ਸਚਿਨ ਪਾਇਲਟ: ਰਾਜਸਥਾਨ ਦੇ ਉੱਪ-ਮੁੱਖ ਮੰਤਰੀ ਅਹੁਦੇ ਤੋਂ ਲਾਹੇ ਗਏ ਸਚਿਨ ਦਾ ਏਅਰ ਫੋਰਸ ਵਿੱਚ ਭਰਤੀ ਹੋਣ ਦਾ ਸੁਪਨਾ ਪੂਰਾ ਕਿਉਂ ਨਹੀਂ ਸੀ ਹੋਇਆ

Tuesday, Jul 14, 2020 - 04:35 PM (IST)

ਸਚਿਨ ਪਾਇਲਟ ਨੂੰ ਕਾਂਗਰਸ ਪਾਰਟੀ ਨੇ ਰਾਜਸਥਾਨ ਦੇ ਉੱਪ-ਮੁੱਖਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਪਾਇਲਟ ਨੂੰ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਹਟਾ ਦਿੱਤਾ ਗਿਆ ਹੈ।

ਪਾਰਟੀ ਨੇ ਸਚਿਨ ਪਾਇਲਟ ਦੀ ਥਾਂ ਰਾਜਸਥਾਨ ਸਰਕਾਰ ''ਚ ਮੌਜੂਦਾ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੂੰ ਰਾਜਸਥਾਨ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਹੈ।

ਰਾਜਸਥਾਨ ਦੇ CM ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਦੇ ਮਨਸੂਬੇ ਪੂਰੇ ਨਹੀਂ ਹੋਣਗੇ। ਭਾਜਪਾ ਛੇ ਮਹੀਨੇ ਤੋਂ ਸਰਕਾਰ ਡੇਗਣ ਦੀ ਸਾਜ਼ਿਸ਼ ਕਰ ਰਹੀ ਸੀ।

Click here to see the BBC interactive

ਅਸ਼ੋਕ ਗਹਿਲੋਤ ਨੇ ਕਿਹਾ, ''''ਮਜਬੂਰੀ ਵਿੱਚ ਆ ਕੇ ਅਸੀਂ ਆਪਣੇ ਤਿੰਨ ਸਾਥੀਆਂ ਨੂੰ ਹਟਾਇਆ ਹੈ। ਅਸੀਂ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ। ਖ਼ੁਸ਼ੀ ਕਿਸੇ ਨੂੰ ਨਹੀਂ ਹੈ, ਕਾਂਗਰਸ ਹਾਈਕਮਾਂਡ ਨੂੰ ਖ਼ੁਸ਼ੀ ਨਹੀਂ ਹੈ।''''

ਉਨ੍ਹਾਂ ਨੇ ਕਿਹਾ, ''''ਅਸੀਂ ਲਗਾਤਾਰ ਉਨ੍ਹਾਂ ਨੂੰ ਮੌਕਾ ਦਿੱਤਾ ਹੈ, ਮੰਗਲਵਾਰ ਨੂੰ ਬੈਠਕ ਵੀ ਇਸ ਲਈ ਸੱਦੀ ਕਿ ਉਹ ਲੋਕ ਇਸ ''ਚ ਸ਼ਾਮਿਲ ਹੋ ਸਕਣ। ਪਰ ਉਹ ਲੋਕ ਲਗਾਤਾਰ ਫਲੋਰ ਟੈਸਟ ਕਰਵਾਉਣ ਦੀ ਮੰਗ ਕਰ ਰਹੇ ਹਨ, ਹੁਣ ਦੱਸੋ ਕਾਂਗਰਸ ਦਾ ਕੋਈ ਵਿਧਾਇਕ ਅਜਿਹੀ ਮੰਗ ਕਰ ਸਕਦਾ ਹੈ।''''

ਉੱਧਰ ਉੱਪ-ਮੁੱਖਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਹਿਲੀ ਪ੍ਰਤਿਕਿਰਿਆ ਸਚਿਨ ਪਾਇਲਟ ਨੇ ਟਵਿੱਟਰ ਰਾਹੀਂ ਦਿੱਤੀ।

https://twitter.com/SachinPilot/status/1282960796037742598

ਉਨ੍ਹਾਂ ਨੇ ਟਵੀਟ ਕੀਤਾ ਹੈ, ''''ਸੱਚ ਨੂੰ ਤੰਗ ਕੀਤਾ ਜਾ ਸਕਦਾ ਹੈ, ਹਰਾਇਆ ਨਹੀਂ ਜਾ ਸਕਦਾ।''''

ਇਹੀ ਨਹੀਂ ਸਚਿਨ ਨੇ ਆਪਣੇ ਟਵਿੱਟਰ ਅਕਾਊਂਟ ਵਿੱਚ ਬਦਲਾਅ ਕਰਦਿਆਂ, ਉੱਥੋਂ ਕਾਂਗਰਸ ਦਾ ਨਾਮ ਹਟਾ ਦਿੱਤਾ ਹੈ।

ਸਚਿਨ ਪਾਇਲਟ ਦਾ ਸਿਆਸੀ ਕਰੀਅਰ

ਸਚਿਨ 2002 ''ਚ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਉਹ ਸਿਆਸਤ ਦੀਆਂ ਪੌੜੀਆਂ ਚੜ੍ਹਦੇ ਗਏ।

ਮਹਿਜ਼ 23 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦੇਣ ਵਾਲੇ ਸਚਿਨ ਪਾਇਲਟ ਕਾਰਪੋਰੇਟ ਸੈਕਟਰ ''ਚ ਨੌਕਰੀ ਕਰਨਾ ਚਾਹੁੰਦੇ ਸਨ।

ਸਚਿਨ ਪਾਇਲਟ
AFP

ਉਨ੍ਹਾਂ ਦੀ ਇੱਛਾ ਭਾਰਤੀ ਏਅਰ ਫ਼ੋਰਸ ''ਚ ਪਾਇਲਟ ਦੀ ਨੌਕਰੀ ਕਰਨ ਦੀ ਵੀ ਸੀ।

ਪਰ 11 ਜੂਨ, 2000 ਨੂੰ ਇੱਕ ਸੜਕ ਹਾਦਸੇ ਵਿੱਚ ਪਿਤਾ ਰਾਜੇਸ਼ ਪਾਇਲਟ ਦੀ ਮੌਤ ਨੇ ਨੋਜਵਾਨ ਸਚਿਨ ਪਾਇਲਟ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ।

ਗੱਡੀ ਚਲਾ ਕੇ ਪਿੰਡ-ਪਿੰਡ ਘੁੰਮਣ ਵਾਲੇ ਆਗੂ

ਪਾਇਲਟ ਦੇ ਲਈ ਸਿਆਸੀ ਖ਼ੇਤਰ ਕੋਈ ਅਜਨਬੀ ਥਾਂ ਨਹੀਂ ਸੀ। ਭਾਰਤੀ ਰਾਜਨੀਤੀ ਵਿੱਚ ਉਨ੍ਹਾਂ ਦੇ ਪਿਤਾ ਰਾਜੇਸ਼ ਪਾਇਲਟ ਦਾ ਵੱਡਾ ਨਾਮ ਹੈ। ਉਨ੍ਹਾਂ ਦੀ ਮਾਂ ਰਮਾ ਪਾਇਲਟ ਵੀ ਵਿਧਾਇਕ ਅਤੇ ਸੰਸਦ ਮੈਂਬਰ ਰਹੇ ਹਨ।

ਸਾਲ 1977 ਵਿੱਚ ਯੂਪੀ ਦੇ ਸਹਾਰਨਪੁਰ ਵਿੱਚ ਜੰਮੇ ਸਚਿਨ ਪਾਇਲਟ ਨੇ ਉੱਚ ਸਿੱਖਿਆ ਹਾਸਿਲ ਕੀਤੀ ਹੈ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਨਵੀਂ ਦਿੱਲੀ ਵਿੱਚ ਏਅਰ ਫ਼ੋਰਸ ਬਾਲ ਭਾਰਤੀ ਸਕੂਲ ''ਚ ਹੋਈ ਅਤੇ ਫ਼ਿਰ ਉਨ੍ਹਾਂ ਨੇ ਦਿੱਲੀ ਦੇ ਸੈਂਟ ਸਟੀਫ਼ਨਜ਼ ਕਾਲਜ ਵਿੱਚ ਪੜ੍ਹਾਈ ਕੀਤੀ।

ਇਸ ਤੋਂ ਬਾਅਦ ਸਚਿਨ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਪ੍ਰਬੰਧਨ ਖ਼ੇਤਰ ਵਿੱਚ ਪੜਾਈ ਕਰਨ ਲਈ ਗਏ।

ਕਾਂਗਰਸ ਪਾਰਟੀ ''ਚ ਸ਼ਾਮਿਲ ਹੋਣ ਤੋਂ ਪਹਿਲਾਂ ਸਚਿਨ ਪਾਇਲਟ ਬੀਬੀਸੀ ਦੇ ਦਿੱਲੀ ਦਫ਼ਤਰ ਵਿੱਚ ਬਤੌਰ ਇੰਟਰਨ (ਟ੍ਰੇਨੀ) ਅਤੇ ਅਮਰੀਕੀ ਕੰਪਨੀ ਜਨਰਲ ਮੋਟਰਜ਼ ਨਾਲ ਵੀ ਕੰਮ ਕਰ ਚੁੱਕੇ ਹਨ।

ਪਰ ਬਚਪਨ ਤੋਂ ਉਹ ਭਾਰਤੀ ਏਅਰ ਫ਼ੋਰਸ ਦੇ ਲੜਾਕੂ ਜਹਾਜ਼ਾਂ ਨੂੰ ਉਡਾਉਣ ਦਾ ਸੁਪਨਾ ਦੇਖਦੇ ਆਏ ਸਨ।

ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ, ''''ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੈ ਤਾਂ ਮੇਰਾ ਦਿਲ ਟੁੱਟ ਗਿਆ ਕਿਉਂਕਿ ਮੈਂ ਵੱਡੇ ਹੋ ਕੇ ਆਪਣੇ ਪਿਤਾ ਵਾਂਗ ਏਅਰ ਫ਼ੋਰਸ ਪਾਇਲਟ ਬਣਨਾ ਚਾਹੁੰਦਾ ਸੀ। ਸਕੂਲ ''ਚ ਬੱਚੇ ਮੈਨੂੰ ਮੇਰੇ ਪਾਇਲਟ ਸਰਨੇਮ ਨੂੰ ਲੈ ਕੇ ਚਿੜਾਉਂਦੇ ਸਨ ਤਾਂ ਮੈਂ ਆਪਣੀ ਮਾਂ ਨੂੰ ਬਗੈਰ ਦੱਸੇ ਹਵਾਈ ਜਹਾਜ਼ ਉਡਾਉਣ ਦਾ ਲਾਇਸੈਂਸ ਲੈ ਲਿਆ ਸੀ।''''

ਪਰ ਜਦੋਂ ਸਚਿਨ ਨੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਸੰਭਾਲਣਾ ਸ਼ੁਰੂ ਕੀਤਾ ਤਾਂ ਆਪਣੇ ਪਿਤਾ ਦੇ ਅੰਦਾਜ਼ ਵਿੱਚ ਹੀ ਖ਼ੁਦ ਗੱਡੀ ਚਲਾ ਕੇ ਪਿੰਡ-ਪਿੰਡ ਘੁੰਮਣਾ ਸ਼ੁਰੂ ਕਰ ਦਿੱਤਾ ਸੀ।

ਸਾਰਾ ਨਾਲ ਵਿਆਹ ਬਾਰੇ ਸਚਿਨ

ਸਚਿਨ ਪਾਇਲਟ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ-ਮੰਤਰੀ ਫ਼ਾਰੂਕ ਅਬਦੁੱਲ੍ਹਾ ਦੀ ਧੀ ਸਾਰਾ ਨਾਲ ਵਿਆਹ ਕੀਤਾ ਹੈ।

ਇੰਡੀਅਨ ਟੇਰਿਟੋਰਿਅਲ ਆਰਮੀ ''ਚ ਅਧਿਕਾਰੀ ਰਹਿ ਚੁੱਕੇ ਸਚਿਨ ਨੇ ਮੁਸਲਿਮ ਕੁੜੀ ਨਾਲ ਵਿਆਹ ਕਰਵਾਉਣ ਉੱਤੇ ਸਵਾਲ ਚੁੱਕਣ ਵਾਲਿਆਂ ਨੂੰ ਇੱਕ ਇੰਟਰਵਿਊ ਵਿੱਚ ਖੁੱਲ੍ਹ ਕੇ ਜਵਾਬ ਦਿੱਤਾ ਸੀ।

ਸਿਮੀ ਗਰੇਵਾਲ ਨਾਲ ਗੱਲਬਾਤ ਦੌਰਾਨ ਇੱਕ ਇੰਟਰਵਿਊ ''ਚ ਉਨ੍ਹਾਂ ਨੇ ਕਿਹਾ ਸੀ, ''''ਧਰਮ ਇੱਕ ਬਹੁਤ ਹੀ ਵਿਅਕਤੀਗਤ ਮਸਲਾ ਹੈ। ਜਦੋਂ ਤੁਸੀਂ ਜ਼ਿੰਦਗੀ ਦੇ ਅਹਿਮ ਫ਼ੈਸਲੇ ਲੈਂਦੇ ਹੋ ਤਾਂ ਧਰਮ ਅਤੇ ਜਾਤੀ ਦੇ ਆਧਾਰ ਉੱਤੇ ਹੀ ਫ਼ੈਸਲਾ ਨਹੀਂ ਲੈਣਾ ਚਾਹੀਦਾ ਹੈ।''''

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=3s

https://www.youtube.com/watch?v=_OLdD1ov5Do

https://www.youtube.com/watch?v=w-3zlxxCvRE&t=5s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6bc53209-560a-49ba-be1f-17aad98b1f16'',''assetType'': ''STY'',''pageCounter'': ''punjabi.india.story.53404210.page'',''title'': ''ਸਚਿਨ ਪਾਇਲਟ: ਰਾਜਸਥਾਨ ਦੇ ਉੱਪ-ਮੁੱਖ ਮੰਤਰੀ ਅਹੁਦੇ ਤੋਂ ਲਾਹੇ ਗਏ ਸਚਿਨ ਦਾ ਏਅਰ ਫੋਰਸ ਵਿੱਚ ਭਰਤੀ ਹੋਣ ਦਾ ਸੁਪਨਾ ਪੂਰਾ ਕਿਉਂ ਨਹੀਂ ਸੀ ਹੋਇਆ'',''published'': ''2020-07-14T11:02:04Z'',''updated'': ''2020-07-14T11:02:04Z''});s_bbcws(''track'',''pageView'');

Related News