ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਇਲਾਜ ਤੇ ਗੱਲ ਪਹੁੰਚੀ ਕਿੱਥੇ

Thursday, Jul 16, 2020 - 06:35 PM (IST)

ਕੋਰੋਨਾਵਾਇਰਸ
Getty Images

ਕੋਵਿਡ-19 ਦਾ ਇਲਾਜ ਲੱਭਣ ਲਈ ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ।

ਦੁਨੀਆਂ ਭਰ ਵਿੱਚ ਕਰੀਬ 150 ਸਮੂਹ ਖੋਜ ਕਰ ਰਹੇ ਹਨ ਅਤੇ ਵੱਖ-ਵੱਖ ਦਵਾਈਆਂ ਅਤੇ ਫਾਰਮੂਲਿਆਂ ਉੱਤੇ ਰਿਸਰਚ ਚੱਲ ਰਹੀ ਹੈ।

ਜ਼ਿਆਦਾਤਰ ਦਵਾਈਆਂ ਉਹ ਹਨ ਜੋ ਪਹਿਲਾਂ ਹੀ ਮੌਜੂਦ ਹਨ ਅਤੇ ਉਨ੍ਹਾਂ ਦਾ ਕੋਰੋਨਾਵਾਇਰਸ ਦੇ ਇਲਾਜ ਲਈ ਟ੍ਰਾਇਲ ਕੀਤਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਸੌਲਿਡੈਰਿਟੀ ਟ੍ਰਾਇਲ ਦੀ ਸ਼ੁਰੂਆਤ ਕੀਤੀ ਹੈ ਇਹ ਪਤਾ ਲਗਾਉਣ ਲਈ ਕਿ ਸਭ ਤੋਂ ਬਿਹਤਰ ਇਲਾਜ ਕਿਹੜਾ ਹੈ।

Click here to see the BBC interactive

ਯੂਕੇ ਦੀ ਕਹਿਣਾ ਹੈ ਕਿ ਉਸ ਦੀ ਰਿਕਵਰੀ ਟ੍ਰਾਇਲ ਦੁਨੀਆਂ ਦੀ ਸਭ ਤੋਂ ਵੱਡੀ ਹੈ। ਇਸ ਵਿੱਚ 11,000 ਤੋਂ ਵੱਧ ਮਰੀਜ਼ ਹਿੱਸਾ ਲੈ ਰਹੇ ਹਨ।

ਇਸ ਟ੍ਰਾਇਲ ਵਿੱਚ ਇਸਤੇਮਾਲ ਹੋਣ ਵਾਲੀ ਇੱਕ ਦਵਾਈ ਹੈ ਡੈਕਸਾਮੀਥੇਸੋਨ। ਇਸ ਨਾਲ ਗੰਭੀਰ ਮਰੀਜ਼ਾਂ ਨੂੰ ਰਾਹਤ ਮਿਲੀ ਹੈ।

ਕਈ ਰਿਸਰਚ ਸੈਂਟਰ ਠੀਕ ਹੋਏ ਮਰੀਜ਼ਾਂ ਦਾ ਖੂਨ ਇਲਾਜ ਲਈ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਿਸ ਤਰ੍ਹਾਂ ਦੀਆਂ ਦਵਾਈਆਂ ਅਸਰਦਾਰ ਹੋ ਸਕਦੀਆਂ ਹਨ?

ਇਸ ਦੇ ਲਈ ਤਿੰਨ ਤਰ੍ਹਾਂ ਦੇ ਪ੍ਰੀਖਣ ਕੀਤੇ ਜਾ ਰਹੇ ਹਨ:

  • ਐਨਟੀਵਾਇਰਲ ਡਰੱਗਸ ਜੋ ਕੋਰੋਨਾਵਾਇਰਸ ਨੂੰ ਸਰੀਰ ਵਿੱਚ ਵੱਧਨ ਤੋਂ ਰੋਕਦੇ ਹਨ
  • ਉਸ ਤਰ੍ਹਾਂ ਦੇ ਡਰੱਗਸ ਜੋ ਇਮਿਊਨ ਸਿਸਟਮ ਨੂੰ ਸ਼ਾਂਤ ਕਰਦੇ ਹਨ - ਮਰੀਜ਼ ਉਸ ਸਮੇਂ ਗੰਭਾਰ ਰੂਪ ਨਾਲ ਬਿਮਾਰ ਹੋ ਜਾਂਦਾ ਹੈ ਜਦੋਂ ਉਸ ਦਾ ਇਮਿਊਨ ਸਿਸਟਮ ਠੀਕ ਕੰਮ ਨਾ ਕਰੇ ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ
  • ਐਂਟੀਬਾਡੀਜ਼ ਜੋ ਵਾਇਰਸ ''ਤੇ ਹਮਲਾ ਕਰ ਸਕਣ, ਭਾਵੇਂ ਠੀਕ ਹੋਏ ਮਰੀਜ਼ ਦੇ ਖੂਨ ਵਿੱਚੋਂ ਹੋਣ ਜਾਂ ਲੈਬ ਵਿੱਚ ਬਣੀਆਂ ਹੋਈਆਂ
ਕੋਰੋਨਾਵਾਇਰਸ
BBC

ਕਿੰਨਾਂ ਦਵਾਈਆਂ ਤੋਂ ਸਭ ਤੋਂ ਵੱਧ ਉਮੀਦ ਹੈ?

ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ ''ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।

ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ।

ਇਹ ਦਵਾਈ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਕੇ ਕੰਮ ਕਰਦੀ ਹੈ।

ਜਦੋਂ ਸਰੀਰ ਇਸ ਵਾਇਰਸ ਖ਼ਿਲਾਫ਼ ਲੜਨ ਦੀ ਕੋਸ਼ਿਸ਼ ਕਰਦਾ ਹੈ, ਕੋਰੋਨਾਵਾਇਰਸ ਲਾਗ ਸੋਜਿਸ਼ ਨੂੰ ਵਧਾ ਦਿੰਦੀ ਹੈ।

ਕਈ ਵਾਰ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਹੱਦੋਂ ਵੱਧ ਕੰਮ ਕਰਦੀ ਹੈ ਤੇ ਇਸ ਦੀ ਪ੍ਰਤੀਕਿਰਿਆ ਘਾਤਕ ਸਾਬਿਤ ਹੋ ਸਕਦੀ ਹੈ।

ਡੈਕਸਾਮੀਥੇਸੋਨਇਸ ਅਸਰ ਨੂੰ ਸ਼ਾਂਤ ਕਰਦੀ ਹੈ।

ਇਹ ਹਸਪਤਾਲ ਵਿੱਚ ਦਾਖ਼ਲ ਵੈਂਟੀਲੇਸ਼ਨ ''ਤੇ ਜਾਂ ਆਕਸੀਜਨ ''ਤੇ ਪਏ ਮਰੀਜ਼ਾਂ ਲਈ ਕਾਰਗਰ ਹੈ।

ਇੱਕ ਐਂਟੀਵਾਇਰਲ ਡਰੱਗ ਰੈਮਡੈਸੀਵੀਅਰ ਦੇ ਕਲੀਨਿਕਲ ਟ੍ਰਾਇਲਸ ਦੇ ਵੀ ਨਤੀਜੇ ਉਤਸ਼ਾਹਿਤ ਕਰਨ ਵਾਲੇ ਹਨ।

ਰੈਮਡੈਸੇਵੀਅਰ ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ।

ਇਹ ਸੌਲੀਡੈਰਿਟੀ ਟ੍ਰਾਇਲ ਵਿੱਚ ਸ਼ਾਮਲ ਚਾਰ ਡਰੱਗਸ ਵਿੱਚੋਂ ਇੱਕ ਹੈ। ਇਸ ਦਾ ਨਿਰਮਾਤਾ ਗਿਲੀਅਡ ਵੀ ਟ੍ਰਾਇਲ ਕਰ ਰਿਹਾ ਹੈ।

ਰੈਮਡੈਸੀਵੀਅਰ ਨਾਲ ਠੀਕ ਹੋਣ ਵਿੱਚ ਮਦਦ ਮਿਲਦੀ ਹੈ ਅਤੇ ਇਹ ਵੀ ਸੰਭਵ ਹੈ ਕਿ ਇਹ ਲੋਕਾਂ ਨੂੰ ਇਨਟੈਂਸਿਵ ਕੇਅਰ ਵਿੱਚ ਜਾਣ ਤੋਂ ਬਚਾ ਲਵੇ। ਪਰ ਅਜੇ ਇਹ ਸਾਫ ਨਹੀਂ ਹੈ ਕਿ ਇਹ ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਾ ਸਕੇ।

ਇਹ ਮੰਨਿਆ ਜਾ ਰਿਹਾ ਹੈ ਕਿ ਬਿਮਾਰੀ ਦੀ ਸ਼ੁਰੂਆਤ ਵਿੱਚ ਐਂਟੀਵਾਇਰਸ ਜ਼ਿਆਦਾ ਅਸਰਦਾਰ ਹੋਣਗੇ ਤੇ ਇਮਿਊਨ ਡਰੱਗਸ ਬਿਮਾਰੀ ਵੱਧਨ ''ਤੇ।

ਯੂਕੇ ਸਰਕਾਰ ਨੇ ਡੈਕਸਾਮੀਥੇਸੋਨ ਅਤੇ ਰੈਮਡੈਸੇਵੀਅਰ ਦੋਵੇਂ ਐੱਨਐੱਚਐੱਸ ਰਾਹੀਂ ਉਪਲਬਧ ਕਰਵਾਈਆਂ ਹਨ।

ਅਮਰੀਕਾ ਨੇ ਗਿਲੀਅਡ ਦੁਆਰਾ ਬਣਾਈ ਜਾ ਰਹੀ ਸਾਰੀ ਰੈਮਡੈਸੇਵੀਅਰ ਖਰੀਦ ਲਈ ਹੈ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵੀਸਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਵਾਈ ਦੇ 5 ਲੱਖ ਡੋਸ ਖਰੀਦ ਲਏ ਹਨ।

ਗਿਲੀਅਡ ਨੇ ਦੱਖਣੀ ਕੋਰੀਆ ਨੂੰ ਵੀ ਰੈਮਡੈਸੇਵੀਅਰ ਡੋਨੇਟ ਕੀਤੀ ਹੈ। ਇਹ ਕਿੰਨੀ ਮਾਤਰੀ ਵਿੱਚ ਹੈ, ਇਸ ਦਾ ਅਜੇ ਅੰਦਾਜ਼ਾ ਨਹੀਂ ਹੈ।

ਕੀ HIV ਦੀਆਂ ਦਵਾਈਆਂ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ?

ਇਸ ਬਾਰੇ ਕਾਫੀ ਗੱਲ ਹੋਈ ਹੈ ਕਿ HIV ਦੇ ਇਲਾਜ ਲਈ ਇਸਤੇਮਾਲ ਹੁੰਦੀਆਂ ਦਵਾਈਆਂ ਲੋਪੀਨਾਵੀਰ ਅਤੇ ਰਿਟੋਨਾਵੀ ਨਾਲ ਕੋਰੋਨਾਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ। ਪਰ ਇਸ ਬਾਰੇ ਜ਼ਿਆਦਾ ਸਬੂਤ ਨਹੀਂ ਮਿਲੇ।

ਇਸ ਗੱਲ ਦੇ ਸਬੂਤ ਸਾਹਮਣੇ ਆਏ ਸਨ ਕਿ ਇਹ ਲੈਬ ਵਿੱਚ ਕੰਮ ਕਰ ਸਕਦੇ ਹਨ, ਪਰ ਲੋਕਾਂ ਤੇ ਕੀਤੀ ਖੋਜ ਦੇ ਨਤੀਜਿਆਂ ਨੇ ਨਿਰਾਸ਼ ਕੀਤਾ ਹੈ।

ਕੋਰੋਨਾਵਾਇਰਸ
BBC

ਇਨ੍ਹਾਂ ਦਵਾਈਆਂ ਨਾਲ ਨਾ ਤਾਂ ਰਿਕਵਰੀ ਵਧੀ, ਨਾ ਹੀ ਮਰਨ ਦੀ ਦਰ ਘਟੀ ਤੇ ਨਾ ਹੀ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਵਿੱਚ ਵਾਇਰਸ ਦਾ ਅਸਰ ਘੱਟ ਹੋਇਆ।

ਪਰ ਕਿਉਂਕਿ ਟ੍ਰਾਇਲ ਗੰਭੀਰ ਤਰ੍ਹਾਂ ਨਾਲ ਬਿਮਾਰ ਮਰੀਜ਼ਾਂ (ਇੱਕ-ਚੌਥਾਈ ਦੀ ਮੌਤ ਹੋ ਗਈ) ''ਤੇ ਕੀਤਾ ਗਿਆ ਸੀ, ਹੋ ਸਕਦਾ ਹੈ ਦਵਾਈਆਂ ਦੇਣ ਵਿੱਚ ਬਹੁਤ ਦੇਰ ਹੋ ਚੁੱਕੀ ਹੋਵੇ।

ਕੀ ਮਲੇਰੀਆ ਦੇ ਇਲਾਜ ਲਈ ਵਰਤੀਆਂ ਦਵਾਈਆਂ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ?

ਮਲੇਰੀਆ ਦੇ ਇਲਾਜ ਲਈ ਵਰਤੀਆਂ ਦਵਾਈਆਂ ਸੌਲੀਡੈਰਿਟੀ ਅਤੇ ਰਿਕਵਰੀ ਟ੍ਰਾਇਲਜ਼ ਦਾ ਹਿੱਸਾ ਹਨ।

ਕਲੋਰੋਕਵਿਨ ਅਤੇ ਹਾਈਡਰੋਕਸੀਕਲੋਰੋਕਵਿਨ ਵਿੱਚ ਐਂਟੀਵਾਇਰਲ ਅਤੇ ਇਮਿਊਨ ਸਿਸਟਮ ਨੂੰ ਸ਼ਾਂਤ ਕਰਨ ਦੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ।

ਇਹ ਦਵਾਈਆਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਕੀਤੇ ਦਾਅਵਿਆਂ ਕਾਰਨ ਚਰਚਾ ਵਿੱਚ ਆਈਆਂ। ਪਰ ਇਨ੍ਹਾਂ ਦੇ ਅਸਰਦਾਰ ਹੋਣ ਦੇ ਸੂਬਤ ਘੱਟ ਹੀ ਹਨ।

ਹਰ ਲੈਬ ਦੇ ਨਤੀਜੇ ਵਿੱਚ ਸਾਹਮਣੇ ਆਇਆ ਕਿ ਇਹ ਦਵਾਈ ਵਾਇਰਸ ਨੂੰ ਰੋਕ ਸਕਦੀ ਹੈ, ਪਰ ਇਸ ਨੂੰ ਇਸਤੇਮਾਲ ਕੀਤੇ ਜਾਣ ਬਾਰੇ ਖਦਸ਼ੇ ਸਾਹਮਣੇ ਆਏ ਹਨ।

ਓਕਸਫੋਰਡ ਯੂਨੀਵਰਸਿਟੀ ਵਿੱਚ ਕੀਤੇ ਜਾ ਰਹੇ ਯੂਕੇ ਦੇ ਰਿਕਵਰੀ ਟ੍ਰਾਇਲ ਵਿੱਚ ਸਾਹਮਣੇ ਆਇਆ ਕਿ ਹਾਈਡਰੋਕਸੀਕਲੋਰੋਕਵਿਨ ਕੋਵਿਡ-19 ਦਾ ਇਲਾਜ ਨਹੀਂ ਹੈ। ਇਸ ਨੂੰ ਟ੍ਰਾਇਲ ਵਿੱਚੋਂ ਹਟਾ ਦਿੱਤਾ ਗਿਆ।

ਵਿਸ਼ਵ ਸਿਹਤ ਸੰਗਠਨ ਨੇ ਹਾਈਡਰੋਕਸੀਕਲੋਰੋਕਵਿਨ ਦੇ ਗਲੋਬਲ ਟ੍ਰਾਇਲਸ ਨੂੰ ਰੋਕ ਦਿੱਤਾ ਸੀ ਜਦੋਂ ਲੈਨਸੈਟ ਦੀ ਖੋਜ ਵਿੱਚ ਇਹ ਸਾਹਮਣੇ ਆਇਆ ਕਿ ਇਸ ਦਵਾਈ ਨਾਲ ਦਿਲ ਦੇ ਰੋਗ ਹੋ ਸਕਦੇ ਹਨ ਅਤੇ ਮੌਤ ਦੀ ਦਰ ਵੱਧ ਸਕਦੀ ਹੈ।

ਪਰ ਇਸ ਖੋਜ ਉੱਤੇ ਸਵਾਲ ਚੁੱਕੇ ਗਏ। 30 ਜੂਨ ਨੂੰ ਯੂਕੇ ਦੀ ਮੈਡੀਸਿਨ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਅਥੌਰਿਟੀ ਨੇ ਕਿਹਾ ਕਿ ਓਕਸਫੋਰਡ ਯੂਨੀਵਰਸਿਟੀ ਆਪਣਾ ਟ੍ਰਾਇਲ ਮੁੜ ਸ਼ੁਰੂ ਕਰ ਸਕਦੀ ਹੈ।

ਖੋਜਕਾਰ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਕੀ ਇਸ ਦਵਾਈ ਨਾਲ ਲਾਗ ਨੂੰ ਰੋਕਿਆ ਜਾ ਸਕਦਾ ਹੈ।

ਕੀ ਠੀਕ ਹੋਏ ਮਰੀਜ਼ ਦੇ ਖੂਨ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ?

ਜੋ ਲੋਕ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ ਉਨ੍ਹਾਂ ਦੇ ਖੂਨ ਵਿੱਚ ਐਂਟੀਬਾਡੀਜ਼ ਹੋਣੀਆਂ ਚਾਹੀਦੀਆਂ ਹਨ ਜੋ ਵਾਇਰਸ ''ਤੇ ਹਮਲਾ ਕਰ ਸਕਣ।

ਉਨ੍ਹਾਂ ਤੋਂ ਪਲਾਜ਼ਮਾ ਲੈ ਕੇ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ।

ਅਮਰੀਕਾ ਵਿੱਚ ਇਸ ਨਾਲ 500 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਹੋਰ ਵੀ ਦੇਸਾਂ ਨੇ ਪਲਾਜ਼ਮਾ ਥੈਰੇਪੀ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ।

ਇਲਾਜ ਮਿਲਣ ਵਿੱਚ ਕਿੰਨਾਂ ਸਮਾਂ ਲੱਗੇਗਾ?

ਅਜੇ ਇਹ ਕਿਹਾ ਨਹੀਂ ਜਾ ਸਕਦਾ ਕਿ ਸਾਨੂੰ ਕਦੋਂ ਉਹ ਦਵਾਈ ਮਿਲੇਗੀ ਜਿਸ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕੇ।

ਪਰ ਅਗਲੇ ਕੁਝ ਮਹੀਨਿਆਂ ਵਿੱਚ ਟ੍ਰਾਇਲਸ ਦੇ ਨਤੀਜੇ ਸਾਹਮਣੇ ਆਉਣ ਲੱਗ ਜਾਣਗੇ। ਇਹ ਨਤੀਜੇ ਵੈਕਸੀਨ ਦੇ ਟ੍ਰਾਇਲਸ ਦੇ ਨਤੀਜਿਆਂ ਤੋਂ ਪਹਿਲਾਂ ਸਾਨੂੰ ਮਿਲ ਜਾਣਗੇ।

ਇਹ ਇਸ ਲਈ ਸੰਭਵ ਹੈ ਕਿਉਂਕਿ ਡਾਕਟਰ ਉਨ੍ਹਾਂ ਦਵਾਈਆਂ ਨੂੰ ਟੈਸਟ ਕਰ ਰਹੇ ਹਨ ਜੋ ਸਾਡੇ ਕੋਲ ਮੌਜੂਦ ਹਨ। ਵੈਕਸੀਨ ਬਣਾਉਣ ਲਈ ਤਾਂ ਨਵੇਂ ਸਿਰੇ ਤੋਂ ਕੰਮ ਕੀਤਾ ਜਾ ਰਿਹਾ ਹੈ।

ਕੋਰੋਨਾਵਾਇਰਸ ਦੇ ਇਲਾਜ ਲਈ ਕੁਝ ਬਿਲਕੁਲ ਨਵੀਆਂ ਦਵਾਈਆਂ ਦੇ ਵੀ ਟਾਸਟ ਲੈਬ ਵਿੱਚ ਚੱਲ ਰਹੇ ਹਨ, ਪਰ ਇਹ ਅਜੇ ਮਨੁੱਖਾਂ ''ਤੇ ਟੈਸਟ ਲਈ ਤਿਆਰ ਨਹੀਂ ਹਨ।

ਸਾਨੂੰ ਇਲਾਜ ਲੱਭਣ ਦੀ ਲੋੜ ਕੀ ਹੈ?

ਇਲਾਜ ਲੱਭਣ ਦਾ ਸਿੱਧਾ ਕਾਰਨ ਤਾਂ ਇਹ ਹੈ ਕਿ ਇਸ ਨਾਲ ਜ਼ਿੰਦਗੀਆਂ ਬਚਨਗੀਆਂ। ਪਰ ਇਸ ਨਾਲ ਲੌਕਡਾਊਨ ਕਾਰਨ ਲਗਾਈਆਂ ਪਾਬੰਦੀਆਂ ਵੀ ਹਟਾਈਆਂ ਜਾ ਸਕਣਗੀਆਂ।

ਅਸਰਦਾਰ ਇਲਾਜ ਹੋਣ ਨਾਲ ਕੋਰੋਨਾਵਾਇਰਸ ਘੱਟ ਖਤਰਨਾਕ ਬਿਮਾਰੀ ਬਣ ਜਾਵੇਗੀ।

ਜੇ ਦਵਾਈ ਕਾਰਨ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਵੈਨਟੀਲੇਟਰ ਦੀ ਲੋੜ ਨਹੀਂ ਪਏਗੀ, ਤਾਂ ਇਨਟੈਂਸਿਵ ਕੇਅਰ ਯੂਨਿਟ ਭਰ ਜਾਣ ਦਾ ਖਤਰਾ ਵੀ ਘੱਟ ਰਹੇਗਾ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ:-

https://www.youtube.com/watch?v=qbUxSs-CtM4

https://www.youtube.com/watch?v=ToMx4exT1Jc

https://www.youtube.com/watch?v=n8FMvpyjhDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''043eecd9-981c-4bed-81cf-0c84390999d5'',''assetType'': ''STY'',''pageCounter'': ''punjabi.international.story.53428560.page'',''title'': ''ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਇਲਾਜ ਤੇ ਗੱਲ ਪਹੁੰਚੀ ਕਿੱਥੇ'',''published'': ''2020-07-16T13:04:52Z'',''updated'': ''2020-07-16T13:05:01Z''});s_bbcws(''track'',''pageView'');

Related News