ਦੀ ਕੁੜੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਦਿੱਤੀ ਵਧਾਈ'',''published'': ''2020-07-21T04:56:33Z'',''updated'': ''2020-07-21T04:56:33Z''});s_bbcws(''track'',''pageView'');

Related News