ਕੋਰੋਨਾਵਾਇਰਸ: ਬੰਦੇ ਵੱਧ ਮਰ ਰਹੇ ਹਨ ਪਰ ਉਹ ਮਾਸਕ ਪਾਉਣ ਤੋਂ ਇਨਕਾਰੀ ਕਿਉਂ ਹਨ

Wednesday, Jul 15, 2020 - 12:05 PM (IST)

ਔਰਤਾਂ ਮਰਦਾਂ ਦੇ ਮੁਕਾਬਲੇ ਮਾਸਕ ਪਾਉਣ ਨੂੰ ਲੈ ਕੇ ਵੱਧ ਸੰਜੀਦਾ ਹਨ
Getty Images
ਔਰਤਾਂ ਮਰਦਾਂ ਦੇ ਮੁਕਾਬਲੇ ਮਾਸਕ ਪਾਉਣ ਨੂੰ ਲੈ ਕੇ ਵੱਧ ਸੰਜੀਦਾ ਹਨ

ਕਾਫ਼ੀ ਝਗੜੇ ਤੋਂ ਬਾਅਦ, ਮੌਨਿਕਾ ਨੇ ਸਖ਼ਤ ਫੈਸਲਾ ਲਿਆ।

ਬ੍ਰਾਜ਼ੀਲ ਵਿੱਚ ਕੋਵਿਡ -19 ਮਹਾਂਮਾਰੀ ਵੱਡੇ ਪੱਧਰ ਉੱਤੇ ਫੈਲ ਚੁੱਕੀ ਹੈ, ਪਰ ਮੌਨਿਕਾ ਦਾ ਪਤੀ ਐਡੁਆਰਡੋ ਫੇਸ ਮਾਸਕ ਪਹਿਨਣ ਤੋਂ ਵਾਰ-ਵਾਰ ਇਨਕਾਰ ਕਰਦਾ ਸੀ। ਦੁਨੀਆਂ ਵਿੱਚ ਬ੍ਰਾਜ਼ੀਲ ਅਮਰੀਕਾ ਮਗਰੋਂ ਕੋਰੋਨਾ ਕਰਕੇ ਹੋਈਆਂ ਮੌਤਾਂ ਵਿੱਚ ਦੂਜੇ ਨੰਬਰ ’ਤੇ ਹੈ।

ਫਿਰ ਮੌਨਿਕਾ ਨੇ ਨਿਤਰੋਈ ਵਿੱਚ ਪਰਿਵਾਰਕ ਅਪਾਰਟਮੈਂਟ ਛੱਡਣ ਅਤੇ ਆਪਣੇ ਸੱਤ ਸਾਲਾਂ ਦੇ ਬੇਟੇ ਨਾਲ ਆਪਣੇ ਮਾਪਿਆਂ ਦੇ ਘਰ ਜਾਣ ਦਾ ਫੈਸਲਾ ਕੀਤਾ।

ਮੌਨਿਕਾ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਦਮਾ ਹੈ ਅਤੇ ਇਸ ਕਾਰਨ ਮੈਨੂੰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਦਾ ਵੱਧ ਖ਼ਤਰਾ ਹੈ । ਪਰ ਮੇਰੇ ਪਤੀ ਨੇ ਸੋਚਿਆ ਕਿ ਮੈਂ ਮੂਰਖ ਹਾਂ।"

"ਉਸ ਦਾ ਤਰਕ ਇਹ ਸੀ ਕਿ ਉਸ ਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਉਹ ਘਰੋਂ ਬਾਹਰ ਜਾਂਦਾ ਹੈ ਤਾਂ ਉਹ ਬੰਦ ਥਾਵਾਂ ’ਤੇ ਨਹੀਂ ਜਾਂਦਾ।"

ਮੋਨਿਕਾ ਨੇ ਅੱਗੇ ਕਿਹਾ, "ਉਹ ਇਹ ਨਹੀਂ ਸੋਚ ਰਿਹਾ ਸੀ ਕਿ ਉਹ ਮੈਨੂੰ ਅਤੇ ਸਾਡੇ ਬੇਟੇ ਨੂੰ ਵਧੇਰੇ ਜੋਖ਼ਮ ਵਿੱਚ ਪਾ ਰਿਹਾ ਹੈ।"

Click here to see the BBC interactive

ਕਿਉਂ ਮਰਦ ਮਾਸਕ ਪਾਉਣ ਤੋਂ ਇਨਕਾਰ ਕਰਦੇ ਹਨ

ਕੋਵਿਡ -19 ਕਾਰਨ ਵਧੇਰੇ ਆਦਮੀ ਮਰ ਜਾਂਦੇ ਹਨ, ਪਰ ਉਨ੍ਹਾਂ ਵਿਚੋਂ ਜ਼ਿਆਦਾ ਲੋਕ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਹਨ।

ਅਸੀਂ ਨਹੀਂ ਜਾਣਦੇ ਕਿ ਦੁਨੀਆਂ ਭਰ ਦੇ ਦੂਸਰੇ ਜੋੜਿਆਂ ਨੂੰ ਵੀ ਇਹੋ ਜਿਹੀ ਪ੍ਰੇਸ਼ਾਨੀ ਆਈ ਹੋਵੇ ਪਰ ਮੋਨਿਕਾ ਅਤੇ ਐਡੁਆਰਡੋ ਦੀ ਕਹਾਣੀ ਨੇ ਕੋਰੋਨਾ ਕਾਲ ਵਿੱਚ ਲਿੰਗ ਆਧਾਰਿਤ ਫਰਕ ਨੂੰ ਉਜਾਗਰ ਕੀਤਾ ਹੈ, ਖ਼ਾਸ ਕਰਕੇ ਮਾਸਕ ਪਾਉਣ ਲਈ ਸੰਜੀਦਗੀ ਬਾਰੇ।

14 ਜੁਲਾਈ ਤੱਕ, ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਡੇਟਾਬੇਸ ਦੇ ਅਨੁਸਾਰ, ਕੋਵਿਡ -19 ਮਹਾਂਮਾਰੀ ਨੇ ਇੱਕ ਕਰੋੜ 20 ਲੱਖ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ 5,50,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਮਾਸਕ ਪਹਿਨੀ ਹੋਈ ਔਰਤ
Getty Images

ਬਹੁਤ ਸਾਰੇ ਦੇਸ਼ਾਂ ਵਿਚ, ਜਿੱਥੇ ਡੇਟਾ ਉਪਲਬਧ ਹਨ, ਉੱਥੇ ਮਰਦਾਂ ਵਿਚ ਮੌਤ ਦਰ ਕਾਫ਼ੀ ਜ਼ਿਆਦਾ ਹੈ।

ਹਾਲਾਂਕਿ, ਅਧਿਐਨ ਅਤੇ ਸਰਵੇਖਣ ਤੋਂ ਇਹ ਵੀ ਪਤਾ ਚਲਿਆ ਹੈ ਕਿ ਮਰਦ ਔਰਤਾਂ ਦੇ ਮੁਕਾਬਲੇ ਨਿੱਜੀ ਸੁਰੱਖਿਆ ਉਪਕਰਣਾਂ ਅਤੇ ਚਿਹਰੇ ਦੇ ਮਾਸਕ ਪਹਿਨਣ ਵਿੱਚ ਜ਼ਿਆਦਾ ਝਿਜਕਦੇ ਹਨ ਅਤੇ ਪਿਛਲੀ ਮਹਾਂਮਾਰੀ ਦੌਰਾਨ ਵੀ ਇਸੇ ਤਰ੍ਹਾਂ ਦਾ ਰਵੱਈਆ ਦੇਖਿਆ ਗਿਆ ਸੀ।

ਕੋਵਿਡ -19 ਦੇ ਫੈਲਣ ਨੂੰ ਰੋਕਣ ਵਿੱਚ ਮਦਦ ਲਈ ਫੇਸ ਮਾਸਕ ਪਹਿਨਣਾ ਇੱਕ ਵਿਆਪਕ ਉਪਾਅ ਮੰਨਿਆ ਗਿਆ ਹੈ। ਬੀਤਦੇ ਸਮੇਂ ਦੇ ਨਾਲ-ਨਾਲ ਵਿਗਿਆਨਿਕ ਖੋਜਾਂ ਹੋ ਰਹੀਆਂ ਹਨ ਜਿਸ ਨਾਲ ਸੁਰੱਖਿਆ ਦੀਆਂ ਹਦਾਇਤਾਂ ਵੀ ਬਦਲ ਰਹੀਆਂ ਹਨ।

ਕੋਰੋਨਾਵਾਇਰਸ
BBC

ਡਬਲਯੂਐਚਓ ਮਾਸਕ ਦੀ ਵਰਤੋਂ ਨੂੰ "ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਦੇ ਉਪਾਵਾਂ ਦੀ ਇੱਕ ਵਿਆਪਕ ਰਣਨੀਤੀ ਦੇ ਹਿੱਸੇ" ਵਜੋਂ ਸਮਰਥਨ ਕਰਦਾ ਹੈ।

ਭਾਵੇਂ ਮਾਹਰ ਕਹਿੰਦੇ ਹਨ ਕਿ ਆਮ ਲੋਕਾਂ ਲਈ ਫੈਬਰਿਕ, ਨਾਨ-ਮੈਡੀਕਲ ਮਾਸਕ ਦੀ ਪ੍ਰਭਾਵਸ਼ੀਲਤਾ ਦੇ ਸੀਮਤ ਪ੍ਰਮਾਣ ਹਨ, ਪਰ ਫਿਰ ਵੀ ਉਹ ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਦੇ ਹਨ।

ਬਹੁਤ ਸਾਰੇ ਦੇਸ਼ ਅਤੇ ਸ਼ਹਿਰ ਵੀ ਇਸ ਦੀ ਵਰਤੋਂ ਨੂੰ ਉਤਸ਼ਾਹਤ ਕਰ ਰਹੇ ਹਨ ਅਤੇ ਕਈਆਂ ਨੇ ਸੀਮਤ ਜਾਂ ਭੀੜ-ਭੜੱਕੀਆਂ ਥਾਵਾਂ ਜਿਵੇਂ ਕਿ ਜਨਤਕ ਆਵਾਜਾਈ, ਬਾਰਾਂ ਅਤੇ ਦੁਕਾਨਾਂ ''ਤੇ ਵੀ ਮਾਸਕ ਲਾਜ਼ਮੀ ਬਣਾ ਦਿੱਤੇ ਹਨ।

ਗਰਵ ਅਤੇ ਪੱਖਪਾਤ

ਜੇ ਮਾਸਕ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਸਹਾਇਕ ਹੋ ਸਕਦੇ ਹਨ, ਤਾਂ ਇਹ ਕਿਉਂ ਹੈ ਕਿ ਆਦਮੀ ਉਨ੍ਹਾਂ ਨੂੰ ਪਹਿਨਣ ਲਈ ਝਿਜਕਦੇ ਹਨ?

ਮਿਡਲਸੇਕਸ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਇੱਕ ਸੀਨੀਅਰ ਲੈਕਚਰਾਰ ਵੈਲੇਰੀਓ ਕੈਪਰੈਰੋ ਅਤੇ ਗਣਿਤ ਵਿਗਿਆਨ ਰਿਸਰਚ ਇੰਸਟੀਚਿਊਟ, ਬਰਕਲੇ ਤੋਂ ਕੈਨੇਡੀਅਨ ਗਣਿਤ ਵਿਗਿਆਨੀ ਹੇਲੇਨ ਬਾਰਸੀਲੋ ਨੇ ਮਰਦ ਵਿਵਹਾਰ ਦਾ ਸਭ ਤੋਂ ਤਾਜ਼ਾ ਅਤੇ ਵਿਆਪਕ ਤੌਰ ''ਤੇ ਅਧਿਐਨ ਕੀਤਾ ਹੈ।

ਅਕਾਦਮਿਕ ਵਿਗਿਆਨੀਆਂ ਨੇ ਅਮਰੀਕਾ ਵਿਚ ਰਹਿੰਦੇ ਤਕਰੀਬਨ 2500 ਲੋਕਾਂ ਦਾ ਸਰਵੇਖਣ ਕੀਤਾ ਅਤੇ ਪਾਇਆ ਕਿ ਮਰਦ ਕੇਵਲ ਔਰਤਾਂ ਦੇ ਮੁਕਾਬਲੇ ਘੱਟ ਮਾਸਕ ਹੀ ਨਹੀਂ ਪਾਉਂਦੇ, ਬਲਕਿ ਮਾਸਕ ਪਾਉਣਾ ਉਨ੍ਹਾਂ ਨੂੰ "ਸ਼ਰਮਨਾਕ ਅਤੇ ਕਮਜ਼ੋਰੀ ਦਾ ਸੰਕੇਤ" ਲਗਦਾ ਹੈ।

ਮਾਸਕ ਪਹਿਨੀਆਂ ਔਰਤਾਂ
Getty Images

ਕੈਪਰੈਰੋ ਦੱਸਦੇ ਹਨ, "ਇਹ ਖ਼ਾਸਕਰ ਉਨ੍ਹਾਂ ਦੇਸ਼ਾਂ ਵਿਚ ਵਧੇਰੇ ਹੈ ਜਿੱਥੇ ਚਿਹਰੇ ਨੂੰ ਢੱਕਣਾ ਲਾਜ਼ਮੀ ਨਹੀਂ ਹੈ।"

ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਔਰਤਾਂ “ਆਪਣੇ ਘਰ ਦੇ ਬਾਹਰ ਜਾਣ ਲੱਗੇ ਮਾਸਕ ਪਹਿਨਣ” ਵਿਚ ਮਰਦਾਂ ਤੋਂ ਦੋ ਗੁਣਾ ਅੱਗੇ ਹਨ”।

ਉਹ ਕਹਿੰਦੇ ਹਨ, “ਆਦਮੀ ਚਿਹਰਾ ਢੱਕਣ ਵਿਚ ਘੱਟ ਦਿਲਚਸਪੀ ਰੱਖਦੇ ਹਨ ਅਤੇ ਇਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਔਰਤਾਂ ਦੀ ਤੁਲਨਾ ਵਿਚ ਬਿਮਾਰੀ ਨਾਲ ਲੜਨ ਦੇ ਜ਼ਿਆਦਾ ਸਮਰਥ ਹਨ।“

"ਇਹ ਵਿਸ਼ੇਸ਼ ਤੌਰ ''ਤੇ ਹਾਸੋਹੀਣਾ ਹੈ ਕਿਉਂਕਿ ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਅਸਲ ਵਿੱਚ ਕੋਰੋਨਵਾਇਰਸ ਮਰਦਾਂ ਨੂੰ ਔਰਤਾਂ ਨਾਲੋਂ ਵਧੇਰੇ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ।"

ਅਧਿਐਨਾਂ ਵਿਚ ਨਿਰੰਤਰ ਵੇਖਿਆ ਗਿਆ ਹੈ ਕਿ ਆਦਮੀ ਹੱਥ ਧੋਣ ਪ੍ਰਤੀ ਵੀ ਘੱਟ ਰੂਚੀ ਰੱਖਦੇ ਹਨ, ਜੋ ਕਿ ਬਿਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰਨ ਲਈ ਮੁੱਢਲੇ ਸਫਾਈ ਦਾ ਇੱਕ ਅਹਿਮ ਉਪਾਅ ਹੈ।

ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 65 ਫੀਸਦੀ ਔਰਤਾਂ, ਪਰ ਸਿਰਫ਼ 52 ਫੀਸਦੀ ਮਰਦ ਕਹਿੰਦੇ ਹਨ ਕਿ ਉਹ ਆਪਣੇ ਹੱਥ ਨਿਯਮਿਤ ਧੋ ਰਹੇ ਹਨ।

ਜਦੋਂ ਲਿੰਗ ਰਾਜਨੀਤੀ ਤੋਂ ਵੀ ਉੱਪਰ ਹੋ ਜਾਂਦਾ ਹੈ

ਇਹ ਕਾਫ਼ੀ ਦਿਲਚਸਪ ਹੈ ਕਿ ਕੈਪਰੈਰੋ ਅਤੇ ਬਾਰਸੀਲੋ ਦੀਆਂ ਖੋਜਾਂ ਅਮਰੀਕਾ ਵਿਚ ਕੀਤੇ ਸਰ ''ਤੇਵੇ ਅਧਾਰਿਤ ਹਨ।

ਹਾਲ ਹੀ ਦੇ ਹਫ਼ਤਿਆਂ ਵਿੱਚ, ਇਹ ਸਪੱਸ਼ਟ ਹੋ ਗਿਆ ਕਿ ਦੇਸ਼ ਵਿੱਚ ਰਾਜਨੀਤਿਕ ਸੰਬੰਧ ਮਹਾਂਮਾਰੀ ਦੇ ਦੌਰਾਨ ਆਦਮੀ ਅਤੇ ਔਰਤਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਰਹੇ ਸਨ।

ਮਾਹਿਰਾਂ ਦਾ ਮੰਨਣਾ ਹੈ ਕਿ ਮਾਸਕ ਨੂੰ ਜ਼ਰੂਰੀ ਕਰਨ ਨਾਲ ਮਰਦਾ ਉਸ ਨੂੰ ਜ਼ਿਆਦਾ ਪਾਉਣਗੇ
Getty Images
ਮਾਹਿਰਾਂ ਦਾ ਮੰਨਣਾ ਹੈ ਕਿ ਮਾਸਕ ਨੂੰ ਜ਼ਰੂਰੀ ਕਰਨ ਨਾਲ ਮਰਦਾ ਉਸ ਨੂੰ ਜ਼ਿਆਦਾ ਪਾਉਣਗੇ

ਕਈ ਸਰਵੇਖਣਾਂ ਅਨੁਸਾਰ, ਰਾਸ਼ਟਰਪਤੀ ਡੌਨਲਡ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਸਮਰਥਕ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕਾਂ ਨਾਲੋਂ ਮਾਸਕ ਪਹਿਨਣ ਜਾਂ ਸਮਾਜਕ ਦੂਰੀ ਬਣਾਈ ਰੱਖਣ ਵਿਚ ਘੱਟ ਦਿਲਚਸਪ ਵਿਖਾ ਰਹੇ ਸਨ।

ਪਰ ਇਸ ਸੰਦਰਭ ਵਿਚ ਵੀ ਜਦੋਂ ਵਤੀਰੇ ਨੂੰ ਪਰਿਭਾਸ਼ਤ ਕਰਨ ਦੀ ਗੱਲ ਆਉਂਦੀ ਹੈ ਤਾਂ ਲਿੰਗ ਇਕ ਮਜ਼ਬੂਤ ​​ਕਾਰਕ ਪ੍ਰਤੀਤ ਹੁੰਦਾ ਹੈ। ਅਮਰੀਕਾ ਦੇ ਸਭ ਤੋਂ ਤਾਜ਼ਾ ਰਾਸ਼ਟਰੀ ਸਰਵੇ ਅਨੁਸਾਰ, ਰਿਪਬਲੀਕਨ ਸਮਰਥਨ ਵਾਲੀਆਂ 68 ਫੀਸਦੀ ਔਰਤਾਂ ਅਕਸਰ ਘਰ ਦੇ ਬਾਹਰ ਮਾਸਕ ਪਹਿਨਦੀਆਂ ਹਨ।

ਆਦਮੀ? ਸਿਰਫ਼ 49 ਫੀਸਦੀ ਆਦਮੀ ਘਰੋਂ ਬਾਹਰ ਜਾਣ ਵੇਲੇ ਮਾਸਕ ਪਾਉਂਦੇ ਹਨ।

ਵਧੇਰੇ ਮਾਸਕ, ਘੱਟ ਮੌਤਾਂ

ਚਿਹਰੇ ਦੇ ਮਾਸਕ ਦੀ ਮਹੱਤਤਾ ਆਉਣ ਵਾਲੇ ਸਮੇਂ ਵਿੱਚ ਵਧਣ ਦੀ ਉਮੀਦ ਕੀਤੀ ਜਾਂਦੀ ਹੈ, ਕਿਉਂਕਿ ਸਬੂਤ ਇਹ ਦਰਸਾਉਂਦੇ ਹਨ ਕਿ ਕੋਰੋਨਾਵਾਇਰਸ ਹਵਾ ਵਿਚ ਵੀ ਮੌਜੂਦ ਹੁੰਦਾ ਹੈ।

ਦਰਅਸਲ, ਜਪਾਨੀ ਵਿਗਿਆਨੀਆਂ ਦੁਆਰਾ ਹਾਲੇ ਪ੍ਰਕਾਸ਼ਤ ਕੀਤਾ ਗਿਆ ਅਧਿਐਨ ਦਾਅਵਾ ਕਰਦਾ ਹੈ ਕਿ 22 ਦੇਸ਼ਾਂ ਵਿਚ ਚਿਹਰੇ ਦੇ ਮਾਸਕ ਦੀ ਵਰਤੋਂ ਅਤੇ ਮੌਤ ਦਰਾਂ ਵਿਚਾਲੇ ਇਕ ਗੂੜ੍ਹਾ ਸੰਬੰਧ ਹੈ।

ਦੁਨੀਆਂ ਦੇ ਕਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿ ਮਰਦ ਔਰਤਾਂ ਦੇ ਮੁਕਾਬਲੇ ਵੱਧ ਜੋਖਮ ਲੈਂਦੇ ਹਨ
Getty Images
ਦੁਨੀਆਂ ਦੇ ਕਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿ ਮਰਦ ਔਰਤਾਂ ਦੇ ਮੁਕਾਬਲੇ ਵੱਧ ਜੋਖਮ ਲੈਂਦੇ ਹਨ

ਰਿਸਰਚ ਇੰਸਟੀਚਿਊਟ ਯੂ.ਗੋਵ. ਦੀਆਂ ਪੋਲਾਂ ਦਾ ਵਿਸ਼ਲੇਸ਼ਣ ਕਰਦਿਆਂ, ਵਿਗਿਆਨੀ ਡੇਸੁਕੇ ਮਿਆਜ਼ਾਵਾ ਅਤੇ ਜਨਰਲ ਕੈਨੈਕੋ ਨੇ ਇਹ ਸਿੱਟਾ ਕੱਢਿਆ ਕਿ ਜਿਨ੍ਹਾਂ ਦੇਸ਼ਾਂ ਵਿੱਚ ਜ਼ਿਆਦਾ ਲੋਕ ਚਿਹਰੇ ਦੇ ਮਾਸਕ ਪਾਉਂਦੇ ਹਨ, ਉਹਨਾਂ ਵਿੱਚ ਪ੍ਰਤੀ ਮਿਲੀਅਨ ਲੋਕਾਂ ਦੀ ਮੌਤ ਦੀ ਦਰ ਘੱਟ ਹੁੰਦੀ ਹੈ।

ਵਧੇਰੇ ਦਿਲਚਸਪ ਗੱਲ ਇਹ ਹੈ ਕਿ ਮੌਤ ਦੀ ਦਰ ਵਾਲੇ 22 ਦੇਸ਼ਾਂ ਵਿਚੋਂ ਕੁਝ ਉਹ ਵੀ ਸਨ ਜਿਨ੍ਹਾਂ ਵਿੱਚ ਬਹੁਤ ਘੱਟ ਆਦਮੀ ਮਾਸਕ ਪਾਉਂਦੇ ਸਨ, ਜਿਵੇਂ ਕਿ ਯੂਕੇ ਵਰਗੇ ਦੇਸ਼।

ਕੀ ਆਦਮੀਆਂ ਨੂੰ ਖੁਦ ਉੱਤੇ ਜ਼ਿਆਦਾ ਭਰੋਸਾ ਹੈ?

ਕ੍ਰਿਸਟੀਨਾ ਗ੍ਰਾਵਰਟ, ਕੋਪੇਨਹੇਗਨ ਯੂਨੀਵਰਸਿਟੀ ਦੀ ਇਕ ਵਿਹਾਰ ਬਾਰੇ ਖੋਜ ਕਰਨ ਵਾਲੀ ਵਿਗਿਆਨੀ ਹੈ। ਉਹ ਰਿਸਰਚ ਵਿੱਚ ਸਾਹਮਣੇ ਆਏ ਮਾਸਕ ਪਹਿਨਣ ਵਿਚ ਲਿੰਗ ਦੇ ਇਸ ਅੰਤਰ ਤੋਂ ਹੈਰਾਨ ਨਹੀਂ ਹੈ।

ਉਸ ਨੇ ਦੱਸਿਆ ਕਿ ਅਜਿਹੇ ਬਹੁਤ ਸਾਰੇ ਅਕਾਦਮਿਕ ਰਿਸਰਚ ਦੇ ਨਤੀਜੇ ਮੌਜੂਦ ਹਨ ਜੋ ਇਹ ਦਰਸਾਉਂਦੇ ਹਨ ਕਿ ਕਿਵੇਂ ਆਦਮੀ ਅਤੇ ਔਰਤ ਦਾ ਰਵੱਈਆ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਵਾਸਤੇ ਵੱਖਰਾ ਹੁੰਦਾ ਹੈ।

ਪਰ ਗ੍ਰਾਵਰਟ ਬੀਬੀਸੀ ਨੂੰ ਦੱਸਦੇ ਹਨ ਕਿ ਕਿਵੇਂ ਡੈੱਨਮਾਰਕੀ ਰਾਜਧਾਨੀ ਵਿੱਚ ਇੱਕ ਸਧਾਰਣ ਨਿਰੀਖਣ ਤੋਂ ਉਸ ਨੂੰ ਪਤਾ ਲੱਗਿਆ ਕਿ ਔਰਤਾਂ ਕੋਵਿਡ -19 ਦੇ ਫੈਲਣ ਨੂੰ ਰੋਕਣ ਦੀਆਂ ਕੁਝ ਕੋਸ਼ਿਸ਼ਾਂ ਪ੍ਰਤੀ ਵਧੇਰੇ ਜਾਗਰੂਕ ਰਹੀਆਂ ਹਨ।

1918 ਦੇ ਫਲੂ ਦੌਰਾਨ ਅਮਰੀਕੀ ਪ੍ਰਸ਼ਾਸ਼ਨ ਵੱਲੋਂ ਲਗਾਇਆ ਗਿਆ ਪੋਸਟਰ
University of Oregon
1918 ਦੇ ਫਲੂ ਦੌਰਾਨ ਵੀ ਮਾਸਕ ਪਾਉਣ ਦੀ ਜੋ ਮੁਹਿੰਮ ਚਲਾਈ ਗਈ ਸੀ, ਉਹ ਵੀ ਮਰਦਾਂ ਵੱਲ ਕੇਂਦਰਿਤ ਸੀ

ਉਨ੍ਹਾਂ ਦੱਸਿਆ, “ਕੌਪਨਹੈਗਨ ਵਿੱਚ ਪੈਦਲ ਚੱਲਣ ਦੇ ਰਾਹ ਨੂੰ ਵਨ ਵੇਅ ਕਰ ਦਿੱਤਾ ਗਿਆ ਹੈ ਤਾਂ ਜੋ ਲੋਕ ਇੱਕ ਦੂਜੇ ਦੇ ਸਾਹਮਣੇ ਨਾ ਆਉਣ। ਮੈਨੂੰ ਇਹ ਲਗਿਆ ਕਿ ਔਰਤਾਂ ਦੇ ਮੁਕਾਬਲੇ ਵਧੇਰੇ ਮਰਦ ਇਸ ਨਿਯਮ ਦੀ ਉਲੰਘਣਾ ਕਰ ਰਹੇ ਸਨ।”

ਗ੍ਰਾਵਰਟ ਕਹਿੰਦੇ ਹਨ, "ਇਹ ਮੈਨੂੰ ਲੱਗਦਾ ਹੈ ਕਿ ਔਰਤਾਂ ਨਾਲੋਂ ਵਧੇਰੇ ਆਦਮੀ ਗਲਤ ਰਸਤੇ ''ਤੇ ਚਲਦੇ ਹਨ।"

ਹੋਰ ਮਹਾਂਮਾਰੀਆਂ ਦੌਰਾਨ ਅਜਿਹਾ ਲਿੰਗ ਆਧਾਰਿਤ ਫ਼ਰਕ ਹੋਰ ਦੇਸਾਂ ਵਿੱਚ ਵੀ ਦੇਖਿਆ ਗਿਆ ਹੈ।

ਉਦਾਹਰਣ ਦੇ ਲਈ, ਮੈਕਸੀਕੋ ਸਿਟੀ ਵਿੱਚ 2009 ਦੇ ਸਵਾਈਨ ਫਲੂ ਦੇ ਪ੍ਰਕੋਪ ਦੌਰਾਨ ਯਾਤਰੀਆਂ ਦੇ ਵਤੀਰੇ ਦਾ ਅਧਿਐਨ ਕੀਤਾ ਗਿਆ - ਜਿਸ ਵਿੱਚ ਤਕਰੀਬਨ 400 ਵਿਅਕਤੀਆਂ ਦੀ ਮੌਤ ਹੋ ਗਈ ਸੀ- ਉਹ ਅਧਿਐਨ ਦਰਸਾਉਂਦਾ ਹੈ ਕਿ ਮਰਦਾਂ ਨਾਲੋਂ ਔਰਤਾਂ ਦਾ ਜ਼ਿਆਦਾ ਅਨੁਪਾਤ ਰੋਜ਼ਾਨਾ ਦੇ ਅਧਾਰ ''ਤੇ ਚਿਹਰੇ ਦੇ ਮਾਸਕ ਪਹਿਨੇ ਵੇਖਿਆ ਜਾਂਦਾ ਸੀ।

1918 ਦੇ ਫਲੂ ਮਹਾਂਮਾਰੀ ਦੌਰਾਨ, ਜਿਸ ਨਾਲ ਲੱਖਾਂ ਹੀ ਲੋਕਾਂ ਦੀ ਮੌਤ ਹੋ ਗਈ ਸੀ, ਉਸ ਵੇਲੇ ਮਾਸਕ ਪਾਉਣ ਦੀਆਂ ਵਧੇਰੇ ਮੁਹਿੰਮਾਂ ਮਰਦਾਂ ਵੱਲ ਕੇਂਦਰਿਤ ਸਨ।

ਪਰ ਕੀ ਆਦਮੀ ਸੱਚਮੁੱਚ ਵਧੇਰੇ ਲਾਪਰਵਾਹ ਹਨ?

ਕ੍ਰਿਸਟੀਨਾ ਗ੍ਰਾਵਰਟ ਕਹਿੰਦੇ ਹਨ ਕਿ ਅਸਲ ਜ਼ਿੰਦਗੀ ਵੀ ਇਸ ਧਾਰਨਾ ਨੂੰ ਸਮਰਥਨ ਦੇਣ ਲਈ ਸਬੂਤ ਪ੍ਰਦਾਨ ਕਰਦੀ ਪ੍ਰਤੀਤ ਹੁੰਦੀ ਹੈ।

ਕਾਰ ਬੀਮਾ ਕੰਪਨੀਆਂ ਨੇ ਇਤਿਹਾਸਕ ਤੌਰ ''ਤੇ ਔਰਤਾਂ ਨੂੰ ਘੱਟ ਪ੍ਰੀਮੀਅਮਜ਼ ਚਾਰਜ ਕੀਤਾ ਹੈ, ਕਿਉਂਕਿ ਵਧੇਰੇ ਪੁਰਸ਼ ਦੁਨੀਆਂ ਭਰ ਦੇ ਸੜਕ ਟ੍ਰੈਫਿਕ ਹਾਦਸਿਆਂ ਦੇ ਪਿੱਛੇ ਹੁੰਦੇ ਹਨ - ਹਾਲਾਂਕਿ ਇਹ ਵੀ ਹੈ ਕਿ ਵਿਸ਼ਵ ਵਿੱਚ ਔਰਤ ਡਰਾਈਵਰਾਂ ਨਾਲੋਂ ਵਧੇਰੇ ਮਰਦ ਹਨ।

ਇਥੋਂ ਤੱਕ ਕਿ ਲੰਡਨ-ਅਧਾਰਿਤ ਖੋਜਕਰਤਾ ਵਲੇਰੀਓ ਕੈਪਰੈਰੋ ਵੀ ਮੰਨਦੇ ਹਨ ਕਿ ਉਹ ਫੇਸ ਮਾਸਕ ਪਹਿਨਣ ਵਿਚ ਢਿੱਲੇ ਰਹੇ ਹਨ।

"ਮੈਂ ਸਿਰਫ ਮਾਸਕ ਉਦੋਂ ਪਹਿਨਣਾ ਸ਼ੁਰੂ ਕੀਤਾ ਸੀ ਜਦੋਂ ਕੁਝ ਮਹੀਨੇ ਪਹਿਲਾਂ ਮੈਂ ਇਟਲੀ ਦੀ ਯਾਤਰਾ ''ਤੇ ਗਿਆ ਸੀ, ਜਿੱਥੇ ਕਈ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਫੇਸ ਮਾਸਕ ਦੀ ਵਰਤੋਂ ਲਾਜ਼ਮੀ ਹੈ।"

ਮਾਸਕ ਪਹਿਨੀ ਹੋਈ ਔਰਤ
Getty Images

"ਮੈਂ ਬਹੁਤ ਸਾਵਧਾਨ ਸੀ ਅਤੇ ਸਮਾਜਕ ਦੂਰੀ ਦਾ ਧਿਆਨ ਵੀ ਰੱਖ ਰਿਹਾ ਸੀ। ਇਸਨੇ ਮੈਨੂੰ ਆਪਣੇ ਆਪ ਨੂੰ ਇਹ ਸਾਬਤ ਕਰਨ ਵਿੱਚ ਸਹਾਇਤਾ ਕੀਤੀ ਕਿ ਮੈਂ ਮਾਸਕ ਕਿਉਂ ਨਹੀਂ ਪਾਇਆ ਹੋਇਆ ਸੀ।"

ਕਪਾਰੋ ਹੁਣ ਮੰਨਦੇ ਹਨ ਕਿ ਮਾਸਕ ਲਾਜ਼ਮੀ ਬਣਾਉਣ ਨਾਲ ਵਧੇਰੇ ਆਦਮੀ ਜਨਤਕ ਸਿਹਤ ਦੀ ਸਲਾਹ ਦੀ ਪਾਲਣਾ ਕਰਨਗੇ।

"ਅਧਿਐਨਾਂ ਨੇ ਦਿਖਾਇਆ ਹੈ ਕਿ ਲਿੰਗ ਫਰਕ ਉਨ੍ਹਾਂ ਥਾਵਾਂ ਤੇ ਲਗਭਗ ਗਾਇਬ ਹੋ ਜਾਂਦਾ ਹੈ ਜਿੱਥੇ ਚਿਹਰੇ ਨੂੰ ਢੱਕਣਾ ਲਾਜ਼ਮੀ ਹੁੰਦਾ ਹੈ।"

ਮਾਹਰ ਕਹਿੰਦੇ ਹਨ, "ਅਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਕਿ ਮਰਦ ਔਸਤਨ ਘੱਟ ਪਰਉਪਕਾਰੀ ਅਤੇ ਵਧੇਰੇ ਸੁਆਰਥੀ ਹੁੰਦੇ ਹਨ ਅਤੇ ਆਪਣੀ ਰੱਖਿਆ ਕਰਨ ''ਤੇ ਵਧੇਰੇ ਧਿਆਨ ਦਿੰਦੇ ਹਨ।"

ਇੱਕ ਖੁਸ਼ਹਾਲ ਅੰਤ

ਪਰ ਇਸ ਗੱਲ ਦਾ ਵੀ ਸਬੂਤ ਹੈ ਕਿ ਪਾਟਨਰ ਦਾ ਦਬਾਅ ਵੀ ਅਜਿਹੇ ਹਾਲਾਤਾਂ ਵਿਚ ਕੰਮ ਕਰ ਸਕਦਾ ਹੈ - ਜਿਵੇਂ ਕਿ ਐਡੁਆਰਡੋ ਅਤੇ ਮੋਨਿਕਾ ਦੀ ਕਹਾਣੀ ਦਰਸਾਉਂਦੀ ਹੈ।

ਬਾਅਦ ਵਿਚ, ਆਪਣੇ ਪਤੀ ਵਿਚ ਮੋਨਿਕਾ ਨੂੰ ਇਕ ਵੱਡੀ ਤਬਦੀਲੀ ਨਜ਼ਰ ਆਈ ਅਤੇ ਲੜਾਈ ਦਾ ਇੱਕ ਖੁਸ਼ਹਾਲ ਅੰਤ ਹੋਇਆ। ਐਡੁਆਰਡੋ ਹੁਣ ਪਿਛਲੇ ਕੁਝ ਸਮੇਂ ਤੋਂ ਮਾਸਕ ਪਾ ਰਿਹਾ ਹੈ।

ਉਹ ਕਹਿੰਦੀ ਹੈ, "ਮੈਂ ਅਜੇ ਵੀ ਜਾਣਦੀ ਹਾਂ ਕਿ ਮੇਰਾ ਪਤੀ ਇਹ ਮੰਨਦਾ ਹੈ ਕਿ ਉਸ ਵਰਗਾ ਇੱਕ ਸਿਹਤਮੰਦ ਮਰਦ ਬਿਮਾਰ ਨਹੀਂ ਹੋਵੇਗਾ।"

“ਪਰ ਉਹ ਹੁਣ ਕਾਫ਼ੀ ਸੁਚੇਤ ਹੈ ਕਿ ਉਸ ਦੇ ਮਾਸਕ ਪਾਉਣ ਨਾਲ ਉਸ ਦਾ ਪਰਿਵਾਰ ਸੁਰੱਖਿਅਤ ਰਹੇਗਾ।”

(ਜਿਨ੍ਹਾਂ ਲੋਕਾਂ ਦਾ ਇੰਟਰਵਿਊ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂ ਬਦਲ ਦਿੱਤੇ ਗਏ ਹਨ।)

ਕੋਰੋਨਾਵਾਇਰਸ
BBC

ਕੋਰੋਨਾਵਾਇਰਸ
BBC
ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=2s

https://www.youtube.com/watch?v=jIEtr2qZjY4

https://www.youtube.com/watch?v=gX853LXEeKY&t=2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''132d4220-f1b7-45ac-896d-ce6722601f0a'',''assetType'': ''STY'',''pageCounter'': ''punjabi.international.story.53388323.page'',''title'': ''ਕੋਰੋਨਾਵਾਇਰਸ: ਬੰਦੇ ਵੱਧ ਮਰ ਰਹੇ ਹਨ ਪਰ ਉਹ ਮਾਸਕ ਪਾਉਣ ਤੋਂ ਇਨਕਾਰੀ ਕਿਉਂ ਹਨ'',''author'': '' ਫਰਨੈਂਡੋ ਡੁਆਰਟੇ'',''published'': ''2020-07-15T06:34:58Z'',''updated'': ''2020-07-15T06:34:58Z''});s_bbcws(''track'',''pageView'');

Related News