ਵਾਰਵਰਾ ਰਾਓ: ਜੇਲ੍ਹ ''''ਚ ਬੰਦ ਕਵੀ ਤੇ ਸਮਾਜਿਕ ਕਾਰਕੁਨ ਕੋਰੋਨਾ ਪੌਜ਼ਿਟਿਵ

Friday, Jul 17, 2020 - 08:50 AM (IST)

ਲੰਘੇ ਦੋ ਸਾਲਾਂ ਤੋਂ ਜੇਲ੍ਹ ''ਚ ਬੰਦ 81 ਸਾਲ ਦੇ ਲੇਖਕ ਤੇ ਕਵੀ ਵਰਵਰਾ ਰਾਓ ਕੋਰੋਨਾ ਵਾਇਰਸ ਪੌਜ਼ਿਟਿਵ ਪਾਏ ਗਏ ਹਨ।

ਕਾਫੀ ਤਬੀਅਤ ਖ਼ਰਾਬ ਹੋਣ ਮਗਰੋਂ ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ ਦੇ ਜੇਜੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਨਿਊਰੋਲੋਡੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ।

ਵੀਰਵਾਰ ਨੂੰ ਉਨ੍ਹਾਂ ਦਾ ਕੋਵਿਡ ਟੈਸਟ ਹੋਇਆ ਜਿਸ ਵਿੱਚ ਉਹ ਪੌਜ਼ਿਟਿਵ ਪਾਏ ਗਏ। ਕਮਜ਼ੋਰੀ ਕਾਰਨ ਉਹ ਤੁਰਨ ਫਿਰਨ ਵਿੱਚ ਅਸਮਰਥ ਹਨ।

ਨਿਊਜ਼ ਏਜੰਸੀ ਪੀਟੀਆਈ ਨੂੰ ਜੇਜੇ ਹਸਪਤਾਲ ਦੇ ਡੀਨ ਡਾ. ਰੰਜੀਤ ਮਾਨਕੇਸ਼ਵਰ ਦੇ ਦੱਸਿਆ, ''''ਵਰਵਰਾ ਰਾਓ ਕੋਵਿਡ ਪੌਜ਼ਿਟਿਵ ਹਨ ਪਰ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਹਨ। ਉਨ੍ਹਾਂ ਨੂੰ ਵੀਰਵਾਰ ਰਾਤ ਸੈਂਟ ਜੌਰਜ ਹਸਪਤਾਲ ਵਿੱਚ ਸ਼ਿਫਟ ਕਰਵਾਇਆ ਗਿਆ ਹੈ।''''

ਉਨ੍ਹਾਂ ਦੀ ਤਬੀਅਤ ਪਹਿਲਾਂ ਤੋਂ ਵੀ ਖ਼ਰਾਬ ਸੀ ਜਿਸ ਕਾਰਨ ਪਰਿਵਾਰ ਮੰਗ ਕਰਦਾ ਰਿਹਾ ਹੈ ਕਿ ਰਾਓ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇ।

ਬੀਤੀ 28 ਮਈ ਨੂੰ ਵਰਵਰਾ ਰਾਓ ਨੂੰ ਭੀਮਾ ਕੋਰੇਗਾਂਵ ਕੇਸ ''ਚ ਇੱਕ ਅਹਿਮ ਦੋਸ਼ੀ ਕਰਾਰ ਦਿੰਦੇ ਹੋਏ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਕੋਰਟ ਨੇ ਰਾਓ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Click here to see the BBC interactive

ਮਹਾਰਾਸ਼ਟਰ ਦੇ ਭੀਮਾ-ਕੋਰੇਗਾਂਓ ਵਿੱਚ ਇੱਕ ਜਨਵਰੀ, 2018 ਨੂੰ ਹਿੰਸਾ ਭੜਕੀ ਸੀ। ਪੁਣੇ ਨੇੜੇ ਸਥਿਤ ਭੀਮਾ-ਕੋਰੇਗਾਂਓ ਵਿੱਚ ਪੇਸ਼ਵਾ ''ਤੇ ਦਲਿਤਾਂ ਦੀ ਜਿੱਤ ਦੇ 200 ਸਾਲ ਪੂਰੇ ਹੋਣ ਦੇ ਜਸ਼ਨ ਦੌਰਾਨ ਹਿੰਸਾ ਭੜਕੀ ਸੀ।

ਇਸ ਹਿੰਸਾ ਵਿੱਚ ਇੱਕ ਆਦਮੀ ਦੀ ਮੌਤ ਹੋਈ ਸੀ ਅਤੇ ਕੁਝ ਲੋਕ ਜ਼ਖਮੀ ਹੋ ਗਏ ਸਨ। ਜ਼ਖਮੀਆਂ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਸਨ।

ਕੌਣ ਹਨ ਵਰਵਰਾ ਰਾਓ?

ਤੇਲੰਗਾਨਾ ਦੇ ਰਹਿਣ ਵਾਲੇ ਵਰਵਰਾ ਰਾਓ ਖੱਬੇ ਪੱਖੀਆਂ ਦੇ ਸਮਰਥਕ, ਲੇਖਕ, ਕਵੀ ਅਤੇ ਲੇਖਕਾਂ ਦੀ ਕ੍ਰਾਂਤੀਕਾਰੀ ''ਐਸੋਸ਼ੀਏਸ਼ਨ ਵਿਪਲਵ ਰਚਯਤਾਲਾ ਸੰਘਮ'' ਸੰਸਥਾਪਕ ਹਨ, ਇਸ ਨੂੰ ਵਿਰਾਸਮ ਵੀ ਕਿਹਾ ਜਾਂਦਾ ਹੈ।

ਤੇਲੰਗਾਮਾ ਦੇ ਵਾਰੰਗਲ ਜ਼ਿਲ੍ਹੇ ਦੇ ਚਿਨਾ ਪੇਂਡਯਾਲਾ ਪਿੰਡ ਵਿੱਚ ਉਨ੍ਹਾਂ ਦਾ ਜਨਮ ਹੋਇਆ। ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਸਾਜਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਉਹ ਬਰੀ ਹੋ ਗਏ।

ਰਾਮ ਨਗਰ ਸਾਜਿਸ਼ ਤੇ ਸਿਕੰਦਰਾਬਾਦ ਸਾਜਿਸ਼ ਕੇਸ ਸਣੇ 20 ਮਾਮਲਿਆਂ ਵਿੱਚ ਵਰਵਰਾ ਰਾਓ ਨਾਲ ਪੁੱਛਗਿੱਛ ਹੋ ਚੁੱਕੀ ਹੈ।

ਹਿੰਸਾ ਦੇ ਖ਼ਾਤਮੇ ਲਈ ਮਾਓਵਾਦੀਆਂ, ਚੰਦਰਬਾਬੂ ਨਾਇਡੂ ਅਤੇ ਵਾਈਐਸ ਰਾਜਾ ਸੇਖਰ ਰੈੱਡੀ ਦੀ ਸਰਕਾਰ ਨਾਲ ਗੱਲਬਾਤ ਲਈ ਵਰਵਰਾ ਰਾਓ ਵਿਚੋਲੇ ਦੀ ਭੂਮਿਕਾ ਨਿਭਾ ਚੁੱਕੇ ਹਨ।

ਕਿੰਨੀ ਖ਼ਰਾਬ ਹੈ ਵਰਵਰ ਰਾਓ ਦੀ ਸਿਹਤ?

ਬੀਤੇ ਡੇਢ ਮਹੀਨੇ ਤੋਂ 40 ਦਿਨਾਂ ''ਚ ਵਰਵਰ ਰਾਓ ਦੀ ਆਪਣੇ ਪਰਿਵਾਰ ਨਾਲ ਸਿਰਫ਼ ਤਿੰਨ ਵਾਰ ਗੱਲਬਾਤ ਹੋਈ ਹੈ। ਰਾਓ ਦੇ ਭਤੀਜੇ ਵੀ. ਵੇਣੁਗੋਪਾਲ ਰਾਵ ਨੇ ਕਿਹਾ ਹੈ ਕਿ ਆਖ਼ਰੀ ਵਾਰ ਜਦੋਂ ਉਨ੍ਹਾਂ ਨਾਲ ਗੱਲ਼ਬਾਤ ਹੋਈ ਤਾਂ ਕਾਫ਼ੀ ਬਿਮਾਰ ਲਗ ਰਹੇ ਸਨ।

ਵਰਵਰਾ ਰਾਓ ਦੀ ਧੀ ਪਵਨਾ ਨੇ 12 ਜੁਲਾਈ ਨੂੰ ਜ਼ੂਮ ਐਪ ''ਤੇ ਹੋਈ ਪ੍ਰੈੱਸ ਕਾਨਫਰੰਸ ''ਚ ਕਿਹਾ, ''''ਦੋ ਕਾਲਸ ''ਚ ਉਹ ਗੱਲ ਕਰਨ ''ਚ ਦਿੱਕਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਕਿੰਨੇ ਚੰਗੇ ਬੁਲਾਰੇ ਹਨ ਪਰ ਉਹ ਗੱਲ ਕਰਨ ''ਚ ਖ਼ੁਦ ਨੂੰ ਅਸਮਰਥ ਪਾ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੇਲੇਸਿਨੁਸ਼ੇਨ ਹੋ ਰਿਹਾ ਸੀ।ਉਹ ਪੁਰਾਣੇ ਦੌਰ ਦੀਆਂ ਗੱਲਾਂ ਕਹਿ ਰਹੇ ਸੀ।”

“ਮੇਰੀਂ ਮਾਂ ਸਿਰਫ਼ ਇਹ ਹੀ ਮੰਗ ਕਰ ਰਹੀ ਹੈ ਕਿ ਉਨ੍ਹਾਂ ਨੂੰ ਹਸਪਤਾਲ ''ਚ ਭਰਤੀ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਅਸੀਂ ਮਹਾਰਾਸ਼ਟਰ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਘੱਟੋ-ਘੱਟ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ।''''

ਰਾਵ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ''ਚ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਬਿਆਨ ਕੀਤਾ ਗਿਆ ਹੈ।

ਪ੍ਰੈੱਸ ਨੋਟ ''ਚ ਪਰਿਵਾਰ ਵਾਲਿਆਂ ਨੇ ਦੱਸਿਆ ਹੈ, ''''28 ਮਈ ਨੂੰ ਜਦੋਂ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਤਲੋਜਾ ਜੇਲ੍ਹ ਤੋਂ ਜੇਜੇ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਸੀ, ਇਸ ਤੋਂ ਬਾਅਦ ਹੁਣ ਤੱਕ ਛੇ ਹਫ਼ਤਿਆਂ ''ਚ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਇਸ ਤੋਂ ਤਿੰਨ ਦਿਨ ਬਾਅਦ ਉਨ੍ਹਾਂ ਦੀ ਹਾਲਤ ''ਚ ਸੁਧਾਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਤੁਰੰਤ ਇਲਾਜ ਦਾ ਲੋੜ ਹੈ।''''

ਵਰਵਰ ਰਾਵ
Getty Images

ਬਿਆਨ ਵਿੱਚ ਪਰਿਵਾਰ ਨੇ ਕਿਹਾ , ''''ਇਸ ਵੇਲੇ ਸਾਡੀ ਚਿੰਤਾ ਦਾ ਕਾਰਨ ਲੰਘੇ ਸ਼ਨੀਵਾਰ ਨੂੰ ਉਨ੍ਹਾਂ ਵੱਲੋਂ ਆਈ ਰੂਟੀਨ ਫ਼ੋਨ ਕਾਲ ਹੈ ਜਿਸ ਨੂੰ ਸੁਣ ਕੇ ਅਸੀਂ ਪਰੇਸ਼ਾਨ ਹੋ ਗਏ ਹਾਂ। ਇਸ ਤੋਂ ਪਹਿਲਾਂ ਦੀਆਂ ਦੋ ਕਾਲਸ ''ਚ ਵੀ ਅਸੀਂ ਪਰੇਸ਼ਾਨ ਹੋਏ ਸੀ ਕਿਉਂਕਿ ਉਨ੍ਹਾਂ ਦੀ ਆਵਾਜ਼ ਕਾਫ਼ੀ ਕਮਜ਼ੋਰ ਅਤੇ ਸਮਝ ''ਚ ਨਾ ਆਉਣ ਵਾਲੀ ਸੀ।”

“ਉਹ ਵਾਰ-ਵਾਰ ਹਿੰਦੀ ''ਚ ਬੋਲਣ ਲਗਦੇ ਸਨ। ਚਾਰ ਦਹਾਕਿਆਂ ਤੱਕ ਤੇਲੁਗੂ ਭਾਸ਼ਾ ਦੇ ਲੇਖਕ ਰਹੇ ਵਰਵਰਾ ਰਾਓ ਲੰਘੇ ਪੰਜ ਦਹਾਕਿਆਂ ਤੋਂ ਤੇਲੁਗੂ ਭਾਸ਼ਾ ਦੇ ਬਿਹਤਰੀਨ ਬੁਲਾਰੇ ਰਹੇ ਹਨ। ਆਪਣੀ ਬਿਹਤਰੀਨ ਯਾਦ ਸ਼ਕਤੀ ਲਈ ਚਰਚਿਰ ਰਹੇ ਵਰਵਰ ਰਾਵ ਦਾ ਬੋਲਦੇ-ਬੋਲਦੇ ਭੁੱਲ ਜਾਣਾ ਕਾਫ਼ੀ ਅਜੀਬ ਅਤੇ ਡਰਾਉਣ ਵਾਲਾ ਸੀ।''''

ਪਰਿਵਾਰ ਨੇ ਕਿਹਾ, ''''ਪਰ ਜੁਲਾਈ 11 ਨੂੰ ਆਈ ਇੱਕ ਫ਼ੋਨ ਕਾਲ ਨੇ ਸਾਡੀ ਪਰੇਸ਼ਾਨੀ ਨੂੰ ਕਾਫ਼ੀ ਵਧਾ ਦਿੱਤੀ ਹੈ। ਉਹ ਆਪਣੀ ਸਿਹਤ ਨਾਲ ਜੁੜੇ ਸਿੱਧੇ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੇ ਸੀ। ਜਦੋਂ ਉਨ੍ਹਾਂ ਨੂੰ ਸਿਹਤ ਬਾਰੇ ਪੁੱਛਿਆ ਗਿਆ ਤਾਂ ਉਹ ਆਪਣੇ ਪਿਤਾ ਅਤੇ ਮਾਂ ਦੇ ਸਸਕਾਰ ਬਾਰੇ ਬੋਲ ਰਹੇ ਸਨ।''''

''''ਇਹ ਉਹ ਘਟਨਾਵਾਂ ਹਨ ਜੋ ਅੱਜ ਤੋਂ ਸੱਤ ਅਤੇ ਚਾਰ ਦਹਾਕਿਆਂ ਪਹਿਲਾਂ ਹੋਈਆਂ ਸਨ। ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਤੋਂ ਫ਼ੋਨ ਲੈ ਕੇ ਸਾਨੂੰ ਦੱਸਿਆ ਕਿ ਉਹ ਹੁਣ ਤੁਰਣ, ਟਾਇਲਟ ਜਾਣ ਅਤੇ ਬ੍ਰਸ਼ ਕਰਨ ਵਿੱਚ ਵੀ ਅਸਮਰਥ ਹਨ।”

“ਉਨ੍ਹਾਂ ਦੇ ਨਾਲ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਹ ਲਗਦਾ ਹੈ ਕਿ ਉਨ੍ਹਾਂ ਦੀ ਰਿਹਾਈ ਹੋਣ ਵਾਲੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਜੇਲ੍ਹ ਤੋਂ ਬਾਹਰ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਦੇ ਸਾਥੀ ਕੈਦੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਮੈਡੀਕਲ ਕੇਅਰ ਦੇ ਨਾਲ-ਨਾਲ ਨਿਊਰੋਲੌਜਿਕਲ ਇਲਾਜ ਦੀ ਵੀ ਲੋੜ ਹੈ।''''

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=D193fo-qtt4&t=10s

https://www.youtube.com/watch?v=9ZvZ8PayzuQ&t=8s

https://www.youtube.com/watch?v=U_LriNEIkfs&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c44ab788-1120-487f-a675-380e9dcb09d6'',''assetType'': ''STY'',''pageCounter'': ''punjabi.india.story.53440543.page'',''title'': ''ਵਾਰਵਰਾ ਰਾਓ: ਜੇਲ੍ਹ \''ਚ ਬੰਦ ਕਵੀ ਤੇ ਸਮਾਜਿਕ ਕਾਰਕੁਨ ਕੋਰੋਨਾ ਪੌਜ਼ਿਟਿਵ'',''published'': ''2020-07-17T03:07:58Z'',''updated'': ''2020-07-17T03:07:58Z''});s_bbcws(''track'',''pageView'');

Related News