ਇੰਸਪੈਕਰ ਦੇ ਕਤਲ ਦੇ ਮੁੱਖ ਮੁਲਜ਼ਮ ਨੂੰ ਮਿਲੀ ਸੀ ਸਰਕਾਰੀ ਯੋਜਨਾ ਦੇ ਪ੍ਰਚਾਰ ਦੀ ਜ਼ਿੰਮੇਵਾਰੀ

Sunday, Jul 19, 2020 - 12:35 PM (IST)

ਇੰਸਪੈਕਰ ਦੇ ਕਤਲ ਦੇ ਮੁੱਖ ਮੁਲਜ਼ਮ ਨੂੰ ਮਿਲੀ ਸੀ ਸਰਕਾਰੀ ਯੋਜਨਾ ਦੇ ਪ੍ਰਚਾਰ ਦੀ ਜ਼ਿੰਮੇਵਾਰੀ
ਦੋਸ਼ੀ ਸ਼ਿਖਰ ਅਗਰਵਾਲ ਅਤੇ ਬੁਲੰਦਸ਼ਹਿਰ ਹਿੰਸਾ ਵਿੱਚ ਮਾਰੇ ਗਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ
Saurabh Sharma/Sumit Sharma
ਮੁਲਜ਼ਮ ਸ਼ਿਖਰ ਅਗਰਵਾਲ ਅਤੇ ਬੁਲੰਦਸ਼ਹਿਰ ਹਿੰਸਾ ਵਿੱਚ ਮਾਰੇ ਗਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ

ਸਾਲ 2018 ਵਿੱਚ ਯੂਪੀ ਦੇ ਬੁਲੰਦਸ਼ਹਿਰ ਦੇ ਸਿਆਨਾ ਵਿੱਚ ਹਿੰਸਾ ਦੇ ਮੁੱਖ ਮੁਲਜ਼ਮ ਸ਼ਿਖਰ ਅਗਰਵਾਲ ਨੂੰ ਪ੍ਰਧਾਨ ਮੰਤਰੀ ਜਨ ਜਾਗਰੂਕਤਾ ਮੁਹਿੰਮ ਨਾਮ ਦੀ ਇੱਕ ਸੰਸਥਾ ਨੇ ਬੁੰਲਦਸ਼ਹਿਰ ਜ਼ਿਲ੍ਹੇ ਦੇ ਜਨਰਲ ਸਕੱਤਰ ਵਜੋਂ ਨਾਮਜ਼ਦ ਕੀਤਾ ਸੀ।

ਗਊ ਹੱਤਿਆ ਦੇ ਇੱਕ ਮਾਮਲੇ ਵਿੱਚ ਪੁਲਿਸ ਚੌਕੀ ''ਤੇ ਹਮਲਾ ਹੋਇਆ ਸੀ ਜਿਸ ਵਿੱਚ ਯੂਪੀ ਪੁਲਿਸ ਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਮੌਤ ਹੋ ਗਈ ਸੀ।

ਸ਼ਿਖਰ ਅਗਰਵਾਲ ਬੁਲੰਦਸ਼ਹਿਰ ਹਿੰਸਾ ਮਾਮਲੇ ਵਿੱਚ ਪਿਛਲੇ ਸਾਲ ਗ੍ਰਿਫ਼ਤਾਰ ਹੋਇਆ ਸੀ ਅਤੇ ਇਸ ਵੇਲੇ ਜ਼ਮਾਨਤ ''ਤੇ ਬਾਹਰ ਹੈ।

ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਅਤਮ ਸਿੰਘ ਪ੍ਰੇਮ ਵੱਲੋਂ 14 ਜੁਲਾਈ ਨੂੰ ਨਾਮਜ਼ਦਗੀ ਦਾ ਸਰਟੀਫਿਕੇਟ ਦਿੱਤੇ ਜਾਣ ਵੇਲੇ ਬੁਲੰਦਸ਼ਹਿਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਨਿਲ ਸਿਸੋਦੀਆ ਸਣੇ ਕਈ ਹੋਰ ਨੇਤਾ ਵੀ ਨਜ਼ਰ ਆ ਰਹੇ ਹਨ।

ਹਾਲਾਂਕਿ, ਭਾਜਪਾ ਦਾ ਕਹਿਣਾ ਹੈ ਕਿ ਉਸ ਦਾ ਨਾ ਤਾਂ ਇਸ ਸੰਸਥਾ ਨਾਲ ਅਤੇ ਨਾ ਹੀ ਇਸ ਨਾਮਜ਼ਦਗੀ ਨਾਲ ਕੋਈ ਲੈਣਾ-ਦੇਣਾ ਹੈ।

ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਸ਼ਿਖਰ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

ਭਾਜਪਾ ਦਾ ਸਪੱਸ਼ਟੀਕਰਨ
BBC
ਭਾਜਪਾ ਦਾ ਸਪੱਸ਼ਟੀਕਰਨ

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਨਿਲ ਸਿਸੋਦੀਆ ਨਾਲ ਇਸ ਬਾਰੇ ਗੱਲ ਨਹੀਂ ਹੋ ਸਕੀ ਪਰ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਜਨਰਲ ਸਕੱਤਰ ਸੰਜੇ ਗੂਜਰ ਕਹਿੰਦੇ ਹਨ ਕਿ ਇਹ ਸੰਸਥਾ ਇੱਕ ਐੱਨਜੀਓ ਹੈ ਅਤੇ ਪਾਰਟੀ ਨੇਤਾਵਾਂ ਤੇ ਕਾਰਕੁਨਾਂ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੈ।

ਉਹ ਕਹਿੰਦੇ ਹਨ, "ਤੁਸੀਂ ਸੰਸਥਾ ਦਾ ਸਰਟੀਫਿਕੇਟ ਦੇਖਿਆ ਹੋਣਾ, ਉਸ ਵਿੱਚ ਨਾ ਤਾਂ ਭਾਜਪਾ ਦਾ ਝੰਡਾ ਹੈ ਅਤੇ ਨਾ ਹੀ ਉਸ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ। ਉਸ ਸੰਸਥਾ ਨਾਲ ਭਾਜਪਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੀ ਆਪਣੀ ਇਕਾਈ ਹੈ, ਆਪਣਾ ਸੰਗਠਨ ਹੈ। ਉਹ ਲੋਕ ਸੁਤੰਤਰ ਹਨ ਕਿਸੇ ਨੂੰ ਵੀ ਕੋਈ ਅਹੁਦਾ ਦੇਣ ਲਈ।"

''ਅਜਿਹੇ ਲੋਕਾਂ ਦੀ ਸਾਡੇ ਸੰਗਠਨ ਵਿੱਚ ਕੋਈ ਥਾਂ ਨਹੀਂ''

ਪ੍ਰਧਾਨ ਮੰਤਰੀ ਜਨਜਾਗਰੂਕਤਾ ਮੁਹਿੰਮ ਸੰਸਥਾ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਪ੍ਰਧਾਨ ਪ੍ਰੀਅਤਮ ਸਿੰਘ ਪ੍ਰੇਮ ਵੀ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਭਾਜਪਾ ਸੰਗਠਨ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਭਾਜਪਾ ਦੇ ਕਈ ਕੇਂਦਰੀ ਮੰਤਰੀ ਇ੍ਹਨਾਂ ਦੀ ਸੰਸਥਾ ਦੇ ਮਾਰਗਦਰਸ਼ਕ ਮੰਡਲ ਵਿੱਚ ਸ਼ਾਮਲ ਹੈ।

ਇਨ੍ਹਾਂ ਮੰਤਰੀਆਂ ਦਾ ਨਾਮ ਇਸ ਨਾਮਜ਼ਦਗੀ ਪੱਤਰ ''ਤੇ ਵੀ ਲਿਖਿਆ ਹੋਇਆ ਹੈ, ਜੋ ਸ਼ਿਖਰ ਅਗਰਵਾਲ ਨੂੰ ਦਿੱਤਾ ਗਿਆ ਹੈ। ਇਨ੍ਹਾਂ ਮੰਤਰੀਆਂ ਵਿੱਚ ਰਮੇਸ਼ ਪੋਖਰਿਆਲ ਨਿਸ਼ੰਕ, ਨਰਿੰਦਰ ਤੋਮਰ, ਧਰਮਿੰਦਰ ਪ੍ਰਧਾਨ, ਗਿਰਿਰਾਜ ਸਿੰਘ ਤੋਂ ਇਲਾਵਾ ਭਾਜਪਾ ਦੇ ਕੌਮੀ ਉੱਪ ਪ੍ਰਧਾਨ ਸ਼ਿਆਮ ਜਾਜੂ ਦਾ ਨਾਮ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-

ਬੀਬੀਸੀ ਨਾਲ ਗੱਲਬਾਤ ਵਿੱਚ ਪ੍ਰੀਅਤਮ ਸਿੰਘ ਕਹਿੰਦੇ ਹਨ, "ਸਾਨੂੰ ਇਸ ਦੀ ਜਾਣਕਾਰੀ ਨਹੀਂ ਸੀ ਅਤੇ ਜਿਵੇਂ ਹੀ ਮੀਡੀਆ ਰਾਹੀਂ ਇਹ ਜਾਣਕਾਰੀ ਮਿਲੀ ਕਿ ਸ਼ਿਖਪਰ ਅਗਰਵਾਲ ਜ਼ਮਾਨਤ ''ਤੇ ਹੈ ਤਾਂ ਅਸੀਂ ਤੁਰੰਤ ਕਾਰਵਾਈ ਕੀਤੀ ਹੈ। ਅਸੀਂ ਆਪਣੇ ਸੰਗਠਨ ਦੇ ਕੇਂਦਰੀ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਮਨਜ਼ੂਰੀ ਮੰਗੀ ਹੈ। ਮਨਜ਼ੂਰੀ ਮਿਲਦਿਆਂ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਅਜਿਹੇ ਲੋਕਾਂ ਨੂੰ ਅਸੀਂ ਸੰਗਠਨ ਵਿੱਚ ਕੋਈ ਥਾਂ ਨਹੀਂ ਹੈ।"

ਹਾਲਾਂਕਿ, ਸ਼ਿਖਰ ਅਗਰਵਾਲ ਇਸ ਨਾਮਜ਼ਦਗੀ ਦਾ ਕਾਰਨ ਇਹ ਦੱਸਦੇ ਹਨ ਕਿ ਇਹ ਜ਼ਿੰਮੇਵਾਰੀ ਉਨ੍ਹਾਂ ਦੇ ਅਕਸ ਨੂੰ ਦੇਖਦੇ ਹੋਏ ਦੇਣ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਯੋਜਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਉਹ ਸੰਸਥਾ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਵੀ ਇਹੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਉਹ ਕਹਿੰਦੇ ਹਨ, "ਇਸ ਬਾਰੇ ਸਾਨੂੰ ਸਮਝਾਇਆ ਵੀ ਗਿਆ ਹੈ ਕਿ ਕਿਵੇਂ ਕੰਮ ਕਰਨਾ ਹੈ। ਪਿੰਡ-ਪਿੰਡ ਜਾ ਕੇ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਪਹੁੰਚਾਉਣਾ ਹੈ।

ਹਾਰ ਪਾ ਕੇ ਕੀਤਾ ਗਿਆ ਸੀ ਦੋਸ਼ੀਆਂ ਦਾ ਸੁਆਗਤ

ਤਿੰਨ ਦਸੰਬਰ, 2018 ਨੂੰ ਬੁਲੰਦਸ਼ਹਿਰ ਦੇ ਸਿਆਨਾ ਥਾਣਾ ਇਲਾਕੇ ਦੇ ਚਿੰਗਰਾਵਟੀ ਪਿੰਡ ਵਿੱਚ ਹੋਈ ਹਿੰਸਾ ਵਿੱਚ ਥਾਣੇ ਦੇ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਮਾਰੇ ਗਏ ਸਨ।

ਕਥਿਤ ਤੌਰ ''ਤੇ ਗਊ ਨੂੰ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਕੁਝ ਸਥਾਨਕ ਲੋਕਾਂ ਨੇ ਚਿੰਗਰਾਵਟੀ ਪੁਲਿਸ ਚੌਕੀ ''ਤੇ ਹਮਲਾ ਬੋਲ ਦਿੱਤਾ ਸੀ ਤੇ ਅੱਗ ਲਗਾਈ, ਪੱਥਰਬਾਜੀ ਕੀਤੀ ਅਤੇ ਭੰਨਤੋੜ ਕੀਤੀ ਗਈ ਸੀ। ਇਸ ਹਿੰਸਾ ਵਿੱਚ ਕੋਈ ਹੋਰ ਲੋਕ ਵੀ ਜਖ਼ਮੀ ਹੋਏ ਸਨ।

ਸ਼ਿਖਰ ਅਗਰਵਾਲ ਅਤੇ ਯੋਗੇਸ਼ ਰਾਜ ਨੂੰ ਇਸ ਹਿੰਸਾ ਦਾ ਮੁੱਖ ਦੋਸ਼ੀ ਦੱਸਿਆ ਗਿਆ ਸੀ ਅਤੇ ਬਾਅਦ ਵਿੱਚ ਇਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ।

ਪਿਛਲੇ ਸਾਲ 25 ਅਗਸਤ ਨੂੰ ਇਲਾਹਾਬਾਦ ਹਾਈਕੋਰਟ ਦੇ ਇੱਕ ਆਦੇਸ਼ ਤੋਂ ਬਾਅਦ ਇਸ ਮਾਮਲੇ ਵਿੱਚ ਕੁੱਲ 33 ਦੋਸ਼ੀਆਂ ਵਿੱਚੋਂ 7 ਦੋਸ਼ੀਆਂ ਨੂੰ ਜ਼ਮਾਨਤ ''ਤੇ ਰਿਹਾਅ ਕਰ ਦਿੱਤਾ ਗਿਆ ਸੀ।

ਰਿਹਾਅ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਇਨ੍ਹਾਂ ਦੋਸ਼ੀਆਂ ਦਾ ਫੁੱਲਾਂ ਦੇ ਹਾਰ ਪਾ ਰੇ ਸੁਆਗਤ ਵੀ ਕੀਤਾ ਸੀ ਅਤੇ ਉਦੋਂ ਇਸ ਘਟਨਾ ਨੇ ਵੀ ਕਾਫੀ ਸੁਰਖ਼ੀਆਂ ਖੱਟੀਆਂ ਸਨ।

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

https://www.youtube.com/watch?v=xWw19z7Edrs&t=1s

https://www.youtube.com/watch?v=8fVej4Z1V_w&t=7s

https://www.youtube.com/watch?v=7yUaowjHrCs&t=19s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f92a7da8-1878-4b90-8545-ccb08afb08f3'',''assetType'': ''STY'',''pageCounter'': ''punjabi.india.story.53461156.page'',''title'': ''ਇੰਸਪੈਕਰ ਦੇ ਕਤਲ ਦੇ ਮੁੱਖ ਮੁਲਜ਼ਮ ਨੂੰ ਮਿਲੀ ਸੀ ਸਰਕਾਰੀ ਯੋਜਨਾ ਦੇ ਪ੍ਰਚਾਰ ਦੀ ਜ਼ਿੰਮੇਵਾਰੀ'',''author'': ''ਸਮੀਰਾਤਮਜ ਮਿਸ਼ਰ'',''published'': ''2020-07-19T06:56:17Z'',''updated'': ''2020-07-19T06:56:17Z''});s_bbcws(''track'',''pageView'');

Related News