ਕੋਰੋਨਾਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਪੰਜਾਬ ਸਰਕਾਰ ਦੀਆਂ ਨਵੀਂਆਂ ਹਿਦਾਇਤਾਂ, ਉਲੰਘਣਾ ’ਤੇ FIR ਹੋਵੇਗੀ

07/13/2020 4:50:36 PM

ਕੋਰੋਨਾਵਾਇਰਸ
EPA

ਪੰਜਾਬ ਵਿੱਚ ਹੁਣ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਿਤ ਕਰ ਦਿੱਤਾ ਹੈ। ਪਹਿਲਾਂ 50 ਬੰਦਿਆਂ ਦੇ ਇਕੱਠ ਦੀ ਪ੍ਰਵਾਨਗੀ ਸੀ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕਿਸੇ ਵੀ ਤਰੀਕੇ ਦੇ ਇਕੱਠ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸਮਾਜਿਕ ਇਕੱਠ ਨੂੰ ਪੰਜ ਬੰਦਿਆਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।

ਜੋ ਲੋਕ ਇਕੱਠ ਦੀ ਤੈਅ ਸੀਮਾ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਏ, ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਉੱਤੇ ਇੱਕ ਨਜ਼ਰ

  • ਕਿਸੇ ਵੀ ਤਰ੍ਹਾਂ ਦੇ ਜਨਤਕ ਇਕੱਠ ''ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੇ ਸਾਮਾਜਿਕ ਇਕੱਠ ਵਿਚ ਸਿਰਫ਼ ਪੰਜ ਲੋਕ ਇਕੱਤਰ ਹੋ ਸਕਦੇ ਹਨ।
  • ਵਿਆਹਾਂ ਵਿਚ 50 ਦੀ ਥਾਂ ਸਿਰਫ਼ 30 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਹੋਵੇਗੀ।
  • ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ''ਤੇ ਐੱਫਆਈਆਰ ਦਰਜ ਕੀਤੀ ਜਾਵੇਗੀ।
  • ਮੈਰਿਜ ਪੈਲੇਸ ਅਤੇ ਹੋਟਲਾਂ ਵਲੋਂ ਕੋਵਿਡ-19 ਦੀਆਂ ਗਾਈਡਲਾਈਂਸ ਦੀ ਉਲੰਘਣਾ ਕਰਨ ''ਤੇ ਲਾਇਸੈਂਸ ਵੀ ਰੱਦ ਹੋ ਸਕਦਾ ਹੈ।
  • ਮੈਰਿਜ ਪੈਲਸ, ਹੋਟਲਾਂ ਅਤੇ ਹੋਰ ਕਮਿਰਸ਼ਿਅਲ ਅਦਾਰਿਆਂ ਨੂੰ ਇੰਡੋਰ ਜਗ੍ਹਾਵਾਂ ''ਤੇ ਵੈਂਟੀਲੇਸ਼ਨ ਦੇ ਪ੍ਰਬੰਧ ਬਾਰੇ ਸਰਟੀਫਿਕੇਟ ਦੇਣਾ ਪਵੇਗਾ।
  • ਸੁਪਰ ਸਪਰੈਡਰਸ ''ਤੇ ਪੈਨੀ ਨਜ਼ਰ ਰੱਖਣ ਲਈ ਪੰਜਾਬ ਸਰਕਾਰ ਆਈਆਈਟੀ ਚੇਨੱਈ ਦੀ ਟੈਕਨਾਲੋਜੀ ਦਾ ਸਹਾਰਾ ਲਿਆ ਜਾਵੇਗਾ।
  • ਜਨਤਕ ਥਾਵਾਂ, ਆਫਿਸ ਅਤੇ ਹੋਰ ਬੰਦ ਥਾਵਾਂ ''ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।
  • ਦਫ਼ਤਰਾਂ ਵਿਚ ਪਬਲਿਕ ਡੀਲੀਂਗ ਨੂੰ ਘਟਾਉਣ ਦੇ ਹੁਕਮ ਦਿੱਤੇ ਗਏ ਹਨ।
  • ਡੀਸੀ, ਸੀਪੀ, ਐੱਸਐੱਸਪੀ ਧਿਆਨ ਰੱਖਣਗੇ ਕਿ ਕੋਵਿਡ ਹਸਪਤਾਲ ਬੈੱਡਾਂ ਦੀ ਸਹੀ ਜਾਣਕਾਰੀ ਮਰੀਜਾਂ ਨੂੰ ਉਪਲਬਧ ਕਰਾਉਣ ਅਤੇ ਮਰੀਜ਼ ਦਾ ਇਲਾਜ ਕਰਨ ਵਿਚ ਕੋਈ ਵੀ ਅਣਗਹਿਲੀ ਕਰਨ।
Click here to see the BBC interactive
ਕੋਰੋਨਾਵਾਇਰਸ
BBC

ਕੋਰੋਨਾਵਾਇਰਸ
BBC
ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=2s

https://www.youtube.com/watch?v=jIEtr2qZjY4

https://www.youtube.com/watch?v=gX853LXEeKY&t=2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d9f92c60-5367-4b7b-9202-5ad8066581b0'',''assetType'': ''STY'',''pageCounter'': ''punjabi.india.story.53391699.page'',''title'': ''ਕੋਰੋਨਾਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਪੰਜਾਬ ਸਰਕਾਰ ਦੀਆਂ ਨਵੀਂਆਂ ਹਿਦਾਇਤਾਂ, ਉਲੰਘਣਾ ’ਤੇ FIR ਹੋਵੇਗੀ'',''published'': ''2020-07-13T11:18:08Z'',''updated'': ''2020-07-13T11:18:08Z''});s_bbcws(''track'',''pageView'');

Related News