ਕੋਰੋਨਾਵਾਇਰਸ ਦੇ ਇਲਾਜ ਲਈ ਇਨ੍ਹਾਂ ਦਵਾਈਆਂ ''''ਤੇ ਹੋ ਰਿਹਾ ਕੰਮ, ਜਾਣੋ ਕਿੱਥੇ ਪਹੁੰਚੀ ਗੱਲ - 5 ਅਹਿਮ ਖ਼ਬਰਾਂ

Friday, Jul 17, 2020 - 07:35 AM (IST)

ਕੋਰੋਨਾਵਾਇਰਸ
Getty Images

ਕੋਵਿਡ-19 ਦਾ ਇਲਾਜ ਲੱਭਣ ਲਈ ਦੁਨੀਆਂ ਭਰ ਵਿੱਚ ਕਰੀਬ 150 ਸਮੂਹ ਖੋਜ ਕਰ ਰਹੇ ਹਨ ਅਤੇ ਵੱਖ-ਵੱਖ ਦਵਾਈਆਂ ਅਤੇ ਫਾਰਮੂਲਿਆਂ ਉੱਤੇ ਰਿਸਰਚ ਚੱਲ ਰਹੀ ਹੈ।

ਜ਼ਿਆਦਾਤਰ ਦਵਾਈਆਂ ਉਹ ਹਨ ਜੋ ਪਹਿਲਾਂ ਹੀ ਮੌਜੂਦ ਹਨ ਅਤੇ ਉਨ੍ਹਾਂ ਦਾ ਕੋਰੋਨਾਵਾਇਰਸ ਦੇ ਇਲਾਜ ਲਈ ਟ੍ਰਾਇਲ ਕੀਤਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਸੌਲਿਡੈਰਿਟੀ ਟ੍ਰਾਇਲ ਦੀ ਸ਼ੁਰੂਆਤ ਕੀਤੀ ਹੈ ਇਹ ਪਤਾ ਲਗਾਉਣ ਲਈ ਕਿ ਸਭ ਤੋਂ ਬਿਹਤਰ ਇਲਾਜ ਕਿਹੜਾ ਹੈ।

ਵਿਸਥਾਰ ਵਿੱਚ ਜਾਣੋ ਕਿ ਕੌਣ-ਕੌਣ ਲੱਭ ਰਿਹਾ ਇਲਾਜ ਤੇ ਗੱਲ ਕਿੱਥੇ ਪਹੁੰਚੀ। ਇੱਥੇ ਕਲਿੱਕ ਕਰੋ।

Click here to see the BBC interactive

ਮੱਤੇਵਾੜਾ ਜੰਗਲ ਨੇੜੇ ਸਰਕਾਰੀ ਪ੍ਰੋਜੈਕਟ ਦੇ ਵਿਰੋਧ ਦਾ ਕੀ ਹੈ ਦੂਜਾ ਅਹਿਮ ਕਾਰਨ

ਸੰਕੇਤਕ ਤਸਵੀਰ
Getty Images

ਲੁਧਿਆਣਾ ਕੋਲ ਮੱਤੇਵਾੜਾ ਦੇ ਜੰਗਲ ਦੇ ਭਵਿੱਖ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਨਾਲ-ਨਾਲ ਅਖ਼ਬਾਰਾਂ ਵਿੱਚ ਰੋਜ਼ਾਨਾ ਸੁਰਖ਼ੀਆਂ ਬਣ ਰਹੀਆਂ ਹਨ।

ਅਸਲ ''ਚ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ 3200 ਕਰੋੜ ਰੁਪਏ ਦੀ ਲਾਗਤ ਨਾਲ 2000 ਏਕੜ ਸਰਕਾਰੀ ਅਤੇ ਪੰਚਾਇਤੀ ਜ਼ਮੀਨ ''ਤੇ ਆਧੁਨਿਕ ਉਦਯੋਗਿਕ ਪਾਰਕ ਅਤੇ ਏਕੀਕ੍ਰਿਤ ਉਤਪਾਦਨ ਕਲੱਸਟਰ ਕ੍ਰਮਵਾਰ ਮੱਤੇਵਾੜਾ (ਲੁਧਿਆਣਾ) ਨੇੜੇ ਅਤੇ ਰਾਜਪੁਰਾ (ਪਟਿਆਲਾ) ਵਿਖੇ ਸਥਾਪਤ ਕਰਨ ਲਈ ਪ੍ਰਵਾਨਗੀ ਦਿੱਤੀ ਸੀ।

ਪਰ ਕਈ ਵਾਤਾਵਰਨ ਪ੍ਰੇਮੀ ਤੇ ਹੋਰ ਇਸ ਦਾ ਵਿਰੋਧ ਕਰ ਰਹੇ ਹਨ, ਪੂਰੀ ਖ਼ਬਰ ਪੜ੍ਹੋ।

ਦਲਿਤ ਕਿਸਾਨ ਜੋੜੇ ਦੇ ਜ਼ਹਿਰ ਖਾਣ ਪਿੱਛੇ ਕੀ ਹੈ ਪੂਰਾ ਮਾਮਲਾ: ਜਾਣੋ ਜ਼ਮੀਨੀ ਹਕੀਕਤ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਦਲਿਤ ਕਿਸਾਨ ਜੋੜੇ ਦੀ ਪੁਲਿਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਜ਼ਮੀਨ ਦੇ ਇੱਕ ਟੁਕੜੇ ਨੂੰ ਹਟਾਇਆ ਜਾ ਸਕੇ, ਜਿੱਥੇ ਉਨ੍ਹਾਂ ਦੀ ਫ਼ਸਲ ਖੜੀ ਸੀ।

ਇਸ ਤੋਂ ਬਾਅਦ ਜੋੜੇ ਨੇ ਕੀਟਨਾਸ਼ਕ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮੰਗਲਵਾਰ ਨੂੰ ਹੋਈ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਇਸ ਜੋੜੇ ਨੇ 7 ਬੱਚੇ ਵੀ ਘਟਨਾ ਦੌਰਾਨ ਰੋਂਦੇ-ਚੀਕਦੇ ਰਹੇ ਪਰ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਜ਼ਰਾ ਵੀ ਤਰਸ ਨਹੀਂ ਆਇਆ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਰਫ਼ ਸੈਕਸ ਡਿਫੈਂਸ: ਅਜਿਹੀ ਦਲੀਲ ਜਿਸ ਨਾਲ ਬਚ ਨਿਕਲੇ ''ਬਲਾਤਕਾਰੀ'', 3 ਕੁੜੀਆਂ ਦੀ ਹੱਡਬੀਤੀ

ਬੀਬੀਸੀ ਨੇ ਉਨ੍ਹਾਂ ਮੁਟਿਆਰਾਂ ਨਾਲ ਗੱਲ ਕੀਤੀ ਜੋ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦੇ ਬਲਾਤਕਾਰ ਦੇ ਮਾਮਲਿਆਂ ਨੂੰ ਕਥਿਤ ''ਰਫ ਸੈਕਸ'' (ਜਿਨਸੀ ਸਬੰਧਾਂ ਦੌਰਾਨ ਹਿੰਸਕ ਬਿਰਤੀ ਦਾ ਪ੍ਰਗਟਾਵਾ) ਦੇ ਬਚਾਅ ਦੀ ਆੜ ਵਿੱਚ ਕਦੇ ਵੀ ਅਦਾਲਤ ਵਿੱਚ ਨਹੀਂ ਲਿਜਾਇਆ ਗਿਆ।

ਇਹ ਉਹੀ ਬਚਾਅ ਹੈ, ਜਿਸਦੀ ਵਰਤੋਂ ਅਦਾਲਤ ਵਿੱਚ ''ਰਫ ਸੈਕਸ'' ਦੇ ਨਾਂ ਹੇਠ ਔਰਤ ਦੀ ਹੋਈ ਮੌਤ ਜਾਂ ਉਸ ਨੂੰ ਸਰੀਰਿਕ ਨੁਕਸਾਨ ਪੁੱਜਣ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਜਾਂਦੀ ਹੈ।

ਹੁਣ ਇਸਨੂੰ ਇੰਗਲੈਂਡ ਅਤੇ ਵੇਲਜ਼ ਵਿੱਚ ਗੈਰਕਾਨੂੰਨੀ ਮੰਨਿਆ ਜਾਵੇਗਾ। ਪੂਰੀ ਖ਼ਬਰ ਪੜ੍ਹੋ

ਰਾਜਸਥਾਨ ਦੇ ਉੱਪ-ਮੁੱਖ ਮੰਤਰੀ ਅਹੁਦੇ ਤੋਂ ਲਾਹੇ ਗਏ ਸਚਿਨ ਪਾਇਲਟ ਨੂੰ ਜਾਣੋ

ਸਚਿਨ ਪਾਇਲਟ ਨੂੰ ਕਾਂਗਰਸ ਪਾਰਟੀ ਨੇ ਰਾਜਸਥਾਨ ਦੇ ਉੱਪ-ਮੁੱਖਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਪਾਇਲਟ ਨੂੰ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਹਟਾ ਦਿੱਤਾ ਗਿਆ ਹੈ।

ਸਚਿਨ ਪਾਇਲਟ
AFP

ਸਚਿਨ 2002 ''ਚ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਉਹ ਸਿਆਸਤ ਦੀਆਂ ਪੌੜੀਆਂ ਚੜ੍ਹਦੇ ਗਏ।

ਮਹਿਜ਼ 23 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦੇਣ ਵਾਲੇ ਸਚਿਨ ਪਾਇਲਟ ਕਾਰਪੋਰੇਟ ਸੈਕਟਰ ''ਚ ਨੌਕਰੀ ਕਰਨਾ ਚਾਹੁੰਦੇ ਸਨ।

ਉਨ੍ਹਾਂ ਦੀ ਇੱਛਾ ਭਾਰਤੀ ਏਅਰ ਫ਼ੋਰਸ ''ਚ ਪਾਇਲਟ ਦੀ ਨੌਕਰੀ ਕਰਨ ਦੀ ਵੀ ਸੀ। ਸਚਿਨ ਪਾਇਲਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

https://www.youtube.com/watch?v=xWw19z7Edrs&t=1s

https://www.youtube.com/watch?v=obsK1eie3Kw

https://www.youtube.com/watch?v=81Npfmv_9wo&t=92s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d417f34f-6d09-4761-9eec-aa192f4b6087'',''assetType'': ''STY'',''pageCounter'': ''punjabi.india.story.53440198.page'',''title'': ''ਕੋਰੋਨਾਵਾਇਰਸ ਦੇ ਇਲਾਜ ਲਈ ਇਨ੍ਹਾਂ ਦਵਾਈਆਂ \''ਤੇ ਹੋ ਰਿਹਾ ਕੰਮ, ਜਾਣੋ ਕਿੱਥੇ ਪਹੁੰਚੀ ਗੱਲ - 5 ਅਹਿਮ ਖ਼ਬਰਾਂ'',''published'': ''2020-07-17T01:52:22Z'',''updated'': ''2020-07-17T01:52:22Z''});s_bbcws(''track'',''pageView'');

Related News