ਸਿੱਧੂ ਮੂਸੇਵਾਲਾ ''''ਤੇ ਨਵੇਂ ਗੀਤ ਨੂੰ ਲੈ ਕੇ ਕੇਸ ਦਰਜ, ਪੰਜਾਬ ਪੁਲਿਸ ਦੀ ਹਾਈ ਕੋਰਟ ਜਾਣ ਦੀ ਤਿਆਰੀ
Monday, Jul 20, 2020 - 12:05 PM (IST)
ਚੈਨਲਾਂ ''ਤੇ ਚਰਚਾ ਜਿਹੀ ਬਾਹਲੀ ਜੁੜ ਗਈ
ਗੱਭਰੂ ਦੇ ਨਾਂ ਨਾਲ ਸੰਤਾਲੀ ਜੁੜ ਗਈ
ਘੱਟੋ-ਘੱਟ ਸਜ਼ਾ 5 ਸਾਲ ਵੱਟ ''ਤੇ
ਗੱਭਰੂ ''ਤੇ ਕੇਸ ਜਿਹੜਾ ਸੰਜੇ ਦੱਤ ''ਤੇ
ਆਪਣੇ ਇਸ ਨਵੇਂ ਗੀਤ ''ਸੰਜੂ'' ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੁੜ ਚਰਚਾ ਵਿੱਚ ਹੈ।
ਇਸ ਗੀਤ ਕਰਕੇ ਹੀ ਪੰਜਾਬ ਦੀ ਕ੍ਰਾਈਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ 188/294/504/120-B ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਮਾਮਲਾ ਮੋਹਾਲੀ ਦੇ ਫੇਸ-4 ਵਿਖੇ ਪੰਜਾਬ ਕ੍ਰਾਈਮ ਬਰਾਂਚ ਵਿੱਚ ਦਰਜ ਹੋਇਆ ਹੈ।
''ਸੰਜੂ'' ਟਾਇਟਲ ਹੇਠਾਂ 16 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਆਪਣੇ ਉੱਤੇ ਆਰਮਜ਼ ਐਕਟ ਦੇ ਤਹਿਤ ਦਰਜ ਹੋਏ ਕੇਸ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਉੱਤੇ ਲੱਗੇ ਕੇਸ ਨਾਲ ਕਰ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਪੰਜਾਬ-ਹਰਿਆਣਾ ਹਾਈਕੋਰਟ ਜਾਣ ਉੱਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਆਰਮਜ਼ ਐਕਟ ਅਧੀਨ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਮਿਲੀ ਅਗਾਊਂ ਜ਼ਮਾਨਤ ਨੂੰ ਰੱਦ ਕੀਤਾ ਜਾ ਸਕੇ।
ਸਿੱਧੂ ਮੂਸੇਵਾਲਾ ''ਤੇ ਲੌਕਡਾਊਨ ਦੀ ਉਲੰਘਣਾ ਕਰਕੇ ਫਾਇਰਿੰਗ ਦੇ ਕੇਸ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੈ।
https://www.youtube.com/watch?v=ggIBPyp3_pc
ਇਸ ਨਵੇਂ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ADGP ਅਤੇ ਪੰਜਾਬ ਬਿਉਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਵੱਲੋਂ ਗਾਏ ਗੀਤ ''ਸੰਜੂ'' ਬਾਬਤ ਜਾਣਕਾਰੀ ਮਿਲਣ ''ਤੇ ਇਹ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਮੁਤਾਬਕ ਇਹ ਗੀਤ ਅਸਲੇ ਦੀ ਵਰਤੋਂ ਨੂੰ ਵਧਾਵਾ ਦਿੰਦਾ ਹੈ ਅਤੇ ਆਰਮਜ਼ ਐਕਟ ਅਧੀਨ ਦਰਜ ਹੋਏ ਮਾਮਲੇ ਬਾਬਤ ਸ਼ੇਖੀ ਮਾਰਦਾ ਹੈ।
ਅਰਪਿਤ ਸ਼ੁਕਲਾ ਮੁਤਾਬਕ ਇਹ ਤਸਦੀਕ ਕਰ ਲਈ ਗਈ ਹੈ ਕਿ ਗੀਤ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂ-ਟਿਊਬ ਚੈਨਲ ਤੋਂ ਹੀ ਅਪਲੋਡ ਹੋਇਆ ਹੈ।
ਉਨ੍ਹਾਂ ਮੁਤਾਬਕ ਗੀਤ ਵਿੱਚ ਸੰਜੇ ਦੱਤ ਉੱਤੇ ਏਕੇ-47 ਵਾਲੇ ਕੇਸ ਦੀ ਤੁਲਨਾ ਸਿੱਧੂ ਵੱਲੋਂ ਇਸ ਗੀਤ ਵਿੱਚ ਕੀਤੀ ਗਈ ਹੈ।
ਇਹ ਵੀ ਪੜ੍ਹੋ-
- ਇੱਕ ਮਹੀਨੇ ਬਾਅਦ ਵੀ ਮੂਸੇਵਾਲੇ ''ਤੇ ਹੱਥ ਪਾਉਣ ਦੀ ਹਿੰਮਤ ਕਿਉਂ ਨਹੀਂ ਕਰ ਰਹੀ ਪੰਜਾਬ ਪੁਲਿਸ
- ਸੁੱਖਾ ਕਾਹਲਵਾਂ ਦੀ ਜ਼ਿੰਦਗੀ ''ਤੇ ਬਣੀ ਫ਼ਿਲਮ ਬੈਨ, ਪ੍ਰੋਡਿਊਸਰ ਖ਼ਿਲਾਫ਼ ਮਾਮਲਾ ਦਰਜ
ਕੀ ਹੈ ਪਹਿਲਾਂ ਵਾਲਾ ਮਾਮਲਾ?
ਸਿੱਧੂ ਮੂਸੇਵਾਲਾ ਦੇ ਫਾਇਰਿੰਗ ਕਰਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ ਵਿੱਚ ਕਥਿਤ ਤੌਰ ''ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਨਜ਼ਰ ਆਏ ਸੀ।
ਸਿੱਧੂ ਮੂਸੇਵਾਲਾ ਸਣੇ 9 ਲੋਕਾਂ ਖ਼ਿਲਾਫ ਸੰਗਰੂਰ ਤੇ ਬਰਨਾਲਾ ਵਿੱਚ 4 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਮੁਲਜ਼ਮਾਂ ਦੇ ਨਾਵਾਂ ਵਿੱਚ ਇੱਕ ਡੀਐੱਸਪੀ ਦਲਜੀਤ ਸਿੰਘ ਵਿਰਕ ਤੇ ਉਨ੍ਹਾਂ ਪੁੱਤਰ ਵੀ ਸ਼ਾਮਿਲ ਸੀ।
ਇਸ ਵੀਡੀਓ ਵਿੱਚ ਕੁਝ ਪੁਲਿਸ ਵਾਲੇ ਵੀ ਨਜ਼ਰ ਆਏ ਸਨ, ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।
ਦੂਜੀ ਇੱਕ ਹੋਰ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਸੰਗਰੂਰ ਦੀ ਲੱਡਾ ਕੋਠੀ ਰੇਂਜ ਵਿੱਚ ਇੱਕ ਪਿਸਟਲ ਨਾਲ ਫਾਇਰਿੰਗ ਕਰਦੇ ਵੇਖੇ ਗਏ ਸੀ।
ਇਹ ਦੋਵੇਂ ਵੀਡੀਓ ਲੌਕਡਾਊਨ ਵੇਲੇ ਦੇ ਹਨ। ਪੁਲਿਸ ਨੇ ਪਹਿਲਾਂ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।
18 ਮਈ ਨੂੰ ਪੁਲਿਸ ਨੇ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਆਰਮਜ਼ ਐਕਟ ਵੀ ਜੋੜਿਆ ਸੀ।
2 ਜੂਨ ਨੂੰ ਬਰਨਾਲਾ ਦੀ ਅਦਾਲਤ ਨੇ ਇਸੇ ਮਾਮਲੇ ਦੇ 6 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।
ਹਾਲਾਂਕਿ ਡੀਐੱਪੀ ਵਿਰਕ ਦੇ ਪੁੱਤਰ ਨੂੰ ਪੰਜਾਬ ਹਰਿਆਣਾ ਹਾਈ ਕੋਰਟਰ ਤੋਂ ਅਗਾਊਂ ਜ਼ਮਾਨਤ ਮਿਲ ਗਈ ਹੈ।
ਇਸ ਤੋਂ ਪਹਿਲਾਂ ਸੰਗਰੂਰ ਦੀ ਅਦਾਲਤ ਨੇ 27 ਮਈ ਨੂੰ 5 ਮੁਲਜ਼ਮਾਂ ਤੇ ਫਿਰ 30 ਮਈ ਨੂੰ ਤਿੰਨ ਹੋਰ ਮੁਲਜ਼ਮਾਂ ਦੀ ਜ਼ਮਾਨਤ ਅਰਜੀ ਪ੍ਰਵਾਨ ਕਰ ਲਈ ਸੀ।
ਇਸ ਤੋਂ ਪਹਿਲਾਂ ਵੀ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗੀਤਾਂ ਕਾਰਨ ਮੂਸੇਵਾਲਾ ''ਤੇ 1 ਫ਼ਰਵਰੀ ਨੂੰ ਮਾਨਸਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ।
ਓਲੰਪਿਕ ਸ਼ੂਟਰ ਤੇ SP ਅਵਨੀਤ ਕੌਰ ਦੀ ਸਿੱਧੂ ਮੂਸੇਵਾਲਾ ਨੂੰ ਨਸੀਹਤ
ਬਠਿੰਡਾ ਤੋਂ ਓਲੰਪਿਕ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਸਿੱਧੂ ਮੂਸੇਵਾਲਾ ਨੂੰ ਪਿਛਲੇ ਦਿਨੀਂ ਨਸੀਹਤ ਦਿੱਤੀ ਗਈ ਸੀ।
ਅਵਨੀਤ ਨੇ ਆਪਣੀ ਫੇਸਬੁੱਕ ਪੋਸਟ ''ਚ ਲਿਖਿਆ, ''''ਲੰਘੇ ਦਿਨੀਂ ਜੋ ਗੀਤ ਸਿੱਧੂ ਮੂਸੇਵਾਲਾਂ ਵੱਲੋਂ ਪੇਸ਼ ਕੀਤਾ ਗਿਆ ਹੈ ਉਸ ਵਿੱਚ ਉਹ ਖ਼ੁਦ ਨੂੰ ਸੰਜੇ ਦੱਤ ਨਾਲ ਜੋੜ ਰਿਹਾ ਹੈ। ਉਹ ਆਪਣੇ ਉੱਤੇ ਲੱਗੇ ਕੇਸਾਂ ਨੂੰ ਬਹੁਤ ਮਾਣ ਵਾਲੀ ਗੱਲ ਸਮਝ ਰਿਹਾ ਹੈ। ਸਿੱਧੂ ਗੀਤ ਵਿੱਚ ਕਹਿ ਰਿਹਾ ਹੈ ਕਿ ਜਿਨ੍ਹਾਂ ਉੱਤੇ ਕੇਸ ਹੁੰਦਾ ਹੈ ਉਹੀ ਮਰਦ ਹੁੰਦਾ ਹੈ ਬਾਕੀ ਤਾਂ ਐਵੇਂ ਹੀ....''''
ਕੌਣ ਹੈ ਸਿੱਧੂ ਮੂਸੇਵਾਲਾ?
- ਸਿੱਧੂ ਮੂਸੇਵਾਲਾ ਦਾ ਅਸਲ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ
- ਸ਼ੁਭਦੀਪ ਦਾ ਸਬੰਧ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਨਾਲ ਹੈ
- ਸ਼ੁਭਦੀਪ ਪੰਜਾਬ ਤੋਂ ਕੈਨੇਡਾ ਪੜ੍ਹਾਈ ਲਈ ਗਿਆ ਸੀ
- ਹੌਲੀ-ਹੌਲੀ ਗੀਤਕਾਰੀ ਵੱਲ ਆਇਆ ਤੇ ਫ਼ਿਰ ਗਾਇਆ ਵੱਲ
- ਇਹ ਨੌਜਵਾਨ ਜਿੰਮੀਂਦਾਰ ਪਰਿਵਾਰ ਤੋਂ ਹੈ
- ਸ਼ੁਭਦੀਪ ਦੇ ਮਾਤਾ ਜੀ ਚਰਨ ਕੌਰ ਸਿੱਧੂ ਪਿੰਡ ਮੂਸਾ ਦੇ ਸਰਪੰਚ ਹਨ
ਇਹ ਵੀ ਪੜ੍ਹੋ:
- ਗੈਂਗਸਟਰ ਵਿੱਕੀ ਗੌਂਡਰ ਕਿਵੇਂ ਮਾਰਿਆ ਗਿਆ?
- ਵਿੱਕੀ ਗੌਂਡਰ ਤੋਂ ਬਾਅਦ ਇਸ ਸ਼ਖਸ ਦੇ ਮਗਰ ਪੰਜਾਬ ਪੁਲਿਸ
- ਕੌਣ ਸੀ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ?
- ਵਿੱਕੀ ਗੌਂਡਰ ਦੀ ਮੌਤ ਮਗਰੋਂ ਉਸਦੀ ਮਾਂ ਨੇ ਕੀ ਕਿਹਾ?
- ਗੈਂਗਸਟਰ ਵਿੱਕੀ ਗੌਂਡਰ ਮਾਮਲੇ ਦਾ ਹਰ ਪੱਖ
ਇਹ ਵੀਡੀਓ ਵੀ ਦੇਖੋ
https://www.youtube.com/watch?v=72DeLrUCmxU
https://www.youtube.com/watch?v=NbKFkC51ukM
https://www.youtube.com/watch?v=ILFCqmmeUB8&t=63s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e663834d-8c51-4f4c-96f8-1f67814c606c'',''assetType'': ''STY'',''pageCounter'': ''punjabi.india.story.53469319.page'',''title'': ''ਸਿੱਧੂ ਮੂਸੇਵਾਲਾ \''ਤੇ ਨਵੇਂ ਗੀਤ ਨੂੰ ਲੈ ਕੇ ਕੇਸ ਦਰਜ, ਪੰਜਾਬ ਪੁਲਿਸ ਦੀ ਹਾਈ ਕੋਰਟ ਜਾਣ ਦੀ ਤਿਆਰੀ'',''published'': ''2020-07-20T06:21:20Z'',''updated'': ''2020-07-20T06:31:45Z''});s_bbcws(''track'',''pageView'');