US Visa : ਅਮਰੀਕਾ ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਫੈਸਲੇ ਤੋਂ ਟਰੰਪ ਦਾ ਯੂ ਟਰਨ

Wednesday, Jul 15, 2020 - 08:35 AM (IST)

ਸਰਕਾਰ ਦੇ ਇਸ ਫੈਸਲੇ ਖਿਲਾਫ਼ ਮੈਸਾਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਅਤੇ ਹਾਰਵਰਡ ਯੂਨੀਵਰਸਿਟੀ ਕੋਰਟ ਚਲੇ ਗਏ ਸਨ
Getty Images
ਸਰਕਾਰ ਦੇ ਫੈਸਲੇ ਖਿਲਾਫ਼ ਮੈਸਾਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਅਤੇ ਹਾਰਵਰਡ ਯੂਨੀਵਰਸਿਟੀ ਕੋਰਟ ਚਲੇ ਗਏ ਸਨ

ਅਮਰੀਕਾ ਨੇ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦੇ ਆਪਣੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ, ਜਿਨ੍ਹਾਂ ਦੀਆਂ ਕਲਾਸਾਂ ਪੂਰੀ ਤਰ੍ਹਾਂ ਆੱਨਲਾਈਨ ਚੱਲ ਰਹੀਆਂ ਹਨ।

ਪਿਛਲੇ ਹਫ਼ਤੇ, ਟਰੰਪ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਸੀ ਕਿ ਉਹ ਸਾਰੇ ਵਿਦਿਆਰਥੀ, ਜਿਨ੍ਹਾਂ ਦੇ ਸਿਲੇਬਸ ਦੀਆਂ ਕਲਾਸਾਂ ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਆਨਲਾਈਨ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਨੂੰ ਅਮਰੀਕਾ ਤੋਂ ਆਪਣੇ-ਆਪਣੇ ਮੁਲਕਾਂ ''ਚ ਵਾਪਸ ਭੇਜ ਦਿੱਤਾ ਜਾਵੇਗਾ।

ਹੁਣ ਟਰੰਪ ਪ੍ਰਸ਼ਾਸਨ ਆਪਣੇ ਫੈਸਲੇ ਤੋਂ ਪਲਟ ਗਿਆ ਹੈ।

Click here to see the BBC interactive

ਸਰਕਾਰ ਦੇ ਇਸ ਫੈਸਲੇ ਖਿਲਾਫ਼ ਮੈਸਾਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਅਤੇ ਹਾਰਵਰਡ ਯੂਨੀਵਰਸਿਟੀ ਕੋਰਟ ਚਲੇ ਗਏ ਸਨ।

ਮੈਸਾਚਿਉਸੇਟਸ ਦੇ ਜ਼ਿਲ੍ਹਾ ਜੱਜ ਐਲੀਸਨ ਬਰੋ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਦਰਮਿਆਨ ਇਸ ਮਾਮਲੇ ''ਚ ਸਮਝੌਤਾ ਹੋ ਗਿਆ ਹੈ।

ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਇਸ ਸਮਝੌਤੇ ਦੇ ਤਹਿਤ ਮਾਰਚ ਵਿਚ ਲਾਗੂ ਕੀਤੀ ਗਈ ਨੀਤੀ ਨੂੰ ਫਿਰ ਤੋਂ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਕਾਨੂੰਨੀ ਤੌਰ ''ਤੇ ਆਨਲਾਈਨ ਕਲਾਸ ਲੈਣ ਦੇ ਬਾਵਜੂਦ ਵੀ ਵਿਦਿਆਰਥੀ ਵੀਜ਼ਾ ''ਤੇ ਅਮਰੀਕਾ ਵਿਚ ਰਹਿ ਸਕਦੇ ਹਨ।

ਹਰ ਸਾਲ, ਲੱਖਾਂ ਵਿਦੇਸ਼ੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਆਉਂਦੇ ਹਨ ਅਤੇ ਉਹ ਅਮਰੀਕਾ ਵਿੱਚ ਕਮਾਈ ਦਾ ਇੱਕ ਵੱਡਾ ਸਾਧਨ ਹਨ।

ਹਾਰਵਰਡ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਕੋਰੋਨਾ ਦੀ ਲਾਗ ਦੀਆਂ ਚਿੰਤਾਵਾਂ ਦੇ ਕਾਰਨ ਕਲਾਸਾਂ ਆਨਲਾਈਨ ਆਯੋਜਿਤ ਕੀਤੀਆਂ ਜਾਣਗੀਆਂ। ਅਮਰੀਕਾ ਦੇ ਕਈ ਹੋਰ ਅਦਾਰਿਆਂ ਦੀ ਤਰ੍ਹਾਂ, ਐਮਆਈਟੀ ਨੇ ਵੀ ਕਿਹਾ ਸੀ ਕਿ ਵਰਚੁਅਲ ਕਲਾਸਾਂ ਹੀ ਚੱਲਣਗੀਆਂ।

ਕੋਰੋਨਾਵਾਇਰਸ
BBC

ਹਰ ਸਾਲ, ਲੱਖਾਂ ਵਿਦੇਸ਼ੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਆਉਂਦੇ ਹਨ ਅਤੇ ਉਹ ਅਮਰੀਕਾ ਵਿੱਚ ਕਮਾਈ ਦਾ ਇੱਕ ਵੱਡਾ ਸਾਧਨ ਹਨ
Getty Images
ਹਰ ਸਾਲ, ਲੱਖਾਂ ਵਿਦੇਸ਼ੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਆਉਂਦੇ ਹਨ ਅਤੇ ਉਹ ਅਮਰੀਕਾ ਵਿੱਚ ਕਮਾਈ ਦਾ ਇੱਕ ਵੱਡਾ ਸਾਧਨ ਹਨ

ਕੀ ਸੀ ਟਰੰਪ ਦਾ ਐਲਾਨ ?

ਪਿਛਲੇ ਹਫਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਉਹ ਅਮਰੀਕਾ ਵਿਚ ਉਦੋ ਹੀ ਰਹਿ ਸਕਦੇ ਹਨ, ਜਦੋਂ ਉਹ ਕਲਾਸ ਲ਼ਈ ਯੂਨੀਵਰਸਿਟੀ ਜਾਂਦੇ ਹਨ।

ਜਦੋਂ ਮਾਰਚ ਵਿਚ ਕੋਰੋਨਾ ਦੀ ਲਾਗ ਵੱਧ ਗਈ, ਤਾਂ ਬਹੁਤ ਸਾਰੇ ਵਿਦਿਆਰਥੀ ਆਪਣੇ ਦੇਸ਼ ਵਾਪਸ ਪਰਤ ਆਏ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਦੀਆਂ ਕਲਾਸਾਂ ਹੁਣ ਆਨ ਲਾਈਨ ਚੱਲ ਰਹੀਆਂ ਹਨ।

https://www.youtube.com/watch?v=fkkPdVl48Sc

ਅਮਰੀਕਾ ਦੇ ਓਵਰਸੀਜ਼ ਐਂਡ ਕਸਟਮਜ਼ (ਆਈਸੀਈ) ਦੇ ਡਾਇਰੈਕਟੋਰੇਟ ਨੇ ਕਿਹਾ ਸੀ ਕਿ ਜੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਸਕਦਾ ਹੈ।

ਆਈਸੀਈ ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਚਲਾਉਂਦਾ ਹੈ। ਆਈਸੀਈ ਨੇ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਰਹਿ ਕੇ ਸਿਲੇਬਸ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਸੀ।

ਪਰ ਬਾਅਦ ਵਿਚ ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਸਿਰਫ ਉਹ ਵਿਦਿਆਰਥੀ ਜੋ ਆੱਨਲਾਈਨ ਪੜ੍ਹ ਰਹੇ ਹਨ, ਨੂੰ ਆਪਣੇ ਮੁਲਕਾਂ ਵਿਚ ਵਾਪਸ ਜਾਣਾ ਪਵੇਗਾ।

ਅਮਰੀਕਾ
Getty Images
ਹਾਰਵਰਡ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਕੋਰੋਨਾ ਦੀ ਲਾਗ ਦੀਆਂ ਚਿੰਤਾਵਾਂ ਦੇ ਕਾਰਨ ਕਲਾਸਾਂ ਆਨਲਾਈਨ ਆਯੋਜਿਤ ਕੀਤੀਆਂ ਜਾਣਗੀਆਂ। ਅਮਰੀਕਾ ਦੇ ਕਈ ਹੋਰ ਅਦਾਰਿਆਂ ਦੀ ਤਰ੍ਹਾਂ, ਐਮਆਈਟੀ ਨੇ ਵੀ ਕਿਹਾ ਸੀ ਕਿ ਵਰਚੁਅਲ ਕਲਾਸਾਂ ਹੀ ਚੱਲਣਗੀਆਂ।

ਸੰਸਥਾਵਾਂ ਦੀ ਕੀ ਪ੍ਰਤੀਕਿਰਿਆ ਸੀ

ਸਰਕਾਰ ਦੇ ਫੈਸਲੇ ਤੋਂ ਦੋ ਦਿਨ ਬਾਅਦ, ਹਾਰਵਰਡ ਅਤੇ ਐਮਆਈਟੀ ਨੇ ਇਸ ਹੁਕਮ ਦੇ ਵਿਰੁੱਧ ਕਈ ਕੇਸ ਦਾਇਰ ਕੀਤੇ ਸਨ। ਸੰਸਥਾਵਾਂ ਨੇ ਇਸ ਨੂੰ ਇਕਪਾਸੜ ਅਤੇ ਸ਼ਕਤੀ ਦੀ ਦੁਰਵਰਤੋਂ ਕਰਾਰ ਦਿੱਤਾ ਸੀ। ਦਰਜਨਾਂ ਹੋਰ ਸੰਸਥਾਵਾਂ ਨੇ ਅਦਾਲਤ ਦੀ ਕਾਰਵਾਈ ਦਾ ਸਮਰਥਨ ਕੀਤਾ ਸੀ।

ਰਾਸ਼ਟਰਪਤੀ ਟਰੰਪ ਚਾਹੁੰਦੇ ਹਨ ਕਿ ਸਕੂਲ ਅਤੇ ਕਾਲਜ ਨਵੇਂ ਵਿਦਿਅਕ ਸੈਸ਼ਨ ਵਿੱਚ ਖੁੱਲ੍ਹਣ। ਉਹ ਇਸ ਨੂੰ ਦੁਬਾਰਾ ਆਰਥਿਕਤਾ ਦੇ ਮੁੜ ਤੋਂ ਖੁੱਲਣ ਵਜੋਂ ਦੇਖ ਰਹੇ ਸਨ।

ਕੋਰੋਨਾ ਵਾਇਰਸ ਨੇ ਆਉਣ ਵਾਲੀਆਂ ਚੋਣਾਂ ਵਿੱਚ ਅਮਰੀਕੀ ਅਰਥਚਾਰੇ ਅਤੇ ਰਾਸ਼ਟਰਪਤੀ ਦੇ ਅਹੁਦੇ ਲ਼ਈ ਟਰੰਪ ਦੇ ਦਾਅਵੇਦਾਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ।

ਟਰੰਪ ਨੂੰ ਲੱਗਦਾ ਹੈ ਕਿ ਜੇ ਆਰਥਿਕਤਾ ਮੁੜ ਲੀਹ ''ਤੇ ਆ ਜਾਂਦੀ ਹੈ, ਤਾਂ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ।

ਇਸ ਆਰਡਰ ਦਾ ਅਸਰ ਐਫ -1 ਅਤੇ ਐਮ -1 ਵੀਜ਼ਾ ਰੱਖਣ ਵਾਲੇ ਵਿਦਿਆਰਥੀਆਂ ਉੱਤੇ ਪਿਆ , ਜੋ ਅਕਾਦਮਿਕ ਜਾਂ ਸਿਖਲਾਈ ਦੀਆਂ ਕਲਾਸਾਂ ਲੈਣ ਲਈ ਅਮਰੀਕਾ ਆਉਂਦੇ ਹਨ।

ਸਾਲ 2019 ਵਿੱਚ, ਯੂਐਸ ਦੇ ਗ੍ਰਹਿ ਮੰਤਰਾਲੇ ਨੇ 388839 ਐਫ ਵੀਜ਼ਾ ਅਤੇ 9518 ਐਮ ਵੀਜ਼ਾ ਜਾਰੀ ਕੀਤੇ।

ਯੂ.ਐੱਸ ਦੇ ਵਣਜ ਵਿਭਾਗ ਦੇ ਅਨੁਸਾਰ, ਸਾਲ 2018 ਵਿੱਚ, ਅਮਰੀਕੀ ਆਰਥਿਕਤਾ ਨੂੰ ਵਿਦੇਸ਼ੀ ਵਿਦਿਆਰਥੀਆਂ ਤੋਂ 45 ਬਿਲੀਅਨ ਪ੍ਰਾਪਤ ਹੋਏ ਸਨ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=gX853LXEeKY

https://www.youtube.com/watch?v=9CQckyVWLlQ

https://www.youtube.com/watch?v=pC1RZbgce1Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''13a7f132-c479-49e8-83f0-44ad66720273'',''assetType'': ''STY'',''pageCounter'': ''punjabi.international.story.53413275.page'',''title'': ''US Visa : ਅਮਰੀਕਾ ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਫੈਸਲੇ ਤੋਂ ਟਰੰਪ ਦਾ ਯੂ ਟਰਨ'',''published'': ''2020-07-15T03:03:24Z'',''updated'': ''2020-07-15T03:03:24Z''});s_bbcws(''track'',''pageView'');

Related News