ਡਕੈਤਾਂ ਨੂੰ ਇੱਥੇ ਇੱਕ AK-47 ਦੇ ਬਦਲੇ ਮਿਲਣਗੀਆਂ ਦੋ ਗਾਵਾਂ

07/18/2020 3:20:48 PM

ਨਾਈਜੀਰੀਆ ਦੇ ਉੱਤਰ-ਪੱਛਮੀ ਜ਼ਮਫ਼ਾਰਾ ਪ੍ਰਾਂਤ ਆਤਮ ਸਮਰਪਣ ਕਰਨ ਵਾਲਿਆਂ ਡਕੈਤਾਂ ਨੂੰ ਹਰੇਕ AK-47 ਰਾਈਫਲ ਦੇ ਬਦਲੇ ਦੋ ਗਾਵਾਂ ਦੇਣ ਜਾ ਰਿਹਾ ਹੈ।

ਜ਼ਮਫ਼ਾਰਾ ਦੇ ਗਵਰਨਰ ਬੈਲੋ ਮਟਾਵੱਲੇ ਨੇ ਕਿਹਾ ਹੈ ਅਪਰਾਧ ਦੀ ਜ਼ਿੰਦਗੀ ਛੱਡ ਕੇ ਇੱਕ ਜ਼ਿੰਮੇਦਾਰ ਨਾਗਰਿਕ ਵਜੋਂ ਆਮ ਜ਼ਿੰਦਗੀ ਜੀਣ ਲਈ ਪ੍ਰੇਰਿਤ ਕਰਨ ਦਾ ਇਹ ਸਰਕਾਰ ਦਾ ਇੱਕ ਯਤਨ ਹੈ।

ਮੋਟਰਸਾਈਕਲ ਸਵਾਰ ਡਕੈਤਾਂ ਨੇ ਇਸ ਪ੍ਰਾਂਤ ਨੂੰ ਡਰਾ ਕੇ ਰੱਖਿਆ ਹੋਇਆ ਹੈ।

ਇੱਥੇ ਦਾ ਫਲਾਨੀ ਚਰਵਾਹਾ ਭਾਈਚਾਰਾ ਗਾਵਾਂ ਨੂੰ ਬਹੁਤ ਕੀਮਤੀ ਮੰਨਦਾ ਹੈ ਅਤੇ ਉਨ੍ਹਾਂ ''ਤੇ ਇਨ੍ਹਾਂ ਹਮਲਿਆਂ ਦੇ ਪਿੱਛੇ ਹੋਣ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ।


ਇਹ ਵੀ ਪੜ੍ਹੋ-


ਹਾਲਾਂਕਿ, ਇਸ ਭਾਈਚਾਰੇ ਦੇ ਲੋਕ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖ਼ਾਰਜ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਪੀੜਤ ਹਨ।

ਬੀਬੀਸੀ ਦੇ ਮੰਸੂਰ ਅਬੂ ਬਕਰ ਦੱਸਦੇ ਹਨ ਕਿ ਉੱਤਰੀ ਨਾਈਜੀਰੀਆ ਵਿੱਚ ਔਸਤਨ ਇੱਕ ਗਾਂ ਦੀ ਕੀਮਤ ਇੱਕ ਲੱਖ ਨਾਇਰਾ (260 ਡਾਲਰ) ਹੁੰਦੀ ਹੈ, ਜਦ ਕਿ ਕਾਲਾ ਬਾਜ਼ਾਰੀ ਵਿੱਚ AK-47 ਰਾਈਫਲ ਦੀ ਕੀਮਤ 5 ਲੱਖ ਨਾਇਰਾ (1200 ਡਾਲਰ) ਪੈਂਦੀ ਹੈ।

ਕਿਸ ਤਰ੍ਹਾਂ ਦੇ ਹਨ ਇਹ ਲੁਟੇਰੇ?

ਗਵਰਨਰ ਮਟਾਵੱਲੇ ਨੇ ਇੱਕ ਬਿਆਨ ਵਿੱਚ ਕਿਹਾ, "ਪਛਤਾਉਣ ਵਾਲੇ ਇਨ੍ਹਾਂ ਡਕੈਤਾਂ ਨੇ ਪਹਿਲਾਂ ਆਪਣੀਆਂ ਗਾਵਾਂ ਬਦਲੇ ਬੰਦੂਕਾਂ ਖਰੀਦੀਆਂ ਪਰ ਹੁਣ ਇਹ ਅਪਰਾਧ ਮੁਕਤ ਹੋਣਾ ਚਾਹੁੰਦੇ ਹਨ।"

"ਅਸੀਂ ਉਨ੍ਹਾਂ ਨੂੰ ਅਪੀਲ ਕਰ ਰਹੇ ਹਾਂ ਕਿ ਸਾਨੂੰ AK-47 ਰਾਈਫਲ ਲਿਆ ਕੇ ਦਿਓ ਅਤੇ ਬਦਲੇ ਵਿੱਚ ਦੋ ਗਾਵਾਂ ਲੈ ਜਾਓ। ਸਾਨੂੰ ਆਸ ਹੈ ਕਿ ਇਹ ਯੋਜਨਾ ਉਨ੍ਹਾਂ ਨੂੰ ਹਿੰਮਤੀ ਬਣਾਏਗੀ ਅਤੇ ਉਤਸ਼ਾਹਿਤ ਕਰੇਗੀ।"

ਇਹ ਹਮਲਾਵਰ ਸੰਘਣੇ ਜੰਗਲਾਂ ਤੋਂ ਆਪਣਾ ਨੈੱਟਵਰਕ ਚਲਾਉਂਦੇ ਹਨ ਅਤੇ ਗੁਆਂਢੀ ਦੇ ਸੂਬਿਆਂ ਵਿੱਚ ਲੁੱਟ ਖੋਹ ਕਰਦੇ ਹਨ, ਇਹ ਅਕਸਰ ਦੁਕਾਨਾਂ, ਜਾਨਵਰ, ਅਨਾਜ ਲੁੱਟਦੇ ਹਨ ਅਤੇ ਫਿਰੌਤੀ ਲਈ ਲੋਕਾਂ ਨੂੰ ਬੰਧਕ ਬਣਾਉਂਦੇ ਹਨ।

https://www.youtube.com/watch?v=xWw19z7Edrs&t=1s

ਜ਼ਮਾਫ਼ਾਰਾ ਵਿੱਚ ਹਾਲ ਹੀ ਵਿੱਚ ਹੋਏ ਇੱਕ ਹਮਲੇ ਵਿੱਚ ਹਥਿਆਰਬੰਦ ਡਕੈਤਾਂ ਨੇ ਟਲਾਟਾ ਮਫ਼ਾਰਾ ਵਿੱਚ 21 ਲੋਕਾਂ ਨੂੰ ਮਾਰ ਦਿੱਤਾ ਸੀ।

ਕੌਮਾਂਤਰੀ ਸੰਕਟ ਸਮੂਹ ਮੁਤਾਬਕ, ਪਿਛਲੇ ਦਹਾਕੇ ਵਿੱਚ ਕੇਬੀ, ਸੋਕੋਟ, ਜ਼ਮਫ਼ਾਰਾ ਅਤੇ ਗੁਆਂਢੀ ਦੇਸ਼ ਨੀਜ਼ੇਰ ਵਿੱਚ 8 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।

ਇਨ੍ਹਾਂ ਹਮਲਿਆਂ ਪਿੱਛੇ ਸਰੋਤਾਂ ਨੂੰ ਲੈ ਕੇ ਦਹਾਕਿਆਂ ਤੋਂ ਚੱਲੀ ਆ ਰਹੀ ਰੰਜਿਸ਼ ਹੈ, ਜੋ ਜਾਤੀ ਫੁਲਾਨੀ ਚਰਵਾਹੇ ਸਮੂਹ ਅਤੇ ਕਿਸਾਨ ਭਾਈਚਾਰੇ ਵਿਚਾਲੇ ਹੈ।

ਜ਼ਮਫ਼ਾਰਾ ਦੇ ਵਧੇਰੇ ਨਾਗਰਿਕ ਕਿਸਾਨ ਹਨ ਅਤੇ ਸੂਬੇ ਦਾ ਆਦਰਸ਼-ਵਾਕ ਵੀ ''ਖੇਤੀ ਸਾਡਾ ਮਾਣ ਹੈ।''

ਗਵਰਨਰ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਜੰਗਲ ਨਾਲ ਲੁੱਟਮਾਰ ਕਰਨ ਵਾਲੇ ਡਕੈਤਾਂ ਦੇ ਕੈਂਪ ਨੂੰ ਵੀ ਹਟਾ ਦੇਣਗੇ।

ਜ਼ਮਫ਼ਾਰਾ ਬਾਰੇ ਹੋਰ ਜਾਣਕਾਰੀ:

  • ਸਾਲ 2016 ਦੇ ਅੰਕੜਿਆਂ ਮੁਤਾਬਕ ਇੱਥੋਂ ਦੀ ਗਿਣਤੀ ਕਰੀਬ 45 ਲੱਖ ਹੈ।
  • 67.5 ਫੀਸਦ ਲੋਕ ਗਰੀਬੀ ਵਿੱਚ (ਕੌਮੀ ਦਰ: 62 ਫੀਸਦ)
  • ਸੂਬੇ ਵਿੱਚ ਸਾਖਰਤਾ ਦਰ 54.7 ਫੀਸਦ ਹੈ।
  • ਸੂਬੇ ਦਾ ਨਾਰਾ ਹੈ, ਖੇਤੀ ਸਾਡਾ ਮਾਣ ਹੈ।
  • ਵਧੇਰੇ ਰਹਿਣ ਵਾਲੇ ਨਾਗਰਿਕ ਹੌਜ਼ਾ ਅਤੇ ਫ਼ੁਲਾਨੀ ਭਾਈਚਾਰੇ ਤੋਂ ਹਨ।
  • ਇੱਥੋਂ ਵਧੇਰੇ ਲੋਕ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਹਨ।
  • ਇਹ ਦੇਸ਼ ਦਾ ਪਹਿਲਾਂ ਸੂਬਾ ਹੈ, ਜਿਸ ਨੇ ਸਾਲ 2000 ਵਿੱਚ ਸ਼ਰੀਆ ਕਾਨੂੰਨ ਨੂੰ ਦੁਬਾਰਾ ਲਾਗੂ ਕੀਤਾ ਸੀ।

ਸਰੋਤ: ਨਾਈਜੀਰੀਆ ਡਾਟਾ ਪੋਰਟਲ ਅਤੇ ਹੋਰ

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

https://www.youtube.com/watch?v=HJkjyFkifi8

https://www.youtube.com/watch?v=YVdPLecjmuY

https://www.youtube.com/watch?v=2SsSvCcTwjw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2ed4d466-9c48-4ee2-96a0-3ba32d8bbae3'',''assetType'': ''STY'',''pageCounter'': ''punjabi.international.story.53454618.page'',''title'': ''ਡਕੈਤਾਂ ਨੂੰ ਇੱਥੇ ਇੱਕ AK-47 ਦੇ ਬਦਲੇ ਮਿਲਣਗੀਆਂ ਦੋ ਗਾਵਾਂ'',''published'': ''2020-07-18T09:37:21Z'',''updated'': ''2020-07-18T09:37:21Z''});s_bbcws(''track'',''pageView'');

Related News