ਕੋਰੋਨਾਵਾਇਰਸ: ਕੀ ਮਿਊਟੇਸ਼ਨ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ

Tuesday, Jul 21, 2020 - 09:20 AM (IST)

ਕੋਰੋਨਾਵਾਇਰਸ: ਕੀ ਮਿਊਟੇਸ਼ਨ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ
ਰੂਸ
Getty Images

ਜਿਹੜਾ ਕੋਰੋਨਾਵਾਇਰਸ ਇਸ ਵੇਲੇ ਵਿਸ਼ਵ ਵਿੱਚ ਦਹਿਸ਼ਤ ਫੈਲਾ ਰਿਹਾ ਹੈ, ਉਹ ਚੀਨ ਵਿੱਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਨਾਲੋਂ ਬਿਲਕੁਲ ਵੱਖਰਾ ਹੈ।

ਸਾਰਸ-ਸੀਓਵੀ-2 ਇਸ ਵਾਇਰਸ ਦਾ ਅਧਿਕਾਰਤ ਨਾਮ ਹੈ, ਜੋ ਕੋਵਿਡ-19 ਬਿਮਾਰੀ ਦਾ ਕਾਰਨ ਬਣਦਾ ਹੈ। ਇਸਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੋਈ ਹੈ, ਇਹ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ।

ਵਿਗਿਆਨੀਆਂ ਨੇ ਇਸ ਵਿੱਚ ਹਜ਼ਾਰਾਂ ਪਰਿਵਰਤਨ ਦੇਖੇ ਜਾਂ ਵਾਇਰਸ ਵਿੱਚ ਵੰਸ਼ਿਕ ਤੌਰ ''ਤੇ ਨਾਲ ਤਬਦੀਲੀ ਦੇਖੀ ਹੈ, ਪਰ ਇੱਕ ਅਜਿਹੀ ਤਬਦੀਲੀ ਜੋ ਪ੍ਰਮੁੱਖ ਤੌਰ ''ਤੇ ਸਾਹਮਣੇ ਆਈ ਹੈ, ਉਹ ਹੈ ਇਸਦੇ ਵਿਵਹਾਰ ਵਿੱਚ ਤਬਦੀਲੀ ਆਉਣਾ।

ਇਸ ਤਬਦੀਲੀ ਬਾਰੇ ਮਹੱਤਵਪੂਰਣ ਪ੍ਰਸ਼ਨ ਹਨ: ਕੀ ਇਹ ਇਨਸਾਨ ਵਿੱਚ ਵਾਇਰਸ ਨੂੰ ਜ਼ਿਆਦਾ ਸੰਕਰਮਣਸ਼ੀਲ ਜਾਂ ਘਾਤਕ ਬਣਾਉਂਦਾ ਹੈ? ਅਤੇ ਕੀ ਇਹ ਭਵਿੱਖ ਦੇ ਟੀਕੇ ਦੀ ਸਫ਼ਲਤਾ ਲਈ ਖ਼ਤਰਾ ਪੈਦਾ ਕਰ ਸਕਦਾ ਹੈ?

Click here to see the BBC interactive

ਦਰਅਸਲ, ਇਹ ਕੋਰੋਨਾਵਾਇਰਸ, ਵਾਇਰਸ ਵਰਗੇ ਫਲੂ ਦੀ ਤੁਲਨਾ ਵਿੱਚ ਬਹੁਤ ਹੌਲੀ-ਹੌਲੀ ਬਦਲ ਰਿਹਾ ਹੈ।

ਲੋਕਾਂ ਵਿੱਚ ਕੁਦਰਤੀ ਰੋਗ ਪ੍ਰਤੀਰੋਧਕ ਸਮਰੱਥਾ ਦੇ ਉਮੀਦ ਤੋਂ ਘੱਟ ਪੱਧਰ ਦੇ ਨਾਲ ਹੀ ਇਸਦੀ ਕੋਈ ਵੈਕਸੀਨ ਨਹੀਂ ਹੈ ਅਤੇ ਨਾ ਹੀ ਕੋਈ ਪ੍ਰਭਾਵੀ ਇਲਾਜ ਉਪਲੱਬਧ ਹੈ, ਇਸ ਲਈ ਇਸਨੂੰ ਰੋਕਣ ਲਈ ਕੋਈ ਦਬਾਅ ਨਹੀਂ ਹੈ। ਇਸ ਲਈ ਹੁਣ ਤੱਕ ਇਹ ਪੂਰੀ ਤਰ੍ਹਾਂ ਵਧ ਫੁੱਲ ਰਿਹਾ ਹੈ।

ਇਸ ਦੀ ਖਾਸ ਤਬਦੀਲੀ - ਜਿਸ ਦਾ ਨਾਂ ਡੀ614ਜੀ ਹੈ ਅਤੇ ਇਹ ਪ੍ਰੋਟੀਨ ਦੇ ਅੰਦਰ ਵਾਇਰਸ ਦੀ "ਸਪਾਈਕ" ਬਣਾਉਂਦਾ ਹੈ ਜੋ ਇਹ ਸਾਡੀਆਂ ਕੋਸ਼ਿਕਾਵਾਂ ਵਿੱਚ ਦਾਖ਼ਲ ਹੋਣ ਲਈ ਵਰਤਦਾ ਹੈ, ਸ਼ੁਰੂਆਤ ਵਿੱਚ ਵੂਹਾਨ ਵਿੱਚ ਫੈਲਣ ਤੋਂ ਬਾਅਦ, ਸ਼ਾਇਦ ਇਹ ਇਟਲੀ ਵਿੱਚ ਸਾਹਮਣੇ ਆਇਆ ਸੀ। ਹੁਣ ਇਹ ਵਿਸ਼ਵ ਭਰ ਦੇ 97% ਨਮੂਨਿਆਂ ਵਿੱਚ ਵੇਖਿਆ ਜਾਂਦਾ ਹੈ।

ਕੋਰੋਨਾਵਾਇਰਸ
BBC

ਕ੍ਰਾਂਤੀਕਾਰੀ ਸਥਿਤੀ

ਸਵਾਲ ਇਹ ਹੈ ਕਿ ਕੀ ਇਹ ਪਰਿਵਰਤਨ ਦਾ ਪ੍ਰਭਾਵ ਵਾਇਰਸ ਨੂੰ ਕੋਈ ਲਾਭ ਪ੍ਰਦਾਨ ਕਰ ਰਿਹਾ ਹੈ ਜਾਂ ਕੀ ਇਹ ਸਿਰਫ਼ ਇੱਕ ਸੰਜੋਗ ਨਾਲ ਹੈ।

ਵਾਇਰਸਾਂ ਦੀ ਕੋਈ ਵੱਡੀ ਯੋਜਨਾ ਨਹੀਂ ਹੁੰਦੀ। ਉਹ ਨਿਰੰਤਰ ਪਰਿਵਰਤਨ ਕਰਦੇ ਰਹਿੰਦੇ ਹਨ, ਹਾਲਾਂਕਿ ਕੁਝ ਤਬਦੀਲੀਆਂ ਇੱਕ ਵਾਇਰਸ ਦੇ ਪ੍ਰਜਣਨ ਵਿੱਚ ਸਹਾਇਤਾ ਕਰਨਗੀਆਂ, ਕੁਝ ਇਸ ਵਿੱਚ ਰੁਕਾਵਟ ਪਾ ਸਕਦੀਆਂ ਹਨ। ਬਾਕੀ ਨਿਰਪੱਖ ਹੁੰਦੇ ਹਨ।

ਯੂਨੀਵਰਸਿਟੀ ਕਾਲਜ ਲੰਡਨ ਦੇ ਡਾ. ਲੂਸੀ ਵੈਨ ਡੌਰਪ ਦਾ ਕਹਿਣਾ ਹੈ, ''''ਉਹ ''ਵਾਇਰਸ ਦੇ ਵਧਣ ਦਾ ਸਿੱਟਾ ਹੈ। ਉਹ ਆਪਣੇ ਵਿਵਹਾਰ ਨੂੰ ਬਦਲੇ ਬਿਨਾਂ ਵਾਇਰਸ ਦੇ ਵਾਧੇ ਦੇ ਸਫ਼ਰ ਨੂੰ ਜਾਰੀ ਰੱਖਦੇ ਹਨ।''''

ਵਾਇਰਸ ਵਿੱਚ ਜੋ ਪਰਿਵਰਤਨ ਸਾਹਮਣੇ ਆਇਆ ਹੈ, ਉਹ ਸਿਰਫ਼ ਇਸ ਲਈ ਵਿਆਪਕ ਹੋ ਸਕਦਾ ਹੈ ਕਿਉਂਕਿ ਇਹ ਇਸ ਕਹਿਰ ਅਤੇ ਪਸਾਰ ਦੀ ਸ਼ੁਰੂਆਤ ਵਜੋਂ ਹੋਇਆ, ਉਹ ਜਿਸ ਨੂੰ ''ਸੰਸਥਾਪਕ ਪ੍ਰਭਾਵ'' ਵਜੋਂ ਜਾਣਿਆ ਜਾਂਦਾ ਹੈ।

ਡਾ. ਵੈਨ ਡੌਰਪ ਅਤੇ ਉਨ੍ਹਾਂ ਦੀ ਟੀਮ ਦਾ ਮੰਨਣਾ ਹੈ ਕਿ ਇੰਨਾ ਪਰਿਵਰਤਨ ਆਮ ਹੋਣ ਦੀ ਸੰਭਾਵਨਾ ਹੈ, ਪਰ ਤੇਜੀ ਨਾਲ ਹੋਣਾ ਵਿਵਾਦਮਈ ਹੈ।

ਹੁਣ ਇਨ੍ਹਾਂ ਦੀ ਵੱਧ ਰਹੀ ਸੰਖਿਆ ਬਾਰੇ ਸ਼ਾਇਦ ਬਹੁਤ ਸਾਰੇ ਵਿਸ਼ਾਣੂ ਵਿਗਿਆਨੀ ਵਿਸ਼ਵਾਸ ਕਰਦੇ ਹਨ।

ਉਨ੍ਹਾਂ ਵਿੱਚੋਂ ਹੀ ਸ਼ੀਫੀਲਡ ਯੂਨੀਵਰਸਿਟੀ ਦੇ ਡਾ. ਤੂਸ਼ਾਨ ਡੇ ਸਿਲਵਾ ਦਾ ਮੰਨਣਾ ਹੈ ਕਿ ਇਹ ਕਹਿਣ ਲਈ ਕਾਫ਼ੀ ਅੰਕੜੇ ਹਨ ਕਿ ਵਾਇਰਸ ਦੇ ਵਿਕਾਸਵਾਦੀ ਵਾਧੇ ਲਈ ਪਹਿਲਾਂ ਵਾਲੇ ਵਾਇਰਸ ਦੇ ਮੁਕਾਬਲੇ ਇਸ ਕੋਲ ''ਚੋਣਵੇਂ ਲਾਭ'' ਹਨ। ਹਾਲਾਂਕਿ ਇਹ ਦੱਸਣ ਲਈ ਵੀ ਵਧੇਰੇ ਸਬੂਤ ਨਹੀਂ ਹਨ ਕਿ ''''ਇਹ ਜ਼ਿਆਦਾ ਫੈਲਦਾ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ''ਨਿਰਪੱਖ ਨਹੀਂ'''' ਹੈ।

ਫਲੋਰਿਡਾ ਦੀ ਸਕ੍ਰਿਪਸ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਇਯਰਯੁਨ ਚੋਅ ਅਤੇ ਮਾਈਕਲ ਫਰਜ਼ਾਨ ਦਾ ਕਹਿਣਾ ਹੈ ਕਿ ਜਦੋਂ ਪ੍ਰਯੋਗਸ਼ਾਲਾ ਦੀਆਂ ਸਥਿਤੀਆਂ ਵਿੱਚ ਅਧਿਐਨ ਕੀਤਾ ਗਿਆ ਤਾਂ ਪਰਿਵਰਤਤ ਵਾਇਰਸ, ਬਿਨਾਂ ਪਰਿਵਰਤਤ ਵਾਇਰਸ ਦੇ ਮੁਕਾਬਲੇ ਮਨੁੱਖੀ ਕੋਸ਼ਿਕਾਵਾਂ ਵਿੱਚ ਆਸਾਨੀ ਨਾਲ ਪ੍ਰਵੇਸ਼ ਕਰਦਾ ਹੈ।

ਵਾਇਰਸ ਸਪਾਈਕ ਪ੍ਰੋਟੀਨ ਵਿੱਚ ਤਬਦੀਲੀ ਦਾ ਉਪਯੋਗ ਮਨੁੱਖੀ ਕੋਸ਼ਿਕਾਵਾਂ ''ਤੇ ਪਕਡ਼ ਮਜ਼ਬੂਤ ਕਰਨ ਲਈ ਕਰਦਾ ਹੈ ਜੋ ਇਸ ਨੂੰ ''ਬਿਹਤਰ ਢੰਗ ਨਾਲ ਚਿਪਕੇ ਰਹਿਣ ਅਤੇ ਜ਼ਿਆਦਾ ਕੁਸ਼ਲਤਾ ਨਾਲ ਕਾਰਜ ਕਰਨ'' ਦੀ ਆਗਿਆ ਦਿੰਦਾ ਹੈ।

ਪ੍ਰੋ ਫਰਜ਼ਾਨ ਨੇ ਕਿਹਾ ਕਿ ਇਨ੍ਹਾਂ ਵਾਇਰਸਾਂ ਦੇ ਸਪਾਈਕ ਪ੍ਰੋਟੀਨ ਇੱਕ ਤਰ੍ਹਾਂ ਨਾਲ ਵੱਖਰੇ ਸਨ ਜੋ "ਇਹ ਸਾਬਤ ਕਰਨ ਲਈ ਤਰਕਸੰਗਤ ਨਹੀਂ ਹਨ ਕਿ ਇਹ ਜ਼ਿਆਦਾ ਸੰਕਰਮਣਸ਼ੀਲ ਹਨ।''''

ਪ੍ਰਯੋਗਸ਼ਾਲਾ ਨਤੀਜਿਆਂ ਦੇ ਸਬੂਤ

ਨਿਊਯਾਰਕ ਦੇ ਜੀਨੋਮ ਸੈਂਟਰ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨੇਵਿਲ ਸੰਜਨਾ, ਜੋ ਆਮ ਤੌਰ ''ਤੇ ''ਜੀਨ-ਐਡੀਟਿੰਗ ਟੈਕਨਾਲੋਜੀ ਕ੍ਰਿਸਪਰ'' ''ਤੇ ਕੰਮ ਕਰਦੀ ਹੈ, ਉਹ ਇੱਕ ਕਦਮ ਹੋਰ ਅੱਗੇ ਵੱਧ ਗਈ ਹੈ।

ਉਸ ਦੀ ਟੀਮ ਨੇਇਕ ਵਾਇਰਸ ਵਿੱਚ ਬਦਲਾਅ ਕੀਤਾ ਤਾਂ ਕਿ ਇਸਦੇ ਸਪਾਈਕ ਪ੍ਰੋਟੀਨ ਵਿੱਚ ਇਹ ਤਬਦੀਲੀ ਲਿਆਂਦੀ ਜਾ ਸਕੇ ਅਤੇ ਸ਼ੁਰੂਆਤੀ ਵੂਹਾਨ ਪ੍ਰਕੋਪ ਦੇ ਬਿਨਾਂ ਪਰਿਵਰਤਨ ਵਾਲੇ ਅਸਲੀ ਸਾਰਸ-ਕੋਵ -2 ਵਾਇਰਸ ਦੇ ਵਿਰੁੱਧ ਇਸ ਨੂੰ ਮਨੁੱਖੀ ਕੋਸ਼ਿਕਾਵਾਂ ਵਿੱਚ ਉਤਾਰਿਆ ਜਾ ਸਕੇ।

ਉਹ ਮੰਨਦੇ ਹਨ ਕਿ ਇਸਦੇ ਨਤੀਜੇ ਵਜੋਂ ਪਰਿਵਰਤਿਤ ਵਾਇਰਸ ਘੱਟ ਤੋਂ ਘੱਟ ਪ੍ਰਯੋਗਸ਼ਾਲਾ ਵਿੱਚ ਪਹਿਲੇ ਨਾਲੋਂ ਵਧੇਰੇ ਸੰਕਰਮਣਸ਼ੀਲ ਹੈ।

ਡਾ. ਵੈਨ ਡੌਰਪ ਦੱਸਦੇ ਹਨ, ''''ਇਹ ਸਪੱਸ਼ਟ ਨਹੀਂ ਹੈ'''' ਕਿ ਅਸਲ ਮਰੀਜ਼ਾਂ ਵਿੱਚ ਵਾਇਰਸ ਦੇ ਫੈਲਾਅ ਦੇ ਕਿੰਨੇ ਪ੍ਰਤੀਨਿਧੀ ਹਨ।

ਪਰ ਪ੍ਰੋਫੈਸਰ ਫਰਜ਼ਾਨਦਾ ਕਹਿਣਾ ਹੈਕਿ ਇਹ "ਨਿਸ਼ਚਿਤ ਜੈਵਿਕਮਤਭੇਦ" ਇਸ ਵਿਚਾਰਦੇ ਹੱਕ ਵਿੱਚਸਬੂਤ ਨੂੰ ਕੁਝਹੱਦ ਤੱਕ ਝੁਕਾਉਣਲਈ ਕਾਫ਼ੀ ਸਨਕਿ ਪਰਿਵਰਤਨ ਵਾਇਰਸਦੇ ਫੈਲਣ ਨੂੰ ਬਿਹਤਰਬਣਾ ਰਿਹਾ ਹੈ।

ਪੈਟਰੀ ਡਿਸ਼ (ਬੈਕਟੀਰੀਆ ਦੇ ਵਾਧੇ ਲਈ ਵਿਗਿਆਨਕ ਟੈਸਟ) ਦੇ ਬਾਹਰ, ਕੁਝ ਅਸਿੱਧੇ ਸਬੂਤ ਹਨ ਕਿ ਇਹ ਪਰਿਵਰਤਨ ਮਨੁੱਖਾਂ ਵਿੱਚ ਕੋਰੋਨਾਵਾਇਰਸ ਨੂੰ ਵਧੇਰੇ ਫੈਲਾਉਂਦਾ ਹੈ। ਦੋ ਅਧਿਐਨਾਂ ਨੇ ਸੁਝਾਅ ਦਿੱਤਾ ਹੈ ਕਿ ਇਸ ਪਰਵਰਤਿਤ ਵਾਇਰਸ ਦੇ ਪੀਡ਼ਤ ਮਰੀਜ਼ਾਂ ਵਿੱਚ ਉਨ੍ਹਾਂ ਦੇ ਸਵੈਬ ਨਮੂਨਿਆਂ ਵਿੱਚ ਵੱਡੀ ਮਾਤਰਾ ਵਿੱਚ ਵਾਇਰਸ ਹੁੰਦੇ ਹਨ। ਸ਼ਾਇਦ ਇਹ ਦੂਜਿਆਂ ਲਈ ਵਧੇਰੇ ਛੂਤਕਾਰੀ ਸਨ।

ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਨਹੀਂ ਮਿਲਿਆ ਕਿ ਉਹ ਲੋਕ ਬਿਮਾਰ ਹੋ ਗਏ ਸਨ ਜਾਂ ਹਸਪਤਾਲ ਵਿੱਚ ਜ਼ਿਆਦਾ ਸਮੇਂ ਤੱਕ ਰਹੇ ਸਨ।

ਆਮਤੌਰ ''ਤੇ ਜ਼ਿਆਦਾ ਪਸਾਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਵਾਇਰਸ ਜ਼ਿਆਦਾ ਘਾਤਕ ਹੈ-ਅਸਲ ਵਿੱਚ ਇਸਦਾ ਉਲਟ ਅਕਸਰ ਸੱਚ ਹੁੰਦਾ ਹੈ।

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਕੋਰੋਨਾਵਾਇਰਸ ਨੇ ਮਰੀਜ਼ਾਂ ਨੂੰ ਘੱਟ ਜਾਂ ਘੱਟ ਬਿਮਾਰ ਬਣਾਉਣ ਲਈ ਖੁਦ ਨੂੰ ਤਬਦੀਲ ਕੀਤਾ ਹੈ।

ਪਰ ਜਦੋਂ ਗੱਲ ਵਾਇਰਸ ਦੇ ਫੈਲਾਅ ਦੀ ਆਉਂਦੀ ਹੈ ਤਾਂ ਵੀ ਵਾਇਰਲ ਲੋਡ ਸਿਰਫ਼ ਇੱਕ ਸੰਕੇਤ ਹੈ ਕਿ ਕਿਸੇ ਇੱਕ ਵਿਅਕਤੀ ਦੇ ਅੰਦਰ ਵਾਇਰਸ ਕਿੰਨੀ ਚੰਗੀ ਤਰ੍ਹਾਂ ਫੈਲ ਰਿਹਾ ਹੈ।

ਇਹ ਜ਼ਰੂਰੀ ਨਹੀਂ ਕਿ ਦੂਜਿਆਂ ਨੂੰ ਸੰਕਰਮਿਤ ਕਰਨ ਵਿੱਚ ਇਹ ਕਿੰਨਾ ਤਾਕਤਵਰ ਹੈ। ਖੋਜ ਦਾ ''ਬਿਹਤਰੀਨ ਮਿਆਰ'' - ਨਿਯੰਤਰਿਤ ਅਜ਼ਮਾਇਸ਼ ਅਜੇ ਤੱਕ ਨਹੀਂ ਕੀਤੀ ਗਈ ਹੈ। ਉਦਾਹਰਨ ਲਈ ਵਾਇਰਸ ਦੇ ਇੱਕ ਜਾਂ ਦੂਜੇ ਪ੍ਰਕਾਰ ਨਾਲ ਜਾਨਵਰਾਂ ਨੂੰ ਸੰਕਰਮਿਤ ਕਰਨਾ ਇਹ ਵੇਖਣ ਲਈ ਹੋ ਸਕਦਾ ਹੈ ਕਿ ਇੱਕ ਆਬਾਦੀ ਵਿੱਚ ਇਹ ਵਧੇਰੇ ਕਿਵੇਂ ਫੈਲਦਾ ਹੈ।

ਸੰਯੁਕਤ ਰਾਜ ਵਿੱਚਲਾਸ ਅਲਾਮੌਸ ਨੈਸ਼ਨਲਲੈਬਾਰਟਰੀ ਵਿੱਚ ਇੱਕ ਅਧਿਐਨ ਦੀ ਅਗਵਾਈ ਕਰ ਰਹੇ ਪ੍ਰੋਫੈਸਰ ਬੈਟੇ ਕੋਰਬਰਨੇ ਕਿਹਾ ਕਿ ਇਸ ਸਬੰਧੀ ਕੋਈ ਆਮ ਸਹਿਮਤੀ ਨਹੀਂਹੋ ਸਕੀ, ਪਰਵਾਇਰਸ ਵਿੱਚ ਤਬਦੀਲੀ ਕਾਰਨਮਰੀਜ਼ਾਂ ਦਾ ਵਾਇਰਲਲੋਡ ''ਘੱਟ ਵਿਵਾਦਮਈ ਹੋ ਰਿਹਾ ਹੈ ਕਿਉਂਕਿ ਜ਼ਿਆਦਾ ਅੰਕਡ਼ੇ ਪ੍ਰਾਪਤ ਹੋ ਰਹੇ ਹਨ।''''

corona
Getty Images

ਮਹਾਂਮਾਰੀ ਪਰਿਵਰਤਨਸ਼ੀਲ ਹੈ

ਜਦੋਂ ਸਮੁੱਚੇ ਰੂਪ ਨਾਲ ਜਨਸੰਖਿਆ ਨੂੰ ਦੇਖਣ ਦੀ ਗੱਲ ਆਉਂਦੀ ਹੈ ਤਾਂ ਵਾਇਰਸ ਦੇ ਜ਼ਿਆਦਾ (ਜਾਂ ਘੱਟ) ਸੰਕਰਮਣਸ਼ੀਲ ਹੋਣ ਦਾ ਨਿਰੀਖਣ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਦੀ ਪ੍ਰਕਿਰਿਆ ਨੂੰ ਲੌਕਡਾਊਨ ਸਮੇਤ ਹੋਰ ਦਖਲਅੰਦਾਜ਼ੀ ਕਰਕੇ ਪੂਰੀ ਤਰ੍ਹਾਂ ਬਦਲਿਆ ਗਿਆ ਹੈ।

ਪਰ ਪ੍ਰੋਫੈਸਰ ਕੋਰਬਰਦਾ ਕਹਿਣਾ ਹੈਕਿ ਅਸਲ ਵਿੱਚ ਵਾਇਰਸ ਦਾ ਰੂਪ ਹੁਣ ਚੀਨ ਸਮੇਤ ਸਾਰੇ ਦੇਸ਼ਾਂ ਵਿੱਚ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਹੈ। ਇਹ ਦਰਸਾਉਂਦਾ ਹੈਕਿ ਇਹ ਵਾਇਰਸ ਦੇ ਅਸਲ ਰੂਪ ਨਾਲੋਂ ਲੋਕਾਂ ਵਿੱਚ ਜ਼ਿਆਦਾ ਫੈਲ ਸਕਦਾ ਹੈ। ਜਦੋਂ ਵਾਇਰਸ ਦੇ ਦੋ ਰੂਪ ਇੱਕ ਹੀ ਸਮੇਂ ਪ੍ਰਚਲਨ ਵਿੱਚ ਸਨ, ਉਦੋਂ ਇਸਦਾ ਨਵਾਂ ਰੂਪ ਅੱਗੇ ਨਿਕਲ ਗਿਆ।

ਦਰਅਸਲ, ਡੀ614ਜੀਰੂਪ ਬਹੁਤ ਪ੍ਰਭਾਵਸ਼ਾਲੀ ਹੈ, ਇਹ ਹੁਣਮਹਾਂਮਾਰੀ ਹੈ ਅਤੇ ਇਹ ਕੁਝ ਸਮੇਂ ਲਈ ਰਿਹਾ ਹੈ- ਸ਼ਾਇਦ ਯੂਕੇ ਅਤੇ ਅਮਰੀਕਾ ਦੇ ਪੂਰਬੀ ਤੱਟ ਵਰਗੀਆਂ ਥਾਵਾਂ ''ਤੇ ਮਹਾਂਮਾਰੀ ਦੀ ਸ਼ੁਰੂਆਤਤੋਂ ਹੀ।

ਇਸ ਲਈ ਜਦੋਂ ਕਿ ਸਬੂਤਵਧ ਰਹੇ ਹਨ ਕਿ ਇਹ ਪਰਿਵਰਤਨ ਨਿਰਪੱਖ ਨਹੀਂ ਹੈ, ਇਹ ਜ਼ਰੂਰੀ ਨਹੀਂ ਕਿ ਅਸੀਂ ਵਾਇਰਸ ਦੀਆਂ ਤਬਦੀਲੀਆਂ ਬਾਰੇ ਅਤੇ ਇਸਦੇ ਫੈਲਣ ਬਾਰੇ ਕਿਵੇਂ ਸੋਚੀਏ।

ਵਧੇਰੇ ਤਸੱਲੀਬਖਸ਼ ਗੱਲ ਇਹ ਹੈ ਕਿ ਜ਼ਿਆਦਾਤਰ ਟੀਕੇ ਸਪਾਈਕ ਦੇ ਵੱਖਰੇ ਖੇਤਰਾਂ ''ਤੇ ਆਧਾਰਿਤ ਹੁੰਦੇ ਹਨ ਇਸ ਲਈ ਉਨ੍ਹਾਂ ਦੇ ਵਿਕਾਸ ''ਤੇ ਇਸਦਾ ਕੋਈ ਪ੍ਰਭਾਵ ਨਹੀਂ ਹੋਣਾ ਚਾਹੀਦਾ।

ਇਸ ਗੱਲ ਦੇ ਕੁਝ ਸਬੂਤ ਹਨ ਕਿ ਨਵਾਂ ਰੂਪ ਐਂਟੀਬਾਡੀਜ਼ ਪ੍ਰਤੀ ਓਨਾ ਹੀ ਸੰਵੇਦਨਸ਼ੀਲ ਹੈ, ਜੋ ਤੁਹਾਨੂੰ ਕਿਸੇ ਲਾਗ ਲੱਗਣ ਤੋਂ ਬਚਾ ਸਕਦਾ ਹੈ ਜਾਂ ਇਸਦੇ ਵਿਰੁੱਧ ਤੁਹਾਨੂੰ ਟੀਕਾ ਲਗਾਇਆ ਗਿਆ ਹੈ।

ਕੋਵਿਡ-19 ਦਾ ਵਿਗਿਆਨ ਇੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਕਿ ਸਾਰੇ ਵਿਗਿਆਨਕ ਜਿੱਥੇ ਵੀ ਉਹ ਮੌਜੂਦ ਹਨ, ਉਹ ਵਾਇਰਸ ਦੀ ਇਸ ਤਬਦੀਲੀ ''ਤੇ ਨਜ਼ਰ ਰੱਖਣ ਲਈ ਉਤਸੁਕ ਹੋਣਗੇ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=2s

https://www.youtube.com/watch?v=jIEtr2qZjY4

https://www.youtube.com/watch?v=gX853LXEeKY&t=2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''900399ce-214a-4777-bafe-eb131b842747'',''assetType'': ''STY'',''pageCounter'': ''punjabi.international.story.53477263.page'',''title'': ''ਕੋਰੋਨਾਵਾਇਰਸ: ਕੀ ਮਿਊਟੇਸ਼ਨ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ'',''author'': ''ਰੇਚਲ ਸ਼ਰਾਇਰ'',''published'': ''2020-07-21T03:37:25Z'',''updated'': ''2020-07-21T03:37:25Z''});s_bbcws(''track'',''pageView'');

Related News