ਕੋਰੋਨਾਵਾਇਰਸ ਬਾਰੇ ਹੁਣ ਤੱਕ ਦੀ ਜਾਣਕਾਰੀ ''''ਤੇ ਸਵਾਲ ਖੜ੍ਹੇ ਕਰਨ ਵਾਲੀ ਖੋਜ

07/15/2020 8:05:39 AM

ਕੋਰੋਨਾਵਾਇਰਸ
iStock

ਨਵੀਂ ਖੋਜ ਨਾਲ ਸਾਹਮਣੇ ਆਈ ਇਹ ਅਜਿਹੀ ਜਾਣਕਾਰੀ ਹੈ, ਜਿਸ ਨੇ ਹੁਣ ਤੱਕ ਕੋਰੋਨਾਵਾਇਰਸ ਬਾਰੇ ਬਣੀ ਸਮਝ ਅੱਗੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਜਿਸ ਨਾਲ ਕੋਰੋਨਾਵਾਇਰਸ ਬਾਰੇ ਸਾਡੀ ਹੁਣ ਤੱਕ ਦੀ ਜਾਣਕਾਰੀ ਦੀ ਬੁਨਿਆਦ ਹਿਲਾ ਦਿੱਤੀ ਹੈ।

ਬ੍ਰਾਜ਼ੀਲ ਸਮੇਤ ਚਾਰ ਦੇਸ਼ਾਂ ਦੇ ਸਾਇੰਸਦਾਨਾਂ ਨੇ ਚੀਨ ਦੇ ਵੂਹਾਨ ਵਿੱਚ ਕੋਰੋਨਾਵਾਇਰਸ ਮਹਾਮਾਰੀ ਸ਼ੁਰੂ ਤੋਂ ਕਈ ਹਫ਼ਤੇ ਜਾਂ ਮਹੀਨੇ ਪਹਿਲਾਂ ਲਏ ਗਏ ਸੀਵਰ ਦੇ ਪਾਣੀਆਂ ਦੇ ਨਮੂਨਿਆਂ ਵਿੱਚ ਕੋਰੋਨਾਵਾਇਰਸ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ।

ਇਸ ਤੋਂ ਪਹਿਲਾਂ ਇਹੀ ਕਿਹਾ, ਮੰਨਿਆ ਜਾ ਰਿਹਾ ਸੀ ਕਿ ਕੋਰੋਨਾਵਾਇਰਸ ਚੀਨ ਦੇ ਵੂਹਾਨ ਸ਼ਹਿਰ ਵਿੱਚ ਹੀ ਪਹਿਲੀ ਵਾਰ ਸਾਹਮਣੇ ਆਇਆ। ਜਿਸ ਕਾਰਨ ਇੱਥੋਂ ਹੀ ਮੌਜੂਦਾ ਮਹਾਮਾਰੀ ਦੇ ਸ਼ੁਰੂਆਤ ਹੋਈ ਮੰਨੀ ਜਾ ਰਹੀ ਸੀ।

ਤੁਹਾਡੇ ਆਪਣੇ ਜ਼ਿਲ੍ਹੇ ਵਿੱਚ ਕਿੰਨੇ ਕੇਸ ਹਨ, ਸਰਚ ਕਰੋ ਤੇ ਜਾਣੋ

Click here to see the BBC interactive

ਇਸ ਖੋਜ ਨੇ ਤਰਥੱਲੀ ਮਚਾ ਦਿੱਤੀ ਹੈ। ਸਾਇੰਦਦਾਨ ਇਸ ਦਿਸ਼ਾ ਵਿੱਚ ਤਿੰਨ ਨੁਕਤਿਆਂ ਉੱਤੇ ਵਿਚਾਰ ਕਰ ਰਹੇ ਹਨ:

ਨਜ਼ਰਸਾਨੀ: ਸੀਵਰ ਦੇ ਪਾਣੀ ਦੀ ਜਾਂਚ ਕੋਵਿਡ-19 ਦੇ ਫੈਲਾਅ ਉੱਪਰ ਨਿਗ੍ਹਾ ਰੱਖਣ ਦਾ ਇੱਕ ਕਿਫ਼ਾਇਤੀ ਅਤੇ ਕਾਰਗਰ ਔਜਾਰ ਸਾਬਤ ਹੋ ਸਕਦਾ ਹੈ। ਘੱਟੋ-ਘੱਟ 15 ਦੇਸ਼ਾਂ ਵਿੱਚ ਕੋਰੋਨਾਵਇਰਸ ਖ਼ਿਲਾਫ਼ ਇਹ ਪੈਂਤੜਾ ਵਰਤਿਆ ਜਾ ਰਿਹਾ ਜਾਂ ਵਰਤਣ ਬਾਰੇ ਵਿਚਾਰ ਹੋ ਰਿਹਾ ਹੈ।

ਸਿਹਤ ਨੂੰ ਸੰਭਾਵੀ ਖ਼ਤਰੇ: ਸੀਵਰ ਵਾਲੇ ਪਾਣੀ ਵਿੱਚ ਵਾਇਰਸ ਦੇ ਜਨੈਟਿਕ (ਗੁਣਸੂਤਰ) ਮਾਦੇ ਦੀ ਮੌਜੂਦਗੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸੀਵਰ ਦਾ ਪਾਣੀ ਲਾਗ ਦੇ ਜ਼ਰੀਆ ਜਾਂ ਰਾਹ ਹੋ ਸਕਦਾ ਹੈ।

ਮਹਾਮਾਰੀ ਦਾ ਉਦੈ: ਸੰਭਵ ਹੈ ਕਿ ਵਾਇਰਸ ਵੂਹਾਨ ਵਿੱਚ ਸਾਹਮਣੇ ਆਉਣ ਤੋਂ ਕਾਫ਼ੀ ਪਹਿਲਾਂ ਫੈਲ ਚੁੱਕਿਆ ਹੋਵੇ।

ਤੀਜੇ ਨੁਕਤੇ ਦੇ ਸੰਬੰਧ ਵਿੱਚ ਸਭ ਤੋਂ ਵੱਧ ਧਿਆਨ ਖਿੱਚਣ ਵਾਲਾ ਅਧਿਐਨ ਸਪੇਨ ਦੀ ਯੂਨੀਵਰਸਿਟੀ ਆਫ਼ ਬਾਰਸੀਲੋਨਾ ਦੇ ਵਿਗਿਆਨੀਆਂ ਦਾ ਹੈ।

ਕੋਰੋਨਾਵਾਇਰਸ
BBC

ਉਨ੍ਹਾਂ ਮੁਤਾਬਕ ਕੋਰੋਨਾਵਾਇਰਸ ਦੀ ਮੌਜੂਦਗੀ 15 ਜਨਵਰੀ, 2020 ਨੂੰ ਲਏ ਗਏ ਨਮੂਨਿਆਂ ਵਿੱਚ ਦੇਖੀ ਗਈ ਹੈ। ਜੋ ਕਿ ਸਪੇਨ ਵਿੱਚ ਕੋਰੋਨਾਵਇਰਸ ਦਾ ਸਰਕਾਰੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ 41 ਦਿਨ ਪਹਿਲਾਂ ਲਏ ਗਏ ਸਨ।

ਉਸ ਤੋਂ ਵੀ ਪਹਿਲਾਂ ਇਹ ਮੌਜੂਦਗੀ 12 ਮਾਰਚ, 2019 ਦੇ ਸੈਂਪਲ ਵਿੱਚ ਵੀ ਦੇਖੀ ਗਈ ਹੈ, ਭਾਵ ਚੀਨ ਵਿੱਚ ਬੀਮਾਰੀ ਫੁੱਟਣ ਤੋਂ ਨੌਂ ਮਹੀਨੇ ਪਹਿਲਾਂ।

ਖੋਜ ਇਹ ਦੀ ਦਾਅਵਾ ਕਰਦੀ ਹੈ ਕਿ ਕੋਰੋਨਾਵਇਰਸ ਲੈਬ ਵਿੱਚ ਤਿਆਰ ਕੀਤਾ ਗਿਆ ਵਾਇਰਸ ਨਹੀਂ ਹੈ। ਸਗੋਂ ਇੱਕ ਕੁਦਰਤੀ ਵਾਇਰਸ ਹੈ।

ਹੈਰਾਨੀ ਤਾਂ ਇਹ ਹੈ ਕਿ ਇੱਕ ਵਾਇਰਸ ਜੋ ਮਹਾਮਾਰੀ ਦਾ ਰੂਪ ਧਾਰਨ ਕਰਕੇ ਪੂਰੀ ਦੁਨੀਆਂ ਨੂੰ ਗੋਢਿਆਂ ''ਤੇ ਲਿਆ ਸਕਦਾ ਸੀ। ਉਹ ਇੰਨੀ ਦੇਰ ਤੱਕ ਜਦੋਂ ਤੱਕ ਕਿ ਵੂਹਾਨ ਵਿੱਚ ਫੁੱਟ ਨਹੀਂ ਪਿਆ ਬਿਨਾਂ ਕਿਸੇ ਦਾ ਧਿਆਨ ਖਿੱਚੇ ਬਸ ਫੈਲਦਾ ਰਿਹਾ?

ਸਾਇਸੰਦਾਨਾਂ ਦੇ ਤਿੰਨ ਅਨੁਮਾਨ

ਪਹਿਲਾ- ਹੋ ਸਕਦਾ ਹੈ ਸਾਹ ਦੀ ਦਿੱਕਤ ਵਾਲੇ ਸ਼ੁਰੂਆਤੀ ਮਰੀਜ਼ਾਂ ਦੀ ਜਾਂਚ ਮੁਕੰਮਲ ਨਾ ਹੋਈ ਹੋਵੇ ਜਾਂ ਜਾਂਚ ਮੂਲੋਂ ਹੀ ਗਲਤ ਹੋਈ ਹੋਵੇ। ਜਿਸ ਕਾਰਨ ਵਾਇਰਸ ਫੈਲਦਾ ਚਲਿਆ ਗਿਆ।

ਦੂਜਾ-ਵਾਇਰਸ ਇੰਨਾ ਨਹੀਂ ਸੀ ਫੈਲਿਆ ਕਿ ਮਹਾਮਾਰੀ ਦਾ ਰੂਪ ਧਾਰਨ ਕਰ ਸਕਦਾ।

ਇਸ ਵਿਸ਼ਲੇਸ਼ਣ ਵਿੱਚ ਦੋ ਦਿੱਕਤਾਂ ਹਨ- ਸਾਹ ਦੇ ਹੋਰ ਵਾਇਰਸਾਂ ਨਾਲ ਜੈਨੇਟਿਕ ਸਮਾਨਤਾ ਕਾਰਨ ਹੋ ਸਕਦਾ ਹੈ, ਵਾਇਰਸ ਫੜਿਆ ਨਾ ਗਿਆ ਹੋਵੇ। ਹੋ ਸਕਦਾ ਹੈ ਸ਼ੁਰੂਆਤੀ ਨਮੂਨੇ ਆਪਸ ਵਿੱਚ ਰਲ-ਮਿਲ ਗਏ ਹੋਣ ਅਤੇ ਨਤੀਜੇ ਗਲਤ ਆਏ ਹੋਣ।

ਆਖ਼ਰੀ- ਕੁਝ ਲੋਕ ਇਹ ਵੀ ਦਾਅਵਾ ਕਰ ਰਹੇ ਹਨ ਕਿ ਵਾਇਰਸ ਸਰਗਰਮ (ਐਕਟਿਵ) ਕੀਤੇ ਜਾਣ ਦੀ ਉਡੀਕ ਵਿੱਚ ਸੀ।

ਕੋਰੋਨਾਵਾਇਰਸ, ਮੀਟ
Getty Images
ਚੀਨ ਦੇ ਵੂਹਾਨ ਸ਼ਹਿਰ ਦੀ ਮਾਸ ਮਾਰਕੀਟ ਤੋਂ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਬਾਰੇ ਸਾਇੰਸਦਾਨ ਅਜੇ ਤੱਕ ਇਕਮਤ ਹਨ

ਔਕਸਫੋਰਡ ਯੂਨੀਵਰਿਸਟੀ ਦੇ ਮਹਾਮਾਰੀ ਵਿਗਿਆਨੀ ਡਾ਼ ਟੌਮ ਜੈਫ਼ਰਸਨ ਨੇ ਦਿ ਟੈਲੀਗ੍ਰਾਫ਼ ਅਖ਼ਬਾਰ ਨੂੰ ਦੱਸਿਆ ਕਿ ਇਸ ਗੱਲ ਦੇ ਸਬੂਤ ਵਧਦੇ ਜਾ ਰਹੇ ਹਨ ਕਿ SARS- CoV-2 ਏਸ਼ੀਆ ਵਿੱਚ ਸਾਹਮਣੇ ਆਉਣ ਤੋਂ ਪਹਿਲਾਂ ਹੀ ਕਾਫ਼ੀ ਫੈਲ ਚੁੱਕਿਆ ਸੀ।

ਬ੍ਰਾਜ਼ੀਲ ਦੀ ਸੁਸਾਇਟੀ ਔਫ਼ ਵਾਇਰੌਲੋਜੀ ਦੇ ਮੁਖੀ ਫਰਨਾਂਡੋ ਸਪਿਲਕੀ ਮੁਤਾਬਕ ਸਾਨੂੰ ਵਾਇਰਸ ਦੇ ਮਹੀਨਿਆਂ ਪੁਰਾਣੀ ਮੌਜੂਦਗੀ ਬਾਰੇ ਕੋਈ ਵੀ ਸਿੱਟਾ ਕੱਢਣ ਲਈ ਕਾਹਲੀ ਤੋਂ ਕੰਮ ਨਹੀਂ ਲੈਣਾ ਚਾਹੀਦਾ ਅਤੇ ਹੋਰ ਅਧਿਐਨਾਂ ਦੀ ਉਡੀਕ ਕਰਨੀ ਚਾਹੀਦੀ ਹੈ।

"SARS- CoV-2 ਦੇ ਜਿਸ ਤਰ੍ਹਾਂ ਦੇ ਗੰਭੀਰ ਅਤੇ ਜਾਨਲੇਵਾ ਕੇਸ ਸਾਹਮਣੇ ਆ ਰਹੇ ਹਨ, ਉਸ ਤੋਂ ਇਸ ਗੱਲ ਦੀ ਸੰਭਾਵਨਾ ਬਹੁਤ ਮੱਧਮ ਹੈ ਕਿ ਵਾਇਰਸ ਬਿਨਾਂ ਕਿਸੇ ਕਲੀਨੀਕਲ ਮਾਮਲੇ ਦੇ ਕਿਸੇ ਖੇਤਰ ਵਿੱਚ ਫੈਲੇਗਾ।"

ਬ੍ਰਾਜ਼ੀਲ ਵਿੱਚ ਕੀ ਮਿਲਿਆ ਹੈ?

ਬ੍ਰਾਜ਼ੀਲ ਦੀ ਫੈਡਰਲ ਯੂਨੀਵਰਸਿਟੀ ਆਫ਼ ਸੈਂਟਾ ਕੈਟਰੀਨੀ ਨੇ ਸੀਵਰ ਦੇ 30 ਅਕਤੂਬਰ, 2019 ਤੋਂ 4 ਮਾਰਚ, 2020 ਦੌਰਾਨ ਇਕੱਠੇ ਕੀਤੇ 200 ਐੱਮਐੱਲ ਜੰਮੇ ਹੋਏ ਸੈਂਪਲਾਂ ਦੀ ਜਾਂਚ ਕੀਤੀ। ਜੋਂ ਕਿ ਫਲੋਰੀਆਨੋਪੋਲਿਸ ਸ਼ਹਿਰ ਵਿੱਚੋਂ ਲਏ ਗਏ ਸਨ।

ਹਾਲੇ ਤੱਕ ਅਣਛਪੇ ਆਰਟੀਕਲ ਮੁਤਾਬਕ 27 ਨਵੰਬਰ ਦੇ ਸੈਂਪਲ ਵਿੱਚ ਵਾਇਰਸ ਦੇਖਿਆ ਗਿਆ। ਫਲੋਰੀਆਨੋਪੋਲਿਸ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਕੇਸ 12 ਮਾਰਚ ਨੂੰ ਦਰਜ ਕੀਤਾ ਗਿਆ ਸੀ।

ਕੋਰੋਨਾਵਾਇਰਸ, ਸੀਵਰ ਵਾਟਰ
Getty Images
ਵਾਇਰਸ ਨਵੰਬਰ ਮਹੀਨੇ ਵਿੱਚ ਫਲੋਰੀਆਨੋਪੋਲਿਸ ਦੇ ਸੀਵਰ ਦੇ ਪਾਣੀਆਂ ਵਿੱਚ ਕਿਵੇਂ ਪਹੁੰਚਿਆ ਇਸ ਬਾਰੇ ਅਧਿਐਨ ਦੀ ਲੋੜ ਹੈ

ਇਨ੍ਹਾਂ ਸੈਂਪਲਾਂ ਦੀ RT-PCR ਟੈਸਟ ਨਾਲ ਜਾਂਚ ਕੀਤੀ ਗਈ ਜੋ ਕਿ ਲਾਗ ਲੱਗਣ ਦੇ ਚੌਵੀ ਘੰਟਿਆਂ ਦੇ ਅੰਦਰ ਹੀ ਕੋਰੋਨਾਵਾਇਰਸ ਦੀ ਪਛਾਣ ਕਰ ਸਕਦਾ ਹੈ। ਇਹ ਬੁਨਿਆਦੀ ਤੌਰ ''ਤੇ ਵਾਇਰਸ ਦੇ ਜੈਨੇਟਿਕ ਮਾਦੇ - RNA ਨੂੰ DNA ਵਿੱਚ ਬਦਲ ਦਿੰਦਾ ਹੈ।

ਆਰਟੀਕਲ ਦੇ ਲੇਖਕਾਂ ਮੁਤਾਬਕ ਇਸ ਦਾ ਮਤਲਬ ਹੈ ਕਿ ਵਾਇਰਸ ਅਮਰੀਕੀ (ਉੱਤਰੀ, ਦੱਖਣੀ, ਲੈਟਿਨ) ਸਮਾਜ ਵਿੱਚ ਪਹਿਲਾ ਕੇਸ ਰਿਪੋਰਟ ਹੋਣ ਤੋਂ ਪਹਿਲਾਂ ਦਾ ਫੈਲ ਰਿਹਾ ਸੀ।"

ਰਿਸਰਚ ਦੀ ਲੀਡਰ ਜੀਸਲੈਨ ਫੌਂਗੈਖ਼ੋ ਦਾ ਕਹਿਣਾ ਹੈ ਕਿ ਵਾਇਰਸ ਦੀ ਮਹੀਨਿਆਂ ਪਹਿਲਾਂ ਮੌਜੂਦਗੀ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸ਼ਾਇਦ ਲੋਕ ਬੀਮਾਰ ਨਾ ਹੋਏ ਹੋਣ ਜਾਂ ਲੱਛਣਾਂ ਨੂੰ ਕਿਸੇ ਹੋਰ ਬੀਮਾਰੀ ਦੇ ਲੱਛਣ ਸਮਝ ਲਿਆ ਗਿਆ ਹੋਵੇ।

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਨਵੰਬਰ ਮਹੀਨੇ ਵਿੱਚ ਫਲੋਰੀਆਨੋਪੋਲਿਸ ਦੇ ਸੀਵਰ ਦੇ ਪਾਣੀਆਂ ਵਿੱਚ ਕਿਵੇਂ ਪਹੁੰਚਿਆ ਇਸ ਬਾਰੇ ਅਧਿਐਨ ਦੀ ਲੋੜ ਹੈ।

SARS-CoV-2 ਵਾਇਰਸ ਦੀ ਸ਼ੁਰੂਆਤ ਦੀ ਸਟੀਕ ਤਰੀਕ ਮਿੱਥਣ ਲਈ ਅਜਿਹੇ ਜਨੈਟਿਕ ਟੈਸਟ ਦੁਨੀਆਂ ਵਿੱਚ ਹੋਰ ਥਾਵਾਂ ''ਤੇ ਵੀ ਕੀਤੇ ਜਾ ਸਕਦੇ ਹਨ।

ਮਹਾਮਾਰੀ ਅਸਲ ਵਿੱਚ ਸ਼ੁਰੂ ਕਦੋਂ ਹੋਈ?

ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਕਿ ਅਸਲ ਵਿੱਚ SARS-CoV-2 ਵਾਇਰਸ ਨੇ ਮਨੁੱਖਾਂ ਨੂੰ ਆਪਣੀ ਲਾਗ ਕਦੋਂ ਲਾਉਣੀ ਸ਼ੁਰੂ ਕੀਤੀ।

ਫਿਰ ਵੀ ਸਾਇੰਸਦਾਨ ਇਸ ਬਾਰੇ ਇਕਮਤ ਹਨ ਕਿ ਵਾਇਰਸ ਵੂਹਾਨ ਸ਼ਹਿਰ ਦੀ ਉਸ ਮਾਰਕਿਟ ਵਿੱਚੋਂ ਹੀ ਫੁੱਟਿਆ ਜਿੱਥੇ ਜਿੰਦਾ ਅਤੇ ਮੁਰਦਾ ਵਣ-ਜੀਵਾਂ ਦਾ ਵਪਾਰ ਹੁੰਦਾ ਸੀ।

ਭਾਵੇਂ ਉਹ ਇਸ ਬਾਰੇ ਇੱਕ ਰਾਇ ਨਹੀਂ ਹੈ ਕਿ ਵਾਇਰਸ ਇੱਥੋਂ ਹੀ ਫੁੱਟਿਆ ਜਾਂ ਉਸ ਨੇ ਇਸ ਥਾਂ ਦੀ ਸਥਿਤੀ ਦਾ ਮਨੁੱਖ ਤੋਂ ਮਨੁੱਖ ਤੱਕ ਫੈਲਣ ਲਈ "ਲਾਭ ਲਿਆ"।

ਕੋਰੋਨਾਵਾਇਰਸ
BBC

ਹਾਂਗ-ਕਾਂਗ ਯੂਨੀਵਰਿਸਟੀ ਦੇ ਮਾਈਕ੍ਰੋਬਾਇਲੌਜਿਸਟ ਯੁਐਨ ਕਵੌਕ-ਯੁੰਗ ਮੁਤਾਬਕ ਵਾਇਰਸ ਉਨ੍ਹਾਂ ਮੰਡੀਆਂ ਵਿੱਚੋਂ ਆਇਆ ਜਿੱਥੇ ਵਣ ਜੀਵਾਂ ਦਾ ਵਾਪਰ ਹੁੰਦਾ ਹੈ।

ਕੋਵਿਡ-19 ਦਾ ਪਹਿਲਾ ਕੇਸ ਦੰਸੰਬਰ ਦੇ ਅਖ਼ੀਰ ਵਿੱਚ ਰਿਪੋਰਟ ਕੀਤਾ ਗਿਆ। ਜਦਕਿ ਵੂਹਾਨ ਦੇ ਡਾਕਟਰਾਂ ਦੇ The Lancet ਜਰਨਲ ਦੇ ਜਨਵਰੀ ਅੰਕ ਵਿੱਚ ਛਪੇ ਇੱਕ ਆਰਟੀਕਲ ਮੁਤਾਬਕ ਮਨੁੱਖ ਵਿੱਚ ਇਸ ਦਾ ਕੇਸ ਕਈ ਹਫ਼ਤੇ ਪਹਿਲਾਂ ਸਾਹਮਣੇ ਆ ਚੁੱਕਿਆ ਸੀ।

ਮਰੀਜ਼ ਇੱਕ ਬਜ਼ੁਰਗ ਸੀ, ਜਿਸ ਦਾ ਵੂਹਾਨ ਦੀ ਮਾਰਕਿਟ ਨਾਲ ਕੋਈ ਸੰਬੰਧ ਨਹੀਂ ਸੀ।

ਬ੍ਰਾਜ਼ੀਲ ਵਿੱਚ ਵੀ ਮਹਾਮਾਰੀ

ਬ੍ਰਾਜ਼ੀਲ ਵਿੱਚ ਵੀ ਮਹਾਮਾਰੀ ਦਾ ਕਾਲਕ੍ਰਮ ਬਦਲਿਆ ਹੈ।

ਬ੍ਰਾਜ਼ੀਲ ਵਿੱਚ ਪਹਿਲਾ ਕੇਸ ਇੱਕ ਸਾਓ ਪੋਲੋ ਦੇ ਇੱਕ 61 ਸਾਲਾ ਮਰੀਜ਼ ਦੇ ਰੂਪ ਵਿੱਚ 16 ਫਰਵਰੀ ਨੂੰ ਰਿਕਾਰਡ ਕੀਤਾ ਗਿਆ। ਜੋ ਕਿ ਇੱਕ ਕਾਰੋਬਾਰੀ ਸੀ ਅਤੇ ਇਟਲੀ ਤੋਂ ਪਰਤਿਆ ਸੀ। ਓਸਵਾਲਡੋ ਕਰੂਜ਼ ਫਾਉਂਡੇਸ਼ਨ (Fiocruz) ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਕਿ ਬ੍ਰਾਜ਼ੀਲ ਵਿੱਚ ਇਸ ਤੋਂ ਵੀ ਇੱਕ ਮਹੀਨਾ (19 ਤੋਂ 25 ਜਨਵਰੀ ਦੌਰਾਨ) ਪਹਿਲਾਂ ਘੱਟੋ-ਘੱਟ ਇੱਕ ਕੋਰੋਨਾਵਾਇਰਸ ਦਾ ਕੇਸ ਮੌਜੂਦ ਸੀ।

ਪਾਇਆ ਗਿਆ ਕਿ ਵਾਇਰਸ ਦੇਸ਼ ਵਿੱਚ ਸਰਕਾਰ ਦੇ ਦਾਅਵੇ ਤੋਂ ਵੀ ਇੱਕ ਮਹੀਨਾ ਪਹਿਲਾਂ ਦਾ ਫੈਲ ਰਿਹਾ ਸੀ।

ਇਸ ਨਤੀਜੇ ''ਤੇ ਪਹੁੰਚਣ ਲਈ Fiocruz ਦੇ ਸਾਇੰਸਦਾਨਾਂ ਦੇ ਦੋ ਤੱਤਾਂ ਦਾ ਸਹਾਰਾ ਲਿਆ ਹੈ- ਪੁਰਾਣੇ ਮਰੀਜ਼ਾਂ ਦੇ ਨਮੂਨਿਆਂ ਦੀ ਮੁੜ ਜਾਂਚ ਅਤੇ ਸਾਲ 2020 ਵਿੱਚ ਸਾਹਮਣੇ ਆਏ ਸਾਹ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਦੀ ਗਿਣਤੀ ਦੀ ਪਿਛਲੇ ਸਾਲਾਂ ਵਿੱਚ ਸਾਹਮਣੇ ਆਏ ਅਜਿਹੇ ਮਰੀਜ਼ਾਂ ਦੀ ਗਿਣਤੀ ਦੀ ਤੁਲਨਾ।

ਔਕਸਫੋਰਡ ਯੂਨੀਵਰਸਿਟੀ ਦੇ ਡਾ਼ ਥੌਮਸ ਜੈਫ਼ਰਸਨ ਨੇ ਦਿ ਟੈਲੀਗਰਾਫ਼ ਨੂੰ ਦੱਸਿਆ ਕਿ ਹੁਣ ਇਸ ਦੀ ਜਾਂਚ ਤਾਂ ਅਗਲੇਰੀ ਖੋਜ ਦਾ ਵਿਸ਼ਾ ਹੈ। ਤੁਸੀਂ ਲੋਕਾਂ ਨੂੰ ਇੱਕ-ਇੱਕ ਕਰ ਕੇ ਪੁੱਛਦੇ ਰਹੋ ਅਤੇ ਆਪਣੇ ਅਨੁਮਾਨਾਂ ਨੂੰ ਸੁਧਾਰਦੇ ਰਹੋ।

ਬ੍ਰਾਜ਼ੀਲ ਕੋਰੋਨਾਵਾਇਰਸ
Getty Images
ਕੋਰੋਨਾਵਾਇਰਸ ਨੂੰ ਸੀਵਰ ਦੇ ਪਾਣੀ ਤੋਂ ਫੈਲਣੋਂ ਰੋਕਣ ਲਈ ਕੋਈ ਸਿਫਾਰਿਸ਼ ਨਹੀਂ ਕੀਤੀ ਗਈ ਹੈ।

ਜਦ ਤੱਕ ਕਿ ਸਟੀਕ ਸਿਧਾਂਤ ਉੱਪਰ ਨਾ ਪਹੁੰਚ ਜਾਵੋਂ ਨਾ ਕਿ ਪਹਿਲਾਂ ਹੀ ਧਾਰਨਾ ਬਣਾ ਕੇ ਬੈਠ ਜਾਓ।

ਇਹੀ ਵਿਧੀ ਆਧੁਨਿਕ ਮਹਾਮਾਰੀ ਵਿਗਿਆਨ ਦੇ ਮਹਾਰਥੀਆਂ ਵਿੱਚੋਂ ਇੱਕ- ਮੰਨੇ ਜਾਂਦੇ ਡ਼ਾ ਜੌਹਨ ਸਨੋ (1813-1858) ਨੇ ਅਪਣਾਈ ਸੀ। ਉਨ੍ਹਾਂ ਨੇ ਲੰਡਨ ਵਿੱਚ ਦੋ ਦਹਾਕਿਆਂ ਤੋਂ ਹਜ਼ਾਰਾਂ ਜਾਨਾਂ ਲੈ ਰਹੀ ਕੌਲਰਾ (ਹੈਜ਼ਾ) ਬੀਮਾਰੀ ਉੱਤੇ ਰਿਸਰਚ ਕਰਨ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਕੌਲਰਾ ਬਾਰੇ ਪ੍ਰਚਲਿਚ ਧਾਰਨਾ ਕਿ ਇਸ ਦੀ "ਵਜ੍ਹਾ ਬੁੱਸੀ ਹੋਈ ਅਤੇ ਸੜਾਂਦ ਮਾਰਦੀ ਹਵਾ ਹੈ" ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਆਪਣੇ ਮਸ਼ਹੂਰ ਅਧਿਐਨ ਲਈ ਉਨ੍ਹਾਂ ਨੇ ਸ਼ਹਿਰ ਵਾਸੀਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਨਤੀਜਾ ਇਹ ਨਿਕਲਿਆ ਕਿ ਕੌਲਰਾ ਦਾ ਮੂਲ ਸਰੋਤ ਪਾਣੀ ਮਿਲਿਆ ਵਿਚ ਮਿਲਿਆ ਸੀਵਰ ਦਾ ਪ੍ਰਦੂਸ਼ਿਤ ਪਾਣੀ ਸੀ।

ਇਸ ਖੋਜ ਨੇ ਬੀਮਰੀਆਂ ਫੈਲਣ ਦੇ ਅਧਿਐਨ ਵਿੱਚ ਕ੍ਰਾਂਤੀ ਲੈ ਆਉਂਦੀ।

ਕੀ ਕਰੋਨਾਵਾਇਰਸ ਸੀਵਰ ਦੇ ਪਾਣੀ ਰਾਹੀਂ ਫੈਲ ਸਕਦਾ ਹੈ?

ਸੀਵਰ ਦੇ ਪਾਣੀ ਵਿੱਚ ਕੋਰੋਨਾਵਾਇਰਸ ਦਾ ਜੈਨੇਟਿਕ ਮਾਦਾ ਮਿਲਣ ਤੋਂ ਬਾਅਦ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸਾਲ 2003 ਵਿੱਚ ਜਦੋਂ ਇੱਕ ਹੋਰ ਕੋਰੋਨਾਵਇਰਸ ਨੇ ਕਹਿਰ ਢਾਹਿਆ ਹੋਇਆ ਸੀ ਤਾਂ ਹਾਂਗ-ਕਾਂਗ ਵਿੱਚ ਇੱਕ ਇਮਾਰਤੀ ਬਲਾਕ ਦੇ ਸੈਂਕੜੇ ਨਿਵਾਸੀਆਂ ਵਿੱਚ ਲਾਗ ਦਾ ਕਾਰਨ ਸੀਵਰ ਦੀ ਪਾਈਪ ਵਿੱਚੋਂ ਹੋ ਰਿਹਾ ਰਿਸਾਅ ਦੱਸਿਆ ਗਿਆ ਸੀ।

ਇਸ ਵਾਰ ਮਲ ਤੋਂ ਕੋਰੋਨਾਵਾਇਰਸ ਫੈਲਣ ਦੇ ਸਬੂਤ ਨਹੀਂ ਹਨ। ਅਧਿਕਾਰਤ ਤੌਰ ''ਤੇ ਵੀ ਹਾਲੇ ਤੱਕ ਕੋਰੋਨਾਵਾਇਰਸ ਨੂੰ ਸੀਵਰ ਦੇ ਪਾਣੀ ਤੋਂ ਫੈਲਣੋਂ ਰੋਕਣ ਲਈ ਕੋਈ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਅਜੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਵਾਇਰਸ ਸਾਹ ਰਾਹੀਂ ਫੈਲ ਰਿਹਾ ਹੈ।

ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਸੀਵਰ ਟਰੀਟਮੈਂਟ ਪਲਾਂਟ ਵਾਇਰਸ ਦੀ ਮੌਜੂਦਗੀ ਨੂੰ ਖ਼ਤਮ ਕਰ ਸਕਦੇ ਹਨ। ਜਦਕਿ ਮਹਾਮਾਰੀ ਦੇ ਦੌਰ ਵਿੱਚ ਤਾਂ ਸੀਵਰਾਂ ਵਿੱਚ ਵੱਡੀ ਮਾਤਰਾ ਵਿੱਚ ਬਿਨਾਂ ਕਿਸੇ ਢੁਕਵੇਂ ਟਰੀਟਮੈਂਟ ਦੇ ਹੀ ਪਾਣੀ ਸੀਵਰਾਂ ਵਿੱਚ ਛੱਡਿਆ ਜਾਵੇਗਾ।

ਕੋਰੋਨਾਵਾਇਰਸ, ਸੀਵਰ ਵਾਟਰ
Getty Images
ਕੁਝ ਅਧਿਐਨਾਂ ਮੁਤਾਬਕ ਵਾਇਰਸ ਲਾਗ ਲੱਗਣ ਤੋਂ ਇੱਕ ਹਫ਼ਤੇ ਬਾਅਦ ਮਰੀਜ਼ ਦੇ ਮਲ ਵਿੱਚ ਆ ਜਾਂਦਾ ਹੈ

ਬ੍ਰਾਜ਼ੀਲ ਵਿੱਚ ਸਾਲ 2018 ਦੇ ਡੈਟਾ ਦੇ ਵਿਸ਼ਲੇਸ਼ਣ ਮੁਤਾਬਕ ਸੀਵਰ ਦਾ ਸਿਰਫ਼ 40 ਫ਼ੀਸਦੀ ਪਾਣੀ ਦਾ ਹੀ ਸਾਫ਼ ਹੁੰਦਾ ਹੈ। ਹਾਲਾਂਕਿ ਸੀਵਰ ਦੇ ਪਾਣੀ ਵਿੱਚ ਕੋਰੋਨਾਵਾਇਰ ਦੀ ਮੌਜੂਦਗੀ ਦੇ ਮਨੁੱਖਾਂ ਲਈ ਘਾਤਕ ਹੋਣ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਹੈ।

ਕੋਰੋਨਾਵਾਇਰਸ ਦੇ ਪੰਜ ਵਿੱਚੋਂ ਇੱਕ ਮਰੀਜ਼ ਨੂੰ ਡਾਇਰੀਆ ਹੁੰਦਾ ਹੈ ਅਤੇ ਕੋਰੋਨਾਵਾਇਰਸ ਉਨ੍ਹਾਂ ਦੇ ਮਲ ਵਿੱਚ ਮੌਜੂਦ ਹੋ ਸਕਦਾ ਹੈ।

ਕੁਝ ਅਧਿਐਨਾਂ ਮੁਤਾਬਕ ਵਾਇਰਸ ਲਾਗ ਲੱਗਣ ਤੋਂ ਇੱਕ ਹਫ਼ਤੇ ਬਾਅਦ ਮਰੀਜ਼ ਦੇ ਮਲ ਵਿੱਚ ਆ ਜਾਂਦਾ ਹੈ ਅਤੇ ਠੀਕ ਹੋਣ ਤੋਂ ਲਗਭਗ ਪੰਜ ਹਫ਼ਤਿਆਂ ਤੱਕ ਮੌਜੂਦ ਰਹਿ ਸਕਦਾ ਹੈ।

ਕੁਝ ਅਧਿਐਨਾਂ ਵਿੱਚ ਕਿਹਾ ਗਿਆ ਹੈ ਕਿ ਸੀਵਰ ਦੇ ਪਾਣੀ ਦੀ ਜਾਂਚ ਨਾਲ ਬੀਮਾਰੀ ਫੁੱਟਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਇਸ ਬਾਰੇ ਦੱਸਿਆ ਜਾ ਸਕੇਗਾ।

ਸੀਵਰ ਦੇ ਪਾਣੀ ਵਿੱਚੋਂ ਹੋਰ ਕਿਹੜੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ?

ਸੀਵਰ ਦੇ ਪਾਣੀ ਤੋਂ ਫੈਲਣ ਵਾਲੀਆਂ ਬੀਮਾਰੀਆਂ ਦੇ ਮਾਹਰਾਂ ਦਾ ਪੇਸ਼ਾ ਕੋਈ ਦੋ ਦਹਾਕੇ ਪੁਰਾਣਾ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਇਹ ਵਧਿਆ-ਫੁੱਲਿਆ ਹੈ।

ਕੋਰੋਨਾਵਾਇਰਸ, ਸੀਵਰ ਵਾਟਰ
Getty Images

ਮਿਸਾਲ ਵਜੋਂ ਇਸ ਪੇਸ਼ੇ ਦਾ ਮੁੱਖ ਮਕਸਦ ਕਿਸੇ ਖੇਤਰ ਵਿੱਚ ਵਰਤੇ ਜਾਂਦੇ ਗੈਰ-ਕਾਨੂੰਨੀ ਨਸ਼ਿਆਂ ਦਾ ਪਤਾ ਲਗਾ ਕੇ ਇੰਤਜ਼ਾਮੀਆ ਨੂੰ ਚੌਕਸ ਕਰਨਾ ਹੈ। ਪ੍ਰਸ਼ਨਾਵਲੀਆਂ ਤੋਂ ਜੋ ਗੱਲ ਸਾਹਮਣੇ ਆਉਣੋਂ ਰਹਿ ਜਾਂਦੀ ਹੈ ਉਹ ਸੀਵਰ ਦਾ ਪਾਣੀ ਉਜਾਗਰ ਕਰ ਦਿੰਦਾ ਹੈ।

ਇਸ ਨਾਲ ਵਿਅਕਤੀਆਂ ਦੀ ਨਿਸ਼ਾਨਦੇਹੀ ਤਾਂ ਮੁਸ਼ਕਲ ਹੈ ਪਰ ਹਾਂ ਇਲਾਕਿਆਂ ਦੀ ਨਿਸ਼ਾਨਦੇਹੀ ਜਰੂਰ ਕੀਤੀ ਜਾ ਸਕਦੀ ਹੈ, ਜਿੱਥੇ ਅਜਿਹੇ ਗੈਰ-ਕਾਨੂੰਨੀ ਨਸ਼ਿਆਂ ਦੀ ਵਧੇਰੇ ਵਰਤੋਂ ਕੀਤੀ ਜਾ ਰਹੀ ਹੋਵੇ।

ਇਸ ਨਾਲ ਪੁਲਿਸ ਅਤੇ ਸਿਹਤ ਮਹਿਕਮਿਆਂ ਨੂੰ ਸਟੀਕ ਕਾਰਵਾਈ ਵਿੱਚ ਮਦਦ ਮਿਲਦੀ ਹੈ।

ਨਸ਼ਿਆਂ ਤੋਂ ਇਲਾਵਾ ਇਸ ਤਕਨੀਕ ਨਾਲ ਇਲਾਕੇ ਵਿਸ਼ੇਸ਼ ਦੀਆਂ ਖਾਣ-ਪਾਣ ਸੰਬੰਧੀ ਆਦਤਾਂ ਅਤੇ ਵਰਤੀਆਂ ਜਾ ਰਹੀਆਂ ਦਵਾਈਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਆਸਟਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਦੀ ਪ੍ਰਯੋਗਸ਼ਾਲਾ ਵਿੱਚ ਸਾਇੰਸਦਾਨਾਂ ਨੇ ਸੀਵਰ ਦੇ ਪਾਣੀ ਦੇ ਵਿਸ਼ਲੇਸ਼ਣ ਰਾਹੀਂ ਵੱਖ-ਵੱਖ ਭਾਈਚਾਰਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦਾ ਅਧਿਐਨ ਅਤੇ ਤੁਲਨਾ ਕੀਤੀ।

Click here to see the BBC interactive

ਉਨ੍ਹਾਂ ਨੇ ਦੇਖਿਆ ਕਿ ਜਿੱਥੇ ਜਿੰਨੀ ਜ਼ਿਆਦਾ ਅਮੀਰੀ ਹੁੰਦੀ ਹੈ, ਉੱਥੇ ਖ਼ੁਰਾਕ ਓਨੀਂ ਹੀ ਪੌਸ਼ਟਿਕ ਹੁੰਦੀ ਹੈ।

ਉੱਚੇ ਸਮਾਜਿਕ-ਆਰਥਿਕ ਵਰਗ ਵਿੱਚ ਰੇਸ਼ਿਆਂ, ਨਿੰਬੂ ਜਾਤੀ, ਅਤੇ ਕੈਫੀਨ ਦੀ ਮਾਤਰਾ ਜ਼ਿਆਦਾ ਸੀ। ਹੇਠਲੇ ਤਬਕੇ ਵਿੱਚ ਡਾਕਟਰ ਦੀ ਪਰਚੀ ਨਾਲ ਮਿਲਣ ਵਾਲੀਆਂ ਦਵਾਈਆਂ ਦੀ ਮਾਤਰਾ ਵਧੇਰੇ ਸੀ। ਅਜਿਹੀਆਂ ਦਵਾਈਆਂ ਦੀ ਜ਼ਿਆਦਾਤਰ ਵਰਤੋਂ ਇੱਕ ਨਸ਼ੀਲੇ ਪਦਾਰਥ ਵਜੋਂ ਕੀਤੀ ਜਾਂਦੀ ਹੈ।

ਦੂਜੇ ਪਾਸੇ ਐਂਟੀਬਾਇਓਟਿਕਸ ਦੀ ਵਰਤੋਂ ਦੋਹਾਂ ਸਮੂਹਾਂ ਵਿੱਚ ਬਰਾਬਰ ਹੀ ਦੇਖੀ ਗਈ। ਜਿਸ ਦਾ ਨਤੀਜਾ ਇਹ ਕੱਢਿਆ ਗਿਆ ਕਿ ਦਵਾਈਆਂ ਦੀ ਸਰਕਾਰੀ ਵੰਡ ਪ੍ਰਣਾਲੀ ਸਹੀ ਕੰਮ ਕਰ ਰਹੀ ਸੀ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

https://www.youtube.com/watch?v=QiFJ1uzSSXk&t=2s

https://www.youtube.com/watch?v=QLFnrk6XF00&t=26s

https://www.youtube.com/watch?v=OsWmO_XLyV8

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''699acd10-a116-4f1a-83ea-9501b77999de'',''assetType'': ''STY'',''pageCounter'': ''punjabi.international.story.53379614.page'',''title'': ''ਕੋਰੋਨਾਵਾਇਰਸ ਬਾਰੇ ਹੁਣ ਤੱਕ ਦੀ ਜਾਣਕਾਰੀ \''ਤੇ ਸਵਾਲ ਖੜ੍ਹੇ ਕਰਨ ਵਾਲੀ ਖੋਜ'',''published'': ''2020-07-15T02:24:38Z'',''updated'': ''2020-07-15T02:24:38Z''});s_bbcws(''track'',''pageView'');

Related News