ਸੁਨੀਤਾ ਯਾਦਵ: ਮੰਤਰੀ ਦੇ ਬੇਟੇ ਨੂੰ ਲੌਕਡਾਊਨ ਤੋੜਨ ਤੋਂ ਰੋਕਣ ਵਾਲੀ ''''ਲੇਡੀ ਸਿੰਘਮ'''' ਬਾਰੇ ਜਾਣੋ ਇਹ ਖ਼ਾਸ ਗੱਲਾਂ

Tuesday, Jul 14, 2020 - 08:05 PM (IST)

ਗੁਜਰਾਤ ਦੇ ਸਿਹਤ ਮੰਤਰੀ ਦੇ ਪੁੱਤਰ ਵੱਲੋਂ ਕੋਰੋਨਾਵਾਇਰਸ ਕਾਰਨ ਲੱਗੇ ਰਾਤ ਦੇ ਕਰਫ਼ਿਊ ਨੂੰ ਤੋੜਨ ਤੋਂ ਬਾਅਦ ਉਸ ਨਾਲ ਭਿੜਨ ਵਾਲੀ ਸੂਰਤ ਦੀ ਪੁਲਿਸ ਕਾਂਸਟੇਬਲ ਸੁਨੀਤਾ ਯਾਦਵ ਚਰਚਾ ਵਿੱਚ ਹੈ।

ਸੂਬੇ ਦੇ ਸਿਹਤ ਮੰਤਰੀ ਦੇ ਪੁੱਤਰ ਪਰਕਾਸ਼ ਕਨਾਨੀ ਨਾਲ ਬਹਿਸ ਦਾ ਵੀਡੀਓ ਵਾਇਰਲ ਹੋ ਗਿਆ ਸੀ ਤੇ ਹੁਣ ਸੁਨੀਤਾ ਨੇ ਪੁਲਿਸ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਉੱਤੇ ਉਸ ਨੂੰ ਕੰਮ ਨਾ ਕਰਨ ਦੇ ਇਲਜ਼ਾਮ ਲਗਾਏ ਹਨ।

ਸੋਮਵਾਰ 13 ਜੁਲਾਈ ਨੂੰ ਫੇਸਬੁੱਕ ਲਾਈਵ ਦੌਰਾਨ ਸੁਨੀਤਾ ਨੇ ਕਿਹਾ ਕਿ ਉਹ ਆਪਣੀ ਪੋਸਟ ਤੋਂ ਅਸਤੀਫ਼ਾ ਦੇ ਦੇਣਗੇ। ਇਸ ਲਾਈਵ ਵੀਡੀਓ ਵਿੱਚ ਉਹ ਉਸ ਦਬਾਅ ਦੀ ਵੀ ਗੱਲ ਕਰ ਰਹੇ ਹਨ, ਜਿਸ ਅਧੀਨ ਪੁਲਿਸ ਕੰਮ ਕਰਦੀ ਹੈ।

Click here to see the BBC interactive

ਸੁਨੀਤਾ ਮੁਤਾਬਕ ਪਹਿਲਾਂ ਵਾਇਰਲ ਹੋਈ ਵੀਡੀਓ ਤਾਂ ਹਕੀਕਤ ਦਾ ਮਹਿਜ਼ 10 ਫੀਸਦ ਹੈ, ਇਹ ਸਿਰਫ਼ ਟਰੇਲਰ ਹੈ ਅਤੇ ਪੂਰੀ ਫ਼ਿਲਮ ਤੇ ਤਫ਼ਸੀਲ ਉਹ ਅਸਤੀਫ਼ਾ ਦੇਣ ਤੋਂ ਬਾਅਦ ਦੱਸਣਗੇ।

ਸੁਨੀਤਾ ਯਾਦਵ ਨੇ ਆਪਣੇ ਫੇਸਬੁੱਕ ਲਾਈਵ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਦੇ ਪ੍ਰੈੱਸ ਨਾਲ ਗੱਲ ਕਰਨ ਤੋਂ ਮਨ੍ਹਾ ਕਰਨ ਤੋਂ ਬਾਅਦ ਮੀਡੀਆ ਨੇ ਉਸ ਦੇ ਛੇਤੀ ਗੁੱਸਾ ਕਰਨ ਵਾਲੇ ਸੁਭਾਅ ਬਾਰੇ ਝੂਠ ਬੋਲਿਆ।

ਉਨ੍ਹਾਂ ਕਿਹਾ, ''''ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਂ ਆਪਣੇ ਸੀਨੀਅਰਜ਼ ਨਾਲ ਮੀਟਿੰਗ ਵਿੱਚ ਸੀ ਅਤੇ ਮੀਡੀਆ ਬਾਹਰ ਗੱਲ ਕਰਨ ਲਈ ਇੰਤਜ਼ਾਰ ਕਰ ਰਿਹਾ ਸੀ। ਪਰ ਮੈਂ ਮੀਡੀਆ ਨਾਲ ਇਸ ਲਈ ਗੱਲ ਨਹੀਂ ਕਰ ਸਕਦੀ ਸੀ ਕਿਉਂਕਿ ਮੈਨੂੰ ਇੱਕ ਪ੍ਰੋਸੀਜਰ ਨੂੰ ਫੋਲੋ ਕਰਨਾ ਪੈਂਦਾ ਹੈ ਤੇ ਜਦੋਂ ਮੈਂ ਇਸ ਬਾਰੇ ਪੱਤਰਕਾਰਾਂ ਨੂੰ ਦੱਸਿਆ ਤਾਂ ਉਹ ਮੇਰੇ ਸੁਭਾਅ ਬਾਰੇ ਗੱਲਾਂ ਕਰਨ ਲੱਗ ਪਏ।''''

ਸੁਨੀਤਾ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਕਿਵੇਂ ਇਸ ਤਰ੍ਹਾਂ ਦਾ ਕੰਮ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉੱਤੇ ਅਸਰ ਪਾਉਂਦਾ ਹੈ।

ਸੁਨੀਤਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਿੱਚ ਹੋਰ ਕਈ ਔਰਤਾਂ ਹਨ ਜੋ ''ਸਿੰਘਮ'' ਦੀ ਤਰ੍ਹਾਂ ਕੰਮ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਉੱਤੇ ਸੀਨੀਅਰਜ਼ ਦਾ ਦਬਾਅ ਹੁੰਦਾ ਹੈ।

ਕੌਣ ਹਨ ਸੁਨੀਤਾ ਯਾਦਵ?

ਸੁਨੀਤਾ ਯਾਦਵ ਸੂਰਤ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ BA ਦੀ ਪੜ੍ਹਾਈ ਸੂਰਤ ਦੇ ਹੀ ਧਾਰੁਕਵਾਲਾ ਕਾਲਜ ਤੋਂ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਵੀਰ ਨਾਰਮਦ ਸਾਊਥ ਗੁਜਰਾਤ ਯੂਨੀਵਰਸਿਟੀ ਤੋਂ MA ਇਕਨੌਮਿਕਸ ਕੀਤੀ ਹੈ।

ਇਸ ਵੇਲੇ ਸੁਨੀਤ ਗੁਜਰਾਤ ਪਬਲਿਕ ਸਰਵਿਸ ਕਮਿਸ਼ਨ ਇਮਤਿਹਾਨ ਲਈ ਤਿਆਰੀ ਵੀ ਕਰ ਰਹੇ ਹਨ।

NCC ਕੈਡੇਟ ਰਹਿ ਚੁੱਕੇ ਸੁਨੀਤਾ ਯਾਦਵ ਨੂੰ ਬੈਸਟ ਕੈਡੇਟ ਦਾ ਐਵਾਰਡ ਵੀ ਮਿਲ ਚੁੱਕਿਆ ਹੈ।

25 ਅਗਸਤ, 2017 ਨੂੰ ਉਨ੍ਹਾਂ ਨੇ ਗੁਜਰਾਤ ਪੁਲਿਸ ਜੁਆਇਨ ਕੀਤੀ ਸੀ ਅਤੇ ਉਦੋਂ ਤੋਂ ਹੀ ਉਹ ਸੂਰਤ ਪੁਲਿਸ ਹੈੱਡਕੁਆਰਟਰ ਨੂੰ ਰਿਪੋਰਟ ਕਰ ਰਹੇ ਹਨ।

ਸੁਨੀਤਾ ਸ਼ਤਰੰਜ ਖੇਡਣ ਦੇ ਸ਼ੌਕੀਨ ਹਨ।

ਸਿਹਤ ਮੰਤਰੀ ਦੇ ਪੁੱਤਰ ਨਾਲ ਬਹਿਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਉੱਤੇ ਸੁਨੀਤਾ ਯਾਦਵ ਦੇ ਸਮਰਥਨ ਵਿੱਚ ਆ ਗਏ ਹਨ ਅਤੇ ਹੈਸ਼ਟੈਗ #isupportsunitayadav ਦਾ ਇਸਤੇਮਾਲ ਕਰਦੇ ਹੋਏ ਮੈਸੇਜ ਲਿੱਖ ਰਹੇ ਹਨ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=3s

https://www.youtube.com/watch?v=_OLdD1ov5Do

https://www.youtube.com/watch?v=w-3zlxxCvRE&t=5s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9015ed29-2b69-473e-9d7d-ca002019d472'',''assetType'': ''STY'',''pageCounter'': ''punjabi.india.story.53406488.page'',''title'': ''ਸੁਨੀਤਾ ਯਾਦਵ: ਮੰਤਰੀ ਦੇ ਬੇਟੇ ਨੂੰ ਲੌਕਡਾਊਨ ਤੋੜਨ ਤੋਂ ਰੋਕਣ ਵਾਲੀ \''ਲੇਡੀ ਸਿੰਘਮ\'' ਬਾਰੇ ਜਾਣੋ ਇਹ ਖ਼ਾਸ ਗੱਲਾਂ'',''published'': ''2020-07-14T14:21:32Z'',''updated'': ''2020-07-14T14:21:32Z''});s_bbcws(''track'',''pageView'');

Related News