ਕੋਰੋਨਾਵਾਇਰਸ ਦੀ ਔਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਵੈਕਸੀਨ ਕਿੰਨੀ ਸੁਰੱਖਿਅਤ - 5 ਅਹਿਮ ਖ਼ਬਰਾਂ

Tuesday, Jul 21, 2020 - 07:35 AM (IST)

ਕੋਰੋਨਾਵਾਇਰਸ ਦੀ ਔਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਵੈਕਸੀਨ ਕਿੰਨੀ ਸੁਰੱਖਿਅਤ - 5 ਅਹਿਮ ਖ਼ਬਰਾਂ
ਔਕਸਫੋਰਡ
Getty Images

ਔਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਨੂੰ ਸੁਰੱਖਿਅਤ ਦੱਸਿਆ ਗਿਆ ਹੈ।

ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ।

Click here to see the BBC interactive

ਤਕਰੀਬਨ 1,077 ਵਿਅਕਤੀਆਂ ''ਤੇ ਇਸ ਦਾ ਟ੍ਰਾਇਲ ਕੀਤਾ ਗਿਆ ਜਿਸ ਦੇ ਨਤੀਜੇ ਦੱਸਦੇ ਹਨ ਕਿ ਇਸ ਵੈਕਸੀਨ ਨਾਲ ਉਨ੍ਹਾਂ ਦੇ ਅੰਦਰ ਐਂਟੀਬਾਡੀਜ਼ ਅਤੇ ਚਿੱਟੇ ਬਲੱਡ ਸੈੱਲ ਬਣਦੇ ਹਨ, ਜੋ ਕੋਰੋਨਾਵਾਇਰਸ ਨਾਲ ਲੜ ਸਕਦੇ ਹਨ।

ਖ਼ਬਰ ਨੂੰ ਹੋਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ


ਕੋਰੋਨਾਵਾਇਰਸ ਕਾਰਨ ਆਨਲਾਈਨ ਪੜ੍ਹਾਈ ਦਾ ਬੱਚਿਆਂ ਦੀ ਸਿਹਤ ''ਤੇ ਕੀ ਅਸਰ?

ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗਣ ਕਰਕੇ ਮੋਬਾਈਲ ਅਤੇ ਲੈਪਟੌਪ ਦੀ ਵਰਤੋਂ ਵੱਧ ਗਈ ਹੈ ਅਤੇ ਬੱਚੇ ਸਕਰੀਨ ''ਤੇ ਵੱਧ ਸਮਾਂ ਬਿਤਾਉਣ ਲੱਗੇ ਹਨ।

ਆਨਲਾਈਨ ਪੜ੍ਹਾਈ
Getty Images

ਇਸ ਦਾ ਅਸਰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਵੀ ਪੈ ਰਿਹਾ ਹੈ।

ਆਨਲਾਈਨ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਆਯੂਸ਼ੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੈਪਟੌਪ ਦੇ ਸਾਹਮਣੇ ਹੀ ਬੈਠੀ ਰਹਿੰਦੀ ਸੀ। ਇਸ ਨਾਲ ਆਯੂਸ਼ੀ ਨੂੰ ਮੋਢੇ, ਪਿੱਠ ਅਤੇ ਅੱਖਾਂ ਵਿੱਚ ਦਰਦ ਰਹਿਣ ਲੱਗਿਆ।

ਕੀ ਹਨ ਆਯੂਸ਼ੀ ਦੀ ਮਾਂ ਸ਼ਰਮੀਲਾ ਦੇ ਫ਼ਿਕਰ ਅਤੇ ਸਕਰੀਨ ਟਾਈਮ ਤੋਂ ਕਿਵੇਂ ਬਚਿਆ ਜਾਵੇ, ਤਫ਼ਸੀਲ ਵਿੱਚ ਜਾਣੋ ਇੱਥੇ ਕਲਿੱਕ ਕਰਕੇ


ਮੱਤੇਵਾੜਾ ਪ੍ਰੋਜੈਕਟ ''ਤੇ ਸਿਆਸੀ ਪਾਰਟੀਆਂ ਦਾ ਕੀ ਸਟੈਂਡ?

ਪੰਜਾਬ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਮੱਤੇਵਾੜਾ ਜੰਗਲ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਰੌਲਾ ਜਾਰੀ ਹੈ।

ਰੌਲਾ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਉਦਯੋਗਿਕ ਨੀਤੀ ਦੇ ਕਾਰਨ ਇਸ ਜੰਗਲ ਦੀ ਹੋਂਦ ਨੂੰ ਖ਼ਤਰਾ ਹੋ ਸਕਦਾ ਹੈ।

https://www.youtube.com/watch?v=HCEZVCTnWGs&t=21s

ਅਸਲ ''ਚ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ 3200 ਕਰੋੜ ਰੁਪਏ ਦੀ ਲਾਗਤ ਨਾਲ 2000 ਏਕੜ ਸਰਕਾਰੀ ਅਤੇ ਪੰਚਾਇਤੀ ਜ਼ਮੀਨ ''ਤੇ ਆਧੁਨਿਕ ਉਦਯੋਗਿਕ ਪਾਰਕ ਅਤੇ ਏਕੀਕ੍ਰਿਤ ਉਤਪਾਦਨ ਕਲੱਸਟਰ ਕ੍ਰਮਵਾਰ ਮੱਤੇਵਾੜਾ (ਲੁਧਿਆਣਾ) ਨੇੜੇ ਅਤੇ ਰਾਜਪੁਰਾ (ਪਟਿਆਲਾ) ਵਿਖੇ ਸਥਾਪਤ ਕਰਨ ਲਈ ਪ੍ਰਵਾਨਗੀ ਦਿੱਤੀ ਸੀ।

ਰਾਜਪੁਰਾ ਤੱਕ ਤਾਂ ਗੱਲ ਠੀਕ ਸੀ, ਪਰ ਮੱਤੇਵਾੜਾ ਅਤੇ ਇਸ ਦੇ ਆਸ ਪਾਸ ਦੇ ਪਿੰਡ ਅਤੇ ਵਾਤਾਵਰਨ ਪ੍ਰੇਮੀ ਪ੍ਰਸਤਾਵਿਤ ਉਦਯੋਗਿਕ ਪਾਰਕ ਨੂੰ ਲੈ ਕੇ ਚਿੰਤਾ ਵਿੱਚ ਹਨ।

ਵਿਰੋਧ ਤੋਂ ਲੈ ਕੇ ਸੱਤਾਧਾਰੀ ਕਾਂਗਰਸ ਦੀ ਦਲੀਲ ਤੇ ਹੋਰਨਾਂ ਸਿਆਸੀ ਪਾਰਟੀਆਂ ਇਸ ਮੁੱਦੇ ਬਾਰੇ ਕੀ ਕਹਿੰਦੀਆਂ ਹਨ, ਇੱਥੇ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ


"ਸੰਜੂ" ਬਣੇ "ਮੂਸੇਵਾਲਾ" ''ਤੇ ਕਈ ਨਵੀਆਂ ਧਾਰਾਵਾਂ, ਸਜ਼ਾ ਕਿੰਨੀ?

ਆਪਣੇ ਨਵੇਂ ਗੀਤ ''ਸੰਜੂ'' ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੁੜ ਚਰਚਾ ਵਿੱਚ ਹੈ ਅਤੇ ਇਸੇ ਗੀਤ ਕਰਕੇ ਹੀ ਪੰਜਾਬ ਦੀ ਕ੍ਰਾਈਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ 188/294/504/120-B ਤਹਿਤ ਮਾਮਲਾ ਦਰਜ ਕਰ ਲਿਆ ਹੈ।

https://www.youtube.com/watch?v=25DnmkiPWt8&t=4s

ਇਹ ਮਾਮਲਾ ਮੋਹਾਲੀ ਦੇ ਫੇਸ-4 ਵਿਖੇ ਪੰਜਾਬ ਕ੍ਰਾਈਮ ਬਰਾਂਚ ਵਿੱਚ ਦਰਜ ਹੋਇਆ ਹੈ।

''ਸੰਜੂ'' ਟਾਇਟਲ ਹੇਠਾਂ 16 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਆਪਣੇ ਉੱਤੇ ਆਰਮਜ਼ ਐਕਟ ਦੇ ਤਹਿਤ ਦਰਜ ਹੋਏ ਕੇਸ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਉੱਤੇ ਲੱਗੇ ਕੇਸ ਨਾਲ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਉੱਤੇ ਕੇਸ ਦਰਜ ਹਨ, ਸਿੱਧੂ ਮੂਸੇਵਾਲਾ ਦਾ ਸੰਖੇਪ ਵਿੱਚ ਪਿਛੋਕੜ...ਪੂਰੀ ਖ਼ਬਰ ਰਾਹੀਂ ਇੱਥੇ ਕਲਿੱਕ ਕਰਕੇ ਜਾਣੋ


ਵੱਧ ਗਰਮੀ ''ਚ ਕੰਮ ਕਰਨ ਨਾਲ ਅੰਗਾਂ ''ਤੇ ਕੀ ਅਸਰ?

ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਗਰਮੀ ਦੇ ਤਣਾਅ ਦੇ ਖ਼ਤਰਨਾਕ ਪੱਧਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ - ਇੱਕ ਖ਼ਤਰਨਾਕ ਸਥਿਤੀ ਜਿਸ ਨਾਲ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ।

ਗਰਮੀ
Getty Images

ਬਹੁਤ ਸਾਰੇ ਲੋਕ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਅਜਿਹੀਆਂ ਨੌਕਰੀਆਂ ਕਰਦੇ ਹਨ, ਜੋ ਉਨ੍ਹਾਂ ਨੂੰ ਸੰਭਾਵਿਤ ਤੌਰ ''ਤੇ ਜਾਨ ਲਈ ਖ਼ਤਰੇ ਵਾਲੀਆਂ ਸਥਿਤੀਆਂ ਦੇ ਰੂਬਰੂ ਕਰਦੀਆਂ ਹਨ।

ਇਨ੍ਹਾਂ ਵਿੱਚ ਫਾਰਮ, ਨਿਰਮਾਣ ਸਥਾਨਾਂ ਜਾਂ ਹਸਪਤਾਲਾਂ ਵਿੱਚ ਕੰਮ ਕਰਨਾ ਸ਼ਾਮਲ ਹੈ।

ਗਲੋਬਲ ਵਾਰਮਿੰਗ ਗਰਮੀ ਦੀਆਂ ਸਥਿਤੀਆਂ ਦੀ ਸੰਭਾਵਨਾ ਨੂੰ ਵਧਾਏਗੀ, ਜੋ "ਮਨੁੱਖਾਂ ਲਈ ਬਹੁਤ ਗਰਮ" ਹੋ ਸਕਦੀ ਹੈ।

ਇਸ ਬਾਰੇ ਮਾਹਰ ਕੀ ਕਹਿੰਦੇ ਹਨ, ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=qKodFuTt8aA&t=98s

https://www.youtube.com/watch?v=HJkjyFkifi8&t=50s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9c9a6e39-135a-43bf-8549-d9ad40a419c3'',''assetType'': ''STY'',''pageCounter'': ''punjabi.india.story.53482058.page'',''title'': ''ਕੋਰੋਨਾਵਾਇਰਸ ਦੀ ਔਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਵੈਕਸੀਨ ਕਿੰਨੀ ਸੁਰੱਖਿਅਤ - 5 ਅਹਿਮ ਖ਼ਬਰਾਂ'',''published'': ''2020-07-21T01:55:20Z'',''updated'': ''2020-07-21T01:55:20Z''});s_bbcws(''track'',''pageView'');

Related News