ਕੁਝ ਦਹਾਕਿਆਂ ਬਾਅਦ ਆਬਾਦੀ ਵਧਾਉਣ ਲਈ ਪਰਵਾਸ ਕਿਉਂ ਲਾਜ਼ਮੀ ਕਰਨਾ ਪੈ ਸਕਦਾ

Friday, Jul 17, 2020 - 08:05 PM (IST)

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪ੍ਰਜਣਨ ਦਰ ਵਿੱਚ ਗਿਰਾਵਟ ਕਾਰਨ ਦੁਨੀਆਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਕਾਰਨ ਸਮਾਜ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਸਦਾ ਹੈਰਾਨੀਜਨਕ ਪ੍ਰਭਾਵ ਪਵੇਗਾ।

ਪ੍ਰਜਣਨ ਦਰ ਵਿੱਚ ਗਿਰਾਵਟ ਦਾ ਮਤਲਬ ਹੈ ਕਿ ਲਗਭਗ ਦੁਨੀਆਂ ਦੇ ਹਰ ਦੇਸ਼ ਵਿੱਚ ਸਦੀ ਦੇ ਅੰਤ ਤੱਕ ਆਬਾਦੀ ਘੱਟ ਸਕਦੀ ਹੈ।

ਸਪੇਨ ਅਤੇ ਜਪਾਨ ਸਮੇਤ 23 ਦੇਸ਼ਾਂ ਦੀ ਆਬਾਦੀ ਸਾਲ 2100 ਤੱਕ ਅੱਧੀ ਹੋਣ ਦਾ ਖਦਸ਼ਾ ਹੈ।

ਕਈ ਦੇਸ਼ਾਂ ਵਿੱਚ ਅਜਿਹਾ ਵੀ ਦੇਖਣ ਨੂੰ ਮਿਲੇਗਾ ਕਿ ਜਦੋਂ ਉੱਥੇ ਬੱਚੇ ਪੈਦਾ ਹੋਣਗੇ ਤਾਂ ਉਨ੍ਹਾਂ ਨੂੰ ਜ਼ਿਆਦਾਤਰ ਆਬਾਦੀ 80 ਸਾਲਾਂ ਤੋਂ ਉੱਪਰ ਦੀ ਹੀ ਮਿਲੇਗੀ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਕੀ ਹੋ ਰਿਹਾ ਹੈ?

ਪ੍ਰਜਣਨ ਦਰ - ਇੱਕ ਔਰਤ ਵੱਲੋਂ ਬੱਚਿਆਂ ਨੂੰ ਜਨਮ ਦੇਣ ਦੀ ਔਸਤ ਸੰਖਿਆ ਘੱਟ ਰਹੀ ਹੈ।

ਜੇਕਰ ਇਹ ਗਿਣਤੀ ਲਗਭਗ 2.1 ਤੋਂ ਘੱਟ ਹੋ ਜਾਂਦੀ ਹੈ ਤਾਂ ਆਬਾਦੀ ਦਾ ਆਕਾਰ ਘਟਣ ਲੱਗਦਾ ਹੈ।

1950 ਵਿੱਚ ਔਰਤਾਂ ਆਪਣੇ ਜੀਵਨਕਾਲ ਵਿੱਚ ਔਸਤ 4.7 ਬੱਚੇ ਪੈਦਾ ਕਰ ਰਹੀਆਂ ਸਨ।

ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਹੈਲਥ ਮੈਟਰਿਕਸ ਐਂਡ ਇਵੈਲੂਏਸ਼ਨ ਦੇ ਖੋਜਕਰਤਾਵਾਂ ਨੇ ਦਰਸਾਇਆ ਕਿ 2017 ਵਿੱਚ ਆਲਮੀ ਪ੍ਰਜਣਨ ਦਰ ਲਗਭਗ 2.4 ਤੱਕ ਘਟ ਗਈ।

ਮਸ਼ਹੂਰ ਸਾਈਂਸ ਜਰਨਲ ਦਿ ਲਾਂਸੈਂਟ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੇ ਇੱਕ ਅਧਿਐਨ ਅਨੁਸਾਰ ਇਹ ਦਰ ਸਾਲ 2100 ਤੱਕ 1.7 ਤੋਂ ਹੇਠਾਂ ਚਲੀ ਜਾਵੇਗੀ।

ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਸਦੇ ਨਤੀਜੇ ਵਜੋਂ ਸਦੀ ਦੇ ਅੰਤ ਤੱਕ 8.8 ਬਿਲੀਅਨ ਤੱਕ ਗਿਰਾਵਟ ਆਉਣ ਤੋਂ ਪਹਿਲਾਂ ਧਰਤੀ ''ਤੇ ਲੋਕਾਂ ਦੀ ਸੰਖਿਆ 2064 ਦੇ ਆਸਪਾਸ 9.7 ਬਿਲੀਅਨ ਤੱਕ ਰਹੇਗੀ।

ਖੋਜਕਰਤਾ ਪ੍ਰੋ. ਕ੍ਰਿਸਟੋਫਰ ਮਰੇ ਨੇ ਬੀਬੀਸੀ ਨੂੰ ਦੱਸਿਆ, ''''ਇਹ ਬਹੁਤ ਵੱਡੀ ਗੱਲ ਹੈ ਕਿ ਦੁਨੀਆਂ ਵਿੱਚ ਕੁਦਰਤੀ ਤਬਦੀਲੀ ਨਾਲ ਆਬਾਦੀ ਵਿੱਚ ਗਿਰਾਵਟ ਆ ਰਹੀ ਹੈ।''''

''''ਮੈਨੂੰ ਲੱਗਦਾ ਹੈ ਕਿ ਵਿਲੱਖਣ ਰੂਪ ਦੇ ਇਸ ਵਰਤਾਰੇ ਬਾਰੇ ਸੋਚਣਾ ਅਤੇ ਇਸਨੂੰ ਪਛਾਣਨਾ ਮੁਸ਼ਕਿਲ ਹੈ ਕਿ ਇਹ ਕਿੰਨੀ ਵੱਡੀ ਗੱਲ ਹੈ, ਇਹ ਹੈਰਾਨੀਜਨਕ ਹੈ, ਸਾਨੂੰ ਸਮਾਜ ਨੂੰ ਪੁਨਰਗਠਿਤ ਕਰਨਾ ਪਵੇਗਾ।''''

ਪ੍ਰਜਣਨ ਦਰ ਕਿਉਂ ਘੱਟ ਰਹੀ ਹੈ?

ਪ੍ਰਜਣਨ ਸਮਰੱਥਾ ''ਤੇ ਚਰਚਾ ਕਰਦੇ ਸਮੇਂ ਸਪਰਮ ਕਾਊਂਟ ਜਾਂ ਆਮ ਗੱਲਾਂ ਨਾਲ ਇਸਦਾ ਕੋਈ ਲੈਣਾ-ਦੇਣਾ ਨਹੀਂ ਹੈ।

ਇਸਦੀ ਬਜਾਏ ਇਹ ਸਿੱਖਿਆ ਅਤੇ ਕੰਮਕਾਜੀ ਔਰਤਾਂ ਜ਼ਿਆਦਾ ਹੋਣ ਕਾਰਨ ਹੋ ਰਿਹਾ ਹੈ, ਨਾਲ ਹੀ ਗਰਭਨਿਰੋਧਕ ਦੀ ਲੋਕਾਂ ਤੱਕ ਜ਼ਿਆਦਾ ਪਹੁੰਚ ਹੈ ਜਿਸ ਨਾਲ ਔਰਤਾਂ ਘੱਟ ਬੱਚੇ ਪੈਦਾ ਕਰਨ ਦੀ ਚੋਣ ਕਰਦੀਆਂ ਹਨ।

ਕਈ ਮਾਅਨਿਆਂ ਵਿੱਚ ਪ੍ਰਜਣਨ ਦਰ ਵਿੱਚ ਗਿਰਾਵਟ ਇੱਕ ਸਫਲਤਾ ਦੀ ਕਹਾਣੀ ਹੈ।

ਕਿਹੜੇ ਮੁਲਕ ਜ਼ਿਆਦਾ ਪ੍ਰਭਾਵਿਤ ਹਨ?

ਜਪਾਨ ਦੀ ਆਬਾਦੀ 2017 ਵਿੱਚ 128 ਮਿਲੀਅਨ ਦੇ ਸਿਖਰ ਤੋਂ ਘੱਟ ਕੇ ਸਦੀ ਦੇ ਅੰਤ ਤੱਕ 53 ਮਿਲੀਅਨ ਤੋਂ ਘੱਟ ਹੋਣ ਦਾ ਅਨੁਮਾਨ ਹੈ।

ਇਸ ਤਰ੍ਹਾਂ ਹੀ ਇਟਲੀ ਵਿੱਚ ਇਸ ਸਮੇਂ ਦੌਰਾਨ 61 ਮਿਲੀਅਨ ਤੋਂ 28 ਮਿਲੀਅਨ ਤੱਕ ਜਨਸੰਖਿਆ ਵਿੱਚ ਗਿਰਾਵਟ ਹੋਣ ਦੀ ਉਮੀਦ ਹੈ।

23 ਦੇਸ਼ਾਂ ਵਿੱਚੋਂ ਇਹ ਦੋ ਹਨ - ਇਨ੍ਹਾਂ ਵਿੱਚ ਸਪੇਨ, ਪੁਰਤਗਾਲ, ਥਾਈਲੈਂਡ ਅਤੇ ਦੱਖਣੀ ਕੋਰੀਆ ਵੀ ਸ਼ਾਮਲ ਹਨ- ਉਮੀਦ ਹੈ ਕਿ ਉਨ੍ਹਾਂ ਦੀ ਆਬਾਦੀ ਅੱਧੀ ਤੋਂ ਜ਼ਿਆਦਾ ਹੋਵੇਗੀ।

ਪ੍ਰੋਫੈਸਰ ਕ੍ਰਿਸਟੋਫਰ ਮਰੇ ਨੇ ਕਿਹਾ, ''''ਇਹ ਹੈਰਾਨੀਜਨਕ ਹੈ।''''

ਮੌਜੂਦਾ ਸਮੇਂ ਚੀਨ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਹੈ ਜਿਸਦੇ 2100 ਤੱਕ ਲਗਭਗ 732 ਮਿਲੀਅਨ ਤੱਕ ਪਹੁੰਚਣ ਤੋਂ ਚਾਰ ਸਾਲ ਪਹਿਲਾਂ 1.4 ਬਿਲੀਅਨ ਦੇ ਸਿਖਰ ''ਤੇ ਪਹੁੰਚਣ ਦੀ ਉਮੀਦ ਹੈ। ਭਾਰਤ ਇਸਦਾ ਸਥਾਨ ਲੈ ਲਵੇਗਾ।

ਯੂਕੇ ਦੇ 2063 ਵਿੱਚ 75 ਮਿਲੀਅਨ ਤੱਕ ਪਹੁੰਚਣ ਅਤੇ 2100 ਤੱਕ 71 ਮਿਲੀਅਨ ਤੱਕ ''ਤੇ ਆਉਣ ਦਾ ਅਨੁਮਾਨ ਹੈ।

ਦਰਅਸਲ, ਇਹ ਇੱਕ ਆਲਮੀ ਮੁੱਦਾ ਹੋਵੇਗਾ ਜਿਸ ਵਿੱਚ 195 ਵਿੱਚੋਂ 183 ਦੇਸ਼ਾਂ ਦੀ ਪ੍ਰਜਣਨ ਦਰ ਆਮ ਪੱਧਰ ਤੋਂ ਹੇਠਾਂ ਹੈ।

ਇਹ ਸਮੱਸਿਆ ਕਿਉਂ ਹੈ?

ਤੁਸੀਂ ਸੋਚ ਸਕਦੇ ਹੋ ਕਿ ਇਹ ਵਾਤਾਵਰਣ ਲਈ ਬਹੁਤ ਚੰਗਾ ਹੋਵੇਗਾ। ਘੱਟ ਆਬਾਦੀ ਕਾਰਬਨ ਨਿਕਾਸੀ ਦੇ ਨਾਲ ਨਾਲ ਖੇਤੀ ਲਈ ਜੰਗਲਾਂ ਦੀ ਕਟਾਈ ਨੂੰ ਘੱਟ ਕਰੇਗੀ।

ਪ੍ਰੋ. ਮਰੇ ਕਹਿੰਦੇ ਹਨ, ''''ਇਸ ਉਲਟ ਉਮਰ ਢਾਂਚੇ ਜਿਸ ਵਿੱਚ ਨੌਜਵਾਨਾਂ ਦੇ ਮੁਕਾਬਲੇ ਬਜ਼ੁਰਗ ਜ਼ਿਆਦਾ ਹੋਣਗੇ, ਇਸ ਨਾਲ ਇੱਕ ਸਮਾਨ ਨਕਾਰਾਤਮਕ ਪ੍ਰਭਾਵ ਪੈਣਗੇ।''''

ਆਬਾਦੀ
Getty Images
ਸੰਕੇਤਕ ਤਸਵੀਰ

ਅਧਿਐਨ ਵਿੱਚ ਦਰਸਾਇਆ ਗਿਆ ਹੈ :

  • ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਦੀ ਗਿਣਤੀ 2017 ਦੇ 681 ਮਿਲੀਅਨ ਤੋਂ ਘਟ ਕੇ 2100 ਵਿੱਚ 401 ਮਿਲੀਅਨ ਹੋ ਜਾਵੇਗੀ।
  • 80 ਸਾਲ ਦੇ ਬਜ਼ੁਰਗਾਂ ਦੀ ਸੰਖਿਆ 2017 ਦੇ 141 ਮਿਲੀਅਨ ਤੋਂ ਵਧ ਕੇ 2100 ਵਿੱਚ 866 ਮਿਲੀਅਨ ਹੋ ਜਾਵੇਗੀ।

ਪ੍ਰੋ. ਮਰੇ ਕਹਿੰਦੇ ਹਨ: ''''ਇਹ ਬਹੁਤ ਵੱਡੀ ਸਮਾਜਿਕ ਤਬਦੀਲੀ ਪੈਦਾ ਕਰੇਗਾ। ਇਹ ਮੈਨੂੰ ਚਿੰਤਤ ਕਰ ਰਿਹਾ ਹੈ ਕਿਉਂਕਿ ਮੇਰੀ ਅੱਠ ਸਾਲ ਦੀ ਬੇਟੀ ਹੈ ਅਤੇ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਦੁਨੀਆਂ ਕਿਵੇਂ ਦੀ ਹੋਵੇਗੀ।''''

ਵੱਡੇ ਪੱਧਰ ''ਤੇ ਬਜ਼ੁਰਗਾਂ ਵਾਲੀ ਦੁਨੀਆਂ ਵਿੱਚ ਟੈਕਸ ਕੌਣ ਭਰੇਗਾ? ਬਜ਼ੁਰਗਾਂ ਲਈ ਸਿਹਤ ਸੇਵਾਵਾਂ ਦਾ ਭੁਗਤਾਨ ਕੌਣ ਕਰੇਗਾ? ਬਜ਼ੁਰਗਾਂ ਦੀ ਦੇਖਭਾਲ ਕੌਣ ਕਰੇਗਾ? ਕੀ ਲੋਕ ਆਪਣੇ ਕੰਮ ਤੋਂ ਰਿਟਾਇਰ ਹੋਣ ਦੇ ਸਮਰੱਥ ਹੋਣਗੇ?

ਪ੍ਰੋ. ਮਰੇ ਦਾ ਤਰਕ ਹੈ, ''''ਸਾਨੂੰ ਵਿਚਕਾਰਲਾ ਰਸਤਾ ਅਪਣਾਉਣ ਦੀ ਜ਼ਰੂਰਤ ਹੈ।''''

ਇਹ ਵੀ ਪੜ੍ਹੋ

ਕੀ ਇਸਦਾ ਕੋਈ ਹੱਲ ਹੈ?

ਯੂਕੇ ਸਮੇਤ ਕਈ ਦੇਸ਼ਾਂ ਨੇ ਆਪਣੀ ਜਨਸੰਖਿਆ ਵਧਾਉਣ ਅਤੇ ਘਟ ਰਹੀ ਪ੍ਰਜਣਨ ਦਰ ਦੀ ਪੂਰਤੀ ਕਰਨ ਲਈ ਪਰਵਾਸ ਦਾ ਰਸਤਾ ਚੁਣਿਆ ਹੈ।

ਹਾਲਾਂਕਿ ਇਹ ਕੋਈ ਪ੍ਰਭਾਵੀ ਹੱਲ ਨਹੀਂ ਹੈ ਕਿਉਂਕਿ ਲਗਭਗ ਹਰ ਦੇਸ਼ ਦੀ ਆਬਾਦੀ ਘਟ ਰਹੀ ਹੈ।

ਪ੍ਰੋ. ਮਰੇ ਨੇ ਦਲੀਲ ਦਿੱਤੀ, ''''ਅਸੀਂ ਉਸ ਦੌਰ ਵਿੱਚ ਚਲੇ ਜਾਵਾਂਗੇ ਜਿੱਥੇ ਸਰਹੱਦਾਂ ਖੋਲ੍ਹਣ ਦੀ ਚੋਣ ਹੋਵੇ ਅਤੇ ਨਾ ਪਰਵਾਸੀਆਂ ਲਈ ਕੋਈ ਸਪੱਸ਼ਟ ਮੁਕਾਬਲਾ ਹੋਵੇ, ਪਰ ਇਹ ਕਾਫ਼ੀ ਨਹੀਂ ਹੋਵੇਗਾ।''''

ਕਈ ਦੇਸ਼ਾਂ ਨੇ ਮਾਤਾ-ਪਿਤਾ ਲਈ ਜਣੇਪਾ ਛੁੱਟੀਆਂ ਵਧਾਈਆਂ ਹਨ, ਮੁਫ਼ਤ ਬਾਲ ਸੰਭਾਲ, ਵਿੱਤੀ ਪ੍ਰੋਤਸਾਹਨ ਅਤੇ ਵਧੀਕ ਰੁਜ਼ਗਾਰ ਦਾ ਅਧਿਕਾਰ ਵਰਗੀਆਂ ਨੀਤੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਇਸਦਾ ਕੋਈ ਸਪੱਸ਼ਟ ਜਵਾਬ ਨਹੀਂ ਹੈ।

ਆਬਾਦੀ
Getty Images
ਘੱਟ ਉਮਰ ਨਾਲੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ

ਸਵੀਡਨ ਨੇ ਆਪਣੀ ਪ੍ਰਜਣਨ ਦਰ ਨੂੰ 1.7 ਤੋਂ 1.9 ਤੱਕ ਕਰ ਲਿਆ ਹੈ, ਪਰ ਬਾਕੀ ਦੇਸ਼ਾਂ ਨੂੰ ਇਸ ਨਾਲ ਨਜਿੱਠਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸਿੰਗਾਪੁਰ ਵਿੱਚ ਅਜੇ ਵੀ ਪ੍ਰਜਣਨ ਦਰ ਲਗਭਗ 1.3 ਹੈ।

ਪ੍ਰੋ. ਮਰੇ ਕਹਿੰਦੇ ਹਨ, ''''ਮੈਨੂੰ ਲੱਗਦਾ ਹੈ ਕਿ ਲੋਕ ਇਸ ''ਤੇ ਹੱਸਦੇ ਹਨ, ਉਹ ਕਲਪਨਾ ਨਹੀਂ ਕਰਦੇ ਕਿ ਇਹ ਸਭ ਸੱਚ ਹੋ ਸਕਦਾ ਹੈ, ਉਨ੍ਹਾਂ ਨੂੰ ਲੱਗਦਾ ਹੈ ਕਿ ਔਰਤਾਂ ਹੀ ਵਧੇਰੇ ਬੱਚੇ ਪੈਦਾ ਕਰਨ ਦਾ ਫੈਸਲਾ ਕਰਨਗੀਆਂ।''''

''''ਜੇਕਰ ਤੁਸੀਂ ਇਸ ਦਾ ਕੋਈ ਹੱਲ ਨਹੀਂ ਲੱਭ ਸਕਦੇ ਤਾਂ ਆਖਿਰ ਪ੍ਰਜਾਤੀਆਂ ਗਾਇਬ ਹੋ ਜਾਣਗੀਆਂ, ਪਰ ਅਜਿਹਾ ਅਜੇ ਕੁਝ ਸਦੀਆਂ ਦੂਰ ਹੈ।''''

ਖੋਜਕਰਤਾਵਾਂ ਨੇ ਔਰਤਾਂ ਦੀ ਸਿੱਖਿਆ ਅਤੇ ਗਰਭ ਨਿਰੋਧਕਾਂ ਤੱਕ ਪਹੁੰਚ ਵਿੱਚ ਹੋਈ ਪ੍ਰਗਤੀ ਨੂੰ ਘੱਟ ਕਰਨ ਖਿਲਾਫ਼ ਚਿਤਾਵਨੀ ਦਿੱਤੀ ਹੈ।

ਪ੍ਰੋ. ਸਟੀਨ ਐਮਿਲ ਵੌਲਸੈੱਟ ਨੇ ਕਿਹਾ, ''''ਆਬਾਦੀ ਵਿੱਚ ਗਿਰਾਵਟ ''ਤੇ ਪ੍ਰਤੀਕਿਰਿਆ ਦੇਣੀ ਕਈ ਦੇਸ਼ਾਂ ਵਿੱਚ ਸਰਵੋਤਮ ਨੀਤੀਗਤ ਚਿੰਤਾ ਬਣਨ ਦੀ ਸੰਭਾਵਨਾ ਹੈ, ਪਰ ਔਰਤਾਂ ਦੀ ਪ੍ਰਜਣਨ ਸਿਹਤ ਨੂੰ ਵਧਾਉਣ ਜਾਂ ਮਹਿਲਾ ਅਧਿਕਾਰਾਂ ''ਤੇ ਪ੍ਰਗਤੀ ਦੇ ਯਤਨਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।''''

https://www.youtube.com/watch?v=H2-6eHjeE5s

ਅਫ਼ਰੀਕਾ ਦੀ ਸਥਿਤੀ?

ਸਬ-ਸਹਾਰਾ ਅਫ਼ਰੀਕਾ ਵਿੱਚ ਸਾਲ 2100 ਤੱਕ ਤਿੰਨ ਅਰਬ ਤੋਂ ਜ਼ਿਆਦਾ ਦੀ ਆਬਾਦੀ ਤਿੱਗਣੀ ਹੋਣ ਦੀ ਉਮੀਦ ਹੈ।

ਇੱਕ ਅਧਿਐਨ ਮੁਤਾਬਕ ਨਾਈਜੀਰੀਆ 791 ਮਿਲੀਅਨ ਆਬਾਦੀ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ।

ਪ੍ਰੋ. ਮਰੇ ਕਹਿੰਦੇ ਹਨ, ''''ਜਦੋਂ ਅਸੀਂ ਇਸ ਦੌਰ ਵਿੱਚੋਂ ਲੰਘਦੇ ਹਾਂ ਤਾਂ ਸਾਡੇ ਕੋਲ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਅਫ਼ਰੀਕੀ ਮੂਲ ਦੇ ਜ਼ਿਆਦਾ ਲੋਕ ਹੋਣਗੇ।''''

''''ਕਈ ਦੇਸ਼ਾਂ ਵਿੱਚ ਅਫ਼ਰੀਕੀ ਮੂਲ ਦੇ ਲੋਕਾਂ ਦੀ ਵੱਡੀ ਗਿਣਤੀ ਹੋਣ ''ਤੇ ਨਸਲਵਾਦ ਨਾਲ ਸਬੰਧਿਤ ਚੁਣੌਤੀਆਂ ਬਾਰੇ ਆਲਮੀ ਮਾਨਤਾ ਹੋਰ ਵੀ ਗੰਭੀਰ ਬਣਨ ਜਾ ਰਹੀ ਹੈ।''''

ਇਹ ਵੀ ਪੜ੍ਹੋ

2.1 ਪ੍ਰਜਣਨ ਦਰ ਅਹਿਮ ਕਿਉਂ?

ਆਬਾਦੀ
Getty Images
ਸਵੀਡਨ ਨੇ ਆਪਣੀ ਪ੍ਰਜਣਨ ਦਰ ਨੂੰ 1.7 ਤੋਂ 1.9 ਤੱਕ ਕਰ ਲਿਆ ਹੈ, ਪਰ ਬਾਕੀ ਦੇਸ਼ਾਂ ਨੂੰ ਇਸ ਨਾਲ ਨਜਿੱਠਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ (ਸੰਕੇਤਕ ਤਸਵੀਰ)

ਤੁਸੀਂ ਸੋਚ ਸਕਦੇ ਹੋ ਕਿ ਸੰਖਿਆ 2.0 ਹੋਣੀ ਚਾਹੀਦੀ ਹੈ- ਦੋ ਮਾਤਾ-ਪਿਤਾ ਦੇ ਦੋ ਬੱਚੇ ਹਨ, ਇਸ ਲਈ ਜਨਸੰਖਿਆ ਸਮਾਨ ਆਕਾਰ ਵਿੱਚ ਰਹਿੰਦੀ ਹੈ।

ਪਰ ਬਿਹਤਰੀਨ ਸਿਹਤ ਸੰਭਾਲ ਦੇ ਨਾਲ ਵੀ ਸਾਰੇ ਬੱਚੇ ਬਾਲਗ ਹੋਣ ਤੱਕ ਨਹੀਂ ਬਚਦੇ ਹਨ। ਇਸਦੇ ਇਲਾਵਾ ਬੱਚੇ ਦੀ ਨਰ ਹੋਣ ਦੀ ਸੰਭਾਵਨਾ ਥੋੜੀ ਜ਼ਿਆਦਾ ਹੁੰਦੀ ਹੈ। ਇਸਦਾ ਮਤਲਬ ਹੈ ਕਿ ਵਿਕਸਤ ਦੇਸ਼ਾਂ ਵਿੱਚ ਤਬਦੀਲੀ ਦਾ ਅੰਕੜਾ 2.1 ਹੈ।

ਉੱਚ ਮੌਤ ਦਰ ਵਾਲੇ ਦੇਸ਼ਾਂ ਨੂੰ ਵੀ ਉੱਚ ਪ੍ਰਜਣਨ ਦਰ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ

ਮਾਹਿਰਾਂ ਦਾ ਕੀ ਕਹਿਣਾ ਹੈ?

ਆਬਾਦੀ
EPA
ਅਧਿਐਨ ਵਿੱਚ ਜਪਾਨ ਵਰਗੇ ਮੁਲਕਾਂ ਵਿੱਚ ਬਜ਼ੁਰਗਾਂ ਦੀ ਆਬਾਦੀ ਕਿਤੇ ਵਾਧੂ ਹੋਣ ਦੀ ਗੱਲ ਆਖੀ ਗਈ ਹੈ (ਸੰਕੇਤਕ ਤਸਵੀਰ)

ਯੂਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫੈਸਰ ਇਬਰਾਹਿਮ ਅਬੂਬਕਰ ਨੇ ਕਿਹਾ, ''''ਜੇਕਰ ਇਹ ਭਵਿੱਖਬਾਣੀਆਂ ਅੱਧੀਆਂ ਵੀ ਸਟੀਕ ਹਨ ਤਾਂ ਪਰਵਾਸ ਸਾਰੇ ਦੇਸ਼ਾਂ ਲਈ ਲਾਜ਼ਮੀ ਬਣ ਜਾਵੇਗਾ, ਨਾ ਕਿ ਇੱਕ ਵਿਕਲਪ।

''''ਸਫਲ ਹੋਣ ਲਈ ਸਾਨੂੰ ਆਲਮੀ ਰਾਜਨੀਤੀ ਦੇ ਬੁਨਿਆਦੀ ਸਿਧਾਂਤਾਂ ''ਤੇ ਪੁਨਰਵਿਚਾਰ ਕਰਨ ਦੀ ਜ਼ਰੂਰਤ ਹੈ।''''

''''ਕੰਮਕਾਜੀ ਉਮਰ ਦੀ ਆਬਾਦੀ ਦੀ ਵੰਡ ਇਸ ਲਈ ਮਹੱਤਵਪੂਰਨ ਹੋਵੇਗੀ ਕਿ ਮਨੁੱਖਤਾ ਦੀ ਖੁਸ਼ਹਾਲੀ ਜਾਂ ਅੰਤ।''''

ਇਹ ਵੀਡੀਓ ਵੀ ਦੇਖੋ

https://www.youtube.com/watch?v=o-6YRBdNVFo

https://www.youtube.com/watch?time_continue=1&v=xWw19z7Edrs&feature=emb_logo

https://www.youtube.com/watch?v=SFLRweayNec

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0b646942-9f86-4afb-b43f-a60083a1567a'',''assetType'': ''STY'',''pageCounter'': ''punjabi.international.story.53427898.page'',''title'': ''ਕੁਝ ਦਹਾਕਿਆਂ ਬਾਅਦ ਆਬਾਦੀ ਵਧਾਉਣ ਲਈ ਪਰਵਾਸ ਕਿਉਂ ਲਾਜ਼ਮੀ ਕਰਨਾ ਪੈ ਸਕਦਾ'',''published'': ''2020-07-17T14:32:36Z'',''updated'': ''2020-07-17T14:32:36Z''});s_bbcws(''track'',''pageView'');

Related News