ਰਫ਼ ਸੈਕਸ ਡਿਫ਼ੈਸ : ਅਜਿਹੀ ਦਲੀਲ ਜਿਸ ਨਾਲ ਬਚ ਨਿਕਲੇ ‘ਬਲਾਤਕਾਰੀ’, 3 ਕੁੜੀਆਂ ਦੀ ਹੱਡਬੀਤੀ

Thursday, Jul 16, 2020 - 01:05 PM (IST)

ਚਿਤਾਵਨੀ : ਇਸ ਲੇਖ ਵਿੱਚ ਘਰੇਲੂ ਹਿੰਸਾ ਅਤੇ ਜਿਨਸੀ ਹਿੰਸਾ ਦਾ ਵਿਵਰਣ ਹੈ।

ਬੀਬੀਸੀ ਥ੍ਰੀ ਨੇ ਉਨ੍ਹਾਂ ਮੁਟਿਆਰਾਂ ਨਾਲ ਗੱਲ ਕੀਤੀ ਜੋ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦੇ ਬਲਾਤਕਾਰ ਦੇ ਮਾਮਲਿਆਂ ਨੂੰ ਕਥਿਤ ''ਰਫ ਸੈਕਸ'' (ਜਿਨਸੀ ਸਬੰਧਾਂ ਦੌਰਾਨ ਹਿੰਸਕ ਬਿਰਤੀ ਦਾ ਪ੍ਰਗਟਾਵਾ) ਦੇ ਬਚਾਅ ਦੀ ਆੜ ਵਿੱਚ ਕਦੇ ਵੀ ਅਦਾਲਤ ਵਿੱਚ ਨਹੀਂ ਲਿਜਾਇਆ ਗਿਆ।

ਇਹ ਉਹੀ ਬਚਾਅ ਹੈ, ਜਿਸਦੀ ਵਰਤੋਂ ਅਦਾਲਤ ਵਿੱਚ ''ਰਫ ਸੈਕਸ'' ਦੇ ਨਾਂ ਹੇਠ ਔਰਤ ਦੀ ਹੋਈ ਮੌਤ ਜਾਂ ਉਸਨੂੰ ਸਰੀਰਿਕ ਨੁਕਸਾਨ ਪੁੱਜਣ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਜਾਂਦੀ ਹੈ। ਹੁਣ ਇਸਨੂੰ ਇੰਗਲੈਂਡ ਅਤੇ ਵੇਲਜ਼ ਵਿੱਚ ਗੈਰਕਾਨੂੰਨੀ ਮੰਨਿਆ ਜਾਵੇਗਾ। ਬਰਤਾਨੀਆ ਵਿੱਚ ਹੁਣ ਸੰਸਦ ਮੈਂਬਰਾਂ, ਇਸ ਖਿਲਾਫ਼ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਅਤੇ ਪੀੜਤਾਂ ਵੱਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।

ਅਜਿਹੇ ਹੀ ''ਰਫ ਸੈਕਸ'' ਦੀ ਸ਼ਿਕਾਰ ਹੋਈ 23 ਸਾਲਾ ਲੂਸੀ। ਉਸ ਨੂੰ ਇਸ ਖਿਲਾਫ਼ ਸਥਾਨਕ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਾਉਣ ਤੋਂ ਪਹਿਲਾਂ ਗੰਭੀਰ ਕਸ਼ਮਕਸ਼ ਵਿੱਚੋਂ ਗੁਜ਼ਰਨਾ

ਤੁਹਾਡੇ ਆਪਣੇ ਜ਼ਿਲ੍ਹੇ ਵਿੱਚ ਕਿੰਨੇ ਕੇਸ ਹਨ, ਸਰਚ ਕਰੋ ਤੇ ਜਾਣੋ

Click here to see the BBC interactive

ਪਿਆ। ਉਹ ਕਈ ਮਹੀਨਿਆਂ ਤੱਕ ਤੜਫਦੀ ਰਹੀ ਕਿ ਕੀ ਉਸਨੂੰ ਬਲਾਤਕਾਰ ਲਈ ਆਪਣੇ ਸਾਬਕਾ ਦੋਸਤ ਖਿਲਾਫ਼ ਰਿਪੋਰਟ ਦਰਜ ਕਰਾਉਣੀ ਚਾਹੀਦੀ ਹੈ ਜਾਂ ਨਹੀਂ। ਇਸ ਸਬੰਧੀ ਉਹ ਇੰਟਰਨੈੱਟ ''ਤੇ ਜਿੰਨੀ ਖੋਜ ਕਰ ਸਕਦੀ ਸੀ ਕੀਤੀ, ਜਿੰਨਾ ਪੜ੍ਹ ਸਕਦੀ ਸੀ, ਉਹ ਪੜ੍ਹਿਆ ਤਾਂ ਕਿ ਉਹ ਇਹ ਪਤਾ ਕਰ ਸਕੇ ਕਿ ਪੀੜਤ ਦੇ ਰੂਪ ਵਿੱਚ ਇਸ ਸਬੰਧੀ ਕੀ ਪ੍ਰਕਿਰਿਆ ਹੋਵੇਗੀ।

''ਰਫ ਸੈਕਸ'' ਡਿਫੈਂਸ ਕੀ ਹੈ

ਇਨ੍ਹਾਂ ਵਿੱਚੋਂ ਇੱਕ ਰਿਸਰਚ ਅਜਿਹੀ ਸੀ ਜਿਸਨੇ ਉਸਨੂੰ ਕਾਫ਼ੀ ਧੱਕਾ ਪਹੁੰਚਾਇਆ। ਉਹ ਸੀ : ''ਰਫ ਸੈਕਸ'' ਡਿਫੈਂਸ ਜਿਸਨੂੰ ਸੈਕਸ ਦੇ 50 ਵਿਭਿੰਨ ਰੂਪਾਂ ਦੇ ਤੌਰ ''ਤੇ ਵੀ ਜਾਣਿਆ ਜਾਂਦਾ ਹੈ।

''ਰਫ ਸੈਕਸ'' ਡਿਫੈਂਸ ਦੀ ਵਰਤੋਂ ਕਈ ਬਚਾਅ ਪੱਖਾਂ ਵੱਲੋਂ ਕੀਤੀ ਗਈ ਸੀ। ਇਸ ਵਿਚ ਸੈਕਸ ਪਾਰਟਨਰ ਦੇ ਕਤਲ ਜਾਂ ਹਿੰਸਕ ਢੰਗ ਨਾਲ ਜ਼ਖ਼ਮੀ ਕਰਨ ਵਾਲੇ ਮਾਮਲਿਆਂ ਵਿਚ ਕਾਨੂੰਨੀ ਲੜਾਈ ਲਈ ਵਰਤੋਂ ਕੀਤੀ ਜਾਂਦੀ ਹੈ।

ਜਿਸ ਰਾਹੀਂ ਦਾਅਵਾ ਕੀਤਾ ਜਾਂਦਾ ਹੈ ਕਿ ਮੌਤ ਜਾਂ ਸੱਟਾਂ ਲੱਗਣੀਆਂ ਸਹਿਮਤੀ ਨਾਲ ਬਣਾਏ ਜਿਨਸੀ ਸਬੰਧ ਦਾ ਹਿੱਸਾ ਸਨ।

ਲੂਸੀ ਦੱਸਦੀ ਹੈ ਕਿ ਉਸਨੇ ਪੁਲਿਸ ਅਧਿਕਾਰੀ ਨੂੰ ਮੁੱਖ ਗੱਲ ਹੀ ਇਹ ਦੱਸੀ ਕਿ ਉਹ ਇਸ ਗੱਲ ਨੂੰ ਲੈ ਕੇ ਘਬਰਾਈ ਹੋਈ ਹੈ ਕਿ ਅਦਾਲਤ ਵਿੱਚ ਉਸ ਖਿਲਾਫ਼ ''ਰਫ ਸੈਕਸ'' ਡਿਫੈਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਹ ਅੱਗੇ ਦੱਸਦੀ ਹੈ, ''''ਉਨ੍ਹਾਂ ਨੇ ਕਿਹਾ ਤੁਸੀਂ ਇਸ ਬਾਰੇ ਚਿੰਤਾ ਨਾ ਕਰੋ। ਉਨ੍ਹਾਂ ਨੇ ਮੈਨੂੰ ਬਹੁਤ ਧਰਵਾਸ ਦਿੱਤਾ। ਇਸਤੋਂ ਪਹਿਲਾਂ ਮੈਂ ਇਸ ਮਾਮਲੇ ਨੂੰ ਉਠਾਉਣ ਬਾਰੇ

ਕਾਫ਼ੀ ਘਬਰਾਈ ਹੋਈ ਸੀ।''''

ਉਸਨੇ ਪੁਲਿਸ ਨੂੰ ਆਪਣੇ ਫੋਨ ਵਿੱਚੋਂ ਉਹ ਵੀਡਿਓਜ਼ ਵੀ ਦਿੱਤੀਆਂ ਜੋ ਉਸਦੇ ਸਾਥੀ ਨਾਲ ਜਿਨਸੀ ਸਬੰਧਾਂ ਬਾਰੇ ਸਨ। ਉਹ ਆਪਣੇ ਸਾਥੀ ਬਾਰੇ ਦੱਸਦੀ ਹੈ ਕਿ ਉਸਨੂੰ ਇਨ੍ਹਾਂ ਪਲਾਂ ਨੂੰ ਫਿਲਮਾਉਣ ਦਾ ''ਜਨੂੰਨ'' ਸੀ ਅਤੇ ਅਜਿਹਾ ਕਰਨ ਤੋਂ ਮਨ੍ਹਾਂ ਕਰਨ ''ਤੇ ਉਹ ਉਸ ਨਾਲ ਸਬੰਧ ਤੋੜਨ ਦੀ ਧਮਕੀ ਦਿੰਦਾ ਸੀ।

ਇੰਸਟਾਗ੍ਰਾਮ ਪੋਸਟ ''ਤੇ ਟਿੱਪਣੀ ਦੀ ਸਜ਼ਾ

''''ਬਲਾਤਕਾਰ ਤੋਂ ਪਹਿਲਾਂ ਸਾਡੇ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋਈ ਸੀ ਕਿਉਂਕਿ ਮੈਂ ਇੱਕ ਵਿਅਕਤੀ ਦੀ ਇੰਸਟਾਗ੍ਰਾਮ ਪੋਸਟ ''ਤੇ ਟਿੱਪਣੀ ਕਰ ਦਿੱਤੀ ਸੀ। ਇਸਤੋਂ ਗੁੱਸੇ ਵਿੱਚ ਆਉਂਦਿਆਂ ਉਸਨੇ ਮੈਨੂੰ ਕਿਹਾ, ''''ਜੇਕਰ ਤੂੰ ਹੋਰ ਮਰਦਾਂ ਬਾਰੇ ਸੋਚ ਰਹੀ ਹੈ ਤਾਂ ਇਸਦਾ

ਮਤਲਬ ਮੈਨੂੰ ਤੈਨੂੰ ਪਿਆਰ ਨਹੀਂ ਕਰਨਾ ਚਾਹੀਦਾ।''''

''''ਮੈਂ ਉਸਤੋਂ ਮੁਆਫ਼ੀ ਮੰਗਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਉੱਥੇ ਕਾਫ਼ੀ ਸਮੇਂ ਲਈ ਚੁੱਪ ਕਰਕੇ ਲੇਟੇ ਰਹੇ। ਫਿਰ ਮੈਂ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਮੈਨੂੰ ਜਾਣ ਨਹੀਂ ਦਿੱਤਾ। ਉਹ ਸਜ਼ਾ ਵਜੋਂ ਮੇਰੇ ਨਾਲ 4-5 ਘੰਟੇ ਤੱਕ ਸੈਕਸ ਕਰਨਾ ਚਾਹੁੰਦਾ ਸੀ।''''

''''ਉਸ ਰਾਤ ਦੀ ਵੀਡਿਓ ਵਿੱਚ ਮੈਂ ਕਹਿ ਰਹੀ ਹਾਂ, ''''ਮੈਂ ਅਜਿਹਾ ਨਹੀਂ ਕਰ ਸਕਦੀ, ਮੈਂ ਅਜਿਹਾ ਕਰਨਾ ਚਾਹੁੰਦੀ ਵੀ ਨਹੀਂ।''''

''''ਤੁਸੀਂ ਉਸਨੂੰ ਵੀਡਿਓ ਵਿੱਚ ਇਹ ਕਹਿੰਦੇ ਸੁਣ ਸਕਦੇ ਹੋ, ''''ਇਸ ਤੋਂ ਪਹਿਲਾਂ ਕਿ ਮੈਂ ਤੇਰੇ ਨਾਲ ਗੁੱਸੇ ਹੋਵਾਂ, ਤੈਨੂੰ ਮੇਰੇ ਨਾਲ ਇਸ ਤਰ੍ਹਾਂ ਕਰਨਾ ਪਵੇਗਾ।'''' ਸੱਚਮੁੱਚ

ਮੈਂ ਚੀਕਾਂ ਮਾਰ ਰਹੀ ਹਾਂ, ਮੈਂ ਰੋ ਰਹੀ ਹਾਂ, ਮੈਂ ਉਸਨੂੰ ਆਪਣੇ ਤੋਂ ਦੂਰ ਧੱਕ ਰਹੀ ਹਾਂ, ਫਿਰ ਉਸਨੇ ਮੈਨੂੰ ਬਹੁਤ ਜ਼ੋਰ ਨਾਲ ਮਾਰਿਆ।''''

ਲੂਸੀ ਅੱਗੇ ਦੱਸਦੀ ਹੈ ਕਿ ਛੇ ਮਹੀਨੇ ਬਾਅਦ ਪੁਲਿਸ ਨੇ ਉਸਨੂੰ ਸੂਚਿਤ ਕੀਤਾ ਕਿ ਉਹ ਉਸਦੇ ਮਾਮਲੇ ਵਿੱਚ ਅੱਗੇ ਕੋਈ ਕਾਰਵਾਈ ਨਹੀਂ ਕਰਨਗੇ ਅਤੇ ਇਹ ''ਰਫ ਸੈਕਸ'' ਡਿਫੈਂਸ'' ਕਾਰਨ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐੱਸ) ਵਿੱਚ ਪਾਸ ਨਹੀਂ ਹੋਵੇਗਾ।

ਲੂਸੀ ਦੇ ਡਰ ਦੀ ਪੁਸ਼ਟੀ

''''ਪੁਲਿਸ ਨੇ ਕਿਹਾ ਕਿ ਮੇਰੇ ਫੋਨ ਵਿੱਚ ਮੌਜੂਦ ਹੋਰ ਵੀਡਿਓਜ਼ ਵਿੱਚ ਉਹ ਦੇਖ ਸਕਦੇ ਹਨ ਕਿ ਤੁਸੀਂ ਪਹਿਲਾਂ ਸਹਿਮਤੀ ਨਾਲ ''ਰਫ ਸੈਕਸ'' ਕਰਦੇ ਸੀ ਅਤੇ ਇਸ ਲਈ ਮੇਰੇ ਦੋਸਤ ਨੂੰ

ਪਤਾ ਨਹੀਂ ਸੀ ਕਿ ਮੈਂ ਉਸ ਸਮੇਂ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ।'''' ਇਸ ਤੋਂ ਪਹਿਲਾਂ ਕਿ ਇਹ ਮਾਮਲਾ ਕੋਰਟ ਰੂਮ ਤੱਕ ਪਹੁੰਚਦਾ, ਉਨ੍ਹਾਂ ਨੇ ਅਜਿਹਾ ਕਹਿ ਕੇ ਲੂਸੀ ਦੇ ਸਭ ਤੋਂ ਵੱਡੇ ਡਰ ਦੀ ਪੁਸ਼ਟੀ ਕਰ ਦਿੱਤੀ ਸੀ।

ਹੁਣ ਲੂਸੀ ਵਰਗੀਆਂ ਪੀੜਤ, ਇਸ ਖਿਲਾਫ਼ ਮੁਹਿੰਮਾਂ ਚਲਾਉਣ ਵਾਲੇ ਅਤੇ ਸੰਸਦ ਮੈਂਬਰ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਸੀਪੀਐੱਸ ਅਤੇ ਪੁਲਿਸ ਨੂੰ ਸਾਰੇ ਉਨ੍ਹਾਂ ਜਿਨਸੀ ਹਿੰਸਾ ਦੇ ਮਾਮਲਿਆਂ ਦੀ ਸਮੀਖਿਆ ਕਰਨ ਦੀ ਬੇਨਤੀ ਕਰਨ ਜਿਹੜੇ ''ਰਫ ਸੈਕਸ'' ਡਿਫੈਂਸ ਦੀ ਓਟ ਵਿੱਚ ਸੁਣਵਾਈ ਕਰਨ ਤੋਂ ਛੱਡ ਦਿੱਤੇ ਗਏ ਸਨ।

ਹੁਣ ਇਹ ਮਾਮਲਾ ਹਾਊਸ ਆਫ ਕਾਮਨਜ਼ ਵਿੱਚ ਪਹੁੰਚ ਗਿਆ ਹੈ ਅਤੇ ''ਰਫ ਸੈਕਸ'' ਡਿਫੈਂਸ ਨੂੰ ਗੈਰ ਕਾਨੂੰਨੀ ਕਰਾਰ ਦੇਣ ਵਾਲੀ ਸੋਧ ਨੂੰ ਘਰੇਲੂ ਦੁਰਵਿਵਹਾਰ ਬਿੱਲ ਵਿੱਚ ਸ਼ਾਮਲ ਕੀਤਾ ਗਿਆ ਹੈ।

Click here to see the BBC interactive

ਲੇਬਰ ਪਾਰਟੀ ਦੇ ਹੈਰੀਯਟ ਹਰਮਨ ਜਿਨ੍ਹਾਂ ਨੇ ਕਾਨੂੰਨ ਵਿੱਚ ਤਬਦੀਲੀ ਦੀ ਮੰਗ ਦੀ ਅਗਵਾਈ ਕੀਤੀ, ਨੇ ਬੀਬੀਸੀ ਨੂੰ ਦੱਸਿਆ ਕਿ ''ਰਫ ਸੈਕਸ'' ਡਿਫੈਂਸ ਕਾਰਨ ਨਾ ਸੁਣੇ ਗਏ

ਮਾਮਲਿਆਂ ਦੀ ਗੰਭੀਰ ਸਮੀਖਿਆ ਕਰਨੀ ਨਿਆਂ ਪ੍ਰਣਾਲੀ ਲਈ ''ਬੇਮਿਸਾਲੀ ਢੰਗ ਨਾਲ ਮਹੱਤਵਪੂਰਨ'' ਅਗਲਾ ਕਦਮ ਹੋਵੇਗਾ।

ਸਰੀਰਿਕ ਅਤੇ ਮਾਨਸਿਕ ਸ਼ੋਸ਼ਣ

ਉਨ੍ਹਾਂ ਨੇ ਕਿਹਾ ''''ਪੂਰੀ ਪ੍ਰਣਾਲੀ ਪੀੜਤਾਂ ਨੂੰ ਕਮਜ਼ੋਰ ਕਰ ਰਹੀ ਹੈ। ਬਲਾਤਕਾਰ ਬੇਹੱਦ ਸੰਗੀਨ ਅਪਰਾਧ ਹੈ, ਇਹ ਔਰਤ ਦਾ ਸਰੀਰਿਕ ਅਤੇ ਮਾਨਸਿਕ ਸ਼ੋਸ਼ਣ ਹੈ। ਇਸ ਵਿੱਚ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।''''

ਅਜਿਹੇ ਮਾਮਲਿਆਂ ਦੀ ਪਿਛਲੇ ਸਮੇਂ ਤੋਂ ਸਮੀਖਿਆ ਕਰਨ ਦਾ ਮੌਕਾ ਉਨ੍ਹਾਂ ਪੀੜਤਾਂ ਲਈ ਨਿਆਂ ਦੀ ਇੱਕ ਨਵੀਂ ਲਹਿਰ ਸਾਬਤ ਹੋ ਸਕਦਾ ਹੈ ਜਿਨ੍ਹਾਂ ਦੇ ਮਾਮਲੇ ਕਦੇ ਅਦਾਲਤਾਂ ਤੱਕ ਪਹੁੰਚੇ ਹੀ ਨਹੀਂ।

ਮੁਹਿੰਮ ਸਮੂਹ ''ਵੁਈ ਕੈਨ ਨੌਟ ਕਨਸੈਂਟ ਟੂ ਦਿਸ'' ਨੇ ''ਰਫ ਸੈਕਸ'' ਡਿਫੈਂਸ ਨੂੰ ਗੈਰਕਾਨੂੰਨੀ ਕਰਾਰ ਦੇਣ ਲਈ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਨੇ ਦੇਖਿਆ ਕਿ ਪਿਛਲੇ ਦਹਾਕੇ ਵਿੱਚ ਬ੍ਰਿਟੇਨ ਵਿੱਚ ਮਰਦਾਂ ਨੇ 60 ਔਰਤਾਂ ਦੀ ਹੱਤਿਆ ਕਰ ਦਿੱਤੀ ਸੀ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਔਰਤਾਂ ਨੇ ਜਿਨਸੀ ਸਬੰਧਾਂ ਦੌਰਾਨ ਇਸ ਹਿੰਸਾ ਲਈ ਉਨ੍ਹਾਂ ਨੂੰ ''ਸਹਿਮਤੀ'' ਦਿੱਤੀ ਸੀ।

ਇਨ੍ਹਾਂ ਵਿੱਚ 45 ਫੀਸਦੀ ਮਾਮਲਿਆਂ ਵਿੱਚ ਅਪਰਾਧੀਆਂ ਨੂੰ ਘੱਟ ਸਜ਼ਾ ਜਿਵੇਂ ਕਿ ਗੈਰ ਇਰਾਦਤਨ ਹੱਤਿਆ ਜਾਂ ਕੋਈ ਅਪਰਾਧ ਨਹੀਂ ਵਰਗੀ ਸਜ਼ਾ ਦਿੱਤੀ ਗਈ।

ਬੀਬੀਸੀ ਥ੍ਰੀ ਅੱਗੇ 2020 ਵਿੱਚ ਹੁਣ ਤੱਕ ਚਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਲਈ ਅਦਾਲਤ ਵਿੱਚ ''ਰਫ ਸੈਕਸ ਲਈ ਸਹਿਮਤੀ'' ਦਾ ਦਾਅਵਾ ਕੀਤਾ ਗਿਆ ਸੀ।

ਬਲਾਤਕਾਰ ਦੇ ਮਾਮਲੇ ਰਫ਼ ਸੈਕਸ ਡਿਫ਼ੈਸ਼ ਨਾਲ ਬੰਦ

ਪਿਛਲੇ ਪੰਜ ਸਾਲਾਂ ਵਿੱਚ ਅਜਿਹੇ 17 ਮਾਮਲੇ ਸਾਹਮਣੇ ਆਏ ਹਨ। ''ਵੁਈ ਕੈਨ ਨੌਟ ਕਨਸੈਂਟ ਟੂ ਦਿਸ'' ਨੂੰ ਲੱਗਦਾ ਹੈ ਕਿ ਨਿਆਂ ਪ੍ਰਣਾਲੀ ਇਹ ਦੱਸਣ ਵਿੱਚ ਅਸਮਰੱਥ ਹੋਵੇਗੀ ਕਿ ''ਰਫ ਸੈਕਸ'' ਡਿਫੈਂਸ ਕਾਰਨ ਸਾਹਮਣੇ ਆਏ ਅਜਿਹੇ ਕਿੰਨੇ ਮਾਮਲਿਆਂ ਨੂੰ ਸੁਣਿਆ ਹੀ ਨਹੀਂ ਗਿਆ।

ਉਹ ਚਾਹੁੰਦੇ ਹਨ ਕਿ ਸੀਪੀਐੱਸ ਅਤੇ ਪੁਲਿਸ ਇਨ੍ਹਾਂ ਅੰਕੜਿਆਂ ਨੂੰ ਇਕੱਤਰ ਕਰਨਾ ਸ਼ੁਰੂ ਕਰੇ।

ਇੱਕ ਸਾਲ ਪਹਿਲਾਂ ਲੂਸੀ ਨੂੰ ਇਸ ਮਾਮਲੇ ਨਾਲ ਸਬੰਧਿਤ ਪੁਲਿਸ ਅਧਿਕਾਰੀ ਦਾ ਫੋਨ ਆਉਂਦਾ ਹੈ ਜੋ ਕਹਿੰਦਾ ਹੈ ਕਿ ਉਸਦੇ ਬਲਾਤਕਾਰ ਦੇ ਮਾਮਲੇ ਨੂੰ ''ਰਫ ਸੈਕਸ'' ਡਿਫੈਂਸ ਕਾਰਨ ਇੱਥੇ ਹੀ ਬੰਦ ਕੀਤਾ ਜਾ ਰਿਹਾ ਹੈ।

ਲੂਸੀ ਨੇ ਆਪਣੇ ਰਿਸ਼ਤੇ ਦੀਆਂ ਪੁਰਾਣੀਆਂ ਯਾਦਾਂ ਖਰੋਚਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਰਿਸ਼ਤਾ ਸ਼ੁਰੂ ਹੋਇਆ ਸੀ। ਉਸਨੇ ਆਪਣੇ ਰਿਸ਼ਤੇ ਦੀ ਸ਼ੁਰੂਆਤ ਵਿੱਚ ਆਪਣੇ ਸਾਥੀ ਨੂੰ

ਆਰਗੈਜ਼ਮ (ਸੰਭੋਗ ਸੁੱਖ ਪ੍ਰਾਪਤੀ) ਬਾਰੇ ਝੂਠ ਬੋਲਿਆ ਸੀ। ਅਗਲੀ ਵਾਰ ਜਦੋਂ ਉਨ੍ਹਾਂ ਨੇ ਸਬੰਧ ਸਥਾਪਿਤ ਕੀਤਾ ਤਾਂ ਉਹ ਕਹਿੰਦੀ ਹੈ, ''''ਉਹ ਮੇਰੇ ਨਾਲ ਉਦੋਂ ਤੱਕ ਸਬੰਧ ਬਣਾਉਂਦਾ ਰਿਹਾ ਜਦੋਂ ਤੱਕ ਕਿ ਮੇਰਾ ਆਰਗੈਜ਼ਮ ਨਹੀਂ ਹੋਇਆ ਅਤੇ ਉਸਨੇ ਮੈਨੂੰ ਕਿਹਾ ਕਿ ਉਹ ਉਸ ਨਾਲ ਕਦੇ ਝੂਠ ਨਾ ਬੋਲੇ ਨਹੀਂ ਤਾਂ ਉਹ ਇਸਤੋਂ ਵੀ ਜ਼ਿਆਦਾ ਦੇਰ ਤੱਕ ਸਬੰਧ ਬਣਾਵੇਗਾ।''''

ਇਸਤੋਂ ਬਾਅਦ ਲੂਸੀ ਦਾ ਸਰੀਰਕ ਸ਼ੋਸ਼ਣ ਜਾਰੀ ਰਿਹਾ-ਉਸਦਾ ਸਾਥੀ ਉਸਦੀ ਸਹਿਮਤੀ ਤੋਂ ਬਿਨਾਂ ਬੇਹੱਦ ਗੈਰ ਕੁਦਰਤੀ ਢੰਗ ਅਪਣਾਉਂਦਾ ਰਿਹਾ ਤਾਂ ਕਿ ਉਹ ਇਹ ਦੇਖ ਸਕੇ ਕਿ ਉਹ ਇਸ ''ਤੇ ਕੀ ਪ੍ਰਤੀਕਿਰਿਆ ਦਿੰਦੀ ਹੈ।

ਲੂਸੀ ਜਾਣਦੀ ਸੀ ਕਿ ਉਸਦਾ ਇਹ ਵਿਵਹਾਰ ਸਹੀ ਨਹੀਂ ਹੈ, ਇਸ ਲਈ ਉਸਨੇ ਉਸਦੇ ਸਨੈਪਚੈਟ ਮੈਸੇਜ ਸੰਭਾਲਣੇ ਸ਼ੁਰੂ ਕਰ ਦਿੱਤੇ।

ਲੂਸੀ ਉੱਤੇ ਹੋਇਆ ਤਸ਼ੱਦਦ

ਫਿਰ ਪੁਲਿਸ ਨੇ ਉਸਦੇ ਇਨ੍ਹਾਂ ਮੈਸੇਜ''ਜ਼ ਨੂੰ ਖੰਗਾਲਣਾ ਸ਼ੁਰੂ ਕੀਤਾ-ਫਿਰ ਇਸ ਤਰ੍ਹਾਂ ਬਲਾਤਕਾਰ ਸਬੰਧੀ ਗੱਲਬਾਤ ਸਾਹਮਣੇ ਆਈ। ਇੱਕ ਟੈਕਸਟ ਵਿੱਚ ਲਿਖਿਆ ਸੀ, ''''ਜੇਕਰ ਤੂੰ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਵਿਚਰਦੀ ਤਾਂ ਮੈਂ ਤੇਰਾ ਬਲਾਤਕਾਰ ਕਰਾਂਗਾ।''''

ਇਸ ਤਰ੍ਹਾਂ ਹੀ ਬਾਕੀ ਮੈਸਜ''ਜ਼ ਵਿੱਚ ਲਿਖਿਆ ਸੀ :

''''ਮੈਂ ਤੇਰੇ ਸਰੀਰ ਨੂੰ ਉਹ ਸਭ ਕੁਝ ਕਰਨ ਲਈ ਮਜਬੂਰ ਕਰ ਸਕਦਾ ਹਾਂ ਜੋ ਮੈਂ ਚਾਹੁੰਦਾ ਹਾਂ।''''

ਜਦੋਂ ਲੂਸੀ ਨੇ ਦੱਸਿਆ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ ਤਾਂ ਉਸਤੋਂ ਦੋ ਦਿਨ ਬਾਅਦ

ਉਸਨੂੰ ਇੱਕ ਮੈਸੇਜ ਮਿਲਿਆ :

'''' ਹੁਣ ਵਾਪਸ ਨਾ ਜਾਣਾ, ਤੇਰਾ ਬਲਾਤਕਾਰ ਹੋ ਚੁੱਕਿਆ ਹੈ।'''' ਲੂਸੀ ਨੇ ਫਿਰ ਜਿਨਸੀ ਸ਼ੋਸ਼ਣ ਟੀਮ ਅੱਗੇ ਬਿਆਨ ਦਿੱਤਾ।

ਬਲਾਤਕਾਰ ਦੀ ਸਿੱਧੀ ਰਿਪੋਰਟ ਦਰਜ ਕਰਾਉਣ ਤੋਂ ਅਸੁਰੱਖਿਅਤ ਮਹਿਸੂਸ ਕਰਦਿਆਂ ਉਹ ਧਮਕੀ ਭਰੇ ਸੰਦੇਸ਼ਾਂ ਦੇ ਦੁਰਭਾਵਨਾ ਭਰੇ ਸੰਚਾਰ ਕਰਨ ਦੇ ਦੋਸ਼ ਨਾਲ ਅੱਗੇ ਵਧੀ।

ਉਸਦੇ ਸਾਬਕਾ ਸਾਥੀ ਨੂੰ ਦੋਸ਼ੀ ਠਹਿਰਾਇਆ ਗਿਆ, ਉਸਨੇ ਅਪਮਾਨਜਨਕ ਸੰਦੇਸ਼ ਭੇਜਣ ਅਤੇ ਬਲਾਤਕਾਰ ਦੀ ਧਮਕੀ ਦੇਣ ਦੀ ਗੱਲ ਸਵੀਕਾਰ ਕੀਤੀ। ਇਸ ਨਾਲ ਲੂਸੀ ਨੂੰ ਦੂਜੀ ਸ਼ਿਕਾਇਤ ਦਰਜ ਕਰਾਉਣ ਦੀ ਹਿੰਮਤ ਮਿਲੀ।

ਨਿੱਜਤਾ ''ਤੇ ਬਹੁਤ ਵੱਡਾ ਹਮਲਾ

ਲੂਸੀ ਦੱਸਦੀ ਹੈ ਕਿ ਉਸਤੋਂ ਬਾਅਦ ਜੋ ਕੁਝ ਵਾਪਰਿਆ, ਪੁਲਿਸ ਵੱਲੋਂ ਜਿਸ ਤਰ੍ਹਾਂ ਪੁੱਛਗਿੱਛ ਕੀਤੀ ਗਈ, ਉਸਨੇ ਉਸਨੂੰ ਬਹੁਤ ਅਪਮਾਨਜਨਕ ਮਹਿਸੂਸ ਕਰਾਇਆ, ''''ਇਹ ਨਿੱਜਤਾ ''ਤੇ ਬਹੁਤ ਵੱਡਾ ਹਮਲਾ ਸੀ।''''

''''ਮਰਦ ਪੁਲਿਸ ਅਧਿਕਾਰੀ ਅਤੇ ਉਸਦੇ ਕਈ ਹੋਰ ਸਾਥੀਆਂ ਨੇ ਮੇਰੇ ਨਾਲ ਹੋਏ ਬਲਾਤਕਾਰ ਦੀ ਵੀਡਿਓ ਦੇਖੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਸਨੂੰ ''ਰਫ ਸੈਕਸ'' ਡਿਫੈਂਸ ਕਹਿੰਦੇ ਹੋਏ ਮੇਰੇ ਬਲਾਤਕਾਰ ਦੇ ਮਾਮਲੇ ਵਿੱਚ ਅੱਗੇ ਕੋਈ ਕਾਰਵਾਈ ਨਾ ਕਰਨ ਬਾਰੇ ਦੱਸਿਆ।''''

ਕੋਰੋਨਾਵਾਇਰਸ
BBC

ਲੂਸੀ ਕਹਿੰਦੀ ਹੈ, ''''ਮੈਨੂੰ ਨਿਆਂ ਨਹੀਂ ਮਿਲਿਆ।''''

ਸੈਂਟਰ ਫਾਰ ਵੁਮੈੱਨ ਜਸਟਿਸ ਜੋ ਔਰਤਾਂ ਨੂੰ ਸੀਪੀਐੱਸ ਅਤੇ ਪੁਲਿਸ ਵੱਲੋਂ ਕੀਤੇ ਗਏ ਫੈਸਲਿਆਂ ''ਤੇ ਅਪੀਲ ਕਰਨ ਵਿੱਚ ਮਦਦ ਕਰਦਾ ਹੈ, ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੇ ਬਹੁਤ ਸਾਰੇ ਬਲਾਤਕਾਰ ਦੇ ਮਾਮਲਿਆਂ ਸਬੰਧੀ ਅਪੀਲ ''ਤੇ ਕੰਮ ਕੀਤਾ ਹੈ ਜੋ ''ਰਫ ਸੈਕਸ'' ਡਿਫੈਂਸ ਕਾਰਨ ਛੱਡ ਦਿੱਤੇ ਗਏ ਸਨ।

ਜਿਨਸੀ ਹਿੰਸਾ ਦੇ ਮਾਮਲਿਆਂ ਦੀ ਪੜ੍ਹਤਾਲ ਦੀ ਮੰਗ

ਸੈਂਟਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸੀਪੀਐੱਸ ਅਤੇ ਪੁਲਿਸ ਨੂੰ ਬੇਨਤੀ ਕੀਤੀ ਕਿ ਸਾਰੇ ਜਿਨਸੀ ਹਿੰਸਾ ਦੇ ਮਾਮਲਿਆਂ ਦੀ ਸਮੀਖਿਆ ਕੀਤੀ ਜਾਵੇ ਤਾਂ ''ਰਫ ਸੈਕਸ'' ਡਿਫੈਂਸ ਕਾਰਨ ਇਹ ਪੀੜਤਾਂ ਨੂੰ ਉਨ੍ਹਾਂ ਦੇ ਫੈਸਲਿਆਂ ਲਈ ਅਪੀਲ ਕਰਨ ਲਈ ਲਾਜ਼ਮੀ ''ਅਸਾਧਾਰਨ

ਸਥਿਤੀਆਂ'' ਦੇ ਮੱਦੇਨਜ਼ਰ ਪ੍ਰਵਾਨਗੀ ਦੇਵੇਗਾ। ਉਂਜ ਇਸ ਸਬੰਧੀ ਅਪੀਲ ਕਰਨ ਦੀ ਸੀਮਾ ਤਿੰਨ ਮਹੀਨੇ ਹੈ।

ਸੈਂਟਰ ਦੀ ਮਨੁੱਖੀ ਅਧਿਕਾਰ ਵਕੀਲ ਅੰਨਾ ਮਾਜ਼ੋਲਾ ਨੇ ਦੱਸਿਆ, ''''ਅਸੀਂ ਸੀਪੀਐੱਸ ਨੂੰ ਮਾਮਲੇ ਲੈਣ ਤੋਂ ਇਨਕਾਰ ਕਰਦੇ ਹੋਏ ਦੇਖ ਰਹੇ ਹਾਂ, ਬੇਸ਼ੱਕ ਉਹ ਮਜ਼ਬੂਤ ਕੇਸ ਹੀ ਕਿਉਂ ਨਾ ਹੋਣ।''''

''''ਜੇਕਰ ਸਮੀਖਿਆ ਦਾ ਆਦੇਸ਼ ਦਿੱਤਾ ਗਿਆ ਤਾਂ ਇਹ ਨਿਸ਼ਚਤ ਰੂਪ ਨਾਲ ਉਨ੍ਹਾਂ ਮਾਮਲਿਆਂ ਲਈ ਬਹੁਤ ਉਪਯੋਗੀ ਹੋਵੇਗਾ, ਜਿਨ੍ਹਾਂ ਨੂੰ ''ਰਫ ਸੈਕਸ'' ਡਿਫੈਂਸ ਕਾਰਨ ਸੀਪੀਐੱਸ ਜਾਂ ਪੁਲਿਸ ਨੇ ਠੁਕਰਾ ਦਿੱਤਾ ਸੀ।''''

ਤਿੰਨ ਸਾਲ ਪਹਿਲਾਂ ਐਲਾ* ਨੂੰ ਪੁਲਿਸ ਵੱਲੋਂ ਇੱਕ ਈ-ਮੇਲ ਪ੍ਰਾਪਤ ਹੋਈ ਜਿਸ ਵਿੱਚ ਉਸਨੂੰ ਉਸ ਨਾਲ ਹੋਏ ਜਿਨਸੀ ਸ਼ੋਸ਼ਣ ਦੀ ਰਿਪੋਰਟ ਬਾਰੇ ਸੀਪੀਐੱਸ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ :

''''ਵਕੀਲ ਇਸ ਗੱਲੋਂ ਸੰਤੁਸ਼ਟ ਨਹੀਂ ਸੀ ਕਿ ਇਸਨੂੰ ਸਾਬਤ ਕਰਨਾ ਤੱਥਾਂ ਤੋਂ ਪਰੇ ਹੈ, ਬਚਾਅ ਪੱਖ ਨੂੰ ਇਸ ਗੱਲੋਂ ਵਿਸ਼ਵਾਸ ਨਹੀਂ ਹੋਣਾ ਕਿਉਂਕਿ ਤੁਸੀਂ ਸਹਿਮਤੀ ਨਾਲ ਜਿਨਸੀ

ਸਬੰਧ ਬਣਾ ਰਹੇ ਸੀ।''''

ਐਲਾ ਕਹਿੰਦੀ ਹੈ ਕਿ ਇਹ ਗੱਲ ਉਸਨੂੰ ਬਹੁਤ ਚੁਭੀ।

ਲੂਸੀ ਦੇ ਉਲਟ, ਐਲਾ ਉਸ ਰਾਤ ਤੋਂ ਪਹਿਲਾਂ ਕਥਿਤ ਅਪਰਾਧੀ ਨੂੰ ਕਦੇ ਨਹੀਂ ਮਿਲੀ ਸੀ-ਉਹ ਡੇਟਿੰਗ ਸਾਈਟ ''ਤੇ ਗੱਲ ਕਰਨ ਤੋਂ ਬਾਅਦ ਡਰਿੰਕ ਕਰਨ ਲਈ ਮਿਲਣ ''ਤੇ ਸਹਿਮਤ ਹੋਏ ਸਨ।

ਉਸ ਦਿਨ ਜੋ ਵਾਪਰਿਆ

ਐਲਾ ਦੱਸਦੀ ਹੈ ਕਿ ਪਹਿਲੀ ਡੇਟ ਤੱਕ ਸਭ ਵਧੀਆ ਚੱਲਿਆ, ਫਿਰ ਲੰਡਨ ਬ੍ਰਿਜ ''ਤੇ ਅੱਤਵਾਦੀ ਹਮਲਾ ਹੋਣ ਕਾਰਨ ਉਸਦੇ ਘਰ ਵੱਲ ਜਾਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ

ਦਿੱਤੀਆਂ ਗਈਆਂ। ਉਹ ਦੱਸਦੀ ਹੈ, ''''ਮੈਂ ਫਸ ਗਈ ਸੀ।'''' ਫਿਰ ਉਸਦੇ ਦੋਸਤ ਨੇ ਆਪਣੇ ਨਾਲ ਚੱਲਣ ਲਈ ਕਿਹਾ ਅਤੇ ਉਸਨੇ ਉਸਦੀ ਇਹ ਪੇਸ਼ਕਸ਼ ਸਵੀਕਾਰ ਕਰ ਲਈ।

ਐਲਾ ਕਹਿੰਦੀ ਹੈ ਕਿ ਜਿਨਸੀ ਸਬੰਧ ਬਣਾਉਣ ਤੋਂ ਬਾਅਦ ਇਹ ਸਭ ''ਉਲਟ'' ਹੋ ਗਿਆ ਅਤੇ ਇਸ ਸਭ ਨੇ ਹਿੰਸਕ ਹਮਲਿਆਂ ਦਾ ਰੂਪ ਲੈ ਲਿਆ।

''''ਉਸਨੇ ਮੇਰਾ ਗਲਾ ਘੁੱਟ ਦਿੱਤਾ। ਮੇਰੀ ਪੂਰੀ ਗਰਦਨ, ਮੇਰਾ ਬਾਕੀ ਸਰੀਰ ਅਤੇ ਮੇਰੀਆਂ ਲੱਤਾਂ ਨੀਲ ਦੇ ਨਿਸ਼ਾਨਾਂ ਨਾਲ ਭਰੀਆਂ ਪਈਆਂ ਸਨ।''''

''''ਮੈਨੂੰ ਯਾਦ ਹੈ ਕਿ ਬਾਅਦ ਵਿੱਚ ਜਦੋਂ ਮੈਂ ਉੱਥੇ ਲੇਟੀ ਹੋਈ ਸੀ ਤਾਂ ਮੈਨੂੰ ਇਕਦਮ ਅਹਿਸਾਸ ਹੋਇਆ ਕਿ ਕੁਝ ਬਹੁਤ ਵੱਡਾ ਵਾਪਰ ਗਿਆ ਹੈ...।''''

ਜਦੋਂ ਉਹ ਵਾਪਸ ਆਪਣੇ ਫਲੈਟ ਵਿੱਚ ਆਈ ਤਾਂ ਉਹ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ, ਫਿਰ ਉਸਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਸ ਨਾਲ ਕੀ ਹੋਇਆ ਹੈ। ਰਿਪੋਰਟ ਦਰਜ ਕਰਾਉਣ ਲਈ ਤਿਆਰ ਨਾ ਹੋਣ ''ਤੇ ਉਸਨੂੰ ਜੀਪੀ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਤਾਂ ਕਿ ਉਹ ਉਸਦੇ ਗਹਿਰੇ ਨੀਲਾਂ ਅਤੇ ਜ਼ਖ਼ਮਾਂ ਦੀਆਂ ਤਸਵੀਰਾਂ ਲੈ ਸਕਣ ਅਤੇ ਦਸਤਾਵੇਜ਼ ਤਿਆਰ ਕਰ ਸਕਣ।

ਇਹ ਵੀ ਪੜ੍ਹੋ:

ਉਸ ਗਰਮੀ ਦੀ ਗੱਲ ਕਰਦਿਆਂ ਐਲਾ ਕਹਿੰਦੀ ਹੈ, ''''ਬਾਅਦ ਵਿੱਚ ਮੈਂ ਮਾਨਸਿਕ ਤੌਰ ''ਤੇ ਟੁੱਟ ਚੁੱਕੀ ਸੀ, ਮੈਂ ਬਰਬਾਦ ਹੋ ਗਈ ਸੀ, ਹਰ ਸਮੇਂ ਰੌਂਦੀ ਰਹਿੰਦੀ ਸੀ, ਬਹੁਤ ਬੇਚੈਨ ਰਹਿੰਦੀ ਸੀ। ਫਿਰ ਮੈਂ ਇੱਕ ਦਿਨ ਉਸ ਖਿਲਾਫ਼ ਰਿਪੋਰਟ ਦਰਜ ਕਰਾਉਣ ਦਾ ਫੈਸਲਾ ਕਰ ਲਿਆ।''''

ਬੀਡੀਐੱਸਐੱਮ ਕੀ ਹੁੰਦਾ ਹੈ

ਇੱਕ ਵਰਦੀਧਾਰੀ ਪੁਲਿਸ ਅਧਿਕਾਰੀ ਉਸਦੇ ਦਰਵਾਜ਼ੇ ''ਤੇ ਪਹੁੰਚਿਆ। ਉਹ ਦੱਸਦੀ ਹੈ ਕਿ ਉਸ ਵੱਲੋਂ ਸਭ ਤੋਂ ਪਹਿਲਾਂ ਜਿਸ ਦਾ ਜ਼ਿਕਰ ਕੀਤਾ ਗਿਆ ਉਹ ਸੀ ''ਰਫ ਸੈਕਸ''।

ਇਸਦੇ ਬਾਅਦ ਉਸਨੇ ਸਵਾਲ ਕੀਤਾ ਕਿ ਕੀ ਉਹ ਬੀਡੀਐੱਸਐੱਮ ਵਿੱਚ ਸੀ-(ਬੀਡੀਐੱਸਐੱਮ ਇੱਕ ਅਜਿਹਾ ਸ਼ਬਦ ਹੈ ਜੋ ਸੈਕਸ ਦੇ ਕੁਝ ਪਹਿਲੂਆਂ ਨੂੰ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਜਿਨਸੀ ਕਾਰਜਾਂ ਲਈ ਦੋਵੇਂ ਪੱਖਾਂ ਵਿਚਕਾਰ ਗੁਲਾਮੀ,ਅਨੁਸ਼ਾਸਨ, ਦਬਦਬਾ ਅਤੇ ਅਧੀਨਗੀ ਹੁੰਦੀ ਹੈ।)

ਐਲਾ ਕਹਿੰਦੀ ਹੈ, ''''ਅਜਿਹਾ ਕਹਿਣਾ ਇਸ ਤਰ੍ਹਾਂ ਸੀ ਜਿਵੇਂ ਤੁਹਾਨੂੰ ਜਿਨਸੀ ਸ਼ੋਸ਼ਣ ਅਤੇ ਰਫ ਸੈਕਸ ਦਰਮਿਆਨ ਅੰਤਰ ਬਾਰੇ ਕੁਝ ਨਹੀਂ ਪਤਾ। ਇਹ ਤੁਹਾਡੀਆਂ ਭਾਵਨਾਵਾਂ ਅਤੇ ਇਸ ਤੱਥ ਪ੍ਰਤੀ ਬਹੁਤ ਅਪਮਾਨਜਨਕ ਹੈ ਕਿ ਅਸਲ ਵਿੱਚ ਤੁਹਾਡੇ ਨਾਲ ਕੀ ਹੋਇਆ ਹੈ।''''

''''ਜੇਕਰ ਉਸ ''ਤੇ ਦੋਸ਼ ਲਗਾਏ ਗਏ ਜਾਂ ਸਜ਼ਾ ਸੁਣਾਈ ਗਈ ਤਾਂ ਮੇਰੇ ਨਾਲ ਕੁਝ ਨਿਆਂ ਹੋਵੇਗਾ। ਨਹੀਂ ਤਾਂ ਮੈਨੂੰ ਜੀਵਨ ਭਰ ਇਸ ਨਾਲ ਹੀ ਰਹਿਣਾ ਹੋਵੇਗਾ।''''

ਪਿਛਲੇ ਸਾਲ ਬੀਬੀਸੀ ਨੇ ਖੁਲਾਸਾ ਕੀਤਾ ਸੀ ਕਿ ਬ੍ਰਿਟੇਨ ਵਿੱਚ 40 ਤੋਂ ਘੱਟ ਉਮਰ ਦੀਆਂ 37 ਫੀਸਦੀ ਔਰਤਾਂ ਨੂੰ ਅਣਚਾਹੇ ਸੈਕਸ ਦੌਰਾਨ ਥੱਪੜ ਮਾਰਨ, ਦਮ ਘੁੱਟਣ, ਗਾਲ੍ਹਾਂ ਕੱਢਣ ਜਾਂ ਥੁੱਕਣ ਦਾ ਅਨੁਭਵ ਹੁੰਦਾ ਹੈ।

ਲਗਭਗ ਦੋ ਤਿਹਾਈ ਔਰਤਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਿਨਾਂ ਸਹਿਮਤੀ ਵਾਲੇ ਸੈਕਸ ਦੌਰਾਨ ਗਲਾ ਘੁੱਟਣ ਦਾ ਅਨੁਭਵ ਹੋਇਆ।-ਜਿਨਸੀ ਮੁੰਹਿਮਾਂ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸਦੇ ਨਤੀਜੇ ਚਿੰਤਾਜਨਕ ਹਨ ਅਤੇ ਦਿਖਾਉਂਦੇ ਹਨ ਕਿ ਸੈਕਸ ਦੌਰਾਨ ਹਿੰਸਾ ਦੀ ਅਜਿਹੀ ਪ੍ਰਵਿਰਤੀ ਆਮ ਹੋ ਰਹੀ ਹੈ।

ਸਹਿਮਤੀ ਦੇ ਖ਼ਿਲਾਫ਼ ਕੁਝ ਨਹੀਂ

ਇੱਕ ਮਾਨਤਾ ਪ੍ਰਾਪਤ ਮਨੋਵਿਗਿਆਨੀ ਸਿਲਵਾ ਨੇਵਜ ਦਾ ਕਹਿਣਾ ਹੈ ਕਿ ਲੋਕ ਅਕਸਰ ਰਫ ਸੈਕਸ ਦਾ ਆਨੰਦ ਲੈਂਦੇ ਹਨ ਅਤੇ ਬੀਡੀਐੱਸਐੱਮ ਵਿੱਚ ਸਹਿਮਤੀ ਦੇ ਮਹੱਤਵ ''ਤੇ ਜ਼ੋਰ ਦਿੰਦੇ ਹਨ।

ਉਨ੍ਹਾਂ ਨੇ ਕਿਹਾ, ''''ਬੀਡੀਐੱਸਐੱਮ ਪ੍ਰਤੀ ਆਮ ਗਲਤ ਧਾਰਨਾ ਪਾਈ ਜਾਂਦੀ ਹੈ ਕਿ ਇਹ ਦੁੱਖ ਦੇਣ ਵਾਲਾ ਅਭਿਆਸ ਹੈ। ਇਸ ਸਹਿਮਤੀ ਦਾ ਅਰਥ ਹੈ ਕਿ ਇਸ ਵਿੱਚ ਸ਼ਾਮਲ ਸਾਰੀਆਂ ਧਿਰਾਂ ਠੀਕ ਉਹੀ ਕਰਦੀਆਂ ਹਨ ਜੋ ਉਹ ਕਰਨਾ ਚਾਹੁੰਦੇ ਹਨ ਅਤੇ ਦੂਜਿਆਂ ਨਾਲ ਸਪੱਸ਼ਟ ਮਝੌਤਾ ਚਾਹੁੰਦੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਭ ਇੱਕ ਹੀ ਕਾਰਜ ਵਿੱਚ ਸ਼ਾਮਲ ਹਨ ਅਤੇ ਉਹ ਜਾਣਦੇ ਹਨ ਕਿ ਕਿਸੇ ਵੀ ਪਲ ਜੇਕਰ ਉਹ ਚੰਗਾ ਮਹਿਸੂਸ ਕਰਨਾ ਬੰਦ ਕਰ ਦੇਣ ਤਾਂ ਇਸ ਵਿੱਚ ਸਹਿਮਤੀ ਨੂੰ ਬਦਲਿਆ ਜਾ ਸਕਦਾ ਹੈ।''''

''''ਜੇਕਰ ਕਿਸੇ ਨੂੰ ਜਿਨਸੀ ਕਿਰਿਆ ਤੋਂ ਬਾਅਦ ਕੋਈ ਖਾਸ ਸੱਟ ਲੱਗਦੀ ਹੈ ਤਾਂ ਇਸਦਾ ਮਤਲਬ ਹੈ ਕਿ ਉਨ੍ਹਾਂ ਨੇ ਬੀਡੀਐੱਸਐੱਮ ਦਾ ਸਹੀ ਢੰਗ ਨਾਲ ਅਭਿਆਸ ਨਹੀਂ ਕੀਤਾ ਜਾਂ ਉਨ੍ਹਾਂ ਨੇ ਬੀਡੀਐੱਸਐੱਮ ਦੀ ਛਤਰੀ ਹੇਠ ਜਿਨਸੀ ਸ਼ੋਸ਼ਣ ਕੀਤਾ ਜਿਸਨੂੰ ਕਿਸੇ ਵੀ ਪੱਧਰ ''ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।''''

ਲੂਸੀ ਦੱਸਦੀ ਹੈ ਕਿ ਉਸਨੇ ਆਪਣੇ ਸਾਬਕਾ ਸਾਥੀ ਨੂੰ ਮਿਲਣ ਤੋਂ ਪਹਿਲਾਂ ਕਦੇ ਰਫ ਸੈਕਸ ਨਹੀਂ ਕੀਤਾ ਸੀ ਜਾਂ ਇਸ ਦੌਰਾਨ ਕਦੇ ਉਸਦਾ ਗਲਾ ਨਹੀਂ ਘੁੱਟਿਆ ਗਿਆ ਸੀ, ''''ਇਹ ਉਹ ਨਹੀਂ ਹੈ ਜੋ ਮੈਂ ਪਸੰਦ ਕਰਦੀ ਹਾਂ।''''

ਕੋਰੋਨਾਵਾਇਰਸ
BBC

ਜਦੋਂ ਉਸਦੇ ਪੁਰਾਣੇ ਸਾਥੀ ਖਿਲਾਫ਼ ਆਦੇਸ਼ ਦੇਣ ਤੋਂ ਮਨਾਂ ਕਰ ਦਿੱਤਾ ਗਿਆ ਤਾਂ ਲੂਸੀ ''ਤੇ ਤਣਾਅ ਇੰਨਾ ਭਾਰੂ ਪੈ ਗਿਆ ਸੀ ਕਿ ਇਸ ਨਾਲ ਉਸਦੀ ਕੰਮਕਾਜੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ।

''''ਇਹ ਅਸਲ ਵਿੱਚ ਅਜਿਹਾ ਲੱਗਦਾ ਹੈ ਜਿਵੇਂ ਉਹ ਮੈਂ ਹਾਂ ਜਿਸਦੀ ਜਾਂਚ ਕੀਤੀ ਗਈ ਹੈ। ਇਸਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਮੈਂ ਹੁਣ ਵੀ ਹਰ ਸਮੇਂ ਇਸ ਬਾਰੇ ਸੋਚਦੀ ਰਹਿੰਦੀ ਹਾਂ।''''

ਬਲਾਤਕਾਰ ਦੇ ਮਾਮਲੇ ਘਟ ਜਾਂਦੇ

ਇੰਗਲੈਂਡ ਅਤੇ ਵੇਲਜ਼ ਦੇ ਗ੍ਰਹਿ ਦਫ਼ਤਰ ਦੇ ਅੰਕੜਿਆਂ ਅਨੁਸਾਰ ਬਲਾਤਕਾਰ ਦੇ ਸਿਰਫ਼ 1.7 ਫੀਸਦੀ ਮਾਮਲਿਆਂ ''ਤੇ ਹੀ ਕੇਸ ਚਲਾਇਆ ਜਾਂਦਾ ਹੈ। ਚੈਰੀਟੀਜ਼ ਨੇ ਇਹ ਤਰਕ ਦਿੰਦਿਆਂ ਕਿ ਹੁਣ ਵੀ ਬਲਾਤਕਾਰ ਦੇ ਮਾਮਲੇ ਘੱਟ ਦਰਜ ਕੀਤੇ ਜਾਂਦੇ ਹਨ, ਉਨ੍ਹਾਂ ਨੇ ਕਿਹਾ ਕਿ ਜਿਨਸੀ ਹਮਲਿਆਂ ਦੇ ਦਫ਼ਤਰੀ ਅੰਕੜੇ ਇਸ ਸਮੱਸਿਆ ਦਾ ਸਿਰਫ਼ ਛੋਟਾ ਜਿਹਾ ਹਿੱਸਾ ਹਨ।

ਐਲਾ ਅਤੇ ਲੁਸੀ ਦੋਵੇਂ ਚਾਹੁੰਦੀਆਂ ਹਨ ਕਿ ਸਰਕਾਰ ਉਨ੍ਹਾਂ ਦੇ ਕੇਸਾਂ ਨੂੰ ਯਕੀਨੀ ਬਣਾਏ ਅਤੇ ਇਸ ਵਰਗੇ ਹੋਰ ਮਾਮਲਿਆਂ ਦੀ ਇਸ ਉਮੀਦ ਨਾਲ ਸਮੀਖਿਆ ਕੀਤੀ ਜਾਵੇ ਕਿ ਇਸ ਵਾਰ ਉਨ੍ਹਾਂ ''ਤੇ ਕੇਸ ਚਲਾਏ ਜਾਣਗੇ।

ਲੂਸੀ ਕਹਿੰਦੀ ਹੈ, ''''ਮੈਂ ਇਹ ਨਹੀਂ ਸਮਝ ਸਕੀ ਕਿ ਪੁਲਿਸ ਇਸ ਤਰ੍ਹਾਂ ਦੇ ਵੀਡਿਓ ਨੂੰ ਕਿਵੇਂ ਦੇਖ ਸਕਦੀ ਹੈ ਅਤੇ ਇਹ ਤੈਅ ਕਰ ਸਕਦੀ ਹੈ ਕਿ ਇਹ ਬਲਾਤਕਾਰ ਨਹੀਂ ਹੈ।''''

ਸੀਪੀਐੱਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸਾਧਾਰਨ ਸਥਿਤੀਆਂ ਵਿੱਚ ਤਿੰਨ ਮਹੀਨਿਆਂ ਦੋਂ ਬਾਅਦ ਵੀ ''ਪੀੜਤਾਂ'' ਕੋਲ ਮਾਮਲਿਆਂ ਦੀ ਸਮੀਖਿਆ ਦੇ ਅਧਿਕਾਰ ਦਾ ਪ੍ਰਾਵਧਾਨ ਮੌਜੂਦ ਹੈ।

ਡਿਪਟੀ ਚੀਫ ਕਾਂਸਟੇਬਲ ਸਾਰਾ ਕਰੂ ਜੋ ਨੈਸ਼ਨਲ ਪੁਲਿਸ ਚੀਫ ਕੌਂਸਲ ਵਿੱਚ ਬਲਾਤਕਾਰ ਅਤੇ ਜਿਨਸੀ ਹਮਲਿਆਂ ਦੇ ਅਪਰਾਧਾਂ ਦੇ ਮਾਮਲਿਆਂ ਵਿੱਚ ਅਗਵਾਈ ਕਰਦੀ ਹੈ ਨੇ ਕਿਹਾ, ''''ਬਲਾਤਕਾਰ ਇੱਕ ਭਿਆਨਕ ਅਪਰਾਧ ਹੈ ਜੋ ਪੀੜਤਾਂ ''ਤੇ ਵਿਨਾਸ਼ਕਾਰੀ ਪ੍ਰਭਾਵ ਛੱਡਦਾ ਹੈ। ਅਸੀਂ ਉਨ੍ਹਾਂ ਦੀ ਨਿਆਂ ਸੁਰੱਖਿਅਤ ਕਰਨ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਨ ਲਈ ਵਚਨਬੱਧ ਹਾਂ।''''

ਰਫ ਸੈਕਸ ਲਈ ਸਹਿਮਤੀ ਦੇਣਾ ਬਲਾਤਕਾਰ

''''ਰਫ ਸੈਕਸ ਲਈ ਸਹਿਮਤੀ ਦੇਣਾ ਬਲਾਤਕਾਰ ਲਈ ਸਹਿਮਤੀ ਦੇਣ ਦੇ ਬਰਾਬਰ ਨਹੀਂ ਹੈ ਅਤੇ ਨਾ ਹੀ ਇਸਨੂੰ ਕਿਸੇ ਪੀੜਤ ਦੇ ਚਰਿੱਤਰ ਜਾਂ ਭਰੋਸੇਯੋਗਤਾ ਨੂੰ ਘਟਾਉਂਦੇ ਹੋਏ ਦੇਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਅਸੀਂ ਸੀਪੀਐੱਸ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਇਨ੍ਹਾਂ ਮੁੱਦਿਆਂ ''ਤੇ ਤਫਤੀਸ਼ ਕਰਨ ਵਾਲਿਆਂ ਅਤੇ ਵਕੀਲਾਂ ਨੂੰ ਤਾਜ਼ਾ ਸਿਖਲਾਈ ਦਿੱਤੀ ਜਾ ਸਕੇ।

''''ਮੈਂ ਉਮੀਦ ਕਰਦੀ ਹਾਂ ਕਿ ਪੀੜਤਾਂ ਨੂੰ ਇਨਸਾਫ ਦੇਣ ਲਈ ਪੁਲਿਸ ਜਿੰਨਾ ਸੰਭਵ ਹੋ ਸਕੇ ਕੇਸ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰੇ, ਜੇਕਰ ਪੀੜਤ ਹੁਣ ਵੀ ਪੁਲਿਸ ਜਾਂ ਸੀਪੀਐੱਸ ਦੇ ਫੈਸਲਿਆਂ ਨੂੰ ਚੁਣੌਤੀ ਦੇਣਾ ਚਾਹੁੰਦੀਆਂ ਹਨ ਤਾਂ ਮੈਂ ਪੀੜਤਾਂ ਨੂੰ ''ਸਮੀਖਿਆ ਦੇ ਅਧਿਕਾਰ'' ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਾਂਗੀ।''''

ਨਿਆਂ ਮੰਤਰਾਲੇ ਨੇ ਇਸ ''ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਉਹ ਨਿਆਂ ਪ੍ਰਣਾਲੀ ਨੂੰ ਮਾਮਲਿਆਂ ਦੀ ਸਮੀਖਿਆ ਕਰਨ ਲਈ ਕਹਿਣਗੇ ਜਾਂ ਨਹੀਂ।

*ਅਸੀਂ ਪੀੜਤਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਲੂਸੀ ਅਤੇ ਐਲਾ ਦੇ ਨਾਂ ਬਦਲ ਕੇ ਦਿੱਤੇ ਹਨ।

ਚਿੱਤਰ : ਪੈਰੀਸ ਗਾਰਡਨਰ

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

https://www.youtube.com/watch?v=QiFJ1uzSSXk&t=2s

https://www.youtube.com/watch?v=QLFnrk6XF00&t=26s

https://www.youtube.com/watch?v=OsWmO_XLyV8

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''34218c61-3867-40cb-9e38-cc41ba342f65'',''assetType'': ''STY'',''pageCounter'': ''punjabi.international.story.53381899.page'',''title'': ''ਰਫ਼ ਸੈਕਸ ਡਿਫ਼ੈਸ : ਅਜਿਹੀ ਦਲੀਲ ਜਿਸ ਨਾਲ ਬਚ ਨਿਕਲੇ ‘ਬਲਾਤਕਾਰੀ’, 3 ਕੁੜੀਆਂ ਦੀ ਹੱਡਬੀਤੀ'',''published'': ''2020-07-16T07:34:19Z'',''updated'': ''2020-07-16T07:34:19Z''});s_bbcws(''track'',''pageView'');

Related News