ਕੋਰੋਨਾਵਾਇਰਸ: ਪੰਜਾਬ ਸਰਕਾਰ ਮਹਾਮਾਰੀ ਰੋਕਣ ਲਈ ਨਵੇਂ 9-ਨੁਕਾਤੀ ਦਿਸ਼ਾ-ਨਿਰਦੇਸ਼ -5 ਅਹਿਮ ਖ਼ਬਰਾਂ

07/14/2020 7:35:36 AM

ਪੰਜਾਬ ਵਿੱਚ ਹੁਣ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਿਤ ਕਰ ਦਿੱਤਾ ਹੈ। ਪਹਿਲਾਂ 50 ਬੰਦਿਆਂ ਦੇ ਇਕੱਠ ਦੀ ਪ੍ਰਵਾਨਗੀ ਸੀ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕਿਸੇ ਵੀ ਤਰੀਕੇ ਦੇ ਇਕੱਠ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸਮਾਜਿਕ ਇਕੱਠ ਨੂੰ ਪੰਜ ਬੰਦਿਆਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।

ਜੋ ਲੋਕ ਇਕੱਠ ਦੀ ਤੈਅ ਸੀਮਾ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਏ, ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

Click here to see the BBC interactive
ਵਾਇਰਸ ਦੇ ਲਗਭਗ ਸੱਤ ਮਹੀਨੇ ਲੰਬੇ ਕਹਿਰ ਤੋਂ ਬਾਅਦ ਰੂਸ ਨੇ ਇਹ ਦਾਅਵਾ ਕੀਤਾ ਹੈ ਕਿ ''ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ
Getty Images
ਵਾਇਰਸ ਦੇ ਲਗਭਗ ਸੱਤ ਮਹੀਨੇ ਲੰਬੇ ਕਹਿਰ ਤੋਂ ਬਾਅਦ ਰੂਸ ਨੇ ਇਹ ਦਾਅਵਾ ਕੀਤਾ ਹੈ ਕਿ ''ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ

ਕੋਰੋਨਾਵਾਇਰਸ ਦੀ ਦਵਾਈ: ਰੂਸ ਨੇ ਕੀਤਾ ਪਹਿਲੀ ਦਵਾਈ ਬਣਾ ਲੈਣ ਦਾ ਦਾਅਵਾ

ਕੋਰੋਨਾਵਾਇਰਸ ਦੀ ਲਾਗ ਹੁਣ ਤੱਕ ਪੂਰੀ ਦੁਨੀਆਂ ਵਿੱਚ ਇੱਕ ਕਰੋੜ 28 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕੀ ਹੈ। ਇਸ ਵਾਇਰਸ ਕਾਰਨ ਕਰੀਬ 5 ਲੱਖ 55 ਹਜ਼ਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਇਸ ਵਾਇਰਸ ਦੇ ਲਗਭਗ ਸੱਤ ਮਹੀਨੇ ਲੰਬੇ ਕਹਿਰ ਤੋਂ ਬਾਅਦ ਰੂਸ ਨੇ ਇਹ ਦਾਅਵਾ ਕੀਤਾ ਹੈ ਕਿ ''ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ।''

ਰੂਸੀ ਖ਼ਬਰ ਏਜੰਸੀ ਸਪੁਤਨਿਕ ਮੁਤਾਬਕ, ਇੰਸਟਿਚੀਊਟ ਫਾਰ ਟ੍ਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਟੈਕਨੌਲਿਜੀ ਦੇ ਡਾਇਰਕੈਟਰ ਵਾਦਿਮ ਤਰਾਸੋਵ ਨੇ ਕਿਹਾ ਹੈ ਕਿ ''''ਦੁਨੀਆਂ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਦਾ ਕਲੀਨੀਕਿਲ ਟ੍ਰਾਇਲ ਕਾਮਯਾਬੀ ਨਾਲ ਪੂਰਾ ਕਰ ਲਿਆ ਗਿਆ ਹੈ।''''

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਸ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਇੰਦਰਾ ਗਾਂਧੀ ਦੇ ਭਾਰਤ ਦੀ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਹੈ
AFP
ਇਸ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਇੰਦਰਾ ਗਾਂਧੀ ਦੇ ਭਾਰਤ ਦੀ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਹੈ

ਫਰਾਂਸ ਦੀਆਂ ਪਹਾੜੀਆਂ ਤੋਂ ਇੰਦਰਾ ਗਾਂਧੀ ਦੀ ਤਸਵੀਰ ਵਾਲਾ 1966 ਦਾ ਅਖ਼ਬਾਰ ਮਿਲਿਆ

ਯਕੀਨ ਕਰਨਾ ਬੇਹਦ ਮੁਸ਼ਕਿਲ ਹੋਵੇ ਪਰ ਫਰਾਂਸ ਦੇ ਆਲਪਜ਼ ਪਹਾੜੀ ਇਲਾਕੇ ਦੇ ਮੋ ਬਲਾਂ ਗਲੇਸ਼ੀਅਰ ਦੀ ਪਿਘਲਦੀ ਬਰਫ ਵਿੱਚ ਇੱਕ ਭਾਰਤੀ ਅਖ਼ਬਾਰ ਮਿਲਿਆ ਹੈ, ਉਹ ਵੀ 1966 ਦਾ।

ਮੰਨਿਆ ਜਾ ਰਿਹਾ ਹੈ ਕਿ ਇਹ ਅਖ਼ਬਾਰ ਏਅਰ ਇੰਡੀਆ ਦੇ ਉਸ ਹਵਾਈ ਜਹਾਜ਼ ਤੋਂ ਡਿੱਗਿਆ ਹੋਣਾ ਹੈ ਜੋ 24 ਜਨਵਰੀ, 1966 ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਇਸ ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਸਾਰੇ 117 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਇੰਦਰਾ ਗਾਂਧੀ ਦੇ ਭਾਰਤ ਦੀ ਪ੍ਰਧਾਨ ਮੰਤਰੀ ਬਣਨ ਦੀ ਖ਼ਬਰ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਪੁਲਿਸ ਦੇ ਐਸਓਜੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਸਰਕਾਰ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ
Getty Images
ਪੁਲਿਸ ਦੇ ਐਸਓਜੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਸਰਕਾਰ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ

ਸਚਿਨ ਪਾਇਲਟ: ਰਾਜਸਥਾਨ ''ਚ ਕਾਂਗਰਸ ਦਾ ਹਾਲ ਮੱਧ ਪ੍ਰਦੇਸ਼ ਵਾਲਾ ਹੁੰਦਾ ਕਿਉਂ ਦਿਖ ਰਿਹਾ

ਰਾਜਸਥਾਨ ਵਿੱਚ ਮੌਜੂਦਾ ਕਾਂਗਰਸ ਸਰਕਾਰ ਸੰਕਟ ਵਿੱਚ ਹੈ। ਸ਼ਨੀਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ''ਤੇ ਇਲਜ਼ਾਮ ਲਗਾਇਆ ਕਿ ਉਹ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਵਿੱਚ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਸੀ ਕਿ ਇੱਕ ਪਾਸੇ ਉਹ ਕੋਰੋਨਾ ਨਾਲ ਲੜਨ ''ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ, ਦੂਜੇ ਪਾਸੇ ਭਾਜਪਾ ਅਜਿਹੇ ਸਮੇਂ ਵੀ ਸਰਕਾਰ ਨੂੰ ਅਸਥਿਰ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਭਾਜਪਾ ''ਤੇ ਵਿਧਾਇਕਾਂ ਦੀ ਸੌਦੇਬਾਜ਼ੀ ਦਾ ਇਲਜ਼ਾਮ ਲਗਾਇਆ।

ਸਪੈਸ਼ਲ ਆਪਰੇਸ਼ਨ ਗਰੁੱਪ ਯਾਨੀ ਐਸਓਜੀ ਕਥਿਤ ਤੌਰ ''ਤੇ ਕੀਤੀ ਗਈ ਖਰੀਦ-ਫਰੌਖ਼ਤ ਦੇ ਮਾਮਲੇ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ। ਪੁਲਿਸ ਦੇ ਐਸਓਜੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਸਰਕਾਰ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਰੌਬਿਨ ਹੁੱਡ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ। ਫਿਰ ਵੀ ਇਸ ਬਾਰੇ ਸ਼ੱਕ ਹੈ ਕਿ ਉਹ ਅਸਲ ਵਿੱਚ ਹੈ ਵੀ ਸੀ ਜਾਂ ਐਂਵੇ ਕਹਾਣੀ ਹੀ ਹੈ।
Getty Images
ਰੌਬਿਨ ਹੁੱਡ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ। ਫਿਰ ਵੀ ਇਸ ਬਾਰੇ ਸ਼ੱਕ ਹੈ ਕਿ ਉਹ ਅਸਲ ਵਿੱਚ ਹੈ ਵੀ ਸੀ ਜਾਂ ਐਂਵੇ ਕਹਾਣੀ ਹੀ ਹੈ।

ਸੁਲਤਾਨਾ ਡਾਕੂ: ਉਹ ਡਾਕੂ ਜਿਸ ''ਤੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਬਣੀਆਂ ਫਿਲਮਾਂ

ਜੇ ਅਮੀਰਾਂ ਤੋਂ ਲੁੱਟਿਆ ਮਾਲ ਗਰੀਬਾਂ ਵਿੱਚ ਵੰਡਣ ਦਾ ਜ਼ਿਕਰ ਹੋਵੇ ਤਾਂ ਸਾਰਿਆਂ ਨੂੰ 14ਵੀਂ ਸਦੀ ਦੇ ਕਿਰਦਾਰ ਰੌਬਿਨ ਹੁੱਡ ਦੀ ਯਾਦ ਆਉਂਦੀ ਹੈ। ਰੌਬਿਨ ਹੁੱਡ ਆਪਣੇ ਸਾਥੀਆਂ ਨਾਲ ਕਾਊਂਟੀ ਨਾਟਿੰਘਮ ਸ਼ਾਇਰ ਵਿੱਚ ਸ਼ੇਰਵੁੱਡ ਦੇ ਜੰਗਲਾਂ ਵਿੱਚ ਰਹਿੰਦਾ ਸੀ।

ਪਹਿਲਾਂ ਉਹ ਵੀ ਇੱਕ ਆਮ ਨਾਗਰਿਕ ਸੀ ਪਰ ਬਾਅਦ ਵਿੱਚ ਇੱਕ ਪੁਲਸੀਏ ਨੇ ਉਸ ਦੀ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਅਤੇ ਰੌਬਿਨ ਡਾਕੇ ਮਾਰਨ ਲੱਗ ਪਿਆ।

ਰੌਬਿਨ ਹੁੱਡ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ। ਫਿਰ ਵੀ ਇਸ ਬਾਰੇ ਸ਼ੱਕ ਹੈ ਕਿ ਉਹ ਅਸਲ ਵਿੱਚ ਹੈ ਵੀ ਸੀ ਜਾਂ ਐਂਵੇ ਕਹਾਣੀ ਹੀ ਹੈ।

ਭਾਰਤ ਵਿੱਚ ਉਸ ਵਰਗਾ ਪਾਤਰ ਹੁੰਦਾ ਸੀ- ਸੁਲਤਾਨਾ ਡਾਕੂ। ਜਿਸ ਨੂੰ 96 ਸਾਲ ਪਹਿਲਾਂ 7 ਜੁਲਾਈ 1924 ਨੂੰ ਫਾਂਸੀ ਦੇ ਦਿੱਤੀ ਗਈ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=vV5K35KbnFI

https://www.youtube.com/watch?v=EyHlX_HOS-o

https://www.youtube.com/watch?v=HP75rnwmUbg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4e0c3d8b-8770-4c49-9895-0541f0898d63'',''assetType'': ''STY'',''pageCounter'': ''punjabi.india.story.53399401.page'',''title'': ''ਕੋਰੋਨਾਵਾਇਰਸ: ਪੰਜਾਬ ਸਰਕਾਰ ਮਹਾਮਾਰੀ ਰੋਕਣ ਲਈ ਨਵੇਂ 9-ਨੁਕਾਤੀ ਦਿਸ਼ਾ-ਨਿਰਦੇਸ਼ -5 ਅਹਿਮ ਖ਼ਬਰਾਂ'',''published'': ''2020-07-14T01:55:58Z'',''updated'': ''2020-07-14T01:55:58Z''});s_bbcws(''track'',''pageView'');

Related News